ਦਾਨ ਸਿੰਘ ਨੇ ਮੱਥਾ ਟੇਕਿਆ:
"ਗੁਰੂ ਜੀ! ਤੁਸਾਂ ਕੀ ਖੁਸ਼ੀ ਚਾਂਹਦੇ ਹਾਂ।'
ਜੰਡਾਂ ਕੀਆਂ ਮੇਖਾਂ ਲਾਈਆਂ, ਤਿੰਨ ਜੰਡ ਹਰੇ ਹਨ,
ਮੱਥਾ ਟੇਕੀਦਾ ਹੈ*॥੬੦॥
61. ਫੇਰ ਡੇਰਾ ਮੁਕਤਸਰ
ਅਗੇ ਡੇਰਾ ਮੁਕਤਸਰ ਹੋਇਆ। ਸ੍ਰੀ ਗੁਰੂ ਜੀ ਸਹਾਇ। ਮੇਰੀ ਕਰੋ ਸਹਾਇ।
ਸ੍ਰੀ ਗੋਬਿੰਦ ਸਿੰਘ ਰਾਇ! ਭੌਜਲ ਪਾਰ ਲੰਘਾਇ॥ ਫੇਰ ਬਚਨ ਕੀਤਾ, 'ਜੁਧ ਭੂਮ ਜੇ ਹੈ ਸੋ ਕੁਲਛੇਤ੍ਰ ਕੇ ਸਮਾਨ ਹੈ। ਜੈਸੇ ਕੁਲਛੇਤ੍ਰ ਭੂਮ ਫੁਲ ਨਹੀਂ ਚੁਣੀਦੇ ਤੈਸੇ ਜੁਧ ਭੂਮ ਵਿਚੋਂ ਭੀ ਫੁਲ ਨਹੀਂ ਚੁਣੀਦੇ। ਐਥੇ ਜੋ ਮੁਕਤਿਆਂ ਨੇ ਜੁਧ ਕੀਤਾ ਹੈ, ਤਾਂ ਤੇ ਇਸੀ ਜਾਗਾ ਤੰਬੂ लग्हे!'
ਸਿਖਾਂ ਨੇ ਤਿਥੇ ਹੀ ਤੰਬੂ ਛਾਇਆਵਾਨ ਲਾਇਆ। ਗੁਰੂ ਜੀ ਡੇਰਾ ਕੀਤਾ ਤੰਬੂ ਕੇ ਬੀਚ॥੬੧॥
62. ਰੂਪਾਣੇ ਘੋਗੜ ਉਧਾਰ
ਅਗੇ ਰੂਪਾਣੇ ਆਏ। ਗੁਰੂ ਜੀ ਸੁਖਾ ਛਕਿਆ। ਤੀਰ ਮਾਰਿਆ ਘੋਗੜ ਕੇ। ਜੋਰੇ ਸਿੰਘ ਪੁਛਿਆ: 'ਜੀ, ਘੋਗੜ ਕਿਉਂ ਮਾਰਿਆ ?"
ਗੁਰੂ ਜੀ ਕਹਿੰਦੇ, 'ਜੋਰਾ ਸਿੰਘ! ਇਹ ਸੌ ਜਨਮ ਘੋਗੜ ਹੀ ਹੁੰਦਾ ਆਇਆ ਹੈ। ਕਹਿੰਦੇ, 'ਏਹੁ ਰਾਜਾ ਸੀ ਘੋਗੜ। ਇਸ ਕੇ ਪਿੰਡ ਇਕੁ ਸਿਖ ਸੀ ਗਰੀਬੁ। ਰਾਜਾ ਭੀ ਸਿਖ ਸੀ। ਸਿਖ ਨੇ ਕਹਿਆ ਰਾਜੇ ਨੂੰ:— ਜੀ, ਸਿਖਾਂ ਨੂੰ ਪ੍ਰਸਾਦਿ ਕਰਣਾਂ ਸੀ, ਤੁਸੀ ਚਰਣ ਪਾਓ ਡੇਰੇ। ਰਾਜੇ ਨਿਉਂਦਾ ਮੰਨਿਆ। ਸਿਖ ਪ੍ਰਸਾਦਿ ਕਰਕੇ ਸਦਣ ਆਇਆ, ਰਾਜਾ ਸਿਖ ਦੇ ਘਰ ਗਇਆ। ਸਿਖ ਦੀ ਬੇਟੀ ਰਾਜੇ ਨੂੰ ਸੁੰਦਰ ਦ੍ਰਿਸਟੀ ਆਈ। ਰਾਤ ਨੂੰ ਰਾਜੇ ਨੇ ਸਿਖ ਦੇ ਘਰ ਪਿਆਦੇ ਭੇਜੇ— ਸਿਖ ਦੀ ਬੇਟੀ ਲੈ ਆਵੋ। ਸਿਖ
* ਐਨ ੧ ਅੰਸੂ ੧੪, ਇਹ ਗੁਰਦੁਆਰਾ ਫੀਰੋਜ਼ਪੁਰ ਜਿਲੇ ਵਿਚ ਲੁਧਿਆਣੇ ਨੂੰ ਜਾਂਦੀ ਜਰਨੈਲੀ ਸੜਕ ਤੇ ਫੀਰੋਜਪੁਰ ੪ ਮੀਲ ਤੇ 'ਗੁਰੂ ਸਰ ਬਾਸ਼ੀਦਪੁਰ' ਨਾਮ ਕਰਕੇ ਪ੍ਰਸਿੱਧ ਹੈ।