Back ArrowLogo
Info
Profile

ਮੇਰਾ ਪੰਜਾਬ ਆਉਣ ਦਾ ਮੁੱਖ ਮਕਸਦ ਕਿਸਾਨਾਂ ਨੂੰ ਜਾਗਰੂਕ ਕਰਨਾ ਹੈ

ਕੈਨੇਡਾ ਵਿਚ ਬਹੁਕੌਮੀ ਕੰਪਨੀਆਂ ਵੱਲੋਂ ਗ਼ੈਰ-ਕੁਦਰਤੀ ਤੇ ਆਮ ਜਨਤਾ ਨੂੰ ਲੁੱਟਣ ਦੇ ਮਨਸੂਬਿਆਂ ਵਿਰੁੱਧ ਜੂਝਣ ਵਾਲਾ ਭਾਰਤੀ ਯੋਧਾ ਹੈ ਡਾ. ਸ਼ਿਵ ਚੋਪੜਾ। ਅਮਰੀਕਨ ਬਹੁਕੌਮੀ ਕੰਪਨੀ ਮੌਨਸੈਂਟੋ ਵੱਲੋਂ ਕੈਨੇਡੀਅਨ ਸਿਹਤ ਵਿਭਾਗ ਦੀ ਮਿਲੀਭੁਗਤ ਨਾਲ ਮਨੁੱਖ ਦੀ ਭੋਜਨ ਪ੍ਰਣਾਲੀ ਅਤੇ ਸਿਹਤ ਸੁਰੱਖਿਆ ਨਾਲ ਕੀਤੇ ਜਾ ਰਹੇ ਖਿਲਵਾੜ ਵਿਰੁੱਧ ਆਵਾਜ਼ ਚੁੱਕਣ ਵਾਲੀ ਸ਼ਖ਼ਸੀਅਤ ਦਾ ਨਾਂਅ ਹੈ ਡਾ. ਸ਼ਿਵ ਚੋਪੜਾ। ਆਓ ਡਾ. ਸ਼ਿਵ ਚੋਪੜਾ ਨਾਲ ਕਰਦੇ ਹਾਂ ਕੁਝ ਗੱਲਬਾਤ:

1.       ਡਾਕਟਰ ਸਾਹਿਬ ਸਭ ਤੋਂ ਪਹਿਲਾਂ ਕੁਝ ਆਪਣੇ ਬਾਰੇ ਦੱਸੋ ? -

ਮੈਂ ਮੂਲ ਰੂਪ ਵਿੱਚ ਕਪੂਰਥਲਾ ਜ਼ਿਲ੍ਹੇ ਨਾਲ ਸੰਬੰਧ ਰੱਖਦਾ ਹਾਂ। ਮੈਂ ਪੰਜਾਬੀ ਵੈਟਰਨਰੀ ਕਾਲਜ ਤੋਂ ਬੀ.ਵੀ.ਐਸ.ਸੀ. ਦੀ ਡਿਗਰੀ ਕਰਨ ਉਪਰੰਤ ਕੈਨੇਡਾ ਦੇ ਮਾਟਰੀਅਲ ਸ਼ਹਿਰ ਵਿਖੇ ਸਥਾਪਿਤ ਮੈਕਗਿੱਲ ਯੂਨੀਵਰਸਿਟੀ ਤੋਂ ਸੂਖ਼ਮ ਜੀਵ ਵਿਗਿਆਨ ਵਿਚ ਪੀ.ਐਚ.ਡੀ. ਕੀਤੀ ਹੈ। ਮੈਂ ਹੈਲਥ ਕੈਨੇਡਾ ਦੇ ਵਿਭਾਗ 'ਬਿਊਰੋ ਆਫ਼ ਹਿਊਮਨ ਪਰਿਸਕ੍ਰਿਪਸ਼ਨ ਡਰੱਗਸ' ਵਿਚ ਬਤੌਰ ਡਰੱਗ ਇਵੈਲੁਏਟਰ ਵਜੋਂ ਵੀ ਕੰਮ ਕੀਤਾ ਹੈ।

2.       ਤੁਸੀਂ ਕਿੰਨੀ ਦੇਰ 'ਕੈਨੇਡਾ ਹੈਲਥ' ਲਈ ਕੰਮ ਕੀਤਾ ਤੇ ਤੁਹਾਨੂੰ ਬਾਅਦ ਵਿਚ ਨੌਕਰੀ ਤੋਂ ਕਿਉਂ ਕੱਢ ਦਿੱਤਾ ਗਿਆ ?

-1987 ਤੋਂ 2004 ਤਕ ਮੈਂ 'ਹੈਲਥ ਕੈਨੇਡਾ' ਦੇ ਵਿਭਾਗ 'ਬਿਊਰੋ ਆਫ ਵੈਟਰਨਰੀ ਡਰੱਗਜ਼ ਵਿਚ ਕੰਮ ਕੀਤਾ।' ਇਥੇ ਕੰਮ ਕਰਕੇ ਮੈਨੂੰ ਪਤਾ ਲੱਗਾ ਕਿ ਇਹ ਤਾਂ ਹੋਰਨਾਂ ਕੰਪਨੀਆਂ ਨਾਲ ਮਨੁੱਖ ਦੀ ਭੋਜਨ ਸੁਰੱਖਿਆ ਪ੍ਰਣਾਲੀ ਨਾਲ ਖਿਲਵਾੜ ਕਰ ਰਹੇ ਹਨ ਤਾਂ ਮੈਂ ਤੇ ਮੇਰੇ

79 / 134
Previous
Next