

ਅਮਰ ਰਸ
ਸੁਹਣੇ ਹੱਥ ਸੁਰਾਹੀ ਪ੍ਯਾਲਾ
ਦੇਖ ਦੁਖੀ ਖੁਸ਼ ਹੋਈ,
ਖੁਸ਼ ਹੋਈ ਮੁਖ ਵੇਖ ਸਜਨ ਦਾ
ਦੇਖ ਸੁਰਾਹੀ ਰੋਈ।
ਰੋਂਦੀ ਵੇਖ ਸਜਨ ਹਸ ਆਖੇ:-
'ਕੌੜੀ ਸ਼੍ਰਾਬ ਨ ਲਗਾਯਾ,
'ਅੰਮ੍ਰਿਤ ਏਸ ਸੁਰਾਹੀ ਭਰਿਆ,
ਪੀਏ ਤੇ ਜੀਵੇ ਮੋਈ।'
S ਦੇਹ ਇਕ ਬੂੰਦ ਸੁਰਾਹੀਓ ਸਾਨੂੰ
ਸੋਚ ਸਮੁੰਦਰ ਬੌੜੇ,
ਬੇਖ਼ੁਦੀਆਂ ਦੇ ਚਾੜ੍ਹ ਅਰਸ਼ ਤੇ
ਆਸ ਅੰਦੇਸੇ ਤੋੜੇ,
ਰੰਗ ਸੁਹਾਵੇ ਤੇ ਨੌਰੰਗੀ
ਪੀਂਘ ਘੁਕੇ ਆਨੰਦੀ
ਆਣ ਹੁਲਾਰੇ ਅਮਰ ਸੁਖਾਂ ਦੇ
ਮੁੜਨ त ਐਸਾ तेरे। ੫੨.