ਦਿੱਲੀ ਦੀ ਇਕ ਬੇਨਿਸ਼ਾਂ ਸਮਾਧ
ਜੀਂਵਦਿਆਂ ਨਾ ਮਿਲਿਆ ਸੁਹਣਾ
ਅੰਤ ਸਮੇ ਨਾ ਆਇਆ,
ਮੁਖ ਯਾਤ੍ਰਾ ਨਾ ਕੀਤ੍ਯੁਸ ਆਕੇ
ਸਿਹਰਾ ਬੀ ਨਾ ਭਿਜਵਾਇਆ
ਬਣੀ ਸਮਾਧ ਜਗਤ ਆ ਢੁੱਕਾ
ਸੁਹਣੇ ਝਾਤਿ ਨ ਪਾਈ;
ਸ਼ਾਲਾ ਮਿਟੇ ਝਾਤਿ ਤਾਂਘ ਅਸਾਡੀ
ਤੁਸੀ ਕਰੋ ਮਨ-ਭਾਇਆ । ੩੨.
ਧੋਬੀ
ਧੋਬੀ ਕਪੜੇ ਧੋਂਦਿਆ
ਵੀਰਾ! ਹੋ ਹੁਸ਼ਿਆਰ !
ਪਿਛਲੇ ਪਾਸ੍ਯੋਂ ਆ ਰਿਹਾ
ਮੂੰਹ ਅੱਡੀ ਸੰਸਾਰ। ३३.