Back ArrowLogo
Info
Profile

"ਜਨਾਬ, ਬਾਹਰ ਚਾਰ ਪੰਜ ਜਣੇ ਖਲੋਤੇ ਐ : ਮਿਲਣਾ ਚਾਹੁੰਦੇ ਐ।"

"ਕੌਣ ਏਂ ?!"

“ਮੈਨੂੰ ਤਾਂ ਮਝੈਲਾਂ ਵਰਗੇ ਲਗਦੇ ਐ. ਧੂਹਵੇਂ ਚਾਦਰਿਆਂ ਨਾਲ ਲੰਮੇ ਲੰਮੇ ਕੁਰਤੇ: ਆਹਦੇ, ਸਾਡਾ ਸਾਈਕਲ ਖੋਹ ਹੋ ਗਿਆ ਏ ।" ਸਰੀਰ ਦੇ ਭਾਰੇ ਦਿਆਲ ਨੇ ਖਲੰਤਿਆਂ ਖਲੋਤਿਆ ਉੱਤਰ ਦਿੱਤਾ । ਉਸ ਨੂੰ ਪਤਾ ਸੀ, ਮੈਨੂੰ ਇਕ ਵਾਰ ਉਨ੍ਹਾਂ ਕੋਲ ਫਿਰ ਜਾਣਾ ਪਵੇਗਾ ।

“ਉਨ੍ਹਾਂ ਨੂੰ ਆਖ ਜੇ ਹੱਥਲੀ ਰੋਟੀ ਖਾ ਲਵਾਂ ।"

ਦਿਆਲ ਉਹਨੀਂ ਪੈਰੀਂ ਵਾਪਸ ਜਾ ਕੇ ਮੁੜ ਆਇਆ । ਸਵਰਨ ਸਿੰਘ ਨੇ ਹੀ ਉਸ ਨੂੰ ਮੁੜ ਪੁੱਛਿਆ।

"ਅੱਜ ਕਈ ਹੋਰ ਵਾਰਦਾਤ ? ਬਹਿ ਜਾਹ ?"

"ਕੋਈ ਨਹੀਂ ਜਨਾਬ !" ਦਿਆਲ ਟੁਟੀ ਬਾਂਹ ਵਾਲੀ ਕੁਰਸੀ ਵਿਚ ਸਹਿਜ ਨਾਲ ਬੀਰ

"ਡਾਕ ਵਿਚ ਕਈ ਹਦਾਇਤ ?"

''ਇਹ ਤਾਂ ਜਨਾਬ ਕਿਸ਼ੋਰੀ ਲਾਲ ਨੂੰ ਹੀ ਪਤਾ ਹੋਵੇਗਾ । ਉਸ ਸਾਨੂੰ ਕੁਝ ਨਹੀਂ ਦਸਿਆ, ਸਭ ਹੱਛਾ ਹੀ ਸਮਝੋ ।"

"ਉਹ ਹਰਾਮ ਦੇ ਰੋਕਿਆ ਵੀ ਰੁਕੇ ਨਹੀਂ ।" ਬੁਰਕੀ ਲੰਘਾਉਂਦਿਆਂ ਥਾਣੇਦਾਰ ਨੇ ਬਾਹਰ ਵਲ ਵੇਖਿਆ।

ਮਿਹਰ ਸਿੰਘ ਨੇ ਥਾਣੇਦਾਰ ਦੇ  ਂਟੀ ਖਾਣ ਵਿਚ ਉਲਝੇ ਹੋਣ ਨੂੰ ਇਕ ਵਧੀਆ ਮੌਕਾ ਸਮਝਿਆ ਅਤੇ ਸਾਥੀਆਂ ਨੂੰ ਸੰਣਤ ਮਾਰਦਿਆਂ ਬੰਦ ਬਾਰ ਦੀ ਖੁੱਲ੍ਹੀ ਤਾਕੀ ਲੰਘਣ ਵਿਚ ਅਗਵਾਈ ਕੀਤੀ । ਡੰਡਾ ਲਈ ਖਲੋਤੇ ਸਿਪਾਹੀ ਨੇ ਉਨ੍ਹਾਂ ਨੂੰ ਅੰਦਰ ਜਾਂਦਿਆਂ ਨੂੰ ਦੁਬਿਧਾ ਜਿਹੀ ਵਿਚੋਂ ਮਨਾਹ ਕੀਤਾ । ਮਿਹਰ ਸਿੰਘ ਨੇ ਮਿੱਤਰਾਂ ਵਾਲੀ ਭਾਵਨਾ ਨਾਲ ਆਖਿਆ:

“ਬਾਈ ਜੀ, ਸਰਦਾਰ ਸਵਰਨ ਸਿੰਘ ਮੇਰਾ ਦੋਸਤ ਐ।"

ਮਿਹਰ ਸਿੰਘ ਦੇ ਪਿਛੇ ਹਮੀਰ ਅਤੇ ਜਲਵੰਤ ਵੀ ਲੰਘ ਗਏ। ਧੀਰ ਬਿਜਲੀ ਦਾ ਕੰਨੇਕਟਰ ਖਿੱਚਣ ਲਈ ਤਿਆਰ ਖਲੋਤਾ ਸੀ । ਐਕਸ਼ਨ ਪਿਛੋਂ ਫ਼ਰਾਰ ਹੋਣ ਲਈ ਛੇਰੀ ਅੰਨ੍ਹੇਰੇ ਦੀ ਲੋੜ ਸੀ । ਉਸ ਐਕਸ਼ਨ ਵਾਲੇ ਤਿੰਨਾਂ ਦੇ ਗਰੁੱਪ ਨੂੰ ਦਸਿਆ ਸੀ, ਤੁਹਾਡੇ ਪਹਿਲੇ ਵਾਇਰ ਸਮੇਂ ਹੀ ਬਿਜਲੀ ਬੁਝ ਜਾਵੇਗੀ । ਮਿਹਰ ਸਿੰਘ ਹੋਰੀ ਧੀਰੋ ਦੇ ਦਸੇ ਅਨੁਸਾਰ ਬਿਜਲੀ ਜਗਦੇ ਦਫਤਰ ਨੂੰ ਨਿਝੱਕ ਸਿਧੇ ਤੁਰ ਗਏ; ਜਿਵੇਂ ਪਹਿਲਾਂ ਵੀ ਕਈ ਵਾਰ ਆਏ ਹੋਣ ।

"ਤੁਸੀਂ ਅਟਕ ਨਹੀਂ ਸਕਦੇ ਸੀ ਝਟ ?" ਥਾਣੇਦਾਰ ਨੇ ਮੱਥੇ ਤਿਉੜੀਆਂ ਚਾੜਾ ਲਈਆਂ । “ਕਿਥੇ ਖੋਹਿਆ ਗਿਆ ਸਾਈਕਲ ?”

"ਜੀ ਮਹਿਲਾਂ ਵਾਲੇ ਪੁਲ ਉਤੇ ।" ਜਲਵਤ ਸਿੰਘ ਨੇ ਘੜਿਆ ਘੜਾਇਆ ਉੱਤਰ ਦਿੱਤਾ।

"ਖੋਹਣ ਵਾਲੇ ਕਿੰਨੇ ਜਣੇ ਸਨ ? ਕੋਲ ਹਥਿਆਰ ?" ਸਵਰਨ ਸਿੰਘ ਨੇ ਅਗੇ ਖਲੋਤੇ ਮਿਹਰ ਸਿੰਘ ਦਾ ਹੱਥ ਲੰਮੇ ਕੁਰਤੇ ਵਿਚ ਹਿਲਦਾ ਤੇ ਮੁੜ ਰੀਵਾਲਵਰ ਬਾਹਰ ਆਉਂਦਾ ਵੇਖ ਲਿਆ ।

ਉਸ ਪਲ ਦੋਵੇਂ ਧਿਰਾਂ ਘਕਰਾ ਚੁੱਕੀਆਂ ਸਨ । ਮਿਹਰ ਸਿੰਘ ਤੇ ਉਸ ਦੇ ਦੋਹਾਂ ਸਾਕੀਆਂ ਪਹਿਲਾਂ ਬੰਦਾ ਕਦੇ ਨਹੀਂ ਮਾਰਿਆ ਸੀ । ਥਾਣੇਦਾਰ ਸਾਈਕਲ ਖੋਹ ਹੋ ਜਾਣ ਕਾਰਨ ਥੋੜਾ ਹੈਰਾਨ ਸੀ । ਪਰ ਆਪਣੇ ਵਲ ਉਠਦਾ ਰੀਵਾਲਵਰ ਦੇਖ ਕੇ ਉਸ ਦੀਆਂ ਸੱਤੇ ਮਾਰੀਆਂ ਗਈਆਂ । ਬੰਦਾ ਸਾਰੀਆਂ ਸੁਸਤੀਆਂ ਵਗਾਹ ਕੇ ਮੌਤ ਤੋਂ ਬਚਣ ਲਈ ਜਿੰਨੀ ਵਰਤੀ ਕਰਦਾ ਏ, ਸ਼ਾਇਦ ਹੋਰ ਕਿਸੇ

64 / 361
Previous
Next