ਹੋਏ ਦੋ ਭਰਾ, ਅਖਉਤੀ ਨਕਸਲ-ਬਾੜੀਆਂ ਹੱਥੋਂ ਕਤਲ ਹੋਏ, ਇਸ ਢਹਿ ਰਹੀ ਪਿਰਤ ਦੇ ਸੂਚਕ ਹਨ । ਕਰਜ਼ਾ ਉਹੀ ਖਰਾ ਹੈ, ਜਿਸ ਦੀ ਵਸੂਲੀ ਹੋ ਸਕੇ ਤੇ ਵਸੂਲੀ ਦੇ ਸਾਧਨ ਹੁਣ ਸਰਕਾਰ ਕੋਲ ਹੀ ਹਨ : ਬਲਕਿ ਬੈਂਕਾਂ ਦੇ ਦਿਹਾਤੀ ਕਰਜੇ ਸਰਕਾਰ ਵਾਸਤੇ ਲੋਕਾਂ ਉਤੇ ਜਬਰ ਦਾ ਇਕ ਹੋਰ ਹਥਿਆਰ ਹਨ । ਦਿਹਾਤ ਸਾਡੇ ਅਰਥਚਾਰੇ ਦਾ ਸ਼ੁਰੂ ਤੋਂ ਜ਼ਰੂਰੀ ਅੰਗ ਰਹੇ ਹਨ । ਪਰ ਕਿਸਾਨੀ ਦੀ ਹਾਲਤ ਸ਼ਹਿਰੀ ਪਰੋਲੇਤਾਰੀ ਨਾਲੋਂ ਕਈ ਗੁਣਾ ਵਧ ਨਿੱਘਰੀ ਹੋਈ ਹੈ, ਕਿਉਂਕਿ ਇਨ੍ਹਾਂ ਵਿਚ ਆਪਣੀਆਂ ਮੁੱਢਲੀਆਂ ਲੋੜਾਂ ਵਾਸਤੇ ਆਵਾਜ਼ ਉੱਚੀ ਕਰਨ ਦਾ ਕੋਈ ਜਥੇਬੰਦਕ ਸਾਧਨ ਨਹੀਂ । ਆਦਿ ਤੋਂ ਬਗਾਵਤ ਇਕ ਅਜਿਹਾ ਹਥਿਆਰ ਰਿਹਾ ਹੈ, ਜਿਸ ਰਾਹੀਂ ਉਹ ਕੁਰਬਾਨ ਹੁੰਦੇ ਅਤੇ ਰਾਜ-ਗਰਦੀ ਵਿਚ ਯੋਗਦਾਨ ਪਾਉਂਦੇ ਰਹੇ ਹਨ । ਪੰਜਾਬ ਦਾ ਇਤਿਹਾਸ ਰਾਜਗਰਦੀਆਂ ਦੇ ਖੂਨ ਖਰਾਬੇ ਕਾਰਨ ਸੂਹੀ ਲਾਲੀ ਵਿਚ ਰੰਗਿਆ ਮਿਲਦਾ ਹੈ । ਨਾਵਲਕਾਰ ਨੇ ਤੱਤ ਇਹ ਪੇਸ਼ ਕੀਤਾ ਹੈ ਕਿ ਇਨਕਲਾਬ ਵਾਸਤੇ ਇਸ ਇਤਿਹਾਸ ਤੋਂ ਉਤੇਜਨਾ ਪ੍ਰਾਪਤ ਕਰਨ ਤੋਂ ਸਿਵਾ ਕੋਈ ਚਾਰਾ ਨਹੀਂ ।
'ਲਹੂ ਦੀ ਲੋਅ' ਦਾ ਪਲਾਟ ਹਾਲਾਤ ਦੇ ਯਥਾਰਥ ਵਿਚੋਂ ਲਿਆ ਗਿਆ ਹੈ । ਇਸ ਦਾ ਸਮਾਂ ਅਤੇ ਅਸਥਾਨ ਬੇਟ ਇਲਾਕੇ ਦੀ ਜ਼ਮੀਨ ਵਾਲੇ ਕੁਝ ਸਾਲ ਪਹਿਲਾਂ ਦੇ ਮੋਰਚੇ ਵਿਚ ਨਿਸਚਿਤ ਹੈ। ਕਹਾਣੀ ਦਾ ਆਦਿ ਪ੍ਰੀਤਮ ਸਿੰਘ (ਪੀਤ) ਦੇ ਮਨ ਵਿਚ ਹਥਿਆਰਬੰਦ ਇਨਕਲਾਬ ਬਾਰੇ ਗਿਆਨ 'ਉਦੈ ਨਾਲ ਹੁੰਦਾ ਹੈ ਅਤੇ ਅੰਤ ਪੁਲਿਸ ਦੀ ਗੋਲੀ ਰਾਹੀਂ ਪੀਤੂ ਦੀ ਸ਼ਹੀਦੀ ਨਾਲ ਹੁੰਦਾ ਹੈ। ਉਸ ਦੀ ਮੌਤ ਨਾਲ ਨਾਵਲ ਵਿਚ ਅੰਕਤ ਨਵੀਂ ਉਠੀ ਇਨਕਲਾਬੀ ਲਹਿਰ ਦੀ ਇਕ ਕੜੀ ਖਤਮ ਹੋ ਜਾਂਦੀ ਹੈ ।
ਹਥਿਆਰਬੰਦ ਇਨਕਲਾਬੀ ਜਥੇਬੰਦੀ ਬੰਨ੍ਹਣ ਵੇਲੇ ਨਾ ਹੀ ਸਿਧਾਂਤ, ਨਾ ਹੀ ਪ੍ਰੋਗਰਾਮ ਅਤੇ ਨਾ ਹੀ ਦਾਅਪੇਚ ਸਾਫ਼ ਕੀਤੇ ਗਏ। ਚੀਨ ਤੋਂ ਅਗਵਾਈ ਅਤੇ ਚੀਨ ਨਾਲ ਤਾਲਮੇਲ ਦੀ ਗੱਲ ਵੀ ਧੁੰਦਲਕੇ ਵਿਚ ਹੀ ਰਹਿਣ ਦਿਤੀ ਗਈ ਅਤੇ ਅੰਕਸ਼ਨਾਂ ਵਾਲੀ ਲਾਈਨ ਅਮਲ ਵਿਚ ਲਿਆਂਦੀ ਗਈ । ਪਰ ਇਸ ਪ੍ਰੋਗਰਾਮ ਵਾਸਤੇ ਕੜੀ ਸਿਖਲਾਈ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ । ਹਥਿਆਰਬੰਦ ਅੰਕਸ਼ਨਾਂ ਦੀ ਸਿੱਧੀ ਟੱਕਰ ਪੁਲਿਸ ਨਾਲ ਹੋਣੀ ਲਾਜ਼ਮੀ ਸੀ ਅਤੇ ਪੁਲਿਸ ਚੂੰਕਿ ਕੜੀ ਸਿਖਲਾਈ ਕਾਰਨ ਮੁਕਾਬਲੇ ਵਾਸਤੇ ਤਿਆਰੀ ਵਿਚ ਸੀ, ਇਨਕਲਾਬੀਆਂ ਦੀ ਮੌਤ ਸ਼ੁਰੂ ਤੋਂ ਹੀ ਨਿਸਚਿਤ ਸੀ । ਇਨਕਲਾਬੀ ਭੁਲੇਖਿਆਂ ਵਿਚੋਂ ਹੀ ਰਾਹ ਢੂੰਡਦੇ ਦਸੇ ਹਨ। ਇਹ ਭੁਲੇਖਾ ਅੰਤ ਹੋਣ ਨਾਲ ਹੀ ਨਾਵਲ ਦਾ ਅੰਤ ਹੋ ਜਾਂਦਾ ਹੈ । ਚੀਨ ਬਾਰੇ ਭੁਲੇਖਾ ਵੀ ਅੰਤ ਜਾ ਕੇ ਚੂ. ਐਨ. ਲਾਈ, ਦੀ ਚਿੱਠੀ ਦੇ ਇਨਕਸ਼ਾਫ਼ ਅਤੇ ਚਾਰੂ ਮਾਜੂਮਦਾਰ ਦੀ ਵਾਪਸੀ ਦੀ ਖ਼ਬਰ ਨਾਲ ਹੀ ਖ਼ਤਮ ਹੋਇਆ। ਕਈ ਗੁੰਝਲਾਂ ਤੇ ਉਲਝਾਂ ਤੋਂ ਇਸ ਨਾਵਲ ਦਾ ਪਲਾਟ ਹਰਕਤ ਵਿਚ ਆਇਆ ਅਤੇ ਇਨ੍ਹਾਂ ਦੇ ਸੁਲਝਾ ਉਤੇ ਖ਼ਤਮ ਹੋਇਆ ।
ਪਲਾਟ ਵਿਚ ਐਕਸ਼ਨਾਂ ਦੀ ਭਰਮਾਰ ਹੈ ; ਪਰ ਅਫਰਾ ਤਫਰੀ ਕਾਇਮ ਰਖਣਾ ਨਾਵਲਕਾਰ ਦਾ ਮੰਤਵ ਇਨ੍ਹਾਂ ਰਾਹੀਂ ਨਾਵਲ ਵਿਚ ਨਿਰੰਤਰ ਨਹੀਂ। ਐਕਸ਼ਨਾਂ ਵਿਚ ਇਨਕਲਾਬੀਆਂ ਦਾ ਖੂਨ ਲੋਕ ਦੁਸ਼ਮਣਾਂ ਦੇ ਖੂਨ ਤੋਂ ਕਈ ਗੁਣਾ ਵਧ ਭੁਲਿਆ ਹੈ । ਪਰ ਐਕਸ਼ਨ ਨਾਵਲ ਦੇ ਮੁਖ 'ਸਿਧਾਂਤ ਨੂੰ ਖੋਲਦੇ ਹਨ। ਇਨਕਲਾਬ ਵਾਸਤੇ ਇਨ੍ਹਾਂ ਐਕਸ਼ਨਾਂ ਦਾ ਯੋਗਦਾਨ ਬਹੁਤਾ ਲਾਭਕਾਰੀ ਸਾਬਤ "ਨਹੀਂ ਹੋਇਆ । ਪਰ ਪੰਜਾਬ ਦੀ ਲਹੂ ਲੁਹਾਨ ਪਰੰਪਰਾ ਕਾਇਮ ਰਖਣ ਵਾਸਤੇ ਇਹ ਮੂਲਯਵਾਨ ਕੜੀਆਂ ਹਨ। ਨਾਵਲਕਾਰ ਦਾ ਮੁਖ ਉਦੇਸ਼ ਹੀ ਇਹ ਦਰਸਾਉਣਾ ਹੈ ਕਿ ਪੰਜਾਬ ਵਿਚ ਭ੍ਰਿਸ਼ਟਾਚਾਰ