

ਐਤਕੀਂ
ਗੁਲਦਾਉਦੀਆਂ ਨਹੀਂ ਆਈਆਂ?
ਪ੍ਰਸ਼ਨ- ਛੱਤ ਬਗੀਚੇ ਏਸ ਸਾਲ ਹਨ
ਸੁੰਝਾਂ ਕਿਉਂ ਵਰਤਾਈਆਂ ?
ਗੁਲਦਾਉਦੀਆਂ ਅੱਗੇ ਵਾਂਙੂ
ਕਿਉਂ ਏਥੇ ਨਹੀਂ ਆਈਆਂ?
ਉਤਰ- ਗੁਲਦਾਉਦੀਆਂ ਸਹੀਆਂ ਸਾਡੀਆਂ
ਅਰਸੋਂ ਸਨ ਟੁਰ ਆਈਆਂ,
ਰਸਤੇ-ਮਾਰ ਇੰਦ੍ਰ ਨੇ ਰਸਤੇ
ਸੁਹਣੀਆਂ ਰੋਕ ਰਖਾਈਆਂ।
ਬੱਦਲ ਭੇਜ ਕਟਕ ਦੇ ਉਸ ਨੇ
ਸੜਕਾਂ ਸੱਭ ਰੁਕਾਈਆਂ,
ਬਿੱਜਲੀਆਂ ਦੇ ਮਾਰ ਕੜਾਕੇ
ਸੁਹਣੀਆਂ ਸਹਿਮ ਡਰਾਈਆਂ,
ਮੁਹਲੇ ਧਾਰ ਵਰ੍ਹਾਈ ਵਰਖਾ
ਅਰਸ਼ਾਂ ਨੀਰ ਭਰਾਈਆਂ,
ਧਰਤੀ ਤੇ ਜਲ ਥਲ ਕਰ ਦਿਤੇ
ਬੂਟੀਆਂ ਮਾਰ ਸੁਕਾਈਆਂ,-
ਸੁਹਣੀਆਂ ਗੁਲਦਾਉਦੀਆਂ ਸਾਡੀਆਂ
ਇੰਦਰ ਬੰਨ੍ਹ ਬਹਾਈਆਂ,