ਐਤਕਾਂ ਦੇ ਫੇਰੇ ਵਿਚ ਮੈਂ ਹੀਆ ਕਰਕੇ ਇਨ੍ਹਾਂ ਵਿਲੇਲਿੱਤਰੇ ਪਏ 'ਪਿਨਸਲ ਅੰਕਿਤ ਚਿਤ੍ਰਾਂ ਨੂੰ ਛਾਪੇ ਦਾ ਜਾਮਾਂ ਪਾਏ ਜਾਣ ਦੀ ਇੱਛਾ ਤੀਬਤਾ ਨਾਲ ਪ੍ਰਗਟ ਕਰਕੇ ਇਨ੍ਹਾਂ ਨੂੰ ਇਸ ਛਾਪੇ ਦੇ ਰੂਪ ਲਿਆਉਣ ਲਈ ਕਾਮਯਾਬੀ ਪ੍ਰਾਪਤ ਕਰ ਹੀ ਲਈ।
३.
'ਕਵੀ ਕੁਦਰਤ ਸੰਜੋਗ-ਚੁਪ ਇਕ ਚੁੰਬਕ-ਚੁਪ ਹੈ, ਪਰ ਲੋਹੇ ਦੇ ਕਿਣਕਿਆਂ ਦੀ ਤੜਪ ਇਹਦੇ ਅੰਦਰ ਦੇ ਰੰਗ ਦੀਆਂ ਅਦਾਵਾਂ ਤੇ ਰਾਜ਼ ਤੇ ਰਮਜ਼ਾਂ ਕੁਛ ਕੁਛ ਬੇ-ਨਕਾਬ ਕਰਦੀ ਹੈ। ਕਵੀ ਜੀ ਦੀਆਂ ਕਵਿਤਾਵਾਂ ਇਨ੍ਹਾਂ ਕਿਣਕਿਆਂ ਵਾਂਗ ਕੰਬ ਰਹੀਆਂ ਹਨ। ਪਿਆਰ ਨੇ ਜ਼ਿੰਦਗੀ ਦਾ ਚਿੱਟਾ ਫੜਕਦਾ ਬਾਜ਼ ਹੱਥ ਉੱਪਰ ਬਿਠਾਯਾ ਹੋਯਾ ਹੈ ਤੇ ਇਹਦੇ ਪੰਜਿਆਂ ਵਿਚ ਕਾਲ ਘੁੰਗਰੂ ਵਜ ਰਹੇ ਹਨ। ਬਾਜ਼ ਦੇ ਫੰਘਾਂ ਦੀ ਫਰਫਰਾਹਟ ਧੁਰੋਂ ਅੰਦਰੋਂ ਸੁਣਾਈ ਦਿੰਦੀ ਹੈ, ਚੁੱਪ ਕਮਾਲ ਹੈ, ਪਰ ਰਾਗ ਇਲਾਹੀ ਵੱਜ ਰਿਹਾ ਹੈ:-
ਨਾ ਕਈ ਨਾਦ ਸਰੋਦ ਸੁਣੀਵੇ
"ਫਿਰ ਸੰਗੀਤ-ਰਸ ਛਾਇਆ।"
(ਸਫਾ ६५)
ਸ਼ਾਤਿ ਹੈ, ਪਰ ਅਨੰਤ ਚਾਲ ਅਰੁਕਵੀਂ ਇਹਦੇ ਅੰਦਰ ਜਿੰਦ ਵਾਗ ਤੜਪ ਰਹੀ ਹੈ। ਬਿਜਲੀ ਕੂੰਦ ਰਹੀ ਹੈ। ਪ੍ਰਭਾਤ ਫੜਕ ਰਹੀ ਹੈ, ਕਿਰਨਾਂ ਕੰਬ ਰਹੀਆਂ ਹਨ, ਅੱਜ ਕੁਦਰਤ ਦੇਵੀ ਦੇ ਘਰ ਇਹ 'ਪਿਆਰ ਰਸ ਦਾ ਪਿੜ ਬੱਝ ਰਿਹਾ ਹੈ. ਸਭ ਕੁਛ ਰਸ ਦੇ ਸਮੁੰਦਰ ਵਿਚ ਡੁਬਕੀਆ ਲੈ ਰਿਹਾ ਹੈ। ਕਵੀ ਦੀ ਰਗ ਰਗ ਖਿੜਦੇ ਫੁੱਲ ਦੀਆਂ ਨਾੜਾਂ ਵਾਂਗ 'ਸਦਾ-ਵਿਗਾਸ' ਦੇ ਜਜ਼ਬੇ ਵਿਚ ਤੜਪ ਉੱਠੀ ਹੈ ਤੇ ਆਪਦੀ ਨਜ਼ਰ ਨਸ਼ੀਲੀ ਵਿਚ ਸਭ ਕੁਛ ਅਨੰਤ ਹੋ ਰਿਹਾ ਹੈ, ਰਸ-ਰੰਗ ਦੀ ਬਰਖ਼ਾ ਹੋ ਰਹੀ ਹੈ। ਇਧਰ ਇਹ ਸਰਬੱਤੀ ਪਿਘਲਿਆ ਪਿਆਰ ਇਸ ਅਕਹਿ ਸਮੇਂ ਸਮੁੰਦਰ ਵਾਂਗ ਹੋਇ ਫੈਲਿਓ ਅਨੁਰਾਗ ਵਾਲੇ ਰੰਗ ਵਿਚ ਤੇ ਉਪਰ ਕੁਦਰਤ ਦੀ ਸਾਰੀ ਪੰਘਰੀ ਹੋਈ ਸੁੰਦਰਤਾ ਅਨੇਕ ਆਭਾ ਵਾਲੀ, ਅਨੇਕ ਰੂਪਾਂ ਰੰਗਾਂ ਵੰਨਾਂ ਵਿਚ ਮੁੜ ਮੁੜ ਰੂਪ ਅਰੂਪ ਹੋ ਬਿਜਲੀ ਲਿਸ਼ਕਾਰਿਆਂ ਵਾਂਗ ਇਸ ਰਸ ਦੇ ਸਮੁੰਦਰ ਤੇ ਚਮਕਦੀ ਹੈ ਤੇ ਜਿਸ ਘੁਲੇ ਭਾਵਾ ਦੇ ਲਹਿਰਦੇ ਸਮੁੰਦਰ ਵਿਚੋਂ ਮੂਰਤੀਮਾਨ ਹੋ ਨਿਕਲਦੀ ਹੈ, ਜਿਵੇਂ ਚੰਨ ਤੇ ਸੂਰਜ ਦੀਆਂ ਟੁਕੜੀਆ ਲਹਿਰਾਂ ਵਿਚੋਂ ਬਾਹਰ ਨਿਕਲ ਆਵਣ।
ਵਿੱਥਾ ਅਮਿਣਵੀਆ ਵਿਚ.
ਸਿਰ ਚੀਰਦੇ ਥਰਾਂਦੇ।
ਜਾਂਦੇ ਅਨੰਤ ਚਾਲੀ,
ਚਮਕਾਂ ਦੇ ਹਨ ਓਹ ਸਾਈਂ।
ਚਮਕਾਰ ਰੰਗ ਦੇਣਾ,
ਰਸ ਝੂਮ ਵਿਚ ਝੂੰਮਾਣਾਂ,
ਇਕ ਜਿੰਦ-ਛੋਹ ਲਾਣੀ,-
ਅਟਕਣ ਨਹੀਂ ਕਿਥਾਈਂ।
ਲਰਜ਼ਾ ਵਤਨ ਜਿਨ੍ਹਾਂ ਦਾ
ਲਰਜ਼ਾ ਵਜੂਦ ਉਨ੍ਹਾਂ ਦਾ,
ਰੇਖਾ ਅਨੰਤ ਅਟਿਕਵੀਂ,
ਲਰਜ਼ੇ ਦੇ ਮੱਥੇ ਪਾਈ ।
(ਸਫਾ ४२)
ਸੰਗ-ਮਰਮਰ ਵਿਚ ਪੱਥਰ ਹੋਈ ਸੁੰਦਰਤਾ ਨੂੰ 'ਜੀਅਦਾਨ ਦੇਣਾ ਆਰਟ (ਉਨਰ) ਦੀ ਉੱਚੀ ਕਿਰਤ ਹੈ, ਮੋਏ ਪੱਥਰਾਂ ਨੂੰ ਕਵੀ ਦੇ ਦਿਲ ਦੀ ਜੁੰਬਸ਼ ਹਲੂਣਦੀ ਹੈ ਤੇ ਇਕ ਨਵਾਂ ਦਰਦ ਆਉਣ ਵਾਲੇ ਸਮੇ ਦੇ ਦਿਲ ਵਿਚ ਛਿੜ ਜਾਂਦਾ ਹੈ।
ਮਾਰ ਪਈ ਜਦ ਮਾਰਤੰਡ ਨੂੰ,
ਪੱਥਰ ਰੋ ਕੁਰਲਾਣੇ:-
ਪੱਥਰ ਤੋੜੇ ਦਿਲ ਯੇ ਟੁਟਦੇ
ਦਿਲ ਕਾਬਾ ਰੱਬਾਣੇ,
ਲਾਇ ਹਥੌੜਾ ਸਾਨੂੰ ? ਪਰ ਤੱਕ
-ਸੱਟ ਪਏ ਰਬ-ਘਰ ਨੂੰ
'ਘਟ ਘਟ ਦੇ ਵਿਚ ਵਸਦਾ ਜਿਹੜਾ :-
ਤੂੰ ਕਿਨੂ ਰੱਬ ਸਿਞਾਣੇ ?,
(ਸਫ਼ਾ ੪੯)
ਅੱਜ ਥੀਂ ਬਾਦ ਇਉਂ ਜਾਪਦਾ ਹੈ ਕਿ ਸਮਾਂ ਜਰਵਾਣਿਆਂ ਦੇ ਹੱਥ ਕਵੀ ਦੀ ਕੋਮਲ ਸੁਰ ਦੀਆਂ ਚਮਕਦੀਆਂ ਤਾਰਾਂ ਨਾਲ ਬੰਨ੍ਹ ਦਿਆ ਕਰੇਗਾ-ਦੋਵੇਂ ਹਥੌੜਾ ਤੇ ਤਲਵਾਰ ਉਨ੍ਹਾਂ ਦੇ ਹੱਥਾਂ ਵਿਚੋਂ ਢਹਿ ਪਿਆ ਕਰਨਗੇ, ਕਿਸ ਪਿਛੇ ਇਹ ਕੁਝ? ਇਹ ਨਿੱਕੀ ਜੇਹੀ ਕਵਿਤਾ ਇਸ ਸੈਂਚੀ ਵਿਚ ਆਲਮਗੀਰ ਇਨਸਾਨੀ ਕਲਚਰ (ਪ੍ਰਬੁਧਤਾ) ਦੀ ਇਕ ਨਵੀਂ ਫੁੱਟੀ ਕਲੀ ਹੈ। ਇਹ ਦਇਆ ਪੈਦਾ ਕਰਨ ਦਾ ਨਵਾਂ ਜਾਦੂ ਹੈ ਤੇ ਦਇਆ ਹੀ ਕੇਵਲ ਇਨਸਾਨੀ ਧਰਮ ਹੈ। ਪਿਆਰ