ਨਿਮ੍ਹੋਲੀ ਪਾਊਡਰ ਦਾ ਘੋਲ
ਨਿੰਮ੍ਹ 'ਚ ਅਜਾਡਿਰੈਕਟਿਨ ਨਾਮਕ ਰਸਾਇਣ ਪਾਇਆ ਜਾਂਦਾ ਹੈ । ਜਿਹੜਾ ਕਿ ਕੀੜਿਆਂ ਦੇ ਜੀਵਨ ਚੱਕਰ ਦੇ ਵੱਖ-ਵੱਖ ਪੜਾਵਾਂ ਨੂੰ ਪ੍ਰਭਾਵਿਤ ਕਰਦਾ ਹੈ।
ਸਮੱਗਰੀ
ਵਧੀਆ ਕਵਾਲਿਟੀ ਦੀ ਨਿਮ੍ਹੋਲੀਆਂ 8 ਕਿੱਲੋ
ਪਾਣੀ 10 ਲਿਟਰ
ਕੱਪੜੇ ਦੀ ਪੋਟਲੀ 1
ਰੀਠਾ ਪਾਊਡਰ 200 ਗ੍ਰਾਮ
ਵਿਧੀ: ਛਾਵੇਂ ਸੁਕਾਈਆਂ ਹੋਈਆਂ ਉੱਚ ਗੁਣਵੱਤਾ ਦੀਆਂ ਨਿਮੋਲੀਆਂ ਦਾ ਪਾਊਡਰ ਬਣਾ ਲਵੋ। ਇਸ ਪਾਊਡਰ ਨੂੰ ਇੱਕ ਪੋਟਲੀ ਵਿੱਚ ਬੰਨ ਕੇ ਰਾਤ ਭਰ (10-12 ਘੰਟੇ) 10 ਲਿਟਰ ਪਾਣੀ ਵਿੱਚ ਡੁਬੋ ਦਿਓ। ਹੁਣ ਪੋਟਲੀ ਵਿੱਚੋਂ ਰਸ ਨਿਚੋੜ ਕੇ ਪਤਲੇ ਕੱਪੜੇ ਨਾਲ ਪੁਣ ਲਵੋ। ਹੁਣ ਇਸ ਘੋਲ ਵਿੱਚ 500 ਗ੍ਰਾਮ ਰੀਠਾ ਪਾਊਡਰ ਮਿਲਾ ਦਿਓ। ਨਿਮ੍ਹੋਲੀ ਪਾਊਡਰ ਦਾ ਘੋਲ ਤਿਆਰ ਹੈ। ਇਸਨੂੰ ਸੌ ਲਿਟਰ ਪਾਣੀ ਵਿੱਚ ਮਿਲਾ ਕੇ ਆਥਣ ਵੇਲੇ ਇੱਕ ਏਕੜ ਫਸਲ ਤੇ ਛਿੜਕ ਦਿਉ।
ਸਾਵਧਾਨੀ: ਇਸ ਘੋਲ ਦਾ ਭਵਿੱਖ ਲਈ ਭੰਡਾਰਣ ਨਹੀਂ ਕੀਤਾ ਜਾ ਸਕਦਾ । ਕੀੜਿਆਂ ਦੇ ਹਮਲੇ ਮੁਤਾਬਿਕ ਸਮੇਂ-ਸਮੇਂ ਹਰੇਕ ਫਸਲ, ਬਗੀਚੇ ਅਤੇ ਨਰਸਰੀ 'ਤੇ ਇਸਦਾ ਛਿੜਕਾਅ ਕਰੋ। ਵਧੀਆ ਨਤੀਜੇ ਮਿਲਣਗੇ।