ਸਾਧ ਨੂੰ ਸਿਖੀ ਪੁਛਿਆ: 'ਜੀ ਤੁਸਾਂ ਕੀ ਉਮਰ ਵਿਚ ਕਈ ਕਾਲ੍ ਪਏ ਹੋਨਿਗੇ ?'
ਸਾਧ ਕਹਿੰਦਾ; 'ਅਕੇਰਾਂ ਸਾਡੀ ਸਮਾਧਿ ਖੁਲੀ ਤਾਂ ਮਾਨੁਖ ਕੋਈ ਨਾਂ ਦਿਸਾਵੇ। ਅਸੀ ਇਕ ਦੁਇ ਤੀਸਰੀ ਮਜਲ ਗਏ ਤਾਂ ਕੋਈ ਮਨੁਖ ਦਿਸਾਇਆ। ਅਸੀ ਓਨਾਂ ਨੂੰ ਪੁਛਿਆ, ਮਨੁਖਾਂ ਨੂੰ ਕੀ ਹੋ ਗਿਆ, ਹਨ ਨਹੀਂ? ਜੀ ਬਾਰਾਂ ਬਰਸ ਹੋਏ ਕਾਲ੍ਹ ਪਏ ਨੂੰ ਮਰ ਗਏ। ਤਾਂ ਉਨ੍ਹਾਂ ਨੇ ਆਖਿਆ, ਪੰਜ ਸੈ ਕੇਸ ਵਿਚ ਬਰਖਾ ਨਹੀਂ ਹੋਈ, ਬਾਰਾਂ ਬਰਸ ਦੁਰਭਿਛ ਪਇਆ। ਪੰਜਾਹ ਰੁਪਏ ਬਕਰੇ ਦੀ ਸਿਰੀ ਹੋਇ ਗਈ।' ਸਾਧ ਨੂੰ ਖੁਸੀ ਹੋਈ। ਸਾਧ ਡੇਰੇ ਗਇਆ ॥੫੬॥
57. ਨੌਥੇਹੇ ਡੇਰਾ
ਅਗੇ ਸਾਖੀ ਹੋਰ ਚਲੀ। ਆਗੇ ਡੇਰਾ ਨੌਥੇਹੇ ਗੁਰੂ ਜੀ ਨੂੰ ਨਾਹੀ ਦਿਤਾ ਹਰੀਕਿਆਂ ਨੇ' ॥੫੭॥
58. ਪਹਿਰੇਦਾਰ ਡੋਗਰਾਂ ਨੂੰ ਬਖ਼ਸ਼ੀਸ਼
ਅਗੇ ਗੁਰੂ ਜੀ ਫੱਤੇ ਸੰਮੂ ਦੇ ਡੇਰਾ ਜਾਇ ਕੀਤਾ। ਹਰੀਕੇ ਲੁੰਝੀ ਖੇਸ ਲੈਕੇ ਮਿਲੇ। ਗੁਰੂ ਜੀ ਖੇਸ ਲੈਕੇ ਲੋਕ ਬੰਨਿਆ। ਲੁੰਙੀ ਮੋਢੇ ਧਰੀ। ਇਕ ਸਿੰਘ ਨੇ ਬਿਬੇਕ ਕੀਆ। ਗੁਰੂ ਜੀ ਨੇ ਕਹਿਆ: 'ਜੇਹਾ ਦੇਸੁ ਤੇਹਾ ਭੇਸੁ। ਮੋਢੇ ਲੁੰਝੀ ਤੇੜ ਖੇਸੁ।'
ਗੁਰੂ ਜੀ ਨੇ ਕਹਿਆ ਹਰੀ ਕਿਆਂ ਨੂੰ: 'ਰਾਤ ਨੂੰ ਪਹਿਰਾ ਦੇਣਾ!' ਹਰੀਕੇ ਕਹਿੰਦੇ; ਕੋਈ ਖਤਰਾ ਨਾ ਕਰੋ, ਡਰੁ ਕੋਈ ਨਾਹੀ।'
ਗੁਰੂ ਜੀ ਨੇ ਕਹਿਆ: 'ਜ਼ਰੂਰ ਦੇਹੁ ਪਹਿਰਾ।' ਫੇਰ ਭੀ ਕਹਿੰਦੇ: `ਡਰ ਨਾ ਕਰੋ।'
1. ਪਾ:- ਹਥਿ ਆਵੇ। ਮਿਲੇ।
2. ਐਨ १ ਅੰਸੂ १३।
3. ਐਨ ੧ ਅੰਸੂ ੧੪।