ਤੇ ਉਸ ਥੱਲੇ
ਪੱਟ ਵਿਛਾਏ
ਫਿਰ ਵੀ ਸਾਨੂੰ ਨੀਂਦ ਨਾ ਆਏ
ਸਾਡੀ ਛਾਂ ਨੂੰ
ਸਾਡੀ ਧੁੱਪ ਹੀ
ਕਈ ਵਾਰੀ ਨਾ ਅੰਗ ਛੁਹਾਏ
ਪਰ ਮਿੱਤਰ
ਹੇ ਮੇਰੇ ਸੱਜਣ
ਜੀਭ ਤੇਰੀ ਕੋਈ ਬਾਤ ਤਾਂ ਪਾਏ
ਬੋਲ ਕਲਹਿਣੇ
ਨੀਂਦਰ ਵਾਲੇ
ਕਿਉਂ ਤੇਰੇ ਹੇਂਠਾਂ 'ਤੇ ਆਏ ?
ਸਲਵਾਨ
ਕੀਹ ਪਾਵਾਂ
ਮੈਂ ਬਾਤ ਪਿਆਰੇ ?
ਜਿਹਨਾਂ ਖੂਹਾਂ ਦੇ ਪਾਣੀ ਖਾਰੇ
ਕਦੇ ਨਾ ਪਨਘਟ
ਬਣਨ ਵਿਚਾਰੇ
ਵਰਮਨ
ਆਖਿਰ ਐਸਾ
ਦੁੱਖ ਵੀ ਕੀਹ ਹੈ ?
ਦੁੱਖ ਤਾਂ ਪੰਛੀ ਉੱਡਣ ਹਾਰੇ
ਅੱਜ ਇਸ ਢਾਰੇ
ਕੱਲ੍ਹ ਉਸ ਢਾਰੇ
ਸਲਵਾਨ
ਸੁਣ ਸੱਜਣ