

ਮੁੱਠਾਂ ਇਕ ਦੂਜੀ ਤੇ ਰੱਖ ਕੇ, ਦਾਇਰਾ ਬਣਾ ਕੇ, ਖਲੋ ਜਾਂਦੇ ਹਨ। ਇਕ ਆਵਾਜ਼ ਦਾਈ ਵਾਲੇ ਤੋਂ ਪੁੱਛਦੇ ਹਨ :-
ਭੰਡਾ ਭੰਡਾਰੀਆ
ਕਿੰਨਾ ਕੁ ਭਾਰ ?
ਦਾਈ ਵਾਲਾ ਹੇਠੋਂ ਉੱਤਰ ਦਿੰਦਾ ਹੈ :-
ਇਕ ਮੁੱਠੀ ਚੁੱਕ ਲੈ
ਦੂਈ ਨੂੰ ਤਿਆਰ
ਇਸ ਪ੍ਰਕਾਰ ਗਾਉਂਦੇ ਹੋਏ ਬੱਚੇ ਕੱਲੀ-ਕੱਲੀ ਮੁੱਠੀ ਚੁੱਕਦੇ ਹਨ ਜਦੋਂ ਸਾਰੀਆਂ ਮੁੱਠੀਆਂ ਚੁੱਕੀਆਂ ਜਾਂਦੀਆਂ ਹਨ ਤਾਂ ਬੱਚੇ ਇਕ ਦਮ ਨਸਦੇ ਹੋਏ ਗਾਉਂਦੇ ਹਨ :
ਹਾਏ ਕੁੜੇ ਦੰਦਈਆ ਲੜ ਗਿਆ।
ਬੂਈ ਕੁੜੇ ਦੰਦਈਆ ਲੜ ਗਿਆ।
ਦਾਈ ਵਾਲਾ ਉਹਨਾਂ ਨੂੰ ਛੂੰਹਦਾ ਹੈ। ਜਿਸ ਬੱਚੇ ਨੂੰ ਉਹ ਛੁਹ ਲਵੇ ਉਸ ਦੇ ਸਿਰ ਦਾਈ ਆ ਜਾਂਦੀ ਹੈ।
ਉਠਕ ਬੈਠਕ ਵਧੇਰੇ ਕਰਕੇ ਛੋਟੇ ਬੱਚੇ ਖੇਡਦੇ ਹਨ। ਇਸ ਖੇਡ ਵਿੱਚ ਦਾਈ ਵਾਲਾ ਕਤਾਰੋਂ ਬਾਹਰ ਖੜੋਤਾ ਹੁੰਦਾ ਹੈ। ਲਾਈਨ ਤੇ ਖੜੋਤੇ ਬੱਚੇ ਉੱਚੀ ਆਵਾਜ਼ ਵਿੱਚ ਬੋਲਦੇ ਹਨ :-
ਗੱਡਾ ਗਡੋਰੀਆ
ਗੱਡੇ ਵਿਚ ਖੁਹ
ਖੜੇ ਨੂੰ ਛੱਡ ਕੇ
ਬੈਠੇ ਨੂੰ ਛੂਹ
ਦਾਈ ਵਾਲਾ ਬੈਠਿਆਂ ਨੂੰ
ਛੂਹਣ ਦੀ ਕੋਸ਼ਿਸ਼ ਕਰਦਾ ਹੈ
ਤੇ ਇੰਨੇ ਨੂੰ ਝੱਟ ਆਵਾਜ਼ ਉੱਠਦੀ ਹੈ :-
ਗੱਡਾ ਗਡੋਰੀਆ
ਗੱਡੇ ਵਿਚ ਖੂਹ
ਬੈਠੇ ਨੂੰ ਛੱਡ ਕੇ
ਖੜੇ ਨੂੰ ਛੁਹ
ਫੇਰ ਦਾਈ ਵਾਲਾ ਖੜਿਆਂ ਨੂੰ ਛੁਹਣ ਦੀ ਕੋਸ਼ਿਸ਼ ਕਰਦਾ ਹੈ ਜਿਸ ਸੱਚੇ ਨੂੰ ਛੂਹ ਲਵੇ ਉਸ ਦੇ ਸਿਰ ਦਾਈ ਆ ਜਾਂਦੀ ਹੈ।
"ਊਚ ਨੀਚ' ਖੇਡ ਅਕਸਰ ਦਸ ਬਾਰਾਂ ਸਾਲ ਦੇ ਬੱਚੇ ਬੜੇ ਚਾਅ ਨਾਲ ਖੇਡਦੇ ਹਨ। ਦਾਈ ਵਾਲੇ ਬੱਚੇ ਤੋਂ ਬਾਕੀ ਬੱਚੇ ਗਾਉਂਦੇ ਹੋਏ ਪੁੱਛਦੇ ਹਨ :-
ਅੰਬਾਂ ਵਾਲੀ ਕੋਠੜੀ
ਬਦਾਮਾਂ ਵਾਲਾ ਵਿਹੜਾ
ਬਾਬੇ ਨਾਨਕ ਦਾ ਘਰ ਕਿਹੜਾ ?
ਦਾਈ ਵਾਲਾ ਬੱਚਾ ਅੱਗੋਂ ਉੱਚੀ ਜਾਂ ਨੀਵੀਂ ਥਾਂ ਵੱਲ ਇਸਾਰਾ ਕਰਕੇ "ਔਹ"