ਤੱਤਾਂ ਨੂੰ ਗੰਡੋਏ ਖਿੱਚ ਕੇ ਉੱਪਰ ਲੈ ਆਉਂਦੇ ਹਨ। ਉਹ ਆਪਣੇ ਮਲ-ਮੂਤਰ ਅਤੇ ਸਰੀਰ ਦੀ ਰਹਿੰਦ ਖੂੰਦ ਰਾਹੀਂ ਇਨ੍ਹਾਂ ਤੱਤਾਂ ਨੂੰ ਧਰਤੀ ਦੀ ਉਪਰਲੀ ਸਤਹ ਤੇ ਛੱਡ ਦਿੰਦੇ ਹਨ, ਜੋ ਕਿ ਜੜ੍ਹਾਂ ਨੂੰ ਉਪਲੱਭਧ ਹੋ ਜਾਂਦੇ ਹਨ। ਇਸੇ ਤਰ੍ਹਾਂ ਪੇੜ ਪੌਦੇ ਪੱਤਝੜ ਵਿੱਚ ਜੋ ਆਪਣੇ ਸੁੱਕੇ ਪੱਤੇ ਝਾੜ ਦਿੰਦੇ ਹਨ ਉਹ ਧਰਤੀ ਮਾਤਾ ਦੀ ਕੋਖ ਵਿੱਚ ਪੈਂਦੇ ਹੀ ਗਲਣ ਉਪਰੰਤ ਖ਼ੁਰਾਕੀ ਤੱਤ ਧਰਤੀ ਨੂੰ ਦੇ ਦਿੰਦੇ ਹਨ, ਜਿਸਨੂੰ ਧਰਤੀ ਨਵੇਂ ਬੂਟੇ ਪੈਦਾ ਕਰਨ ਲਈ ਵਰਤਦੀ ਹੈ। ਲੇਕਿਨ ਇਨ੍ਹਾਂ ਪੱਤਿਆਂ ਵਿੱਚ ਨਾਈਟਰੋਜਨ ਬਹੁਤ ਘੱਟ ਹੁੰਦੀ ਹੈ। ਇਸੇ ਤਰ੍ਹਾਂ ਹੀ ਜੀਵਤ ਕਾਰਬਨ ਵੀ ਘੱਟ ਹੁੰਦੀ ਹੈ। ਇਸ ਨੂੰ ਵਧਾਉਣ ਦੀ ਆਵੱਸ਼ਕਤਾ ਹੁੰਦੀ ਹੈ। ਇਸ ਲਈ ਕਣਕ ਦੀ ਫ਼ਸਲ ਤੋਂ ਪਹਿਲਾਂ ਸਾਉਣੀ ਵਿੱਚ ਇਕ ਦੋ-ਦਲੀ (ਦਾਲਾਂ ਆਦਿ) ਦੀ ਫ਼ਸਲ ਲੈਣੀ ਬਹੁਤ ਜ਼ਰੂਰੀ ਹੈ। ਇਹ ਦੋ-ਦਲੇ ਪੌਦੇ ਹਵਾ ਦੀ ਨਾਈਟਰੋਜਨ ਨੂੰ ਜੜ੍ਹਾਂ ਰਾਹੀਂ ਜਮ੍ਹਾਂ ਕਰਨ ਦੀ ਸਮਰੱਥਾ ਰੱਖਦੇ ਹਨ। ਇਨ੍ਹਾਂ ਦਾਲਾਂ ਦੇ ਬੂਟਿਆਂ ਦੇ ਸੁੱਕੇ ਪੱਤੇ ਅਤੇ ਟਹਿਣੀਆਂ ਭੂਮੀ 'ਤੇ ਗਿਰਦੇ ਹੀ, ਗਲਣ ਉਪਰੰਤ ਜੈਵਿਕ ਕਾਰਬਨ ਦੀ ਮਾਤਰਾ ਵੀ ਪੂਰੀ ਕਰ ਦਿੰਦੇ ਹਨ।
ਇਸ ਕਾਰਬਨ ਅਤੇ ਨਾਈਟਰੋਜਨ ਦੇ ਮਿਲਣ ਨਾਲ ਜੀਵਨ ਮਾਟਾ (Humas) ਨਿਰਮਾਣ ਹੁੰਦਾ ਹੈ। ਜਿਸ ਦਾ ਫਾਇਦਾ ਅਗਲੀ ਕਣਕ ਦੀ ਫਸਲ ਨੂੰ ਹੁੰਦਾ ਹੈ। ਮੈਂ ਸਾਰੀਆਂ ਦਾਲਾਂ ਦੀਆਂ ਫ਼ਸਲਾਂ ਨਾਲ ਤਜਰਬੇ ਕਰਕੇ ਵੇਖੇ ਹਨ। ਇਹ ਜਾਣਨ ਲਈ ਕਿ ਕਿਹੜੀ ਦਾਲ ਦੀ ਫ਼ਸਲ ਨਾਲ ਅਗਲੀ ਕਣਕ ਦੀ ਫ਼ਸਲ ਦੀ ਉੱਪਜ ਉੱਪਰ ਵਧੀਆ ਪਰਿਣਾਮ ਨਿਕਲਦਾ ਹੈ। ਇਸ ਲਈ ਮੈਂ ਕਣਕ ਦੀ ਫ਼ਸਲ ਤੋਂ ਪਹਿਲਾਂ ਸਉਣੀ ਦੀ (ਜੂਨ ਤੋਂ ਸਤੰਬਰ) ਅਰਹਰ, ਮੂੰਗੀ, ਮਾਂਹ, ਲੋਬੀਆ, ਮੋਠ, ਸੋਇਆਬੀਨ, ਰਾਜਮਾਂਹ, ਕੁਲਥੀ, ਚਿਪਕੀ, ਰਾਈਸਬੀਨ, ਮੂੰਗਫਲੀ, ਸਰਸੋਂ, ਜੂਟ, ਸਣ, ਬਰਸੀਮ, ਲਸਣ, ਕਲਸਟਰ ਬੀਨਜ਼, ਢੱਚਾ ਆਦਿ ਬੀਜ ਕੇ ਦੇਖੇ ਹਨ। ਮੈਨੂੰ ਇਨ੍ਹਾਂ ਸਾਰੀਆਂ ਫ਼ਸਲਾਂ ਵਿੱਚੋਂ ਕਣਕ ਦੀ ਫ਼ਸਲ ਤੋਂ ਪਹਿਲਾਂ ਬੀਜਣ ਲਈ ਸਭ ਤੋਂ ਉੱਤਮ ਫ਼ਸਲ ਲੱਗੀ ਹੈ ਲੋਬੀਆ। ਉਸ ਤੋਂ ਬਾਅਦ ਨੰਬਰ 2 'ਤੇ ਆਉਂਦੀ ਹੈ ਮੂੰਗਫਲੀ। ਉਸ ਤੋਂ ਬਾਅਦ ਮਾਂਹ, ਫਿਰ ਅਰਹਰ ਅਤੇ ਅਖੀਰ ਵਿੱਚ ਸੋਇਆਬੀਨ। ਇਸ ਸਉਣੀ ਦੀ ਦਾਲਾਂ ਦੀ ਫ਼ਸਲ ਦਾ ਸਾਰਾ ਕੱਖ-ਕੰਡਾ, ਪੱਤੇ ਅਤੇ
ਜੜ੍ਹਾਂ ਆਦਿ ਗਲਣ ਉਪਰੰਤ ਉਨ੍ਹਾਂ ਤੋਂ ਬਣਿਆ ਖ਼ੁਰਾਕੀ ਦਵ, ਕਣਕ ਦੀ ਫ਼ਸਲ ਲਈ ਉਪਲੱਭਧ ਹੋ ਜਾਂਦਾ ਹੈ। ਇਹ ਕਣਕ ਦਾ ਬੈਂਕ- ਬੈਲੇਂਸ ਹੈ।
ਲੇਕਿਨ ਜੇਕਰ ਤੁਸੀਂ ਸਉਣੀ ਵਿੱਚ ਜੀਰੀ, ਜਵਾਰ, ਬਾਜਰਾ ਅਤੇ ਮੱਕੀ ਵਰਗੀ ਇਕ-ਦਲੀ ਫ਼ਸਲ ਲੈਂਦੇ ਹੋ ਅਤੇ ਪਿੱਛੋਂ ਹਾੜੀ ਵਿੱਚ ਕਣਕ ਬੀਜ ਦੇਂਦੇ ਹੋ ਤਾਂ ਪਹਿਲੀ ਫ਼ਸਲ ਦੇ ਕਬਾੜ ਦਾ ਫਾਇਦਾ ਕਣਕ ਦੀ ਫ਼ਸਲ ਨੂੰ ਨਹੀਂ ਹੁੰਦਾ। ਇਸ ਉੱਪਰ ਵੀ ਮੈਂ ਕੁਝ ਸੋਧਕਾਰੀ ਕੰਮ ਕੀਤਾ ਹੈ। ਇਨ੍ਹਾਂ ਕੰਮਾਂ ਦੇ ਫਲਸਰੂਪ, ਜ਼ੀਰੋ ਬਜਟ ਕੁਦਰਤੀ ਖੇਤੀ ਲਈ ਕੁਝ ਤਰੀਕੇ ਵਿਕਸਤ ਕੀਤੇ ਹਨ, ਜੋ ਮੈਂ ਆਪ ਦੇ ਸਾਹਮਣੇ ਰੱਖ ਰਿਹਾ ਹਾਂ।
ਕੇਵਲ ਜ਼ੀਰੋ ਬਜਟ ਕੁਦਰਤੀ ਖੇਤੀ ਦੀ ਵਿਧੀ ਨਾਲ ਹੀ ਕਣਕ, ਜੀਰੀ, ਜਵਾਰ, ਮੱਕੀ ਅਤੇ ਬਾਜਰਾ ਵਰਗੀਆਂ ਇਕ ਦਲੀ ਫ਼ਸਲਾਂ ਦੀ ਜੜ੍ਹਾਂ ਦੇ ਆਸ ਪਾਸ ਵੀ ਹਵਾ ਵਿੱਚੋਂ ਨਾਈਟਰੋਜਨ ਲੈਣ ਵਾਲੇ ਸੂਖ਼ਮ ਜੀਵ ਪਾਲੇ ਜਾ ਸਕਦੇ ਹਨ। ਇਹ ਜੀਵਾਣੂ ਹਨ ਏਂਜੋਟੋਬੈਕਟਰ, ਏਸੀਟੋਬੈਕਟਰ, ਏਜੋ ਸਪਾਇਰਿਲਮ ਅਤੇ ਬਾਇਓਜੋਰਿੰਕੀਆ ਵਰਗੇ ਅਸਹਿਜੀਵੀ ਬੈਕਟੀਰੀਆ, ਜੋ ਜੜ੍ਹਾਂ ਦੇ ਆਸ ਪਾਸ ਮੌਜੂਦ ਰਹਿੰਦੇ ਹਨ, ਹਵਾ ਵਿੱਚੋਂ ਨਾਈਟਰੋਜਨ ਲੈ ਕੇ ਉਸ ਨੂੰ ਫਿਕਸ ਕਰਕੇ ਭੂਮੀ ਨੂੰ ਦੇ ਦੇਂਦੇ ਹਨ, ਜਿਥੋਂ ਇਕ-ਦਲੀ ਪੌਦਿਆਂ ਦੀਆਂ ਜੜ੍ਹਾਂ ਵਰਤ ਲੈਂਦੀਆਂ ਹਨ। ਲੇਕਿਨ ਇਨ੍ਹਾਂ ਜੀਵਾਣੂਆਂ ਦਾ ਨਿਰਮਾਣ ਕੇਵਲ ਜੀਵ- ਅੰਤ, ਗੋਬਰ ਖਾਦ ਅਤੇ ਗਾੜ੍ਹਾ ਜੀਵ-ਅੰਮ੍ਰਿਤ ਪਾਉਣ ਨਾਲ ਹੀ ਹੁੰਦਾ ਹੈ।
ਇਸ ਲਈ ਜਿਥੇ ਜੀਰੀ, ਜਵਾਰ ਜਾਂ ਮੱਕੀ ਤੋਂ ਬਾਅਦ ਕਣਕ ਦੀ ਫ਼ਸਲ ਲੈਣੀ ਹੈ ਉਥੇ 100 ਕਿਲੋ ਛਾਣਿਆ ਹੋਇਆ ਗੋਬਰ ਖਾਦ (Farm Yard Manure), 100 ਕਿਲੋਂ ਗਾੜ੍ਹਾ ਜੀਵ – ਅੰਮ੍ਰਿਤ ਮਿਲਾ ਕੇ, ਬੀਜ ਬੀਜਣ ਸਮੇਂ ਭੂਮੀ ਵਿੱਚ ਪਾਉਣਾ ਹੈ। ਏਸੇ ਤਰ੍ਹਾਂ ਹੀ ਪਹਿਲਾਂ ਦੱਸੀ ਵਿਧੀ ਅਨੁਸਾਰ ਕਣਕ ਦੀ ਫ਼ਸਲ ਉੱਪਰ ਜੀਵ-ਅੰਮ੍ਰਿਤ ਦਾ ਛਿੜਕਾਅ ਕਰਨਾ ਹੈ। ਨਾਲ ਹੀ ਹਰ ਸਿੰਚਾਈ ਨਾਲ ਮਹੀਨੇ ਵਿੱਚ ਦੋ ਵਾਰ ਜੀਵ-ਅੰਮ੍ਰਿਤ 200 ਲੀਟਰ ਪ੍ਰਤੀ ਏਕੜ ਦੇਣਾ ਹੈ। ਇਸ ਤਰ੍ਹਾਂ ਤੁਸੀਂ ਕਣਕ ਦੀ ਵਧੀਆ ਫਸਲ, ਇਸ ਜ਼ੀਰੋ ਬਜਟ ਕੁਦਰਤੀ
ਖੇਤੀ ਦੀ ਵਿਧੀ ਨਾਲ ਲੈ ਸਕਦੇ ਹੋ। ਇਸ ਲਈ ਕੁਝ ਵੀ ਬਾਹਰ ਤੋਂ ਨਹੀਂ ਖ਼ਰੀਦਣਾ ਪੈਣਾ। ਨਾ ਹੀ ਕੋਈ ਰਸਾਇਣਕ ਖਾਦ ਅਤੇ ਨਾ ਹੀ ਵਰਮੀਕੰਪੋਸਟ ਅਤੇ ਨਾ ਹੀ ਟਰਾਲੀਆਂ ਭਰ ਕੇ ਗੋਬਰ ਖਾਦ। ਇਸ ਵਿਧੀ ਨਾਲ ਤੁਸੀਂ ਕੈਮੀਕਲ ਖੇਤੀ ਤੋਂ ਵੀ ਵੱਧ ਉਪਜ ਲੈ ਸਕਦੇ ਹੋ।
ਬੀਜਾਂ ਨੂੰ ਕਿਵੇਂ ਸਾਧੀਏ ?
ਕਣਕ ਦੇ ਬੀਜਾਂ ਨੂੰ ਬੀਜਣ ਤੋਂ ਪਹਿਲਾਂ ਬੀਜ-ਅੰਮ੍ਰਿਤ ਨਾਲ ਸਾਧਣਾ ਬਹੁਤ ਜ਼ਰੂਰੀ ਹੈ। ਬੀਜ-ਅੰਮ੍ਰਿਤ ਬਣਾਉਣ ਦੀ ਵਿਧੀ ਪਹਿਲਾਂ ਹੀ ਦੱਸੀ ਜਾ ਚੁੱਕੀ ਹੈ। ਜੇਕਰ ਤੁਸੀਂ ਕਣਕ ਦੇ ਨਾਲ ਛੋਲੇ, ਰਾਜਮਾਂਹ, ਧਨੀਆਂ ਜਾਂ ਸਰ੍ਹੋਂ ਦੀ ਅੰਤਰ-ਫ਼ਸਲ ਲੈਂਦੇ ਹੋ ਤਾਂ ਉਨ੍ਹਾਂ ਦੇ ਬੀਜਾਂ ਨੂੰ ਵੀ ਜੀਵ-ਅੰਮ੍ਰਿਤ ਨਾਲ ਸਾਧਣਾ ਜ਼ਰੂਰੀ ਹੈ।
ਬੀਜ ਦੀ ਬਿਜਾਈ ਦਾ ਸਮਾਂ :-
ਬਰਾਨੀ ਖੇਤੀ :-
15 ਤੋਂ 30 ਅਕਤੂਬਰ। ਜਦੋਂ ਨਾਰੀਅਲ ਦਾ ਤੇਲ ਠੰਡ ਨਾਲ ਜੰਮਣ ਲਗੇ ਉਹ ਕਣਕ ਬੀਜਣ ਦਾ ਠੀਕ ਸਮਾਂ ਹੁੰਦਾ ਹੈ। ਉੱਤਰੀ ਭਾਰਤ ਵਿੱਚ ਅਕਤੂਬਰ ਵਿੱਚ ਠੰਡ ਪੈਣੀ ਸੁਰੂ ਹੁੰਦੀ ਹੈ। ਲੇਕਿਨ ਦੱਖਣ ਭਾਰਤ ਵਿੱਚ ਠੰਡ ਪੈਣੀ ਦੇਰ ਨਾਲ ਸ਼ੁਰੂ ਹੁੰਦੀ ਹੈ। ਬੀਜਾਂ ਦੇ ਆਕਰੁਣ ਲਈ 15-20 ਸੈਂ: ਤਾਪਮਾਨ ਜ਼ਰੂਰੀ ਹੈ। ਤੁਸੀ ਆਪਣੇ-ਆਪਣੇ ਖੇਤਰ ਵਿੱਚ ਇਹ ਤਾਪਮਾਨ ਦੇਖ ਕੇ ਹੀ ਬਿਜਾਈ ਕਰੋ।
ਸਿੰਜਾਈ ਵਾਲੀ ਭੂਮੀ 'ਤੇ ਸਮੇਂ ਸਿਰ ਬਿਜਾਈ :-
1 ਤੋਂ 15 ਅਕਤੂਬਰ ਸਿੰਜਾਈ ਵਾਲੀ ਭੂਮੀ 'ਤੇ, ਲੇਟ ਬਿਜਾਈ 15 ਤੋਂ 30 ਅਕਤੂਬਰ। ਉੱਤਰੀ ਭਾਰਤ ਜਾਂ ਦੱਖਣੀ ਭਾਰਤ ਜਾਂ ਪੂਰਵਾਂਚਲ ਵਿੱਚ ਧਾਨ ਦੀ ਫ਼ਸਲ ਤੋਂ ਬਾਅਦ ਕਣਕ ਦੀ ਫ਼ਸਲ ਜਾਂ ਰਾਂਗੀ (ਕੋਧਰਾ), ਮੱਕੀ ਜਾਂ ਜਵਾਰ ਤੋਂ ਬਾਅਦ ਕਣਕ ਦੀ ਫ਼ਸਲ ਲੈਂਦੇ ਹਨ। ਇਨ੍ਹਾਂ ਸਉਣੀ ਦੀਆਂ ਫ਼ਸਲਾਂ ਦੀ ਕਟਾਈ ਵਿੱਚ ਦੇਰੀ ਹੋਣ ਨਾਲ ਕਣਕ ਦੀ ਬਿਜਾਈ ਵਿੱਚ ਅਕਸਰ ਹੀ ਦੇਰੀ ਹੋ ਜਾਂਦੀ ਹੈ। ਕਣਕ ਦੀ ਫ਼ਸਲ ਨੂੰ ਉਸ ਦੇ ਵਧਣ ਫੁੱਲਣ ਦੀ ਹਰ ਸਟੇਜ
'ਤੇ ਅਲੱਗ ਅਲੱਗ ਤਾਪਮਾਨ ਚਾਹੀਦਾ ਹੈ। ਜਦ ਅਸੀਂ ਦੇਰ ਨਾਲ ਕਣਕ ਦੀ ਬਿਜਾਈ ਕਰਦੇ ਹਾਂ ਤਾਂ ਇਸ ਸ਼ਰਤ ਦੀ ਪੂਰਤੀ ਕਰਨ ਤੋਂ ਚੂਕ ਜਾਂਦੇ ਹਾਂ। ਇਸ ਤਰ੍ਹਾਂ ਉਸ ਵਿਸ਼ੇਸ਼ ਸਥਿੱਤੀ ਵਿੱਚ ਜ਼ਰੂਰੀ ਤਾਪਮਾਨ ਨਹੀਂ ਮਿਲਦਾ। ਪਰਿਣਾਮ ਸਰੂਪ ਉਤਪਾਦਨ ਘੱਟ ਜਾਂਦਾ ਹੈ। ਜੇਕਰ ਤੁਸੀਂ ਨਿਸ਼ਚਤ ਸਮੇਂ ਤੋਂ 15 ਦਿਨ ਦੇਰ ਨਾਲ ਬਿਜਾਈ ਕਰਦੇ ਹੋ ਤਾਂ ਪ੍ਰਤੀ ਏਕੜ ਕਣਕ ਦੀ ਉਪਜ ਦੋ ਕੁਇੰਟਲ ਘਟ ਜਾਂਦੀ ਹੈ। ਤੁਸੀਂ ਵੱਧ ਤੋਂ ਵੱਧ 15 ਦਸੰਬਰ ਤਕ ਬਿਜਾਈ ਕਰ ਸਕਦੇ ਹੋ। ਉਸ ਤੋਂ ਬਾਅਦ ਨਹੀਂ। ਅਸਲ ਵਿੱਚ ਨਵੰਬਰ ਦੇ ਪਹਿਲੇ 15 ਦਿਨ ਕਣਕ ਦੀ ਬਿਜਾਈ ਲਈ ਬਹੁਤ ਵਧੀਆ ਹੁੰਦੇ ਹਨ। ਮਹਾਂਰਾਸ਼ਟਰ ਅਤੇ ਉੱਤਰੀ ਕਰਨਾਟਕ ਵਿੱਚ ਦੇਰੀ ਨਾਲ ਬੀਜਣ ਵਾਲੀਆਂ ਕੁੱਝ ਸੁਧਰੀਆਂ ਕਿਸਮਾਂ ਵਿਕਸਤ ਕੀਤੀਆਂ ਗਈਆਂ ਹਨ।
ਬਿਜਾਈ :-
ਬਰਾਨੀ ਖੇਤੀ ਵਿੱਚ ਕਣਕ ਦੀ ਫ਼ਸਲ ਨੂੰ ਦੋ ਲਾਈਨਾਂ ਦੇ ਵਿਚਾਲੇ 45 ਸੈਂ:ਮੀ: (1.5 ਫੁੱਟ) ਦਾ ਵਕਫਾ ਚਾਹੀਦਾ ਹੈ। ਲੇਕਿਨ ਸਿੰਚਤ ਬੰਸੀ ਕਣਕ ਵਿੱਚ ਤੁਸੀਂ 30 ਸੈਂ:ਮੀ. ਦਾ ਫ਼ਰਕ ਰੱਖ ਸਕਦੇ ਹੋ। ਸ਼ਰਬਤੀ ਕਣਕ ਲਈ 22 ਸੈਂ:ਮੀ: ਦਾ ਫ਼ਰਕ ਰੱਖੋ। ਬਿਜਾਈ ਦੀ ਦਿਸ਼ਾ ਉੱਤਰ ਦੱਖਣ ਚਾਹੀਦੀ ਹੈ। ਜੇਕਰ ਭੂਮੀ ਵਿੱਚ ਢਲਾਣ ਜ਼ਿਆਦਾ ਹੈ ਤਾਂ ਦਿਸ਼ਾ ਕੋਈ ਵੀ ਹੋ ਸਕਦੀ ਹੈ। ਲੇਕਿਨ ਢਲਾਣ ਦੇ ਵਿਰੁੱਧ ਦਿਸ਼ਾ ਵਿੱਚ ਬਿਜਾਈ ਕਰਨੀ ਚਾਹੀਦੀ ਹੈ। ਤੁਸੀਂ ਕਣਕ ਦੀ ਬਿਜਾਈ ਨਾਲੀਆਂ ਬਣਾ ਕੇ ਕਰੋ। ਬੀਜ ਭੂਮੀ ਵਿੱਚ ਪੰਜ ਸੈਂ:ਮੀ: ਤੋਂ ਵੱਧ ਡੂੰਘਾ ਨਾ ਪਾਓ।
ਸਿੰਜਾਈ :-
ਸਾਰੀਆਂ ਭਾਰਤੀ ਫ਼ਸਲਾਂ ਉੱਪਰ ਮੌਨਸੂਨ ਦਾ ਬਹੁਤ ਪ੍ਰਭਾਵ ਹੁੰਦਾ ਹੈ। ਇਹ ਮੌਨਸੂਨ ਜਦੋਂ ਚਾਹੀਦਾ, ਜਿੰਨਾ ਚਾਹੀਦਾ ਓਨੀ ਬਾਰਸ਼ ਨਹੀਂ ਦਿੰਦਾ। 80-90 ਪ੍ਰਤੀਸ਼ਤ ਮੌਨਸੂਨ ਦਾ ਪਾਣੀ ਸਾਨੂੰ ਜੂਨ ਤੋਂ ਸਤੰਬਰ ਮਹੀਨਿਆਂ ਵਿਚਾਲੇ ਮਿਲਦਾ ਹੈ। ਸਉਣੀ ਦੀਆਂ ਫ਼ਸਲਾਂ ਨੂੰ ਇਸ ਦਾ ਲਾਭ ਹੁੰਦਾ ਹੈ। ਲੇਕਿਨ ਹਾੜੀ ਦੀਆਂ ਫ਼ਸਲਾਂ ਨੂੰ ਸਿੰਜਾਈ ਦੀ ਅਵਸ਼ੱਕਤਾ ਪੈਂਦੀ ਹੈ, ਕਿਉਂਕਿ ਲੋੜੀਂਦੀ ਬਾਰਸ਼ ਨਹੀਂ ਹੁੰਦੀ। ਕਦੇ ਘੱਟ ਅਤੇ ਕਦੇ ਵੱਧ ਹੋ ਜਾਂਦੀ ਹੈ। ਸਿੰਜਾਈ ਵਾਲੇ ਖੇਤਰ ਵਿੱਚ
ਆਮ ਲੋਕ ਰਸਾਇਣਕ ਖਾਦਾਂ ਪਾ ਕੇ ਭੂਮੀ ਨੂੰ ਖਾਰਯੁਕਤ ਤਾਂ ਬਣਾਉਂਦੇ ਹੀ ਹਨ, ਉੱਪਰ ਤੋਂ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਣੀ ਨਾਲ ਸਿੰਜਾਈ ਕਰਕੇ ਉਸ ਨੂੰ ਕੁੰਭ ਇਸ਼ਨਾਨ ਕਰਾ ਦਿੰਦੇ ਹਨ। ਲੇਕਿਨ ਸਾਡੀ ਜ਼ੀਰੋ ਬਜਟ ਕੁਦਰਤੀ ਖੇਤੀ ਨੂੰ ਸਿੰਜਾਈ ਲਈ ਰਸਾਇਣਕ ਖੇਤੀ ਦਾ ਸਿਰਫ਼ 10 ਪ੍ਰਤੀਸ਼ਤ ਪਾਣੀ ਚਾਹੀਦਾ ਹੈ। ਇਸ ਕੁਦਰਤੀ ਖੇ ਤੀ ਵਿੱਚ ਤੁਸੀਂ ਬਹੁਤ ਹੀ ਘੱਟ ਪਾਣੀ ਨਾਲ ਵੱਧ ਉੱਪਜ ਲੈਂਦੇ ਹੋ। ਰਸਾਇਣਕ ਖੇਤੀ ਵਿੱਚ ਪਾਣੀ ਦਾ ਬੇਲੋੜਾ ਅਤੇ ਬੇਹੱਦ ਜ਼ਿਆਦਾ ਉਪਯੋਗ ਹੁੰਦਾ ਹੈ। ਇਹ ਮਨੁੱਖਤਾ ਵਿਰੁੱਧ ਗੁਨਾਹ ਹੈ; ਕਿਉਂਕਿ ਜਦੋਂ ਤੁਸੀਂ ਸਿੰਜਾਈ ਲਈ ਬੇਹੱਦ ਜ਼ਿਆਦਾ ਪਾਣੀ ਭੂਮੀ ਨੂੰ ਦਿੰਦੇ ਹੋ ਤਾਂ ਇਹ ਭੂਮੀ ਅਤੇ ਫ਼ਸਲ ਦੋਵਾਂ ਨੂੰ ਨੁਕਸਾਨਦੇਹ ਹੈ।
ਉਸ ਸਮੇਂ ਤੁਸੀਂ ਜ਼ਰੂਰ ਉਸ ਮਾਤਾ ਜਾਂ ਭੈਣ ਦਾ ਖ਼ਿਆਲ ਕਰੋ ਜੋ ਦੂਰ ਪਹਾੜਾਂ 'ਤੇ ਜਾਂ ਅਜਿਹੇ ਖੇਤਰ ਵਿੱਚ ਰਹਿੰਦੀ ਹੈ ਜਿਥੇ ਬਾਰਸ਼ ਘੱਟ ਹੁੰਦੀ ਹੈ ਅਤੇ ਪੀਣ ਵਾਲਾ ਪਾਣੀ ਲੈਣ ਲਈ ਵੀ 10-12 ਕਿਲੋਮੀਟਰ ਜਾਣਾ ਪੈਂਦਾ ਹੈ। ਪਾਣੀ ਲਈ ਬੱਚੇ-ਬੁੱਢੇ ਤੜਫ਼ਦੇ ਹਨ। ਜਰਾ ਉਨ੍ਹਾਂ ਵੱਲ ਦੇਖੋ। ਪਾਣੀ ਤਾਂ ਭਗਵਾਨ ਦੀ ਦੇਣ ਹੈ। ਭੂ- ਤਲ 'ਤੇ ਕੋਈ ਪਾਣੀ ਨਿਰਮਾਣ ਦਾ ਕਾਰਖ਼ਾਨਾ ਨਹੀਂ ਲੱਗਾ ਹੋਇਆ। ਪ੍ਰਮਾਤਮਾ ਦੇ ਉਸ ਪਾਣੀ ਉਪਰ ਤਾਂ ਹਰੇਕ ਮਾਨਵ ਦਾ ਬਰਾਬਰ ਹੱਕ ਹੈ। ਇਕ ਤਰਫ਼ ਪਾਣੀ ਦੀ ਗ਼ੈਰ-ਮਨੁੱਖੀ ਬਰਬਾਦੀ ਅਤੇ ਦੂਸਰੀ ਤਰਫ ਪਾਣੀ ਲਈ ਤਰਸਦੇ ਇਨਸਾਨ।
ਫ਼ਸਲ ਦੀਆਂ ਜੜ੍ਹਾਂ ਦੇ ਕਾਰਨਾਂ ਕਰਕੇ ਭੂਮੀ ਵਿੱਚੋਂ ਨਮੀ ਲੈਂਦੀਆਂ ਹਨ। ਇਕ ਉਨ੍ਹਾਂ ਦੇ ਵਧਣ ਫੁੱਲਣ ਲਈ ਅਤੇ ਦੂਸਰਾ ਕਾਰਨ ਪੱਤਿਆਂ ਦੀ ਸਤਹ ਤੋਂ ਹਵਾ ਵਿੱਚ ਪਾਣੀ ਦਾ ਵਾਸ਼ਪੀਕਰਨ ਹੁੰਦਾ ਰਹਿੰਦਾ ਹੈ। ਇਕ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਣਾ ਬਹੁਤ ਹੀ ਜ਼ਰੂਰੀ ਹੈ। ਕੋਈ ਵੀ ਜੜ੍ਹ ਭੂਮੀ ਵਿੱਚੋਂ ਪਾਣੀ ਨਹੀਂ ਲੈਂਦੀ। ਜੜ੍ਹਾਂ ਭੂਮੀ ਵਿੱਚੋਂ 50 ਪ੍ਰਤੀਸ਼ਤ ਵਾਸ਼ਪਕਣ ਅਤੇ 50 ਪ੍ਰਤੀਸ਼ਤ ਹਵਾ ਕਣਾਂ ਦਾ ਮਿਸ਼ਰਣ ਲੈਂਦੀਆਂ ਹਨ। ਹਵਾ ਦੇ ਕਣ ਜੜ੍ਹਾਂ ਨੂੰ ਅਤੇ ਉਨ੍ਹਾਂ ਦੇ ਨਾਲ ਸਹਿਵਾਸ ਕਰ ਰਹੇ ਜੀਵ ਜੰਤੂਆਂ ਨੂੰ ਸਾਹ ਲੈਣ ਲਈ ਅਤੇ ਵਾਸ਼ਪ-ਕਣ ਜੜ੍ਹਾਂ ਨੂੰ ਭੂਮੀ ਤੋਂ ਖ਼ੁਰਾਕੀ ਤੱਤ ਲੈ ਕੇ ਪੱਤਿਆਂ ਤਕ ਪਹੁੰਚਾਉਣ ਲਈ ਚਾਹੀਦੇ ਹਨ ਤਾਂ ਕਿ ਪੱਤੇ ਭੋਜਨ ਨਿਰਮਾਣ ਦਾ