Back ArrowLogo
Info
Profile

ਗੁਰੂ ਜੀ ਕਾ ਬਚਨ ਮੰਨਿਆਂ, ਕੇਸ ਭੀ ਰਖੇ, ਗੁਰੂ ਜੀ ਕੀ ਪਾਹੁਲ ਭੀ ਲਈ, ਚਾਕਰੀ ਨਾਂ ਲਈ।

ਗੁਰੂ ਜੀ ਬਚਨ ਕੀਤਾ: ‘ਦਾਨ ਸਿੰਘ, ਗੁਰੂ ਦਿਆਲ ਹੈ ਕੁਹੁ ਮੰਗਿ ਲੈ।”

ਦਾਨ ਸਿੰਘ ਆਖਦਾ, 'ਜੇ, ਸਚੇ ਪਾਤਿਸਾਹਿ! ਆਪ ਦਿਆਲ ਹੋ ਤਾਂ ਸਾਡੀ ਨਗਰੀ ਚਰਨ ਪਾਵੇ।'

ਗੁਰੂ ਜੀ ਚੜੇ, ਤੀਸਰੇ ਪਹਿਰ ਸ਼ਿਕਾਰ ਖੇਡਦੇ ਖੇਡਦੇ ਜੰਗਲ ਬੀਚ ਆਨ ਖੜੇ ਹੋਏ। ਬਚਨ ਕੀਤਾ: ਬਡੀ ਸੁੰਦਰ ਜਮੀਨ ਹੈ, ਦਾਨ ਸਿੰਘ ਤੇਰਾ ਨਗਰ ਕਿਤਨਾਂ ਹੈ?” ਓਨਿ ਆਖਿਆ: 'ਜੀ ਸਵਾ ਕੋਸ।'

ਹੁਕਮ ਹੋਇਆ: 'ਹੁਣ ਤਾਂ ਸੋਦਰ ਵੇਲਾ ਹੈ, ਏਥੇ ਹੀ ਡੇਰਾ ਕਰੋ।' ਓਨਿ ਆਖਿਆ: 'ਬਹੁਤ ਅਛਾ ਗੁਰੂ ਜੀ!'

ਦਾਨ ਸਿੰਘ ਰਸਤ ਆਂਦੀ, ਲੰਗਰ ਕਰਵਾਇਆ। ਸੂਮਾ ਬੂਰੀ ਮਾਲੀ' ਕਾ ਦੁਧ ਲਿਆਇਆ। ਹਜੂਰ ਆਪ ਛਕਿਆ, ਬਚਨ ਕੀਤਾ: 'ਸੂਮਿਆਂ ਦੁਧ ਬੂਰੀ ਮਾਲੀ ਕਾ ਹੈ?'

ਓਨ ਆਖਿਆ: 'ਆਹੋ ਗੁਰੂ ਜੀ!

ਅਗਲੇ ਦਿਹੁ ਸਾਰੇ ਪਿੰਡ ਕੜਾਹ ਪ੍ਰਸਾਦਿ ਦੀਆਂ ਪਰਾਤਾਂ ਲਈਆਂ, ਤੇ ਇਕ ਚੰਗਾ ਬਛੇਰਾ ਲੀਆ, ਸਾਰੀ ਨਗਰੀ ਹੁੰਮ ਹੁਮਾਇਕੇ ਦਰਸਨ ਨੂੰ ਆਈ। ਗੁਰੂ ਜੀ ਕਾ ਦਰਸਨ ਕੀਤਾ, ਕੜਾਹ ਪ੍ਰਸਾਦਿ ਬਰਤਿਆ, ਘੋੜਾ ਭੀ ਦੀਆ। ਗੁਰੂ ਜੀ ਬਚਨ ਕੀਤਾ: 'ਏਹੁ ਤਾਂ ਲਖੀ ਜੰਗਲ ਹੈ।" ਤਿੰਨ ਦਿਹ ਤਿਥੇ ਹੀ ਰਹੇ।

ਮਹਿਮੇ ਸੂਮੇ ਆਖਿਆ: ‘ਗੁਰੂ ਦੀ ਕਰਾਮਾਤ ਦੇਖੀਏ।' ਫੇਰ ਕਾਲੀ ਮਾਲੀ ਕਾ ਦੁਧ ਲੈ ਗਿਆ। ਗੁਰੂ ਜੀ ਕਹਿੰਦੇ: ਸੂੰਮਿਆਂ ਕਰਾਮਾਤ ਮੰਗਦਾ ਹੈਂ ? ਅਗੇ ਬੂਰੀ ਮਾਲੀ ਕਾ ਦੁਧ ਲਿਆਂਵਦਾ, ਅਜ ਕਾਲੀ ਮਾਲੀ ਕਾ ਆਂਦਾ ?' ਸੁਮੇ ਆਖਿਆ: 'ਜੀ ਤੀਮੀ ਨੇ ਬਦਲ ਦਿਤਾ।'

ਗੁਰੂ ਜੀ ਕਹਿੰਦੇ: ‘ਕਰਾਮਾਤ ਚਾਹਿੰਦਾ ਸੀ। ਕਰਾਮਾਤ ਇਸ ਅਸਥਾਨ ਵਿਚ ਹੋਊ ॥੬੭॥

1. ਐਨ ੧ ਅੰਸੂ ੧੭ ਵਿਚ ਕਵੀ ਜੀ ਨੇ ਇਹ ਪ੍ਰਸੰਗ ਦਿੱਤਾ ਹੈ।

2. ਮੱਙ

66 / 114
Previous
Next