ਸ਼ਾਹਜਾਦੀ ਨੂੰ ਇਸ ਨਾਲ ਡੂੰਘਾ ਵਲਵਲੇ ਵਾਲਾ ਅੰਦਰਲਾ ਪਿਆਰ ਪੈ ਗਿਆ
,
ਪਰ ਨਾਲ ਦੁਚਿਤਾਈ ਹੋ ਗਈ। ਕਸ਼ਮੀਰ ਅੱਪੜਕੇ ਵਿਆਹ ਦੇ ਦਰਬਾਰ ਵਿਚ ਸ਼ਾਹਜ਼ਾਦੀ ਨੂੰ ਅਚਰਜਤਾ ਨਾਲ ਪਤਾ ਲਗਾ ਕਿ ਮੇਰਾ ਮਨ ਹਰ ਲੈਣ ਵਾਲਾ ਫਰਾਮੁਰਜ਼ ਹੀ ਮੇਰਾ ਸਾਹਜ਼ਾਦਾ ਪਤੀ ਪ੍ਰੀਤਮ ਹੈ। ਕਵਿ ਮੂਰ ਨੇ ਤਾਂ ਵਿਆਹ ਪਰ ਹੀ ਆਪਣਾ ਅਨੁਪਮ ਕਾਵ੍ਯ ਖਤਮ ਕੀਤਾ ਹੈ। ਇਥੇ ਲਾਲਾਰੁਖ ਦੀ ਸੁੰਦਰਤਾ ਤੇ ਓਸ ਉਪਰ ਸ਼ੈਦਾ ਹੋਯਾ ਪਰਵਾਨਾ ਫਰਾਮੁਰਜ਼
,
ਬੁਖਾਰੇ ਦਾ ਸ਼ਾਹਜ਼ਾਦਾ
,
ਵਿਆਹ ਦੀ ਪਹਿਲੀ ਰਾਤ ਦੀ ਸੁਖ ਨੀਂਦਰ ਵਿਚ ਇਕ ਸੁਫਨਾ ਦੇਖਦਾ ਹੈ
,
ਜਿਸ ਵਿਚ ਜੰਨਤ ਦੇਖਦਾ ਹੈ ਤੇ ਉਸ ਨੂੰ ਕੁਛ ਝਾਂਵਲਾ ਪੈਂਦਾ ਹੈ ਕਿ ਮੇਰੀ ਮੌਤ ਨੇੜੇ ਆ ਰਹੀ ਹੈ। ਇਸ ਸੁਫਨੇ ਬਾਦ ਉਹ ਰੱਬ ਦੀ ਦਰਗਾਹ ਵਿਚ ਇਕ ਆਰਜ਼ੂ ਮਾਨੋਂ ਵਿਲਕ ਕੇ ਕਰਦਾ ਹੈ
,
ਜਿਹੜੀ ਕਟਾਰ ਵਾਂਗ ਆਪਣੀ ਤੀਮ੍ਰਤਾ ਵਿਚ ਦਮਕਦੀ ਹੈ. ਸੁਫਨੇ ਦੇ ਹਨੇਰੇ ਵਿਚ ਫਰਾਮੁਜ਼ ਦੇ ਗੋਰੇ ਹੱਥ ਜਦ ਦੁਆ ਨੂੰ ਉਠਦੇ ਹਨ
,
ਇੰਜ ਜਾਪਦਾ ਹੈ ਜਿਵੇਂ ਦੇ ਕਮਲ ਆ ਜੁੜੇ ਹਨ ਤੇ ਹੱਥਾਂ ਦੀ ਰੋਸ਼ਨੀ ਤੇ ਦੁਆ ਦੇ ਚਮਕਦੇ ਲਫਜ਼ ਦਿਲ ਤੇ ਬਿਜਲੀ ਦਾ ਅਸਰ ਪਾਂਦੇ ਹਨ।
ਲਾਲਾ ਰੁਖ ਤੇ ਫਰਾਮੁਰਜ਼ ਜਿਹਾ ਦੇ ਪਿਆਰ ਕਰਤਾ ਜੀ ਨੇ ਇਕ ਕਵਿਤਾ
ਵਿਚ ਦਰਸਾਯਾ ਹੈ
ਵੇਖ ਬਿਜਲੀਆ ਦੇ ਹਾਰ
।
17 / 89