Back ArrowLogo
Info
Profile

ਜੁਰਅਤ ਮੈਂ ਕਰ ਸਕਦਾ ਨਹੀਂ

ਰੋਜ਼ ਮੇਰੀ ਓੜਨੀ ਵਿਚ

ਛੇਕ ਵੱਧ ਜਾਂਦਾ ਹੈ ਇਕ।

ਭਾਵੇਂ ਕਿਰਨਾਂ ਦੀ ਕਚਹਿਰੀ

ਹਾਲੇ ਮੇਰੀ ਗੱਲ ਤਕ ਵੀ ਤੁਰੀ ਨਹੀਂ

ਸ਼ਾਮ ਦਾ ਤੇ ਆਪਣੇ ਪਿੰਡ ਦਾ ਜਦ ਵੀ

ਗ਼ਮ ਸਾਂਝਾ ਹੋਣ ਦੀ ਗੱਲ ਸੋਚਦਾ ਹਾਂ

ਖਲ੍ਹ ਜਾਂਦਾ ਹਾਂ ਜਿਵੇਂ

ਮੈਂ ਜੋ ਵੀ ਜ਼ਿੰਦਗੀ ਦਾ ਪਲ ਬਚਾਇਆ ਹੈ

ਉਹਦੇ ਹਰ ਹੱਕ ਲਈ ਵਿਦਰੋਹ ਕਰਾਂਗਾ

ਮੈਂ ਨਿੱਤ ਮਨਸੂਰ ਨਹੀਂ ਬਣਨਾ

ਮੈਂ ਸੂਲੀ ਨਹੀਂ ਚੜ੍ਹਾਂਗਾ

 

ਮੈਂ ਆਪਣੀ ਸ਼ਾਂਤ ਸੀਮਾ ਵਿਚ

ਖੋਰੂ ਪਾ ਦਿਆਂਗਾ

ਮੈਂ ਆਪਣੀ ਲੀਕ ਨੂੰ

ਪੌਣਾਂ ਦੇ ਵਿਚ ਉਲਝਾ ਦਿਆਂਗਾ

 

35. ਅੰਤਿਕਾ

 

ਅਸੀਂ ਜੰਮਣਾ ਨਹੀਂ ਸੀ

ਅਸੀਂ ਲੜਨਾ ਨਹੀਂ ਸੀ

ਅਸੀਂ ਤਾਂ ਬਹਿ ਕੇ ਹੇਮਕੰਟ ਦੇ ਉੱਤੇ

ਭਗਤੀ ਕਰਨੀ ਸੀ

ਪਰ ਜਦ ਸਤਲੁਜ ਦੇ ਪਾਣੀ ਵਿੱਚੋਂ ਭਾਫ ਉੱਠੀ

ਪਰ ਜਦ ਕਾਜ਼ੀ ਨਜ਼ਰੁਲ ਇਸਲਾਮ ਦੀ ਜੀਭ ਰੁਕੀ

ਜਦ ਕੁੜੀਆਂ ਦੇ ਕੋਲ ਜਿਮ ਕਾਰਟਰ ਤੱਕਿਆ।

ਤੇ ਮੁੰਡਿਆਂ ਕੋਲ ਤੱਕਿਆ 'ਜੇਮਜ਼ ਬਾਂਡ'

ਤਾਂ ਮੈਂ ਕਹਿ ਉੱਠਿਆ ਚਲ ਬਈ ਸੰਤ (ਸੰਧੂ)

ਹੇਠਾਂ ਧਰਤੀ 'ਤੇ ਚਲੀਏ

ਪਾਪਾਂ ਦਾ ਤਾਂ ਭਾਰ ਵੱਧਦਾ ਜਾਂਦਾ ਹੈ

ਤੇ ਅਸੀਂ ਹੁਣ ਆਏ ਹਾਂ

ਅਹਿ ਲਓ ਅਸਾਡਾ ਜ਼ਫਰਨਾਮਾ

ਸਾਨੂੰ ਸਾਡੇ ਹਿੱਸੇ ਦੀ ਕਟਾਰ ਦੇ ਦੇਵੋ

ਅਸਾਡਾ ਪੇਟ ਹਾਜ਼ਰ ਹੈ…

23 / 23
Previous
Next