Back ArrowLogo
Info
Profile

ਅਗਨੀ ਅਸਤਰ ਬਣਾਉਣ ਦੀ ਵਿਧੀ :

ਅਗਨੀ ਅਸਤਰ ਕੀੜੇ, ਫ਼ਲੀਆਂ, ਫਲਾਂ ਅਤੇ ਕਪਾਹ ਦੇ ਟਿੰਡਿਆਂ ਵਿਚ ਰਹਿਣ ਵਾਲੀਆਂ ਸਾਰੀਆਂ ਵੱਡੀਆਂ ਸੁੰਡੀਆਂ ਲਈ ਵਧੀਆ ਕੀਟ- ਨਾਸ਼ਕ ਹੈ । ਇਸਨੂੰ ਬਣਾਉਣ ਦੀ ਵਿਧੀ ਇਸ ਪ੍ਰਕਾਰ ਹੈ:- 10 ਲੀਟਰ ਗਾਂ ਦੇ ਮੂਤਰ ਵਿਚ 2-3 ਕਿਲੋ ਤਿੱਖੀ ਹਰੀ ਮਿਰਚ, 1 ਕਿਲੋ ਲਸਣ ਅਤੇ 5 ਕਿਲੋ ਕੌੜੀ ਨਿੰਮ, ਧਤੂਰਾ ਜਾਂ ਅੱਕ ਦੇ ਪੱਤੇ ਕੁੱਟ ਕੇ ਪਾ ਕੇ ਲੱਕੜੀ ਨਾਲ ਘੋਲੋ ਅਤੇ ਬਰਤਨ ਨੂੰ ਢੱਕ ਕੇ ਉਬਾਲੋ। ਤਿੰਨ ਵਾਰੀ ਉਬਾਲ ਆਉਣ 'ਤੇ ਬਰਤਨ ਨੂੰ ਅੱਗ ਤੋਂ ਉਤਾਰ ਲਓ। 48 ਘੰਟੇ ਤਕ ਠੰਡਾ ਹੋਣ ਤੋਂ ਬਾਅਦ ਘੋਲ ਨੂੰ ਕੱਪੜ-ਛਾਣ ਕਰ ਕੇ ਕਿਸੇ ਬਰਤਨ ਵਿਚ ਸੰਭਾਲ ਕੇ ਰੱਖੋ। ਸੌ ਲੀਟਰ ਪਾਣੀ ਵਿਚ 2 ਤੋਂ 2.5 ਲੀਟਰ ਪਾ ਕੇ ਫ਼ਸਲ 'ਤੇ ਛਿੜਕਾ ਕਰੋ।

ਫੁੰਗੀਸਟੀਡ ਬਣਾਉਣ ਦੀ ਵਿਧੀ – ਫੜੂੰਦੀ ਨਾਮਕ ਉੱਲੀ ਨਾਸ਼ਕ :

100 ਲੀਟਰ ਪਾਣੀ ਵਿੱਚ ਤਿੰਨ ਲੀਟਰ ਖੱਟੀ ਲੱਸੀ ਮਿਲਾ ਕੇ ਫ਼ਸਲ 'ਤੇ ਛਿੜਕਾ ਕਰੋ। ਇਹ ਸਪਰੇਅ ਬਰਨੀਲ ਦੀ ਹਰ ਕਟਾਈ ਤੋਂ ਬਾਅਦ ਕਰ ਸਕਦੇ ਹੋ। ਕਿਉਂਕਿ ਬਰਨੀਲ ਦੇ ਮੁੱਢਾਂ ਵਿਚ ਉੱਲੀ ਜ਼ਿਆਦਾ ਬਣਦੀ ਹੈ ਜੋ ਪਸ਼ੂਆਂ ਲਈ ਹਾਨੀਕਾਰਕ ਹੈ।

ਨੋਟ :

1. ਉਪਰੋਕਤ ਸਾਰੀਆਂ ਫ਼ਸਲਾਂ ਲਈ ਕੋਈ ਰਸਾਇਣਿਕ ਖਾਦਾਂ ਜਾਂ ਕੀੜੇਮਾਰ ਦਵਾਈ ਦੀ ਵਰਤੋਂ ਨਹੀਂ ਹੁੰਦੀ ਸਿਰਫ਼ ਸੁਭਾਸ਼ ਪਾਲੇਕਰ ਦੇ ਫਾਰਮੂਲੇ ਦੀ ਵਰਤੋਂ ਹੁੰਦੀ ਹੈ ।

2. ਪਸ਼ੂਆਂ ਦਾ ਚਾਰਾ ਵੀ ਇਸੇ ਵਿਧੀ ਨਾਲ ਤਿਆਰ ਹੁੰਦਾ ਹੈ।

3. ਕੀੜੇ ਅਤੇ ਸਾਡੇ ਮਿੱਤਰ ਗੰਡੋਏ ਜਾਂ ਦੂਜੇ ਕੀੜੇ 100% ਵਿਚੋਂ 85% ਸਾਡੇ ਮਿੱਤਰ ਹਨ । ਅਸੀਂ 15% ਦੁਸ਼ਮਣ ਕੀੜੇ ਮਾਰਨ ਲਈ 85% ਮਿੱਤਰ ਕੀੜੇ ਵੀ ਮਾਰ ਦਿੱਤੇ ਹਨ। ਹੁਣ ਅਸੀਂ ਪੰਛੀਆਂ ਬਾਰੇ ਸੋਚ ਰਹੇ ਹਾਂ ਕਿ ਕਿਥੇ ਗਏ? ਇਵੇਂ ਹੀ ਆਉਣ ਵਾਲਾ ਸਮਾਂ ਦੱਸੇਗਾ ਕਿ ਮਨੁੱਖਤਾ ਜਾਤੀ ਦੇ ਵਡਮੁੱਲੇ ਹੀਰੇ ਕਿੱਥੇ ਗਏ ਜਿਨ੍ਹਾਂ ਤੋਂ ਸਾਨੂੰ

77 / 134
Previous
Next