Back ArrowLogo
Info
Profile

ਜਲਾਲੀਏ ਲੁਹਾਰੀਏ ਨੀ

ਕੀ ਤੂੰ ਪਰੀ ਪਹਾੜ ਦੀ

ਕੀ ਅਸਮਾਨੀ ਹੂਰ

ਸੁਹਣੀ ਦਿੱਸੇ ਫੁੱਲ ਵਾਂਗ

ਤੈਥੋਂ ਮੈਲ ਰਹੀ ਏ ਦੂਰ

ਤੈਨੂੰ ਵੇਖਣ ਆਉਂਦੇ

ਹੋ ਹੋ ਜਾਂਦੇ ਚੂਰ

ਤਾਬ ਨਾ ਕੋਈ ਝੱਲਦਾ

ਤੇਰਾ ਏਡਾ ਚਮਕੇ ਨੂਰ

ਘਰ ਲੁਹਾਰਾਂ ਜੰਮੀਓ

ਜਿਵੇਂ ਕੱਲਰ ਉੱਗਾ ਰੁੱਖ

ਜੀਵਨ ਤੈਨੂੰ ਵੇਖ ਕੇ

ਤੇ ਭੁੱਲਣ ਸਾਰੇ ਦੁੱਖ

ਫਟਕਣ ਪੰਛੀ ਵੇਖ ਕੇ

ਤੇਰਾ ਸੁਹਣਾ ਮੁੱਖ

ਜੇ ਵੇਖੇਂ ਵਿੱਚ ਸੁਹਾਂ ਦੇ,

ਤੇਰੀ ਵੀ ਲਹਿਜੇ ਭੁੱਖ

ਜਲਾਲੀ ਨੇ ਵੀ ਰੋਡੇ ਫ਼ਕੀਰ ਦੀ ਚਰਚਾ ਸੁਣੀ। ਉਹ ਇਕ ਦਿਨ ਆਪਣੀਆਂ ਸਹੇਲੀਆਂ ਨਾਲ ਬਾਗ ਵਿੱਚ ਜਾ ਪੁੱਜੀ। ਰੋਡਾ ਸਮਾਧੀ ਲਾਈ ਸਿਮਰਨ ਕਰ ਰਿਹਾ ਸੀ। ਸਾਰੀਆਂ ਨਮਸਕਾਰ ਕਰਕੇ ਬੈਠ ਗਈਆਂ। ਰੋਡੇ ਅੱਖ ਨਾ ਝਮਕੀ : ਬਸ ਮਸਤ ਰਿਹਾ।

ਜਲਾਲੀ ਸਿਮਰਨ ਕਰੇਂਦੇ ਰੋਡੇ ਵੱਲ ਤਕਦੀ ਰਹੀ, ਮੁਸਕਾਨਾਂ ਬਖੇਰਦੀ ਰਹੀ। ਕੋਈ ਰਾਂਗਲਾ ਸੁਪਨਾ ਉਹਨੂੰ ਸਾਕਾਰ ਹੁੰਦਾ ਜਾਪਿਆ। ਹੁਸਨ ਦਾ ਬੁੱਤ ਬਣਿਆਂ ਰੋਡਾ ਜਲਾਲੀ ਦੇ ਧੁਰ ਅੰਦਰ ਦਿਲ ਵਿੱਚ ਲਹਿ ਗਿਆ। ਜਲਾਲੀ ਆਪਣੇ ਆਪ ਮੁਸਕਰਾਈ। ਉਹ ਸਾਰੀਆਂ ਜਾਣ ਲਈ ਖੜੋ ਗਈਆਂ। ਰੋਡੇ ਅੱਖ ਖੋਲ੍ਹੀ, ਸਾਹਮਣੇ ਜਲਾਲੀ ਹੱਥ ਜੋੜੀ ਖੜੀ ਸੀ।

ਸੂਰਜਮੁਖੀ ਦੇ ਫੁੱਲ ਵਾਂਗ ਖਿੜਿਆ ਜਲਾਲੀ ਦਾ ਪਿਆਰਾ ਮੁੱਖੜਾ ਰੋਡੇ ਦੀ ਬਿਰਤੀ ਉਖੇੜ ਗਿਆ। ਰੋਡਾ ਸੁਆਦ-ਸੁਆਦ ਹੋ ਗਿਆ।

ਸਾਰੀ ਰਾਤ ਜਲਾਲੀ ਰੋਡੇ 'ਚ ਖੋਈ ਰਹੀ। ਸਵੇਰ ਹੁੰਦੇ ਸਾਰ ਹੀ ਉਸ ਬਾਗ ਵਿੱਚ ਆ ਰੋਡੇ ਨੂੰ ਸਿਜਦਾ ਕੀਤਾ। ਹੁਸਨ ਇਸ਼ਕ ਦੇ ਗੱਲ ਬਾਹੀਂ ਪਾ ਲਈਆਂ।

"ਰੋਡਿਆ ਤੂੰ ਮੇਰੇ ਤੇ ਕੀ ਜਾਦੂ ਧੂੜ ਦਿੱਤਾ ਹੈ, ਮੈਂ ਸਾਰੀ ਰਾਤ ਪਲ ਲਈ ਵੀ ਸੌਂ ਨਹੀਂ ਸਕੀ। ਤੇਰੇ ਖ਼ਿਆਲਾਂ 'ਚ ਮਗਨ ਰਹੀ ਆਂ।" ਹੁਸਨ ਮਚਲਿਆ।

"ਜਲਾਲੀਏ ਧੰਨੇ ਨੇ ਪੱਥਰ 'ਚੋਂ ਪਾ ਲਿਆ ਏ, ਮੇਰੀ ਭਗਤੀ ਪੂਰੀ ਹੋ ਗਈ ਏ 1 ਤੇਰੇ 'ਚ ਮੈਨੂੰ ਰੱਬ ਨਜ਼ਰੀਂ ਪਿਆ ਆਉਂਦਾ ਏ। ਜਦੋਂ ਦੀ ਤੂੰ ਮੇਰੇ ਪਾਸੋਂ ਗਈ ਏਂ

114 / 329
Previous
Next