ਕੁਦਰਤੀ ਖੇਤੀ ਇੱਕ ਸਰਲ ਵਿਗਿਆਨ
ਮੂਲ ਵਿਚਾਰ: ਸ੍ਰੀ ਸੁਰੇਸ਼ ਦੇਸਾਈ
ਸੰਕਲਣ ਅਤੇ ਆਲੇਖ: ਗੁਰਪ੍ਰੀਤ ਦਬੜੀਖਾਨਾ
ਖੇਤੀ ਵਿਰਾਸਤ ਮਿਸ਼ਨ
ਸਵੈਨਿਰਭਰ, ਸਵੈਮਾਨੀ, ਸਵਦੇਸ਼ੀ ਖੇਤੀ ਅਤੇ ਸਰਬਤ ਦੇ ਭਲੇ ਨੂੰ ਸਮਰਪਿਤ ਲੋਕ ਲਹਿਰ
ਖੇਤੀ ਵਿਰਾਸਤ ਮਿਸ਼ਨ ਜੋ ਕਿ ਚੇਤਨ ਲੋਕਾਂ ਦਾ ਕ੍ਰਿਆਸ਼ੀਲ ਸਮੂਹ ਹੈ-ਵੱਲ ਪੰਜਾਬ ਵਿੱਚ ਚਲਾਈ ਜਾ ਰਹੀ ਕੁਦਰਤੀ ਖੇਤੀ ਦੀ ਲਹਿਰ ਬੜੀ ਤੇਜ਼ੀ ਨਾਲ ਪੰਜਾਬ ਵਿਚ ਫੈਲ ਰਹੀ ਹੈ। ਇਸ ਲਹਿਰ ਦੀ ਅਗਵਾਈ ਤਜਰਬੇਕਾਰ ਕਿਸਾਨਾਂ ਅਤੇ ਬੁੱਧੀਜੀਵੀਆਂ ਦਾ ਗਠਜੋੜ ਕਰ ਰਿਹਾ ਹੈ। ਖੇਤੀ ਵਿਰਾਸਤ ਮਿਸ਼ਨ, ਕੁਦਰਤੀ ਖੇਤੀ, ਕੁਦਰਤੀ ਸਾਧਨਾਂ ਅਤੇ ਪੁਸ਼ਤੋਨੀ ਗਿਆਨ ਦੀ ਸਾਂਭ- ਸੰਭਾਲ ਨੂੰ ਪ੍ਰਣਾਈ ਹੋਈ ਇਕ ਲਹਿਰ ਹੈ। ਖੇਤੀ ਵਿਰਾਸਤ ਮਿਸ਼ਨ ਨਾਲ ਜੁੜੇ ਕਈ ਕਿਸਾਨਾਂ ਨੇ ਤਾਂ ਇੱਕ ਹੱਲੇ ਹੀ ਆਪਣੀ ਸਾਰੀ ਜ਼ਮੀਨ ਉਪਰ ਕੁਦਰਤੀ ਖੇਤੀ ਸ਼ੁਰੂ ਕਰ ਦਿੱਤੀ ਹੈ ਜਦੋਂ ਕਿ ਬਾਕੀ ਹੌਲੀ ਹੌਲੀ ਕੁਦਰਤੀ ਖੇਤੀ ਵੱਲ ਪਰਤ ਰਹੇ ਹਨ। ਇਨ੍ਹਾਂ ਕਿਸਾਨਾਂ ਨੇ ਕਾਮਯਾਬੀ ਨਾਲ ਸਿੱਧ ਕਰ ਦਿੱਤਾ ਹੈ ਕਿ ਮਹਿੰਗੇ ਅਤੇ ਜ਼ਹਿਰੀਲੇ ਕੈਮੀਕਲਾ 'ਤੇ ਅਧਾਰਤ ਖੇਤੀ, ਕਿਸਾਨਾਂ ਨਾਲ, ਆਮ ਲੋਕਾਂ ਨਾਲ, ਦੇਸ਼ ਨਾਲ ਅਤੇ ਕੁਦਰਤ ਨਾਲ ਇੱਕ ਕੋਝਾ ਮਜ਼ਾਕ ਹੈ ਜਿਸ ਨੂੰ ਫੌਰੀ ਬੰਦ ਕਰਨਾ ਚਾਹੀਦਾ ਹੈ।
ਸਰਬਤ ਦੇ ਭਲੇ ਦੀ ਅਰਦਾਸ ਕਰਨ ਵਾਲਾ ਪੰਜਾਬ ਅੱਜ ਖ਼ੁਦ ਹੀ ਇੱਕ ਗੰਭੀਰ ਸੰਕਟ ਵਿੱਚ ਹੈ। ਉਸ ਦੇ ਪੌਣ-ਪਾਣੀ ਅਤੇ ਧਰਤੀ ਵਿੱਚ ਜ਼ਹਿਰ ਘੁਲ ਚੁੱਕਾ ਹੈ। ਕੁਦਰਤ ਦੀਆਂ ਦਿੱਤੀਆਂ ਦਾਤਾਂ ਪਲੀਤ ਹੋ ਚੁੱਕੀਆ ਨੇ। ਉਸ ਦੇ ਧੀਆਂ-ਪੁੱਤਾਂ ਦੀਆਂ ਰਗਾਂ ਤੱਕ 'ਚ ਵੀ ਜ਼ਹਿਰ ਪੁੱਜ ਗਏ ਨੇ। ਜਿਸ ਖ਼ੁਰਾਕ ਨੇ ਸਿਹਤ ਬਖ਼ਸ਼ਣੀ ਸੀ ਉਹ ਅੱਜ ਨਾਮੁਰਾਦ ਰੋਗਾਂ ਦਾ ਕਾਰਨ ਬਣ ਰਹੀ ਹੈ ਜੋ ਬਰਬਾਦੀ, ਕਰਜ਼ ਅਤੇ ਮੌਤ ਦਾ ਤਾਂਡਵ ਦਰਸ਼ਾਉਂਦੇ ਹੋਣ। ਅਪਾਹਿਜ ਬੱਚਿਆਂ ਦੇ ਜਨਮ ਤੋਂ ਲੈ ਕੇ ਹੋਰ ਪ੍ਰਜਣਨ ਸਿਹਤਾਂ ਦੇ ਵਿਗਾੜ ਅਤੇ ਕੈਂਸਰ ਦਾ ਦੈਂਤ ਅਜਿਹਾ ਕਾਲਾ ਬੱਦਲ ਬਣ ਕੇ ਆਇਆ ਕਿ ਪੰਜਾਬ ਦਾ ਇੱਕ ਖਿੱਤਾ ਕੈਂਸਰ ਪੱਟੀ ਦੇ ਨਾਮ ਨਾਲ ਹੀ ਜਾਣਿਆ ਜਾਣ ਲੱਗ ਪਿਆ। ਇਹ ਸਭ ਕੁਦਰਤ ਨਾਲੋਂ ਮਾਂ-ਪੁੱਤ ਵਾਲਾ ਰਿਸ਼ਤਾ ਤੋੜਨ ਤੋਂ ਉਪਜਿਆ ਸੰਕਟ ਹੈ। ਪਰ ਇਸ ਘੁੱਪ ਹਨ੍ਹੇਰੀ ਅਤੇ ਅੰਨ੍ਹੀ ਸੁਰੰਗ ਜਾਪਦੀਆਂ ਸਥਿਤੀਆਂ ਵਿੱਚ ਵੀ ਹੋਕਾ ਦੇਣ ਦਾ ਅਤੇ ਹਾਅ ਦਾ ਨਾਅਰਾ ਮਾਰਨ ਦਾ ਕੰਮ ਕੁੱਝ ਲੋਕਾਂ ਅਤੇ ਲਹਿਰਾਂ ਨੇ ਕੀਤਾ ਹੈ। ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਮੁੜ ਕੁਦਰਤ ਨਾਲ ਉਸਦੇ ਪੁੱਤ ਬਣ ਕੇ ਜੁੜਿਆ ਜਾਵੇ। ਖੇਤੀ ਦਾ ਇਹ ਦਰਸ਼ਨ ਸਭ ਜੀਵਾਂ ਪ੍ਰਤਿ ਪ੍ਰੇਮ ਅਤੇ ਸਾਰਿਆਂ ਦੇ ਪ੍ਰਤਿ ਨਿਆ ਦੀ ਭਾਵਨਾ 'ਤੇ ਆਧਾਰਿਤ ਹੈ। ਇਸਦੇ ਕੇਂਦਰ ਵਿੱਚ ਪੈਸਾ ਕਮਾਉਣ ਦੀ ਅੰਨ੍ਹੀ ਹਵਸ ਅਤੇ ਪਦਾਰਥਵਾਦੀ ਜੀਵਨ ਦੀ ਸੰਜਮਹੀਨ ਲਾਲਸਾ ਨਾ ਹੋ ਕੇ ਕਿਰਤ ਕਰਨ ਅਤੇ ਵੰਡ ਛਕਣ ਦਾ ਵਿਚਾਰ ਹੈ। ਇਸ ਵਿੱਚ ਕਿਸਾਨ ਸਿਰਫ ਖੇਤੀ ਦੀ ਉਤਪਾਦਨ ਪ੍ਰਣਾਲੀ ਦਾ ਇੱਕ ਪੁਰਜਾ ਮਾਤਰ ਹੀ ਨਹੀਂ ਹੈ ਸਗੋਂ ਉਹ ਇੱਕ ਵਿਵੇਕਸ਼ੀਲ ਅਤੇ ਆਸਥਾਵਾਨ ਮਨੁੱਖ ਦੇ ਰੂਪ ਵਿੱਚ ਵਿਵਹਾਰ ਕਰਦਾ ਹੈ। ਆਰਥਿਕਤਾ ਉਸਦੀਆਂ ਕਦਰਾਂ-ਕੀਮਤਾ 'ਤੇ ਭਾਰੂ ਨਹੀਂ ਹੁੰਦੀਆਂ। ਉਹ ਕਿਸੇ ਦੂਸਰੇ ਦਾ ਹੱਕ ਨਹੀਂ ਖੋਹਦਾਂ ਅਤੇ ਨਾਂ ਹੀ ਕਿਸੇ ਤੇ ਅੱਤਿਆਚਾਰ ਕਰਦਾ ਹੈ।ਉਹ ਖੇਤੀ ਨੂੰ ਸਿਰਫ ਇੱਕ ਧੰਦਾ ਨਹੀਂ, ਸਗੋਂ ਇੱਕ ਧਰਮ ਸਮਝਦਾ ਹੈ। ਉਹ ਧਰਮ ਜੇ ਹੱਕ, ਸੱਚ, ਦਯਾ ਅਤੇ ਸਭਨਾਂ ਵਿੱਚ ਵਾਹਿਗੁਰੂ ਦੇਖਣ ਦੀ ਜੀਵਨ-ਦ੍ਰਿਸ਼ਟੀ ਦਿੰਦਾ ਹੈ।
ਅੰਦਰ ਝਾਤ
ਇਸ ਕਿਤਾਬ ਬਾਰੇ
ਵਾਤਵਰਣ ਅਤੇ ਖੇਤੀ ਨਾਲ ਜੁੜੇ ਪੰਜਾਬ ਦੇ ਅਜੋਕੇ ਖੇਤੀ ਸੰਕਟ ਨੂੰ ਠੱਲ ਪਾਉਣ ਲਈ ਇੱਕ ਲੋਕ ਉਪਰਾਲੇ ਵਜੋਂ ਇੱਕ ਕਾਫਲੇ ਦੇ ਤੌਰ 'ਤੇ ਖੇਤੀ ਵਿਰਾਸਤ ਮਿਸ਼ਨ ਦਾ ਸਫਰ ਸ਼ੁਰੂ ਹੋਇਆ। ਇਸ ਸਵਰ ਦੀ ਸ਼ੁਰੂਆਤ ਸਰਬਤ ਦੇ ਭਲੇ ਦੇ ਵਿਚਾਰ ਤੋਂ ਪ੍ਰੇਰਤ ਸੀ । ਖੇਤੀ ਵਿਰਾਸਤ ਮਿਸ਼ਨ ਦਾ ਬੀਜ ਕਰੁਣਾ ਦੇ ਉਸ ਭਾਵ ਵਿੱਚ ਹੈ ਜਿਹੜਾ ਕਿ ਮਨੁੱਖ ਨੂੰ ਸਾਰੀ ਕਾਇਨਾਤ ਅਤੇ ਉਸਦੇ ਭਾਂਤ-ਸੁਭਾਂਤੇ ਰੂਪਾਂ ਨਾਲ ਇੱਕਮਿੱਕ ਕਰ ਦਿੰਦਾ ਹੈ। ਇਹ ਕਰਣਾ ਭਾਵ ਆਪਾ ਵਾਰ ਕੇ ਆਪਣਿਆਂ ਲਈ, ਆਪਣੀ ਧਰਤੀ ਅਤੇ ਆਪਣੀਆਂ ਆਉਣ ਵਾਲੀਆਂ ਨਸਲਾਂ ਲਈ ਆਪਣੀ ਜਿੰਮੇਦਾਰੀ ਦਾ ਨਿਰਵਾਹ ਕਰਨ ਲਈ ਵੰਗਾਰਦਾ ਹੈ। ਜਿਸ ਵਿਚਾਰ ਨੇ ਬੀਜ ਬਣ ਕੇ ਅੱਜ ਖੇਤੀ ਵਿਰਾਸਤ ਮਿਸ਼ਨ ਦਾ ਸਰੂਪ ਗ੍ਰਹਿਣ ਕੀਤਾ ਹੈ. ਬੀਜ ਰੂਪੀ ਉਸ ਵਿਚਾਰ ਦਾ ਜਨਮ ਅਚਾਨਕ ਹੀ ਨਹੀਂ ਹੋ ਗਿਆ ਸੀ । ਸਗੋਂ ਇਸਦੇ ਪਿੱਛੇ ਇੱਕ ਲੰਮੀ ਚਿੰਤਨ ਪ੍ਰਕਿਰਿਆ, ਵਿਚਾਰ, ਸੰਵਾਦ ਅਤੇ ਤੜਫ ਦਾ ਵਜੂਦ ਸੀ।
ਪੰਜਾਬ ਦੇ ਸਮੁੱਚੇ ਚੌਗਿਰਦੇ ਵਿੱਚ ਜਿਹੜੀ ਪੀੜ ਵਿਆਪਤ ਸੀ, ਉਸਦਾ ਰਿਸ਼ਤਾ ਪੰਜਾਬ ਦੇ ਵਾਤਾਵਰਣ ਅਤੇ ਖੁਰਾਕ ਲੜੀ ਵਿੱਚ ਪਿਛਲੇ 4 ਦਹਾਕਿਆਂ ਤੋਂ ਨਿਰੰਤਰ ਘੁਲਦੇ ਜਾ ਰਹੇ ਜ਼ਹਿਰਾਂ, ਮੁੱਕ ਚੱਲੋ ਪਾਣੀਆ, ਜ਼ਹਿਰੀਲੇ ਰਸਾਇਣਾ ਦੇ ਲਗਾਤਾਰ ਇਸਤੇਮਾਲ ਕਾਰਨ ਖਤਮ ਹੁੰਦੇ ਜਾ ਰਹੇ ਅਨੇਕਾ ਪ੍ਰਕਾਰ ਦੇ ਜੀਵ-ਜੰਤੂਆਂ, ਪੰਛੀਆਂ, ਸੂਖਮ ਜੀਵਾ, ਮਿੱਟੀ, ਰੁੱਖਾ, ਬਨਸਪਤੀਆਂ ਦੀ ਚੀਤਕਾਰ ਨਾਲ ਸੀ। ਵਿਕਾਸ ਅਤੇ ਆਧੁਨਿਕ ਖੇਤੀ ਦੇ ਨਾਂਅ 'ਤੇ ਕੁਦਰਤੀ ਸੋਮਿਆਂ ਅਤੇ ਕੁਦਰਤ ਦੇ ਵੱਖ-ਵੱਖ ਸਰੂਪਾਂ ਦਾ ਜਿਹੜਾ ਵਿਨਾਸ਼ ਪੰਜਾਬ ਵਿੱਚ ਹੋਇਆ, ਉਹ ਬੇਸ਼ੱਕ ਇੱਕ ਕਰੂਰਤਾ ਭਰਪੂਰ ਅਤੇ ਅਤਿਅੰਤ ਰਾਖਸ਼ਸ਼ੀ ਕ੍ਰਿਤ ਹੈ। ਇਹ ਅਧਰਮ ਹੈ ਤੇ ਪ੍ਰਮਾਤਮਾ ਦੇ ਵਿਰੁੱਧ ਅਪਰਾਧ ਵੀ । ਸਮੁੱਚੀ ਲੋਕਾਈ ਨੂੰ ਇਸ ਅਪਰਾਧ ਅਤੇ ਇਸਦੇ ਭਿਆਨਕ ਨਤੀਜਿਆ ਤੋਂ ਬਚਾਉਣ ਲਈ ਹਾਅ ਦਾ ਨਾਅਰਾ ਹੈ ਖੇਤੀ ਵਿਰਾਸਤ ਮਿਸ਼ਨ । ਜਿਸਨੇ 1995 ਵਿੱਚ ਇੱਕ ਵਿਚਾਰ ਦੇ ਰੂਪ ਵਿੱਚ ਪੁੰਗਰਣ ਤੋਂ ਲੈ ਕੇ 2005 ਵਿੱਚ ਹੋਏ ਆਪਣੇ ਜਨਮ ਤੋਂ ਹੁਣ ਤੱਕ ਅਨੇਕਾਂ ਹੀ ਪੜਾਅ ਤੈਅ ਕੀਤੇ ਹਨ।
ਇਸ ਸਫਰ ਦੌਰਾਨ ਖੇਤੀ ਵਿਰਾਸਤ ਮਿਸ਼ਨ ਨੂੰ ਅਨੇਕਾਂ ਵਿਚਾਰਕਾ, ਵਿਦਵਾਨਾਂ, ਸਮਾਜਿਕ ਕਾਰਕੁੰਨਾ ਅਤੇ ਦਿਆਲੂ ਲੋਕਾਂ ਦਾ ਸਹਿਯੋਗ ਮਿਲਿਆ। ਕਿਸੇ ਨੇ ਵਿਚਾਰ ਦਿੱਤਾ, ਕਿਸੇ ਨੇ ਚਿੰਤਨ ਨੂੰ ਹੋਰ ਵੀ ਗਹਿਰਾਈ ਬਖ਼ਸ਼ੀ, ਕਿਸੇ ਨੇ ਕੋਈ ਇੱਕ ਤਕਨੀਕ ਸਿਖਾਈ ਤੇ ਕਿਸੇ ਨੇ ਦੂਜੀ, ਕਿਸੇ ਨੇ ਕੁੱਝ ਸਾਧਨ ਦਿੱਤੇ ਤੇ ਕਿਸੇ ਨੇ ਸਾਨੂੰ ਥਾਪੜਾ ਦੇ ਕੇ ਲਗਾਤਾਰ ਅੱਗੇ ਵਧਦੇ ਰਹਿਣ ਲਈ ਪ੍ਰੇਰਤ ਕੀਤਾ। ਉਹਨਾਂ ਵਿੱਚ ਵਾਤਾਵਰਣ ਦੇ ਉੱਘੇ ਚਿੰਤਕ, ਲੇਖਕ ਅਤੇ ਕਾਰਕੁੰਨ ਸ਼੍ਰੀ ਅਨੁਪਮ ਮਿਸ਼ਰ, ਉਹ ਪਹਿਲੇ ਇਨਸਾਨ ਸਨ ਜਿਹਨਾਂ ਦੀ ਸਦ-ਪ੍ਰੇਰਨਾ ਨੇ ਹੀ ਪੰਜਾਬ ਦੀ ਧਰਤੀ ਦੀ ਸੇਵਾ ਹਿੱਤ ਸਾਨੂੰ ਆਪਣੇ ਕਰਤਵ ਨਿਭਾਉਣ ਲਈ ਪ੍ਰੇਰਨਾ ਰੂਪੀ ਬੀਜ ਦਾ ਕੰਮ ਕੀਤਾ। ਇਸ ਬੀਜ ਨੂੰ ਪੁੰਗਰਣ ਲਈ ਲੋੜੀਂਦਾ ਖਾਦ-ਪਾਣੀ ਦੇਣ ਦਾ ਕੰਮ ਪ੍ਰਸਿੱਧ ਖੇਤੀ ਵਿਗਿਆਨੀ ਡਾ. ਦਵਿੰਦਰ ਸ਼ਰਮਾ, ਪਾਣੀ ਦੇ ਯੋਧੇ ਵਜੋਂ ਜਾਣੇ ਜਾਦੇ ਰਾਜਿੰਦਰ ਸਿੰਘ, ਪਹਾੜਾਂ 'ਤੇ ਪਾਣੀ ਅਤੇ ਜੰਗਲ ਦਾ ਮਹਾਨ ਕੰਮ ਕਰਨ ਵਾਲੇ ਸਚਿਦਾਨੰਦ ਭਾਰਤੀ, ਵਾਤਾਵਰਣ ਕਾਰਕੁੰਨ ਤੇ ਖੇਤੀ ਵਿਗਿਆਨੀ ਸੁਧਿਰੇਂਦਰ ਸ਼ਰਮਾ ਅਤੇ ਟਾਕਸਿਕ ਲਿੰਕ ਦੇ ਸ੍ਰੀ ਰਵੀ ਅੱਗਰਵਾਲ ਨੇ ਕੀਤਾ।
ਵਿਚਾਰ ਨੂੰ ਹੋਰ ਪ੍ਰਪੱਕਤਾ ਅਤੇ ਡੂੰਘਾਈ ਜੈਪੁਰ ਦੇ ਡਾ. ਸ੍ਰੀ ਗੋਪਾਲ ਕਾਬਰਾ ਦੇ ਖੋਜਪਰਥ ਲੱਖਾਂ, ਕੇਰਲਾ ਵਿੱਚ ਇੰਟਸਲਵਾਨ ਦੇ ਖਿਲਾਫ਼ ਸੰਘਰਸ਼ ਕਰ ਰਹੇ ਸਮਾਜਿਕ ਕਾਰਕੁੰਨਾਂ, ਆਪਣੀ ਅੰਤਰ-ਪ੍ਰੇਰਨਾ ਸਦਕੇ ਆਪਣੀ ਹੀ ਮਿਹਨਤ ਅਤੇ ਸਾਧਨਾਂ ਨਾਲ ਰਾਮਦੇਵਰਾ, ਜਿਲ੍ਹਾ ਜੈਸਲਮੇਰ ਰਾਜਸਥਾਨ ਵਿਖੇ ਰੇਲਵੇ
ਗੇਟਮੈਨ ਵਜੋਂ ਕੰਮ ਕਰਨ ਵਾਲੇ ਸ੍ਰੀ ਲਾਹੇ ਰਾਮ ਦੀ ਕਹਾਣੀ, ਅਤੇ ਦੁਨੀਆਂ ਵਿੱਚ ਸਭ ਤੋਂ ਉਚਾਈ 'ਤੇ ਭੇਜ ਪੱਤਰ ਦੇ ਜੰਗਲ ਨੂੰ ਪੁਨਰ-ਸੁਰਜੀਤ ਕਰਨ ਵਾਲੀ ਬੀਬੀ ਹਰਸਵੰਤੀ ਬਿਸ਼ਨ ਤੋਂ ਮਿਲੀ । ਇਸਤੋਂ ਇਲਾਵਾ ਅਨੇਕਾਂ ਹੀ ਹੋਰ ਸਮਾਜਿਕ ਕਾਰਕੁੰਨਾ ਤੇ ਵਾਤਾਵਰਣੀ ਕਾਰਕੁੰਨਾਂ ਦੀਆਂ ਕਹਾਣੀਆਂ ਅਤੇ ਉਹਨਾਂ ਦੇ ਪੁਰਸਾਰਥ ਨੇ ਖੇਤੀ ਵਿਰਾਸਤ ਮਿਸ਼ਨ ਦੀ ਨੀਂਹ ਰੱਖਣ ਲਈ ਮਜ਼ਬੂਤ ਸੰਕਲਪ ਸ਼ਕਤੀ ਪ੍ਰਦਾਨ ਕੀਤੀ। ਇਸ ਵਿਚਾਰ ਨਾਲ ਸੇਵਾ ਭਾਵ ਨੂੰ ਜੋੜਿਆ ਭਗਤ ਪੂਰਨ ਸਿੰਘ ਜੀ ਦੇ ਜੀਵਨ ਦਰਸ਼ਨ ਅਤੇ ਉਹਨਾਂ ਦੇ ਕੁਦਰਤ ਪੱਖੀ ਦਿਆਲੂ ਚਿੰਤਨ ਨੇ ।
ਮਿਸ਼ਨ ਨੇ ਪੰਜਾਬ ਵਿੱਚ ਕਿਸਾਨ ਕੇਂਦਰਤ ਲੋਕ ਲਹਿਰ ਦੇ ਤੌਰ 'ਤੇ ਕੰਮ ਸ਼ੁਰੂ ਕੀਤਾ । ਮਿਸ਼ਨ ਦਾ ਸ਼ੁਰੂ ਤੋਂ ਹੀ ਇਹ ਸਪਸ਼ਟ ਮਤ ਰਿਹਾ ਹੈ ਕਿ ਹਰੇ ਇਨਕਲਾਬ ਦੇ ਮਾਰੂ ਸਿੱਟਿਆਂ ਨੂੰ ਦੇਖਦੇ ਹੋਏ ਇਸਦੇ ਬਦਲ ਵਿੱਚ ਖੇਤੀ ਦੇ ਜਿਸ ਬਦਲਵੇਂ ਪ੍ਰਬੰਧ ਜਾਂ ਢਾਂਚੇ ਦੀ ਗੱਲ ਕੀਤੀ ਜਾਵੇ, ਉਹ ਕਿਸੇ ਵੱਲੋਂ ਕਿਸਾਨਾਂ 'ਤੇ ਥੋਪੇ ਜਾਣ ਦੀ ਬਜਾਏ ਕਿਸਾਨਾਂ ਦੇ ਮਨਾਂ ਵਿੱਚੋਂ ਨਿਕਲਣਾ ਚਾਹੀਦਾ ਹੈ। ਸਾਡੇ ਵਾਤਾਵਰਣ ਅਤੇ ਖੇਤੀ ਲਈ ਓਪਰੇ ਮਾਹਿਰਾਂ ਦੇ ਕਹਿਣ 'ਤੇ ਰਸਾਇਣ, ਮਸ਼ੀਨ ਅਤੇ ਪੂੰਜੀ 'ਤੇ ਆਧਾਰਤ ਇੱਕ ਢਾਂਚੇ ਨੂੰ 40 ਸਾਲ ਪਹਿਲਾਂ ਬਿਨਾਂ ਗਹਿਨ-ਗੰਭੀਰ ਵਿਚਾਰ ਕੀਤਿਆਂ ਸਵੀਕਾਰ ਕੀਤਾ ਗਿਆ ਸੀ ਅਤੇ ਹੁਣ ਓਸੇ ਤਰ੍ਹਾਂ ਬਿਨਾਂ ਵਿਚਾਰ ਕੋਈ ਦੂਜਾ ਬਦਲ ਪੇਸ਼ ਕਰਨਾ ਵੀ ਵੇਸੀ ਹੀ ਬੱਜਰ ਗਲਤੀ ਹੋਵੇਗੀ। ਖੇਤੀ ਵਿਗਿਆਨ ਖੇਤਾਂ ਵਿੱਚ ਹੀ ਉਪਜਦਾ ਹੈ ਤੇ ਕਿਸਾਨਾਂ ਨੂੰ ਉਸਦੀ ਡੂੰਘੀ ਸਮਝ ਹੋਣੀ ਚਾਹੀਦੀ ਹੈ। ਕਿਸਾਨ ਨੂੰ ਤਕਨੀਕ ਨਾਲ ਲੈਸ ਕਰਨ ਦੀ ਬਜਾਏ ਉਸਦਾ ਵਿਵੇਕ ਜਗਾਉਣ, ਸੋਝੀ ਵਿਕਸਤ ਕਰਨ ਅਤੇ ਕੁਦਰਤ ਨਾਲ ਉਸਦਾ ਰਿਸ਼ਤਾ ਜੋੜ ਕੇ ਖੇਤੀ ਪ੍ਰਤੀ ਉਸਨੂੰ ਸਪਸ਼ਟ ਨਜ਼ਰੀਏ ਦਾ ਧਾਰਨੀ ਬਣਾਉਣ ਲਈ ਅਣਥੱਕ ਯਤਨ ਕਰਨ ਦੀ ਲੋੜ ਹੈ। ਪੰਜਾਬ ਦੇ ਪੌਣ-ਪਾਣੀ ਮੁਤਾਬਿਕ ਢੁਕਵੀਆਂ ਖੇਤੀ ਤਕਨੀਕਾ ਉਹ ਆਪ ਹੀ ਵਿਕਸਤ ਕਰ ਲਵੇਗਾ:ਹਰੀ ਕ੍ਰਾਂਤੀ ਦੇ ਪੈਕੇਜ਼ ਆਫ ਪ੍ਰੈਕਟਿਸਸ ਨੇ ਪੰਜਾਬ ਦੇ ਕਿਸਾਨ ਨੂੰ ਨਕਾਰਾ ਹੀ ਨਹੀਂ ਬਣਾਇਆ ਸਗੋਂ ਉਸਨੂੰ ਆਪਣੀ ਬੁੱਧੀ ਅਤੇ ਵਿਵਕ ਦੀ ਵਰਤੋਂ ਕਰਨ ਤੋਂ ਵੀ ਰੋਕ ਦਿੱਤਾ । ਉਹ ਚਿੰਤਨਸ਼ੀਲ ਅਤੇ ਪ੍ਰੇਯਗਸ਼ੀਲ ਨਹੀਂ ਰਿਹਾ। ਮਿਸ਼ਨ, ਕਿਸਾਨਾਂ ਨੂੰ ਮੁੜ ਤੋਂ ਖੇਤੀ ਵਿਚਾਰਕ ਅਤੇ ਪ੍ਰੋਯਗਸ਼ੀਲ ਬਣਾਉਣ ਲਈ ਸ਼ੁਰੂ ਤੋਂ ਹੀ ਲਗਾਤਾਰ ਉਪਰਾਲੇ ਕਰਦਾ ਆ ਰਿਹਾ ਹੈ।
ਇਸ ਮੰਤਵ ਦੀ ਪੂਰਤੀ ਲਈ ਮਿਸ਼ਨ ਨੇ ਖੇਤੀ ਵਿਗਿਆਨੀ ਡਾ. ਟੀ.ਪੀ. ਰਾਜੇਂਦਰਨ, ਨਾਗਪੁਰ ਮਹਾਰਾਸ਼ਟਰ ਤੋਂ ਕੁਦਰਤੀ ਖੇਤੀ ਲਹਿਰ ਦੇ ਆਗੂ ਤੇ ਬਜ਼ੁਰਗ ਕਿਸਾਨ ਮਨੋਹਰ ਭਾਊ ਪਰਚੁਰੇ, ਸੀ. ਐਸ.ਏ. ਹੈਦਰਾਬਾਦ ਦੇ ਮੁਖੀ ਡਾ. ਰਾਮਾਂਜਨਿਯਲੂ ਤੇ ਕਵਿਤਾ ਕਰੂਗੁੱਟੀ ਨਾਗਪੁਰ ਤੋਂ ਡਾ. ਪ੍ਰੀਤੀ ਜੇਬੀ, ਗੋਆ ਤੋਂ ਉੱਘੇ ਕੁਦਰਤੀ ਖੇਤੀ ਕਾਰਕੁੰਨ ਡਾ. ਕਲਾਡ ਅਲਵਾਰਿਸ, ਕੌਮਾਂਤਰੀ ਖੇਤੀ ਵਿਗਿਆਨੀ ਡਾ. ਓਮ ਪ੍ਰਕਾਸ਼ ਰੁਪੇਲਾ, ਅਮਰਾਵਤੀ ਮਹਾਰਾਸ਼ਟਰ ਤੋਂ ਕੁਦਰਤੀ ਖੇਤੀ ਮਾਹਿਰ ਸੁਭਾਸ਼ ਪਾਲੇਕਰ, ਦੇਵਾਸ ਮੱਧ ਪ੍ਰਦੇਸ਼ ਤੋਂ ਦੀਪਕ ਸੱਚਦੇ ਯਵਤਮਾਲ ਮਹਾਰਾਸ਼ਟਰ ਤੇ ਪ੍ਰੇਮ ਦੀ ਖੇਤੀ ਕਰਨ ਵਾਲੇ ਕਿਸਾਨ ਸੁਭਾਸ਼ ਸ਼ਰਮਾ, ਬੀਜ ਬਚਾਓ ਅੰਦੋਲਨ ਦੇ ਵਿਜੇ ਜੜਹਾਰੀ, ਬੇਲਗਾਓ ਕਰਨਾਟਕਾ ਤੋਂ ਵਾਤਾਵਰਣ ਦੇ ਉੱਘੇ ਚਿੰਤਕ, ਲੇਖਕ ਅਤੇ ਕਾਰਕੁੰਨ ਸੁਰੇਸ਼ ਦੇਸਾਈ ਸਮੇਤ ਹੋਰ ਅਨੇਕਾ ਹੀ ਮਾਹਿਰਾਂ ਨੂੰ ਸਮੇਂ-ਸਮੇਂ ਪੰਜਾਬ ਸੱਦਿਆ।
ਖੇਤੀ ਤੋਂ ਇਲਾਵਾ ਪਾਣੀ, ਸਿਹਤ, ਜੋਵਿਕ ਭਿੰਨਤਾ ਅਤੇ ਜੀ. ਐਮ. ਫਸਲਾਂ ਪ੍ਰਤੀ ਚੇਤਨਾ ਲਈ ਮੈਗਸੇਸੇ ਪੁਰਸਕਾਰ ਵਿਜੇਤਾ ਰਜਿੰਦਰ ਸਿੰਘ, ਡਾ. ਸੁਧਿਰੇਂਦਰ ਸ਼ਰਮਾ, ਸੀ. ਐਸ. ਈ. ਨਵੀਂ ਦਿੱਲੀ ਤੋਂ ਸੁਨੀਤਾ ਨਾਰਾਇਣ ਅਤੇ ਡਾ. ਚੰਦਰ ਪ੍ਰਕਾਸ਼, ਫੈਕਨ ਡਿਵੈਲਪਮੈਂਟ ਸੋਸਾਇਟੀ-ਹੈਦਾਰਾਬਾਦ ਤੋਂ ਪੀ.ਵੀ. ਸਤੀਸ਼, ਜੀਨ ਕੰਪੇਨ ਦੇ ਮੁਖੀ ਡਾ. ਸੁਮਨ ਸਹਾਏ ਡਾ. ਦਵਿੰਦਰ ਸ਼ਰਮਾ, ਨਰਮਦਾ ਬਚਾਓ ਅੰਦੋਲਨ ਤੋਂ ਸ੍ਰੀਪਾਦ ਧਰਮਾਧਿਕਾਰੀ ਤੇ ਰਹਿਮਤ ਭਾਈ, ਡਾ. ਐਸ. ਜੀ. ਕਾਬਰਾ, ਨਵੀਂ ਦਿੱਲੀ ਤੋਂ ਵਾਤਾਵਰਣੀ
ਸਿਹਤਾ ਦੇ ਮਾਹਿਰ ਡਾ. ਟੀ.ਕੇ. ਜੋਸ਼ੀ ਸਮੇਤ ਅਨੇਕਾਂ ਵਿਦਵਾਨਾਂ ਨੇ ਪੰਜਾਬ ਵਿੱਚ ਵਾਤਾਵਰਣ ਪੱਖੀ ਲੋਕ ਲਹਿਰ ਦੀ ਸਿਰਜਣਾ ਲਈ ਆਪਣਾ ਯੋਗਦਾਨ ਪਾਇਆ ਅਤੇ ਅਸੀਂ ਇਹਨਾਂ ਸਾਰੇ ਵਿਦਵਾਨਾ ਤੋਂ ਕੁੱਝ ਨਾ ਕੁਝ ਸਿੱਖਿਆ ਹੈ। ਇਸ ਕੰਮ ਲਈ ਪਿੰਗਲਵਾੜਾ ਅੰਮ੍ਰਿਤਸਰ ਨੇ ਡਾ. ਬੀਬੀ ਇੰਦਰਜੀਤ ਕੌਰ ਦੇ ਅਗਵਾਈ ਵਿੱਚ ਸਾਨੂੰ ਛਾਂ ਅਤੇ ਛੱਤ ਪ੍ਰਦਾਨ ਕੀਤੀ, ਉਹ ਸਾਧਨ ਮੁਹਈਆ ਰਕਵਾਏ ਜਿਹਨਾਂ ਸਦਕੇ ਅਸੀਂ ਪੰਜਾਬ ਨੂੰ ਵਾਤਾਵਰਣ ਅਤੇ ਸਿਹਤਾਂ ਦੇ ਇਸ ਭਿਆਨਕ ਸੰਕਟ ਵਿੱਚੋਂ ਕੱਢਣ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਕਰ ਸਕ।
ਸਾਡਾ ਇਹ ਸਪਸ਼ਟ ਦ੍ਰਿਸ਼ਟੀਕੋਣ ਹੈ ਕਿ ਬਾਬੇ ਨਾਨਕ ਦੇ ਸਰਬਤ ਦੇ ਭਲੇ ਦੇ ਵਿਚਾਰ ਨੂੰ ਸਾਕਾਰ ਰੂਪ ਦੇਣ ਲਈ ਸਾਨੂੰ ਅਨੇਕਾਂ ਹੀ ਲੋਕਾਂ ਦੇ ਸਹਿਯੋਗ ਅਤੇ ਅਸ਼ੀਰਵਾਦ ਦੀ ਲੋੜ ਰਹੇਗੀ । ਸਰਬਤ ਦੇ ਭਲੇ ਲਈ ਕੁਦਰਤੀ ਖੇਤੀ ਦੀ ਲੋਕ ਲਹਿਰ ਦੇ ਇਸ ਸਫਰ ਨੇ ਹਾਲੇ ਅਨੇਕਾਂ ਹੀ ਪੜਾਅ ਤੈਅ ਕਰਨੇ ਹਨ। ਰਸਤੇ ਵਿੱਚ ਅਨੇਕਾਂ ਮੁਸ਼ਕਿਲਾਂ ਵੀ ਆਉਣਗੀਆ ਤੇ ਨਾਕਾਮਯਾਬੀਆਂ ਵੀ ਪਰ ਇਹ ਸਫਰ ਨਿਰੰਤਰ ਚੱਲਦਾ ਰਹੇਗਾ। ਇਸ ਵਿੱਚ ਆਪਣੇ ਵਾਸਤੇ ਕੁੱਝ ਨਹੀਂ ਵੀ ਨਹੀਂ ਹੈ। ਏਥੇ ਤਾਂ ਆਪਾ ਵਾਰਨ ਦੀ ਗੱਲ ਹੈ । ਸਾਡੀ ਮਾਤ ਭੂਮੀ ਪੰਜਾਬ ਦਾ ਜਿਹੜਾ ਰਿਣ ਸਾਡੇ ਸਿਰਾਂ 'ਤੇ ਹੈ ਅਸੀਂ ਉਹਨੂੰ ਉਤਾਰਨ ਦਾ ਉਪਰਾਲਾ ਕਰਦੇ ਹੀ ਰਹਿਣਾ ਹੈ। ਇਹ ਹੀ ਸੇਵਾ ਹੈ, ਇਹ ਹੀ ਧਰਮ ਹੈ, ਇਹ ਹੀ ਸਿਮਰਨ ਅਤੇ ਤੀਰਥ ਵੀ ਹੈ। ਵਾਹਿਗੁਰੂ ਨੇ ਸਾਨੂੰ ਇਹ ਸੇਵਾ ਨਿਭਾਉਣ ਲਈ ਚੁਣਿਆ ਹੈ। ਇਹ ਭਾਵਨਾ ਇਸ ਲਹਿਰ ਨਾਲ ਜੁੜੇ ਸਭ ਕਿਸਾਨਾਂ ਅਤੇ ਹੋਰਨਾਂ ਲੋਕਾਂ ਦੇ ਮਨਾਂ ਵਿੱਚ ਹਮੇਸ਼ਾ ਸਚੇਤ ਰੂਪ ਵਿੱਚ ਬਣੀ ਰਹਿਣੀ ਚਾਹੀਦੀ ਹੈ। ਸਾਨੂੰ ਸਭਨੂੰ ਚਾਹੀਦਾ ਹੈ ਕਿ ਅਸੀਂ ਜਿੰਨੇ ਜੋਗੇ ਵੀ ਹਾਂ ਤੇ ਜਿਹੜਾ ਵੀ ਉਪਰਾਲਾ ਕਰ ਰਹੇ ਹਾਂ, ਉਸਨੂੰ ਨਾਨਕ ਦੇ ਚਰਣੀ ਅਰਪਿਤ ਕਰ ਦੇਈਏ ਤਾਂ ਕਿ ਚੰਗੇ ਕੰਮ ਦਾ ਹਾਉਮੈ ਵੀ ਸਾਡੇ ਮਨਾਂ ਵਿੱਚ ਨਾ ਆਵੇ। "ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤ" ਦੇ ਵਾਕ ਨੂੰ ਹਰੇਕ ਪੰਜਾਬੀ ਆਪਣੇ ਰੋਜ਼ਾਨਾ ਜੀਵਨ ਵਿੱਚ ਧਾਰਨ ਕਰ ਲਵੇ, ਵਾਹਿਗੁਰੂ ਅੱਗੇ ਸਾਡੀ ਇਹ ਹੀ ਅਰਦਾਸ ਹੈ।
ਇਸ ਪਵਿੱਤਰ ਕਾਰਜ ਵਿੱਚ ਸਮੇਂ-ਸਮੇਂ ਦੇਸ ਭਰ ਤੋਂ ਅਨੇਕਾਂ ਵਿਦਵਾਨ ਆਪਣੇ-ਆਪਣੇ ਹਿੱਸੇ ਦੀ ਸੇਵਾ ਨਿਭਾਉਂਦੇ ਰਹਿਣਗੇ । ਏਸੇ ਕੜੀ ਤਹਿਤ ਸ੍ਰੀ ਸੁਰੇਸ਼ ਦੇਸਾਈ ਮਾਰਚ 2010 ਵਿੱਚ ਪੰਜਾਬ ਦੇ ਕਿਸਾਨਾਂ ਨਾਲ ਆਪਣੇ ਖੇਤੀ ਵਿਗਿਆਨ ਨੂੰ ਸਾਂਝਾ ਕਰਨ ਹਿੱਤ ਪੰਜਾਬ ਆਏ। ਉਹਨਾਂ ਮੁਤਾਬਿਕ, "ਮੈਂ ਏਥੇ ਕਿਸੇ ਨੂੰ ਕੁੱਝ ਸਿਖਾਉਣ ਜਾਂ ਕਿਸੇ ਦਾ ਗੁਰੂ ਬਣਨ ਦੀ ਮਨਸਾ ਲੈ ਕੇ ਨਹੀਂ ਸਗੋਂ ਤੁਹਾਡੇ ਤੋਂ ਕੁੱਝ ਸਿੱਖਣ ਅਤੇ ਤੁਹਾਡੇ ਨਾਲ ਖੇਤੀ ਸਬੰਧੀ ਆਪਣੇ ਤਜਰਬੇ ਸਾਂਝੇ ਕਰਨ ਆਇਆ ਹਾਂ।" ਸਾਦਗੀ ਤੇ ਵਿਨਮਰਤਾ ਭਰਪੂਰ ਸਖਸ਼ੀਅਤ ਦੇ ਮਾਲਿਕ ਸ੍ਰੀ ਦੇਸਾਈ ਜਦੋਂ ਇਹ ਕਹਿੰਦੇ ਹਨ ਤਾਂ ਗੱਲ ਮਨ ਨੂੰ ਛੂਹ ਜਾਂਦੀ ਹੈ। ਖੇਤੀ ਵਿਰਾਸਤ ਮਿਸ਼ਨ ਦੁਆਰਾ ਪ੍ਰਕਾਸ਼ਿਤ ਹਥਲੀ ਕਿਤਾਬ ਸਰਬਤ ਦੇ ਭਲੇ ਨੂੰ ਪ੍ਰਣਾਈ ਸੋਚ ਦੇ ਕਾਫਿਲੇ ਨੂੰ ਹੋਰ ਵਡੇਰਿਆਂ ਕਰਨ ਦਾ ਇੱਕ ਨਿਮਾਣਾ ਜਿਹਾ ਯਤਨ ਹੈ। ਇਸ ਆਸ ਨਾਲ ਕਿ "ਕੁਦਰਤੀ ਖੇਤੀ ਇਕ ਸਫਲ ਵਿਗਿਆਨ" ਪਾਠਕਾਂ ਦੀ ਕਸੌਟੀ 'ਤੇ ਖ਼ਰੀ ਉੱਤਰੇਗ। ਤੁਹਾਡੀ ਸੇਵਾ ਵਿੱਚ ਅਰਪਣ ਹੈ।
ਕੁਦਰਤ ਦੀ ਸੇਵਾ ਨੂੰ ਸਮਰਪਿਤ
ਆਪ ਸਭ ਦਾ ਆਪਣਾ
ਉਮੇਂਦਰ ਦੱਤ
98726-82161
ਪ੍ਰੋਯਗਸ਼ੀਲ ਵਿੱਗਿਆਨੀ ਕਿਸਾਨ ਸੁਰੇਸ਼ ਦੇਸਾਈ
ਕਰਨਾਟਕਾ ਦੇ ਜਿਲ੍ਹੇ ਬੇਲਗਾਓ ਦੇ ਇੱਕ ਪਿੰਡ ਬੇੜਹਲ ਦੇ ਜੰਮਪਲ ਸ੍ਰੀ ਦੇਸਾਈ ਇੱਕ ਅਜਿਹੇ ਉੱਦਮੀ ਕਿਸਾਨ ਹਨ, ਜਿਹੜੇ ਕਿ ਆਪਣੀ ਲਗਨ, ਪ੍ਰੋਯਗਸ਼ੀਲਤਾ, ਕੁਦਰਤ ਪ੍ਰਤੀ ਸਚੇਤਨ ਦ੍ਰਿਸ਼ਟੀਕੋਣ, ਅਣਥੱਕ ਮਿਹਨਤ ਅਤੇ ਵਿਚਾਰਸ਼ੀਲਤਾ ਸਦਕੇ ਖੁਦ ਵਿਗਿਆਨੀ ਬਣੇ ।ਸੁਰੇਸ਼ ਜੀ ਆਪਣੇ ਆਪ ਵਿੱਚ ਇੱਕ ਸੰਸਥਾ ਹਨ।ਜਿਸਨੇ ਲਗਾਤਾਰ 20 ਸਾਲਾਂ ਤੱਕ ਪ੍ਰਯੋਗ ਦਰ ਪ੍ਰਯੋਗ ਕਰਕੇ ਬਹੁਤ ਹੀ ਘੱਟ ਪਾਣੀ ਵਰਤ ਕੇ ਗੰਨਾ ਉਗਾਉਣ ਦੀ ਇੱਕ ਵਿਲੱਖਣ ਤਕਨੀਕ ਈਜਾਦ ਕੀਤੀ। ਉਹ ਆਮ ਕਿਸਾਨਾਂ ਦੀ ਤੁਲਨਾ ਵਿੱਚ ਨਾ ਸਿਰਫ 25% ਪਾਣੀ ਹੀ ਇਸਤੇਮਾਲ ਕਰਦੇ ਹਨ ਬਲਕਿ ਗੰਨੇ ਦਾ ਪ੍ਰਤੀ ਏਕੜ 90 ਤੋਂ 120 ਹਨ ਝਾੜ ਦੀ ਪ੍ਰਾਪਤ ਕਰਦੇ ਹਨ । ਦੇਸਾਈ ਜੀ ਨੇ ਆਪਣੇ ਖੇਤ, ਓਥੇ ਦੀ ਮਿੱਟੀ ਅਤੇ ਆਪਣੀਆਂ ਫਸਲਾਂ ਨੂੰ ਬਹੁਤ ਹੀ ਬਾਰੀਕੀ ਨਾਲ ਅਤੇ ਵਾਰ-ਵਾਰ ਵਾਚਿਆ ਤੇ ਸੋਚਿਆ। ਉਹ ਪਾਣੀ, ਮਿੰਟੀ, ਨਮੀ, ਫਸਲ, ਫਸਲ ਉੱਤੇ ਕੀੜਿਆਂ ਦੇ ਪ੍ਰਰੋਪ ਆਦਿ ਸਾਰੀਆਂ ਚੀਜਾਂ ਦਾ ਚਿੰਤਨ ਕਰਦੇ ਹੋਏ ਆਪਣਾ ਆਪ ਵੀ ਭੁੱਲ ਜਾਂਦੇ ਸਨ। ਇਹੀ ਕਾਰਨ ਹੈ ਕਿ ਅੱਜ ਉਹਨਾਂ ਨੂੰ ਦੇਸ ਭਰ ਵਿੱਚ ਇੱਕ ਸਫਲ ਕੁਦਰਤੀ ਖੇਤੀ ਕਿਸਾਨ ਦੇ ਨਾਲ ਇੱਕ ਦਾਰਸ਼ਨਿਕ ਅਤੇ ਚਿੰਤਕ ਵਜੋਂ ਵੀ ਜਾਣਿਆ ਜਾਂਦਾ ਹੈ। ਉਹ ਪ੍ਰਯੋਗ ਕਰਦੇ ਰਹੇ ਤੇ ਉਹਨਾਂ ਵਿੱਚ ਨਿਰੰਤਰ ਸੁਧਾਰ ਵੀ ਲਿਆਉਂਦੇ ਰਹੇ । ਸ਼ੁਰੂ ਵਿੱਚ ਉਹਨਾਂ ਨੇ ਪਾਣੀ ਦੀ ਮਾਤਰਾ ਘਟਾ ਕੇ ਪਹਿਲਾਂ ਦੇ ਮੁਕਾਬਲੇ 500 ਕਰ ਦਿੱਤੀ ਤੇ ਫਿਰ ਉਸਨੂੰ ਹੋਰ ਘਟਾ ਕੇ 25 ’ਤੇ ਲੈ ਆਏ। ਇਹ ਸਭ ਉਹਨਾਂ ਨੇ ਆਪਣੀ ਅੰਤਰ ਪ੍ਰੇਰਨਾ ਨਾਲ ਕੀਤਾ ਤੇ ਇਸ ਕੰਮ ਲਈ ਉਹਨਾਂ ਨੂੰ ਕਿਸੇ ਖੇਤੀਬਾੜੀ ਯੂਨੀਵਰਸਿਟੀ ਜਾਂ ਖੇਤੀ ਵਿਗਿਆਨੀਆਂ ਦੀਆਂ ਸੇਵਾਵਾਂ ਦੀ ਲੋੜ ਨਹੀਂ ਪਈ। ਉਹਨਾਂ ਨੇ ਖੇਤੀ ਵਿੱਚ ਘੱਟ ਪਾਣੀ ਦੇ ਨਾਲ ਮਿੱਟੀ ਵਿੱਚ ਨਮੀਂ ਬਣਾਈ ਰੱਖਣ ਲਈ ਜ਼ਮੀਨ ਨੂੰ ਲਗਾਤਾਰ ਢਕ ਕੇ ਰੱਖਣ 'ਤੇ ਜ਼ੋਰ ਦਿੱਤਾ। ਸਿੱਟੇ ਵਜੋਂ ਉਹਨਾਂ ਖੇਤ ਵਿੱਚ ਮੇਲੜ ਭਾਵ ਕਿ ਹਿਊਮਸ ਦੀ ਮਾਤਰਾ ਵਧਦੀ ਚਲੀ ਗਈ। ਜਿਸ ਕਾਰਨ ਜਮੀਨ ਵਿੱਚੋਂ ਪਾਣੀ ਦਾ ਵਾਸ਼ਪੀਕਰਨ ਹੋਣਾ ਘਟ ਗਿਆ। ਭੂਮੀ ਵਿੱਚ ਅਨੇਕਾਂ ਪ੍ਰਕਾਰ ਦੇ ਸੂਖਮ ਜੀਵ ਪੈਦਾ ਹੋ ਗਏ ਤੇ ਜਮੀਨ ਬਦਰੁਸਤ ਹੋ ਗਈ ।ਨਤੀਜੇ ਵਜੋਂ ਅੱਜ ਤੰਦਰੁਸਤ ਜ਼ਮੀਨ ਵਿੱਚ ਨਿਰੰਤਰ ਤੰਦਰੁਸਤ ਫਸਲਾਂ ਪਨਪ ਰਹੀਆਂ ਹਨ। ਜਿਹਨਾਂ ਨੂੰ ਕੋਈ ਕ ਨਹੀਂ ਲੱਗਦਾ।
ਅੱਜ ਜਦੋਂਕਿ ਸਾਡੇ ਰਾਜਨੇਤਾ ਪਾਣੀ ਦੀ ਥੁੜ ਦੇ ਮੱਦੇ ਨਜ਼ਰ ਘਟ ਪਾਣੀ ਵਾਲੀਆਂ ਖੇਤੀ ਤਕਨੀਕਾਂ ਦੀ ਭਾਲ ਵਿੱਚ ਇਜਰਾਈਲ ਜਾਂਦੇ ਹਨ। ਸਪਰਿੰਕਲਰ ਅਤੇ ਕ੍ਰਿਪ ਇਰੀਗੇਸ਼ਨ ਵਰਗੀਆਂ ਬੇਹੱਦ ਖਰਚੀਲੀਆਂ ਤਕਨੀਕਾਂ ਖੇਤੀ ਵਿੱਚ ਲਿਆਉਣ ਦੀਆਂ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ। ਐਸੇ ਸਮੇਂ ਸ੍ਰੀ ਸੁਰੇਸ਼ ਦੇਸਾਈ ਦੁਆਰਾ ਵਿਕਸਤ ਕੀਤੀ ਗਈ ਘਟ ਪਾਣੀ ਨਾਲ ਗੰਨਾ ਪੈਦਾ ਕਰਨ ਦੀ ਤਕਨੀਕ ਕਿਸਾਨਾਂ ਵਾਸਤੇ ਇੱਕ ਵਰਦਾਨ ਹੈ।
ਸ੍ਰੀ ਦੇਸਾਈ ਨੇ ਆਪਣੀ ਤਕਨੀਕ ਰਾਹੀਂ ਇਹ ਸਿੱਧ ਕਰ ਵਿਖਾਇਆ ਹੈ ਕਿ ਜੇ ਇੱਕ ਕਿਸਾਨ ਚਾਹੇ ਤਾਂ ਉਹ ਸਏ- ਪ੍ਰੇਰਨਾ ਨਾਲ ਸਦੇਸਿੱਧ ਵਿਅਕਤੀਰਥ ਅਤੇ ਆਪਣੇ-ਆਪ ਵਿੱਚ ਇੱਕ ਪੂਰੀ-ਸੂਰੀ ਸੰਸਥਾ ਬਣ ਸਕਦਾ ਹੈ। ਅੱਜ ਦੇਸ ਦੇ ਹਜ਼ਾਰਾਂ ਕਿਸਾਨ ਸ੍ਰੀ ਦੇਸਾਈ ਦੇ ਸਿਧਾਂਤਾਂ ਨੂੰ ਅਪਣਾ ਕੇ ਗੰਨੇ ਦੀ ਕਾਮਯਾਬ ਕੁਦਰਤੀ ਖੇਤੀ ਕਰ ਰਹੇ ਹਨ। ਸੰਯੁਕਤ ਰਾਸ਼ਟਰ ਦੀ ਸੰਸਥਾ" ਵਿਸ਼ਵ ਖ਼ੁਰਾਕ ਅਤੇ ਖੇਤੀ ਸੰਗਠਨ ਨੇ ਸ੍ਰੀ ਦੇਸਾਈ ਦੀ ਤਕਨੀਕ ਨੂੰ ਦੁਨੀਆ ਭਰ ਵਿੱਚ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਹੈ। ਕਰਨਾਟਕ ਅਤੇ ਮਹਾਰਾਸ਼ਟਰ ਦੀਆਂ ਖੰਡ ਮਿੱਲਾਂ ਕਿਸਾਨਾਂ ਇਸ ਤਕਨੀਕ ਨਾਲ ਗੰਨਾ ਉਗਾਉਣ ਲਈ ਉਤਸ਼ਾਹਿਤ ਕਰ ਰਹੀਆਂ ਹਨ। ਕਿਉਂਕਿ ਇਸ ਤਰੀਕੇ ਨਾਲ ਉਗਾਏ ਗੰਨੇ ਦੀ ਪ੍ਰਤੀ ਟਨ ਸੂਗਰ ਰਿਕਵਰੀ 220 ਕਿੱਲੇ ਜਾ ਇਸਤੋਂ ਵੀ ਵੱਧ ਹੈ। ਅੱਜ ਪੰਜਾਬ ਦੇ ਕਿਸਾਨ ਨੂੰ ਵੀ ਬਿਨਾਂ ਕਿਸੇ ਦਾ ਸਹਾਰਾ ਤੱਕਿਆ ਇੱਕ ਸਵੈ-ਪ੍ਰੇਰਤ ਸਵੈਸਿੱਧ ਪ੍ਰਯੋਗਸ਼ੀਲ ਕਿਸਾਨ ਬਣਨਾ ਪਵੇਗਾ। ਇਹ ਹੀ ਸਮੇਂ ਦੀ ਲੋੜ ਵੀ ਹੈ। ਅਸੀਂ ਏਥੇ ਇੱਕ ਗੱਲ ਹੋਰ ਕਹਿਣਾ ਚਹੁੰਦੇ ਹਾਂ ਕਿ ਕਿਸੇ ਵੀ ਖੇਤੀ ਤਕਨੀਕ ਨੂੰ ਇਨਬਿੰਨ ਪੰਜਾਬ ਦੀ ਖੇਤੀ ਵਿੱਚ ਲਾਗੂ ਕਰਨਾ ਸ਼ਾਇਦ ਸੰਭਵ ਨਹੀਂ ਹੈ।ਸੋ ਕਿਸਾਨ ਭਰਾਵਾਂ ਨੂੰ ਚਾਹੀਦਾ ਹੈ ਕਿ ਉਹ ਸ੍ਰੀ ਦੇਸਾਈ ਸਮੇਤ ਕਿਸੇ ਵੀ ਤਕਨੀਕ ਵਿੱਚ ਪੰਜਾਬ ਦੇ ਪੌਣ-ਪਾਣੀ ਮੁਤਾਬਿਕ ਪਰ ਤਕਨੀਕ ਦੇ ਦਾਇਰੇ 'ਚ ਰਹਿੰਦਿਆਂ ਢੁਕਵੇਂ ਪਰਿਵਰਤਨ ਕਰਕੇ ਆਪਣੀ ਖੇਤੀ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ।
ਹਥਲੀ ਪੁਸਤਕ ਸ੍ਰੀ ਸੁਰੇਸ਼ ਦੇਸਾਈ ਦੀ ਪੰਜਾਬ ਫੇਰੀ ਦੌਰਾਨ ਉਹਨਾਂ ਦੀ ਕਿਸਾਨਾਂ ਨਾਲ ਹੋਈ ਵਿਚਾਰ-ਚਰਚਾ ਦੇ ਆਧਾਰ 'ਤੇ ਖੇਤੀ ਵਿਰਾਸਤ ਮਿਸ਼ਨ ਦੇ ਕਾਰਕੁੰਨ ਗੁਰਪ੍ਰੀਤ ਦਬੜੀਖਾਨਾ ਨੇ ਕਲਮਬੱਧ ਕੀਤੀ ਹੈ। ਆਸ ਹੈ ਪੁਸਤਕ ਪੰਜਾਬ ਦੇ ਸਮੂਹ ਕਿਸਾਨਾਂ ਲਈ ਲਾਹੇਵੰਦ ਸਿੱਧ ਹੋਵੇਗੀ। ਉਹਨਾਂ ਨੂੰ ਖੇਤੀ ਬਾਰੇ ਨਵੇਂ ਸਿਰੇ ਤੋਂ ਸੋਚਣ ਲਈ ਪ੍ਰੇਰਤ ਕਰੇਗੀ। ਪੁਸਤਕ ਬਾਰੇ ਆਪਜੀ ਦੇ ਸੁਝਾਵਾਂ ਦਾ ਸਵਾਗਤ ਹੈ।
ਡਾ. ਅਮਰ ਸਿੰਘ ਆਜ਼ਾਦ
ਕਾਰਜਕਾਰੀ ਪ੍ਰਧਾਨ
ਖੇਤੀ ਵਿਰਾਸਤ ਮਿਸ਼ਨ
ਖੇਤੀ ਇੱਕ ਕਿੱਤਾ ਮਾਤਰ ਨਹੀਂ ਸਗੋਂ ਸਾਡੀ ਜਿੰਦਗੀ, ਵਾਤਾਵਰਣ ਅਤੇ ਅਨੰਤ ਕੋਟੀ ਜੀਵ ਜੰਤੂਆ ਦੀ ਪ੍ਰਸਪਰ ਸਹਿਹੋਂਦ 'ਚੋਂ ਉਪਜੀਆਂ ਅਨੇਕਾਂ ਨਿਆਮਤਾਂ ਨੂੰ ਜਨਮ ਦੇਣ ਵਾਲਾ ਇੱਕ ਵਿਆਪਕ ਪਰਤੂ ਸਰਲ ਕੁਦਰਤੀ ਵਿਗਿਆਨ ਹੈ। ਅਜਿਹਾ ਵਿਗਿਆਨ, ਜਿਸ ਦੀ ਰੋਸ਼ਨੀ ਵਿੱਚ ਖੇਤੀ ਕਰਨ ਵਾਲਾ ਕਿਸਾਨ ਸੱਚ ਵਿੱਚ ਖੁਸ਼ਹਾਲ ਅਤੇ ਸਵੈਨਿਰਭਰ ਹੋ ਜਾਂਦਾ ਹੈ। ਅੱਜ ਲੋੜ ਹੈ ਤਾਂ ਇਸ ਵਿਆਪਕ ਪਰੰਤੂ ਸਰਲ ਵਿਗਿਆਨ ਨੂੰ ਸਮਝ ਕੇ ਆਪਣੇ ਖੇਤਾਂ ਵਿੱਚ ਉਤਾਰਨ ਦੀ। ਜੇ ਪੰਜਾਬ ਦਾ ਕਿਸਾਨ ਇਸ ਤਰ੍ਹਾਂ ਕਰ ਲੈਂਦਾ ਹੈ ਤਾਂ ਪੰਜਾਬ ਦੀ ਭੂਮੀ ਇੰਨਾ ਨਿਰਮਲ ਅੰਨ ਪੈਦਾ ਕਰ ਸਕਦੀ ਹੈ, ਜਿਹਦੇ ਨਾਲ ਸਾਰੇ ਦੇਸ ਦਾ ਪੇਟ ਭਰਿਆ ਜਾ ਸਕਦਾ ਹੈ ਅਤੇ ਉਹ ਵੀ ਰਸਾਇਣਕ ਖਾਦਾਂ ਜਾਂ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਤੋਂ ਬਿਨਾਂ। ਜੀ ਹਾਂ, ਇਹ ਸੰਭਵ ਹੈ। ਪਰ ਸਭ ਤੋਂ ਪਹਿਲਾਂ ਲੜ ਦੇ ਇਹ ਗੱਲ ਸਮਝਣ ਅਤੇ ਜਾਨਣ ਦੀ ਕਿ ਸਾਡੀ ਮੌਜੂਦਾ ਖੇਤੀ ਵਿੱਚ ਗਲਤੀਆਂ ਕਿੱਥੇ ਹਨ ਅਤੇ ਉਹਨਾਂ ਨੂੰ ਦੂਰ ਕਰਨ ਦੇ ਕਿਹੜੇ-ਕਿਹੜੇ ਵਿਗਿਆਨਕ ਢੰਗ-ਤਰੀਕਿਆਂ ਜਾਂ ਤਕਨੀਕਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ?
ਸੋ ਸਭ ਤੋਂ ਪਹਿਲਾਂ ਅਸੀਂ ਆਪਣੀ ਮੌਜੂਦਾ ਖੇਤੀ ਵਿਚਲੀਆਂ ਗਲਤੀਆਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ।
ਆਓ ਹੁਣ ਉਪਰੋਕਤ ਤੱਥਾਂ ਦੀ ਰੋਸ਼ਨੀ ਵਿੱਚ ਅਸੀਂ ਸਾਡੀ ਖੇਤੀ ਦੇ ਮੁਢਲੇ ਤੇ ਅਤਿ ਸਰਲ ਵਿਗਿਆਨ ਤੋਂ ਜਾਣੂ ਹੋਈਏ।
ਖੇਤੀ ਵਿੱਚ ਪਾਣੀ ਦੀ ਲੋੜ ਅਤੇ ਮਹੱਤਵ : ਕਿਸਾਨ ਵੀਰੋ ਸਭ ਤੋਂ ਪਹਿਲਾਂ ਸਾਨੂੰ ਇਸ ਧਾਰਨਾ ਨੂੰ ਸਿਰੇ ਤੋਂ ਨਕਾਰ ਦੇਣਾ ਚਾਹੀਦਾ ਹੈ ਕਿ ਪਾਣੀ ਆਪਣੇ ਆਪ ਵਿੱਚ ਕਿਸੇ ਫਸਲ ਜਾਂ ਰੁੱਖ-ਬੂਟੇ ਦੀ ਅਹਿਮ ਅਤੇ ਅਟਲ ਲੋੜ ਹੈ। ਇਸ ਕਥਨ ਦੇ ਪਿੱਛੇ ਦੇ ਵਿਗਿਆਨਕ ਕਾਰਨ ਨੂੰ ਸਮਝੇ, ਜਿਹੜਾ ਕਿ ਇਸ ਤੱਥ ਦੀ ਪੁਸ਼ਟੀ ਕਰਦਾ ਹੈ ਕਿ ਕਿਸੇ ਵੀ ਫਸਲ ਜਾਂ ਰੁੱਖ-ਬੂਟੇ ਨੂੰ ਆਪਣੇ ਪੂਰੇ ਜੀਵਨ ਚੱਕਰ ਵਿੱਚ ਆਪਣੇ ਵਾਧੇ ਅਤੇ ਵਿਕਾਸ ਲਈ ਪਾਣੀ ਨਹੀਂ ਸਗੋਂ ਇੱਕ ਅਤਿ ਲੋੜੀਂਦੇ ਘਟਕ ਵਜੋਂ ਸਿਰਫ ਅਤੇ ਸਿਰਫ ਮਿੱਟੀ ਵਿੱਚ ਨਮੀਂ ਜਾਂ ਸਿੱਲ ਦੀ ਲੋੜ ਹੁੰਦੀ ਹੈ। ਇਸ ਲਈ ਖੇਤ ਵਿੱਚ ਪਾਣੀ ਦੀ ਮੌਜੂਦਗੀ ਨਮੀਂ ਦੇ ਰੂਪ ਵਿੱਚ ਹੀ ਰਹਿਣੀ ਚਾਹੀਦੀ ਹੈ। ਜੇ ਇੰਝ ਨਹੀਂ ਹੁੰਦਾ ਅਤੇ ਖੇਤ ਵਿਚ ਨੱਕ-ਨੱਕ ਪਾਣੀ ਭਰਿਆ ਹੋਵੇ ਤਾਂ ਖੇਤ ਵਿਚਲੇ ਪੰਦਿਆਂ ਦੁਆਰਾ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਦੁਆਰਾ ਆਪਣਾ ਭੋਜਨ ਆਪ ਬਣਾਉਣ ਦੀ ਕਿਰਿਆ ਰੁਕ ਜਾਂਦੀ ਹੈ। ਸਿੱਟੇ ਵਜੋਂ ਫਸਲ ਕਮਜ਼ੋਰ ਪੈਣ ਉਪਰੰਤ ਅਨੇਕਾਂ ਰੋਗਾਂ ਦਾ ਸ਼ਿਕਾਰ ਹੋ ਜਾਂਦੀ, ਜਿਸ ਕਾਰਨ ਝਾਤ ਘਟ ਜਾਂਦਾ ਹੈ। ਅਜਿਹਾ ਕਿਉਂ ਵਾਪਰਦਾ ਹੈ ?, ਇਸ ਬਾਰੇ ਅੱਗੇ ਚੱਲ ਕੇ ਵਿਸਥਾਰ ਸਹਿਤ ਚਰਚਾ ਕਰਾਂਗੇ।
ਖੇਤੀ ਵਿੱਚ ਰੁੱਖਾਂ ਦੀ ਭੂਮਿਕਾ ਅਤੇ ਲੋੜ : ਖੇਤੀ ਵਿੱਚ ਰੁੱਖਾਂ ਦੀ ਭੂਮਿਕਾ ਬਹੁਤ ਹੀ ਮਹੱਤਵਪੂਰਨ ਹੈ। ਰੁੱਖਾਂ ਦੇ ਮਾਧਿਅਮ ਨਾਲ ਧਰਤੀ ਵਿੱਚ ਬਹੁਤ ਡੂੰਘਾਈ ਤੋਂ ਅਨੇਕਾਂ ਪ੍ਰਕਾਰ ਦੇ ਵੱਡੇ-ਛੋਟੇ ਸੂਖਕ ਪੰਜਕ ਤੱਤ ਫਸਲਾਂ ਨੂੰ ਉਪਲਭਧ ਹੁੰਦੇ ਹਨ। ਏਨਾ ਹੀ ਨਹੀਂ ਰੁੱਖਾਂ ਦੇ ਪੱਤੇ ਹਵਾ ਅਤੇ ਪਾਣੀ ਦੀ ਮਦਦ ਨਾਲ ਪੂਰੇ ਖੇਤ ਵਿੱਚ ਫੈਲ ਕੇ ਜ਼ਮੀਨ ਨੂੰ ਅਤਿਅੰਤ ਉਪਯੋਗੀ ਪਰੰਤੂ ਕੁਦਰਤੀ ਖਾਦ ਦੇ ਰੂਪ ਵਿੱਚ ਉਪਲਭਧ ਹੁੰਦੇ ਰਹਿੰਦੇ ਹਨ। ਏਥੇ ਹੀ ਬਸ ਨਹੀਂ ਸਗੋਂ ਰੁੱਖ ਇੱਕ ਤਰ੍ਹਾਂ ਨਾਲ ਬੀਟ ਕੰਟਰੋਲ ਵਿੱਚ ਮੋਹਰੀ ਭੂਮਿਕਾ ਨਿਭਾਉਂਦੇ ਹਨ। ਰੁੱਖਾਂ ਉੱਪਰ ਅਨੇਕਾਂ ਹੀ ਪ੍ਰਕਾਰ ਦੇ ਸੈਂਕੜੇ ਪੰਛੀ ਨਿਵਾਸ ਕਰਦੇ ਹਨ ਤੇ ਬਹੁਗਿਣਤੀ ਪੰਛੀ ਮਾਸਾਹਾਰੀ ਹੁੰਦੇ ਹਨ। ਜਿਹਨਾਂ ਦਾ ਮੁੱਖ ਭੋਜਨ ਹੁੰਦੀਆ ਹਨ ਸੁੰਡੀਆ ਅਤੇ ਫਸਲਾਂ 'ਤੇ ਪਾਏ ਜਾਣ ਵਾਲੇ ਅਨੇਕਾਂ ਪ੍ਰਕਾਰ ਦੇ ਕੀਟ ਪਤੰਗੇ। ਜਿਆਦਾਤਰ ਪੰਛੀ ਹਰੇਕ 5 ਮਿਨਟ ਵਿੱਚ 4 ਸੁੰਡੀਆਂ ਖਾ ਜਾਂਦੇ ਹਨ ਅਤੇ ਚੌਥੀ ਸੁੰਡੀ ਖਾਣ ਉਪਰੰਤ ਤੁਰੰਤ ਵਿੱਠ ਕਰ ਦਿੰਦੇ ਹਨ। ਇਸ ਤਰ੍ਹਾਂ ਪੰਛੀ ਜਿੱਥੇ ਕੀਟ ਕੰਟਰੋਲ ਕਰਦੇ ਹਨ ਓਥੇ ਹੀ ਵਿੱਠਾਂ ਦੇ ਰੂਪ ਵਿੱਚ ਜ਼ਮੀਨ ਨੂੰ ਖਾਦ ਵੀ ਉਪਲਭਧ ਕਰਵਾਉਂਦੇ ਹਨ। ਹੁਣ ਤੁਸੀਂ ਆਪ ਹੀ ਸੋਚੋ ਕਿ ਰੁੱਖ ਖੇਤੀ ਲਈ ਕਿੰਨੇ ਵਾਇਦੇਮੰਦ ਹਨ। ਪਰੰਤੂ ਅਸੀਂ ਖੇਤੀ ਵਿਗਿਆਨੀਆਂ ਦੇ ਇਹ ਕਹਿਣ 'ਤੇ ਖੇਤਾਂ ਵਿੱਚੋਂ ਰੁੱਖ ਵੱਢ ਸੁੱਟੇ ਕਿ ਰੁੱਖਾਂ ਦੀ ਛਾਂ ਹੇਠ ਫਸਲ ਮਾੜੀ ਰਹਿ ਜਾਂਦੀ ਹੈ। ਕਿਸਾਨ ਵੀਰ ਖੇਤੀ ਵਿਗਿਆਨੀਆਂ ਨੇ ਸਾਨੂੰ ਹਨੇਰੇ 'ਚ ਰੱਖਿਆ, ਉਹਨਾਂ ਨੇ ਸਾਨੂੰ ਨਾਲ ਹੀ ਇਹ ਦੱਸਣਾ ਜ਼ਰੂਰੀ ਨਹੀਂ ਸਮਝਿਆ ਕਿ ਰੁੱਖਾਂ ਦੀ ਛਾਂ ਤੋਂ ਬਾਹਰ ਜਿੱਥੋਂ ਤੱਕ ਰੁੱਖਾਂ ਦੇ ਪੱਤੇ ਖੇਤ ਵਿੱਚ ਡਿਗਦੇ ਹਨ ਓਥੇ ਫਸਲ ਦਾ ਝਾੜ ਏਨਾਂ ਵਧ ਜਾਂਦਾ ਹੈ ਕਿ ਰੁੱਖਾਂ ਦੀ ਛਾਂ ਥੱਲੇ ਦੀ ਫਸਲ ਦੇ ਘਟ ਬਾਡ ਦੀ ਪੂਰਤੀ ਆਸਾਨੀ ਨਾਲ ਹੋ ਜਾਂਦੀ ਹੈ । ਪਰ ਉਹਨਾਂ ਦਾ ਮਕਸਦ ਤਾਂ ਖੇਤਾਂ ਵਿੱਚ ਮਸ਼ੀਨਾ ਦੀ ਘੁਸਪੈਠ ਲਈ ਰਾਹ ਪੱਧਰਾ ਕਰਨਾ ਸੀ । ਇਸ ਲਈ ਉਹਨਾਂ ਨੇ ਉਹ ਹੀ ਕੀਤਾ ਜਿਹੜਾ ਕਿ ਕੰਪਨੀਆਂ ਚੰਹੁੰਦੀਆਂ ਸਨ। ਕਿਉਂ ਕੀਤਾ ? ਇਸ ਗੱਲ 'ਤੇ ਤੁਸੀਂ ਆਪੇ ਵਿਚਾਰ ਕਰ ਲੈਣਾ।
ਸਿਹਤਮੰਦ ਅਤੇ ਉਪਜਾਊ ਭੂਮੀ ਬਣਤਰ: ਦੀ ਸਮਝ ਭੂਮੀ ਦੀ ਬਣਤਰ ਅਤੇ ਇਸ ਵਿਚਲੀ ਜੈਵ ਸੰਪੱਤੀ ਅਤੇ ਉਸਦੇ ਮਹੱਤਵ ਤੋਂ ਜਾਣੂ ਨਾ ਹੋਣਾ ਸਾਡੀ ਇੱਕ ਹੋਰ ਵੱਡੀ ਕਮਜ਼ੋਰੀ ਹੈ। ਇਹ ਪ੍ਰਮਾਣਤ ਤੱਥ ਹੈ ਕਿ ਧਰਤੀ ਸਿਰਫ ਮਿੱਟੀ ਨਹੀਂ ਸਗੋਂ ਸਾਡੇ-ਤੁਹਾਡੇ ਵਾਂਗੂ ਇੱਕ ਸਜੀਵ ਭਾਵ ਕਿ ਜਿਉਂਦੀ- ਜਾਗਦੀ ਸ਼ੈਅ ਹੈ ਅਤੇ ਇਸ ਵਿਚ ਪਾਏ ਜਾਣ ਵਾਲੀ ਜੈਵ ਸੰਪੱਤੀ ਭਾਵ ਕਿ ਕਾਰਬਨਿਕ ਮੈਟਰ ਅਤੇ ਅਨੰਤ ਕੋਟੀ ਪ੍ਰਕਾਰ ਦੇ ਸੂਖਮ ਜੀਵਾਣੂ ਇਸਦੀ ਜਿੰਦਗੀ ਦਾ ਆਧਾਰ ਹਨ।
ਜਿਵੇਂ-ਜਿਵੇਂ ਭੂਮੀ ਵਿਚਲਾ ਜੈਵਿਕ ਮਾਦਾ ਅਤੇ ਸੂਖਮ ਜੀਵਾਂ ਦੀ ਗਿਣਤੀ ਘਟਦੀ ਹੈ ਉਵੇਂ-ਉਵੇਂ ਭੂਮੀ ਕਮਜ਼ੋਰ ਪੈਂਦੀ ਜਾਂਦੀ ਹੈ। ਸਿੱਟੇ ਵਜੋਂ ਧਰਤੀ ਦੀ ਉਪਜਾਊ ਸ਼ਕਤੀ ਉੱਤੇ ਨਕਾਰਾਤਮਕ ਪ੍ਰਭਾਵ ਪੈਂਦੇ ਹਨ ਅਤੇ ਇਹ ਘਟਣੀ ਸ਼ੁਰੂ ਹੋ ਜਾਂਦੀ ਹੈ। ਏਥੇ ਇਹ ਜ਼ਿਕਰਯੋਗ ਹੈ ਕਿ ਭੂਮੀ ਦੀ ਉੱਪਰਲੀ ਇੱਕ ਇੰਚ ਉਪਜਾਊ ਪਰਤ ਬਣਾਉਣ ਲਈ ਕੁਦਰਤ ਨੂੰ ਕਰੀਬ-ਕਰੀਬ 250 ਸਾਲਾਂ ਦਾ ਸਮਾਂ ਲੱਗ ਜਾਂਦਾ ਹੈ। 250 ਸਾਲਾਂ ਦੇ ਲੰਮੇ ਅਰਸੇ ਮਗਰੋਂ ਤਿਆਰ ਹੋਈ ਉਪਜਾਉ ਭੂਮੀ ਨੂੰ ਹਮੇਸ਼ਾ ਲਈ ਉਪਜਾਊ ਬਣਾਏ ਰੱਖਣ ਲਈ ਕਿਸਾਨ ਵੀਰਾਂ ਨੂੰ ਆਪਣੀ ਜਿੰਮਵਾਰੀ ਸਮਝਣ ਅਤੇ ਸਬੰਧਤ ਲਾਹੇਵੰਦ ਕੁਦਰਤੀ ਉਪਰਾਲੇ ਕਰਨ ਦੀ ਲੋੜ ਹੈ। ਜਿਹਨਾਂ ਵਿੱਚ ਇੱਕ ਹੈ, ਭੂਮੀ ਵਿੱਚ ਜੈਵਿਕ ਮਾਦੇ ਦਾ ਨਿਰੰਤਰ ਨਿਰਮਾਣ ਕਰਨਾ ਜਾਂ ਇਸ ਕਿਰਿਆ ਦੇ ਵਾਪਰਨ ਲਈ ਅਨੁਕੂਲ ਹਾਲਤਾਂ ਮੁਹਈਆ ਕਰਵਾਉਣਾ। ਇਸ ਮੰਤਵ ਲਈ ਸਭ ਤੋਂ ਪਹਿਲਾਂ ਫਸਲਾਂ ਦਾ ਨਾੜ ਸਾੜਨਾ ਬੰਦ ਕਰਨਾ ਲਾਜ਼ਮੀ ਹੈ ਫਸਲ ਲੈਣ ਉਪਰੰਤ ਬੂਟਿਆਂ ਦੇ ਬਚਦੇ ਭਾਗ ਨੂੰ ਵਾਪਸ ਭੂਮੀ ਵਿੱਚ ਮਿਲਾ ਕੇ ਅਤੇ ਸਮੇਂ-ਸਮੇਂ ਖੇਤ ਵਿੱਚ ਹਰੀ ਖਾਦ ਵਾਹ ਕੇ ਧਰਤੀ ਵਿੱਚ ਜੈਵਿਕ ਮਾਦੇ ਦਾ ਲਗਾਤਾਰ ਨਿਰਮਾਣ ਸੰਭਵ ਹੈ।
ਜ਼ਮੀਨ 'ਤੇ ਰਸਾਇਣਕ ਖਾਦਾਂ ਦੇ ਦੁਰਪ੍ਰਭਾਵ: ਕਿਸਾਨ ਵੀਰ, ਖੇਤੀ ਵਿੱਚ ਵਰਤੀਆਂ ਜਾਂਦੀਆਂ ਰਸਾਇਣਕ ਖਾਦਾਂ ਅਤੇ ਕੀੜੇਮਾਰ ਜ਼ਹਿਰ, ਮਿੱਟੀ ਵਿਚਲੇ ਸੂਖਮ ਜੀਵਾਂ ਨੂੰ ਖਤਮ ਕਰਕੇ ਭੂਮੀ ਦੀ ਬਣਤਰ ਨੂੰ ਵੱਡਾ ਨੁਕਸਾਨ ਪਹੁੰਚਾਉਂਦੇ ਹਨ। ਇੰਨਾ ਹੀ ਨਹੀਂ ਰਸਾਇਣਕ ਖਾਦਾਂ ਵਿਚਲਾ ਨਮਕ ਪਰਤ ਦਰ ਪਰਤ ਭੂਮੀ ਵਿੱਚ ਜਮ੍ਹਾ ਹੋ ਕੇ ਜ਼ਮੀਨ ਨੂੰ ਲੂਣੀ (ਕੱਲਰ ਬਣਾਉਣ ਦੇ ਨਾਲ-ਨਾਲ ਉਸਦੀ ਪਾਣੀ ਗ੍ਰਹਿਣ ਕਰਨ ਦੀ ਤਾਕਤ ਨੂੰ ਵੀ ਖੋਰਾ ਲਾਉਂਦਾ ਹੈ। ਨਤੀਜ਼ਤਨ ਭੂਮੀ ਦਿਨ ਪ੍ਰਤੀ ਦਿਨ ਕਮਜ਼ੋਰ ਹੁੰਦੀ ਜਾਂਦੀ ਹੈ ਜਿਸ ਕਾਰਨ ਜਿੱਥੇ ਇੱਕ ਪਾਸੇ ਫਸਲਾਂ ਦਾ ਝਾੜ ਨਿਰੰਤਰ ਘਟਣ ਲਗਦਾ ਹੈ ਓਥੇ ਹੀ ਪ੍ਰਸਪਰ ਸਬੰਧਤ ਰਸਾਇਣਕ ਖਾਦਾਂ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਦਾ ਅਨੁਪਾਤ ਅਤੇ ਮਾਤਰਾ ਲਗਾਤਾਰ ਵਧਦੀ ਚਲੀ ਜਾਂਦੀ ਹੈ ।
ਖੇਤੀ ਵਿੱਚ ਸੂਰਜੀ ਊਰਜਾ ਅਤੇ ਹਵਾ ਦਾ ਮਹੱਤਵ: ਖੇਤੀ ਲਈ, ਪਾਣੀ ਅਤੇ ਮਿੱਟੀ ਤੋਂ ਵਧ ਕੇ ਦੇ ਹੋਰ ਵੀ ਮਹੱਤਵਪੂਰਨ ਤੇ ਉਪਯੋਗੀ ਚੀਜਾਂ ਹਨ ਰੋਸ਼ਨੀ ਅਤੇ ਹਵਾ। ਜਿਹਨਾਂ ਨੂੰ ਕਿ ਅੱਜ ਤੱਕ ਅਸੀਂ ਨਾ ਤਾਂ ਸਮਝਿਆ ਅਤੇ ਨਾ ਹੀ ਸਮਝਣਾ ਚਾਹਿਆ। ਏਥੇ ਇਹ ਵਰਨਣਯੋਗ ਹੈ ਕਿ ਪੰਜਾਬ ਵਿੱਚ ਕੁਦਰਤ ਦੇ ਇਹ ਦੋਹੇਂ ਤੋਹਛੇ ਹੀ ਬਹੁਤਾਤ ਅਤੇ ਵੱਡੇ ਪੱਧਰ 'ਤੇ ਸ਼ੁੱਧ ਰੂਪ ਵਿੱਚ ਉਪਲਭਧ ਹਨ। ਜੇ ਲੋੜ ਹੈ ਤਾਂ ਖੇਤੀ ਵਿੱਚ ਇਹਨਾਂ ਦੇ ਵੱਡ ਪੱਧਰੇ ਅਤੇ ਵਿਗਿਆਨਕ ਇਸਤੇਮਾਲ ਦੀ ਰੋਸ਼ਨੀ ਅਰਥਾਤ ਸੂਰਜੀ ਊਰਜਾ ਦੀ ਤਾਕਤ ਨੂੰ ਪੂਰਨ ਰੂਪ ਵਿੱਚ ਵਰਤਿਆ ਜਾਵੇ ਤਾਂ ਭੂਮੀ ਦੀ ਸਮਰਥਾ, ਪ੍ਰਤੀ ਏਕੜ ਘੱਟੋ-ਘੱਟ 120 ਟਨ ਗੰਨਾ ਪੈਦਾ ਕਰਨ ਦੀ ਹੈ। ਇੰਨਾ ਹੀ ਨਹੀਂ ਪ੍ਰਤੀ ਏਕੜ 40 ਕੁਇੰਟਲ ਕਣਕ ਅਤੇ ਇੰਨਾਂ ਹੀ ਝੋਨਾਂ ਵੀ ਪੈਦਾ ਕੀਤਾ ਜਾ ਸਕਦਾ ਹੈ ਤੇ ਉਹ ਵੀ ਬਿਨਾਂ ਕੋਈ ਰਸਾਇਣਕ ਖਾਦ ਜਾਂ ਕੀੜੇਮਾਰ ਜਹਿਰ ਵਰਤਿਆ।
ਪ੍ਰਯੋਗਸ਼ੀਲ ਮਨ ਅਤੇ ਉੱਦਮੀ ਹੱਥਾਂ ਦੀ ਅਹਿਮੀਅਤ: ਉਪਰ ਵਰਣਿਤ ਤੱਥ ਸਾਡੇ ਹੀ ਦੇਸ ਵਿੱਚ ਇਕ ਉਦਮੀ, ਵਿਗਿਆਨਕ ਦ੍ਰਿਸ਼ਟੀਕੋਣ ਦੇ ਧਾਰਨੀ ਕੁਦਰਤੀ ਖੇਤੀ ਵਿੱਚ ਬੇਹੱਦ ਸਫਲ ਅਤੇ ਪ੍ਰਯੋਗਸ਼ੀਲ ਕਿਸਾਨ ਸ੍ਰੀ ਸੁਰੇਸ਼ ਦੇਸਾਈ ਦੁਆਰਾ ਪੂਰੀ ਤਰ੍ਹਾਂ ਨਾਲ ਯਥਾਰਥ ਦੇ ਧਰਾਤਲ 'ਤੇ ਪਰਖੇ ਹੋਏ ਹਨ । ਸ੍ਰੀ ਦੇਸਾਈ ਕਰਨਾਟਕ ਦੇ ਇੱਕ ਪਿੰਡ ਬੇਦਕੀਹਲ, ਤਹਿਸੀਲ ਚਿਕੇਡੀ ਜ਼ਿਲ੍ਹਾ ਬੇਲਗਾਓ ਦੇ ਵਸਨੀਕ ਹਨ। ਇਹ ਉਹਨਾਂ ਦੀਆਂ ਪ੍ਰਯੋਗਸ਼ੀਲ ਰੁਚੀਆਂ ਅਤੇ ਅਣਥੱਕ ਉਦਮ ਦਾ ਹੀ ਨਤੀਜਾ ਹੈ ਕਿ ਅੱਜ ਉਹ ਪ੍ਰਤੀ ਏਕੜ 90 ਤੋਂ 120 ਟਨ ਗੰਨਾ, ਓਸੇ ਖੇਤ ਵਿੱਚ 15 ਕੁਇੰਟਲ ਸੋਇਆਬੀਨ ਅਤੇ 60 ਕੁਇੰਟਲ ਕੱਚੀ ਹਲਦੀ ਪੈਦਾ ਕਰਦੇ ਹਨ ਅਤੇ ਇਹ ਸਾਰਾ ਕੁੱਝ ਉਹਨਾਂ ਨੇ ਕਿਸੇ ਯੂਨੀਵਰਸਿਟੀ ਜਾਂ ਖੇਤੀ ਵਿਗਿਆਨੀ ਤੋਂ ਨਹੀਂ ਸਗੋਂ ਕੁਦਰਤ ਦੇ ਨਿਜ਼ਾਮ ਤੋਂ ਆਪਣੀ ਪ੍ਰਯੋਗਸ਼ੀਲ ਮਾਨਸਿਕਤਾ ਦੇ ਚਲਦਿਆਂ ਸਿੱਖਿਆ ਹੈ । ਭੂਮੀ, ਪਾਣੀ, ਹਵਾ ਅਤੇ ਰੌਸ਼ਨੀ ਦੇ ਆਪਸੀ ਸਬੰਧਾਂ ਅਤੇ ਖੇਤੀ ਵਿੱਚ ਉਹਨਾਂ ਦੇ ਪ੍ਰਪੱਕ ਵਿਗਿਆਨਕ ਨਿਯੋਜਨ (ਪ੍ਰਬੰਧਨ) ਦੀ ਵਿਵਸਥਾ ਹੀ ਉਹਨਾਂ ਦੀ ਸਫਲਤਾ ਦਾ ਇੱਕ ਮਾਤਰ ਰਾਜ ਹੈ। ਪਰ ਪੰਜਾਬ ਦੀ ਕਿਸਾਨੀ ਅਤੇ ਕਿਸਾਨਾਂ ਵਿੱਚ ਪ੍ਰਯੋਗਸ਼ੀਲ ਰੁਚੀਆਂ ਅਤੇ ਕਿਸੇ ਵੀ ਚੀਜ ਨੂੰ ਤਰਕ ਦੀ ਕਸੌਟੀ 'ਤੇ ਪਰਖਣ ਦੀ ਮਾਨਸਿਕਤਾ ਦਾ ਲਗਪਗ ਪਤਨ ਹੀ ਹੋ ਗਿਆ ਹੈ। ਸਮੇਂ ਦੀ ਲੋੜ ਹੈ ਕਿ ਅਸੀਂ ਮੁੜ ਪ੍ਰਯੋਗਸ਼ੀਲ ਅਤੇ ਵਿਗਿਆਨਕ ਮਾਨਸਿਕਤਾ ਦੇ ਧਾਰਨੀ ਬਣ ਕੇ ਪੰਜਾਬ ਦੀ ਖੇਤੀ ਨੂੰ ਫਿਰ ਤੋਂ ਪੈਰਾਂ ਸਿਰ ਕਰੀਏ।
ਮੁੜ ਕਿਸਾਨ ਬਣੇ ਬਿਨਾਂ ਗੁਜ਼ਾਰਾ ਨਹੀਂ: ਕਿਸਾਨ ਦਾ ਕਿਸਾਨ ਹੀ ਨਾ ਰਹਿ ਜਾਣਾ ਵੀ ਸਾਡੇ ਖੇਤੀ ਸੰਕਟ ਦੇ ਪਿੱਛੇ ਦਾ ਇੱਕ ਹੋਰ ਵੱਡਾ ਕਾਰਨ ਹੈ। ਆਪਣੇ ਖੇਤ ਦੀ ਮਿੱਟੀ ਅਤੇ ਉਸ ਵਿਚਲੀ ਖੁਸ਼ਬੂ ਪ੍ਰਤੀ ਅਵੇਸਲਾਪਣ ਹੁਣ ਛੱਡਣਾ ਹੀ ਪੈਣੇ। ਸਾਡੇ ਖੇਤਾਂ ਨੂੰ ਹੋਰ ਕਿਸੇ ਵੀ ਚੀਜ ਤੋਂ ਵਧੇਰੇ ਜੇ ਕੋਈ ਲੋੜ ਹੈ ਤਾਂ ਉਹ ਹੈ ਖੇਤ ਵਿੱਚ ਸਾਡੀਆਂ ਪੈੜਾਂ ਦੀ, ਸਾਡੇ ਹੱਥਾਂ ਦੇ ਉੱਦਮ ਦੀ ਅਤੇ ਖੇਤ ਵਿੱਚ ਕਾਮਿਆਂ ਦੀ ਅਗਵਾਈ ਕਰਦੇ ਹੋਏ ਧਰਤੀ ਪੁੱਤਰਾਂ ਦੀ। ਇਹ ਸਥਿਤੀ ਜਿੰਨੀ ਛੇਤੀ ਆਵੇਗੀ ਪੰਜਾਬ ਦੀ ਕਿਸਾਨੀ ਦੇ ਦਿਨ ਓਨੀਂ ਹੀ ਛੇਤੀ ਫਿਰਨਗੇ।
ਧਰਤੀ ਅਤੇ ਕਿਸਾਨ ਦੇ ਮਾਂ-ਪੁੱਤ ਵਾਲੇ ਰਿਸ਼ਤੇ ਦੀ ਪੁਨਰ-ਸਥਾਪਨਾ ਦੀ ਲੋੜ ਹਰੀ ਕ੍ਰਾਂਤੀ ਦੇ ਪੰਜਾਬ ਦੇ ਕੁਦਰਤੀ ਸੰਤੁਲਨ ਅਤੇ ਉਸਦੀ ਖੇਤੀ ਸਿਹਤ, ਵਾਤਾਵਰਣ ਅਤੇ ਆਮ ਲੋਕਾਈ ਨੂੰ ਜਿੱਥੇ ਅਨੇਕਾਂ ਹੀ ਭਿਆਨਕ ਨਤੀਜੇ ਭੁਗਤਣੇ ਪਏ ਓਥੇ ਹੀ ਕਿਸਾਨ ਦਾ ਧਰਤੀ ਨਾਲ ਮਾਂ-ਪੁੱਤ ਵਾਲਾ ਰਿਸ਼ਤਾ ਵੀ ਇਸਦੀ ਭੇਟ ਚੜ੍ਹ ਗਿਆ। ਅੱਜ ਕਿਸਾਨ ਧਰਤੀ ਨੂੰ ਆਪਣੀ ਦਾਸੀ ਜਾਂ ਇਸ ਤੋਂ ਵੱਧ, ਅੰਨ ਉਗਲਣ ਵਾਲੀ ਇੱਕ ਮਸ਼ੀਨ ਵਜੋਂ ਹੀ ਦੇਖਦਾ ਹੈ ਅਤੇ ਰਸਾਇਣਕ ਖਾਦਾਂ ਨੂੰ ਉਸਦਾ ਈਂਧਣ ਸਮਝਦਾ ਹੈ। ਇਹ ਭੁੱਲ ਜਾਣਾ ਜਾਂ ਜਾਣਬੁੱਝ ਕੇ ਅਗਿਆਨੀ ਬਣੇ ਰਹਿਣਾ ਕਿ ਧਰਤੀ ਇਕ ਜਿਉਂਦੀ ਜਾਗਦੀ ਸਜੀਵ ਸ਼ੈਅ ਹੈ ਅਤੇ ਉਸਦੀਆਂ ਖੁਰਾਕ ਸਬੰਧੀ ਲੋੜਾਂ ਨੂੰ ਅਣਗੌਲਿਆਂ ਕਰਨਾ, ਧਰਤੀ ਮਾਂ ਪ੍ਰਤੀ ਸਿਰੇ ਦਾ ਵਹਿਸ਼ੀ ਰਵੱਈਆ ਹੈ। ਪੰਜਾਬ ਦੇ ਕਿਸਾਨਾਂ ਸਿਰ ਕਰਜ਼ਾ, ਉਹਨਾਂ ਵਿਚਲੀ ਖੁਦਕੁਸ਼ ਪ੍ਰਵਿਰਤੀ, ਕੈਂਸਰ ਵਰਗੇ ਭਿਆਨਕ ਰੋਗਾਂ ਦੀ ਜਕੜਨ, ਅਜੋਕਾ ਸਿਹਤ ਅਤੇ ਵਾਤਾਵਰਣੀ ਸੰਕਟ ਧਰਤੀ ਮਾਂ ਪ੍ਰਤੀ ਏਸੇ ਵਹਿਸੀ ਰਵੱਈਏ ਦਾ ਨਤੀਜਾ ਹੈ। ਏਥੇ ਹੀ ਬਸ ਨਹੀਂ ਸਗੋਂ ਲਗਾਤਾਰ ਨਿਘਰਦੀ ਜਾ ਰਹੀ ਪ੍ਰਜਨਣ ਸਿਹਤ, ਜਿਸ ਕਾਰਨ ਜਨਮਜਾਤ ਅਪੰਗ, ਮੇਦਬੁੱਧੀ ਬੱਚਿਆਂ ਦੀ ਜਨਮ ਦਰ ਨਿਰੰਤਰ ਵਧਦੀ ਜਾ ਰਹੀ ਹੈ। ਵੱਡੀ ਗਿਤਣੀ ਵਿੱਚ ਸਤਮਾਹੇ, ਅੱਠਮਾਹੇ ਤੇ ਇੱਥੋਂ ਤੱਕ ਕਿ ਛਿਮਾਹੇ ਬੱਚੇ ਪੈਦਾ ਹੋ ਰਹੇ ਹਨ। ਜਨਾਨਾ ਅਤੇ ਮਰਦਾਨਾ ਦੋਹਾਂ ਤਰ੍ਹਾਂ ਦੇ ਬਾਂਝਪਨ ਦੋ ਕੇਸਾਂ ਵਿੱਚ ਜ਼ਿਕਰਯੋਗ ਵਾਧਾ ਹੋ ਰਿਹਾ ਹੋ ਆਦਿ-ਆਦਿ। ਇਹ ਸਭ ਸਾਡੇ ਆਉਣ ਵਾਲੇ ਖ਼ਤਰਨਾਕ ਭਵਿੱਖ ਦੇ ਅਗਾਉ ਸੰਕੇਤ ਹੀ ਤਾਂ ਹਨ। ਜੇਕਰ ਅਸੀਂ ਮਨੁੱਖਤਾ ਨੂੰ ਦਰਪੇਸ਼ ਉਪਰੋਕਤ ਬੇਹੱਦ ਤਿਆਨਕ ਸਥਿਤੀਆਂ ਤੋਂ ਪਾਰ ਪਾਉਣਾ ਹੈ ਤਾਂ ਸਾਨੂੰ ਹਰ ਹਾਲ 'ਚ, ਪੰਜਾਬ ਦੀ ਖੇਤੀ ਕਿਸਾਨੀਂ, ਆਮ ਲੋਕਾਈ ਅਤੇ ਵਾਤਾਵਰਣ ਦੇ ਭਲੇ ਹਿੱਤ ਧਰਤੀ ਮਾਂ ਨਾਲ ਮੁੜ ਤੋਂ ਮਾਂ-ਪੁੱਤ ਵਾਲਾ ਰਿਸ਼ਤਾ ਜੋੜ ਕੇ ਅੱਗੇ ਵਧਣ ਦਾ ਹੀਲਾ ਕਰਨਾ ਹੀ ਪੈਣੇ!
ਪੰਜਾਬ ਦੀ ਖੇਤੀ ਸਬੰਧੀ ਸ੍ਰੀ ਸੁਰੇਸ਼ ਦੇਸਾਈ ਦੇ ਵਿਚਾਰਾਂ ਦਾ ਸਾਰ:
ਅੱਜ ਅਸੀਂ ਖੇਤੀ ਵਿਰਾਸਤ ਮਿਸ਼ਨ ਦੇ ਮਾਧਿਅਮ ਨਾਲ ਖੇਤੀ ਦੇ ਮੂਲ ਵਿਚਾਰ 'ਤੇ ਚਰਚਾ ਕਰਨ ਲਈ ਇਕਠੇ ਹੋਏ ਹਾਂ।ਕਦੇ ਸਮੁੱਚਾ ਪੰਜਾਬ ਬਹੁਤ ਸੰਪੰਨ ਸੀ ਪਰ ਅੱਜ ਹਰ ਪੱਖ ਹਾਲਾਤ ਬਹੁਤ ਖਰਾਬ ਹਨ ।ਕਾਰਨ ਹੈ, ਆਜ਼ਾਦੀ ਮਗਰੋਂ ਖੇਤੀ ਵਿੱਚ ਅਪਣਾਈਆਂ ਗਈਆਂ ਨਵੀਆਂ ਪਰੰਤੂ ਤਬਾਹਕੁੰਨ ਤਕਨੀਕਾਂ । ਜਿਹਨਾਂ ਦਾ ਹੀ ਨਤੀਜਾ ਹੈ ਕਿ ਅੱਜ ਕਿਤੇ ਧਰਤੀ ਹੇਠੋਂ 100 ਫੁੱਟ ਦੀ ਡੂੰਘਾਈ ਤੋਂ ਪਾਣੀ ਕੱਢਿਆ ਜਾ ਰਿਹਾ ਹੈ ਅਤੇ ਕਿਤੇ 500 ਫੁੱਟ ਦੀ ਡੂੰਘਾਈ ਤੋਂ ਪਾਣੀ ਨੂੰ ਠੀਕ ਢੰਗ ਨਾਲ ਸਮਝਿਆ ਹੀ ਨਹੀਂ ਗਿਆ । ਨਤੀਜਤਨ ਅੰਮ੍ਰਿਤ ਰੂਪੀ ਪਾਣੀ ਦੀ ਦੁਰਵਰਤੋਂ ਫਸਲਾਂ ਲਈ ਜ਼ਹਿਰ ਹੋ ਨਿੱਬੜੀ। ਖੇਤੀ ਵਿੱਚ ਪਾਣੀ ਤੋਂ ਵੀ ਮਹੱਤਵਪੂਰਨ ਕੀ ਹੈ ? ਕਿਸੇ ਨੇ ਸੋਚਿਆ ਹੀ ਨਹੀਂ। ਖੇਤੀ ਵਿੱਚ ਪਾਣੀ ਤੋਂ ਵੀ ਅਹਿਮ ਹੈ ਰੋਸ਼ਨੀ ਅਤੇ ਹਵਾ। ਜਿਹੜੀਆਂ ਕਿ ਬਿਲਕੁਲ ਮੁਫਤ ਅਤੇ ਅਥਾਹ ਨੇ ਅਤੇ ਜਿਹਨਾਂ ਦਾ ਲੋੜੀਂਦਾ ਦੋਹਨ ਹੀ ਨਹੀਂ ਕੀਤਾ ਗਿਆ। ਜੋ ਪੰਜਾਬ ਵਿੱਚ ਏਦਾ ਹੀ ਪਾਣੀ ਦੀ ਦੁਰਵਰਤੋਂ ਜਾਰੀ ਰਹੀ ਤਾਂ ਆਉਂਦੇ 15 ਸਾਲਾਂ ਬਾਅਦ ਹਾਲਾਤ ਹੋਰ ਵੀ ਬਦਤਰ ਹੋ ਜਾਣਗੇ। ਭਾਖੜਾ ਨੰਗਲ ਅਤੇ ਹਿਮਾਲਿਆਈ ਨਦੀਆਂ ਦੇ ਬਾਵਜੂਦ ਪੰਜਾਬ ਦੀ ਖੇਤੀ ਕੁੱਝ ਨਹੀਂ ਉਪਜਾ ਸਕੇਗੀ। ਕਿਉਂਕਿ ਤਦ ਤੱਕ ਪੰਜਾਬ ਦਾ ਕਿਸਾਨ ਆਪਣੇ ਹੱਥੀ ਆਪਣੀ ਹੀ ਭੂਮੀ ਨੂੰ ਪਾਣੀ ਦੀ ਦੁਰਵਰਤ ਦੀ ਭੇਟ ਚੜਾ ਚੁੱਕਾ ਹੋਵੇਗਾ ਅਰਥਾਤ ਬੰਜਰ ਬਣਾ ਚੁੱਕਾ ਹੋਵੇਗਾ। ਖੇਤੀ ਵਿੱਚ ਰਸਾਇਣਕ ਖਾਦਾਂ ਯੂਰੀਆ, ਡੀ.ਏ.ਪੀ, ਪੋਟਾਸ਼) ਦੀ ਨਿਰੰਤਰ ਵਧ ਰਹੀ ਮਿਕਦਾਰ ਅਤੇ ਫਸਲਾਂ ਦੇ ਘਟਦੇ ਹੋਏ ਝਾੜ ਆਪਣੇ ਆਪ ਵਿੱਚ ਇੱਕ ਵੱਡੀ ਚੇਤਾਵਨੀ ਹਨ ਤੇ ਬੇਹੱਦ ਡਰਾਉਣੇ ਭਵਿੱਖ ਵੱਲ ਇਸ਼ਾਰਾ ਦੀ।
ਇੱਕ ਗੱਲ ਸਭ ਨੂੰ ਪਤਾ ਹੋਣੀ ਚਾਹੀਦੀ ਹੈ ਕਿ ਭੂਮੀ ਇੱਕ ਸਜੀਵ ਅਤੇ ਊਰਜਾ ਭਰਪੂਰ ਸ਼ੈਅ ਹੈ। ਇਸ ਵਿੱਚ ਅਨੇਕਾਂ ਹੀ ਪ੍ਰਕਾਰ ਦੇ ਅਨੰਤ ਕੋਟੀ ਸੂਖਮ ਜੀਵ ਵਾਸ ਕਰਦੇ ਹਨ। ਰਸਾਇਣਕ ਖੇਤੀ ਦੇ ਸ਼ੁਰੂਆਤੀ
ਦੇਰ ਵਿੱਚ ਫਸਲਾਂ ਦੇ ਝਾੜ ਵਿੱਚ ਵਾਧਾ ਖੇਤੀ ਵਿੱਚ ਵਰਤੀਆਂ ਗਈਆਂ ਰਸਾਇਣਕ ਖਾਦਾਂ ਅਤੇ ਕੀੜੇਮਾਰ - ਜ਼ਹਿਰਾਂ ਕਾਰਨ ਸੂਖਮ ਜੀਵਾਂ ਦੀ ਮੌਤ ਪਿੱਛੇ ਉਹਨਾਂ ਦੇ ਸਰੀਰਾਂ ਦੇ ਵਿਘਟਨ ਉਪਰੰਤ ਪੈਦਾ ਹੋਣ ਵਾਲੀ ਜੈਵ ਊਰਜਾ ਦੇ ਦਮ ਤੇ ਹੁੰਦਾ ਰਿਹਾ ਸੀ ਨਾ ਕਿ ਇਹ, ਰਸਾਇਣਕ ਖਾਦਾਂ ਦਾ ਕੋਈ ਚਮਤਕਾਰ ਸੀ।
ਮੇਰੇ ਤਜ਼ਰਬੇ ਮੁਤਾਬਿਕ ਖੇਤੀ ਲਈ ਕੁੱਝ ਵੀ ਬਾਹਰ ਤੋਂ ਖਰੀਦਣ ਦੀ ਲੋੜ ਨਹੀਂ। ਖੇਤੀ ਲਈ ਜੋ ਲੋੜੀਂਦਾ ਹੈ, ਉਹ ਹੈ ਭੂਮੀ, ਸੂਰਜੀ ਰੋਸ਼ਨੀ ਹਵਾ ਅਤੇ ਪਾਣੀ ਪਰ ਨਮੀ ਦੇ ਰੂਪ ਵਿੱਚ ਇਹਨਾਂ ਵਿੱਚੋਂ ਮਹੱਤਤਾ ਪੱਖੋਂ ਕ੍ਰਮਵਾਰ ਪ੍ਰਕਾਸ਼, ਹਵਾ, ਭੂਮੀ ਅਤੇ ਪਾਣੀ ਦਾ ਆਪਣਾ-ਆਪਣਾ ਨਿਸਚਿਤ ਸਥਾਨ ਹੈ। ਅਤੇ ਇਹਨਾਂ ਦੇ ਨਿਸਚਿਤ ਸਥਾਨ ਵਿੱਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਸਵੀਕਾਰਨਯੋਗ ਨਹੀਂ ਹੈ।
ਪੰਜਾਬ ਦੇ ਕਿਸਾਨ ਪਾਣੀ ਦੀ ਕੀਮਤ ਨਹੀਂ ਪਛਾਣਦੇ। ਜੇ ਪ੍ਰਕਾਸ਼ ਅਤੇ ਪਾਣੀ ਨੂੰ ਚੰਗੀ ਤਰ੍ਹਾਂ ਵਰਤ ਲਿਆ ਜਾਵੇ ਤਾਂ ਖੇਤੀ ਵਿੱਚ ਰਸਾਇਣਕ ਖਾਦਾਂ ਅਤੇ ਕੀੜੇਮਾਰ ਜ਼ਹਿਰਾਂ ਦੀ ਕੋਈ ਲੋੜ ਹੀ ਨਹੀਂ ਰਹਿ ਜਾਂਦੀ । ਇਸ ਤਰ੍ਹਾਂ ਕਰਨ ਨਾਲ ਉਤਪਾਦਨ ਡਿੱਗੁਣਾ ਹੋ ਜਾਵੇਗਾ ਅਤੇ ਇਹਦੇ ਪਿੱਛੇ ਪ੍ਰਕਾਸ਼ ਸੰਸਲੇਸ਼ਣ ਦੀ ਵੱਡੀ ਭੂਮਿਕਾ ਰਹੇਗੀ । ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਕੁਦਰਤ ਨਾਲ ਸਹਿਹੋਂਦ ਵਿੱਚ ਹੀ ਵਿਕਾਸ ਕਰ ਸਕਦੇ ਹਾਂ, ਚੰਗੀਆਂ ਹਾਲਤਾਂ 'ਚ ਜਿਉਂਦੇ ਰਹਿ ਸਕਦੇ ਹਾਂ। ਇਹ ਨਾ ਭੁੱਲੋ ਕਿ ਧਰਤੀ 'ਤੇ ਪੰਦਿਆਂ ਦੀ ਹੋਂਦ ਮਨੁੱਖ ਨਾਲੋਂ ਪਹਿਲਾਂ ਹੈ। ਸੋ ਧਰਤੀ 'ਤੇ ਪਹਿਲਾ ਹੱਕ ਪੌਦਿਆਂ ਦਾ ਹੈ ਅਤੇ ਇਹਨਾਂ ਨਾਲ ਸਹਿਹੋਂਦ ਵਿੱਚ ਹੀ ਮਨੁੱਖ ਚੰਗੇ ਜੀਵਨ ਦੀ ਆਸ ਕਰ ਸਕਦਾ ਹੈ।
ਧਰਤੀ ਆਪਣੇ ਆਪ ਵਿੱਚ ਸੰਪੂਰਨ ਹੈ। ਇਸ ਵਿੱਚ ਹਰੇਕ ਤਰ੍ਹਾਂ ਦੇ ਸੂਖਮ ਤੱਤ ਉਪਲਭਧ ਹਨ। ਜਿੰਨੇ ਤਰ੍ਹਾਂ ਦੇ ਸੂਖਮ ਤੱਤ ਹਨ ਓਨੇ ਹੀ ਤਰ੍ਹਾਂ ਦੇ ਸੂਖਮ ਜੀਵ ਵੀ ਧਰਤੀ ਦਾ ਸਰਮਾਇਆ ਹਨ। ਇਹ ਗੱਲ ਵੱਖਰੀ ਹੈ ਕਿ ਆਧੁਨਿਕ ਵਿਗਿਆਨ ਹਾਲੇ ਤੱਕ ਪੈਟਾਸ ਸੇਲੇਬਲ, ਨਾਈਟ੍ਰੋਜਨ ਸੇਲੇਬਲ, ਸਲਫਰ ਸੇਲੇਬਲ, ਕਾਪਰ ਸੇਲੇਬਲ ਆਦਿ ਉਂਗਲਾਂ ਤੇ ਗਿਣਾ ਜਾ ਸਕਣਯੋਗ ਕੁੱਝ ਇੱਕ ਸੂਖਮ ਜੀਵਾਂ ਦਾ ਹੀ ਪਤਾ ਲਗਾ ਸਕਿਆ ਹੈ। ਸਾਇਦ ਇਹ ਹੀ ਆਧੁਨਿਕ ਵਿਗਿਆਨ ਦੀ ਸੀਮਾ ਵੀ ਹੈ। ਕੁਦਰਤ ਦੇ ਰਹੱਸ ਆਤਮਸਾਤ ਤਾਂ ਹੋ ਸਕਦੇ ਹਨ ਪਰ ਉਹਨਾਂ ਦੀ ਬਾਹ ਪਾ ਸਕਣਾ ਸ਼ਾਇਦ ਸੰਭਵ ਨਹੀਂ। ਪੌਦੇ ਅਤੇ ਸੂਖਮ ਜੀਵ ਸਾਹ ਲੈਂਦੇ ਹਨ ਪਰੰਤੂ ਬੇਲੋੜਾ ਅਤੇ ਲੋੜ ਤੋਂ ਵਧੇਰੇ ਪਾਣੀ ਉਹਨਾਂ ਦੀ ਮੌਤ ਦਾ ਕਾਰਨ ਬਣਦਾ ਹੈ। ਯਾਦ ਰੱਖ ਪਾਣੀ ਦੀ ਸਹੀ ਵਰਤੋਂ 'ਅੰਮ੍ਰਿਤ' ਅਤੇ ਕੁਵਰਤ 'ਜ਼ਹਿਰ ਹੈ ਅਤੇ ਜ਼ਹਿਰ ਹਮੇਸ਼ਾ ਜਿੰਦਗੀਆਂ ਲੈਂਦਾ ਹੈ।
ਵਿਗਿਆਨ ਅਨੁਸਾਰ ਸੂਰਜੀ ਊਰਜਾ ਯਾਨੀ ਰੋਸ਼ਨੀ ਦੀ ਭਰਪੂਰ ਵਰਤੋਂ ਕਰਕੇ ਪੰਜਾਬ ਦੀ ਭੂਮੀ 'ਤੇ ਪ੍ਰਤੀ ਏਕੜ 120 ਟਨ ਗੰਨਾ ਪੈਦਾ ਕੀਤਾ ਜਾ ਸਕਦਾ ਹੈ ਹਾਲਾਂਕਿ ਭੂਮੀ ਦੀ ਸਮਰਥਾ 200 ਟਨ ਗੰਨਾ ਪ੍ਰਤੀ ਏਕੜ ਪੈਦਾ ਕਰਨ ਦੀ ਹੈ। ਸੋ ਖੇਤੀ ਵਿੱਚ ਸਨ ਹਾਰਵੈਸਟਿੰਗ ਜ਼ਰੂਰੀ ਹੈ। ਇਸਰਾਇਲ ਨੇ ਸਭ ਤੋਂ ਪਹਿਲਾਂ ਇਹ ਤਕਨੀਕ ਅਪਣਾ ਕੇ ਆਪਣੀ ਖੇਤੀ ਨੂੰ ਪੈਰਾਂ ਸਿਰ ਕੀਤਾ ਹੈ। ਇਸਰਾਇਲ, ਜਿੱਥੇ ਦੂਰ-ਦੂਰ ਤੱਕ ਪਾਣੀ ਨਹੀਂ ਅਤੇ ਪੀਣ ਵਾਲਾ ਪਾਣੀ ਵੀ ਜਿੱਥੇ ਹੋਰਨਾਂ ਦੇਸਾਂ ਤੋਂ ਇੰਪੋਰਟ ਕੀਤਾ ਜਾਂਦਾ ਹੈ। ਸਾਡੇ ਦੇਸ ਵਿੱਚ ਸੂਰਜ ਨੂੰ ਹਰ ਤਰ੍ਹਾਂ ਦੇ ਜੀਵਨ ਦਾ ਆਧਾਰ ਮੰਨਿਆ ਗਿਆ ਹੈ। ਭਾਰਤ ਦੁਨੀਆਂ ਦੇ ੳਹਨਾਂ ਭੂਗੋਲਿਕ ਖਿੱਤਿਆਂ ਵਿੱਚੋਂ ਇੱਕ ਹੈ, ਜਿੱਥੇ ਸਭ ਤੋਂ ਵੱਧ ਮਾਤਰਾ ਵਿੱਚ ਸੂਰਜ ਦੀ ਰੋਸ਼ਨੀ ਉਪਲਭਧ ਹੈ। ਪੰਜਾਬ ਦਾ ਕਿਸਾਨ ਵੀ ਏਸੇ ਸੂਰਜੀ ਊਰਜਾ ਦੀ ਵਰਤੋਂ ਕਰਕੇ ਪੰਜਾਬ ਦੀ ਖੇਤੀ ਦੇ ਦਿਨ ਫੋਰਨ ਦਾ ਮਾਦਾ ਰੱਖਦਾ ਹੈ। ਪਰ ਇਸ ਮੰਤਵ ਲਈ ਸਭ ਤੋਂ ਪਹਿਲਾਂ ਉਸਨੂੰ ਆਪਣੀ ਨਾਹ ਪੱਖੀ ਮਾਨਸਿਕਤਾ ਤਿਆਗਣ ਦੀ ਲੋੜ ਹੈ।
ਸ਼੍ਰੀ ਸੁਰੇਸ਼ ਦੋਸਾਈ ਦਾ ਕੁਦਰਤੀ ਵਿਗਿਆਨ:
ਦੋਸਾਈ ਜੀ ਦੁਆਰਾ ਵਿਕਸਤ ਕੀਤੀ ਗਈ ਪ੍ਰਤੀ ਏਕੜ 75-90 ਅਤੇ ਏਥੋਂ ਤੱਕ ਕਿ 120 ਟਨ ਗੰਨਾ ਪੈਦਾ ਕਰਨ ਦੀ ਤਕਨੀਕ ਨਾਲ ਰੁ-ਬ-ਰੂ ਹੋਣ ਤੋਂ ਪਹਿਲਾਂ, ਸਾਨੂੰ ਸਭ ਨੂੰ ਇਹ ਤੱਥ, ਆਪਣੇ ਦਿਮਾਗ ਵਿੱਚ
ਜਰੂਰ ਬਿਠਾ ਲੈਣਾ ਚਾਹੀਦਾ ਹੈ ਅੱਜ ਤੋਂ 600 ਸਾਲ ਪਹਿਲਾਂ ਤਾਮਿਲਨਾਡੂ ਵਿੱਚ ਪ੍ਰਤੀ ਏਕੜ 40 ਕੁਇੰਟਲ ਝੋਨਾ ਪੈਦਾ ਹੁੰਦਾ ਰਿਹਾ ਹੈ । ਸਬੂਤ ਦੇ ਤੌਰ ਤੇ ਤੁਸੀਂ ਤੰਜਾਵਰ ਤਾਮਿਲਨਾਡੂ ਵਿਖੇ ਛੇ ਸੋ ਸਾਲ ਪੁਰਾਣੇ ਤਾੜ ਦੇ ਪੱਤੇ ਉੱਤੇ ਲਿਖੇ ਉਪ੍ਰੋਕਤ ਤੱਥ ਨੂੰ ਆਪਣੀਆਂ ਅੱਖਾਂ ਨਾਲ ਦੇਖ ਸਕਦੇ ਹੋ। ਜੇ ਉਦੋਂ ਬਿਨਾਂ ਕਿਸੇ ਖੇਤੀਬਾੜੀ ਯੂਨੀਵਰਸਿਟੀ ਦੀ ਸਹਾਇਤਾ ਦੇ ਅਜਿਹਾ ਸੰਭਵ ਸੀ ਤਾਂ ਅੱਜ ਕਿਉਂ ਨਹੀਂ ?
ਖੇਤੀ ਨੂੰ ਸਮਝਣ ਤੋਂ ਪਹਿਲਾਂ ਇੱਕ ਪੌਦੇ ਨੂੰ ਸਮਝਣਾ ਅਤਿ ਜ਼ਰੂਰੀ ਹੈ। ਜਿਵੇਂ ਹਰੇਕ ਸਜੀਵ ਦਾ ਆਪਣਾ ਇੱਕ ਸਰੀਰ ਹੁੰਦਾ ਹੈ ਓਸੇ ਤਰ੍ਹਾਂ ਪੌਦੇ ਦਾ ਵੀ ਆਪਣਾ ਸਰੀਰ ਹੁੰਦਾ ਹੈ ਅਤੇ ਉਸਦੇ ਸਰੀਰ ਦੇ ਵਿਕਾਸ ਦਾ ਸਿੱਧਾ ਸਬੰਧ ਪ੍ਰਕਾਸ਼ ਕਿਰਨਾਂ ਅਰਥਾਤ ਸੂਰਜ ਦੀ ਰੋਸ਼ਨੀ ਨਾਲ ਹੈ। ਪ੍ਰਯੋਗਸ਼ਾਲਾ ਵਿੱਚ ਮੁਲਾਂਕਣ ਕਰਨ ਉਪਰੰਤ ਜੜ ਸਮੇਤ ਜੰਗਲ ਵਿੱਚੋਂ ਉਖਾੜੇ ਗਏ 100 ਕਿੱਲੋ ਦੇ ਇੱਕ ਰੁੱਖ ਦੀ ਬਣਤਰ ਇਸ ਤਰ੍ਹਾਂ ਦੀ ਸਾਹਮਣੇ ਆਈ
ਕਾਰਥਨ (ਕਾਰਬਨ ਡਾਇਅਕਸਾਇਡ ਤੋਂ) 44 ਕਿੱਲੋਗ੍ਰਾਮ
ਆਕਸੀਜਨ 44 ਕਿੱਲੋਗ੍ਰਾਮ
ਹਾਈਡ੍ਰੋਜਨ 06 ਕਿੱਲੋਗ੍ਰਾਮ
ਨਾਈਟ੍ਰੋਜ਼ਨ 3.5 ਕਿੱਲੋਗ੍ਰਾਮ
ਵੱਡੇ ਅਤੇ ਛੋਟੇ ਸੂਖਮ ਪੋਸ਼ਕ ਤੱਤ-ਜਿੰਕ, ਪੋਟਾਸ਼, ਮੈਂਗਨੀਜ਼, ਕਾਪਰ ਆਦਿ 2.5 ਕਿੱਲੋਗ੍ਰਾਮ
ਰੁੱਖ ਦੇ ਮੁੱਲਾਂਕਣ ਉਪਰੰਤ ਪ੍ਰਾਪਤ ਹੋਏ ਨਤੀਜਿਆਂ ਨੂੰ ਧਿਆਨ ਨਾਲ ਦੇਖਣ 'ਤੇ ਜੋ ਵੱਡੀ ਗੱਲ ਸਮਝ ਵਿੱਚ ਆਉਂਦੀ ਹੈ, ਉਹ ਹੈ ਇਹ ਕਿ ਪੌਦੇ ਦੇ ਕੁੱਲ ਭਾਰ ਦਾ 97.5 ਕਿੱਲੋਗ੍ਰਾਮ ਵਾਤਾਵਰਣ ਵਿੱਚ ਪਾਈਆਂ ਜਾਣ ਵਾਲੀਆਂ ਤਿੰਨ ਅਹਿਮ ਗੈਸਾਂ ਤੋਂ ਬਣਿਆ ਹੈ ਅਤੇ ਜਿਹਦੇ ਵਿੱਚ ਨਾਈਟਰਚਨ ਦਾ ਹਿੱਸਾ ਸਿਰਫ 3.5 ਕਿਲੋਗ੍ਰਾਮ ਹੈ। ਇਸਦਾ ਕੀ ਮਤਲਬ ਹੋਇਆ। ਹਾਲਾਂਕਿ ਵਾਤਾਵਰਣ ਵਿੱਚ ਸਭ ਤੋਂ ਵੱਧ ਮਾਤਰਾ ਵਿੱਚ ਜਿਹੜੀ ਗੈਸ ਪਾਈ ਜਾਂਦੀ ਹੈ, ਉਹ ਹੈ ਨਾਈਟ੍ਰੇਚਨ-78.6% ਫਿਰ ਵੀ ਪੌਦੇ ਨੇ ਸਿਰਫ 3.5 ਕਿੱਲੋਗ੍ਰਾਮ ਨਾਈਟ੍ਰੋਜ਼ਨ ਹੀ ਕਿਉਂ ਗ੍ਰਹਿਣ ਕੀਤੀ? ਸਾਡੇ ਮੌਜੂਦਾ ਖੇਤੀ ਸੰਕਟ ਦਾ ਮੂਲ ਏਸੇ ਹੀ ਇਬਾਰਤ ਵਿੱਚ ਛੁਪਿਆ ਹੋਇਆ ਹੈ। ਮਤਲਬ ਖੇਤੀ ਵਿੱਚ ਯੂਰੀਆ ਆਦਿ ਖਾਦਾਂ ਦੇ ਤੌਰ 'ਤੇ ਦਿੱਤੀ ਜਾਣ ਵਾਲੀ ਵਾਧੂ ਨਾਈਟ੍ਰੋਜ਼ਨ ਜ਼ਰਾ ਸੋਚੋ। 100 ਕਿੱਲੋ ਦੇ ਪੌਦੇ ਨੇ 3.5 ਕਿੱਲੇ ਦੀ ਬਜਾਏ 4 ਕਿੱਲੋ ਨਾਈਜ਼ਨ ਕਿਉਂ ਨਹੀਂ ਲੈ ਲਈ ? ਕਿਉਂਕਿ ਏਦਾ ਕਰਦਿਆਂ ਹੀ ਪੌਦੇ ਦੀ ਮੌਤ ਯਕੀਨੀ ਸੀ । ਵਿਗਿਆਨ ਦਸਦਾ ਹੈ ਕਿ ਪੌਦੇ ਵਿੱਚ ਜਿਵੇਂ ਹੀ ਨਾਈਟ੍ਰੋਜ਼ਨ ਦਾ ਪੱਧਰ ਵਧਦਾ ਹੈ ਉਹ ਰੋਗੀ ਹੋ ਜਾਂਦਾ ਹੈ ਤੇ ਇੱਕ ਮਿੱਥੀ ਹੱਦ ਪਾਰ ਕਰਨ ਉਪਰੰਤ ਉਹਦੀ ਮੌਤ ਅਟਲ ਹੋ ਜਾਂਦੀ ਹੈ।
ਅੰਤ ਵਿੱਚ ਬਚਿਆ 2.5 ਕਿੱਲੋ ਵਜ਼ਨ, ਵੱਡੇ ਅਤੇ ਛੋਟੇ ਸੂਖਮ ਪੋਸ਼ਕ ਤੱਤ ਜਿੰਕ, ਪੋਟਾਸ, ਮੈਗਨੀਜ਼ ਆਦਿ ਦੇ ਰੂਪ ਵਿੱਚ ਸਾਡੇ ਸਾਹਮਣੇ ਆਇਆ। ਜਿਹੜੇ ਕਿ ਭੂਮੀ ਵਿੱਚ ਪਾਏ ਜਾਂਦੇ ਹਨ। ਇਸਦਾ ਕੀ ਅਰਥ ਹੋਇਆ ? ਇਹੀ ਕਿ ਪੈਦਾ ਆਪਣੀ ਜ਼ਰੂਰਤ ਦਾ ਸਿਰਫ ਤੇ ਸਿਰਫ 2.5 ਬਿੱਲ ਜਾਂ 2.5% ਹੀ ਭੂਮੀ ਤੋਂ ਗ੍ਰਹਿਣ ਕਰਦਾ ਹੈ। ਹੁਣ ਸੱਚੇ ਅਸੀ ਕੀ ਕਰ ਰਹੇ ਹਾਂ ? ਰਸਾਇਣਕ ਖੇਤੀ ਵਿਚ ਕਿਸਾਨਾਂ ਦਾ ਸਾਰਾ ਜ਼ੇਰ ਅਤੇ ਧਿਆਨ ਜ਼ਮੀਨ ਵਿੱਚ ਰਸਾਇਣਕ ਖਾਦਾਂ ਪਾਉਣ 'ਤੇ ਹੀ ਲੱਗਿਆ ਹੋਇਆ ਹੈ। ਬਜਾਏ ਇਸਦੇ ਕਿ ਖੇਤ ਵਿੱਚ ਉਪਰਲੋ 97.5% ਦਾ ਉਚਿੱਤ ਪ੍ਰਬੰਧਨ ਕਰਕੇ ਹਰੇਕ ਫਸਲ ਦਾ ਮਨਚਾਰਿਆ ਭਾੜ ਲਿਆ ਜਾ ਸਕੇ । ਫਸਲ ਲਈ ਲੋੜੀਂਦੇ, ਵਾਤਾਵਰਣ ਵਿੱਚ ਉਪਲਭਧ 97.5 ਉਪਯੋਗੀ ਤੱਤਾਂ ਦੀ
ਵਿਵਸਥਾ ਕਿਵੇਂ ਕੀਤੀ ਜਾਵੇ ?
ਉੱਤਰ: ਹੇਠ ਲਿਖੇ ਕੰਮ ਕਰਕੇ ਬੜੀ ਆਸਾਨੀ ਨਾਲ ਫਸਲ ਲਈ ਉਪੋਕਤ ਉਪਯੋਗੀ ਤੱਤਾਂ ਦੀ ਵਿਵਸਥਾ ਕੀਤੀ ਜਾ ਸਕਦੀ ਹੈ
ਸੂਰਜ ਦੀ ਰੋਸ਼ਨੀ ਦਾ ਭਰਪੂਰ ਇਸਤੇਮਾਲ: ਉਪ੍ਰੋਕਤ ਮੰਤਵ ਦੀ ਪੂਰਤੀ ਲਈ ਸਭ ਤੋਂ ਪਹਿਲਾਂ ਖੇਤ ਵਿੱਚ ਸੂਰਜੀ ਊਰਜਾ ਯਾਨਿ ਕਿ ਸੂਰਜ ਦੀ ਰੋਸ਼ਨੀ ਦਾ ਭਰਪੂਰ ਇਸਤੇਮਾਲ ਕਰਨ ਦੀ ਜਰੂਰਤ ਹੈ। ਜਿਹੜਾ ਕਿ ਬਹੁਤ ਹੀ ਆਸਾਨ ਕੰਮ ਹੈ। ਇਹਦੇ ਤਹਿਤ ਸਾਨੂੰ ਪੌਦੇ ਦੀ ਸ਼੍ਰੇਣੀ ਮੁਤਾਬਿਕ ਪੌਦੇ ਤੋਂ ਪੌਦੇ ਅਤੇ ਲਾਈਨ ਤੋਂ ਲਾਈਨ ਵਿਚਲੇ ਫਾਸਲੇ ਵਿੱਚ ਲੋੜੀਂਦਾ ਇਜਾਡਾ ਕਰਨਾ ਪਵੇਗਾ। ਪੌਦਿਆਂ ਦੇ ਦੇ ਪ੍ਰਕਾਰ ਹੁੰਦੇ ਹਨ ਸੀ-3 ਅਤੇ ਸੀ-4
ਘੱਟ ਰੌਸ਼ਨੀ ਵਰਤ ਕੇ ਜਿਆਦਾ ਝਾੜ ਦੇਣ ਵਾਲੀਆਂ ਫਸਲਾਂ ਨੂੰ ਸੀ-3 ਪੌਦੇ ਕਿਹਾ ਜਾਂਦਾ ਹੈ।
ਵੱਧ ਰੋਸ਼ਨੀ ਵਰਤ ਕੇ ਵਧੇਰੇ ਝਾੜ ਦੇਣ ਵਾਲੀਆਂ ਫਸਲਾਂ ਨੂੰ ਸੀ- 4 ਪੌਦੇ ਕਿਹਾ ਜਾਂਦਾ ਹੈ।
ਸੀ-3 ਸ੍ਰੇਣੀ ਦੇ ਪੌਦਿਆਂ ਨੂੰ ਆਪਣੇ ਵਿਕਾਸ ਲਈ ਤੇਜ ਧੁੱਪ ਦੀ ਲੋੜ ਨਹੀਂ ਹੁੰਦੀ ਜਦੋਂ ਕਿ ਸੀ-4 ਸ਼੍ਰੇਣੀ ਦੇ ਪੌਦਿਆਂ ਨੂੰ ਆਪਣੇ ਵਿਕਾਸ ਲਈ ਤੇਜ ਧੁੱਪ ਅਤੇ ਵਧੇਰੇ ਰੋਸ਼ਨੀ ਦੀ ਲੋੜ ਹੁੰਦੀ ਹੈ। ਖੇਤ ਵਿੱਚ ਪੌਦੇ ਤੋਂ ਪੌਦੇ ਵਿਚਲੀ ਦੂਰੀ ਉਸਦੇ ਘੇਰੇ ਅਰਥਾਤ ਪੈਦੇ ਦੇ ਚਹੁੰਤਰਫਾ ਫੈਲਾਅ ਦੇ ਆਧਾਰ 'ਤੇ ਤੈਅ ਕੀਤੀ ਜਾ ਸਕਦੀ ਹੈ। ਉਦਾਹਰਨ ਲਈ ਗੰਨੇ ਦੇ ਦੋਹੇਂ ਤਰਫ ਦੇ ਪੱਤਿਆਂ ਦੀ ਲੰਬਾਈ ਮੁਤਾਬਿਕ ਗੰਨੇ ਦੀ ਇੱਕ ਲਾਈਨ ਤੋਂ ਦੂਜੀ ਲਾਈਨ ਵਿਚਲਾ ਫਾਸਲਾ ਨਿਰਧਾਰਤ ਕੀਤਾ ਜਾ ਸਕਦਾ ਹੈ ਜਿਹੜਾ ਕਿ ਲਗਪਗ 4 ਫੁੱਟ ਹੋਵੇਗਾ । ਏਸੇ ਤਰ੍ਹਾਂ ਇੱਕ ਗੰਨੇਂ ਤੋਂ ਦੂਜੇ ਗੰਨੇ ਵਿਚਲਾ ਫਾਸਲਾ 1.5 ਤੋਂ 2 ਫੁੱਟ ਰੱਖਿਆ ਜਾਣਾ ਚਾਹੀਦਾ ਹੈ। ਇਹ ਹੀ ਸਿਧਾਂਤ ਸੀ-3 ਸ਼੍ਰੇਣੀ ਦੇ ਪੌਦਿਆਂ ਦੀਆਂ ਫਸਲਾਂ 'ਤੇ ਵੀ ਲਾਗੂ ਹੁੰਦਾ ਹੈ।
ਅੰਤਰ ਫਸਲਾਂ ਦੀ ਬਿਜਾਈ ਸੂਰਜ ਦੀ ਰੋਸ਼ਨੀ ਦੇ ਭਰਪੂਰ ਇਸਤੇਮਾਲ ਲਈ ਮੁੱਖ ਫਸਲ ਵਿੱਚ ਖਾਲੀ ਥਾਵਾਂ 'ਤੇ ਰੁੱਤ ਮੁਤਾਬਕ ਅੰਤਰ ਫਸਲਾਂ ਤੇ ਹਰੀ ਖਾਦ ਦੀ ਬਿਜਾਈ ਕਰਨੀ ਚਾਹੀਦੀ ਹੈ । ਏਥੇ ਇਹ ਸਵਾਲ ਪੈਦਾ ਹੋ ਸਕਦਾ ਹੈ ਕਿ ਸੂਰਜ ਦੀ ਰੋਸ਼ਨੀ ਦੇ ਭਰਪੂਰ ਇਸਤੇਮਾਲ ਤੋਂ ਆਖਿਰ ਭਾਵ ਕੀ ਹੈ ? ਉੱਤਰ ਹੈ, ਧਰਤੀ ਉੱਤੇ ਸੂਰਜ ਕੁੱਲ ਰੋਸ਼ਨੀ ਦਾ 1 ਭਾਗ ਹੀ ਪੁੱਜਦਾ ਹੈ ਤੇ ਜਿਹਦੇ ਵਿੱਚੋਂ ਸਿਰਫ 0.2% ਹੀ ਪੌਦਿਆਂ ਦੁਆਰਾ ਪ੍ਰਕਾਸ਼ ਸੰਸਲਬਣ ਦੀ ਕਿਰਿਆ ਦੌਰਾਨ ਵਰਤਿਆ ਜਾਂਦਾ ਹੈ। ਜੇ ਦੇਖਿਆ ਜਾਵੇ ਤਾਂ ਧਰਤੀ 'ਤੇ ਪ੍ਰਤੀ ਦਿਨ ਪ੍ਰਤੀ ਵਰਗ ਫੁੱਟ 1250 ਕੈਲੋਰੀ ਧੁੱਪ ਜਾਂ ਰੋਸ਼ਨੀ ਪੈਂਦੀ ਹੈ। ਇਸ ਊਰਜਾ ਦਾ ਵੱਡ ਪੱਧਰ 'ਤੇ ਭਰਪੂਰ ਇਸਤੇਮਾਲ ਸਿਰਫ ਤੇ ਸਿਰਫ ਧਰਤੀ ਉੱਪਰ ਵੱਧ ਤੋਂ ਵੱਧ ਬਨਸਪਤੀ ਉਗਾ ਕੇ ਹੀ ਕੀਤਾ ਜਾ ਸਕਦਾ ਹੈ।
ਕਿਉਂਕਿ ਪੌਦੇ ਆਪਣਾ ਭੋਜਨ ਯਾਨਿ ਕਿ ਕਾਰਬੋਹਾਈਡ੍ਰੇਟਸ, ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਦੇ ਮਾਧਿਅਮ ਨਾਲ ਸੂਰਜੀ ਦੀ ਰੋਸ਼ਨੀ ਤੋਂ ਤਿਆਰ ਕਰਦੇ ਹਨ। ਇਸਦਾ ਮਤਲਬ ਹੈ ਕਿ ਪੈਦਾ ਜੋ ਵੀ ਫਲ ਦਿੰਦਾ ਹੈ ਉਸਦੀ ਨਿਰਮਤੀ ਦਾ ਵੱਡਾ ਸਮਾਂ ਸੂਰਜ ਦੀ ਊਰਜਾ ਹੈ। ਇਸ ਲਈ ਇਸ ਅਥਾਹ ਊਰਜਾ ਦਾ ਭਰਪੂਰ ਇਸਤੇਮਾਲ ਕਰਨਾ ਬਹੁਤ ਜ਼ਰੂਰੀ ਹੈ। ਜਿਹੜਾ ਕਿ ਪੌਦਿਆਂ ਦੁਆਰਾ ਹੀ ਕੀਤਾ ਜਾ ਸਕਦਾ ਹੈ ਇਸ ਲਈ ਖੇਤ ਵਿੱਚ ਮੁੱਖ ਫਸਲ ਦੇ ਨਾਲ-ਨਾਲ ਮੁੱਖ ਫਸਲ ਦੇ ਇੱਕ ਲਾਈਨ ਤੋਂ ਦੂਜੀ ਲਾਈਨ ਵਿਚਲੇ ਫਾਸਲੇ ਵਾਲੀ ਖਾਲੀ ਥਾਂ ਵਿੱਚ ਰੁੱਤ ਮੁਤਾਬਿਕ ਹੋ ਸਕਣ ਵਾਲੀਆਂ ਫਸਲਾਂ ਖਾਸ ਤੌਰ `ਤੇ ਜ਼ਮੀਨ ਵਿੱਚ ਨਾਈਟ੍ਰੋਜ਼ਨ ਫਿਕਸ ਕਰਨ ਵਾਲੀਆਂ ਤੇ ਹਰੀ ਖਾਦ ਬਣਾਉਣ ਵਾਲੀਆਂ ਫਸਲਾਂ ਨੂੰ ਅੰਤਰ ਫਸਲਾਂ ਦੇ ਤੌਰ 'ਤੇ ਬੀਜਣਾ ਚਾਹੀਦਾ ਹੈ। ਤਾਂ ਕਿ ਹਰੇਕ ਫਸਲ ਦਾ ਚੌਖਾ ਝਾੜ ਲੈਣ ਲਈ ਖੇਤ ਵਿੱਚ ਭਰਪੂਰ ਸਨ ਹਾਰਵੈਸਟਿੰਗ ਅਤੇ ਕੁਦਰਤੀ ਨਾਈਟ੍ਰੋਜਨ ਫਿਕਸ ਹੋ ਸਕੇ।
ਖੇਤੀ ਵਿੱਚ ਹਵਾ ਦੀ ਭੂਮਿਕਾ : ਸਾਸ਼ਤਰਾਂ ਵਿੱਚ ਹਵਾ ਨੂੰ ਪ੍ਰਾਣ ਵਾਯੂ ਕਿਹਾ ਗਿਆ ਹੈ ਅਤੇ ਗੁਰੂ
ਨਾਨਕ ਦੇਵ ਜੀ ਨੇਹਵਾ ਨੂੰ ਇਸਦੇ ਜੀਵਨਦਾਈ ਗੁਣਾ ਕਰਕੇ ਗੁਰੂ ਦਾ ਦਰਜਾ ਦੇ ਕੇ ਵੱਡਿਆਇਆ ਹੈ। ਇਸ ਵਿੱਚ ਰੱਤੀ ਭਰ ਵੀ ਸ਼ੱਕ ਨਹੀਂ ਕਿ ਹਵਾ ਦੀ ਅਣਹੋਂਦ ਵਿੱਚ ਜੀਵਨ ਸੰਭਵ ਨਹੀਂ। ਜੇ ਹਵਾ ਪ੍ਰਾਣ ਵਾਯੂ ਹੈ ਅਤੇ ਇਹ, ਜਿਉਂਦੇ ਰਹਿਣ ਲਈ ਹਰੇਕ ਸਜੀਵ ਦੀ ਅਹਿਮ ਲੋੜ ਹੈ ਤਾਂ ਧਰਤੀ 'ਤੇ ਉੱਗਣ ਵਾਲੇ ਪੌਦਿਆਂ ਅਤੇ ਹੋਰ ਬਨਸਪਤੀ ਲਈ ਵੀ ਤਾਂ ਇਹ ਓਨੀ ਹੀ ਮਹੱਤਵਪੂਰਨ ਅਤੇ ਜਰੂਰੀ ਹੋਈ ਜਿੰਨੀ ਕਿ ਸਾਡੇ ਲਈ ।ਹੁਣ ਵਿਚਾਰ ਕਰੋ ਕਿ ਸਾਡੀ ਖੇਤੀ ਵਿੱਚ ਹਵਾ ਦੀ ਕੀ ਅਤੇ ਕਿੰਨੀ ਕੁ ਭੂਮਿਕਾ ਹੈ ਅਤੇ ਕੀ ਅਸੀਂ ਖੇਤੀ ਵਿੱਚ ਹਵਾ ਮਤਲਬ ਆਕਸੀਜ਼ਨ ਦਾ ਲੋੜੀਂਦਾ ਪੱਧਰ ਬਣਾਈ ਰੱਖਣ ਵੱਲ ਰਤਾ ਕੁ ਵੀ ਧਿਆਨ ਦਿੱਤਾ ਹੈ ? ਜਵਾਬ ਨਾਂਹ ਵਿੱਚ ਹੀ ਮਿਲੇਗਾ। ਕਾਰਨ ਇਹ, ਕਿ ਸਾਨੂੰ ਲੱਗਦਾ ਹੈ ਕਿ 'ਖੇਤੀ', ਮਤਲਬ ਐਨ.ਪੀ.ਕੇ (ਯੂਰੀਆ, ਵਾਸਫੋਰਸ ਅਤੇ ਪੇਟਾਬ), ਕੀੜੇਮਾਰ ਅਤੇ ਨਦੀਨ-ਨਾਸ਼ਕ ਜ਼ਹਿਰ। ਦੋਸਤੋ ਖੇਤੀ ਦਾ ਮਤਲਬ ਉਪ੍ਰੋਕਤ ਕਦੇ ਵੀ ਨਹੀਂ ਰਿਹਾ ਅਤੇ ਨਾ ਕਦੇ ਇੱਝ ਹੋ ਸਕਦਾ ਹੈ। ਜਿੱਥੇ ਐਨ.ਪੀ.ਕੇ. ਅਤੇ ਨਦੀਨ ਨਾਸ਼ਕ ਹਨ, ਓਥੇ ਖੇਤ ਵਿੱਚ ਪ੍ਰਾਣਵਾਯੂ ਦੇ ਆਵਾਗਮਨ (ਆਵਾਜਾਈ ਲਈ ਅਨੁਕੂਲ ਹਾਲਤਾਂ ਦਾ ਨਿਰਮਾਣ ਹੀ ਨਹੀਂ ਹੋ ਪਾਉਂਦਾ। ਸਿੱਟੇ ਵਜੋਂ ਫਸਲ ਕਮਜ਼ੋਰ ਹੋ ਕੇ ਪੀਲੀ ਪੈ ਜਾਂਦੀ ਹੈ। ਇਸ ਸਮੱਸਿਆ ਦਾ ਇੱਕ ਹੀ ਹੱਲ ਤੁਹਾਨੂੰ ਦੱਸਿਆ ਗਿਆ ਹੈ ਤੇ ਉਹ ਹੈ ਯੂਰੀਆ ਰੋਗ ਦੇ ਇਲਾਜ਼ ਤੋਂ ਪਹਿਲਾਂ ਇਹ ਕਿਉਂ ਹੋਇਆ ?, ਇਸਦੇ ਕਾਰਨਾਂ ਬਾਰੇ ਦੱਸਣਾ ਚਾਹੀਦਾ ਹੈ ਜਾ ਸਿੱਧਿਆ ਇਲਾਜ਼ ਹੀ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਤੇ ਉਹ ਵੀ ਇੱਕਦਮ ਗਲਤ। ਪੌਦੇ ਵੀ ਸਾਹ ਲੈਂਦੇ ਹਨ, ਪ੍ਰਮਾਤਮਾਂ ਨੇ ਉਹਨਾਂ ਨੂੰ ਵੀ ਨੱਕ ਬਖ਼ਸਿਆ ਹੈ। ਪਰ ਪੌਦਿਆਂ ਨੂੰ ਵੀ ਨੱਕ ਹੈ, ਇਹ ਤਾਂ ਅਸੀਂ ਕਦੇ ਸੋਚਿਆ ਹੀ ਨਹੀਂ।ਸੋਚੀਏ ਤਾਂ ਤਾ ਜੇ ਕਦੇ ਦੇਖਿਆ ਹੋਵੇ, ਦੇਖੀਏ ਤਾਂ ਤਾ ਜੇ ਕਿਤੇ ਇਹ ਨਜ਼ਰ ਆਉਂਦਾ ਹੋਵੇ ।ਨਜ਼ਰ ਇਹ ਆ ਨਹੀਂ ਸਕਦਾ ਕਿਉਂਕਿ ਪੈਦੇ ਦਾ ਨੱਕ ਪੌਦੇ ਦੇ ਬਾਹਰੀ ਨਹੀਂ ਸਗੋਂ ਧਰਤੀ ਅੰਦਰਲੇ ਭਾਗ ਵਿੱਚ ਜੜ੍ਹਾਂ ਦੇ ਰੂਪ ਵਿੱਚ ਹੁੰਦਾ ਹੈ।
ਪੌਦੇ ਜੜ੍ਹਾਂ ਰਾਹੀਂ ਸਾਹ ਲੈਂਦੇ ਹਨ। ਪਰ ਅਸੀਂ ਖੇਤਾਂ ਵਿੱਚ ਪੌਦਿਆਂ ਦੇ ਸਾਹ ਲੈਣ ਲਈ ਜ਼ਰਾ ਜਿੰਨੀ ਗੁੰਜਾਇਸ਼ ਵੀ ਨਹੀਂ ਛੱਡਦੇ। ਥੋੜਾ ਸੱਚੇ ਅਜਿਹਾ ਕਿਉਂ ਹੁੰਦਾ ਹੈ? ਇਹਦੇ ਪਿੱਛੇ ਵੀ ਵਿਗਿਆਨ ਹੈ, ਕੁਦਰਤ ਦਾ ਨਿਜ਼ਾਮ ਹੈ। ਕੁਦਰਤ ਵਿੱਚ ਪਾਣੀ ਅਤੇ ਹਵਾ ਕਦੇ ਵੀ ਇੱਕ ਥਾਂ ਨਹੀਂ ਰਹਿ ਸਕਦੇ। ਜਿੱਥੇ ਹਵਾ ਹੈ ਓਥੇ ਪਾਣੀ ਆਪਣੇ ਮੁੱਖ ਰੂਪ ਵਿੱਚ ਨਹੀਂ ਅਤੇ ਜਿੱਥੇ ਪਾਣੀ ਹੈ ਓਥੇ ਹਵਾ ਆਪਣੇ ਅਸਲ ਰੂਪ ਵਿੱਚ ਨਹੀਂ। ਉਦਾਹਰਨ ਲਈ ਵਸਲ ਨੂੰ ਪਾਣੀ ਦੇਣ ਸਮੇਂ ਵਾਪਰਨ ਵਾਲੀ ਇੱਕ ਖਾਸ ਕਿਰਿਆ ਨੂੰ ਗੋਰ ਨਾਲ ਦੇਖੋ ਜਿਵੇਂ ਹੀ ਖੇਤ ਵਿੱਚ ਪਾਣੀ ਦਾ ਪਰਵੇਸ਼ ਹੁੰਦਾ ਹੇ ਧਰਤੀ ਵਿੱਚੋਂ ਪਾਣੀ ਉੱਤੇ, ਡੁਗ-ਡੁਗ ਦੀ ਆਵਾਜ ਪੈਦਾ ਕਰਦੇ ਬੁਲਬੁਲੇ ਬਣਨੇ ਸ਼ੁਰੂ ਹੋ ਜਾਂਦੇ ਹਨ।
ਇਹ ਬੁਲਬੁਲੇ ਕੀ ਹਨ ? ਉੱਤਰ ਹੈ ਵਾਤਾਵਰਣ ਵਿੱਚੋਂ ਧਰਤੀ ਵਿੱਚ ਗਈ ਹੋਈ ਹਵਾ ਜਾਂ ਪ੍ਰਾਣ ਵਾਯੂ, ਜਿਹੜੀ ਕਿ ਜ਼ਮੀਨ ਅੰਦਰ ਪਾਣੀ ਦੇ ਸੰਪਰਕ ਵਿੱਚ ਆਉਂਦਿਆਂ ਹੀ ਪਾਣੀ ਉੱਤੇ ਹਵਾ ਦੇ ਬੁਲਬੁਲਿਆਂ ਦੀ ਸ਼ਕਲ ਵਿੱਚ ਜ਼ਮੀਨ ਤੋਂ ਬਾਹਰ ਨਿਕਲ ਜਾਂਦੀ ਹੈ। ਜਿਵੇਂ ਹੀ ਇਹ ਕਿਰਿਆ ਵਾਪਰਦੀ ਹੈ, ਪੌਦਿਆਂ ਦਾ ਦਮ ਘੁੱਟਣ ਲੱਗਦਾ ਹੈ ਅਤੇ ਉਹ ਕੁੱਝ ਦਿਨਾਂ ਲਈ ਬੇਸੁਧ ਹੋ ਜਾਦੇ ਹਨ। ਇਸ ਅਵਸਥਾ ਦੌਰਾਨ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਵੀ ਰੁਕ ਜਾਂਦੀ ਹੈ ਜਿਸ ਕਾਰਨ ਪੰਦਿਆਂ ਦੁਆਰਾ ਸੂਰਜ ਦੀ ਰੋਸ਼ਨੀ ਤੋਂ ਆਪਣਾ ਭੋਜਨ ਬਣਾਉਣ ਦੀ ਕਿਰਿਆ ਵਿੱਚ ਖੜੋਤ ਆ ਜਾਂਦੀ ਹੈ। ਸਿੱਟੇ ਵਜੋਂ ਫਸਲ ਕਮਜੋਰ ਹੋ ਕੇ ਪੀਲੀ ਪੈ ਜਾਂਦੀ ਹੈ। ਜਿਹਦਾ ਕਿ ਫਸਲ ਦੇ ਝਾੜ 'ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਇਸ ਲਈ ਸਾਨੂੰ ਖੇਤਾਂ ਵਿੱਚ ਜ਼ਮੀਨ ਅੰਦਰ ਹਵਾ ਦੇ ਨਿਰੰਤਰ ਸੰਚਾਰ ਲਈ ਅਨੁਕੂਲ ਹਾਲਤਾਂ ਦਾ ਨਿਰਮਾਣ ਕਰਨ ਲਈ ਸਿਹੜੀ ਉਪਰਲੇ ਕਰਨੇ ਚਾਹੀਦੇ ਹਨ, ਉਹ ਵੀ ਲਾਜ਼ਮੀ ਤੌਰ 'ਤੇ।
ਪਾਣੀ ਦੀ ਸੁਚੱਜੀ ਵਰਤੋਂ ਅਤੇ ਸੁਚਾਰੂ ਵਿਵਸਥਾ: ਵਿਗਿਆਨਕ ਨਜ਼ਰੀਏ ਨਾਲ ਵਿਚਾਰੇ
ਗਏ ਸੰਪੂਰਨ ਖੇਤੀ ਤਕਨੀਕ ਨਾਲ ਸਬੰਧਤ ਉਪ੍ਰੋਕਤ ਤਕਨੀਕੀ ਪੱਖਾਂ ਦਾ ਸਾਡੀ ਖੇਤੀ ਵਿੱਚ ਸਿੱਧਾ ਸਬੰਧ ਫਸਲਾਂ ਦੀ ਸਿੰਜਾਈ ਨਾਲ ਹੈ। ਜਿਵੇਂ ਕਿ ਅਸੀਂ ਪਹਿਲਾਂ ਹੀ ਇਹ ਚਰਚਾ ਕਰ ਚੁੱਕੇ ਹਾਂ ਕਿ ਫਸਲਾਂ ਨੂੰ ਆਪਣੇ ਵਿਕਾਸ ਲਈ ਪਾਣੀ ਦੀ ਨਹੀਂ ਨਮੀਂ ਜਾਂ ਸਿੱਲ ਦੀ ਲੋੜ ਹੁੰਦੀ ਹੈ। ਸੋ ਜੇ ਇਸ ਤੱਥ ਦੀ ਰੋਸ਼ਨੀ ਵਿੱਚ ਦੇਖਿਆ ਜਾਵੇ ਤਾਂ ਅੱਜ ਸਾਡੀ ਖੇਤੀ ਸਿਰਫ ਤੇ ਸਿਰਫ ਪਾਣੀ ਦੀ ਹੀ ਖੇਤੀ ਨਜ਼ਰ ਆਉਂਦੀ ਹੈ। ਖੇਤਾਂ ਵਿੱਚ ਫਸਲਾਂ ਨੂੰ ਪਾਣੀ ਦਿੱਤਾ ਨਹੀਂ ਜਾਂਦਾ ਸਗੋਂ ਪਾਣੀ ਦਾ ਹੜ ਵਗਾਇਆ ਜਾਂਦਾ ਹੈ । ਇਸ ਸਥਿਤੀ ਵਿੱਚ ਉਪਰ ਵਿਚਾਰੇ ਗਏ ਖੇਤੀ ਦੇ ਸਾਰੇ ਤਕਨੀਕੀ ਤੇ ਵਿਗਿਆਨਕ ਪੱਖ ਵਲੂੰਧਰੇ ਜਾਂਦੇ ਹਨ ਜਾਂ ਇੰਝ ਕਹਿ ਲਵੋ ਕਿ ਖੇਤਾਂ ਵਿੱਚ ਹੜਿਆ ਹੋਇਆ ਪਾਣੀ ਉਹਨਾਂ ਨੂੰ ਨਿਗਲ ਜਾਂਦਾ ਹੈ ।
ਇਸ ਹਾਲਤ ਵਿੱਚ ਫਸਲਾ ਨੂੰ ਵਾਤਾਵਰਣ ਵਿੱਚ ਕਾਰਬਨ, ਆਕਸੀਜਨ, ਹਾਈਡ੍ਰੋਜ਼ਨ ਅਤੇ ਨਾਈਟ੍ਰੋਜ਼ਨ ਦੇ ਰੂਪ ਵਿੱਚ ਮਿਲਣ ਵਾਲੇ ਕਾਰਬੋਹਾਈਡ੍ਰੇਟਸ ਰੂਪੀ 97.5% ਘਟਕਾਂ ਦਾ ਵੱਡਾ ਹਿੱਸਾ ਜ਼ਮੀਨ ਵਿੱਚ ਹੜੇ ਹੋਏ ਪਾਣੀ ਦੀ ਭੇਟ ਚੜ੍ਹ ਜਾਂਦਾ ਹੈ। ਸੇ ਮੌਜੂਦਾ ਖੇਤੀ ਦੀ ਦਸ਼ਾ ਸੁਧਾਰਣ ਅਤੇ ਸਹੀ ਦਿਸ਼ਾ ਨਿਰਧਾਰਤ ਕਰਨ ਲਈ, ਖੇਤੀ ਵਿੱਚ ਪਾਣੀ ਦੀ ਸੁਚੱਜੀ, ਲੋੜ ਅਨੁਸਾਰ ਅਤੇ ਸੁਚਾਰੂ ਵਿਵਸਥਾ ਕਰਨਾ ਅੱਜ ਦੀ ਵੱਡੀ ਲੋੜ ਹੈ। ਇਸ ਵਾਸਤੇ ਕਿਸਾਨਾਂ ਨੂੰ ਲੀਕ ਤੋਂ ਹਟ ਕੇ ਚੱਲਣਾ ਪਏਗਾ। ਰਸਾਇਣਕ ਖੇਤੀ ਢੰਗਾ ਅਤੇ ਤਕਨੀਕਾਂ ਨੂੰ ਸਿਰੇ ਤੋਂ ਨਕਾਰਨਾ ਪਏਗਾ, ਖਾਸਕਰ ਐੱਨ. ਪੀ ਕੇ, ਨਦੀਨ ਨਾਸ਼ਕ ਅਤੇ ਕੀੜੇਮਾਰ ਜ਼ਹਿਰਾਂ ਨੂੰ । ਅਜਿਹਾ ਕਰਨਾ ਇਸ ਲਈ ਜ਼ਰੂਰੀ ਹੈ ਕਿਉਂਕ ਰਸਾਇਣਕ ਖਾਦਾਂ ਦੇ ਰੂਪ ਵਿੱਚ ਖੇਤਾਂ ਵਿੱਚ ਵੱਡੇ ਪੈਮਾਨੇ 'ਤੇ ਇਸਤੇਮਾਲ ਹੋਣ ਵਾਲੇ ਨਮਕ ਕਾਰਨ ਖੇਤ ਵਿਚਲੀ ਫਸਲ ਵਧੇਰੇ ਪਿਆਸੀ ਮਹਿਸੂਸ ਕਰਦੀ ਹੈ ਤੇ ਸਾਡੇ ਕੋਲ ਫਸਲ ਦੀ ਪਿਆਸ ਬੁਝਾਉਣ ਦਾ ਇੱਕ ਹੀ ਤਰੀਕਾ ਹੈ ਤੇ ਉਹ ਹੈ ਪਾਣੀ ਦਾ ਹੜ। ਵਿਗਿਆਨ ਇਹ ਸਿੱਧ ਕਰਦਾ ਹੈ ਕਿ ਬੇੜੀ ਮਾਤਰਾ ਵਿੱਚ ਵੀ ਨਮਕ ਖਾਣ ਤੋਂ ਬਾਅਦ ਵਿਅਕਤੀ ਨੂੰ ਆਮ ਨਾਲੋਂ ਜਿਆਦਾ ਪਾਣੀ ਪੀਣਾ ਪੈਂਦਾ ਹੈ ਅਰਥਾਤ ਵੱਧ ਪਿਆਸ ਲੱਗਦੀ ਹੈ। ਹੁਣ ਸੱਚ ਅਸੀਂ ਰਸਾਇਣਕ ਖਾਦਾਂ ਦੇ ਰੂਪ ਵਿੱਚ ਪ੍ਰਤੀ ਏਕੜ ਕਿੰਨਾ ਨਮਕ ਆਪਣੀਆਂ ਜ਼ਮੀਨਾਂ ਵਿੱਚ ਸੁੱਟਦੇ ਹਾਂ ਅਤੇ ਉਸਦੇ ਕੀ ਨਤੀਜੇ ਹੁੰਦੇ ਹਨ ? ਜਵਾਬ ਦੇ ਪਾਣੀ ਜਿਆਦਾ ਮਾਤਰਾ ਵਿੱਚ ਤੇ ਵਾਰ-ਵਾਰ ਦੇਣਾ ਪੈਂਦਾ ਹੈ, ਖੇਤਾ ਵਿੱਚ ਕੱਲਰ ਪੈਦਾ ਹੋ ਜਾਂਦਾ ਹੈ। ਖੇਤ ਵਿਚਲੇ ਪੌਦਿਆਂ ਦਾ ਸਾਹ ਘੁੱਟਿਆ ਜਾਂਦਾ ਹੈ. ਉਹਨਾਂ ਦੀ ਆਪਣਾ ਭੋਜਨ ਆਪ ਬਣਾਉਣ ਦੀ ਪ੍ਰਕਿਰਿਆ ਰੁਕ ਜਾਂਦੀ ਹੈ ।
ਫਿਰ ਸ਼ੁਰੂ ਹੁੰਦਾ ਹੈ ਖੇਤੀ ਵਿੱਚ ਕਦੇ ਨਾ ਮੁਕਣ ਵਾਲੀਆ ਸਮੱਸਿਆਵਾਂ ਦਾ ਸਿਲਸਿਲਾ। ਜਿਸਨੇ ਕਿ ਮੌਜੂਦਾ ਸਮੇਂ ਪੰਜਾਬ ਦੀ ਕਿਸਾਨੀ ਨੂੰ ਵਾਰਣੀ ਪਾ ਰੱਖਿਆ ਹੈ। ਇਸ ਲਈ ਕਿਸਾਨ ਭਰਾਵਾਂ ਲਈ ਇਹ ਬੇਹੱਦ ਲਾਜ਼ਮੀ ਹੈ ਕਿ ਉਹ ਆਪਣੇ ਖੇਤਾਂ ਵਿੱਚ ਫਸਲਾਂ ਨੂੰ ਪਾਣੀ ਦੇਣ ਦੇ ਲੀਕ ਤੋਂ ਹਟਵੇਂ ਕੁਦਰਤ ਪੱਖੀ ਅਤੇ ਵਿਗਿਆਨਕ ਤਰੀਕੇ ਵਿਕਸਤ ਕਰਨ। ਇਸ ਤਰ੍ਹਾਂ ਕਰਕੇ ਹੀ ਅਸੀਂ ਫਸਲਾਂ ਦੇ ਵਿਕਾਸ ਲਈ ਲੋੜੀਂਦੇ ਤੇ ਵਾਤਾਵਰਣ ਵਿੱਚ ਪਾਏ ਜਾਣ ਵਾਲੇ 97.5% ਘਟਕਾਂ ( ਕਾਰਬਨ, ਆਕਸੀਜਨ, ਹਾਈਡ੍ਰੋਜ਼ਨ ਅਤੇ ਨਾਈਟਜ਼ਨ) ਨੂੰ ਆਪਣੀ ਖੇਤੀ ਵਿੱਚ ਇਸਤੇਮਾਲ ਕਰਕੇ ਆਪਣੀ, ਆਪਣੇ ਪਰਿਵਾਰ ਦੀ ਅਤੇ ਦੋਸ ਦੀ ਖੁਸ਼ਹਾਲੀ ਦੇ ਨਵੇਂ ਆਯਾਮ ਸਰ ਕਰ ਸਕਣਯੋਗ ਹੋ ਜਾਵਾਂਗੇ ।
ਹੁਣ ਰਹੀ ਗੱਲ ਓਸ 2.5% ਮਾਦੇ ਦੀ ਜਿਹੜਾ ਕਿ ਇੱਕ ਪੌਦੇ ਨੇ ਆਪਣੀ ਸਰੀਰ ਨਿਰਮਤੀ ਲਈ ਵੱਡ ਅਤੇ ਛੋਟੇ ਸੂਖਮ ਪੋਸ਼ਕ ਤੱਤਾਂ ਅਰਥਾਤ ਜਿੰਕ, ਪੋਟਾਸ਼, ਮੈਂਗਨੀਜ, ਕਾਪਰ, ਆਇਰਨ, ਸਲਫਰ, ਆਦਿ ਦੇ ਰੂਪ ਵਿੱਚ ਭੂਮੀ ਤੋਂ ਗ੍ਰਹਿਣ ਕੀਤਾ ਸੀ। ਇਹ ਉਹ, ਵੱਡੇ ਅਤੇ ਛੋਟੇ ਸੂਖਮ ਪੋਸ਼ਕ ਤੱਤ/ਮੇਜ਼ਰ ਐਂਡ ਸਮਾਲ ਮਾਇਕ੍ਰੋਨਿਊਟ੍ਰੀਐਂਟਸ ਜਾਂ ਐਲੀਮੈਂਟਸ ਹਨ ਜਿਹੜੇ ਕਿ ਇਸ ਕੁਦਰਤ ਵਿੱਚ ਵਿਚਰਣ ਵਾਲੇ ਹਰੇਕ ਸਜੀਵ ਦੀ ਸਰੀਰ ਰਚਨਾ ਦਾ ਇੱਕ ਅਨਿੱਖੜਵਾਂ ਭਾਗ ਹੁੰਦੇ ਹਨ ਤੇ ਜਿਹਨਾਂ ਦੀ ਜਰਾ ਜਿੰਨੀ ਘਾਟ ਵੀ ਸਜੀਵਾਂ ਨੂੰ
ਕਈ ਪ੍ਰਕਾਰ ਨਾਲ ਰੋਗ ਗ੍ਰਸਤ ਜਾਂ ਕਮਜ਼ੋਰ ਕਰ ਦਿੰਦੀ ਹੈ। ਖਾਸ ਗੱਲ ਇਹ ਹੈ ਕਿ ਇਹ ਮਾਇਕ੍ਰੋਨਿਉਟੀਐਂਟਸ, ਸਜੀਵਾਂ ਦੁਆਰਾ ਕਦੇ ਵੀ ਪ੍ਰਤੱਖ ਰੂਪ ਗ੍ਰਹਿਣ ਨਹੀਂ ਕੀਤੇ ਜਾਂਦੇ।
ਹਾਲਾਂਕਿ ਸਾਡੀ ਭੋਜਨ ਦੀ ਥਾਲੀ ਵਿੱਚ ਕਿਤੇ ਵੀ ਲੋਹਾ, ਤਾਂਬਾ, ਜਿੰਕ, ਪੇਟਾਸ ਆਦਿ ਮਾਇਕ੍ਰੋਨਿਊਟ੍ਰੀਐਟਸ ਪ੍ਰਤੱਖ ਰੂਪ ਵਿੱਚ ਨਹੀਂ ਪਰੋਸੇ ਜਾਂਦੇ, ਫਿਰ ਵੀ ਇਹ ਸਾਡੇ ਸਰੀਰ ਵਿੱਚ ਕਿਵੇਂ ਉਪਲਭਧ ਹੋ ਜਾਂਦੇ ਹਨ ? ਕਿ ਇਸ ਤਰ੍ਹਾਂ ਹੈ ਕਿ ਅਸੀਂ ਹਰ ਰੋਜ ਆਪਣੀ ਲੋੜ ਦਾ ਲੋਹਾ, ਤਾਂਬਾ ਅਤੇ ਜਿੰਕ ਆਦਿ ਤੈਅ ਮਾਤਰਾ ਵਿੱਚ ਖਰੀਦ ਕੇ ਖਾਂਦੇ ਹਾਂ ? ਇਸ ਤਰ੍ਹਾਂ ਤਾਂ ਬਿਲਕੁੱਲ ਵੀ ਨਹੀਂ ਹੈ। ਇਸਦਾ ਕੀ ਮਤਲਬ ਹੋਇਆ ? ਇਹ ਸੂਖਮ ਪੋਸ਼ਕ ਤੱਤ ਸਾਡੇ ਸਰੀਰ ਵਿੱਚ ਕਿੱਥੋਂ ਆ ਗਏ? ਉੱਤਰ ਹੈ ਅਸੀਂ ਰੋਜ਼ਾਨਾ ਜੀਵਨ ਵਿੱਚ ਜਿਹੜੀ ਖੁਰਾਕ-ਅਨਾਜ, ਫਲ ਸਬਜੀਆਂ, ਦੁੱਧ ਆਦਿ ਦੇ ਰੂਪ ਵਿੱਚ ਗ੍ਰਹਿਣ ਕਰਦੇ ਹਾਂ ਉਸ ਵਿੱਚੋਂ। ਇਹਨਾਂ ਚੀਜਾਂ ਵਿੱਚ ਇਹ ਸਭ ਕਿੱਥੋਂ ਆਇਆ ? ਕੀ ਅਸੀਂ ਇਹ ਸਾਰੇ ਤੱਤ ਅਨਾਜਾਂ, ਫਲ, ਸਬਜੀਆਂ ਆਦਿ ਨੂੰ ਉਪਲਬਧ ਕਰਵਾਏ ਸੀ । ਉੱਤਰ ਹੈ ਨਹੀਂ, ਅਸੀਂ ਅਜਿਹਾ ਕੁੱਝ ਨਹੀਂ ਕੀਤਾ ਤੇ ਨਾ ਹੀ ਕੁਦਰਤ ਨੇ ਸਾਨੂੰ ਇਸ ਲਾਇਕ ਬਣਾਇਆ ਹੈ ਕਿ ਅਸੀਂ ਇਹ ਸਭ ਕਰ ਸਕੀਏ। ਵੱਡੇ-ਛੋਟੇ ਸੂਖਮ ਤੱਤਾਂ ਦੀ ਅਥਾਹ ਦੌਲਤ ਦੀ ਮਲਕੀਅਤ ਕੁਦਰਤ ਨੇ ਸਿਰਫ ਅਤੇ ਸਿਰਫ ਧਰਤੀ ਨੂੰ ਹੀ ਬਖ਼ਸ਼ੀ ਹੈ।
ਮਤਲਬ ਇਹ ਕਿ ਧਰਤੀ ਹੀ ਵੱਡੇ-ਛੋਟੇ ਸੂਖਮ ਪੋਸ਼ਕ ਤੱਤਾਂ ਅਥਾਹ ਸੋਮਾ ਹੈ। ਇਹ ਸਾਰੇ ਸੂਖਮ ਤੱਤ ਧਰਤੀ ਦੇ ਗਰਭ ਵਿੱਚ ਯੋਗਿਕਾ/ ਕਪਾਂਉਡਾ ਆਪਸ ਵਿੱਚ ਰਲਗੰਡ) ਦੀ ਸ਼ਕਲ ਵਿੱਚ ਸਮਾਏ ਹੋਏ ਹਨ ਅਤੇ ਓਥੋਂ ਹੀ ਇੱਕ ਵਿਸ਼ੇਸ਼ ਪ੍ਰਕਿਰਿਆ ਵਿੱਚੋਂ ਗੁਜ਼ਰਨ ਉਪਰੰਤ ਧਰਤੀ 'ਤੇ ਉਪਜਣ ਵਾਲੀਆਂ ਬਨਸਪਤੀਆਂ ਦੇ ਮਾਧਿਅਮ ਰਾਹੀਂ ਸਜੀਵਾਂ ਨੂੰ ਉਪਲਭਧ ਹੁੰਦੇ ਹਨ। ਇਹ ਹੀ ਕਾਰਨ ਹੈ ਕਿ ਭਾਰਤੀ ਸਭਿਅਤਾ ਵਿੱਚ ਧਰਤੀ ਨੂੰ ਮਾਂ ਕਹਿਕੇ ਵੱਡਿਆਇਆ ਗਿਆ ਹੈ ਅਤੇ ਇਸਨੂੰ ਅੰਨਪੂਰਨਾਂ ਦਾ ਦਰਜਾ ਵੀ ਦਿੱਤਾ ਗਿਆ ਹੈ।
ਕੁਦਰਤੀ ਮਾਹੌਲ ਵਿੱਚ ਇਹ ਸਾਰੇ ਸੂਖਮ ਪੋਸ਼ਕ ਤੱਤ ਕੁਦਰਤ ਦੇ ਨਿਯਮਾਂ ਮੁਤਾਬਿਕ ਕੁਦਰਤ ਵਿੱਚ ਕਾਰਜਸ਼ੀਲ ਅਨੰਤ ਕੋਟੀ ਸੂਖਮ ਜੀਵਾ ਦੇ ਮਾਧਿਅਮ ਨਾਲ ਪੌਦਿਆਂ ਨੂੰ ਲੋੜ ਮੁਤਾਬਿਕ ਉਪਲਭਧ ਹੁੰਦੇ ਰਹਿੰਦੇ ਹਨ। ਪਰੰਤੂ ਮੌਜੂਦਾ ਖੇਤੀ ਵਿੱਚ ਅਜਿਹਾ ਨਹੀਂ ਹੋ ਪਾਉਂਦਾ। ਜਿਸ ਕਾਰਨ ਫਸਲਾ ਕਈ ਤਰ੍ਹਾਂ ਦੀ ਡੈਫੀਸੈਂਸੀ ਜਾਂ ਸੂਖਮ ਪੋਸ਼ਕ ਤੱਤਾਂ ਦੀ ਘਾਟ ਦਾ ਸ਼ਿਕਾਰ ਹੋ ਜਾਂਦੀਆਂ ਹਨ। ਜਿਹਦੇ ਕਾਰਨ ਫਸਲ ਕਮਜ਼ੋਰ ਅਤੇ ਰੋਗੀ ਹੋ ਜਾਂਦੀ ਹੈ। ਸਿੱਟੇ ਵਜੋਂ ਫਸਲਾਂ ਦਾ ਝਾੜ ਘਟ ਜਾਂਦਾ ਹੈ । ਸੋ ਕੁਦਰਤੀ ਖੇਤੀ ਕਰਨ ਵਾਲੇ ਕਿਸਾਨ ਭਰਾਵਾਂ ਨੂੰ ਇਸ ਗੱਲ 'ਤੇ ਧਿਆਨ ਕੇਂਦਰਤ ਕਰਨ ਦੀ ਲੋੜ ਹੈ ਕਿ ਧਰਤੀ ਵਿੱਚ ਉਪਲਭਧ ਅਤੇ ਪੌਦਿਆਂ ਦੀ ਵੱਡੀ ਲੋੜ ਸੂਖਮ ਪੋਸ਼ਕ ਤੱਤਾਂ ਨੂੰ ਪੌਦਿਆ ਤੱਕ ਕਿਸ ਤਰ੍ਹਾਂ ਪੁਜਦਾ ਕੀਤਾ ਜਾਵੇ?
ਜਿਵੇਂ ਕਿ ਉੱਪਰ ਜ਼ਿਕਰ ਕੀਤਾ ਗਿਆ ਹੈ ਕਿ ਧਰਤੀ ਵਿੱਚ ਅਨੰਤ ਕੋਟੀ ਸੂਖਮ ਪੋਸ਼ਕ ਤੱਤ ਆਪਸ ਵਿੱਚ ਰਲਗਡ ਸਥਿਤੀ ਵਿੱਚ ਉਪਲਭਧ ਹਨ। ਏਥੇ ਮੁਸ਼ਕਿਲ ਇਹ ਪੇਸ਼ ਆਉਂਦੀ ਹੈ ਕਿ ਪੌਦੇ ਕਿਸੇ ਵੀ ਤਰ੍ਹਾਂ ਆਪਸ ਵਿੱਚ ਰਲਗਡ ਸੂਖਮ ਤੱਤਾਂ ਨੂੰ ਗ੍ਰਹਿਣ ਕਰਨ ਦੀ ਸਮਰਥਾ ਨਹੀਂ ਰੱਖਦੇ ਪਰੰਤੂ ਉਹਨਾਂ ਨੂੰ ਆਪਣੇ ਵਿਕਾਸ ਲਈ ਹਰ ਹਾਲ ਵਿੱਚ ਸੂਖਮ ਪੋਸ਼ਕ ਤੱਤਾਂ ਦੀ ਲੋੜ ਹੈ। ਫਿਰ ਇਹ ਸੂਖਮ ਤੱਤ ਪੌਦਿਆਂ ਨੂੰ ਕਿਵੇਂ ਉਪਲਭਧ ਹੋਣ ? ਕੁਦਰਤ ਨੇ ਇਸਦੀ ਇੱਕ ਬਹੁਤ ਹੀ ਖੂਬਸੂਰਤ ਵਿਵਸਥਾ ਕੀਤੀ ਹੋਈ ਹੈ। ਉਹ ਵਿਵਸਥਾ ਹੈ, ਧਰਤੀ ਵਿੱਚ ਅਨੰਤ ਕੋਟੀ ਸੂਖਮ ਪੇਸ਼ਕ ਤੱਤਾਂ ਦੇ ਨਾਲ-ਨਾਲ ਉਹਨਾਂ ਸੂਖਮ ਪੋਸ਼ਕ ਤੱਤਾਂ ਦੇ ਯੋਗਿਕਾਂ ਨੂੰ ਰੋੜ ਕੇ ਪੌਦਿਆਂ ਨੂੰ ਉਪਲਭਧ ਕਰਵਾਉਣ ਲਈ ਅਨੰਤ ਕੋਟੀ ਸੂਖਮ ਜੀਵਾਂ ਦਾ ਨਿਰੰਤਰ ਨਿਰਮਾਣ/ਜਨਮ।
ਜਿਹਦੇ ਵਿੱਚ ਕਿ ਰਸਾਇਣਕ ਖੇਤੀ ਕਾਰਨ ਵੱਡੀ ਖੜੋਤ ਹੀ ਨਹੀਂ ਆਈ ਸਗੋਂ ਸੂਖਮ ਜੀਵਾਂ ਦਾ
ਲਗਾਤਾਰ ਵੱਡ ਪੱਧਰਾ ਘਾਣ ਵੀ ਹੁੰਦਾ ਆ ਰਿਹਾ ਹੈ। ਜੋ ਕੌੜੇ ਲਫ਼ਜਾਂ ਵਿੱਚ ਕਿਹਾ ਜਾਵੇ ਤਾਂ ਹਰੀ ਕ੍ਰਾਂਤੀ ਦੀ ਨਖਿੱਧ ਔਲਾਦ ਰਸਾਇਣਕ ਖੇਤੀ, ਧਰਤੀ ਵਿਚਲੇ ਸੂਖਮ ਜੀਵਾਂ ਨੂੰ ਲਗਾਤਾਰ ਇੱਕ ਵਹਿਸ਼ੀ ਘੱਲੂਘਾਰੇ ਦਾ ਸ਼ਿਕਾਰ ਬਣਾਉਂਦੀ ਆ ਰਹੀ ਹੈ। ਅੱਜ ਇਸ ਘੱਲੂਘਾਰੇ ਨੂੰ ਠੱਲ ਪਾਉਣ ਦੀ ਲੋੜ ਹੈ। ਸਾਨੂੰ ਖੇਤਾਂ ਵਿੱਚ ਐਸੀਆਂ ਹਾਲਤਾਂ ਪੈਦਾ ਕਰਨੀਆਂ ਚਾਹੀਦੀਆਂ ਹਨ ਕਿ ਧਰਤੀ ਦੇ ਸਕੇ ਧੀਆਂ-ਪੁੱਤ ਅਰਥਾਤ ਅਨੰਤ ਕੋਟਿ ਸੂਖਮ ਜੀਵ, ਧਰਤੀ ਮਾਂ ਦੀ ਗੋਦ ਵਿੱਚ ਸੁਰੱਖਿਅਤ ਰਹਿੰਦੇ ਹੋਏ ਆਪਣੀ ਸੰਖਿਆ ਵਧਾ ਸਕਣ। ਇਸ ਤਰ੍ਹਾਂ ਕਰਕੇ ਹੀ ਅਸੀਂ ਸਮੁੱਚੀ ਮਾਨਵਤਾ ਦੀ ਚਿਰ ਸਥਾਈ ਖੁਸ਼ਹਾਲੀ, ਸਵੈ-ਨਿਰਭਰ ਜ਼ਹਿਰ ਮੁਕਤ ਖੇਤੀ ਕਰਕੇ, ਤੰਦਰੁਸਤ ਸਮਾਜ ਅਤੇ ਕੁਦਰਤ ਨਾਲ ਇੱਕਮਿੱਕ ਜੀਵਨ ਜਾਚ ਦੇ ਧਾਰਨੀ ਬਣ ਸਕਾਂਗੇ। ਇਸ ਮੰਤਵ ਦੀ ਪੂਰਤੀ ਲਈ ਜਿਹੜੇ ਮੁੱਖ ਕੰਮ ਕਰਨ ਦੀ ਲੋੜ ਹੈ ਉਹ ਇਸ ਪ੍ਰਕਾਰ ਹਨ:
ਆਓ ਹੁਣ ਅਸੀਂ ਵੱਖ-ਵੱਖ ਸੂਖਮ ਜੀਵ ਕਲਚਰਾਂ ਬਾਰੇ ਚਰਚਾ ਕਰੀਏ। ਇਹ ਕੀ ਹੁੰਦੇ ਹਨ ? ਇਹਨਾਂ ਦੀ ਕੀ ਲੋੜ ਹੈ ? ਅਤੇ ਇਹ ਕਿਵੇਂ ਕੰਮ ਕਰਦੇ ਹਨ ? ਆਦਿਆਦਿ
ਸੂਖਮ ਜੀਵਣੂ ਕਲਚਰ ਕੀ ਹਨ? ਅਤੇ ਇਹਨਾਂ ਦਾ ਮੁਢਲੀ ਬਣਤਰ : ਜਿਸ ਤਰ੍ਹਾ ਕਿ ਅਸੀਂ ਪਹਿਲਾਂ ਹੀ ਚਰਚਾ ਕਰ ਚੁੱਕੇ ਹਾਂ ਕਿ ਧਰਤੀ ਵਿਚ ਅਨੰਤ ਕੋਟੀ ਸੂਖਮ ਜੀਵਾਣੂ ਪਾਏ ਜਾਂਦੇ ਹਨ ਜਿਹੜੇ ਕਿ ਧਰਤੀ ਵਿਚਲੇ ਸੂਖਮ ਪੋਸ਼ਕ ਤੱਤਾਂ ਦੇ ਯੋਗਿਕਾਂ ਨੂੰ ਤੋੜ ਕੇ ਪੌਦਿਆਂ ਨੂੰ ਉਪਲਭਧ ਕਰਵਾਉਂਦੇ ਹਨ। ਪਰੰਤੂ ਮੌਜੂਦਾ ਸਮੇਂ ਧਰਤੀ ਵਿੱਚ ਇਹਨਾਂ ਦੀ ਸੰਖਿਆ ਬਹੁਤ ਘਟ ਜਾਂ ਇੰਝ ਕਹਿ ਲਵੇ ਕਿ ਨਾਂਹ ਦੇ ਬਰਾਬਰ ਹੀ ਰਹਿ ਗਈ ਹੈ। ਧਰਤੀ ਵਿੱਚ ਸੂਖਮ ਜੀਵਾਣੂਆਂ ਦੀ ਸੰਖਿਆ ਨੂੰ ਮੁੜ ਤੋਂ ਵਧਾਉਣ ਲਈ ਸਾਡੇ ਆਲੇ-ਦੁਆਲੇ ਉਪਲਭਧ ਸੋਮਿਆਂ ਤੋਂ ਪ੍ਰਾਪਤ ਕੁੱਝ ਖਾਸ ਪਦਾਰਥਾਂ ਦੇ ਵਿਸ਼ੇਸ਼ ਪਰ ਅਤਿ ਸਰਲ ਮਿਸ਼ਰਣਾਂ ਨੂੰ ਸੂਖਮ ਜੀਵਾਣੂ ਕਲਚਰ ਕਿਹਾ ਜਾਂਦਾ ਹੈ। ਇਹਨਾਂ ਵਿਚੋਂ ਜਿਆਦਾਤਰ ਵਿੱਚ ਪਸ਼ੂਆਂ ਦਾ ਗੋਬਰ ਅਤੇ ਮੂਤਰ ਮੁੱਖ ਘਟਕ ਦੇ ਰੂਪ ਵਿੱਚ ਵਰਤੇ ਜਾਂਦੇ ਹਨ।
ਜ਼ਿਕਰਯੋਗ ਹੈ ਕਿ ਇੱਕ ਦੇਸੀ ਗਊ ਦੇ ਗੋਬਰ ਵਿੱਚ ਪ੍ਰਤੀ 1 ਗ੍ਰਾਮ 300 ਕਰੋੜ ਤੋਂ ਲੈ ਕੇ 500 ਕਰੜ ਅਨੇਕਾਂ ਕਿਸਮਾਂ ਦੇ ਲਾਭਦਾਇਕ ਸੂਖਮ ਜੀਵਾਣੂ ਹੁੰਦੇ ਹਨ ਅਤੇ ਮੱਝ ਦੇ ਗੋਬਰ ਵਿੱਚ ਇਹਨਾਂ ਦੀ ਸੰਖਿਆ 78 ਲੱਖ ਪ੍ਰਤੀ ਗ੍ਰਾਮ ਹੁੰਦੀ ਹੈ। ਇੱਕ ਖਾਸ ਮਿਸ਼ਰਣ ਦਾ ਹਿੱਸਾ ਬਣਨ ਉਪਰੰਤ ਇਹ ਸੰਖਿਆ ਹਰੇਕ 20 ਮਿਨਟਾਂ ਬਾਅਦ ਦੋਗੁਣੀ ਹੁੰਦੀ ਚਲੀ ਜਾਂਦੀ ਹੈ ਅਤੇ ਇਹ ਸਿਲਸਿਲਾ ਗਰਮੀ-ਸਰਦੀ ਦੀ ਰੁੱਤ ਮੁਤਬਿਕ 2 ਤੋਂ 7 ਦਿਨਾਂ ਤੱਕ ਨਿਰੰਤਰ ਪੂਰੇ ਵੇਗ ਨਾਲ ਚਲਦਾ ਰਹਿੰਦਾ ਹੈ। ਅਰਥਾਤ ਗਰਮੀਆਂ ਵਿੱਚ ਤੀਜੇ ਅਤੇ ਸਰਦੀਆਂ 7-8 ਦਿਨਾਂ ਵਿੱਚ ਇਹ ਕਲਚਰ ਪੂਰੀ ਤਰ੍ਹਾਂ ਤਿਆਰ ਹੋ ਕੇ ਵਰਤੋਂਯੋਗ ਰੂਪ ਵਿੱਚ ਉਪਲਭਧ ਹੋ ਜਾਂਦੇ ਹਨ।
ਸੂਖਮ ਜੀਵਣੁ ਕਲਚਰਾਂ ਦੀ ਲੋੜ ਅਤੇ ਇਹਨਾਂ ਦੇ ਕੰਮ ਕਰਨ ਦਾ ਢੰਗ: ਸੂਖਮ ਜੀਵਾਣੂ ਕਲਚਰ ਅੱਜ,
ਦੀ ਸਾਹ ਸਤਹੀਣ ਖੇਤੀ ਦੀ ਵੱਡੀ ਅਤੇ ਅਹਿਮ ਲੋੜ ਹਨ। ਕਿਉਂਕਿ ਅਸੀਂ ਧਰਤੀ ਵਿੱਚੋਂ ਅਨੰਤ ਕੋਟੀ ਸੂਖਮ ਜੀਵਾਣੂਆਂ ਨੂੰ ਪਹਿਲਾਂ ਹੀ ਵੱਡੇ ਪੱਧਰ 'ਤੇ ਰਸਾਇਣਕ ਖੇਤੀ ਦੀ ਭੇਟ ਚੜ੍ਹਾ ਚੁੱਕੇ ਹਾਂ । ਜਿਸ ਕਾਰਨ ਧਰਤੀ ਵਿੱਚ ਉਪਲਭਧ ਸੂਖਮ ਤੱਤ ਪੌਦਿਆਂ/ਵਸਲਾਂ ਨੂੰ ਉਪਲਭਧ ਨਹੀਂ ਹੋ ਪਾਉਂਦੇ ।ਨਤੀਜਤਨ ਫਸਲਾਂ ਦਾ ਝਾੜ ਘਟਦਾ ਹੈ ਅਤੇ ਉਹਨਾਂ ਦੀ ਉਪਜ ਵਿੱਚ ਅਨੇਕਾਂ ਸੂਖਮ ਪੇਸ਼ਕ ਤੱਤਾਂ ਦੀ ਕਮੀ ਦੇ ਚਲਦਿਆਂ ਅਸੀਂ ਅਤੇ ਸਾਡੇ ਪਾਲਤੂ ਜਾਨਵਰ ਜਿੰਕ, ਆਇਰਨ, ਕਾਪਰ, ਕੈਲਸੀਅਮ ਵਰਗੇ ਅਨੇਕਾਂ ਹੀ ਸੂਖਮ ਪੋਸ਼ਕ ਤੱਤਾਂ ਦੀ ਘਾਟ ਦੇ ਸ਼ਿਕਾਰ ਹੋ ਚੁੱਕੇ ਹਾਂ। ਸਿੱਟੇ ਵਜੋਂ ਸਾਡੀ ਅਤੇ ਸਾਡੇ ਜਾਨਵਰਾਂ ਦੀ ਰੋਗਪ੍ਰਤੀਰੋਧੀ ਤਾਕਤ (ਇਮਿਊਨਿਟੀ) ਕਮਜ਼ੋਰ ਪੈਣ ਕਰਕੇ ਅਸੀਂ ਅਨੇਕਾਂ ਹੀ ਪ੍ਰਕਾਰ ਦੀਆਂ ਸਿਹਤ ਸਮੱਸਿਆਵਾਂ ਅਤੇ ਬਿਮਾਰੀਆਂ ਦੇ ਨਿਰੰਤਰ ਅਤੇ ਸੇਖੇ ਸ਼ਿਕਾਰ ਬਣਦੇ ਜਾ ਰਹੇ ਹਾਂ। ਇਸ ਸਾਰੇ ਮਾੜੇ ਵਰਤਾਰੇ ਤੋਂ ਬਚਣ ਲਈ ਅਸੀਂ ਖੇਤੀ ਵਿੱਚ ਸੂਖਮ ਜੀਵਾਣੂ ਕਲਚਰਾਂ ਦੀ ਲੋਡ ਤੋਂ ਟਾਲਾ ਨਹੀਂ ਹੱਟ ਸਕਦੇ। ਸੂਖਮ ਜੀਵਾਣੂ ਕਲਚਰ ਖੇਤ ਵਿੱਚ ਉਪਲਭਧ ਜੈਵਿਕ ਮਾਦੇ ਆਰਗੈਨਿਕ ਮੈਟਰ ਨੂੰ ਆਪਣੀ ਖੁਰਾਕ ਵਜੋਂ ਇਸਤੇਮਾਲ ਕਰਕੇ ਜਮੀਨ ਵਿੱਚ ਉਪਲਭਧ ਮਾਇਕ੍ਰੋਨਿਊਟ੍ਰੀਐਂਟਸ / ਸੂਖਮ ਪੇਸ਼ਕ ਤੱਤਾਂ ਦੇ ਯੋਗਿਕਾਂ ਨੂੰ ਤੋੜ ਕੇ ਲੋੜ ਮੁਤਾਬਿਕ ਖੇਤ ਵਿਚਲੇ ਪੌਦਿਆਂ ਨੂੰ ਉਪਲਭਧ ਕਰਵਾਉਣ ਵਿੱਚ ਸਹਾਈ ਹੁੰਦੇ ਹਨ। ਇਸ ਕੰਮ ਨੂੰ ਕਰਨ ਲਈ ਉਹਨਾਂ ਨੂੰ ਲੋੜੀਂਦੀ ਊਰਜਾ ਖੇਤ ਵਿਚਲੇ ਜੈਵਿਕ ਮਾਦੇ ਤੋਂ ਮਿਲੀ ਖੁਰਾਕ ਤੋਂ ਮਿਲਦੀ ਹੈ। ਖੇਤ ਵਿੱਚ ਜੋਵਿਕ ਮਾਦਾ ਮਲਚਿੰਗ/ਫਸਲਾ ਦੀ ਰਹਿੰਦ ਖੂੰਹਦ ਦੇ ਢਕਣੇ ਰੂਪ ਵਿੱਚ ਉਪਲਭਧ ਕਰਵਾਇਆ ਜਾ ਸਕਦਾ ਹੈ। ਜੀਵਾਣੂ ਕਲਚਰ ਬਣਾਉਣ ਦੀਆਂ ਵਿਧੀਆਂ ਅਤੇ ਉਹਨਾਂ ਦੀ ਵਰਤੋਂ ਦੇ ਢੰਗ ਸ੍ਰੀ ਸੁਰੇਸ਼ ਦੇਸਾਈ ਨੇ ਕੁਦਰਤੀ ਖੇਤੀ ਵਿੱਚ ਉਪਯੋਗੀ ਕੁੱਝ ਇੱਕ ਜੀਵਾਣੂ ਕਲਚਰਾਂ ਦੀ ਖੋਜ ਅਤੇ ਉਹਨਾਂ ਨੂੰ ਬਣਾਉਣ ਦੇ ਤਰੀਕੇ ਵਿਕਸਤ ਕੀਤੇ ਹਨ ।ਜਿਹਨਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:
ਗੁੜ-ਜਲ ਅੰਮ੍ਰਿਤ
ਲੋੜੀਂਦਾ ਸਮਾਨ:
ਜੈਵਿਕ ਗੁੜ 3-5 ਕਿੱਲੋਂ
ਗੋਬਰ 60ਕਿੱਲੋਂ
ਬੇਸਣ 01 ਕਿੱਲੋਂ
ਸਰੋਂ ਦਾ ਤੇਲ 200 ਗ੍ਰਾਮ
ਪਾਣੀ 150 ਲਿਟਰ
200 ਲਿਟਰ ਸਮਰਥਾ ਵਾਲਾ ਪਲਾਸਟਿਕ ਦਾ ਡਰੰਮ 1 ਨਗ
ਵਿਧੀ- ਸਰ੍ਹੋਂ ਦੇ ਤੇਲ ਨੂੰ ਗੋਬਰ ਅਤੇ ਬੇਸਣ ਵਿੱਚ ਚੰਗੀ ਤਰ੍ਹਾਂ ਮਿਲਾ ਲਵੋ ਨੂੰ 150 ਲਿਟਰ ਪਾਣੀ ਵਿੱਚ ਚੰਗੀ ਤਰ੍ਹਾਂ ਘੋਲ ਕੇ, ਢਕ ਕੇ ਛਾਵੇਂ ਰੱਖ ਦਿਓ। 24 ਘੰਟੇ ਫਰਮੇਟ ਅਰਥਾਤ ਖਮੀਰਣ ਹੋਣ ਦਿਓ।ਗੁੜ-ਜਲ ਅੰਮ੍ਰਿਤ ਤਿਆਰ ਹੈ।
ਵਰਤਣ ਦਾ ਢੰਗ ਫਸਲ ਨੂੰ ਸਿੰਜਦੇ ਸਮੇਂ ਪਤਲੇ ਪਾਣੀ ਨਾਲ ਖੇਤ ਵਿੱਚ ਪੁਜਦਾ ਕਰੋ।
ਵਿਸ਼ੇਸ਼ਤਾ- ਇਹ ਭੂਮੀ ਵਿਚਲੇ ਅਨੰਤ ਕਟੀ ਸੂਖਮ ਜੀਵਾਣੂਆ ਲਈ ਉਸ ਸਮੇਂ ਸੰਪੂਰਨ ਆਹਾਰ ਦਾ ਕੰਮ ਕਰਦਾ ਹੈ ਜਦੋਂ ਜ਼ਮੀਨ ਵਿੱਚ ਜੈਵਿਕ ਮਾਦੇ ਦੀ ਘਾਟ ਹੋਵੇ। ਪੂਰੇ ਸੀਜਨ ਦੌਰਾਨ ਫਸਲ ਉੱਪਰ 3-4 ਵਾਰੀ ਪ੍ਰਤੀ ਪੱਪ ਘੱਟ-ਘੱਟ 2 ਲਿਟਰ ਗੁੜ-ਜਲਅੰਮ੍ਰਿਤ ਦਾ ਛਿੜਕਾਅ ਕਰੋ।
ਪਾਥੀਆਂ ਦੇ ਪਾਣੀ ਦਾ ਘੋਲ:
ਲੋੜੀਂਦਾ ਸਮਾਨ:
ਇੱਕ ਸਾਲ ਪੁਰਾਣੀਆਂ ਪਾਥੀਆਂ 15 ਕਿੱਲੋ
ਪਾਣੀ 50 ਲਿਟਰ
ਪਲਾਸਟਿਕ ਦਾ ਡਰੰਮ 01
ਵਿਧੀ- 15 ਕਿੱਲੋ ਪਾਥੀਆਂ ਨੂੰ 50 ਲਿਟਰ ਪਾਣੀ ਵਿੱਚ ਪਾਕੇ ਕੇ 4 ਦਿਨਾਂ ਲਈ ਢਕ ਕੇ ਛਾਵੇਂ ਰੱਖ ਦਿਓ।ਘੋਲ ਤਿਆਰ ਹੈ।
ਵਰਤਣ ਦਾ ਢੰਗ- ਡਰੰਮ ਵਿਚਲੇ ਪਾਣੀ ਨੂੰ ਪਾਥੀਆਂ ਤੇ ਅਲਗ ਕਰ ਲਉ ਅਤੇ ਕਿਸੇ ਵੀ ਫਸਲ ਦੀ ਗ੍ਰੰਥ ਲਈ ਸਮੇਂ-ਸਮੇਂ ਪ੍ਰਤੀ ਪੱਪ 2 ਲਿਟਰ ਦੇ ਹਿਸਾਬ ਨਾਲ ਇਸ ਘੋਲ ਦਾ ਛਿੜਕਾਅ ਕਰੋ, ਬਹੁਤ ਵਧੀਆ ਗ੍ਰੰਥ ਹੋਵੇਗੀ । ਫਸਲ ਨੂੰ ਦੋਧਾ ਪੈਣ ਸਮੇਂ ਇਸ ਦੇ ਵਾਰ ਇਸ ਘੋਲ ਦਾ ਛਿੜਕਾਅ ਕਰੋ। ਪਹਿਲਾ ਛਿੜਕਾਅ ਬਘੇਲਾ ਬਣਕੇ ਸਮੇਂ ਤੇ ਦੂਜਾ ਛਿੜਕਾਅ ਦੋਧਾ ਭਰ ਕੇ ਬੁਰ ਝੜ ਜਾਣ 'ਤੇ।
ਵਿਸ਼ੇਸ਼ਤਾ- ਉਪਰ ਦੱਸਿਆ ਗਿਆ ਘੋਲ ਕੋਈ ਸਧਾਰਣ ਘੋਲ ਨਹੀਂ ਸਗੋਂ ਬਜ਼ਾਰ ਵਿੱਚ 50 ਤੋਂ 70 ਰੁਪਏ ਪ੍ਰਤੀ ਗ੍ਰਾਮ ਵਿਕਣ ਵਾਲਾ, ਫਸਲਾਂ ਲਈ ਬਹੁਤ ਹੀ ਲਾਹੇਵੰਦ ਜਿਥਰੇਲਿਕ ਐਸਿਡ ਨਾਮ ਦਾ ਦਾ ਐਨਜਾਈਮ ਹੈ।ਦੱਸੇ ਹੋਏ ਸਮੇਂ ਉੱਤੇ ਫਸਲ ਉੱਪਰ ਇਸਦਾ ਛਿੜਕਾਅ ਕਰਨ ਨਾਲ ਫਸਲ ਦੇ ਝਾੜ ਵਿੱਚ 15 ਤੋਂ 20% ਦਾ ਇਜ਼ਾਫ਼ਾ ਹੁੰਦਾ ਹੈ ਅਤੇ ਦਾਣੇ ਬਹੁਤ ਮਿੱਠੇ, ਚਮਕੀਲ ਅਤੇ ਵਜ਼ਨਦਾਰ ਬਣਦੇ ਹਨ।
ਲੋ ਕਾਸਟ ਲੋਕਲ ਬਾਇਓਡਾਇਜੈਸਟਰ (ਐਲ. ਐੱਲ. ਬੀ) ਦੇਸਾਈ ਜੀ ਨੇ ਭੂਮੀ ਨੂੰ ਹਾਨੀਕਾਰਕ ਉਲੀਆਂ ਅਤੇ ਰੋਗਾਣੂਆਂ ਤੋਂ ਰਹਿਤ ਕਰਨ ਲਈ ਇਹ ਤਕਨੀਕ ਵਿਕਸਤ ਕੀਤੀ ਹੈ। ਇਸ ਤਕਨੀਕ ਤਹਿਤ ਸਿੰਜਾਈ ਸਮੇਂ ਪਾਣੀ ਨਾਲ ਜ਼ਮੀਨ ਵਿੱਚ ਵੱਖ-ਵੱਖ ਵਨਸਪਤੀਆਂ ਦਾ ਰਸ/ਅਰਕ ਭੇਜਿਆ ਜਾਂਦਾ ਹੈ । ਨਤੀਜੇ ਵਜੋਂ ਭੂਮੀ ਰੋਗ ਰਹਿਤ ਹੋ ਕੇ ਵਧੇਰੇ ਉਪਜਾਊ ਅਤੇ ਤੰਦਰੁਸਤ ਹੋ ਜਾਂਦੀ ਹੈ। ਇਸ ਤਰ੍ਹਾਂ ਕਰਨ ਨਾਲ ਸਬੰਧਤ ਖੇਤ ਵਿੱਚ ਉਗਾਈ ਗਈ ਫਸਲ ਦੇ ਪੌਦਿਆਂ ਦੀ ਕੀਟਾਂ ਅਤੇ ਰੋਗਾਂ ਨਾਲ ਲੜਨ ਦੀ ਸ਼ਕਤੀ ਵਿੱਚ ਅਥਾਹ ਵਾਧਾ ਹੁੰਦਾ ਹੈ।ਸਿੱਟੇ ਵਜੋਂ ਕਿਸਾਨਾਂ ਨੂੰ ਵਧੇਰੇ ਅਤੇ ਤੰਦਰੁਸਤ ਉਪਜ ਪ੍ਰਾਪਤ ਹੁੰਦੀ ਹੈ।
ਐਲ.ਐਲ.ਬੀ. ਕਿਵੇਂ ਬਣਾਈਏ: ਲੋ ਕਾਸਟ ਲੋਕਲ ਬਾਇਓਡਾਇਜੈਸਟਰ ਖੇਤ ਵਿੱਚ ਸਿੰਜਾਈ ਲਈ ਬਣਾਏ ਗਏ ਖਾਲਿਆਂ ਉੱਤੇ ਇੱਟ-ਸੀਮੈਂਟ ਦੀ ਮਦਦ ਨਾਲ ਬਣਾਇਆ ਜਾਂਦਾ ਹੈ । ਇਸਦਾ ਮੂੰਹ ਖਾਲੇ ਉੱਤੇ ਖੁੱਲ੍ਹਦਾ ਹੈ ਜਦੋਂ ਕਿ ਇਹ ਤਿੰਨ ਪਾਸਿਓਂ 4-5 ਰਦਿਆਂ ਦੀ ਦੀਵਾਰ ਨਾਲ ਵਲਿਆ ਹੁੰਦਾ ਹੈ। ਇਸਦੇ ਮੂੰਹ ਤੇ ਇੱਕ ਰਦੇ ਦੀ ਦਹਿਲੀਜ ਬੰਨ੍ਹ ਕੇ ਉਸ ਵਿੱਚ ਵਨਸਪਤੀ ਰਸ ਦੀ ਨਿਕਾਸੀ ਲਈ ਥਾਂ-ਥਾਂ ਕੁੱਝ ਸੁਰਾਖ ਛੱਡੇ ਜਾਂਦੇ ਹਨ ।ਹੇਠ ਦਿੱਤੀ ਤਸਵੀਰ ਨੂੰ ਦੇਖ ਕੇ ਐਲ.ਐਲ.ਬੀ. ਬਣਾਉਣ ਦਾ ਮੇਟਾ-ਮੋਟਾ ਖਾਕਾ ਆਪ ਜੀ ਦੇ ਧਿਆਨ ਵਿੱਚ ਆ ਜਾਵੇਗਾ:
ਜਦੋਂ ਐੱਲ. ਐੱਲ. ਬੀ. ਦਾ ਢਾਂਚਾ ਸੁੱਕ ਕੇ ਵਰਤੋਂ ਲਈ ਤਿਆਰ ਹੋ ਜਾਵੇ ਤਾਂ ਉਸ ਵਿੱਚ ਵੱਖ-ਵੱਖ ਪ੍ਰਕਾਰ ਦੀਆਂ ਵਨਸਪਤੀਆਂ ਦਾ ਹਰਾ ਕਚਰਾ ਭਰ ਕੇ ਉਸ ਉੱਪਰ ਗੋਬਰ ਮੂਤਰ ਦਾ ਘੋਲ ਪਾ ਦਿਉ । 10-15 ਦਿਨਾਂ ਦੇ ਖਮੀਰਣ ਉਪਰੰਤ ਫਸਲ ਨੂੰ ਪਾਣੀ ਦਿੰਦੇ ਸਮੇਂ ਢਾਂਚੇ ਵਿਚਲੇ ਜੈਵਿਕ ਮਾਦੇ ਉੱਪਰ ਭਰਪੂਰ ਮਾਤਰਾ ਵਿੱਚ ਪਾਣੀ ਪਾ ਦਿਉ। ਇਸ ਤਰ੍ਹਾਂ ਕਰਨ ਨਾਲ ਵਨਸਪਤਿਕ ਰਸ ਪਾਣੀ ਦੇ ਮਾਧਿਅਮ ਨਾਲ ਖੇਤ ਵਿੱਚ ਜਾ ਕੇ ਭੂਮੀ ਵਿਚਲੇ ਹਾਨੀਕਾਰਕ ਜੀਵਾਣੂਆਂ ਤੇ ਉੱਲੀਆਂ ਨੂੰ ਖ਼ਤਮ ਕਰਕੇ ਫਸਲ ਦੀ ਵਧੇਰੇ ਤੰਦਰੁਸਤ ਗ੍ਰੰਥ ਲਈ ਜ਼ਮੀਨ ਤਿਆਰ ਕਰਦਾ ਹੈ।
ਐੱਲ. ਐੱਲ. ਬੀ ਵਿੱਚ ਕਿਹੜੀਆਂ ਵਨਸਪਤੀਆਂ ਵਰਤੀਏ ?
ਲੋ ਕਾਸਟ ਲੋਕਲ ਬਾਇਓਡਾਇਜੇਸਟਰ ਵਿੱਚ ਅਜਿਹੇ ਪੌਦਿਆਂ ਦੀ ਵਰਤੋਂ ਕਰੋ ਜਿਹੜੇ ਖਾਣ ਵਿੱਚ ਕੌੜੇ ਹੋਣ ਅਤੇ ਜਿਹੜੇ ਕੀਟ ਅਤੇ ਰੋਗ ਪ੍ਰਤੀਰੋਧੀ ਸ਼ਕਤੀ ਪੱਖੋਂ ਬੇਮਿਸਾਲ ਹੋਣ। ਇਸਦੇ ਨਾਲ ਹੀ ਉਹ ਸਾਰੇ ਪੌਦੇ ਵੀ ਇਸ ਕੰਮ ਲਈ ਵਰਤੇ ਜਾ ਸਕਦੇ ਹਨ ਜਿਹਨਾਂ ਨੂੰ ਕਿ ਆਧੁਨਿਕ ਵਿਗਿਆਨ ਦੀ ਭਾਸ਼ਾ ਵਿੱਚ ਨਦੀਨ ਆਖਿਆ ਜਾਂਦਾ ਹੈ। ਜਿਆਦਾਤਰ ਨਦੀਨ ਕੀਟ ਅਤੇ ਰੋਗ ਪ੍ਰਤੀਰੋਧੀ ਸ਼ਕਤੀ ਪੱਖੋਂ ਸਾਰੀਆਂ ਫਸਲਾਂ ਦੇ ਮੁਕਾਬਲੇ ਵਧੇਰੇ ਸ਼ਕਤੀਸ਼ਾਲੀ ਹੁੰਦੇ ਹਨ ਅਤੇ ਆਪਣੇ ਕੁਦਰਤੀ ਗੁਣਾਂ ਕਰਕੇ ਧਰਤੀ ਨੂੰ ਉਪਜਾਊ ਬਣਾਉਣ ਅਤੇ ਰੋਗ ਰਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਸੋ ਉਪਰ ਦੱਸੇ ਗਏ ਅਤੇ ਘਰ ਵਿੱਚ ਹੀ ਬੜੀ ਆਸਾਨੀ ਨਾਲ ਤਿਆਰ ਹੋ ਸਕਣ ਵਾਲੇ ਸੂਖਮ ਜੀਵਾਣੂ ਕਲਚਰਾਂ ਦੀ ਵਰਤੋਂ ਅਤੇ ਮੱਦਦ ਨਾਲ ਪੌਦਿਆਂ ਦੀ ਲੋੜ ਦੇ ਬਾਕੀ ਬਚੇ, ਜ਼ਮੀਨ ਤੋਂ ਸੂਖਮ ਪੋਸ਼ਕ ਤੱਤਾਂ ਦੇ ਰੂਪ ਵਿੱਚ ਉਪਲਭਧ ਹੋਣ ਵਾਲੇ 2.5 ਮਾਦੇ ਦੀ ਉਪਲਬਧਤਾ ਯਕੀਨੀ ਬਣਾ ਸਕਦੇ ਹਾਂ । ਇਸ ਤਰ੍ਹਾਂ ਕਰਕੇ ਅਸੀਂ ਹਰੇਕ ਫਸਲ ਦਾ ਮਨਚਾਹਿਆ ਝਾੜ ਲੈਣ ਦੇ ਸਮਰਥ ਹੋ ਜਾਵਾਂਗੇ।
ਪ੍ਰਤੀ ਏਕੜ 120 ਟਨ ਗੰਨਾ ਪੈਦਾ ਕਰਨ ਦੀ ਤਕਨੀਕ :
ਆਓ ਹੁਣ ਸ਼੍ਰੀ ਸੁਰੇਸ਼ ਦੇਸਾਈ ਦੁਆਰਾ ਪ੍ਰਤੀ ਏਕੜ 120 ਟਨ ਗੰਨਾ ਪੈਦਾ ਕਰਨ ਦੀ ਵਿਕਸਤ ਕੀਤੀ ਗਈ ਤਕਨੀਕ ਦੇ ਰੂ-ਬ-ਰੂ ਹੋਈਏ। ਖੇਤੀ ਵਿੱਚ ਸੂਰਜੀ ਰੋਸ਼ਨੀ ਅਤੇ ਹਵਾ ਦੀ ਭਰਪੂਰ ਵਰਤੋਂ ਹੀ ਇਸ ਤਕਨੀਕ ਦਾ ਆਧਾਰ ਹੈ। ਇਸ ਤਕਨੀਕ ਨਾਲ ਗੰਨਾ ਉਗਾਉਣ ਦੀ ਵਿਧੀ ਸਿੱਖਣ ਤੋਂ ਪਹਿਲਾਂ ਸਾਨੂੰ ਗੰਨੇ ਦੇ ਇੱਕ ਬੂਟੇ ਨੂੰ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ। ਗੰਨਾ 365 ਦਿਨਾਂ ਦੀ ਉਮਰ ਵਾਲਾ ਪੈਂਦਾ ਹੈ। ਜਿਹਨਾਂ ਵਿੱਚ ਪਹਿਲੇ 65 ਦਿਨ ਇਸਦੇ ਬਚਪਨ ਦੇ ਦਿਨ ਹੁੰਦੇ ਹਨ। ਮਤਲਬ ਕਿ ਪਹਿਲੇ 65 ਦਿਨ ਗੰਨਾ ਆਪਣੇ ਅੰਦਰ ਸ਼ੱਕਰ ਨਿਰਮਾਣ ਕਰ ਸਕਣ ਦੇ ਯੋਗ ਨਹੀਂ ਹੁੰਦਾ।
65 ਦਿਨਾਂ ਬਾਅਦ ਗੰਨੇ ਦਾ ਹਰੇਕ ਪੌਦਾ ਆਪਣੇ ਅੰਦਰ, ਸੂਰਜ ਦੀ ਰੌਸ਼ਨੀ ਦਾ ਇਸਤੇਮਾਲ ਕਰਕੇ ਪ੍ਰਤੀ ਦਿਨ 4 ਗ੍ਰਾਮ ਸ਼ੱਕਰ ਨਿਰਮਾਣ ਕਰਦਾ ਹੈ। ਜਿਹਦੇ ਵਿੱਚੋਂ 1ਗ੍ਰਾਮ ਬੈਂਕਰ, ਉਹ ਆਪ ਇਸਤੇਮਾਲ ਕਰਦਾ ਹੈ ਅਤੇ ਬਾਕੀ ਦੀ 3 ਗ੍ਰਾਮ ਸ਼ੰਕਰ ਨੂੰ ਆਪਣੀਆਂ ਪੇਰੀਆਂ ਵਿੱਚ ਜਮ੍ਹਾਂ ਕਰ ਦਿੰਦਾ ਹੈ। ਇਸਦਾ ਮਤਲਬ ਇਹ ਹੋਇਆ ਕਿ ਇੱਕ ਗੰਨੇ ਨੂੰ ਆਪਣੇ ਪੂਰੇ ਜੀਵਨ ਕਾਲ ਵਿੱਚ ਘੱਟੋ-ਘੱਟ 900 ਗ੍ਰਾਮ ਸ਼ੱਕਰ ਪੈਦਾ ਕਰਨੀ ਚਾਹੀਦੀ ਹੈ। ਪਰ ਕੀ ਅਸਲ ਵਿੱਚ ਇਸ ਤਰ੍ਹਾਂ ਵਾਪਰ ਰਿਹਾ ਹੈ? ਜੀ ਨਹੀਂ ਪੰਜਾਬ ਵਿੱਚ ਤਾਂ ਬਿਲਕੁਲ ਵੀ ਨਹੀਂ। ਇੱਕ ਤੰਦਰੁਸਤ ਗੰਨੇ ਦਾ ਵਜ਼ਨ ਕਿਸੇ ਵੀ ਹਾਲਤ ਵਿੱਚ 2 ਕਿੱਲੇ ਤੇ ਘੱਟ ਨਹੀਂ ਹੋਣਾ ਚਾਹੀਦਾ । ਜੇ ਇਸ ਤਰ੍ਹਾਂ ਹੈ ਤਾਂ ਸਮਝ ਲਵੋ ਤੁਹਾਡੀ ਖੇਤੀ ਵਿੱਚ ਵੱਡੀ ਖ਼ਾਮੀ ਹੈ।
ਆਓ ਹੁਣ ਇਹ ਦੇਖੀਏ ਕਿ ਆਖ਼ਿਰ ਖ਼ਾਮੀਆਂ ਕਿਹੜੀਆਂ-ਕਿਹੜੀਆਂ ਹਨ ?
ਜਵਾਬ ਹੈ- ਜਿਆਦਾ ਬੀਜ, ਜਿਆਦਾ ਪਾਣੀ, ਬਿਜਾਈ ਦਾ ਗਲਤ ਤਰੀਕਾ ਬਿਜਾਈ ਦਾ ਗਲਤ
ਸਭ ਤੋਂ ਪਹਿਲਾਂ ਕਿਸਾਨ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਗੰਨਾ ਨਹੀ ਸਗੋਂ ਗੰਨੇ ਦੀ ਅੱਖ
ਉੱਗਦੀ ਹੈ ਅਤੇ ਗੰਨੇ ਦੀ ਬਿਜਾਈ ਸਤੰਬਰ ਮਹੀਨੇ ਕਰਨੀ ਚਾਹੀਦੀ ਹੈ ਹਾਲਾਂਕਿ ਅਕਤੂਬਰ ਨਵੰਬਰ ਵਿੱਚ ਕਣਕ ਦੇ ਨਾਲ ਵੀ ਗੰਨੇ ਦੀ ਬਿਜਾਈ ਕੀਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਸਤੰਬਰ ਤੋਂ ਮਾਰਚ ਅਪ੍ਰੈਲ ਤੱਕ ਦਾ ਸਮਾਂ ਗੰਨੇ ਲਈ ਗ੍ਰੰਥ ਗ੍ਰੰਥ ਪੀਰੀਅਡ ਹੁੰਦਾ ਹੈ ਅਰਥਾਤ ਇਹਨਾਂ ਮਹੀਨਿਆਂ ਵਿੱਚ ਗੰਨਾ ਬਹੁਤ ਜਿਆਦਾ ਅਤੇ ਬੜੀ ਤੇਜੀ ਨਾਲ ਵਿਕਾਸ ਕਰਦਾ ਹੈ। ਕਾਰਨ ਇਹ ਕਿ ਇਸ ਸਮੇਂ ਦੌਰਾਨ ਸਖਤ ਧੁੱਪ ਨਹੀਂ ਪੈਂਦੀ, ਜਿਹਦੇ ਕਾਰਨ ਕਿ ਗੰਨੇ ਦੇ ਵਧਣ ਦੀ ਗਤੀ ਮੰਦ ਪੈ ਜਾਂਦੀ ਹੈ।
ਹੁਣ ਇਹਨਾਂ ਤੱਥਾਂ ਦੀ ਰੋਸ਼ਨੀ ਵਿੱਚ ਇਹ ਦੇਖੀਏ ਕਿ ਪੰਜਾਬ ਦਾ ਕਿਸਾਨ ਪ੍ਰਤੀ ਏਕੜ ਕਿੰਨਾ ਬੀਜ ਅਤੇ ਕਿਹੜੇ ਮਹੀਨੇ ਬੀਜਦਾ ਹੈ ? ਲਗਪਗ 4 ਟਨ ਜਾਂ 40 ਕੁਇੰਟਲ, ਜਿਆਦਾਤਰ ਫਰਵਰੀ-ਮਾਰਚ ਦੇ ਮਹੀਨੇ । ਇਹਦਾ ਸਿੱਧਾ ਮਤਲਬ ਹੈ ਪ੍ਰਤੀ ਏਕੜ ਘੱਟੋ-ਘੱਟ 15000 ਹਜਾਰ ਅੱਖਾਂ। ਕਿਉਂਕਿ ਗੰਨੇ ਦੇ ਜਿੱਡੇ ਵੱਡੇ ਟੁਕੜੇ ਖੇਤ ਵਿੱਚ ਵਿਛਾਏ ਜਾਂਦੇ ਹਨ ਉਹਨਾਂ ਉੱਤੇ ਸਿਰਵ 1 ਇੱਕ ਹੀ ਅੱਖ ਨਹੀਂ ਸਗੋਂ ਕਈ ਅੱਖਾ ਹੁੰਦੀਆਂ ਹਨ। ਜਿਹਨਾਂ ਦੀ ਕੁੱਲ ਗਿਣਤੀ ਲਗਪਗ 15000 ਹਜ਼ਾਰ ਅੱਖਾਂ ਪ੍ਰਤੀ ਏਕੜ ਹੋ ਜਾਂਦੀ ਹੈ। ਇੱਕ ਅੱਖ 'ਤੇ ਘੱਟੋ-ਘੱਟ 10 ਗੰਨੇ ਜਨਮਦੇ ਹਨ। ਮਤਲਬ ਖੇਤ ਵਿੱਚ ਪ੍ਰਤੀ ਏਕੜ ਡੇਢ ਲੱਖ ਗੰਨੇ ਆ ਜਾਂਦੇ ਹਨ।
ਸਮੱਸਿਆ ਦੀ ਸ਼ੁਰੂਆਤ ਏਥੋਂ ਹੀ ਹੁੰਦੀ ਹੈ। ਇੱਕ ਤਾਂ ਖੇਤ ਵਿੱਚ ਗੰਨੇ ਹੋ ਗਏ ਡੇਢ ਲੱਖ ਉੱਤੋਂ ਲਾਈਨ ਤੋਂ ਲਾਈਨ ਵਿਚਲਾ ਫਾਸਲਾ ਵੀ ਸਿਰਫ 2 ਫੁੱਟ ਸਾਰੇ ਪੌਦੇ ਬਚਪਨ ਤੋਂ ਹੀ ਆਪਣੇ-ਆਪਣੇ ਵਿਕਾਸ ਵਾਸਤੇ ਰੋਸ਼ਨੀ ਅਤੇ ਖੁਰਾਕ ਜੁਟਾਉਣ ਲਈ ਇੱਕ-ਦੂਜੇ ਨਾਲ ਮੁਕਾਬਲਾ ਕਰਨ ਲਗਦੇ ਹਨ। ਜਿਵੇਂ-ਜਿਵੇਂ ਉਹ ਵਧਦੇ ਜਾਂਦੇ ਹਨ ਇਹ ਮੁਕਾਬਲਾ ਵਧਦਾ ਹੀ ਜਾਂਦਾ ਹੈ। ਪਰੰਤੂ ਆਪਸ ਵਿੱਚ ਗੁੱਥਮ-ਗੁੱਥਾ ਹਾਲਤ ਵਿੱਚ ਖੇਤ 'ਚ ਖੜੇ ਸਾਰੇ ਹੀ ਪੌਦਿਆਂ ਨੂੰ ਲੋੜੀਂਦੀ ਰੋਸ਼ਨੀ ਨਹੀਂ ਮਿਲ ਪਾਉਂਦੀ। ਏਥੇ ਇਹ ਵੀ ਜ਼ਿਕਰਯੋਗ ਹੈ ਕਿ ਗੰਨੇ ਦੀਆਂ ਉਪਰਲੀਆਂ ਤਿੰਨ ਪੱਤੀਆਂ ਨੂੰ ਛੱਡ ਬਾਕੀ ਦੀਆਂ 12 ਪੱਤੀਆਂ ਸੂਰਜੀ ਊਰਜਾ ਦੀ ਵਰਤੋਂ ਕਰਕੇ ਸ਼ੱਕਰ ਬਣਾਉਣ ਦਾ ਕੰਮ ਕਰਦੀਆਂ ਹਨ ਅਤੇ ਇਹਨਾਂ ਪੱਤੀਆਂ ਵਿਚਲੇ, ਸੂਰਜ ਤੇ ਸਟੈਮਿਟਾ (ਊਰਜਾ ਦਾ ਉਹ ਰੂਪ ਜਿਸਦੀ ਵਰਤੋਂ ਗੰਨੇ ਦੇ ਪੈਦੇ ਸ਼ੱਕਰ ਬਣਾਉਣ ਲਈ ਕਰਦੇ ਹਨ। ਊਰਜਾ ਗ੍ਰਹਿਣ ਕਰਨ ਵਾਲੇ ਸੇਕ ਸੁਬਹ 11 ਵਜੇ ਤੋਂ ਸ਼ਾਮੀ ਤਿੰਨ ਵਜੇ ਤੱਕ ਬੰਦ ਰਹਿੰਦੇ ਹਨ। ਸਿੱਟੇ ਵਜੋਂ ਖੇਤ ਵਿੱਚ ਪੌਦਿਆਂ ਦੇ ਘੜਮੱਸ ਕਾਰਨ ਹਰੇਕ ਪੌਦੇ ਨੂੰ ਲੱੜ ਮੁਤਾਬਿਕ ਖੁਰਾਕ ਨਹੀ ਮਿਲਦੀ ਅਤੇ ਪੌਦੇ ਕਮਜ਼ੋਰ ਹੋ ਕੇ ਬਿਮਾਰ ਪੈ ਜਾਂਦੇ ਹਨ।ਨਤੀਜਤਨ ਪੰਜਾਬ ਵਿੱਚ ਗੰਨੇ ਦਾ ਝਾੜ 35-40 ਟਨ ਤੱਕ ਹੀ ਸੀਮਤ ਰਹਿ ਜਾਂਦਾ ਹੈ।
ਉਪਕਤ ਗਲਤੀ ਨੂੰ ਸੁਧਾਰਣ ਦੀ ਵੱਡੀ ਲੋੜ ਹੈ ਤੇ ਇਸਨੂੰ ਆਸਾਨੀ ਨਾਲ ਸੁਧਾਰਿਆ ਜਾ ਸਕਦਾ ਹੈ। ਇਸ ਵਾਸਤੇ ਇੱਕ ਏਕੜ ਵਿੱਚ ਡੇਢ ਲੱਖ ਨਹੀਂ ਸਗੋਂ ਸਿਰਫ 40 ਜਾਂ 50 ਹਜ਼ਾਰ ਗੰਨੇ ਉਗਾਉਣ ਦੀ ਲੋੜ ਹੈ। ਜਿਹੜੇ ਕਿ ਵਜਨ ਪੱਖੋਂ ਪ੍ਰਤੀ ਗੰਨਾਂ 2-3 ਕਿੱਲੋ ਤੋਂ ਘੱਟ ਨਹੀਂ ਹੋਣਗੇ ਅਰਥਾਤ 80 ਜਾਂ 120 ਟਨ ਗੰਨਾ। ਇਸਦੇ ਪਿੱਛੇ ਦਾ ਵਿਗਿਆਨ ਦੇਖੋ- ਜਿਸ ਪ੍ਰਕਾਰ ਬਣਤਰ ਪੱਖੋਂ ਧਰਤੀ, 'ਇੱਕ ਤਿਹਾਈ ਠੋਸ ਅਤੇ 2 ਤਿਹਾਈ ਤਰਲ ਰੂਪ ਵਿੱਚ ਹੈ ਅਤੇ ਮਨੁੱਖ ਸਮੇਤ ਹਰੇਕ ਪ੍ਰਾਣੀ ਦੀ ਸਰੀਰਕ ਬਣਤਰ ਵਿੱਚ ਥੋੜੇ-ਬਹੁਤੇ ਫਰਕ ਨਾਲ 25 ਤੋਂ 30 ਪ੍ਰਤੀਸ਼ਤ ਤੱਕ ਹੱਡ-ਮਾਸ ਦੇ ਰੂਪ ਵਿੱਚ ਠੋਸ ਅਤੇ 65 ਤੋਂ 70 ਪ੍ਰਤੀਸ਼ਤ ਤੱਕ ਤਰਲ ਪਦਾਰਥ ਅਰਥਾਤ ਪਾਣੀ ਦਾ ਅਹਿਮ ਯੋਗਦਾਨ ਹੁੰਦਾ ਹੈ। ਬਣਤਰ ਪੱਖੋਂ ਬਿਲਕੁੱਲ ਇਹ ਹੀ ਨਿਯਮ ਗੰਨੇ ਦੇ ਪੌਦੇ 'ਤੇ ਵੀ ਲਾਗੂ ਹੁੰਦਾ ਹੈ। ਜਿਵੇਂ ਕਿ ਅਸੀਂ ਪਹਿਲਾਂ ਹੀ ਚਰਚਾ ਕਰ ਚੁੱਕੇ ਹਾਂ ਕਿ ਗੰਨੇ ਦਾ ਪੈਦਾ ਕੁਦਰਤੀ ਹਾਲਤਾਂ ਵਿੱਚ ਆਪਣੇ ਜੀਵਨ ਕਾਲ ਦੌਰਾਨ 900 ਗ੍ਰਾਮ ਸ਼ੱਕਰ ਪੈਦਾ ਕਰੇਗਾ ਹੀ ਕਰੇਗਾ। ਇਸ ਤੱਥ ਦੀ ਰੋਸ਼ਨੀ ਵਿੱਚ ਪੂਰੀ ਗੱਲ ਨੂੰ ਸਮਝਣ 'ਤੇ ਇਹ ਸਪਸ਼ਟ ਹੋ ਜਾਂਦਾ ਹੈ ਕਿ ਜੇ ਕਿਸੇ ਪ੍ਰਾਣੀ ਦੇ ਸਰੀਰ ਦਾ 30%
ਭਾਗ ਠੋਸ ਅਤੇ 70% ਭਾਗ ਤਰਲ ਹੁੰਦਾ ਹੈ ਤਾਂ ਇੱਕ ਗੰਨੇ ਤੋਂ ਠੋਸ ਰੂਪ ਵਿੱਚ ਮਿਲਣ ਵਾਲੀ ਸ਼ੱਕਰ ਦੀ ਮਾਤਰਾ ਦੇ 900 ਗ੍ਰਾਮ ਜਿਹੜੀ ਕਿ ਗੰਨੇ ਦੀ ਕੁੱਲ੍ਹ ਬਣਤਰ ਦਾ ਇੱਕ ਤਿਹਾਈ ਬਣੀ। ਇਸਦਾ ਦੂਜਾ ਅਰਥ ਇਹ ਹੈ ਕਿ ਬਚਿਆ ਦੇ ਤਿਹਾਈ ਮਾਦਾ ਤਰਲ ਰੂਪ ਵਿੱਚ ਗੰਨੇ ਦਾ ਹਿੱਸਾ ਹੋਇਆ। ਜਿਹੜਾ 1800 ਗਰਾਮ ਹੋਵੇਗਾ। ਇਸ ਤੋਂ ਇਲਾਵਾ ਇੱਕ ਗੰਨੇ ਦੀ ਕਟਾਈ ਅਤੇ ਪਿੜਾਈ ਉਪਰੰਤ ਪ੍ਰਾਪਤ ਹੋਣ ਵਾਲੀ ਰਹਿੰਦ- ਖੂੰਹਦ ਅਰਥਾਤ ਗੰਨੇ ਵਿੱਚ ਸ਼ੱਕਰ ਅਤੇ ਪਾਣੀ ਨੂੰ ਸੰਭਾਲਣ ਵਾਲੇ ਪਦਾਰਥ ਦਾ ਵੀ ਘੱਟੋ ਘੱਟ ਵਜਨ 900 ਗ੍ਰਾਮ ਹੁੰਦਾ ਹੈ। ਇਸ ਪ੍ਰਕਾਰ ਇੱਕ ਗੰਨੇ ਦਾ ਕੁੱਲ ਵਜਨ 3600 ਗ੍ਰਾਮ ਭਾਵ ਕਿ 3 ਕਿੱਲੇ 600 ਗ੍ਰਾਮ ਹੋਵੇਗਾ।ਜਿਹਦੇ ਵਿੱਚ ਅੰਤਲੇ 900 ਗ੍ਰਾਮ ਨੂੰ ਮਨਫੀ ਕਰਨ ਦੇ ਬਾਅਦ ਇੱਕ ਗੰਨੇ ਦਾ ਵਜ਼ਨ ਘੱਟ-ਘੱਟ 2 ਕਿੱਲੇ 700 ਗ੍ਰਾਮ ਹੋਣਾ ਲਾਜ਼ਮੀ ਹੈ। ਜੇ ਤੁਸੀਂ ਵਾਕਿਆ ਹੀ ਆਪਣੇ ਖੇਤਾਂ ਵਿੱਚ ਢਾਈ ਤੋਂ ਤਿੰਨ ਕਿੱਲੋ ਵਜ਼ਨ ਦੇ ਗੰਨੇ ਉਗਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਮੇਰੀ (ਸੁਰੇਸ਼ ਦੇਸਾਈ) ਤਕਨੀਕ ਮੁਤਾਬਿਕ ਗੰਨੇ ਦੀ ਬਿਜਾਈ ਕਰਨੀ ਹੋਵੇਗੀ। ਜਿਹੜੀ ਕਿ ਇਸ ਪ੍ਰਕਾਰ ਹੈ:
ਕੀ ਬੀਜੀਏ, ਅੱਖ ਜਾਂ ਗੰਨਾਂ ?
ਉੱਤਰ ਖੇਤ ਵਿੱਚ ਕਦੇ ਵੀ ਗੰਨੇ ਦੀ ਬਿਜਾਈ ਨਹੀਂ ਕਰਨੀ ਸਗੋਂ ਗੰਨੇ ਦੀਆਂ ਅੱਖਾਂ ਤੋਂ ਤਿਆਰ ਕੀਤੇ 20-25 ਦਿਨਾਂ ਦੇ ਪੌਦਿਆਂ ਦੀ ਬਿਜਾਈ ਕਰਨੀ ਚਾਹੀਦੀ ਹੈ। ਇਸ ਵਾਸਤੇ ਸਭ ਤੋਂ ਪਹਿਲਾਂ 3 ਕੁਇੰਟਲ ਤੰਦਰੁਸਤ ਗੰਨਿਆਂ ਨਾਲੋਂ ਅੱਖਾਂ ਜਾਂ ਡੇਢ ਇੰਚ ਦੀਆਂ ਗੁੱਲੀਆਂ ਅਲਗ ਕਰ ਲਵੇ । ਗੰਨੇ ਨਾਲੋਂ ਅੱਖਾਂ ਅਲਗ ਕਰਨ ਲਈ ਸਕੂਪਿੰਗ ਮਸ਼ੀਨ ਗੰਨੇ ਨਾਲ ਅੱਖਾਂ ਅਲਗ ਕਰਨ ਵਾਲੀ ਮਸ਼ੀਨ ਦੀ ਵਰਤੋਂ ਕਰੋ ਜਾਂ ਕੋਈ ਜੁਗਾੜ ਕਰੋ ਲਵੋ । 3 ਕੁਇੰਟਲ ਗੰਨੇ ਵਿੱਚੋਂ ਲਗਪਗ 4000 ਹਜ਼ਾਰ ਅੱਖਾਂ ਮਿਲ ਜਾਂਦੀਆਂ ਹਨ। ਜਿਹਨਾਂ ਦਾ ਵਜ਼ਨ ਸਿਰਫ 50 ਕਿੱਲੋ ਹੁੰਦਾ ਹੈ। ਪਰ ਕਦੇ ਵੀ ਗੰਨੇ ਦੇ ਨਿਚਲੇ ਹਿੱਸੇ ਤੋਂ ਅੱਖਾਂ ਨਹੀਂ ਲੈਣੀਆਂ। ਕਿਉਂਕਿ ਗੰਨੇ ਦਾ ਨਿਚਲਾ ਹਿੱਸਾ ਡਾਇਬੈਟਿਕ (ਸ਼ੂਗਰ ਗ੍ਰਸਤ ਹੁੰਦਾ ਹੈ। ਜਿਸ ਕਾਰਨ ਸ਼ੂਗਰ ਦੇ ਰੋਗੀਆਂ ਵਾਂਗੂ ਉਸਦੀ ਪ੍ਰਜਨਣ ਤਾਕਤ ਨਾਂਹ ਦੇ ਬਰਾਬਰ ਹੀ ਰਹਿ ਜਾਂਦੀ ਹੈ।
ਹੁਣ ਕੀ ਕਰੀਏ ?
ਉੱਤਰ ਗੰਨਿਆਂ ਨਾਲੋਂ ਵੱਖ ਕੀਤੀਆਂ ਹੋਈਆਂ ਅੱਖਾਂ ਨੂੰ 2 ਕਿੱਲੋ ਚੂਨਾ ਮਿਲੇ ਹੋਏ 100 ਲਿਟਰ ਪਾਣੀ ਵਿੱਚ ਲੁਬੇ ਕੇ ਕੱਢ ਲਵੋ। ਹੁਣ ਜੂਟ ਦੀ ਗਿੱਲੀ ਬੇਰੀ ਵਿੱਚ 20 ਕਿੱਲੋ ਅੱਖਾਂ ਪ੍ਰਤੀ ਬੋਰੀ ਭਰ ਕੇ ਚਾਰ ਦਿਨਾਂ ਲਈ ਤੂੜੀ ਜਾਂ ਰੂੜੀ ਆਦਿ ਵਿੱਚ ਦਬਾ ਕੇ ਰੱਖ ਦਿਓ। ਚੌਥ ਦਿਨ ਹਰੇਕ ਅੱਖ ਵਿੱਚ ਅੱਧਾ ਇੰਚ ਪੁੰਗਰਣ ਹੋ ਜਾਂਦਾ ਹੈ । ਹੁਣ ਪੁੰਗਰੀਆਂ ਹੋਈਆਂ ਅੱਖਾਂ ਨੂੰ ਇੱਕ ਤਿਹਾਈ ਖੇਤ ਦੀ ਮਿੱਟੀ ਅਤੇ 2 ਤਿਹਾਈ ਪੱਕੀ ਹੋਈ ਰੂੜੀ ਦੀ ਖਾਦ ਭਰੇ ਪੋਲੀਥੀਨ ਦੇ ਲਿਫ਼ਾਫਿਆਂ ਜਾ ਟੇਆਂ ਵਿੱਚ ਬੀਜ ਕੇ ਗੰਨੇ ਦੀ ਨਰਸਰੀ ਤਿਆਰ ਕਰ ਲਵੇ। ਨਰਸਰੀ 'ਤੇ ਸਮੇਂ- ਸਮੇਂ ਲੋੜ ਅਨੁਸਾਰ ਗੁੜ-ਜਲ ਅੰਮ੍ਰਿਤ ਵਾਲਾ ਪਾਣੀ ਛਿੜਕਦੇ ਰਹੇ।
ਜਦੋਂ ਨਰਸਰੀ 20 ਦਿਨਾਂ ਦੀ ਹੈ ਜਾਵੇ ਤਾਂ ਹੇਠਾਂ ਦਿੱਤੇ ਮਾਡਲ ਮੁਤਾਬਿਕ ਵੱਤਰ ਜ਼ਮੀਨ ਵਿੱਚ 4-4 ਫੁੱਟ ਦੇ ਫਾਸਲੇ 'ਤੇ ਮਾਮੂਲੀ ਜਿਹੀ ਡੂੰਘੀ 1-1 ਖਾਲੀ ਪਾਕੇ ਅਤੇ ਫਿਰ 9 ਜਾਂ 11 ਫੁੱਟ ਦਾ ਫਾਸਲਾ ਦੇ ਕੇ ਪਹਿਲਾਂ ਵਾਲੀ ਕਿਰਿਆ ਦੁਹਾਰਾਓ। ਖਾਲੀਆਂ ਵਿੱਚ ਸਵੇਰੇ ਵੇਲੇ ਪਾਣੀ ਦੇ ਦਿਓ ਅਤੇ ਸ਼ਾਮ ਵੇਲੇ ਹਰੇਕ ਖਾਲੀ ਵਿੱਚ ਪੌਦੇ ਤੋਂ ਪੌਦੇ ਵਿਚਕਾਰ 1.5 ਤੋਂ 2 ਫੁੱਟ ਦਾ ਫਾਸਲਾ ਰੱਖਦੇ ਹੋਏ ਰੋਪਾਈ ਕਰ ਦਿਓ। ਖਾਲੀਆਂ ਵਿਚਕਾਰਲੀ ਚਾਰ ਫੁੱਟ ਜਗ੍ਹਾ 'ਤੇ ਮੂਲੀਆਂ ਅਤੇ ਮਟਰ ਬੀਜ ਦਿਓ । ਪਹਿਲੀਆਂ 2 ਖਾਲੀਆਂ ਤੋਂ ਦੂਜੀਆਂ 2 ਖਾਲੀਆਂ ਵਿਚਲੇ 9 ਜਾਂ 11 ਫੁੱਟ ਏਰੀਏ ਵਿੱਚ ਕਣਕ ਕਾਲੇ ਛੋਲੇ-ਧਨੀਆਂ-ਮੇਥੇ ਮਿਕਸ ਕਰਕੇ ਮਸ਼ੀਨ ਨਾਲ ਬੀਜ ਦਿਓ।ਅਗਲੀਆ ਦੇ ਖਾਲੀਆ ਵਿਚਲੀ 4 ਫੁੱਟ ਥਾਂ 'ਤੇ ਗਾਜਰਾਂ ਅਤੇ ਕਾਲੇ ਛੋਲੇ, ਮੂੰਗੀ ਆਦਿ ਬੀਜ ਦਿਓ। ਏਸੇ ਮਾਡਲ ਨੂੰ ਗੰਨੇ ਦੀਆਂ ਖਾਲੀਆਂ ਵਿਚਕਾਰਲੀ 4-4 ਫੁੱਟ ਥਾਂ 'ਤੇ ਬੀਜੀਆ ਜਾਣ
ਵਾਲੀਆਂ ਫਸਲਾਂ ਦੀ ਵੰਨਗੀ ਬਦਲ ਕੇ ਪੂਰੇ ਏਕੜ ਵਿੱਚ ਦੁਹਰਾਉਂਦੇ ਜਾਓ। ਬੇਅੰਤ ਆਰਥਿਕ ਲਾਭ ਹੋਵੇਗਾ।
ਅਤਿ ਮਹੱਤਵਪੂਰਨ ਨੁਕਤੇ:
* ਗੰਨੇ ਸਮੇਤ ਹਰੇਕ ਫਸਲ ਦੀ ਬਿਜਾਈ ਦੱਖਣ ਤੋਂ ਉੱਤਰ ਦਿਸ਼ਾ ਵਿੱਚ ਹੀ ਕਰੋ । ਇਸ ਤਰ੍ਹਾਂ ਕਰਨ ਨਾਲ ਪੌਦਿਆਂ ਸਾਰਾ ਦਿਨ ਭਰਪੂਰ ਸੂਰਜੀ ਰੋਸ਼ਨੀ ਮਿਲਦੀ ਹੈ। ਜਿਸ ਤੋਂ ਕਿ ਪੌਦੇ ਆਪਣਾ ਭੋਜਨ ਆਪ ਤਿਆਰ ਕਰਦੇ ਹਨ।
* ਪਹਿਲੇ 1-2 ਮਹੀਨੇ ਹੀ ਗੰਨੇ ਨੂੰ ਪਾਣੀ ਦਿਓ, ਉਹ ਵੀ ਹਲਕਾ/ਪਤਲਾ । ਉਸ ਤੋਂ ਬਾਅਦ ਪਾਣੀ ਸਿਰਫ ਪੂਰੇ ਏਕੜ ਵਿੱਚ 9-9 ਫੁੱਟ ਥਾਂ ਵਿੱਚ ਬੀਜੀਆ ਹੋਈਆਂ ਅੰਤਰ ਫਸਲਾਂ ਨੂੰ ਹੀ ਦੇਣਾ ਹੈ, ਗੰਨੇ ਨੂੰ ਨਹੀਂ।
* ਜਿਵੇਂ ਹੀ ਗੰਨੇ ਦੇ ਪੌਦੇ 60 ਦਿਨਾਂ ਦੇ ਹੋ ਜਾਣ ਉਹਨਾਂ ਦੀ ਮੁੱਖ ਸ਼ਾਖਾ (ਮੇਨ ਸੂਟ) ਨੂੰ ਹੱਥ ਨਾਲ ਮਰੋੜ ਦਿਓ । ਇਸ ਤਰ੍ਹਾਂ ਕਰਨ ਨਾਲ ਹਰੇਕ ਪੈਦਾ ਵਧੇਰੇ ਛੁਟਾਰਾ ਕਰੇਗਾ।
* ਗੰਨੇ ਵਿੱਚ ਬੂਟੇ ਤੋਂ ਬੂਟੇ ਵਿਚਕਾਰ ਘੱਟੋ-ਘੱਟ ਡੇਢ ਜਾਂ 2 ਫੁੱਟ ਦਾ ਫਾਸਲਾ ਲਾਜ਼ਮੀ ਰੱਖੋ।
* ਸਿਆਲ ਰੁੱਤੇ ਗੰਨੇ ਦੀ ਕਟਾਈ ਉਪਰੰਤ 100 ਲਿਟਰ ਪਾਣੀ ਵਿੱਚ 2 ਕਿੱਲੋ ਚੂਨੇ ਘੋਲ ਕੇ ਕੱਟੇ ਹੋਏ ਬੂਟਿਆਂ 'ਤੇ ਢਿੱਲੀ ਨੇਜਲ ਨਾਲ ਘੋਲ ਦਾ ਛਿੜਕਾਅ ਕਰੋ। ਇਸ ਤਰ੍ਹਾਂ ਕਰਨਾ ਨਾਲ ਵਧੇਰੇ ਅਤੇ ਤੰਦਰੁਸਤ ਫੁਟਾਰਾ ਹੁੰਦਾ ਹੈ।
* ਜਿਆਦਾ ਰੁਟੂਨ ਅਰਥਾਤ ਵਧੇਰੇ ਕਟਾਈਆਂ ਲੈਣ ਲਈ ਹਰ ਵਾਰ ਗੰਨੇ ਦੀ ਕਟਾਈ ਕਰਦੇ ਸਮੇਂ ਜ਼ਮੀਨ ਵਿੱਚ 1ਇੰਚ ਡੂੰਘੀ ਕਟਾਈ ਕਰੋ। ਏਥੇ ਇਹ ਵਰਨਣਯੋਗ ਹੈ ਕਿ ਗੰਨਾ ਬਾਸ ਪਰਿਵਾਰ ਦਾ ਪੈਂਦਾ ਹੈ ਸੋ ਇਸ ਪੱਖੋਂ ਇਹ 60 ਰੁਟੂਨ ਦੇਣ ਦੀ ਤਾਕਤ ਰੱਖਦਾ ਹੈ।
* ਗੰਨੇ ਦੀਆਂ ਖਾਲੀਆਂ ਵਿੱਚ ਥਾਂ-ਥਾਂ ਧਨੀਆਂ, ਮੋਥੀ ਤੇ ਪਿਆਜ ਲਗਾਓ। ਇਹ ਆਪਣੇ ਖਾਸ ਗੁਣਾਂ ਕਰਕੇ ਗੰਨੇ ਨੂੰ ਕੀਟਾਂ ਦੇ ਹਮਲੇ ਅਤੇ ਰੋਗਾਂ ਤੋਂ ਬਚਾਉਂਦੇ ਹਨ।
* ਹਰੇਕ ਪਾਣੀ ਨਾਲ ਗੁੜ-ਜਲ ਅੰਮ੍ਰਿਤ ਲਾਜ਼ਮੀ ਦਿਓ।
* ਸਮੇਂ-ਸਮੇਂ ਗੁੜ-ਜਲ ਅੰਮ੍ਰਿਤ ਅਤੇ ਖੱਟੀ ਲੱਸੀ ਆਦਿ ਦੀ ਸਪ੍ਰੇਅ ਕਰਦੇ ਰਹੇ।
ਗੰਨੇ ਦੀਆਂ ਦੋ ਲਾਈਨਾ ਵਿਚਲੀ ਜਗ੍ਹਾ ਵਿੱਚ ਲਸਣ ਅਤੇ ਪਿਆਜ ਵੀ ਲਗਾਇਆ ਜਾ ਸਕਦਾ ਹੈ।
ਕਿਸਾਨ ਭਰਾ ਆਪਣੀ ਬੁੱਧੀ ਅਤੇ ਵਿਦੇਕ ਅਨੁਸਾਰ ਉੱਪਰ ਸੁਝਾਏ ਗਏ ਮਾਡਲ ਵਿੱਚ ਆਪਣੇ ਇਲਾਕ ਦੇ ਪੌਣ-ਪਾਣੀ ਅਤੇ ਮਿੱਟੀ ਦੇ ਸੁਭਾਅ ਮੁਤਾਬਿਕ ਪਰੰਤੂ ਤਕਨੀਕ ਦੇ ਦਾਇਰੇ ਵਿੱਚ ਰਹਿੰਦਿਆਂ ਢੁਕਵੀਆਂ ਤਬਦੀਲੀਆਂ ਕਰ ਸਕਦੇ ਹਨ।
ਕੁਦਰਤੀ ਖੇਤੀ ਵਿੱਚ ਕੀਟ ਪ੍ਰਬੰਧਨ:
ਆਓ ਹੁਣ ਗੱਲ ਕਰੀਏ ਕੁਦਰਤੀ ਖੇਤੀ ਵਿੱਚ ਕੀਟ ਪ੍ਰਬੰਧਨ ਦੀ। ਏਥੇ ਸਭ ਤੋਂ ਪਹਿਲਾ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਖੇਤੀ ਵਿੱਚ ਕੀੜੇ ਕਿਉਂ ਹਨ ਅਤੇ ਕੁਦਰਤ ਵਿੱਚ ਉਹਨਾਂ ਦੀ ਕੀ ਭੂਮਿਕਾ ਹੈ। ਜੇਕਰ ਵਿਗਿਆਨਕ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਇਸ ਸਬੰਧ ਵਿੱਚ ਇੱਕ-ਇੱਕ ਨੁਕਤਾ ਸਪਸ਼ਟ ਹੋ ਜਾਂਦਾ ਹੈ। ਕੁਦਰਤ ਦੇ ਨਿਯਮ ਬੜੇ ਸਖਤ ਅਤੇ ਆਲੋਕਾਰੀ ਹਨ ਅਤੇ ਮਨੁੱਖ ਨੂੰ ਛੱਡ ਕੇ ਹਰੇਕ ਪ੍ਰਾਣੀ/ਪੈਦਾ/ਬਨਸਤਪਤੀ ਕੁਦਰਤ ਦੇ ਨਿਯਮਾਂ ਅਨੁਸਾਰ ਹੀ ਆਪਣਾ ਜੀਵਨ ਚੱਕਰ ਪੂਰਾ ਕਰਦੇ ਹਨ। ਫਸਲਾਂ 'ਤੇ ਕੀਟਾਂ ਦੇ ਹਮਲੇ ਜਾਂ ਉਹਨਾਂ ਨੂੰ ਹੋਣ ਵਾਲੇ ਰੋਗ ਆਪਣੇ ਆਪ ਵਿੱਚ ਕੋਈ ਕਿਰਿਆ ਨਹੀਂ ਸਗੋਂ ਕਿਸੇ ਕਿਰਿਆ ਦੇ ਫਲਸਰੂਪ ਪ੍ਰਤੀਕਿਰਿਆ ਹੁੰਦੇ ਹਨ। ਇਹ ਪ੍ਰਤੀਕਿਰਿਆ ਹੀ ਸਾਡੇ ਮੂਹਰੇ, ਫਸਲ ਨੂੰ ਕਈ ਤਰ੍ਹਾਂ ਦੇ ਰੋਗਾ ਜਾਂ ਕੀਟਾਂ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ। ਮਿੱਟੀ ਦਾ ਵਿੱਚ ਪਾਣੀ ਦੀ ਬਹੁਤਾਤ, ਸੰਘਣੀ ਫਸਲ ਅਤੇ ਲੋੜੋਂ ਬਹੁਤੀ ਨਾਈਟਰੋਜਨ, ਇਸਦੇ ਮੁੱਖ ਕਾਰਨ ਹਨ।
ਆਪਣੇ ਨਿਯਮਾਂ ਮੁਤਾਬਿਕ ਕੁਦਰਤ ਕਿਸੇ ਵੀ ਰੋਗੀ ਜਾਂ ਕਮਜ਼ੋਰ ਸਜੀਵ ਨੂੰ ਆਪਣੇ ਇੱਕ ਹਿੱਸੇ ਵਜੋਂ ਸਵੀਕਾਰ ਨਹੀਂ ਕਰਦੀ। ਉਹ ਉਸਨੂੰ ਤੰਦਰੁਸਤ ਕਰਨ ਲਈ ਹਰ ਹੀਲਾ ਕਰਦੀ ਹੈ ਜੇ ਫਿਰ ਵੀ ਕੋਈ ਲਾਭ ਨਾ ਹੋਵੇ ਤਾਂ ਸਬੰਧਿਤ ਪ੍ਰਾਣੀ/ਪੌਦੇ/ਬਨਸਪਤੀ ਨੂੰ ਮਰਨਾ ਹੀ ਪੈਂਦਾ ਹੈ। ਇਹ ਹੀ ਕੁਦਰਤ ਦਾ ਕਾਨੂੰਨ ਹੈ ਕਮਜ਼ੋਰਾਂ ਅਤੇ ਰੋਗੀਆਂ ਨੂੰ ਕੁਦਰਤ ਬਰਦਾਸ਼ਤ ਨਹੀਂ ਕਰਦੀ। ਏਥੇ ਇਹ ਵੀ ਜਿਕਰਯੋਗ ਹੈ ਕਿ ਧਰਤੀ 'ਤੇ ਜੇਕਰ ਸਜੀਵਾਂ ਦੀ ਹੋਂਦ ਹੈ ਤਾਂ ਕਦੇ ਨਾ ਕਦੇ ਉਹ ਕਿਸੇ ਨਾ ਕਿਸੇ ਰੋਗ ਤੋਂ ਗ੍ਰਸਤ ਹੋ ਹੀ ਸਕਦੇ ਹਨ।
ਰੋਗੀਆਂ ਦਾ ਇਲਾਜ ਕਰਨ ਦਾ ਕੁਦਰਤ ਦਾ ਆਪਣਾ ਇੱਕ ਵਿਲੱਖਣ ਢੰਗ ਹੈ। ਕੁਦਰਤ ਨੇ ਹਰੇਕ ਸਜੀਵ ਨੂੰ ਰੋਗਾਂ ਤੋਂ ਆਪਣੀ ਰੱਖਿਆ ਕਰਨ ਲਈ ਰੋਗ ਪ੍ਰਤੀਰੋਧੀ ਸ਼ਕਤੀ ਨਾਲ ਲੈਸ ਕੀਤਾ ਹੈ। ਸਜੀਵਾਂ ਵਿੱਚ ਰੋਗਾਂ ਦਾ ਸਿੱਧਾ ਸਬੰਧ ਉਹਨਾਂ ਦੀ ਸਰੀਰ ਰਚਨਾ ਵਿੱਚ ਲੋੜੀਂਦੇ ਸੂਖਮ ਪੋਸ਼ਕ ਤੱਤਾਂ ਅਤੇ ਸਰੀਰ ਰਚਨਾ ਦੇ ਮੂਲ ਘਟਕਾਂ ਵਾਯੂ, ਪਾਣੀ, ਅਗਨੀ, ਆਕਾਸ਼ ਅਤੇ ਪ੍ਰਿਥਵੀ (ਮਿੱਟੀ) ਵਿਚਲੇ ਸੰਤੁਲਨ ਦੇ ਗੜਬੜਾਉਣ ਨਾਲ ਹੈ। ਇਹ ਹੀ ਸਿਧਾਂਤ ਪੌਦਿਆਂ/ਵਸਲਾਂ 'ਤੇ ਵੀ ਲਾਗੂ ਹੁੰਦਾ ਹੈ। ਸਧਾਰਨ ਹਾਲਤਾਂ ਵਿੱਚ ਇੱਕ ਪੈਦਾ, ਆਪਣੀ ਰੋਗ ਪ੍ਰਤੀਰੋਧੀ ਸ਼ਕਤੀ ਦੇ ਦਮ 'ਤੇ, ਕੀਟਾਂ ਜਾਂ ਕਿਸੇ ਵੀ ਰੋਗ ਦੇ ਹਮਲੇ ਦਾ ਮੁਕਾਬਲਾ ਕਰਨ ਦੇ ਸਮਰਥ ਹੁੰਦਾ ਹੈ। ਸਿੱਟੇ ਵਜੋਂ ਪੈਦਾ ਤੰਦਰੁਸਤ ਰਹਿੰਦਾ ਹੈ। ਪਰੰਤੂ ਅਸਧਾਰਣ ਜਾਂ ਗੈਰ- ਕੁਦਰਤੀ ਹਾਲਤਾਂ, ਜਿਹੜੀਆਂ ਕਿ ਮਨੁੱਖ ਦੁਆਰਾ ਰਸਾਇਣਕ ਖਾਦਾਂ, ਕੀੜੇਮਾਰ ਜ਼ਹਿਰਾਂ ਅਤੇ ਨਦੀਨ- ਨਾਸ਼ਕਾਂ ਦੀ ਬਿਲਕੁਲ ਅਣਲੋੜੀਂਦੀ ਅਤੇ ਅੰਨੀ ਵਰਤੋਂ ਕਰਕੇ ਫਸਲਾਂ/ਖੇਤਾਂ ਵਿੱਚ ਨਿਰੰਤਰ ਪੈਦਾ ਕੀਤੀਆਂ ਜਾਂਦੀਆਂ ਹਨ, ਵਿੱਚ ਪੌਦੇ ਆਪਣੀ ਰੋਗ ਪ੍ਰਤੀਰੋਧੀ ਸ਼ਕਤੀ ਲਗਪਗ ਪੂਰਨ ਰੂਪ ਵਿੱਚ ਗਵਾ ਬਹਿੰਦੇ ਹਨ। ਸਿੱਟੇ ਵਜੋਂ ਉਹ ਬਿਮਾਰ ਅਤੇ ਰੋਗੀ ਹੋ ਜਾਂਦੇ ਹਨ।
ਏਥੇ ਹੀ ਕੁਦਰਤ ਉਹਨਾਂ ਬਿਮਾਰ ਪੌਦਿਆਂ ਨੂੰ ਮੁੜ ਤੰਦਰੁਸਤ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਕੀੜਿਆਂ ਦੇ ਰੂਪ ਵਿੱਚ ਆਪਣਾ ਆਖਰੀ ਦਾਅ ਵਰਤ ਕੇ, ਰਸਾਇਣਕ ਖਾਦਾਂ ਆਦਿ ਦੇ ਕਾਰਨ ਪੌਦਿਆਂ ਦੀ ਸਰੀਰ ਰਚਨਾ ਵਿਚਲੇ ਮੂਲ ਘਟਕਾਂ ਜਾਂ ਬੇਸਿਕ ਐਲੀਮੈਂਟਸ ਦੇ ਸੰਤੁਲਨ ਵਿੱਚ ਪੈਦਾ ਹੋਏ ਵਿਗਾੜ ਨੂੰ ਠੀਕ ਕਰਨ
ਦੀ ਕੋਸ਼ਿਸ਼ ਕਰਦੀ ਹੈ। ਜੇਕਰ ਕੁਦਰਤ ਦੀ ਇਹ ਆਖਰੀ ਕੋਸਿਸ਼ ਨਾਕਾਮ ਰਹਿੰਦੀ ਹੈ ਤਾਂ ਨਿਯਮਾਂ ਮੁਤਾਬਿਕ ਕਮਜ਼ੋਰਾਂ ਅਤੇ ਰੋਗੀਆਂ ਨੇ ਹਰ ਹਾਲ ਵਿੱਚ ਮਰਨਾ ਹੀ ਹੈ ।ਹੁਣ ਕਿਸਾਨ ਨੂੰ ਹੱਥਾਂ-ਪੈਰਾਂ ਦੀ ਪੇ ਜਾਂਦੀ ਹੈ ਅਤੇ ਉਹ ਵਸਲ ਨੂੰ ਕੀੜਿਆਂ ਤੋਂ ਬਚਾਉਣ ਲਈ ਅਨੇਕਾਂ ਪ੍ਰਕਾਰ ਦੇ ਜ਼ਹਿਰ ਵਰਤ ਕੇ ਜਿੱਥੇ ਆਪਣੀ, ਆਪਣੇ ਪਰਿਵਾਰ, ਕੁੱਲ੍ਹ ਲੋਕਾਈ ਤੇ ਜੀਵ ਜਗਤ ਦੀ ਸਿਹਤ ਨਾਲ ਖਿਲਵਾੜ ਕਰਦਾ ਹੈ ਓਥੇ ਹੀ ਵਾਤਾਵਰਣ ਦਾ ਵੀ ਭਿਆਨਕ ਨਾਸ਼ ਮਾਰਦਾ ਚਲਾ ਜਾਂਦਾ ਹੈ। ਕਾਰਨ ਹੈ, ਸਿਰਫ ਵਿਗਿਆਨਕ ਦ੍ਰਿਸ਼ਟੀਕੋਣ ਅਤੇ ਪ੍ਰਯੋਗਸ਼ੀਲ ਮਾਨਸਿਕਤਾ ਦੀ ਘਾਟ।
ਕੁਦਰਤੀ ਖੇਤੀ ਵਿੱਚ ਪੌਦੇ ਇਨ ਤੰਦਰੁਸਤ ਅਤੇ ਸਿਹਤਯਾਬ ਹੁੰਦੇ ਹਨ ਕਿ ਉਹਨਾਂ ਉੱਪਰ ਕਿਸੇ ਦੀ ਤਰ੍ਹਾਂ ਦੇ ਰੋਗ ਜਾਂ ਕੀੜਿਆਂ ਦਾ ਹਮਲਾ ਹੋਣ ਦੀ ਸੰਭਾਵਨਾ ਹੀ ਨਹੀਂ ਰਹਿੰਦੀ। ਪਰ ਫਿਰ ਵੀ ਕਈ ਵਾਰ ਅਸੀਂ ਪੂਰੀ ਤਕਨੀਕ ਨੂੰ ਲਾਗੂ ਨਹੀਂ ਕਰ ਪਾਉਂਦੇ। ਜਿਸ ਕਾਰਨ ਥੋੜੇ ਬਹੁਤ ਪੋਸਟ ਅਟੈਕ ਦੀ ਸੰਭਾਵਨਾ ਬਣ ਜਾਂਦੀ ਹੈ ਜਾਂ ਪੋਸਟ ਅਟੈਕ ਹੋ ਜਾਂਦਾ ਹੈ। ਐਸੇ ਸਮੇਂ ਫਸਲ ਦੀ ਰੱਖਿਆ ਹਿੱਤ ਅਸੀਂ ਕੁੱਝ ਬਹੁਤ ਸਰਲ ਅਤੇ ਘਰ ਵਿੱਚ ਹੀ ਤਿਆਰ ਕੀਤੇ ਜਾ ਸਕਣ ਵਾਲੇ ਜੈਵਿਕ ਕੀਟਨਾਸ਼ਕਾਂ ਦੀ ਵਰਤੋਂ ਕਰ ਸਕਦੇ ਹਾਂ। ਜਿਹੜੇ ਕਿ ਕੀਟਾਂ ਨੂੰ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਕਾਬੂ ਕਰਕੇ ਸਾਡੀ ਵਸਲ ਦੀ ਰੱਖਿਆ ਕਰਨ ਵਿੱਚ ਸਹਾਇਕ ਸਿੱਧ ਹੁੰਦੇ ਹਨ। ਪਰ ਇਹਨਾਂ ਤੋਂ ਵੀ ਪਹਿਲਾਂ ਅਸੀਂ ਕੁਝ ਅਜਿਹੇ ਤਰੀਕੇ ਵਰਤ ਕੇ ਕੀੜਿਆਂ ਨੂੰ ਕਾਬੂ ਕਰਨ ਦੇ ਸਫਲ ਯਤਨ ਕਰ ਸਕਦੇ ਹਾਂ ਜਿਹਨਾਂ ਨੂੰ ਵਿਗਿਆਨਕ ਭਾਸ਼ਾ ਵਿੱਚ ਐਨ. ਪੀ. ਐਮ. ਮਤਲਬ ਨਾਨ ਪੈਸਟੀਸਾਈਡਲ ਪੋਸਟ ਮੈਨੇਜਮੈਂਟ ਕਿਹਾ ਜਾਂਦਾ ਹੈ।
ਐਨ.ਪੀ.ਐਮ. ਮਤਲਬ ਨਾਨ ਪੈਸਟੀਸਾਈਡਲ ਪੋਸਟ ਮੈਨੇਜਮੈਂਟ:
ਐਨ. ਪੀ. ਐਮ. ਤਕਨੀਕ ਮੂਲ ਰੂਪ ਵਿੱਚ ਕੀੜਿਆਂ ਦੇ ਜੀਵਨ ਚੱਕਰ ਨੂੰ ਸਮਝ ਕੇ ਤੋੜਨ ਦੇ ਸਿਧਾਂਤ 'ਤੇ ਆਧਾਰਤ ਹੈ। ਕੀਟ ਨਿਯੰਤ੍ਰਣ ਦੀ ਇਹ ਤਕਨੀਕ "ਸੈਂਟਰ ਵਾਰ ਸਸਟੇਨੇਬਲ ਐਗਰੀਕਲਚਰ, ਹੈਦਰਾਬਾਦ" ਦੁਆਰਾ ਵਿਕਸਿਤ ਕੀਤੀ ਗਈ ਹੈ। ਐਨ.ਪੀ.ਐਮ. ਦੇ ਤਹਿਤ ਮੁੱਖ ਤੌਰ 'ਤੇ ਹੇਠ ਲਿਖੇ ਕੰਮਾਂ ਨੂੰ ਵੇਲੇ ਸਿਰ ਅੰਜਾਮ ਦੇ ਕੇ ਬਿਨਾ ਕਿਸੇ ਤਰ੍ਹਾਂ ਦੇ ਕੁਦਰਤੀ ਕੀਟਨਾਸ਼ਕ ਵਰਤਿਆ ਵੀ ਸੁਚੱਜਾ ਅਤੇ ਸਫਲ ਕੀਟ ਪ੍ਰਬੰਧਨ ਕੀਤਾ ਜਾਂਦਾ ਹੈ।
ਗਰਮੀਆਂ ਵਿੱਚ ਖੇਤਾਂ ਦੀ ਸੁੱਘੀ ਡੂੰਘੀ ਵਹਾਈ- ਕਿਸੇ ਵੀ ਤਰ੍ਹਾਂ ਦੇ ਜੈਵਿਕ ਜਾਂ ਰਸਾਇਣਕ ਕੀਟਨਾਸ਼ਕਾਂ ਦੇ ਬਿਨਾਂ ਫਸਲਾਂ ਵਿੱਚ ਸਫਲ ਕੀਟ ਪ੍ਰਬੰਧਨ ਦਾ ਪਲੇਠਾ ਕੰਮ ਹੈ। ਇਹਦੇ ਤਹਿਤ ਮਈ-ਜੂਨ ਵਿੱਚ ਖੇਤਾਂ ਨੂੰ ਸੁੱਕਾ ਤੇ ਡੂੰਘਾ ਵਹੁਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਤਿੰਨ-ਤਿੰਨ ਪ੍ਰਕਾਰ ਦੇ ਕੀੜਿਆ ਦੇ ਜ਼ਮੀਨ ਵਿਚ ਡੂੰਘੇ ਪਏ ਹੋਏ ਪਿਊਪੇ (ਕੇਪਸੂਲ ਨੁਮਾਂ ਉਹ ਵਚ ਜਿਹਨਾਂ ਵਿੱਚੋਂ ਸੁੰਡੀਆਂ ਦੇ ਕਮੱਕੜ ਅਨੁਕੂਲ ਹਾਲਤਾਂ ਵਿੱਚ ਬਾਹਰ ਨਿਕਲਦੇ ਹਨ ਉੱਪਰ ਆ ਜਾਂਦੇ ਹਨ। ਇਹਨਾਂ ਵਿੱਚੋਂ ਬਹੁਤ ਸਾਰਿਆਂ ਨੂੰ ਪੰਛੀ ਚੁਗ ਲੈਂਦੇ ਹਨ ਅਤੇ ਬਹੁਤ ਸਾਰੇ ਸਖਤ ਧੁੱਪ ਦਾ ਸ਼ਿਕਾਰ ਹੋ ਕੇ ਖਤਮ ਹੋ ਜਾਂਦੇ ਹਨ।
ਬੋਨ ਫਾਇਰ-ਬੇਨ ਫਾਇਰ ਦਾ ਅਰਥ ਹੈ ਬਾਰਿਸ਼ ਤੋਂ ਦੂਜੇ ਦਿਨ ਰਾਤ ਸਮੇਂ 7 ਤੋਂ 9 ਵਜੇ ਤੱਕ ਖੇਤਾਂ ਵਿੱਚ ਵੱਖ-ਵੱਖ ਥਾਂਵਾਂ 'ਤੇ ਲੱਕੜੀਆਂ ਦੀ ਅੱਗ ਬਾਲਣਾ। ਇਸ ਤਰ੍ਹਾਂ ਕਰਨ ਨਾਲ ਸੁੰਡੀਆਂ ਦੇ ਅਨੇਕਾਂ ਹੀ ਪਤੰਗੇ ਆਪਣੇ ਸੁਭਾਅ ਮੁਤਾਬਿਕ ਅੰਗ ਵਿੱਚ ਡਿੱਗ-ਡਿੱਗ ਕੇ ਕਸਮ ਹੋ ਜਾਂਦੇ ਹਨ।
ਲਾਈਟ ਟ੍ਰੈਪਸ- ਉਪ੍ਰੋਕਤ ਦੋਹੇਂ ਕਿਰਿਆਵਾਂ ਦੇ ਬਾਵਜੂਦ ਖੇਤਾਂ ਵਿੱਚ ਸੁੰਡੀਆਂ ਦੇ ਪਤੰਗਿਆ ਦੇ ਹੋਣ ਦੀ ਸੰਭਾਵਨਾ ਖਤਮ ਨਹੀਂ ਹੋ ਜਾਂਦੀ। ਸੋ ਹੋਰ ਵੀ ਜਿਆਦਾ ਪਤੰਗਿਆਂ ਨੂੰ ਖਤਮ ਕਰਨ ਲਈ ਖੇਤਾਂ ਵਿੱਚ ਮੋਟਰਾਂ ਵਾਲੇ ਕੋਠਿਆਂ 'ਤੇ ਲਾਈਟ ਟੈਪਸ ਲਾਉਣੇ ਚਾਹੀਦੇ ਹਨ। ਇਸ ਵਾਸਤੇ ਇੱਕ ਪਲਾਸਟਿਕ ਦੀ 5 ਲਿਟਰ ਵਾਲੀ ਪੀਪੀ ਦਾ ਉਪਰ ਥੋੜਾ ਛੱਡ ਕੇ ਕੱਟਿਆ ਹੋਇਆ ਹੇਠਲਾ ਹਿੱਸਾ, ਇੱਕ ਹੋਲਡਰ, 60 ਜਾਂ
100 ਵਾਟ ਦਾ ਇੱਕ ਬੱਲਬ, ਬਿਜਲੀ ਦੀ ਸਧਾਰਣ ਤਾਰ, ਇੱਕ ਬੱਠਲ, ਕੁੱਝ ਪਾਣੀ ਅਤੇ ਥੋੜਾ ਜਿੰਨੇ ਮਿੱਟੀ ਦੇ ਤੇਲ ਦਾ ਬੰਦੋਬਸਤ ਕਰੋ। ਕਟੀ ਹੋਈ ਪੀਪੀ ਵਿੱਚ ਹਲਡਰ ਫਿੱਟ ਕਰਕੇ ਉਸ ਵਿੱਚ ਬੋਲਬ ਚੜ੍ਹਾ ਕੇ ਬਿਜਲੀ ਦਾ ਕੁਨੈਕਸ਼ਨ ਦੇ ਦਿਓ। ਲਾਈਟ ਟ੍ਰੈਪ ਤਿਆਰ ਹੈ। ਹੁਣ ਬੱਠਲ ਵਿੱਚ ਮਿੱਟੀ ਦਾ ਤੇਲ ਮਿਲਿਆ ਪਾਣੀ ਪਾ ਕੇ ਇਸਨੂੰ ਲਾਈਟ ਟ੍ਰੈਪ ਦੇ ਹੇਠਾਂ ਰੱਖ ਦਿਓ। ਬੱਠਲ ਤੋਂ ਬੱਲਬ ਵਿੱਚ ਫਾਸਲਾ । ਜਾਂ 1.5 ਫੁੱਟ ਹੀ ਰਹਿਣਾ ਚਾਹੀਦਾ ਹੈ। ਬਹੁਤ ਸਾਰੇ ਪਤੰਗੇ ਬੱਲਬ ਵੱਲ ਆਕ੍ਰਸ਼ਿਤ ਹੋ ਕੇ ਜਿਵੇਂ ਬੱਲਬ ਨਾਲ ਟਕਰਾਉਣਗੇ ਪਾਣੀ ਦੇ ਬੱਠਲ ਵਿੱਚ ਡਿੱਗ ਕੇ ਮਰ ਜਾਣਗੇ।
ਪੀਲੇ-ਸਫੇਦ ਸਟਿਕੀ ਬੋਰਡ- ਬਹੁਤ ਸਾਰੇ ਰਸ ਚੂਸਣ ਵਾਲੇ ਕੀੜੇ ਸੁਭਾਵਿਕ ਪੱਖ ਹੀ ਚਟਕ ਪੀਲੇ ਅਤੇ ਸਫੇਦ ਰੰਗ ਵੱਲ ਆਕਸਿਤ ਹੁੰਦੇ ਹਨ। ਇਸ ਲਈ ਇਹਨਾਂ ਨੂੰ ਕਾਬੂ ਕਰਨ ਲਈ ਸਾਨੂੰ ਪ੍ਰਤੀ ਏਕੜ 8-10 ਚਟਕ ਪੀਲੇ ਅਤੇ ਸਫੇਦ ਸਟਿਕੀ ਬੋਰਡ ਜਿਹਨਾਂ ਉੱਪਰ ਪੀਲਾ ਜਾਂ ਰੰਗਹੀਨ ਕੋਈ ਵੀ ਚਿਕਨਾ ਪਦਾਰਥ ਲੱਗਾ ਹੋਵੇ, ਫਸਲ ਦੇ ਕੱਦ ਤੋਂ 1-15 ਫੁੱਟ ਦੀ ਉਚਾਈ ਤੇ ਖੇਤ ਵਿੱਚ ਗੱਡ ਦਿਓ। ਸਮੇਂ-ਸਮੇਂ ਬੋਰਡਾਂ ਨੂੰ ਸਾਫ ਕਰਕੇ ਉਹਨਾਂ ਉੱਪਰ ਚਿਕਨਾ ਪਦਾਰਥ ਲਾਉਂਦੇ ਜਾਓ। ਇਸ ਤਰ੍ਹਾਂ ਰਸ ਚੂਸਕ ਕੀਤੇ ਬਿਨਾਂ ਕੋਈ ਕੀੜੇਮਾਰ ਛਿੜਕਿਆ ਹੀ ਵੰਡ ਪੱਧਰ 'ਤੇ ਖਤਮ ਹੋ ਜਾਂਦੇ ਹਨ।
ਬਰਡ ਪਰਚਰ (ਪੰਛੀਆਂ ਲਈ ਟਿਕਾਣੇ)- ਬਹੁ-ਗਿਣਤੀ ਪੰਛੀ ਮਾਸਾਹਾਰੀ ਹੁੰਦੇ ਹਨ ਅਤੇ ਸੁੰਡੀਆਂ ਉਹਨਾਂ ਦੀ ਮਨਭਾਉਂਦੀ ਖ਼ੁਰਾਕ। ਸੋ ਜੇ ਅਸੀਂ ਆਪਣੇ ਖੇਤਾਂ ਵਿੱਚ ਪੰਛੀਆਂ ਦੇ ਬੈਠਣ ਲਈ ਉਚਿੱਤ ਪ੍ਰਬੰਧ ਕਰ ਦੇਈਏ ਤਾਂ ਰਹਿੰਦਾ ਕੰਮ ਪੰਛੀ ਆਪ ਹੀ ਕਰ ਦੇਣਗੇ। ਇਸ ਲਈ ਪ੍ਰਤੀ ਏਕੜ ਅੱਠ ਦਸ ਬਰਡ ਪਰਚਰ ਅਰਥਾਤ ਲੱਕੜੀ ਦੇ ਅਜਿਹੇ ਢਾਂਚੇ ਖੜੇ ਕਰਨੇ ਚਾਹੀਦੇ ਹਨ ਜਿਹਨਾਂ ਉੱਪਰ ਪੰਛੀ ਆ ਕੇ ਬੈਠ ਸਕਣ ਅਤੇ ਵੱਧ ਤੋਂ ਵੱਧ ਸੁੰਡੀਆਂ ਖਾ ਕੇ ਸਾਡੀ ਖੇਤੀ ਵਿੱਚ ਸਾਡੇ ਸਹਾਇਕ ਬਣਨ।
ਸੇ ਕਿਸਾਨ ਵੀਰੋ ਉਪ੍ਰੋਕਤ ਤਰੀਕੇ ਵਰਤ ਕੇ ਅਸੀਂ ਬਿਨਾਂ ਕਿਸੇ ਵੀ ਤਰ੍ਹਾਂ ਦੇ ਜੈਵਿਕ ਕੀਟਨਾਸ਼ਕ ਵਰਤਿਆਂ ਵੀ ਖੇਤੀ ਵਿੱਚ ਸੁਚੱਜਾ ਅਤੇ ਪ੍ਰਭਾਵਸ਼ਾਲੀ ਕੀਟ ਪ੍ਰਬੰਧਨ ਕਰ ਸਕਦੇ ਹਾਂ । ਪਰ ਫਿਰ ਵੀ ਜੇ ਕਈ ਵਾਰ ਸਥਿਤੀ ਵੱਸ ਬਾਹਰੀ ਹੁੰਦੀ ਦਿਖਾਈ ਪੈਂਦੀ ਹੋਵੇ ਤਾਂ ਨਿੰਮ ਅਸਤਰ, ਬ੍ਰਹਮ ਅਸਤਰ, ਅਗਨੀ ਅਸਤਰ, ਲੋਹਾ-ਤਾਂਬਾ ਯੁਕਤ ਮੂਤਰ, ਲੋਹਾ ਤਾਂਬਾ ਯੁਕਤ ਖੱਟੀ ਲੱਸੀ ਅਤੇ ਦੇਸੀ ਗਾਂ ਜਾਂ ਮੱਥ ਦੇ ਤਾਜਾਂ ਦੁੱਧ ਦਾ ਇਸਤੇਮਾਲ ਕਰਕੇ ਕੀੜਿਆਂ 'ਤੇ ਕਾਬੂ ਪਾਇਆ ਜਾ ਸਕਦਾ ਹੈ। ਹੇਠਾਂ ਅਸੀਂ ਇਹਨਾਂ ਕੁਦਰਤੀ ਕੀਟਨਾਸ਼ਕਾਂ ਨੂੰ ਬਣਾਉਣ ਦੀਆਂ ਵਿਧੀਆਂ ਅਤੇ ਵਰਤਣ ਦੇ ਤਰੀਕਿਆਂ ਬਾਰੇ ਦੱਸਾਂਗੇ:
ਘੱਟ ਤੀਬਰਤਾ ਵਾਲੇ ਜੈਵਿਕ ਕੀਟਨਾਸ਼ਕ ਘੋਲ: ਇਹਨਾਂ ਵਿੱਚ ਲੋਹਾ-ਤਾਂਬਾ ਯੁਕਤ ਪਸ਼ੂ ਮੂਤਰ, ਲੋਹਾ-ਤਾਂਬਾ ਯੁਕਤ ਖੱਟੀ ਲੱਸੀ ਅਤੇ ਕੰਚਾ ਦੁੱਧ ਪ੍ਰਮੁੱਖ ਹਨ। ਇਹਨਾਂ ਵਿੱਚੋਂ ਪਹਿਲੇ ਦੋਹਾਂ ਨੂੰ ਬਣਾਉਣ ਲਈ ਥੋੜਾ ਜਿੰਨਾਂ ਤਰਦਦ ਕਰਨਾਂ ਪੈਂਦਾ ਹੈ। ਜਿਹੜਾ ਕਿ ਇਸ ਪ੍ਰਕਾਰ ਹੈ:
ਲੋਹਾ-ਤਾਂਬਾ ਯੁਕਤ ਪਸ਼ੂ ਮੂਤਰ:
ਲੋੜੀਂਦਾ ਸਮਾਨ-
ਪਸੂ ਮੂਤਰ ਜਿੰਨਾ ਵੀ ਵੱਧ ਤੋਂ ਵੱਧ ਹੋਵੇ
ਤਾਂਬਾਂ ਇੱਕ ਟੁਕੜਾ
ਲੋਹਾ ਇੱਕ ਟੁਕੜਾ
ਪਲਾਸਟਿਕ ਦਾ ਡਰੰਮ ਲੋੜ ਅਨੁਸਾਰ
ਵਿਧੀ : ਪਸ਼ੂ-ਮੂਤਰ ਨੂੰ ਪਲਾਸਟਿਕ ਦੇ ਡਰੰਮ ਜਿਸ ਵਿੱਚ ਕਿ ਲੋਹੇ ਅਤੇ ਤਾਂਬੇ ਦੇ ਫੋਟੋ-ਛੋਟੇ ਟੁਕੜੇ ਰੱਖੋ
ਹੋਣ ਵਿੱਚ ਇਕੱਠਾ ਕਰਦੇ ਰਹੇ। ਇਹ ਜਿੰਨਾਂ ਪੁਰਾਣਾ ਹੁੰਦਾ ਜਾਵੇਗਾ ਇਸਦੀ ਮਾਰਕ ਤਾਕਤ ਓਨੀਂ ਹੀ ਵਧਦੀ ਜਾਵੇਗੀ।
ਵਰਤੋਂ ਦਾ ਢੰਗ: ਕਿਸੇ ਵੀ ਤਰ੍ਹਾਂ ਦੇ ਪੈਸਟ ਅਟੈਕ ਸਮੇਂ ਅਤੇ ਸੰਭਾਵੀ ਪੈਸਟ ਅਟੈਕ ਤੋਂ ਫਸਲ ਨੂੰ ਬਚਾਉਣ ਲਈ ਫਸਲ ਉੱਤੇ ਪ੍ਰਤੀ ਪੰਪ ਅੱਧੇ ਤੋਂ ਇੱਕ ਲਿਟਰ ਲੋਹਾ-ਤਾਂਬਾ ਯੁਕਤ ਪਸ਼ੂ-ਮੂਤਰ ਦਾ ਛਿੜਕਾਅ ਕਰੋ।ਜ਼ਿਕਰਯੋਗ ਫਾਇਦਾ ਹੋਵੇਗਾ।
ਲੋਹਾ-ਤਾਂਬਾ ਯੁਕਤ ਖੱਟੀ ਲੱਸੀ
ਲੋੜੀਂਦਾ ਸਮਾਨ-
ਲੱਸੀ ਜਿੰਨਾ ਵੀ ਵੱਧ ਤੋਂ ਵੱਧ ਹੋਵੇ
ਤਾਂਬਾ ਇੱਕ ਟੁਕੜਾ
ਲੋਹਾ ਇੱਕ ਟੁਕੜਾ
ਲੋੜ ਅਨੁਸਾਰ ਪਲਾਸਿਟਕ ਦਾ ਬਰਤਨ ਇਕ ਨਗ
ਵਿਧੀ- ਲੱਸੀ, ਤਾਂਬੇ ਅਤੇ ਲੋਹੇ ਦੇ ਟੁਕੜਿਆਂ ਨੂੰ ਪਲਾਸਟਿਕ ਦੇ ਬਰਤਨ ਵਿੱਚ ਪਾ ਕੇ ਘੱਟੋ-ਘੱਟ 10 ਤੋਂ 15 ਦਿਨਾਂ ਤੱਕ ਢਕ ਕੇ ਛਾਂ ਵਿੱਚ ਰੱਖੋ। ਬਹੁਤ ਹੀ ਵਧੀਆ ਉੱਲੀਨਾਸ਼ਕ ਅਤੇ ਗ੍ਰਥਹਾਰਮੋਨ ਤਿਆਰ ਹੈ। ਵਰਤੋਂ ਦਾ ਢੰਗ ਫਸਲ ਨੂੰ ਦੋਧਾ ਪੈਣ ਸਮੇਂ ਪ੍ਰਤੀ ਪੰਪ 1 ਤੋਂ 1.5 ਲਿਟਰ ਲੋਹਾ-ਤਾਂਬਾ ਯੁਕਤ ਖੱਟੀ ਲੱਸੀ ਦਾ ਛਿੜਕਾਅ ਕਰੋ।
ਵਿਸ਼ੇਸ਼ਤਾ- ਲੋਹਾ-ਤਾਂਬਾ ਯੁਕਤ ਖੱਟੀ ਲੱਸੀ ਇੱਕ ਬੇਹੱਦ ਪ੍ਰਭਾਵੀ ਤੇ ਲਾਹੇਵੰਦ ਉੱਲੀਨਾਸ਼ਕ ਹੋਣ ਦੇ ਨਾਲ-ਨਾਲ ਇੱਕ ਕੁਦਰਤੀ ਗ੍ਰੰਥ ਹਾਰਮੋਨ ਦੇ ਤੌਰ 'ਤੇ ਵੀ ਕੰਮ ਕਰਦੀ ਹੈ। 15 ਤੋਂ ਜਿਆਦਾ ਦਿਨ ਪੁਰਾਣਾ ਮਿਸ਼ਰਣ ਅਨੇਕਾਂ ਪ੍ਰਕਾਰ ਦੇ ਰਸ ਚੂਸਕ ਅਤੇ ਪੱਤੇ ਖਾਣ ਵਾਲੇ ਕੀੜਿਆਂ ਨੂੰ ਵੀ ਖਤਮ ਕਰਦਾ ਹੈ।
ਕੱਚੇ ਦੁੱਧ ਦੀ ਸਪ੍ਰੇਅ : ਇਹ ਫਸਲਾਂ ਨੂੰ ਵਾਇਰਲ ਰੋਗਾਂ ਤੋਂ ਬਚਾਉਂਦਾ ਹੈ। ਫਸਲ 'ਤੇ ਵਾਇਰਲ ਅਟੈਕ ਸਮੇਂ ਪ੍ਰਤੀ ਪੰਪ ਅੱਧਾ ਲਿਟਰ ਕੱਚੇ ਦੁੱਧ ਦੀ ਸਪੇਅ ਕਰੋ। ਤੁਰੰਤ ਲਾਭ ਹੋਵੇਗਾ।
ਅੰਤ ਵਿੱਚ ਅਸੀਂ ਸਿਰਫ ਇੰਨਾ ਹੀ ਕਹਿਣਾ ਚਾਹਾਗ ਕਿ ਖੇਤੀ ਵਿਰਾਸਤ ਮਿਸ਼ਨ, ਪੰਜਾਬ ਦੇ ਹਰ ਕਿਸਾਨ ਨੂੰ ਮੁੜ ਤੋਂ ਵਿਗਿਆਨੀ ਬਣਿਆ ਦੇਖਣਾ ਚਹੁਦਾ ਹੈ। ਜਿਹੜਾ ਕਿ ਕੁਦਰਤੀ ਖੇਤੀ ਵਿਗਿਆਨ ਦੇ ਮਾਧਿਅਮ ਨਾਲ ਸਵਦੇਸੀ, ਸਵੇਨਿਰਭਰਤਾ ਅਤੇ ਸਵੈਮਾਨ ਦੀ ਪ੍ਰਤੀਕ, ਜਹਿਰਮੁਕਤ ਖੇਤੀ ਦੀ ਨਵੀਂ ਇਬਾਰਤ ਲਿਖ ਕੇ ਪੰਜਾਬ ਦੀ ਪਵਿੱਤਰ ਧਰਤੀ 'ਤੇ ਸਰਬਤ ਦੇ ਭਲੇ ਹਿੱਤ ਕਾਦਰ ਤੇ ਕੁਦਰਤ ਦੀ ਸੇਵਾ ਦਾ ਅਸਲੇ ਨਵਾਂ ਇਤਿਹਾਸ ਸਿਰਜ ਦੇਵੇ। ਆਸ ਹੈ ਹਥਲੀ ਪੁਤਸਕ ਕੁਦਰਤੀ ਖੇਤੀ ਸਬੰਧੀ ਵੱਖ-ਵੱਖ ਸਵਾਲਾਂ ਦੇ ਉੱਤਰਾ ਦੇ ਰੂਪ ਵਿੱਚ ਆਪਜੀ ਨੂੰ ਲੋੜੀਂਦੀ ਅਗਵਾਈ ਪ੍ਰਦਾਨ ਕਰਨ ਸਹਾਈ ਸਿੱਧ ਹੋਵੇਗੀ ਅਤੇ ਆਪਜੀ ਆਪਣੇ ਖੇਤਾਂ ਵਿੱਚ ਆਪਣੀ ਮਿਹਨਤ ਲਗਨ ਅਤੇ ਦ੍ਰਿੜ ਨਿਸ਼ਚੇ ਨਾਲ ਕੁਦਰਤੀ ਖੇਤੀ ਦੀ ਸਫਲ ਇਬਾਰਤ ਲਿਖ ਕੇ ਸਾਡੇ ਇਸ ਨਿਮਾਣੇ ਜਿਹੇ ਯਤਨ ਨੂੰ ਸਾਰਥਕਤਾ ਪ੍ਰਦਾਨ ਕਰੋਗੇ। ਆਮੀਨ!
ਸੁਰੇਸ਼ ਦੇਸਾਈ ਬਾਰੇ ਕੁਝ ਸਾਲ ਪਹਿਲਾਂ ਯੂ.ਐੱਨ.ਡੀ.ਪੀ.
ਵੱਲੋਂ ਪ੍ਰਕਸ਼ਿਤ ਰਿਪੋਰਟ ਦਾ ਸੰਖੇਪ ਵੇਰਵਾ
ਸ੍ਰੀ ਸੁਰੇਸ਼ ਦੇਸਾਈ ਬਾਰੇ ਉਹਨਾਂ ਦੁਆਰਾ ਵਿਕਸਤ ਕੀਤੀ ਗਈ ਗੰਨੇ ਦੀ ਨਿਵੇਕਲੀ ਤਕਨੀਕ ਦੀ ਸਫਲਤਾ ਦੇ ਸ਼ੁਰਆਤੀ ਦੌਰ ਸਮੇਂ ਸੰਯੁਕਤ ਰਾਸ਼ਟਰ ਦੀ ਸੰਸਥਾ ਯੂਨਾਇਟਡ ਨੇਸ਼ਨਜ਼ ਡਿਵੈਲਪਮੈਂਟ ਪ੍ਰੋਗਰਾਮ (ਯੂ.ਐਨ. ਡੀ. ਪੀ.) ਨੇ ਆਪਣੇ ਕੁੱਝ ਆਬਜ਼ਰਬਰ ਉਹਨਾਂ ਦੇ ਖੇਤ ਭੇਜੇ ਸਨ। ਉਹਨਾਂ ਆਬਜ਼ਰਵਰਾਂ ਦੁਆਰਾ ਦੇਸਾਈ ਜੀ ਦੀ ਤਕਨੀਕ ਬਾਰੇ ਲਿਖੀ ਗਈ ਰਿਪੋਰਟ ਯੂ.ਐਨ.ਡੀ.ਪੀ. ਦੁਆਰਾ ਬਾਕਾਇਦਾ ਪ੍ਰਕਾਸ਼ਿਤ ਕੀਤੀ ਗਈ।ਯੂ.ਐਨ.ਡੀ.ਪੀ ਦੀ ਉਸਰਪਟ ਦੇਸੰਖੇਪਅਨੁਵਾਦ ਇਸ ਪ੍ਰਕਾਰ ਹੈ:
ਸ੍ਰੀ ਸੁਰੇਸ਼ ਦੇਸਾਈ ਦੁਆਰਾ ਗੰਨੇ ਦੀ ਪ੍ਰਚੱਲਿਤ ਤਕਨੀਕ ਵਿੱਚ ਕੀਤੇ ਗਏ ਸੁਧਾਰਾਂ ਸਦਕਾ ਗਰਮ ਦੇਸ਼ਾਂ ਦੇ ਕਿਸਾਨਾਂ ਲਈ ਗੰਨੇ ਦਾ ਉਤਪਾਦਨ ਵਧਾਉਣ ਲਈ ਨਵੇਂ ਰਾਹ ਖੁੱਲ੍ਹੇ ਹਨ। ਤਕਨੀਕ ਵਿੱਚ ਲਿਆਂਦੇ ਗਏ ਸੁਧਾਰਾਂ ਦੇ ਚਲਦਿਆਂ ਗੰਨੇ ਦੀ ਖੇਤੀ ਵਿੱਚ ਸਿੰਜਾਈ ਦੀ ਲੋੜ ਲਗਪਗ 75 ਫੀਸਦੀ ਤੱਕ ਦੀ ਕਮੀ ਆ ਗਈ ਹੈ। ਇਹ ਸਭ ਸ੍ਰੀ ਦੇਸਾਈ ਦੁਆਰਾ ਕੁਦਰਤ ਵਿੱਚ ਉਪਲਭਧ ਸਾਧਨਾਂ ਦੀ ਖੇਤੀ ਵਿੱਚ ਭਰਪੂਰ ਵਰਤੋਂ ਨੂੰ ਉਤਸਾਹਿਤ ਕਰਨ ਦਾ ਹੀ ਨਤੀਜਾ ਹੈ। ਦਰਅਸਲ ਸ੍ਰੀ ਦੇਸਾਈ ਦੀਆਂ ਬੇਹੱਦ ਪੁਖਤਾ ਸਾਹਿਤ ਹੋਈਆਂ ਕਾਰਜ ਪ੍ਰਣਾਲੀਆਂ ਕੁਦਰਤ ਵਿੱਚ ਖੇਤੀ ਲਈ ਲੜੀਂਦੇ ਬਹੁਤ ਹੀ ਘੱਟ ਮਾਤਰਾ 'ਚ ਬਚੇ ਹੋਏ ਸਾਧਨਾਂ ਦੀ ਲੋੜ ਨੂੰ ਵੱਡੇ ਪੱਧਰ 'ਤੇ ਘਟਾਉਂਦੀਆਂ ਹਨ। ਹਾਲਾਂਕਿ ਇਸਦੇ ਬਾਵਜੂਦ ਉਹ ਗੰਨੇ ਦਾ ਚੋਖਾ ਝਾੜ ਲੇ ਰਹੇ ਹਨ।
ਪਰੰਪਰਿਕ ਤੌਰ ਤੇ ਗੰਨੇ ਨੂੰ ਹਮੇਸ਼ਾ ਪਾਣੀ ਦੀ ਫਸਲ ਮੰਨਿਆ ਜਾਂਦਾ ਰਿਹਾ ਹੈ। ਜਿੱਥੇ ਪਾਣੀ ਨਹੀਂ ਉੱਥੇ ਗੰਨੇ ਦੀ ਖੇਤੀ ਨਹੀਂ ਹੋ ਸਕਦੀ। ਅਜਿਹੇ ਖਿੱਤਿਆਂ ਵਿੱਚ ਲੋੜੀਂਦੇ ਪਾਣੀ ਦੀ ਘਾਟ ਕਾਰਨ ਅਕਸਰ ਹੀ ਗੰਨੇ ਦੀ ਸਾਰੀ ਫਸਲ ਖੜੀ ਦੀ ਖੜੀ ਹੀ ਤਬਾਹ ਹੋ ਜਾਂਦੀ ਸੀ ਜਾਂ ਫਸਲ ਦਾ ਭਾਰੀ ਨੁਕਸਾਨ ਹੋ ਜਾਂਦਾ ਸੀ। ਸਿੱਟੇ ਵਜੋਂ ਗੰਨੇ ਦੀ ਖੇਤੀ ਲਈ ਪਾਣੀ ਦੀ ਵੱਡੀ ਲੋੜ ਕਾਰਨ ਅਜਿਹੇ ਖੇਤਰਾਂ ਵਿੱਚ ਨਹਿਰਾਂ ਸਮੇਤ ਸਿਜਈ ਦੇ ਮਹਿੰਗ ਸਿਸਟਮ ਖੜੇ ਕਰਨ ਦੀ ਮੰਗ ਜੋਰ ਫੜ ਲੈਂਦੀ ਹੈ। ਜਿਹਨੂੰ ਪੂਰਾ ਕਰਨਾ ਕਿਸੇ ਵੀ ਹਾਲ ਵਿੱਚ ਖ਼ਤਰੇ ਤੋਂ ਖ਼ਾਲੀ ਨਹੀਂ ਹੁੰਦਾ।
ਪਰੰਤੂ ਸ੍ਰੀ ਦੇਸਾਈ ਦੁਆਰਾ ਗੰਨੇ ਦੀ ਖੇਤੀ ਦੀ ਤਕਨੀਕ ਵਿੱਚ ਲਿਆਂਦੇ ਗਏ ਸੁਧਾਰਾਂ ਨੇ ਇਹ ਯਕੀਨੀ ਬਣਾ ਦਿੱਤਾ ਕਿ ਖੇਤੀ ਤਕਨੀਕਾਂ 'ਚ ਸੁਧਾਰ ਕਰਨ ਲਈ ਮਸ਼ੀਨਰੀ ਅਤੇ ਪੈਸੇ ਦੇ ਰੂਪ ਵਿੱਚ ਵੱਡੇ ਖਰਚੇ ਕਰਨ ਦੀ ਲੋੜ ਨਹੀਂ ਪੈਂਦੀ ਅਤੇ ਮਹਿੰਗੀਆਂ ਸਿੰਜਾਈ ਪ੍ਰਣਾਲੀਆਂ ਤੋਂ ਬਿਨਾਂ ਵੀ ਚੰਗੀ ਖੇਤੀ ਕੀਤੀ ਜਾ ਸਕਦੀ ਹੈ। ਸ੍ਰੀ ਦੇਸਾਈ ਨੇ ਇਹ ਵੀ ਸਾਬਿਤ ਕਰ ਦਿੱਤਾ ਕਿ ਫਸਲ ਦੇ ਝਾੜ ਨਾਲ ਸਮਝੌਤਾ ਕੀਤੇ ਬਿਨਾਂ ਹੀ ਕਾਮਯਾਬੀ ਨਾਲ ਹਰ ਪੱਖੋਂ ਟਿਕਾਊ ਕੁਦਰਤੀ ਖੇਤੀ ਸੰਭਵ ਹੈ।
ਖੁਦਮੁਖਤਿਆਰ ਖੇਤੀ ਦਾ ਪਾਠ ਪੜਾਉਂਦੀ ਹੈ ਸੁਰੇਸ਼ ਦੇਸਾਈ ਦੀ ਖੋਜ਼
ਦੱਖਣੀ ਦੇਸ਼ਾਂ ਦੇ ਕਿਸਾਨਾਂ ਲਈ ਗੰਨਾ ਇੱਕ ਮਹੱਤਵਪੂਰਨ ਨਕਦੀ ਫਸਲ ਹੈ। ਸਰਕਾਰ ਦੁਆਰਾ ਗੰਨੇ ਦੀ ਖੇਤੀ ਨੂੰ ਦਿੱਤੇ ਜਾ ਰਹੇ ਤਕੜੇ ਸਮਰਥਨ ਸਦਕਾ ਹੀ ਕਿਸਾਨ ਗੰਨਾ ਉਗਾਉਂਦੇ ਹਨ। ਗੰਨਾ ਪੈਦਾ ਕਰਨ ਵਾਲੇ ਖਿੱਤਿਆਂ ਵਿੱਚ ਗੰਨਾ ਮਿੱਲਾਂ ਲਾਈਆਂ ਗਈਆਂ ਹਨ। ਡਿਵੈਲਪਮੈਂਟ ਏਜੰਸੀਆਂ ਵੀ ਅਜਿਹੇ ਖਿੱਤਿਆਂ ਵਿੱਚ ਬਿਜਲੀ, ਪਾਣੀਆਦਿ ਲੋੜੀਦੇ ਸਮੇ ਜੁਟਾਉਣ ਲਈ ਪਹਿਲ ਦੇ ਆਧਾਰ 'ਤੇ ਇਜਾਜ਼ਤ ਦਿੰਦੀਆਂ ਹਨ।
ਗੰਨੇ ਬਾਰੇ ਆਮ ਤੌਰ 'ਤੇ ਇਹ ਮੰਨਿਆ ਜਾਂਦਾ ਹੈ ਕਿ ਇਹਦੇ ਲਈ ਬਹੁਤ ਜਿਆਦਾ ਸੰਸਾਧਨਾਂ ਦੀ ਲੋੜ ਪੈਂਦੀ ਹੈ। ਸਿਰਫ ਉਹ ਕਿਸਾਨ ਹੀ ਗੰਨੇ ਦੀ ਖੇਤੀ ਕਰ ਸਕਦੇ ਹਨ ਜਿਹੜੇ ਇਸ ਵਾਸਤੇ ਬਿਜਲੀ, ਪਾਣੀ, ਰਸਾਇਣਕ ਖਾਦਾਂ ਅਤੇ ਕੀਟਨਾਸਕਾ ਜੁਟਾਉਣ ਲਈ ਕਰਜ਼ ਜਾਂ ਉਧਾਰ ਚੁੱਕਣ ਲਈ ਤਿਆਰ ਹੋਣ (ਗੰਨਾ ਆਪਣੇ ਪੂਰੇ ਜੀਵਨ ਕਾਲ ਵਿੱਚ ਨਿਰੰਤਰ ਸਿੰਜਾਈ ਦੀ ਮੰਗ ਕਰਦਾ ਹੈ। ਸੋ ਛੋਟੇ ਕਿਸਾਨ ਸਿੰਜਾਈ ਦੀ ਜ਼ਰੂਰਤਾਂ ਲਈ ਪੂਰੀ ਤਰ੍ਹਾਂ ਮਾਨਸੂਨ 'ਤੇ ਨਿਰਭਰ ਕਰਦੇ ਹੋਣ ਕਾਰਨ ਗੰਨੇ ਦੇ ਖੇਤੀ ਕਰਨ ਤੋਂ ਅਸਮਰਥ ਹੁੰਦੇ ਹਨ। ਇੰਨਾਂ ਹੀ ਨਹੀਂ ਇਸ ਫਸਲ ਦੀ ਅਦਾਇਗੀ ਵੀ ਦੇਰ ਨਾਲ ਅਤੇ ਖੰਡ ਮਿੱਲਾਂ ਦੁਆਰਾ ਗੰਨਾ ਪੀੜਣ ਮੰਗਰੋਂ ਟੁਕੜਿਆਂ ਵਿੱਚ ਹੀ ਹੁੰਦੀ ਹੈ। ਇਸ ਲਈ ਇਸ ਸਿਸਟਮ ਮੁਤਾਬਿਕ ਚੱਲ ਸਕਣ ਵਾਲਾ ਕਿਸਾਨ ਹੀ ਗੰਨ ਦੀ ਖੇਤੀ ਕਰ ਸਕਦਾ ਹੈ।
ਗੰਨਾ ਪੈਦਾ ਕਰਨ ਲਈ ਸਿੰਜਾਈ ਲਈ ਪਾਣੀ ਦੀ ਭਾਰੀ ਲੋੜ ਦੇ ਚਲਦਿਆਂ ਗੰਨੇ ਦੀ ਖੇਤੀ ਦੇ ਵੱਡ ਪੱਧਰੇ ਪਸਾਰ ਮੂਹਰੇ ਇੱਕ ਸਵਾਲੀਆਂ ਨਿਸ਼ਾਨ ਲੱਗ ਜਾਂਦਾ ਹੈ । ਸ ਗੰਨੇ ਵਰਗੀ ਅਹਿਮ ਫਸਲ ਲਈ ਵੱਡੀ ਮਾਤਾਰਾ ਵਿੱਚ ਸੰਸਾਧਨ ਜੁਟਾਉਣਾ ਕਈ ਵਾਰ ਕੁੱਲ੍ਹ ਮਿਲਾ ਕੇ ਪੂਰੀ ਦੀ ਪੂਰੀ ਖੇਤੀ ਉੱਤੇ ਕਾਫੀ ਨਾਕਾਰਾਤਮਕ ਅਸਰ ਪਾਉਂਦਾ ਹੈ। ਪੱਛਮੀ ਭਾਰਤ ਦਾ ਮਹਾਰਾਸ਼ਟਰ ਵਰਗਾ ਸਮਰਥ ਸੂਬਾ ਇਸ ਗੱਲ ਦੀ ਅਹਿਮ ਮਿਸਾਲ ਹੈ।
ਗੰਨਾ ਮਹਾਰਾਸ਼ਟਰ ਦੀ ਸਭ ਤੋਂ ਵੱਡੀ ਨਕਦੀ ਵਸਲ ਹੈ ਪਰੰਤੂ ਅਸਲ ਵਿੱਚ ਇਹ ਪਾਣੀ ਦੀ ਕਮੀ ਵਾਲੇ ਖੇਤਰਾਂ ਵਿੱਚ ਉਗਾਈ ਜਾਂਦੀ ਹੈ। ਅਰਥਾਤ ਬਹੁਤ ਮਹਿੰਗੇ-ਮਹਿੰਗੇ ਬਣਾਵਟੀ ਸਿੰਜਾਈ ਪ੍ਰੋਜੈਕਟਾਂ ਦੇ ਵਿਕਾਸ ਕਾਰਨ ਪ੍ਰਾਪਤ ਹੋਣ ਵਾਲਾ 60 ਫੀਸਦੀ ਪਾਣੀ ਹੁਣ 50,000 ਹੈਕਟੋਆਰ ਖੇਤਰ ਜਿਹੜਾ ਕਿ ਸੂਬੇ ਦੀ ਕੁੱਲ ਖੇਤੀ ਯੋਗ ਭੂਮੀ ਦਾ 3 ਫੀਸਦੀ ਬਣਦਾ ਹੈ ਵਿੱਚ ਕੀਤੀ ਜਾ ਰਹੀ ਗੰਨੇ ਦੀ ਖੇਤੀ ਲਈ ਵਰਤਿਆ ਜਾ ਰਿਹਾ ਹੈ। ਸਿੱਟੇ ਵਜੋਂ ਉਸ ਖਿੱਤੇ ਵਿੱਚ ਗੰਨੇ ਤੋਂ ਇਲਾਵਾ ਉਗਾਈਆਂ ਜਾ ਰਹੀਆਂ ਬਾਕੀ ਫਸਲਾਂ ਨੂੰ ਪਾਣੀ ਜਾਂ ਤਾਂ ਮਿਲਦਾ ਹੀ ਨਹੀਂ ਜਾ ਫਿਰ ਬਹੁਤ ਘੱਟ ਮਿਲਦਾ ਹੈ।
ਰਵਾਇਤੀ ਤੌਰ 'ਤੇ ਗੰਨੇ ਨੂੰ ਵਧੇਰੇ ਪਾਣੀ ਮੰਗਣ ਵਾਲੀ ਫਸਲ ਮੰਨਿਆ ਜਾਂਦਾ ਹੈ ਕਿਸਾਨਾਂ ਅਤੇ ਵਿਗਿਆਨੀਆਂ ਦਾ ਇਹ ਮਤ ਹੈ ਕਿ ਗੰਨੇ ਨੂੰ ਆਪਣੇ ਵਿਕਾਸ ਲਈ ਵਧੇਰੇ ਪਾਣੀ ਦੀ ਲੋੜ ਪੈਂਦੀ ਹੈ ।ਇਹੀ ਕਾਰਨ ਹੈ ਕਿ ਰਵਾਇਤੀ ਜਾਂ ਵਰਤਮਾਨ ਪ੍ਰਣਾਲੀ ਵਿੱਚ ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਗੰਨੇ ਦੀ ਖੇਤੀ ਲਈ ਪਾਣੀ ਦਾ ਸੌ ਫੀਸਦੀ ਬੰਦੋਬਸਤ ਜ਼ਰੂਰੀ ਹੈ। ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਿੱਜਾਈ ਦੇ ਅਜਿਹੇ ਢੰਗ ਅਤੇ ਢਾਂਚੇ ਅਪਣਾਉਣ ਜਿਹਨਾਂ ਸਦਕਾ ਪੌਦਿਆਂ ਦੀ ਜੜ੍ਹਾਂ ਤੱਕ ਪਾਣੀ ਦੀ ਸਿੱਧੀ ਪਹੁੰਚ ਹੋਵੇ ਜਾ ਇੰਝ ਕਹਿ ਲਿਆ ਜਾਵੇ ਕਿ ਖੇਤਾਂ ਵਿੱਚ ਪਾਣੀ ਦਾ ਹੜ ਵਗਾ ਦਿਉ।
ਜਦੋਂ ਕਿ ਅਕਸਰ ਵਧੇਰੇ ਖਿੱਤਿਆਂ ਵਿੱਚ ਚੰਗੀ ਕਵਾਲਿਟੀ ਅਤੇ ਚੌਖੀ ਮਾਤਰਾ ਵਿੱਚ ਪਾਣੀ ਉਪਲਭਧ ਨਹੀਂ ਹੁੰਦਾ। ਅਜਿਹੇ ਵਿੱਚ ਗੰਨੇ ਦੀ ਖੇਤੀ ਲਈ ਲੋੜੀਂਦੇ ਸੰਸਾਧਨ ਜੁਟਾਉਣ ਵਾਸਤੇ ਸੁਭਾਵਿਕ ਹੀ ਵੱਡੇ- ਵੱਡੇ ਡੈਮਾਂ, ਨਹਿਰਾਂ ਅਤੇ ਲਿਫਟ ਇਰੀਗੇਸ਼ਨ ਵਰਗੇ ਲੰਮੇ-ਚੌੜੇ ਸਿਸਟਮ ਖੜੇ ਕਰਨੇ ਪੈਣਗੇ। ਅਜਿਹੇ ਮਹਿੰਗ ਸਿਸਟਮ ਅਤੇ ਸਕੀਮਾਂ ਉਹਨਾਂ ਦੇਸ਼ਾਂ ਅਤੇ ਖਿੱਤਿਆਂ ਲਈ ਵਿਸ਼ੇਸ਼ ਤੌਰ 'ਤੇ ਮੁਸੀਬਤ ਭਰੇ ਸਾਬਿਤ ਹੁੰਦੇ ਹਨ ਜਿੱਥੇ ਪਹਿਲਾਂ ਤੋਂ ਹੀ ਡੰਡਾ (ਵਿਤ) ਦੀ ਘਾਟ ਹੁੰਦੀ ਹੈ। ਬਣਾਵਟੀ ਸਿੰਜਾਈ ਪ੍ਰਣਾਲੀ ਖੇਤਾਂ ਵਿੱਚ ਅਕਸਰ ਹੀ ਸੇਮ ਅਤੇ ਕੱਲਰ ਨੂੰ ਵੀ ਜਨਮ ਦਿੰਦੀ ਹੈ। ਗੰਨੇ ਦੀ ਨਿਰੰਤਰ ਸੰਘਣੀ ਖੇਤੀ ਅਤੇ ਉਸ ਵਿੱਚ ਵਰਤੇ ਜਾਣ ਵਾਲੀਆਂ ਰਸਾਇਣਕ ਖਾਦਾਂ, ਕੀੜੇਮਾਰ ਜ਼ਹਿਰ ਅਤੇ ਨਦੀਨਨਾਸ਼ਕ ਅੱਗੇ ਚੱਲ ਕੇ ਭੂਮੀ ਨੂੰ ਵੀ ਰੋਗੀ ਕਰ ਦਿੰਦੇ ਹਨ।
ਰਸਾਇਣਾਂ ਦੀ ਵਰਤੋਂ ਕਾਰਨ ਭੂਮੀ ਦੀ ਸਮੁੱਚੀ ਬਣਤਰ ਅਤੇ ਉਸ ਵਿਚਲੇ ਜੀਵ ਜੰਤੂ ਦਾ ਵੱਡੇ ਪੱਧਰ 'ਤੇ ਨਸ਼ਟ ਹੋ ਜਾਂਦੇ ਹਨ। ਸਿੱਟੇ ਵਜੋਂ ਭੂਮੀ ਦੀ ਉਪਜਾਊ ਸ਼ਕਤੀ ਵਿੱਚ ਨਿਰੰਤਰ ਗਿਰਾਵਟ ਆਉਂਦੀ ਹੈ। ਰਸਾਇਣਕ ਖਾਦਾਂ ਦੀ ਜਿਆਦਾ ਵਰਤੋਂ ਜਿਆਦਾ ਪਾਣੀ ਦੀ ਵਰਤੋਂ ਲਈ ਰਾਹ ਪੱਧਰਾ ਕਰਦੀ ਹੈ।ਪੌਦੇ ਦੇ ਵਿਕਾਸ ਦੌਰਾਨ ਉਤਪੰਨ ਹੋਈਆਂ ਅਜਿਹੀਆਂ ਗੈਰਤਦਰੁਸਤ ਹਾਲਤਾਂ ਵਿੱਚ ਗੰਨੇ ਨੂੰ ਵਧੇਰੇ ਕੀਤੇ ਅਤੇ ਬਿਮਾਰੀਆਂ ਲੱਗਦੀਆਂ ਹਨ ਅਤੇ ਇਸ ਸਭ ਨੂੰ ਰੋਕਣ ਲਈ ਜਿਆਦਾ ਕੀੜੇਮਾਰ ਜ਼ਹਿਰਾਂ ਅਤੇ ਉੱਲੀਨਾਸ਼ਕਾ ਦੀ ਲੋੜ ਪੈਂਦੀ ਹੈ। ਇੱਥੇ ਹੀ ਬੱਸ ਨਹੀਂ ਗੰਨੇ ਦੀ ਰਵਾਇਤੀ ਖੇਤੀ ਵਿੱਚ ਅਗਲੀ ਫਸਲ ਵੇਲ ਕੀਟ ਹਮਲੇ ਨੂੰ ਕਾਬੂ ਕਰਨ ਲਈ ਪਹਿਲੀ ਫਸਲ ਦੀ ਖੇਤ ਵਿੱਚ ਖੜੀ ਰਹਿੰਦ-ਖੂੰਹਦ ਸਾੜਨ ਦੀ ਸਿਫਾਰਸ਼ ਕੀਤੀ ਜਾਂਦੀ ਹੈ, ਜਿਹਦੇ ਕਾਰਨ ਕਿ ਭਾਰੀ ਮਾਤਰਾ ਵਿੱਚ ਵਾਯੂ ਪ੍ਰਦੂਸ਼ਣ ਫੈਲਦਾ ਹੈ। ਇਹ ਕਿਰਿਆ ਇਸ ਲਈ ਵੀ ਖ਼ਤਰਨਾਕ ਹੈ ਕਿ ਇਸ ਤਰ੍ਹਾਂ ਕਰਨ ਨਾਲ ਵੱਡੀ ਮਾਤਰਾ ਵਿੱਚ ਜੈਵਿਕ ਮਾਦਾ ਅੱਗ ਦੀ ਭੇਟ ਚੜ ਜਾਂਦਾ ਹੈ। ਜਿਹਦੀ ਕਿ ਗਰਮ ਦੇਸ਼ਾਂ ਦੀ ਭੂਮੀ ਵਿੱਚ ਪਹਿਲਾਂ ਹੀ ਬਹੁਤ ਕਮੀ ਹੈ। ਸੇ ਕੀਟਾਂ ਨੂੰ ਕਾਬੂ ਕਰਨ ਲਈ ਫਸਲ ਦੀ ਰਹਿੰਦ-ਖੂੰਹਦ ਨੂੰ ਸਾੜਨਾ ਕਿਸੇ ਵੀ ਪੱਖੋਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।
ਸ੍ਰੀ ਸੁਰੇਸ਼ ਦੇਸਾਈ ਨੇ ਆਪਣੀ ਤਕਨੀਕ ਤਹਿਤ ਇੱਕ-ਇੱਕ ਕਰਕੇ ਉਪਰੋਕਤ ਵਿੱਚ ਬਹੁਤ ਸਾਰੀਆਂ ਕਿਰਿਆਵਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਕਿਉਂਕਿ ਇਹ ਸਭ ਵਾਤਾਵਰਨ ਅਤੇ ਭੂਮੀ ਲਈ ਹਾਨੀਕਾਰਕ, ਲੰਮੇਂ ਸਮੇਂ ਤੱਕ ਟਿਕ ਨਾ ਸਕਣ ਵਾਲਾ ਅਤੇ ਗੰਨੇ ਦੀ ਖੇਤੀ ਲਈ ਬਹੁਤ ਸਾਰੇ ਸੰਸਾਧਨਾ ਮੰਗ ਕਰਦਾ ਹੈ। ਦੇਸਾਈ ਜੀ ਹੋਰਨਾ ਕਿਸਾਨਾਂ ਦੇ ਮੁਕਾਬਲੇ ਬਹੁਤ ਘੱਟ ਪਾਣੀ ਇਸਤਮਾਲ ਕਰਦੇ ਹਨ। ਹਾਲਾਂਕਿ ਉਹ ਹਰ ਸਾਲ ਗੰਨੇ ਦਾ ਉਚਿਤ ਭਾੜ ਬਣਾਏ ਰੱਖਣ ਵਿੱਚ ਸਫਲ ਰਹੇ ਹਨ। ਇਹਦੇ ਨਾਲ ਹੀ ਦੇਸਾਈ ਜੀ ਨੇ ਆਪਣੀ ਖੇਤੀ ਵਿੱਚ ਸਿੰਥੇਟਿਕ ਪੈਸਟੀਸਾਈਡਜ਼ ਅਤੇ ਕੀੜੇਮਾਰ ਜ਼ਹਿਰਾਂ ਨੂੰ ਇਕੱਠਿਆਂ ਹੀ ਰੱਦ ਕਰ ਦਿੱਤਾ ਹੈ।
ਦਰਅਸਲ ਦੇਸਾਈ ਜੀ ਨੇ ਕੁਦਰਤੀ ਰੂਪ ਵਿੱਚ ਗੰਨਾ ਉਗਾਉਣ ਦੀਆਂ ਕੁੱਝ ਤਕਨੀਕਾਂ ਵਿਕਸਤ ਕਰਕੇ ਪਰਖੀਆਂ ਹਨ ਜਿਹਨਾਂ ਸਦਕੇ ਖੇਤ ਵਿੱਚ ਗੰਨੇ ਦੀ ਖੇਤੀ ਲਈ ਕੁਦਰਤੀ ਮਾਹੌਲ ਪੈਦਾ ਹੋ ਜਾਂਦਾ ਹੈ। ਦੇਸਾਈ ਜੀ ਦੀਆਂ ਖੋਜਾਂ ਸਮੂਹ ਕਿਸਾਨਾਂ ਲਈ ਗੰਨੇ ਦੀ ਖੇਤੀ ਵਿੱਚ ਰਾਹ ਦਸੇਰਾ ਹਨ। ਕਿਉਂਕਿ ਦੇਸਾਈ ਜੀ ਦੇ ਤਰੀਕੇ ਨਾਲ ਗੰਨੇ ਦੀ ਖੇਤੀ ਕਰਨ ਵਾਸਤੇ ਭਾਰੀ ਭਰਕਮ ਧਨ ਰਾਸ਼ੀ, ਮਹਿੰਗੀ ਮਸ਼ੀਨਰੀ ਅਤੇ ਖੇਤੋਂ ਬਾਹਰੀ ਆਗਤਾਂ ਦੀ ਲੋੜ ਨਹੀਂ ਰਹਿੰਦੀ। ਇਹਨਾਂ ਕਾਰਨਾਂ ਤੋਂ ਦੇਸਾਈ ਜੀ ਦੀ ਤਕਨੀਕ ਬਹੁਤ ਸਸਤੀ ਅਤੇ ਦਿਲਚਸਪ ਹੈ।
ਦੇਸਾਈ ਜੀ ਦੀ ਤਕਨੀਕ ਦਾ ਪਿਛੋਕੜ ਅਤੇ ਵਿਸ਼ੇਸ਼ਤਾਵਾਂ
ਸੁਰੇਸ਼ ਦੇਸਾਈ ਨੇ ਗੰਨੇ ਦੀ ਖੇਤੀ ਵਿੱਚ ਜੈਵਿਕ ਖੇਤੀ ਸਿਸਟਮ ਤਜ਼ਰਬਾ ਕਰੋ ਤੇ ਸਿੱਖ ਦੀ ਨੀਤੀ 'ਤੇ ਚਲਦਿਆਂ 6 ਸਾਲਾਂ ਦੀ ਸਖਤ ਮਿਹਨਤ ਉਪਰੰਤ ਵਿਕਸਤ ਕੀਤਾ ਹੈ। ਇੱਕ ਆਮ ਕਿਸਾਨ ਵਜੋਂ ਉਹ ਵੀ ਸ਼ੁਰੂ ਤੋਂ ਹੀ ਆਪਣੀ 6 ਏਕੜ ਦੀ ਸਿੰਚਤ ਖੇਤੀ ਵਿੱਚ ਰਸਾਇਣਕ ਖਾਦਾਂ ਅਤੇ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਕਰਦੇ ਸਨ। ਹਾਲਾਂਕਿ ਕੁੱਝ ਸਾਲਾਂ ਦੇ ਤਜ਼ਰਬੇ ਉਪਰੰਤ ਹੀ ਉਹਨਾਂ ਨੇ ਵਾਤਾਵਰਨ ਅਤੇ ਸਿਹਤਾਂ ਉੱਤੇ ਰਸਾਇਣਕ ਖਾਦਾਂ ਅਤੇ ਕੀੜੇਮਾਰ ਜ਼ਹਿਰਾਂ ਦੇ ਮਾੜੇ ਅਸਰਾਂ ਨੂੰ ਦੇਖਦਿਆਂ ਖੇਤੀ ਵਿੱਚ ਇਹਨਾਂ ਦੀ ਵਰਤੋਂ ਨਾ ਕਰਨ ਦਾ ਫੈਸਲਾ ਲੈ ਲਿਆ । ਦੇਸਾਈ ਜੀ ਇਸ ਗੱਲ ਤੇ ਵੀ ਚੰਗੀ ਤਰ੍ਹਾਂ ਵਾਕਿਫ਼ ਸਨ ਕਿ ਪਾਣੀ ਦੀ ਸਪਲਾਈ ਵਧਣ ਦੀ ਬਜਾਏ ਲਗਾਤਾਰ ਘਟ ਰਹੀ ਹੈ। ਸੇ ਸਵੈਹਿੱਤ ਵਿੱਚ ਉਹਨਾਂ ਨੇ ਗੰਨੇ ਦੀ ਖੇਤੀ ਲਈ ਪਾਣੀ ਉੱਤੇ ਆਪਣੀ ਨਿਰਭਰਤਾ ਨੂੰ ਘੱਟ ਕਰਨ ਦਾ ਨਿਸ਼ਚਾ ਕਰ ਲਿਆ । ਉਹਨਾਂ ਦਾ ਮਕਸਦ ਇਹ ਖੋਜਣਾ ਸੀ ਕਿ ਕੀ ਉਹ ਟਿਕਾਉ
ਖੇਤੀ ਆਧਾਰਾਂ 'ਤੇ ਲੰਬੇ ਸਮੇਂ ਲਈ ਤਸੱਲੀ ਬਖ਼ਸ਼ ਝਾੜ ਪ੍ਰਾਪਤ ਕਰ ਸਕਦੇ ਹਨ ? ਇਸ ਪੱਖ ਉਹਨਾਂ ਦਾ ਪਹਿਲਾ ਕਦੂਮ ਪੌਦੇ ਨੂੰ ਲੋੜੀਂਦੇ ਪਾਣੀ ਦੀ ਮਾਤਰਾ ਵਿੱਚ ਕਟੌਤੀ ਕਰਨਾ ਰਿਹਾ।
ਬਹੁਤ ਨੇੜਿਓਂ ਦੇਖਣ-ਪਾਖਣ ਉਪਰੰਤ ਦੇਸਾਈ ਜੀ ਇਸ ਨਤੀਜੇ 'ਤੇ ਪਹੁੰਚੇ ਕਿ ਕਿਸਾਨ ਅਤੇ ਖੇਤੀ ਵਿਗਿਆਨੀ ਗੰਨੇ ਦੇ ਖੇਤਾਂ ਵਿੱਚ ਪਾਣੀ ਦਾ ਹੜ ਵਗਾ ਕੇ ਬਹੁਤ ਭਾਰੀ ਗਲਤੀ ਕਰ ਰਹੇ ਹਨ ਜਦੋਂਕਿ ਪੌਦੇ ਨੂੰ ਸਿਰਫ ਤੇ ਸਿਰਫ ਭੂਮੀ ਵਿਚਲੀ ਨਮੀਂ ਦੀ ਲੋੜ ਹੁੰਦੀ ਹੈ ਨਾ ਕਿ ਗਿੱਲ ਦੀ । ਉਹ ਇਸ ਨਤੀਜੇ 'ਤੇ ਪਹੁੰਚੇ ਕਿ ਖੇਤਾਂ ਵਿੱਚ ਪਾਣੀ ਦਾ ਹੜ ਵਗਾਉਣ ਕਾਰਨ ਭੂਮੀ ਵਿਚਲੀ ਹਵਾ ਬਾਹਰ ਨਿਕਲ ਜਾਂਦੀ ਹੈ ਅਤੇ ਭੂਮੀ ਦੀ ਉਪਜਾਊ ਸ਼ਕਤੀ ਘਟ ਜਾਂਦੀ ਹੈ । ਸਿੱਟੇ ਵਜੋਂ ਫਸਲ ਉੱਤੇ ਵੱਡੇ ਪੱਧਰ 'ਤੇ ਪੋਸਟ ਅਟੈਕ ਹੁੰਦਾ ਹੈ ਅਤੇ ਉਹ ਕਈ ਤਰ੍ਹਾਂ ਦੇ ਰੋਗਾਂ ਦੀ ਸ਼ਿਕਾਰ ਹੋ ਜਾਂਦੀ ਹੈ। ਅੱਤ ਇੱਕ ਤਰ੍ਹਾਂ ਨਾਲ ਸੱਦਾ ਦੇ ਕੇ ਬੁਲਾਏ ਗਏ ਕੀੜਿਆਂ ਅਤੇ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਕਿਸਾਨਾਂ ਇਹ ਸਿਖਾਇਆ ਜਾਂਦਾ ਹੈ ਕਿ ਉਹ ਕਟਾਈ ਉਪਰੰਤ ਫਸਲ ਦੀ ਰਹਿੰਦ-ਖੂੰਹਦ ਨੂੰ ਸਾੜ ਦੇਣ।
ਪਾਣੀ ਦੀਆਂ ਖਾਲੀਆਂ 6
ਤਸਵੀਰ 1: ਗੰਨੇ ਦੀ ਪ੍ਰਚੱਲਿਤ ਖੇਤੀ ਤਹਿਤ ਗੰਨੇ ਦੀ ਹਰੇਕ ਲਾਈਨ ਨੂੰ ਪਾਣੀ ਦੇਣ ਲਈ ਵੱਖਰੀ ਖੇਲ ਦਾ ਪ੍ਰਬੰਧ ਕੀਤਾ ਜਾਂਦਾ ਹੈ।
ਦੇਸਾਈ ਜੀ ਨੇ ਖੇਤੀ ਵਿੱਚ ਰਸਾਇਣਕ ਖਾਦਾਂ ਦੀ ਥਾਂ ਤੇਲ ਦੀ ਖਲ ਵਰਗੇ ਜੋਵਿਕ ਉਤਪਾਦਾਂ ਦੀ ਵਰਤੋਂ ਨਾਲ ਸ਼ੁਰੂਆਤ ਕੀਤੀ । ਹਾਲਾਂਕਿ ਮੌਜੂਦਾ ਸਮੇਂ ਉਹ ਅਜਿਹਾ ਵੀ ਨਹੀਂ ਕਰਦੇ। ਰਸਾਇਣਕ ਖਾਦਾਂ ਦੀ ਵਰਤੋਂ ਤਿਆਗਣ ਪਿੱਛੇ ਭੂਮੀ ਵਿਚਲੇ ਗੱਡਇਆ ਉੱਪਰ ਉਹਨਾਂ ਦੇ ਮਾੜੇ ਅਸਰ ਮੁੱਖ ਰੂਪ ਨਾਲ ਜਿੰਮੇਦਾਰ ਸਨ ।ਅੱਗੇ ਚੱਲ ਕੇ ਉਹਨਾਂ ਨੇ ਆਪਣੀ ਖੇਤੀ ਵਿਚਲੇ ਸਿੰਜਾਈ ਪ੍ਰਬੰਧ ਨੂੰ ਮੁੜ ਵਿਉਂਤਣ ਦਾ ਕੰਮ ਕੀਤਾ ਅਤੇ ਪਹਿਲਾਂ ਦੇ ਮੁਕਾਬਲੇ ਖੇਤ ਵਿੱਚਲੀਆਂ ਅੱਧੀਆਂ ਖੇਲਾਂ ਬੰਦ ਕਰਕੇ ਸਿੰਜਾਈ ਲਈ ਪਾਣੀ ਦੀ ਵਰਤ ਅੱਧੀ ਕਰ ਦਿੱਤੀ। ਜਿਹੜੀਆਂ ਖੇਲਾ ਬੰਦ ਕੀਤੀਆਂ ਗਈਆਂ ਜ਼ਮੀਨ ਵਿੱਚ ਨਮੀ ਨੂੰ ਫੜੀ ਰੱਖਣ ਲਈ ਬੈਂਡ ਮਲਚਿੰਗ ਦੇ ਤੌਰ 'ਤੇ ਕੰਮ ਦੇਣ ਲੱਗ ਪਈਆਂ। ਜਿਵੇਂ ਹੀ ਦੇਸਾਈ ਜੀ ਨੇ ਬੈਂਡਾ ਉੱਤੇ ਵਿਛਾਏ ਜਾਣ ਵਾਲੇ ਜੈਵਿਕ ਮਾਦੇ ਦੀ ਮਾਤਰਾ ਵਿੱਚ ਵਾਧਾ ਕੀਤਾ ਤਾਂ ਦੇਖਿਆ ਕਿ ਹੁਣ ਬੈਂਡਾਂ ਦੀ ਨਮੀ ਸੰਭਾਲਣ ਦੀ ਸਮਰਥਾ ਵਿੱਚ ਇੰਨਾ ਜਿਆਦਾ ਵਾਧਾ ਹੋ ਗਿਆ ਕਿ ਪੌਦਿਆਂ ਲਈ ਲੋੜੀਂਦੀ ਨਮੀ ਦੀ ਸਪਲਾਈ ਨਿਰੰਤਰ ਉਪਲਭਧ ਰਹਿਣ ਲੱਗ ਪਈ। ਇਸ ਵਿਧੀ ਨਾਲ ਗੰਨੇ ਦੀ ਖੇਤੀ ਵਿੱਚ ਸਿੰਜਾਈ ਲਈ ਪਾਣੀ ਵਿੱਚ 50 ਫੀਸਦੀ ਦੀ ਕਮੀ ਆ ਗਈ। ਅਜਿਹਾ ਕਰਨ ਉਪਰੰਤ ਦੇਸਾਈ ਜੀ ਨੇ ਦੇਖਿਆ ਕਿ ਹੁਣ ਉਹਨਾਂ ਨੂੰ ਪਹਿਲਾਂ ਦੇ ਮੁਕਾਬਲੇ ਕਈ ਦਫ਼ਾ ਘੱਟ ਸਿੰਜਾਈ ਕਰਨੀ ਪਈ, ਸਿਰਫ 9-10 ਵਾਰੀ । ਇਹ ਸਿਰਫ ਇਸ ਲਈ ਵਾਪਰਿਆ ਕਿਉਂਕਿ ਹੁਣ ਉਹਨਾਂ ਦੇ ਖੇਤ ਦੀ ਭੂਮੀ ਵਿੱਚ ਜੈਵਿਕ ਮਾਦੇ ਅਰਥਾਤ ਮੱਲੜ ਦੀ ਮਾਤਰਾ ਬਹੁਤ ਵਧ ਗਈ ਸੀ। ਭੂਮੀ ਦੀ ਉੱਪਰਲੀ ਸਤ੍ਹਾ ਇੱਕ ਤਰ੍ਹਾਂ ਨਾਲ ਬਇਉ ਫਿਲਮ ਦਾ ਰੂਪ ਲੈ ਚੁੱਕੀ ਸੀ। ਮਿੱਟੀ ਦੀ
ਇੱਕ ਜੀਵਨ ਭਰਪੂਰ ਪਰਤ ਜਿਹਦੇ ਵਿੱਚ ਸਿਰਫ ਗੰਡੋਇਆਂ ਦੀ ਵੱਡੀ ਸੰਖਿਆ ਹੀ ਨਹੀਂ ਸਗੋਂ ਸਾਰੀਆਂ ਲਾਭਕਾਰੀ ਉੱਲੀਆਂ ਦੀਆਂ ਕਾਲੋਨੀਆਂ ਵੀ ਸ਼ਾਮਿਲ ਸਨ ਜਿਹੜੀਆਂ ਕਿ ਖੇਤ ਵਿੱਚ ਵਿਛਾਏ ਗਏ ਜੈਵਿਕ ਮਾਦੇ ਨੂੰ ਭੇਜੀ ਨਾਲ ਗਲਾਉਣ ਦਾ ਕੰਮ ਕਰਦੀਆਂ ਹਨ। ਭੂਮੀ ਦੀ ਇਸ ਬਣਤਰ ਸਦਕਾ ਮਿੱਟੀ ਦੀ ਨਮੀ ਸਹੇਜਣ ਦੀ ਸਮਰਥਾ ਇੰਨੀ ਕੁ ਵਧ ਗਈ ਕਿ ਇਹ ਖੇਲਾਂ ਵਿੱਚਲੇ ਪਾਣੀ ਰਾਹੀਂ ਮਿਲਣ ਵਾਲੀ ਨਮੀ ਨੂੰ ਉਥੋਂ ਤੱਕ ਵੀ ਪਹੁੰਚਾਉਣ ਯੋਗ ਹੋ ਗਈ ਜਿੱਥੇ ਪਾਣੀ ਸਿੱਧਿਆਂ ਨਹੀਂ ਸੀ ਪਹੁੰਚਦਾ।
ਪਾਣੀ ਦੀਆਂ ਖੇਲਾਂ ਸਿਰਫ 3
ਤਸਵੀਰ 2: ਖੇਲਾਂ ਦੇ ਦੋਹਾਂ ਕਿਨਾਰਿਆਂ 'ਤੇ ਲੱਗ ਗੰਨੇ ਦੇ ਪੌਦੇ ਪਰ ਸਿੰਜਾਈ ਲਈ 6 ਦੀ
ਬਜਾਏ ਸਿਰਫ ਤਿੰਨ ਖੇਲਾਂ
ਅਗਲੇ ਤਿੰਨ ਮਹੀਨਿਆਂ ਬਾਅਦ ਦੇਸਾਈ ਜੀ ਨੇ ਖੇਤ ਵਿਚਲੀਆ ਪਾਣੀ ਵਾਲੀਆਂ ਖੇਲਾ ਦੀ ਗਿਣਤੀ ਘਟਾ ਕੇ ਉਸ ਤੋਂ ਵੀ ਅੱਧੀ ਕਰ ਦਿੱਤੀ। ਉਹ ਅਜਿਹਾ ਸਿਰਫ ਭੂਮੀ ਦੀ ਨਮੀ ਸੰਭਾਲਣ ਦੀ ਸਮਰਥਾ ਵਿੱਚ ਹੋਏ ਹੋਰ ਵੀ ਵਾਧੇ ਸਦਕਾ ਹੀ ਕਰ ਸਕੇ। ਹੁਣ ਜਿੱਥੇ ਦੂਸਰੇ ਕਿਸਾਨ ਚਾਰ ਲਈਨਾ ਗੰਨੇ ਨੂੰ ਪਾਣੀ ਦੇਣ ਲਈ ਚਾਰ ਖੋਲਾਂ ਪਾਉਂਦੇ ਸਨ ਉੱਥੇ ਦੇਸਾਈ ਜੀ ਸਿਰਫ ਇੱਕ ਖੇਲ ਨਾਲ ਗੰਨੇ ਦੀਆਂ ਚਾਰ ਲਾਈਨਾਂ ਨੂੰ ਪਾਣੀ ਦੇਣ ਵਿੱਚ ਸਫਲ ਰਹੋ।
ਪਾਣੀ ਦੀਆਂ ਖੇਲਾਂ ਸਿਰਫ 2
ਤਸਵੀਰ 3: ਹੁਣ ਛੇ ਖੇਲਾਂ ਵਿੱਚੋਂ ਸਿਰਫ ਦੋ ਖੇਲਾਂ ਰਹਿ ਗਈਆਂ ਪਰ ਫਿਰ ਵੀ ਗੰਨੇ ਦੀਆਂ ਛੇ ਦੀਆਂ ਛੇ ਲਾਈਨਾਂ ਤੱਕ ਨਮੀ ਪਹੁੰਚ ਰਹੀ ਹੈ।
ਦੇਸਾਈ ਜੀ ਸਾਵਧਾਨ ਕਰਦੇ ਹਨ ਕਿ ਗੰਨੇ ਦੀ ਫਸਲ ਵਿੱਚ 75 ਫੀਸਦੀ ਤੱਕ ਪਾਣੀ ਦੀ ਕਟੌਤੀ ਇੱਕ ਦਮ ਨਹੀਂ ਸਗੋਂ ਚਰਣਬੱਧ ਢੰਗ ਨਾਲ ਕੀਤੀ ਜਾਣੀ ਚਾਹੀਦੀ ਹੈ । ਸਭ ਤੋਂ ਪਹਿਲਾਂ ਫਸਲ ਨੂੰ ਪਾਣੀ ਦੇਣ ਦੇ ਮੌਜੂਦਾ ਤਰੀਕਿਆਂ ਨੂੰ ਬਦਲ ਕੇ ਪਾਣੀ ਅੱਧਾ ਕਰ ਦੇਣਾ ਚਾਹੀਦਾ ਹੈ, ਇਹ ਸਭ ਤੋਂ ਜ਼ਰੂਰੀ ਕਦਮ ਹੈ। ਤਿੰਨ ਮਹੀਨਿਆ ਬਾਅਦ ਉਪਰੋਕਤ ਢੰਗ ਨਾਲ ਹੀ ਪਾਣੀ ਵਿੱਚ ਅੱਧ ਦੀ ਹੋਰ ਕਟੌਤੀ ਕਰ ਦੇਣੀ ਚਾਹੀਦੀ ਹੈ ।
ਕਿਸਾਨਾਂ ਨੇ ਮਹਿਸੂਸ ਕੀਤਾ ਕਿ ਦੇਸਾਈ ਜੀ ਦੁਆਰਾ ਵਿਕਸਤ ਕੀਤੇ ਗਏ ਸਿੰਜਾਈ ਦੇ ਨਵੇਂ ਤਰੀਕੇ ਸਦਕਾ ਪਾਣੀ ਨਾ ਤਾਂ ਪੌਦਿਆਂ ਦੀਆਂ ਜੜਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਨਾ ਹੀ ਭੂਮੀ ਦੀ ਬਣਤਰ ਨੂੰ ਖਰਾਬ ਕਰਦਾ ਹੈ। ਹਾਲਾਂਕਿ ਭੂਮੀ ਵਿੱਚ ਗੰਡੋਇਆਂ ਦੀ ਸੰਖਿਆ ਵਧਣ ਨਾਲ ਮਿੱਟੀ ਦੀ ਨਮੀ ਸੰਭਾਲਣ ਦੀ ਸਮਰਥਾ ਅਤੇ ਭੂਮੀ ਵਿੱਚ ਹਵਾ ਦੀ ਆਵਾਜਾਈ ਵਿੱਚ ਜ਼ਿਕਰਯੋਗ ਸੁਧਾਰ ਹੁੰਦਾ ਹੈ।
ਦੇਸਾਈ ਜੀ ਨੇ ਭੂਮੀ ਵਿੱਚੋਂ, ਵਾਧੇ ਪਏ ਪੌਦਿਆਂ ਨੂੰ ਲੋੜੀਂਦੀ ਮਾਤਰਾ ਵਿੱਚ ਪੋਸ਼ਕ ਤੱਤਾਂ ਦੀ ਉਪਲਭਧਤਾ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਪ੍ਰਕਾਰ ਦੇ ਜੈਵਿਕ ਪਦਾਰਥਾ ਅਤੇ ਜੀਵਾਣੂ ਕਲਚਰ ਵੀ ਖੋਜੇ ਹਨ। ਮਿਸਾਲ ਦੇ ਤੌਰ 'ਤੇ ਉਹਨਾਂ ਨੇ ਭੂਮੀ ਵਿੱਚ ਜੈਵਿਕ ਗਤੀਵਿਧੀਆਂ ਵਿੱਚ ਵਾਧਾ ਕਰਨ ਲਈ ਫਸਲ ਨੂੰ ਪਾਣੀ ਨਾਲ ਗੁੜ ਜਲ ਅੰਮ੍ਰਿਤ ਦੇਣ ਦੀ ਸ਼ੁਰੂਆਤ ਕੀਤੀ। ਉਹ ਗੰਨੇ ਵਿੱਚ ਹਰੀ ਖਾਦ ਵੀ ਉਗਾਉਂਦੇ ਹਨ। ਜਿਸਨੂੰ ਉਹਨਾਂ ਨੇ ਅਰੋਗਰੀਨ ਦਾ ਨਾਮ ਦਿੱਤਾ ਹੈ ਜਿਹੜੀਆ ਕਿ ਗੰਨੇ ਦੀ ਫਸਲ ਨਾਲ ਸਹਿਜੀਵੀ ਰਿਸ਼ਤਾ ਰੱਖਦੀਆਂ ਹਨ ਜਿਵੇਂ ਕਿ ਮੂੰਗੀ। ਜਿੱਥੇ ਮੂੰਗੀ ਇੱਕ ਪਾਸੇ ਗੰਨੇ ਦੀ ਫਸਲ ਨੂੰ ਹਵਾ ਵਿੱਚੋਂ ਨਾਈਟਰੋਜਨ ਉਪਲਭਧ ਕਰਾਉਂਦੀ ਹੈ ਉੱਥੇ ਹੀ ਭੂਮੀ ਉੱਤੇ ਜਾਂ ਪਾਣੀ ਦੀਆਂ ਖਾਲੀਆਂ ਵਿੱਚ ਡਿੱਗਣ ਵਾਲੇ ਮੂੰਗੀ ਦੇ ਪੱਤੇ ਗਲਣ ਉਪਰੰਤ ਗੰਨੇ ਦੀ ਫਸਲ ਨੂੰ ਕੁਦਰਤੀ ਖਾਦ ਪ੍ਰਦਾਨ ਕਰਦੇ ਹਨ। ਉਹ ਫਸਲ ਅਤੇ ਮਲਚਿੰਗ ਦੋਹਾਂ ਪੱਖਾਂ ਨੂੰ ਮੁੱਖ ਰੱਖਦੇ ਹੋਏ ਗੰਨੇ ਵਿੱਚ ਸੋਇਆਬੀਨ ਵੀ ਉਗਾਉਂਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਗੰਨੇ ਵਿੱਚ ਥੋੜੀ ਮਾਤਰਾ ਵਿੱਚ ਅਜਿਹੀਆਂ ਫਸਲਾਂ ਉਗਾਉਣ ਨਾਲ ਭੂਮੀ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੁੰਦਾ ਹੈ ਅਤੇ ਪੌਦਿਆਂ ਨੂੰ ਪੇਸ਼ਕ ਤੱਤਾਂ ਦੀ ਘਾਟ ਨਹੀਂ ਆਉਂਦੀ। ਇਸਦੇ ਨਾਲ ਹੀ ਖੇਤ ਵਿੱਚ ਗੰਡੋਇਆ ਅਤੇ ਲਾਭਕਾਰੀ ਉੱਲੀਆਂ ਦੇ ਵਾਧੇ ਲਈ ਅਨੁਕੂਲ ਸੂਖਮ ਵਾਤਾਵਰਨ ਵੀ ਤਿਆਰ ਹੁੰਦਾ ਹੈ।
ਦੇਸਾਈ ਜੀ ਨੇ ਦੇਖਿਆ ਕਿ ਇੱਕ ਖਾਸ ਵਾਤਾਵਰਨ ਵਿੱਚ ਉੱਗਣ ਅਤੇ ਪਾਣੀ ਦੇ ਸੁਚੱਜੇ ਪ੍ਰਬੰਧਨ ਅਤੇ ਰਿਸ਼ਟ-ਪੁਸ਼ਟ ਜੜ੍ਹਾਂ ਸਦਕੇ ਉਹਨਾਂ ਨੂੰ ਗੰਨੇ ਦੀ ਫਸਲ ਉੱਤੇ ਕੀਟਾਂ ਜਾਂ ਹਾਨੀਕਾਰਕ ਉੱਲੀਆਂ ਦੇ ਹਮਲੇ ਨਾਲ ਨਜਿੱਠਣ ਲਈ ਕਿਸੇ ਵੀ ਤਰ੍ਹਾਂ ਦੇ ਰਸਾਇਣਕ ਕੀੜੇਮਾਰ ਜ਼ਹਿਰ ਦੀ ਵਰਤੋਂ ਨਹੀਂ ਕਰਨੀ ਪਈ। ਕਿਉਂਕਿ ਤੰਦਰੁਸਤ ਪੌਦੇ ਉੱਤੇ ਕੀਟਾਂ ਦੀ ਹਮਲੇ ਦੀ ਸੰਭਾਵਨਾ ਨਾਂਹ ਦੇ ਬਰਾਬਰ ਹੀ ਰਹਿ ਜਾਂਦੀ ਹੈ । ਦੇਸਾਈ ਜੀ ਫਸਲਾਂ ਦੀ ਰਹਿੰਦ-ਖੂੰਹਦ ਸਾੜਨ ਦੀ ਬਜਾਏ ਉਸ ਨਾਲ ਖੇਤਾਂ ਵਿੱਚ ਮਲਚਿੰਗ ਕਰਦੇ ਹਨ
ਉਸ਼ਣ ਖੇਤਰਾਂ ਵਿੱਚ ਫਸਲ ਦੀ ਰਹਿੰਦ-ਖੂੰਹਦ ਜਲਾਉਣਾ ਬਹੁਤ ਹੀ ਤਬਾਹਕੁੰਨ ਕਾਰਜ ਹੈ। ਕਿਉਂਕਿ ਆਮ ਤੌਰ 'ਤੇ ਗਰਮ ਦੇਸ਼ਾਂ ਦੀਆਂ ਜ਼ਮੀਨਾਂ ਵਿੱਚ ਜੈਵਿਕ ਮਾਦੇ ਦੀ ਪਹਿਲਾਂ ਹੀ ਬਹੁਤ ਘਾਟ ਹੈ। ਕੋਈ ਵੀ ਸੰਵੇਦਨਸ਼ੀਲ ਕਿਸਾਨ ਜਾਂ ਖੇਤੀ ਵਿਗਿਆਨੀ ਕਿਸੇ ਨੂੰ ਨਾੜ ਸਾੜਨ ਦੀ ਸਲਾਹ ਨਹੀਂ ਦੇ ਸਕਦਾ। ਹਾਲਾਂਕਿ ਅੱਜ ਬਹੁਗਿਣਤੀ ਖੇਤੀ ਵਿਗਿਆਨੀ ਸਿਥੇਟਿਕ ਕੀੜੇਮਾਰ ਜ਼ਹਿਰਾਂ ਅਤੇ ਰਸਾਇਣਕ ਖਾਦਾ ਬਣਾ ਕੇ ਵੇਚਣ ਵਾਲੀਆਂ ਕੰਪਨੀਆਂ ਦੇ ਤੀਰ-ਅਧਿਕਾਰਕ ਏਜੰਟਾਂ ਦੇ ਤੌਰ 'ਤੇ ਇਹ ਪ੍ਰਚਾਰ ਕਰਨ 'ਚ ਲੱਗ ਹੋਏ ਹਨ ਕਿ ਕੀੜੇਮਾਰ ਜ਼ਹਿਰ ਅਤੇ ਰਸਾਇਣਕ ਖਾਦਾਂ ਨਾਲ ਫਸਲਾਂ ਖੁਸ਼ੀ-ਖੁਸ਼ੀ ਵਿਕਾਸ ਕਰਦੀਆਂ ਹਨ। ਉਹਨਾਂ ਨੇ ਭੂਮੀ ਵਿੱਚ ਜੈਵਿਕ ਮਾਦੇ ਜਾਂ ਮੱਲੜ ਦੀ ਮਹੱਤਤਾ ਅਤੇ ਲੋੜ ਪ੍ਰਤੀ ਬਹੁਤ ਲਾਪਰਵਾਹ ਤੇ ਜਲਿਮ ਰਵੱਈਆ ਅਪਣਾ ਰੱਖਿਆ ਹੈ। ਉਹਨਾਂ ਵਿੱਚ ਬਹੁਤਿਆ ਦਾ ਮੰਨਣਾ ਹੈ ਕਿ ਭੂਮੀ ਵਿੱਚ ਮੱਲੜ ਜਾਂ ਜੈਵਿਕ ਮਾਦੇ ਦੀ ਮਾਤਰਾ ਬਣਾਈ ਰੱਖਣ ਲਈ ਕੁੱਝ ਵੀ ਕਰਨ ਦੀ ਲੋੜ ਨਹੀਂ ਹੈ।
ਸਾਡਾ ਪਿਆਰਾ ਪੰਜਾਬ ਅੱਜ ਖੇਤੀ, ਸਿਹਤਾਂ ਅਤੇ ਵਾਤਾਵਰਨ ਦੇ ਭਿਆਨਕ ਸੰਕਟ ਨਾਲ ਜੂਝ ਰਿਹਾ ਹੈ। ਹਰੀ ਕ੍ਰਾਂਤੀ ਦੇ ਨਾਂਅ 'ਤੇ ਕਿਸਾਨਾਂ ਉੱਤੇ ਥੋਪੇ ਗਏ ਰਸਾਇਣਕ ਖੇਤੀ ਮਾਡਲ ਦੇ ਚਲਦਿਆਂ ਜਿੱਥੇ ਇੱਕ ਪਾਸੇ ਹਵਾ, ਪਾਣੀ ਅਤੇ ਭੂਮੀ ਸਮੇਤ ਪੰਜਾਬ ਦਾ ਸਮੁੱਚਾ ਵਾਤਾਵਰਨ ਬੁਰੀ ਤਰ੍ਹਾਂ ਜ਼ਹਿਰੀਲਾ ਹੋ ਚੁੱਕਿਆ ਹੈ। ਉੱਥੇ ਹੀ ਦੂਜੇ ਪਾਸੇ ਕਿਸਾਨਾਂ ਦੀ ਆਰਥਿਕ ਹਾਲਤ ਵੀ ਦਿਨ-ਬ-ਦਿਨ ਪੇਤਲੀ ਹੁੰਦੀ ਜਾ ਰਹੀ ਹੈ। ਕਰਜ਼ੇ, ਕੈਂਸਰ ਅਤੇ ਪ੍ਰਜਨਣ ਸਿਹਤ ਸਬੰਧੀ ਰੋਗਾਂ ਦਾ ਸਤਾਇਆ ਪੰਜਾਬ ਦਾ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈ ਚੁੱਕਿਆ ਹੈ। ਉਪਰੋਕਤ ਤੱਥਾਂ ਦੀ ਰੋਸ਼ਨੀ ਵਿੱਚ, ਇਸ ਕਿਤਾਬ ਦੇ ਮਾਧਿਅਮ ਨਾਲ ਅਸੀਂ ਕੁਦਰਤੀ ਖੇਤੀ ਵਿਗਿਆਨ ਨੂੰ ਕਿਸਾਨਾਂ ਤੱਕ ਪੁੱਜਦਾ ਕਰਨ ਦਾ ਹੀਲਾ ਕਰ ਰਹੇ ਹਾਂ। ਤਾਂ ਕਿ ਪੰਜਾਬ ਦਾ ਕਿਸਾਨ ਕੰਪਨੀਆਂ ਦੇ ਮਕੜਜਾਲ ਨੂੰ ਤੋੜ ਕੇ ਸਵਦੇਸੀ, ਸਵੈਨਿਰਭਰ ਅਤੇ ਸਰਬਤ ਦੇ ਭਲੇ ਨੂੰ ਸਮਰਪਿਤ ਕੁਦਰਤੀ ਖੇਤੀ ਨੂੰ ਅਪਣਾ ਕੇ ਸਰਬਤ ਦੇ ਭਲੇ ਦੀ ਅਰਦਾਸ ਨੂੰ ਅਮਲੀ ਜਾਮਾ ਪਹਿਨਾ ਸਕੇ।
ਆਸ ਹੈ ਖੇਤੀ ਵਿਰਾਸਤ ਮਿਸ਼ਨ ਦੁਆਰਾ ਪ੍ਰਕਾਸ਼ਿਤ ਇਹ ਪੁਸਤਕ ਕਿਸਾਨ ਵੀਰਾਂ ਲਈ ਲਾਭਕਾਰੀ ਸਿੱਧ ਹੋਵੇਗੀ।
ਗੁਰਪ੍ਰੀਤ ਦਬੜੀਖਾਨਾ