Back ArrowLogo
Info
Profile

          "ਸਾਲਿਆ ਇਨਕਲਾਬ ਤਾਂ ਤੇਰੇ ਸੂਤ ਆਉਣਾ ਏ ਹਿੰਗ ਲੱਗੀ ਨਾ ਫਟਕੜੀ, ਖੇਤਾਂ ਵਿਚ ਬਰਾਬਰ ਦਾ ਹਿੱਸੇਦਾਰ ਬਣ ਕੇ ਬਹਿ ਜਾਏਂਗਾ ।"

"ਤੁਸੀਂ ਵੀ ਸਾਨੂੰ ਪੁਸ਼ਤੋ ਪੁਸ਼ਤੀ ਦੰਗਿਆਂ ਵਾਂਗ ਵਾਹਿਆ ਏ। ਅਸੀਂ ਵੀ ਗਿਣ ਗਿਣ ਬਦਲੇ ਲਵਾਂਗੇ । ਹਾਲ਼ੇ ਵੱਲਾ ਏ, ਤੂੰ ਆਪਣੇ ਬਾਪੂ ਨੂੰ ਆਖ, ਮੈਨੂੰ ਦੇ ਕਿੱਲੋ ਈ ਦੇ ਦੇਵੇ ।" ਜੁਆਲਾ ਚਾਹ ਦੇ ਮਾਵੇ ਨਾਲ ਮੁੱਛਾਂ ਨੂੰ ਵੱਟ ਦੇ ਕੇ ਕੁੰਢ ਪਾਉਣ ਲਗ ਪਿਆ। ਉਹਦੇ ਕਾਲੇ ਰੰਗ ਵਿਚ ਤਪਿਆ ਤਾਂਬਾ ਕਰਾਟੇ ਮਾਰ ਰਿਹਾ ਸੀ ।

"ਬਾਪੂ ਆਹਦਾ ਸੀ: ਤੂੰ ਆਪਣੀ ਬੇਬੇ ਨੂੰ ਘਲ ਦੇਈ. ਦੋ-ਦੋ ਚਾਰ ਕਿੱਲੇ ਰਜਿਸਟਰੀ ਕਰਵਾ ਦਿਆਂਗਾ ।''

ਜਲਵੰਤ ਦੀ ਗੱਲ ਸੁਣ ਕੇ ਸਾਰਿਆਂ ਦਾ ਇਕਦਮ ਹਾਸਾ ਨਿਕਲ ਗਿਆ । ਕਈਆਂ ਨੂੰ ਤਾਂ ਹਸਦਿਆਂ ਗਲਹੱਕੂ ਆ ਗਿਆ । ਜੁਆਲਾ ਟਿਕਾਵੀ ਸੱਟ ਖਾ ਕੇ ਝੋਪਰ ਜ਼ਰੂਰ ਗਿਆ ਪਰ ਮੂੰਹ ਤੋਂ ਦੀ ਹੱਥ ਫੇਰ ਕੇ ਆਖਣ ਲੱਗਾ :

"ਮੇਰੇਆਰ ਫਿਕਰ ਕਿਆ ਕਰਦਾ ਏਂ. ਮਿੱਤਰਾ ਪਹਿਲੀ ਗੋਲੀ ਤੇਰੇ ਬਾਪੂ ਨੂੰ ਈ ਮਾਰਨੀ ਏ ।"

"ਬਾਪੂ ਸੋ ਵਾਰੀ ਮਰ ਜਾਵੇ, ਪੁੱਤਰਾ ਨੰਬਰਦਾਰੀ ਤੈਨੂੰ ਨਹੀਂ ਮਿਲਣੀ । ਜ਼ਮੀਨ ਦਾ ਖ਼ਾਤਾ ਮੇਰੇ ਨਾਂ ਚੜ ਜਾਵੇਗਾ, ਫੇਰ ਤੂੰ ਆਪਣੀ ਬਲਵੀਰ ਨੂੰ ਮੇਰੇ ਕੋਲ ਭੇਜ ਦੇਈਂ ।" ਜਵਾਨ ਹਾਸਾ ਮੁੜ ਇਕ ਵਾਰ ਪਹਾੜ ਦੀ ਬਾਛੜ ਵਾਂਗ ਸੁਕ ਪਿਆ ।

"ਤੇਰੇ ਵਾਰੀ ਗੋਲੀਆਂ ਮੁੱਕ ਜਾਣਗੀਆਂ ।" ਜੁਆਲਾ ਸਿੰਘ ਨੇ ਦੋਹਾਂ ਹੱਥਾਂ ਦੀ ਪੰਚੀਸ਼ਨ ਜਲਵੰਤ ਵਲ ਉਗਰੀ ਰਖੀ । "ਬਾਈ ਇਕ ਵਾਰ ਹਥਿਆਰ ਹੱਥ ਆ ਜਾਣ ਦੇ, ਸਭ ਸਰਦਾਰੀਆਂ ਫੂਕ ਦੇ  ਫੇਰ ਮੈਂ ਵੀ ਛਿਟੀ ਮਾਰਵੀਂ ਜੱਟੀ ਚੁਣਨੀ ਏ ।" ਉਹ ਚੁਪਾਕੀ ਮਾਰ ਕੇ ਕਾਲੇ ਬੁੱਲ੍ਹਾਂ ਉਤੇ ਰੱਤੀ ਜੀਭ ਫੋਰਨ ਲਗ ਪਿਆ। ਜੁਆਲਾ ਅਜਿਹੀ ਰਉਂ ਵਿਚ ਆ ਗਿਆ, ਜਿਵੇਂ ਉਸ ਆਪਣੇ ਵਾਰ ਨਾਲ ਅਗਲੀਆਂ ਪਿਛਲੀਆਂ ਸਾਰੀਆਂ ਕਸਰਾਂ ਕਢ ਲਈਆਂ ਸਨ ।

"ਜੱਟੀ ਸ਼ਾਇਦ ਤੈਨੂੰ ਨਾ ਮਿਲੇ, ਮੈਨੂੰ ਸ਼ਕ ਐ, ਤੇਰੀ ਬਲਵੀਰ ਨੇ ਰੰਡ ਸਾਧ ਦੇ ਜਾ ਵੜਨਾ ਏ । ਫੇਰ ਕਿਹੜਾ ਕੁੱਟ ਕੇ ਮੋੜ ਲਿਆਏਂਗਾ ।" ਜਲਵੰਤ ਨੇ ਬਾਂਹ ਚੁੱਕ ਕੇ ਅੰਗਠਾ ਲਹਿਰਾਇਆ ।

"ਤਾਂ ਇਹ ਸਾਧ ਦੀ ਭੂਰੀ ਤੇ ਈ 'ਕੱਠ ਐ, ਸਮਝਿਆ। ਲੈ ਦੇ ਕੇ ਇਕ ਬਲਵੀਰੋ ਈ ਮੇਰੇ ਕੋਲ ਐ, ਜੇ ਉਹ ਵੀ ਖੋਹ ਲੈਣੀ ਏ, ਫੇਰ ਇਨਕਲਾਬ ਤੁਹਾਡਾ ਏ, ਸਾਡਾ ਕਾਹਦਾ ਏ ।"

ਕਾਹਨ ਸਿੰਘ ਨੇ ਚਾਹ ਵਾਲੇ ਗਲਾਸ ਇਕੱਠੇ ਕਰ ਲਏ । ਮਿਹਰ ਸਿੰਘ ਨੇ ਚਖਾਮੁਖੀ ਨੂੰ ਰੋਕਦਿਆਂ ਆਖਿਆ :

"ਇਸ ਤਰ੍ਹਾਂ ਅਸੀਂ ਸਮਾਂ ਨਾ ਗਵਾਈਏ । ਕਾਮਰੇਡ ਧੀਰੋ ਰਾਮ ਜੀ, ਤੁਸੀਂ ਸ਼ੁਰੂ ਕਰੋ ।"

ਕਾਲੇ ਚਿੱਟੇ ਖਿਚੜੀ ਪਟਿਆ ਵਿਚ ਹੱਥ ਫੇਰਦਾ ਧੀਰੋ ਖੜਾ ਹੋ ਗਿਆ । ਉਸ ਦੀਆਂ ਕਾਜ਼ ਵਰਗੀਆਂ ਅੱਖਾਂ ਇਕ ਇਕ ਕਾਮਰੇਡ ਨੂੰ ਧੁਰ ਅੰਦਰ ਤੱਕ ਟੌਹ ਰਹੀਆਂ ਸਨ । ਉਹਦੀ ਸੱਜੀ ਗੱਲ੍ਹ ਦਾ ਮੱਸਾ ਅਤੇ ਨਾਸਾਂ ਹੇਠਲੀਆਂ ਮੱਖੀ-ਮੁੱਛਾਂ ਉਸ ਨੂੰ ਸਰਕਸ ਦਾ ਕਝ ਬਹੁਤਾ ਬਣਾ ਰਹੀਆਂ ਸਨ । ਪਰ ਉਹ ਸਾਲਮ ਜਬਹੇ ਨਾਲ ਖੰਘੂਰਿਆ।

"ਸਾਥੀਓ ਲਾਲ ਸਲਾਮ !" ਉਸ ਹਵਾ ਵਿਚ ਮੁੱਕਾ ਵੱਟ ਕੇ ਲਹਿਰਾਇਆ ਅਤੇ ਮੋਟੀ

50 / 361
Previous
Next