ਕਸ਼ਮੀਰ ਤੋਂ ਵਿਦੈਗੀ।
ਸੁਹਯਾ ਤੋਂ ਜਦ ਵਿਛੁੜਨ ਲਗੀਏ
ਦਿਲ ਦਿਲਗੀਰੀ ਖਾਵੇ,
ਪਰ ਤੈਥੋ ਟੁਰਯਾ ਕਸ਼ਮੀਰੇ!
ਸਾਨੂੰ ਨਾ ਦੁਖ ਆਵੇ,
ਮਟਕ-ਹਿਲੋਰਾ ਛਹ ਤੇਰੀ ਦਾ
ਜੇ ਰੂਹ ਸਾਡੀ ਲੀਤਾ
ਖੇੜੇ ਵਾਲੀ ਮਸਤੀ ਦੇ ਰਿਹਾ
ਨਾਲ ਨਾਲ ਯਾ ਜਾਵੇ ।