ਉਧੇਨਗਰ : ਇੱਛਰਾਂ ਦੇ ਪਿਉ ਚੌਧਲ ਦੀ ਰਾਜਧਾਨੀ ਦਾ ਨਾਂ ।
ਦਮੂੰਹੀ : ਦੋ ਮੂੰਹਾਂ ਵਾਲੀ ਸੱਪਣੀ, ਜਿਹੜੀ ਕਿਸੇ ਨੂੰ ਲੜ ਜਾਵੇ ਤਾਂ ਹਰ ਛੇ
ਮਹੀਨੇ ਬਾਅਦ ਲੜਦੀ ਰਹਿੰਦੀ ਹੈ ।
ਪੂਰਨ : ਰਾਜੇ ਸਲਵਾਨ ਦਾ ਪੁੱਤਰ ।
ਲੂਣਾ : ਰਾਜੇ ਸਲਵਾਨ ਦੀ ਦੂਜੀ ਵਹੁਟੀ, ਜੋ ਜ਼ਾਤ ਦੀ ਚਮਿਆਰ ਸੀ ।
ਦਿਗਧ : ਸ਼ਾਸਤਰਾਂ ਮੁਤਾਬਕ ਅੱਠਾਂ ਕੂਟਾਂ 'ਚ ਅੱਠ ਹਾਥੀ ਹਨ, ਜਿਨ੍ਹਾਂ
ਨੂੰ ਦਿਗਧ ਕਹਿੰਦੇ ਹਨ । ਇਨ੍ਹਾਂ ਸਦਕਾ ਧਰਤੀ ਥੰਮੀ ਹੋਈ ਹੈ।
ਪੰਜਵਾਂ ਅੰਕ
ਲੂਣਾ : ਰਾਜੇ ਸਲਵਾਨ ਦੀ ਦੂਜੀ ਵਹੁਟੀ।
ਈਰਾ : ਲੂਣਾ ਦੀ ਸਹੇਲੀ ਦਾ ਨਾਂ ।
ਪੂਰਨ : ਇੱਛਰਾਂ ਦਾ ਪੁੱਤਰ ।
ਸਲਵਾਨ : ਪੂਰਨ ਦਾ ਬਾਪ ਤੇ ਸਿਆਲਕੋਟ ਦਾ ਰਾਜਾ ।
ਇੰਦਰ : ਰੁੱਤਾਂ ਦਾ ਦੇਵਤਾ।
ਐਂਦਰ : ਐਂਦਰੀ ਜਾਂ ਏਂਦਰੀ, ਇੰਦਰ ਦੀ ਪਤਨੀ ਦਾ ਨਾਂ ਹੈ।
ਪਹਿਲਾਂ ਇਸ ਦਾ ਵਿਆਹ ਇੰਦਰ ਦੀ ਬਜਾਏ ਕਿਸੇ ਹੋਰ ਨਾਲ ਹੋ
ਗਿਆ ਸੀ।
ਛੇਵਾਂ ਅੰਕ
ਸਲਵਾਨ : ਪੂਰਨ ਦਾ ਬਾਪ ਤੇ ਸਿਆਲਕੋਟ ਦਾ ਰਾਜਾ ।
ਲੂਣਾ : ਰਾਜੇ ਸਲਵਾਨ ਦੀ ਦੂਜੀ ਵਹੁਟੀ।
ਪੂਰਨ : ਸਲਵਾਨ ਤੇ ਇੱਛਰਾਂ ਦਾ ਪੁੱਤਰ।