ਜਿਉ ਮੰਡਿ ਥਰਕੇ ਖਿਚਿਆ
ਖਿਚ ਖਾ ਮੈ ਰੂਹ ਜੋ ਕੰਬੀ.-
ਹੁਸਨਾਂ ਦੇ ਰੰਗ ਲਹਿਰੇ
ਰਸਝੂੰਮ ਇਕ ਝੁਮਾਈ.
ਪੰਛੀ ਉਡਾਰ* ਵਾਂਙੂ,
ਆਪੇ ਦੇ ਖੰਭ ਫੜਕੇ,
ਇਕ ਸ੍ਵਰ ਸਿਰ ਨੂੰ ਆਯਾ
ਇਕ ਤਾਰ ਸਿਰ ਝੁਮਾਈ!
ਪੁਛਿਆ ਅਸਾਂ, "ਹੇ ਸੁਹਣੀ!
ਤੂੰ ਆਪ ਸੁੰਦਰਤਾ ਹੈਂ,
"ਹੀਰੇ ਜਵਾਹਰ ਵਾਂਙੂ
ਟਿਕਦੀ ਹੈਂ ਕਿਉਂ ਤੂੰ ਨਾਹੀਂ?
"ਪਰਬਤ ਖੜੇ ਸੁਹਾਵੇ
ਝੀਲਾਂ ਤੇ ਬਨ ਸਮੁੰਦਰ,
"ਕਾਇਮ ਇਨ੍ਹਾਂ ਦੀ ਸੋਭਾ
ਦਾਇਮ' ਰਹੇ ਹੈ ਛਾਈ!"
ਬੋਲੀ ਓ ਥਰਥਰਾਂਦੀ
ਲਰਜ਼ੇ ਵਜੂਦ ਵਾਲੀ:-
੧ ਉੱਡਣ ਨੂੰ ਯਾਰ ਪੰਛੀ ਵਾਂਗੂ ।
२ ਸਦਾ
੩ ਕਾਬਾ ਹੀ ਜਿਸ ਦਾ ਸਰੀਰ ਹੋਵੇ ।