Back ArrowLogo
Info
Profile

ਅੱਠਵੀਂ ਨੂੰ ਹੱਥ ਡਾਲਿਆ ਮੈਂ ਤਾਂ ਹੋ ਦੀਵਾਨੀ।

ਜਿਵੇਂ ਮਿਸਲ ਕਬਾਬ ਹੈ ਮਛਲੀ ਬਿਨ ਪਾਣੀ।

ਦੁੱਖ ਦਰਦ ਅਵੱਲੇ ਆਣ ਕੇ ਹੁਣ ਲਹੂ ਪੀਂਦੇ।

ਬਿਰਹੋਂ ਦੀ ਦੁਕਾਨ ਤੇ ਸਾਡੇ ਘਾੜ ਘੜੀਂਦੇ।੮।

 

ਨਾਵੀਂ ਨੂੰ ਚਾ ਖੋਹਿਲਆ ਦਿਨ ਰਹਿੰਦੇ ਥੋੜ੍ਹੇ।

ਮੈਂ ਪੂਣੀ ਕੱਤ ਨਾ ਜਾਤੀਆ ਅਜੇ ਰਹਿੰਦੇ ਗੋਹੜੇ।

ਮੈਂ ਤਰਲੇ ਲੈਂਦੀ ਡਿਗ ਪਈ ਕੋਈ ਢੋ ਨਾ ਹੋਇਆ।

ਗ਼ਫ਼ਲਤ ਘਰ ਉਜਾੜਿਆ ਅੱਗੋਂ ਖੇਡ ਵਿਗੋਇਆ।੯।

 

ਦਸਵੀਂ ਗੰਢ ਜਾਂ ਮੈਂ ਖੋਹਲੀ ਕਿਉਂ ਜੰਮਦੀ ਆਹੀ।

ਸਭ ਕਬੀਲਾ ਦੇਸ ਥੀਂ ਦੇ ਵੇਸ ਤਰਾਹੀਂ।

ਆਂਬੜ ਘੁੱਟੀ ਦੇਂਦੀਏ ਜੇ ਜ਼ਹਿਰ ਰੁਲਾਵੇਂ।

ਮੈਂ ਛੁੱਟਦੀ ਏਸ ਅਜ਼ਾਬ ਤੋਂ ਤੂੰ ਜਿੰਦ ਛੁਡਾਵੇਂ।੧੦।

 

ਯਾਹਰਾਂ ਗੰਢੀਂ ਖੋਹਲੀਆਂ ਮੈਂ ਹਿਜਰੇ ਮਾਰੀ।

ਗਈਆਂ ਸਈਆਂ ਸਾਹਵਰੇ ਹੁਣ ਮੇਰੀ ਵਾਰੀ।

ਬਾਂਹ ਸਰਾਹਣੇ ਦੇ ਕਦੀ ਅਸੀਂ ਮੂਲ ਨਾ ਸਾਉਂਦੇ।

ਫੱਟਾਂ ਉੱਤੇ ਲੂਣ ਹੈ ਫੱਟ ਸਿੰਮਦੇ ਲਾਉਂਦੇ।੧੧।

 

ਗੰਢ ਖੋਹਲੀ ਮੈਂ ਬਾਹਰਵੀਂ ਕੀ ਹੋਗ ਤਮਾਸ਼ਾ।

ਜਿਸ ਲਾਗੀ ਤਿਸ ਪੀੜ ਹੈ ਜੱਗ ਜਾਣੇ ਹਾਸਾ।

ਇਕ ਗਏ ਨਾ ਬਾਹੁੜੇ ਜਿਤ ਜਿਤ ਕੇ ਹਰਦੀ।

ਇਨਹੀਂ ਅੱਖੀਂ ਵੇਖਿਆ ਹੋਇ ਖ਼ਾਕ ਕਬਰ ਦੀ।੧੨।

38 / 55
Previous
Next