

ਸੁਹਣੇ ਹਰਿਗੋਬਿੰਦ
ਅਰਸ਼ੋਂ ਆਇ ਜੋ,
ਤਿਨ੍ਹ ਦੇ ਚਰਨ-ਅਰਬਿੰਦ
ਵਿਚ ਤੂੰ ਲੇਟਦੀ,-
ਹੋਈਏਂ 'ਕ੍ਰਿਸ਼ਨਾ-ਗੰਗ
ਹੁਣ ਤੂੰ ਸੁਹਣੀਏ!
ਚਰਣਾਂ ਦਾ ਸਤਿਸੰਗ
ਕਰਦੀ ਉਨ੍ਹਾਂ ਦਾ।
ਅੱਗੇ ਹੋਰ ਨ ਲੰਘ
ਚਰਣਨ ਕਮਲ ਤੋਂ,
ਲੀਨ ਹੋਇ ਵਿਚ ਰੰਗ
ਜਾਹੁ ਸ਼ਮਾਇ ਤੂੰ!
ਪ੍ਰੀਤਮ ਦੀ ਛੁਹ-ਅੰਗ
ਸਜਨੀਏ! ਜੇ ਮਿਲੇ,
ਫਿਰ ਨ ਛੋਡੀਏ ਸੰਗ
ਅੰਕ ਸਮਾਵੀਏ*