"ਅਰਸਾ ਤੋਂ ਲੱਖਾ ਹੀ ਸਾਥੀ ਕੱਠੇ ਹੋ ਸਾਂ ਆਏ,
ਕਿਤ ਵਲ ਲੋਪ ਯਾਰ ਓ ਹੋਏ ਮੈਂ ਲਾ ਨੀਝ ਤਕੰਦਾ।"
(ਸਫਾ ੪੩)
ਅਰਸਾ ਤੇ ਰੂਹਾਨੀ ਵਲੈਤਾਂ ਦੀ ਐਸੀ ਸਪਸ਼ਟ ਲੱਖਣਤਾ ਦਿੰਦੇ ਹੋਏ ਆਪ ਅਯਾਣੀ ਸਾਦਗੀ ਨਾਲ ਫੁੱਲ ਤੇ ਯੋਗੀ ਦੀ ਕਵਿਤਾ ਵਿਚ ਇਕ ਗੁਰਮੁਖ ਦੇ ਸਹਿਜ ਸੁਭਾ ਸੁਰਤਿ ਖੇੜੇ ਨੂੰ ਯੋਗ ਥੀਂ, ਹੱਥ ਆਈਆਂ ਸਿੱਧੀਆਂ ਥੀਂ, ਕੋਈ ਹੋਰ ਹੋਰ ਉੱਚੀ ਅਮੁੱਲ੍ਯ 'ਆਵੇਸ਼ੀ ਹਾਲਤ ਦੱਸ ਜਾਦੇ ਹਨ. ਆਪ ਦਾ ਗੁਲਾਬ ਦਾ ਫੁੱਲ ਕਹਿੰਦਾ ਹੈ-
"ਤਨ ਮਨ ਮੇਰਾ ਖੇੜਾ,
"ਖਿੜਨ ਖਿੜਾਵਣ ਬਾਝੋਂ ਸਾਨੂੰ
ਹੋਰ ਸੁਰਤ ਨਹਿ ਕਾਈ।"
(ਸਫਾ ੪੪)
ਇਕ ਆਲੀਸ਼ਾਨ ਖਿਆਲ ਆਪ ਦਾ 'ਗੰਧਕ ਦਾ ਚਸ਼ਮਾ' ਵਿਚ ਜੁੜਿਆ ਪਿਆ ਹੈ। ਚਸ਼ਮੇ ਸਾਰੇ ਸਾਫ, ਸੁਗੰਧਿਤ, ਨਿਰਮਲ ਹੁੰਦੇ ਹਨ, ਹਾਏ! ਗੰਧਕ ਦਾ ਚਸ਼ਮਾ ਕਾਲਾ, ਭੈੜਾ, ਬੂਦਾਰ ਕਿਉਂ ਹੈ? ਇਹ ਕਿੰਝ ਧੁਰਾਂ ਥੀਂ ਕਿਉਂ ਰੂਪ ਵਟਾ ਆਇਆ? ਇਹ ਚਸਮਾ ਆਪ ਨੂੰ ਉਹ ਪਰਉਪਕਾਰੀ ਦਿੱਸਿਆ,