

ਜੱਟਾਂ ਤੇ ਹੋਰ ਜਾਤੀਆਂ ਦਾ ਸੁਭਾਅ ਤੇ ਕਿਰਦਾਰ
ਲੋਕ ਸਾਹਿਤ ਕਿਸੇ ਖਿੱਤੇ 'ਚ ਵਸਦੇ ਲੋਕਾਂ ਦੇ ਜੀਵਨ ਦਾ ਦਰਪਣ ਹੁੰਦਾ ਹੈ। ਉਹਨਾਂ ਦੇ ਸੁਭਾਅ ਅਤੇ ਕਿਰਦਾਰ ਨੂੰ ਜਾਨਣ ਲਈ ਉਸ ਖਿੱਤੇ ਦੇ ਲੋਕ ਸਾਹਿਤ ਦਾ ਅਧਿਐਨ ਜ਼ਰੂਰੀ ਹੈ।
ਪੰਜਾਬ ਦਾ ਲੋਕ ਸਾਹਿਤ ਪੰਜਾਬ ਦੀ ਸਿਰਮੌਰ ਜਾਤੀ ਜੱਟਾਂ ਅਤੇ ਪੰਜਾਬ 'ਚ ਵਸਦੀਆਂ ਹੋਰ ਜਾਤੀਆਂ ਬਾਰੇ ਬੜੀ ਬੇਬਾਕੀ ਨਾਲ ਉਹਨਾਂ ਦੇ ਸੁਭਾ ਅਤੇ ਕਿਰਦਾਰ ਨੂੰ ਪੇਸ਼ ਕਰਦਾ ਹੈ। ਇਹ ਲੋਕ ਅਖਾਣਾਂ, ਲੋਕ ਕਹਾਣੀਆਂ ਅਤੇ ਲੋਕ ਗੀਤਾਂ ਦੇ ਰੂਪ ਵਿੱਚ ਉਪਲਬਧ ਹੈ। ਪੰਜਾਬੀ ਲੋਕ ਸਾਹਿਤ ਵਿੱਚ ਅਨੇਕਾਂ ਲੋਕ ਅਖਾਣ ਅਤੇ ਲੋਕ ਕਹਾਣੀਆ ਪ੍ਰਚੱਲਤ ਹਨ ਜਿਹੜੀਆ ਜੱਟਾਂ ਦੇ ਕਿਰਦਾਰ ਅਤੇ ਸੁਭਾਅ ਦਾ ਵਰਨਣ ਕਰਦੀਆਂ ਹਨ। ਜਟ ਮੁੱਢ-ਮੁੱਢ ਭੋਲਾ ਭਾਲਾ ਅਤੇ ਸਾਦੇ ਸੁਭਾਅ ਦਾ ਮਾਲਕ ਰਿਹਾ ਹੈ। ਜਿਸ ਦੇ ਕਾਰਨ ਉਸ ਨੂੰ ਹੋਰਨਾਂ ਜਾਤਾਂ ਦੇ ਲੋਕੀ ਆਨੇ-ਬਹਾਨੇ ਕਰਕੇ ਲੁੱਟਦੇ ਰਹੇ ਹਨ-
ਜੱਟ ਕੀ ਜਾਣੇ ਲੌਂਗਾਂ ਦਾ ਭਾਅ
...................
ਜੱਟ ਫ਼ਕੀਰ ਗਲ ਗੰਢਿਆਂ ਦੀ ਮਾਲਾ
ਕਿੰਨੀ ਸਾਦਗੀ ਹੈ ਜਟ ਦੇ ਸੁਭਾਅ ਵਿੱਚ । ਜੱਟ ਦਾ ਸੁਭਾਅ ਜਿੱਥੇ ਭੋਲਾ ਤੇ ਸਾਦਾ ਹੁੰਦਾ ਹੈ ਉੱਥੇ ਉਸਦੀ ਅੜਬਾਈ ਦਾ ਕੋਈ ਮੁਕਾਬਲਾ ਨਹੀਂ-
ਜੱਟ ਗੰਨਾ ਨੀ ਦਿੰਦਾ
ਗੁੜ ਦੀ ਭੇਲੀ ਦੇ ਦੇਂਦਾ ਹੈ
ਜੱਟ ਵਿਗੜਨ ਲੱਗਿਆਂ ਦੇਰ ਨਹੀਂ ਲਾਉਂਦਾ-
ਜੱਟ ਤੋਂ ਭਲਾ ਮੂਲ ਨਾ ਭਾਲ
ਜੱਟ ਥੱਲੇ ਤਦ ਕਢੇ ਗਾਲ
ਸਿਰ ਤੋਂ ਲਾਹ ਕੇ ਮਾਰੇ ਭੌਂ
ਲੈਣਾ ਇਕ ਨਾ ਦੇਣੇ ਦੋ
ਜੱਟ ਦੇ ਸੁਭਾਅ ਦੀ ਇਕ ਹੋਰ ਵੱਡੀ ਘਾਟ ਹੈ ਕਿ ਉਹ ਕੀਤੇ ਨੂੰ ਬਹੁਤ ਛੇਤੀ ਭੁੱਲ ਜਾਂਦਾ ਹੈ—
ਜੱਟ ਨਾ ਜਾਣੇ ਗੁਣ ਕਰਾ
ਚਣਾ ਨਾ ਜਾਣੇ ਵਾਹ
ਪਰ ਜੱਟ ਦੀ ਸਾਂਝ-ਭਿਆਲੀ ਬੜੀ ਪ੍ਰਸਿੱਧ ਹੈ। ਉਹ ਦੂਜੇ ਲਈ ਆਪਣਾ ਸਭ ਕੁਝ ਕੁਰਬਾਨ ਕਰ ਸਕਦਾ ਹੈ—
ਜੱਟ ਜਿਹਾ ਰਾਠ ਨੀ, ਜੇ ਤਿੜੇ ਨਾ
ਟਿੰਡ ਜਿਹਾ ਭਾਂਡਾ ਨੀ, ਜੇ ਰਿੜ੍ਹੇ ਨਾ
ਤੂਤ ਜਿਹਾ ਕਾਠ ਨੀ, ਜੇ ਲਿਫੇ ਨਾ
ਜੱਟ ਖੁਦਗਰਜ਼ ਹੁੰਦਾ ਹੈ, ਜੇਕਰ ਉਸ ਨੂੰ ਗਰਜ਼ ਹੋਵੇ ਤਾਂ ਐਵੇਂ ਰਿਸ਼ਤੇਦਾਰੀਆਂ ਗੰਢ ਲੈਂਦਾ ਹੈ—
ਜਾਂ ਜੱਟ ਦੀ ਪਈ ਬਿਆਈ
ਕਿਸੇ ਨੂੰ ਫੂਫੀ ਕਿਸੇ ਨੂੰ ਤਾਈ
ਜਦੋਂ ਆਪਣਾ ਕੰਮ ਕੱਢ ਲਿਆ-
ਜਾਂ ਜੱਟ ਦੇ ਜੌਂ ਪੱਕੇ
ਸਕੀ ਮਾਂ ਨੂੰ ਮਾਰੇ ਧੱਕੇ
ਦੂਜੀਆਂ ਜਾਤਾਂ ਦੇ ਲੋਕ ਆਪਣੀਆਂ ਜਾਤਾਂ ਦੇ ਟੱਬਰ ਪਾਲਦੇ ਹਨ- ਕੇਵਲ ਜੱਟ ਹਨ ਜਿਹੜੇ ਕਦੀ ਆਪਣਿਆਂ ਦਾ ਫਾਇਦਾ ਨਹੀਂ ਕਰਦੇ-
ਕੁੱਕੜ, ਕਾਂ, ਕਰਾੜ, ਕਬੀਲਾ ਪਾਲਦੇ
ਜੱਟ, ਮਹਿਆਂ, ਸੰਸਾਰ ਕਬੀਲਾ ਗਾਲਦੇ
ਜੇਕਰ ਜੱਟ ਦੀ ਆਰਥਿਕ ਹਾਲਤ ਚੰਗੀ ਹੋਵੇ ਤਾਂ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ- ਚਿੱਟਾ ਕੱਪੜਾ ਕੁੱਕੜ ਖਾਣਾ ਉਸ ਜੱਟ ਦਾ ਕੀ ਟਿਕਾਣਾ ਜਦੋਂ ਜੱਟ ਆਪਸ ਵਿੱਚ ਏਕਾ ਕਰ ਲੈਣ ਤਾਂ ਕਿਸੇ ਹੋਰ ਦੀ ਉੱਕਾ ਹੀ ਪਰਵਾਹ ਨਹੀਂ ਕਰਦੇ। ਜੱਟ ਦੀਆਂ ਸੋ ਮਾਵਾਂ ਹੁੰਦੀਆਂ ਹਨ ਉਹ ਤਾਂ ਸੈਂਕੜੇ ਕੋਹਾਂ ਤੇ ਵੀ ਰਿਸ਼ਤੇਦਾਰੀਆਂ ਕੱਢ ਲੈਂਦੇ ਹਨ-
ਜੱਟ ਜੱਟਾਂ ਦੇ
ਭੋਲੂ ਨਰਾਇਣ ਦਾ
ਜਾ
ਜੱਟ, ਜੱਟਾਂ ਦੇ ਸਾਲੇ
ਵਿਚੇ ਕਰਦੇ ਘਾਲੇ ਮਾਲੇ
ਜੱਟ ਦਾ ਖਚਰਾਪਣ ਬੜਾ ਪ੍ਰਸਿੱਧ ਹੈ। ਜੇ ਕਰ ਜੱਟ ਮਚਲਾ ਬਣ ਜਾਵੇ ਤਾਂ ਉਹ ਕਿਸੇ ਨੂੰ ਵੀ ਆਈ ਗਈ ਨਹੀਂ ਦੇਂਦਾ-
ਜੱਟ ਹੋਇਆ ਕਮਲਾ
ਖੁਦਾ ਨੂੰ ਲੈ ਗਏ ਚੋਰ
ਜੱਟਾਂ ਬਾਰੇ ਮਾਲਵੇ ਦਾ ਪ੍ਰਸਿੱਧ ਕਵੀਸ਼ਰ ਗੁਰਦਿੱਤ ਸਿੰਘ 'ਕਾਕਾ ਪ੍ਰਤਾਪੀ'