"ਅਰਸਾ ਤੋਂ ਲੱਖਾ ਹੀ ਸਾਥੀ ਕੱਠੇ ਹੋ ਸਾਂ ਆਏ,
ਕਿਤ ਵਲ ਲੋਪ ਯਾਰ ਓ ਹੋਏ ਮੈਂ ਲਾ ਨੀਝ ਤਕੰਦਾ।"
(ਸਫਾ ੪੩)
ਅਰਸਾ ਤੇ ਰੂਹਾਨੀ ਵਲੈਤਾਂ ਦੀ ਐਸੀ ਸਪਸ਼ਟ ਲੱਖਣਤਾ ਦਿੰਦੇ ਹੋਏ ਆਪ ਅਯਾਣੀ ਸਾਦਗੀ ਨਾਲ ਫੁੱਲ ਤੇ ਯੋਗੀ ਦੀ ਕਵਿਤਾ ਵਿਚ ਇਕ ਗੁਰਮੁਖ ਦੇ ਸਹਿਜ ਸੁਭਾ ਸੁਰਤਿ ਖੇੜੇ ਨੂੰ ਯੋਗ ਥੀਂ, ਹੱਥ ਆਈਆਂ ਸਿੱਧੀਆਂ ਥੀਂ, ਕੋਈ ਹੋਰ ਹੋਰ ਉੱਚੀ ਅਮੁੱਲ੍ਯ 'ਆਵੇਸ਼ੀ ਹਾਲਤ ਦੱਸ ਜਾਦੇ ਹਨ. ਆਪ ਦਾ ਗੁਲਾਬ ਦਾ ਫੁੱਲ ਕਹਿੰਦਾ ਹੈ-
"ਤਨ ਮਨ ਮੇਰਾ ਖੇੜਾ,
"ਖਿੜਨ ਖਿੜਾਵਣ ਬਾਝੋਂ ਸਾਨੂੰ
ਹੋਰ ਸੁਰਤ ਨਹਿ ਕਾਈ।"
(ਸਫਾ ੪੪)
ਇਕ ਆਲੀਸ਼ਾਨ ਖਿਆਲ ਆਪ ਦਾ 'ਗੰਧਕ ਦਾ ਚਸ਼ਮਾ' ਵਿਚ ਜੁੜਿਆ ਪਿਆ ਹੈ। ਚਸ਼ਮੇ ਸਾਰੇ ਸਾਫ, ਸੁਗੰਧਿਤ, ਨਿਰਮਲ ਹੁੰਦੇ ਹਨ, ਹਾਏ! ਗੰਧਕ ਦਾ ਚਸ਼ਮਾ ਕਾਲਾ, ਭੈੜਾ, ਬੂਦਾਰ ਕਿਉਂ ਹੈ? ਇਹ ਕਿੰਝ ਧੁਰਾਂ ਥੀਂ ਕਿਉਂ ਰੂਪ ਵਟਾ ਆਇਆ? ਇਹ ਚਸਮਾ ਆਪ ਨੂੰ ਉਹ ਪਰਉਪਕਾਰੀ ਦਿੱਸਿਆ,
"ਭੁਲਿਆਂ ਨੇ ਹਨ ਰੋਗ ਸਹੇੜੇ
ਮੈਂ ਚਾ ਲਾਵਾਂ ਦਾਰੂ,
ਅਨੰਤ ਰਹਮ ਪਤਿਤਾਂ ਭੀ ਉਤੇ
ਤੁਠਦਾ ਧੁਰ ਤੋਂ ਆਇਆ"।
(ਸਫਾ ੪੧)
ਡਿਹਰਾਦੂਨ ਪੂਰਨ ਸਿੰਘ
ਵਿੱਛੁੜੀ ਕੂੰਜ
ਮਿੱਠੇ ਤਾਂ ਲਗਦੇ ਮੈਨੂੰ
ਫੁੱਲਾਂ ਦੇ ਹੁਲਾਰੇ,
ਜਾਨ ਮੇਰੀ ਪਰ
ਕੁੱਸਦੀ !
৭.
ਰਸ-ਰੰਗ ਛੁਹ।
ਅਨੰਤ ਦੀ ਛੁਹ।
ਹੇ ਅਨੰਤ! ਇਕ ਛੁਹ ਤੁਹਾਡੀ ਨੂੰ
ਦਿਲ ਮੰਗਦਾ ਨਹਿ ਰਜਦਾ,
ਛੁਹ ਤੁਹਾਡੀਂ ਦਾ ਕਹਿਰ ਵਿਛੋੜਾ,
ਸੇਲੇ ਵਾਂਙੂ ਵਜਦਾ
ਚਸ਼ਮੇਂ ਨੂੰ ਜਿਉਂ ਛੋਹ ਗ਼ੈਬ ਦੀ
ਮਿਲੀ, ਪਿਆ ਨਿਤ ਖੇਡੇ
'ਛੁਹ ਅਪਣੀਂ ਦੀ ਗੋਦ ਖਿਡਾ ਤਿਉਂ-
ਮਾਂ ਨੂੰ ਇਹ ਕੁਛ ਫਬਦਾ।
ਮੇਰੀ ਜਿੰਦੇ!
ਤੇਰਾ ਥਾਉ ਕਿਸੇ ਨਦੀ ਦੇ ਕਿਨਾਰੇ,
ਤੇਰਾ ਥਾਉਂ ਕਿਸੇ ਜੰਗਲ ਬੇਲੇ,
ਤੇਰੇ ਭਾਗਾਂ ਵਿਚ ਅਰਸ਼ਾਂ ਤੇ ਉਡਣਾ,
ਤੇ ਗਾਦਿਆਂ ਫਿਰਨ ਅਕੇਲੇ,
ਤੇਰਾ ਜੀਵਨ ਸੀਗਾ ਤੇਰੇ ਹੀ ਜੋਗਾ,
ਤੂੰ ਆਪੇ ਆਪੇ ਨਾਲ ਖੇਲੇਂ
ਤੂੰ ਕਿਵੇਂ ਰੌਲਿਆਂ ਵਿਚ ਆ ਖਲੋਤੀ,
ਤੇਰੇ ਚਾਰ ਚੁਫੇਰੇ ਝਮੇਲੇ?