ਹੁਣ ਚਕਾਚੂੰਧ ਹੈ ਛਾਈ!"
(ਸਫ਼ਾ ४६)
ਇਸ ਸੰਚਯ ਦਾ ਇਕ ਹਿੱਸਾ 'ਕਸ਼ਮੀਰ ਨਜ਼ਾਰੇਂ ਇਕ ਮੋਤੀਆਂ ਦੀ ਮਾਲਾ ਹੈ, ਜਿਹੜੀ ਕਰਤਾ ਜੀ ਨੇ ਕੁਦਰਤ ਦੇਵੀ ਦੇ ਗਲੇ ਅਨੇਕ ਪਾਣੀਆ ਤੇ ਛਾਯਾਂ ਛਾਵਾਂ ਪ੍ਰਛਾਵਿਆ ਚਸ਼ਮਿਆਂ ਵਿਚ ਧੋ ਧੋ ਕੇ ਤੇ ਨਦੀਆਂ ਵਿਚ ਪ੍ਰੋ ਪ੍ਰੋ ਕੇ ਪਾਈ ਹੈ। ਇਸ ਮਾਲਾ ਵਿਚ ਨਵੇਂ-ਕਸ਼ਮੀਰ ਦੇ ਸਮੁੰਦਰ ਦੇ ਮੋਤੀ ਹਨ :-
ਮੈਂ ਰੁੰਨੀ, ਮੈਂ ਰੁੰਨੀ ਵੇ ਲੋਕਾ!
ਮੀਂਹ ਜਿਉਂ ਛਹਿਬਰ ਲਾਏ:
ਟੁਰੀ ਵਿਦਸਥਾ ਡਲ ਭਰ ਆਏ
ਤੇ ਫੁੱਲਰ ਉਮਡ ਉਮਡਾਏ:-
ਆਪਾ ਹੇਠ ਵਿਛਾਕੇ ਸਹੀਓ!
ਅਸਾਂ ਨਵਾਂ ਕਸ਼ਮੀਰ ਬਣਾਇਆ,
ਗਾਓ ਸੁਹਾਗ ਨੀ ਸਹੀਓ! ਸੁਹਣਾ,
ਕਦੇ ਸਰ ਕਰਨ ਚਲ ਆਏ॥
(ਸਫ਼ਾ २८)
ਇਸ 'ਭਾਵ-ਛਹਿਬਰ ਦੇ ਅੱਥਰੂ ਮੋਤੀ ਹਨ. ਇਹ ਕ੍ਰਿਸ਼ਨ ਗੰਗਾ ਵਿਚ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਯਾਦ ਵਿਚ ਡਿੱਗੇ ਹਨ ਤੇ ਓਥੋਂ ਮੁੜ ਗੰਗਾ ਨੇ ਆਪਣੀ ਯਾਦ ਨਾਲ ਵਿਚ ਪ੍ਰੋ ਕੇ ਭੇਟ ਕੀਤੇ ਹਨ। ਇਨ੍ਹਾਂ ਅੱਥਰੂਆਂ ਨਾਲ "ਚਸ਼ਮਾ ਮਟਨ ਸਾਹਿਬ ਤੇ