ਕੰਬਦੇ ਪੱਥਰ।
ਮਾਰਤੰਡ' ਨੂੰ ਮਾਰ ਪਿਆਂ
"ਹੋਈ ਮੁੱਦਤ" ਕਹਿੰਦੀ ਲੋਈ,
ਪਰ ਕੰਬਣੀ ਪੱਥਰਾਂ ਵਿਚ ਹੁਣ ਤਕ
ਸਾਨੂੰ ਸੀ ਸਹੀ ਹੋਈ:
ਹਾਇ ਹੁਨਰ ਤੇ ਹਾਏ ਵਿਦ੍ਯਾ
ਹਾਇ ਦੇਸ਼ ਦੀ ਤਾਕਤ!
"ਹਾਇ ਹਿੰਦ ਫਲ ਫਾੜੀਆਂ ਵਾਲੇ'
ਹਰ ਸਿਲ ਕਹਿੰਦੀ ਰੋਈ।
੧. ਇਹ ਸੂਰਜ ਮੰਦਰ ਜਿਥੇ ਕਦੇ ਖਗੋਲ ਵਿਦ੍ਯਾ ਦਾ ਟਿਕਾਣਾ ਹੁੰਦਾ ਸੀ ਹੁਣ ਖੋਲੇ ਪਏ ਹਨ।
੨. ਸੇਬ ਨਾਸ਼ਪਾਤੀ ਵਾਂਙੂ ਇਕ ਜਾਨ ਨਹੀਂ, ਪਰ ਸੰਤਰੇ ਵਾਂਙੂ ਵਿਚੋਂ ਫਾੜੀ ਫਾੜੀ ਵੱਖੋ ਵੱਖ ਹੈ।"