ਗੁਰਮੁਖੋ! ਨਾਮ ਤੋਂ ਬਿਨਾਂ ਪਿਆਸ ਨਹੀਂ ਬੁੱਝਣੀ। ਨਾਮ ਤੋਂ ਬਿਨਾਂ ਸ਼ਾਂਤੀ ਨਹੀਂ ਮਿਲਣੀ। ਗੁਰੂ ਦੀ ਗ਼ਰੀਬ ਨਿਵਾਜ ਸਾਧ ਸੰਗਤ ਜੀ ! ਮੇਰੀਆਂ ਅੱਜ ਦੀਆਂ ਅਨੰਤ ਭੁੱਲਾਂ ਮੇਰੀਆਂ ਜਾਣ ਕੇ ਮੈਨੂੰ ਮਾਫ਼ ਕਰ ਦੇਣੀਆਂ। ਬਚਨ ਗੁਰੂ ਦਾ ਜਾਣ ਕੇ ਅੰਦਰ ਵਸਾਉਣਾ ਤਾਂ ਕਿ ਮੇਰਾ ਤੁਹਾਡਾ ਇਹ ਸਮਾਂ ਸਫਲ ਹੋ ਜਾਏ ਅਤੇ ਅਸੀਂ ਅੰਤ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਵਿਚ ਮੁੱਖ ਉੱਜਲਾ ਲੈ ਕੇ ਜਾ ਸਕੀਏ। ਵਾਹਿਗੁਰੂ ਸਾਰਿਆਂ ਦੇ ਮਨ ਨੂੰ ਸ਼ਾਂਤੀ ਬਖ਼ਸ਼ੇ। ਸਾਰਿਆਂ ਦੇ ਕਾਰਜ ਸਫਲੇ ਕਰੇ।
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
***