Back ArrowLogo
Info
Profile

ਕੁਦਰਤੀ ਖੇਤੀ ਵਿੱਚ ਚਮਤਕਾਰੀ ਨਤੀਜੇ ਪ੍ਰਾਪਤ ਕਰਨ ਲਈ ਅਜਮਾਉ

 

ਗੁੜ ਜਲ ਅੰਮ੍ਰਿਤ

ਗੁੜ ਜਲ ਅੰਮ੍ਰਿਤ ਹਰੇਕ ਫਸਲ ਨੂੰ ਪਾਣੀ ਲਾਉਂਦੇ ਸਮੇਂ ਪਾਇਆ ਜਾਂਦਾ ਹੈ । ਜਿਸ ਫਸਲ ਨੂੰ ਗੁੜ ਜਲ ਅੰਮ੍ਰਿਤ ਦਿੱਤਾ ਜਾਂਦਾ ਹੈ ਉਹ ਕਦੇ ਪੀਲੀ ਨਹੀਂ ਪੈਂਦੀ ਸਗੋਂ ਹਰ ਵੇਲੇ ਹਰੀ-ਕਚਾਰ ਅਤੇ ਟਹਿਕਦੀ ਰਹਿੰਦੀ ਹੈ। ਪ੍ਰਤੀ ਏਕੜ 1 ਡਰੰਮ ਗੁੜ ਜਲ ਅੰਮ੍ਰਿਤ ਹਰ ਪਾਣੀ ਨਾਲ ਫਸਲ ਨੂੰ ਦੇਣਾ ਜਰੂਰੀ ਹੈ। ਗੁੜ ਜਲ ਅੰਮ੍ਰਿਤ ਹੇਠ ਦੱਸੇ ਅਨੁਸਾਰ ਬਣਾਇਆ ਜਾਂਦਾ ਹੈ-

ਸਮਾਨ

ਦੇਸੀ ਗਾਂ/ਮੱਝ ਦਾ ਤਾਜਾ ਗੋਹਾ                           60 ਕਿੱਲੋ

ਪੁਰਾਣਾ ਗੁੜ                                             03 ਕਿੱਲੋ

ਬੇਸਣ                                                    01 ਕਿੱਲੋ

ਸਰੋਂ ਦਾ ਤੇਲ                                             200 ਗ੍ਰਾਮ

ਪਾਣੀ                                                    150 ਲਿਟਰ

ਵਿਧੀ: ਸਭ ਤੋਂ ਪਹਿਲਾਂ 3-4 ਕਿੱਲੋ ਗੋਹੇ ਵਿੱਚ ਦੋਹਾਂ ਹੱਥਾਂ ਨਾਲ ਮਲਦੇ ਹੋਏ ਸਰੋਂ ਦਾ ਤੇਲ ਅਤੇ ਬੇਸਣ ਚੰਗੀ ਤਰਾਂ ਮਿਕਸ ਕਰ ਲਵੋ। ਹੁਣ ਇਸ ਮਿਸ਼ਰਣ ਨੂੰ ਬਾਕੀ ਦੇ ਗੋਹੇ ਵਿੱਚ ਮਿਲਾ ਕੇ ਗੁੜ ਸਮੇਤ 150 ਲਿਟਰ ਪਾਣੀ ਵਿੱਚ ਘੋਲ ਦਿਓ। ਇਸ ਘੋਲ ਨੂੰ ਖੱਦਰ ਦੀ ਬੋਰੀ ਨਾਲ ਢੱਕ ਕੇ ਛਾਂਵੇਂ ਰੱਖ ਦਿਓ। 48 ਘੰਟਿਆਂ 'ਚ ਗੁੜ ਜਲ ਅੰਮ੍ਰਿਤ ਤਿਆਰ ਹੋ ਜਾਵੇਗਾ।

 

ਗੁੜਜਲ ਅੰਮ੍ਰਿਤ ਕੰਪੋਸਟ

ਗੁੜ ਜਲ ਅੰਮ੍ਰਿਤ ਕੰਪੋਸਟ ਬਹੁਤ ਹੀ ਅਸਰਦਾਰ ਦੇਸੀ ਖਾਦ ਹੈ। ਇਹ ਜਿੱਥੇ ਧਰਤੀ ਦੀ ਉਪਜਾਊ ਸ਼ਕਤੀ ਵਧਾਉਂਦੀ ਹੈ ਉੱਥੇ ਹੀ ਫਸਲਾਂ ਨੂੰ ਖੁਰਾਕੀ ਤੱਤਾਂ ਦੀ ਵੀ ਪੂਰਤੀ ਕਰਦੀ ਹੈ। ਇਸਦੀ ਵਰਤੋਂ ਡੀ.ਏ.ਪੀ. ਅਤੇ ਯੂਰੀਆ ਖਾਦ ਦੇ ਬਦਲ ਵਜੋਂ ਬਹੁਤ ਹੀ ਲਾਭਕਾਰੀ ਹੈ। ਗੁੜ ਜਲ ਅੰਮ੍ਰਿਤ ਕੰਪੋਸਟ ਹੇਠ ਦੱਸੇ ਅਨੁਸਾਰ ਬਣਾਇਆ ਜਾਂਦਾ ਹੈ:

ਸਮਾਨ

ਗੁੜ ਜਲ ਅੰਮ੍ਰਿਤ                                        ਇੱਕ ਡਰੰਮ

ਖੁਸ਼ਕ ਰੂੜੀ                                              10 ਕੁਇੰਟਲ

ਵਿਧੀ: ਗੁੜ ਜਲ ਅੰਮ੍ਰਿਤ ਨੂੰ ਕਹੀ ਨਾਲ ਕੱਢੀ ਰੂੜੀ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿਓ। ਹੁਣ ਇਸ ਮਿਸ਼ਰਣ ਨੂੰ 15 ਦਿਨਾਂ ਲਈ ਧੁੱਪ-ਛਾਂ ਵਿੱਚ ਰੱਖ ਦਿਓ। 15 ਦਿਨਾਂ ਉਪਰੰਤ ਗੁੜ ਜਲ ਅੰਮ੍ਰਿਤ ਕੰਪੋਸਟ ਤਿਆਰ ਹੋ ਜਾਂਦੀ ਹੈ। ਹਰੇਕ ਪਾਣੀ ਮੂਹਰੇ ਖੇਤ ਵਿੱਚ ਪ੍ਰਤੀ ਏਕੜ 50 ਕਿੱਲੋ ਗੁੜ ਜਲ ਅੰਮ੍ਰਿਤ ਦਾ ਛਿੱਟਾ ਦਿਓ। ਭਰਪੂਰ ਫਾਇਦਾ ਹੋਵੇਗਾ।

42 / 42
Previous
Next