ਓਨ ਆਖਿਆ: 'ਇਕੁ ਬਾਲਕਾ ਕਲ ਮੁਕਲਾਵਾ ਲੈਕੇ ਆਇਆ ਸੀ, ਅਜੁ ਮਰ ਗਇਆ, ਮੌਤ ਵਡੀ ਪਈ ਹੈ।' ਗੁਰੂ ਜੀ ਕਹਿੰਦੇ: 'ਐਤ ਛਪੜੀ ਅਸਨਾਨੁ ਕਰੋ, ਸੁਖ ਹੋ ਜਾਵੇਗੀ। ਓਸ ਆਖਿਆ: 'ਏਸ ਛਪੜੀ ਤਾਂ ਚਮਿਆਰ ਚੰਮ ਦਬਦੇ ਹੈਨਿ। ਅਸ਼ਨਾਨ ਕਿਕੂੰ ਕਰੀਏ?' ਤਾਂ ਗੁਰੂ ਜੀ ਆਪ ਅਸ਼ਨਾਨ ਕੀਤਾ, ਆਪ ਕਾਰ ਕੱਢੀ। ਓਸ ਜਟ ਨ ਜਾਇਕੇ ਪਿੰਡ ਵਿਚ ਕਹਿਆ: 'ਜਬ ਲਗ ਅਸਨਾਂਨ ਕਰਣਾ'। ਤੀਮੀ ਪੁਰਸ ਛਪੜੀ ਮਾਰ ਕੇ ਮੱਧ ਸਿਟੀ, ਗਾਰਾ ਗੁਰਾ ਲਗੇ ਸਿਰ ਪਾਇ ਪਾਇ ਨਾਉਣ। ਸੁਖ ਹੋਇ ਗਈ। ਹੁਣ ਭੀ ਓਨ੍ਹਾ ਨੂੰ ਕੋਈ ਦੁਖ ਹੀਲਾ ਬਣਦਾ ਹੈ ਤਾਂ ਗੁਰੂ ਸਰ ਦੀ ਕਾਰ ਕਢਦੇ ਹੈਨ, ਏਹ ਬਾਤ ਰੋਸਨ ਹੈ। ਲਗੇ ਗੁਰੂ ਕੀ ਟਹਿਲ ਕਰਣ। ਗੁਰੂ ਜੀ ਪ੍ਰਸਿੰਨ ਹੋਏ ਕਹਿੰਦੇ: ਕੌਣ ਜਿਮੀਦਾਰ ਬਸਦੇ ਹੈਨਿ?' 'ਜੀ ਸਰਾ ਉਵਸਦੇ ਹੈਨਿ ਜੀ । ਗੁਰੂ ਜੀ ਨੇ ਕਹਿਆ: 'ਏਥੇ ਬਹੁਤ ਨਗਰੀ ਬਸੇਗੀ ।੫॥
6. ਧੌਲੇ ਕੇ ਤੇ ਸੋਹੀਵਾਲ*
ਗੁਰੂ ਜੀ ਨੇ ਅਗੇ ਡੇਰਾ ਕੂਚ ਕੀਤਾ। ਧੌਲੇ ਕੇ ਕੋਸ ਭਰ ਪਾਸ ਆਏ। ਗੁਰੂ ਜੀ ਕਾ ਘੋੜਾ ਅੜੀ ਕਰ ਖਲੋਤਾ। ਗੁਰ ਕੇ ਕਾਂਮਚੀਆ ਮਾਰਣ, ਅੱਡੀਆਂ ਮਾਰਣ, ਘੋੜਾ ਦੁਇ ਕਦਮਾਂ ਪਿਛਾਂਹਾਂ ਜਾਇ. ਅਗਾਹਾਂ ਨਾਂ ਜਾਏ। ਗੁਰੂ ਜੀ ਨੇ ਕਹਿਆ: ਇਹ ਤੁਰਕਾਂ ਕੇ ਬੰਦੇ ਹਨ, ਘੋੜਾ ਤਦੀ ਨਹੀ ਜਾਂਦਾ ਅਗਾਹਾਂ । ਗੁਰੂ ਜੀ ਨੇ ਮੁੜ ਕੇ ਸੁਚੇਤਾ ਸੋਹੀਵਾਲੇ ਕੀਤਾ॥੬॥
7. ਢਿੱਲਵੀਂ ਜੱਗ ਕੀਤਾ*
ਕੈਲ੍ਹ ਨਾਂ ਉਤਰੇ, ਭਾਉ ਨਾਂ ਕੀਤਾ। ਬਸੀਏ ਨਾਂ ਉਤਰੇ। ਢਿਲਮਾਂ ਕੇ ਪਾਸ ਹੋਰ ਪਿੰਡ ਬਸਦਾ ਸੀ, ਓਦੋਂ ਢਿਲੋਂ ਨਾਹੀ ਸਨਿ ਬਸਦੇ, ਓਥੇ ਡੇਰਾ ਕੀਤਾ। ਓਹੁ ਮੋਟੇ ਜਿਮੀਦਾਰ ਸਨਿ ਬਸਦੇ। ਓਨਾਂ ਨੂੰ ਮੋਟੇ ਕਿਹੰਦੇ ਸਨ। ਓਦੋਂ ਸੂਰਜ
* ਇਹ ਸੰਖੇਪ ਸਾਖੀ ਗੁ: ਪ੍ਰ: ਸੂ: ਗ੍ਰੰਥ ਵਿਚ ਰਾਸ ੧੧ ਅੰਸੂ ੩੫ ਦੇ ਅੰਕ ੨੬ ਤੋਂ ੨੯ ਤੱਕ ਵਿਚ ਵਰਣਿਤ ਹੈ। ਤੇ ਅਗਲੀ ਸਾਖੀ ਦਾ ਜਗ ਵਾਲਾ ਪ੍ਰਸੰਗ ਵੀ ਇਥੇ ਅੰਸੂ ਵਿਚ ਹੈ। ਧੌਲਾ ਹਢਿਆਏ ਤੋਂ ੩ ਮੀਲ ਦਖਣ ਪੱਛਮ ਹੈ ਤੇ ਉਸੇ ਦੇ ਨੇੜੇ ਹੀ ਸੇਰੀ ਵਾਲ ਸੁਣੀਂਦਾ ਹੈ।