Back ArrowLogo
Info
Profile

ਰਾਇ ਸਿੰਘ ਕਹਿੰਦਾ: 'ਜੀ' ਬਕ੍ਰ ਦਾ ਝਟਕਾ ਛਕਿਆ ਸੀ, ਬਕ੍ਰੀ ਕਾ, ਤਾਂ ਨਾਂਹੀ ਛਕਦਾ, ਗਊ ਕਾ ਨਾਹੀ ਛਕਦਾ, ਭੈਸ ਕਾ ਹੋਵੇ ਤਾਂ ਛਕਦਾ ਹਾਂ ਜੀ।'

ਇਕੁ ਸਿਖ ਕਹਿੰਦਾ: `ਜੀ ਭੈਸ ਕਾ ਹੀ ਆਂਦਾ ਹੈ।'

ਗੁਰੂ ਜੀ ਕਹਿੰਦੇ: ਰਜਕੇ ਛਕ ਲੈ।'

ਕਹਿੰਦਾ: 'ਜੀ, ਸਤਿ ਵਚਨ ਜੀ! ਸਤਿ ਵਚਨ ॥੭੩॥

74. ਸੁਖੂ ਬੁਧੂ ਦੀਵਾਨੇ

ਅਗੇ ਸਾਖੀ ਹੋਰ ਚਲੀ।

ਅਗੇ ਘੁੱਦੇ ਤੇ ਸੁਖੂ ਦਿਵਾਨੇ ਨੇ ਕਹਿਆ, ‘ਗੁਰੂ ਨੇ ਦਿਵਾਨਾ ਮਾਰਿਆ ਹੈ ਵੈਰ ਲਈਏ।' ਪੰਜਾਹ ਦਿਵਾਨੇ ਕਠੇ ਕੀਤੇ। ਜਾਂ ਰਾਹਿ ਵਿਚਿ ਆਏ ਤਾਂ ਪੱਚੀ ਹਟ ਗਏ। ਕਹਿੰਦੇ: 'ਗੁਰੂ ਨਾਲਿ ਨਾਹੀ ਲੜਦੇ'। ਜਾਂ ਅਗੇ ਆਏ ਤਾਂ ਤੇਰਾਂ ਹਟ ਗਏ। ਜਾਂ ਅਗੇ ਆਏ ਤਾਂ ਦਸ ਹਟ ਗਏ। ਕਹਿੰਦੇ, 'ਗੁਰੂ ਨਾਲ ਨਾਹੀ ਲੜਦੇ । ਸੁਖੂ ਤੇ ਬੁਧੂ ਰਹਿ ਗਏ। ਸਾਰੰਗੀ ਤੇ ਢਡ ਸੀ ਪਾਸ, ਡੇਰੇ ਧਰ ਗਏ। ਗੁਰੂ ਜੀ ਨੂੰ ਮਥਾ ਜਾਇ ਟੇਕਿਆ।

ਗੁਰੂ ਜੀ ਕਹਿੰਦੇ: 'ਜੋ ਕੁਹ ਡੇਰੇ ਲੁਕਾਇ ਆਏ ਹਹੁ ਓਹੁ ਲੈ ਆਵੋ ! ' ਓਹੁ ਢਡ ਸਾਰੰਗੀ ਲੈ ਆਏ।

ਗੁਰੂ ਜੀ ਕਹਿੰਦੇ: 'ਗਾਓ?'

ਓਨਾਂ ਸਾਰੰਗੀ ਸੁਰ ਕੀਤੀ, ਗਾਵਣ ਲਗੇ।'

ਕਹਿੰਦਾ: ਕਚਾ ਕੋਠਾ ਵਿਚ ਵਸਦਾ ਜਾਨੀ।

ਸਦਾ ਨ ਮਾਪੇ ਨਿਤ ਨਾਹੀ ਜੁਆਨੀ।

ਗੁਰੂ ਜੀ ਕਹਿੰਦੇ: ਫੇਰ ਕਹੁ। ਤਿੰਨ ਵਾਰੀ ਕਹਾਇਆ।

ਗੁਰੂ ਜੀ ਚੜਨ ਲਗੇ। ਸੁਖੂ ਕਹਿੰਦਾ: 'ਜੀ ਸਾਡੇ ਉਤੇ ਅਸਵਾਰੀ ਕਰੋ । ਦੁਇ ਦਿਵਾਨੇ ਦੁਇ ਸਿਖ ਹੋਰ ਕੀਤੇ, ਚਾਰ ਪਾਏ ਉਤੇ ਗੁਰੂ ਜੀ ਨੂੰ ਚੜਾਕੇ ਚੱਕਿਆ। ਗੁਰੂ ਜੀ ਸੁਖੂ ਦੇ ਸਿਰ ਉਤੇ ਧੋਸੇ ਵਾਂਗੂ ਵਜਾਇੰਦੇ ਜਾਵਨ। ਸੁਖ ਦਾ ਸਿਰ ਰੋਡਾ, ਹੇਠ ਸੁਖੂ ਕਹਿੰਦਾ ਜਾਵੇ: `ਧਉਂ ਧਉਂ, ਧਉਂ ਧਉਂ। ਅਗੇ ਕੋਸਕਿ ਥੋਂ ਗੁਰੂ ਜੀ ਘੋੜੇ ਉਤੇ ਅਸਵਾਰੀ ਕੀਤੀ। ਓਸ ਕਾ ਭਾਉ ਕਰਕੇ ਚੜੇ ਸੇ ਪਲੰਘ ਉਪਰ। ਸੁਖੂ ਨੇ ਆਖਿਆ ਸੀ, 'ਜੋ ਸਾਂਗ ਆਪ ਮਾਛੀਵਾੜੇ

69 / 114
Previous
Next