ਕੰਡੇ।
ਫੁਲ ਗੁਲਾਬ ਤੋਂ ਕਿਸੇ ਪੁਛਿਆ.
"ਅਵੇ ਕਮਲਤਾ ਦੇ ਸਾਂਈਂ!
"ਇਸ ਸੁਰੁੱਪ, ਇਸ ਸੁਹਲ ਸੁਹਜ ਨੂੰ
ਹੈ ਕਿਉਂ ਕੰਡਿਆਂ ਬਜ ਲਾਈ?"
ਮਸਤ ਅਲਸਤੀ ਸੁਰ ਵਿਚ ਸੁਹਣੇ
ਹਸ ਕਿਹਾ: "ਖਬਰ ਨਹੀਂ ਮੈਨੂੰ
"ਤੋੜ ਨਹੀਂ-ਦੀ ਫੱਟੀ ਭਾਵੇਂ
ਮਿਰੇ ਮੌਲਾ ਨੇ ਲਿਖ ਲਾਈ"।
ਸ਼ਿਕਾਰਾ ਡਲ ਨੂੰ
ਅਸੀਂ ਸ਼ਿਕਾਰੇ ਹੋ ਗਏ ਤੇਰੇ
(ਪਰ) ਬਿਨ ਚੱਪੇ ਬਿਨ ਹਾਂਝੀ
ਕੋਈ ਠਉਰ ਨ ਥਿੱਤਾ ਸਾਡਾ
'ਮੈਂ ਤੋਂ 'ਮੈਂ ਗਈ ਵਾਂਞੀ,
ਵੇਗ ਵਾਉ ਦੇ ਲਈ ਫਿਰ ਰਹੇ
ਏਧਰ, ਓਧਰ ਗੱਭੇ
ਪਰ 'ਰਸਦਾਤੀ ਛੁਹ ਤੁਹਾਡੀ ਦੇ
ਰਸੀਏ ਹੋ ਗਏ ਹਾਂ ਜੀ।
੧ ਛੋਟੀ ਸੇਰ ਵਾਲੀ ਕਿਸ਼ਤੀ ਨੂੰ ਕਸ਼ਮੀਰ ਵਿਚ ਸ਼ਿਕਾਰਾ ਕਹਿੰਦੇ ਹਨ।
੨ ਸ੍ਰੀ ਨਗਰ ਦੇ ਲਾਗ ਦੀ ਸਾਫ ਪਾਣੀ ਵਾਲੀ ਝੀਲ ।
੩ ਮਲਾਹ ।