ਕੁਦਰਤ ਤੇ ਕਾਦਰ ਦਾ ਜਲਵਾ
ਲੈ ਲੈਂਦਾ ਇਕ ਸਿਜਦਾ
ਰੰਗ ਫੀਰੋਜ਼ੀ, ਝਲਕ ਬਲੌਰੀ
ਡਲ੍ਹਕ ਮੋਤੀਆਂ ਵਾਲੀ,
ਰੂਹ ਵਿਚ ਆ ਆ ਜਜ਼ਬ ਹੋਇ
ਜੀ ਵੇਖ ਵੇਖ ਨਹੀਂ ਰਜਦਾ।
(ਸਫਾ ६५)
ਕੁਦਰਤ ਤੇ ਕਵੀ ਦੇ ਸੰਜੋਗੀ ਮੇਲੇ ਰੂਹ ਦੇ ਇਤਿਹਾਸ ਵਿਚ ਕਾਮਯਾਬ ਤੇ ਅਣਮੁੱਲੀਆ ਘਟਨਾਂ ਹਨ, ਕਦੀ ਕਦੀ ਇਕ ਖਿਣ ਦੇ ਚਮਤਕਾਰ 'ਚੇਤੰਨਯ ਜੈਸੀ ਸੁਰਤ ਸਦਾ ਉਨਮਾਦ ਵਿਚ ਲੈ ਜਾਂਦੇ ਹਨ। ਪਰ ਜਦ ਹੁੰਦੇ ਹਨ, ਇਨ੍ਹਾਂ ਮੇਲਿਆਂ ਵਿਚ ਅਕਹਿ ਖੁਸ਼ੀ ਦੇ ਸੋਮੇ ਫੁੱਟ ਪੈਂਦੇ ਹਨ। ਇਸ ਰਸ ਦੇ ਦਰਯਾ ਅਨੱਲ੍ਹਵੇਂ ਹੁੰਦੇ ਹਨ, ਜਿਨ੍ਹਾਂ ਦੇ ਅਨੰਤ ਤੀਬਰ ਵਗ ਦੀ ਤਸਵੀਰ ਕਵੀ ਜੀ ਕੋਲੋਂ ਇਉਂ ਖਿੱਚੀ ਗਈ ਹੈ :-
ਸੀਨੇ ਖਿੱਚ ਜਿਨ੍ਹਾਂ ਨੇ ਖਾਧੀ,
ਓ ਕਰ ਅਰਾਮ ਨਹੀਂ ਬਹਿੰਦੇ।
ਨਿਹੁੰ ਵਾਲੇ ਨੈਣਾਂ ਕੀ ਨੀਂਦਰ?
ਓ ਦਿਨੇ ਰਾਤ ਪਏ ਵਹਿੰਦੇ।
ਇਕੋ ਲਗਨ ਲਗੀ ਲਈ ਜਾਂਦੀ,
ਹੈ ਟੋਰ ਅਨੰਤ ਉਨ੍ਹਾਂ ਦੀ-
ਵਸਲੇ ਉਰੇ ਮੁਕਾਮ ਨ ਕੋਈ
ਸੋ ਚਾਲ ਪਏ ਨਿਤ ਰਹਿੰਦੇ।
(ਸਫਾ ६४)
ਕੁਦਰਤ ਕਵੀ ਦਾ ਮੇਲਾ ਹਰ ਸਮੇਂ, ਹਰ ਥਾਂ ਇਕ ਨਵੇਂ ਰਸਿਕ ਪ੍ਰਕਾਸ਼ ਦਾ ਮੰਗਲ ਵੇਲਾ ਹੁੰਦਾ ਹੈ, "ਸਰਬੰ ਖਲ ਵਿਦੰ"- ਚਾ ਵਿਚ ਆਉਂਦਾ ਹੈ, ਖਿੜੇ ਫੁਲ ਆਪਣੀਆ ਰੰਗ ਅਫ਼ਸਾਨੀਆ ਵਿਚ ਨਾਚ ਕਰਦੇ ਹਨ, ਤਾਰਿਆਂ ਦੇ ਪਹਿਲਾਂ ਦੀਪ ਮਾਲਾ ਹੁੰਦੀ ਹੈ. ਇਸ ਪਿਆਰ-ਛੁਹ ਦੇ ਰਸ ਨਾਲ ਮਸਤ ਹੋ ਸ਼ਮੀਰਾਂ ਨਸ਼ੀਲੀ ਨਸ਼ੀਲੀ ਮਟਕ ਵਿਚ ਨਰਮ ਨਰਮ ਰੁਮਕਿਆਂ ਨਾਲ ਅਠਖੇਲੀਆਂ ਕਰਦੀਆਂ ਦੇ ਖੇੜੇ ਖੇੜਦੀਆਂ ਜਾਂਦੀਆਂ ਹਨ. ਸਦਾ ਬਸੰਤ ਦੇ ਸਮੇਂ ਦਾ ਪ੍ਰਭਾਵ ਛਾ ਜਾਂਦਾ ਹੈ, ਸੁਫਨੇ ਤੇ ਨੀਂਦਰ ਦਾ ਰੰਗ ਹੁੰਦਾ ਹੈ, ਵਿਚ ਸਰਬੱਤੀ ਜੀਵਨ ਦੀ ਜੁੰਬਸ਼ ਦੀ ਲਹਿਰ ਆ ਪੈਂਦੀ ਹੈ। ਇਉਂ ਤੇ ਇਹੋ ਜਿਹਾ 'ਕਵੀ-ਕੁਦਰਤ-ਸੰਗਮ ਇਨ੍ਹਾਂ ਗੁਲਜ਼ਾਰਾਂ ਵਿਚ ਹੈ ਤੇ ਇਨ੍ਹਾਂ ਛਪੇ ਵਰਕਿਆਂ ਵਿਚ 'ਜੀਵਨ-ਜਲ ਦੇ ਸੋਮੇਂ ਚੱਲ ਰਹੇ ਹਨ।
२.
ਇਸ ਸੰਚਯ ਵਿਚ ਅੰਕਿਤ ਕਵਿਤਾ ਦੀਆਂ ਚੰਨ-ਟੁਕੜੀਆਂ ਚਿੱਤ੍ਰਕਾਰ ਜੀ ਨੇ ਪਿਨਸਲ ਦੀਆਂ ਮੱਧਮ ਲਕੀਰਾਂ ਜਿਹੀਆਂ ਵਿਚ ਲੁਕਾਈਆਂ ਬੈਰਾਗੀ ਵਰਕਿਆਂ ਵਿਚ ਸੁੱਟੀਆਂ ਹੋਈਆਂ ਸਨ। ਏਹ ਕਾਗਤ ਟੁਕੜੇ ਵਿਕੋਲਿੱਤਰੇ ਪਏ ਸਨ। ਅਮੀਰ-ਰਸ ਸਦਾ ਬੇਪਰਵਾਹ
ਐਤਕਾਂ ਦੇ ਫੇਰੇ ਵਿਚ ਮੈਂ ਹੀਆ ਕਰਕੇ ਇਨ੍ਹਾਂ ਵਿਲੇਲਿੱਤਰੇ ਪਏ 'ਪਿਨਸਲ ਅੰਕਿਤ ਚਿਤ੍ਰਾਂ ਨੂੰ ਛਾਪੇ ਦਾ ਜਾਮਾਂ ਪਾਏ ਜਾਣ ਦੀ ਇੱਛਾ ਤੀਬਤਾ ਨਾਲ ਪ੍ਰਗਟ ਕਰਕੇ ਇਨ੍ਹਾਂ ਨੂੰ ਇਸ ਛਾਪੇ ਦੇ ਰੂਪ ਲਿਆਉਣ ਲਈ ਕਾਮਯਾਬੀ ਪ੍ਰਾਪਤ ਕਰ ਹੀ ਲਈ।
३.
'ਕਵੀ ਕੁਦਰਤ ਸੰਜੋਗ-ਚੁਪ ਇਕ ਚੁੰਬਕ-ਚੁਪ ਹੈ, ਪਰ ਲੋਹੇ ਦੇ ਕਿਣਕਿਆਂ ਦੀ ਤੜਪ ਇਹਦੇ ਅੰਦਰ ਦੇ ਰੰਗ ਦੀਆਂ ਅਦਾਵਾਂ ਤੇ ਰਾਜ਼ ਤੇ ਰਮਜ਼ਾਂ ਕੁਛ ਕੁਛ ਬੇ-ਨਕਾਬ ਕਰਦੀ ਹੈ। ਕਵੀ ਜੀ ਦੀਆਂ ਕਵਿਤਾਵਾਂ ਇਨ੍ਹਾਂ ਕਿਣਕਿਆਂ ਵਾਂਗ ਕੰਬ ਰਹੀਆਂ ਹਨ। ਪਿਆਰ ਨੇ ਜ਼ਿੰਦਗੀ ਦਾ ਚਿੱਟਾ ਫੜਕਦਾ ਬਾਜ਼ ਹੱਥ ਉੱਪਰ ਬਿਠਾਯਾ ਹੋਯਾ ਹੈ ਤੇ ਇਹਦੇ ਪੰਜਿਆਂ ਵਿਚ ਕਾਲ ਘੁੰਗਰੂ ਵਜ ਰਹੇ ਹਨ। ਬਾਜ਼ ਦੇ ਫੰਘਾਂ ਦੀ ਫਰਫਰਾਹਟ ਧੁਰੋਂ ਅੰਦਰੋਂ ਸੁਣਾਈ ਦਿੰਦੀ ਹੈ, ਚੁੱਪ ਕਮਾਲ ਹੈ, ਪਰ ਰਾਗ ਇਲਾਹੀ ਵੱਜ ਰਿਹਾ ਹੈ:-
ਨਾ ਕਈ ਨਾਦ ਸਰੋਦ ਸੁਣੀਵੇ
"ਫਿਰ ਸੰਗੀਤ-ਰਸ ਛਾਇਆ।"
(ਸਫਾ ६५)
ਸ਼ਾਤਿ ਹੈ, ਪਰ ਅਨੰਤ ਚਾਲ ਅਰੁਕਵੀਂ ਇਹਦੇ ਅੰਦਰ ਜਿੰਦ ਵਾਗ ਤੜਪ ਰਹੀ ਹੈ। ਬਿਜਲੀ ਕੂੰਦ ਰਹੀ ਹੈ। ਪ੍ਰਭਾਤ ਫੜਕ ਰਹੀ ਹੈ, ਕਿਰਨਾਂ ਕੰਬ ਰਹੀਆਂ ਹਨ, ਅੱਜ ਕੁਦਰਤ ਦੇਵੀ ਦੇ ਘਰ ਇਹ 'ਪਿਆਰ ਰਸ ਦਾ ਪਿੜ ਬੱਝ ਰਿਹਾ ਹੈ. ਸਭ ਕੁਛ ਰਸ ਦੇ ਸਮੁੰਦਰ ਵਿਚ ਡੁਬਕੀਆ ਲੈ ਰਿਹਾ ਹੈ। ਕਵੀ ਦੀ ਰਗ ਰਗ ਖਿੜਦੇ ਫੁੱਲ ਦੀਆਂ ਨਾੜਾਂ ਵਾਂਗ 'ਸਦਾ-ਵਿਗਾਸ' ਦੇ ਜਜ਼ਬੇ ਵਿਚ ਤੜਪ ਉੱਠੀ ਹੈ ਤੇ ਆਪਦੀ ਨਜ਼ਰ ਨਸ਼ੀਲੀ ਵਿਚ ਸਭ ਕੁਛ ਅਨੰਤ ਹੋ ਰਿਹਾ ਹੈ, ਰਸ-ਰੰਗ ਦੀ ਬਰਖ਼ਾ ਹੋ ਰਹੀ ਹੈ। ਇਧਰ ਇਹ ਸਰਬੱਤੀ ਪਿਘਲਿਆ ਪਿਆਰ ਇਸ ਅਕਹਿ ਸਮੇਂ ਸਮੁੰਦਰ ਵਾਂਗ ਹੋਇ ਫੈਲਿਓ ਅਨੁਰਾਗ ਵਾਲੇ ਰੰਗ ਵਿਚ ਤੇ ਉਪਰ ਕੁਦਰਤ ਦੀ ਸਾਰੀ ਪੰਘਰੀ ਹੋਈ ਸੁੰਦਰਤਾ ਅਨੇਕ ਆਭਾ ਵਾਲੀ, ਅਨੇਕ ਰੂਪਾਂ ਰੰਗਾਂ ਵੰਨਾਂ ਵਿਚ ਮੁੜ ਮੁੜ ਰੂਪ ਅਰੂਪ ਹੋ ਬਿਜਲੀ ਲਿਸ਼ਕਾਰਿਆਂ ਵਾਂਗ ਇਸ ਰਸ ਦੇ ਸਮੁੰਦਰ ਤੇ ਚਮਕਦੀ ਹੈ ਤੇ ਜਿਸ ਘੁਲੇ ਭਾਵਾ ਦੇ ਲਹਿਰਦੇ ਸਮੁੰਦਰ ਵਿਚੋਂ ਮੂਰਤੀਮਾਨ ਹੋ ਨਿਕਲਦੀ ਹੈ, ਜਿਵੇਂ ਚੰਨ ਤੇ ਸੂਰਜ ਦੀਆਂ ਟੁਕੜੀਆ ਲਹਿਰਾਂ ਵਿਚੋਂ ਬਾਹਰ ਨਿਕਲ ਆਵਣ।