ਬਾਦਰਾਇਣ ਉਨ੍ਹਾਂ ਵਿਚੋਂ ਹੈ ਜਿਨ੍ਹਾਂ ਨੂੰ ਯਕੀਨਨ ਗਲਤ ਸਮਝਿਆ ਜਾਂਦਾ ਹੈ ਕਿਉਂਕਿ ਉਹ ਬੇਹੱਦ ਗੰਭੀਰ ਹੈ। ਪਹੁੰਚੇ ਬੰਦੇ ਨੂੰ ਗੰਭੀਰ ਨਹੀਂ ਹੋਣਾ ਚਾਹੀਦਾ, ਇਹ ਚੰਗੀ ਆਦਤ ਨਹੀਂ। ਪਰ ਹਜ਼ਾਰਾਂ ਸਾਲ ਪਹਿਲਾਂ ਇਹ ਬ੍ਰਾਹਮਣ, ਬ੍ਰਾਹਮਣਾ ਵਿਚ ਰਹਿੰਦਾ, ਬ੍ਰਾਹਮਣਾ ਨਾਲ ਗੱਲਾਂ ਕਰਦਾ। ਬ੍ਰਾਹਮਣ ਸੰਸਾਰ ਵਿਚਲੇ ਸਭ ਤੋਂ ਗੰਭੀਰ ਬੰਦੇ ਹੁੰਦੇ ਹਨ। ਪਤੇ, ਭਾਰਤ ਵਿਚ ਮਜ਼ਾਕ ਨਹੀਂ ਹਨ? ਬ੍ਰਾਹਮਣ ਮਜ਼ਾਕ ਨਹੀਂ ਕਰਦੇ, ਉਨ੍ਹਾਂ ਨੂੰ ਲਗਦੇ ਮਜ਼ਾਕ ਸ਼ੋਭਨੀਕ ਨਹੀਂ, ਮਜ਼ਾਕ ਕਰਨ ਨਾਲ ਪਾਪ ਲਗਦੈ, ਬ੍ਰਾਹਮਣ ਪਵਿੱਤਰ ਲੋਕ ਹਨ।
ਇਹ ਗਲ ਸਮਝਦਿਆਂ ਮੈਂ ਬਾਦਰਾਇਣ ਨੂੰ ਖਿਮਾ ਕਰ ਸਕਦਾ ਹਾਂ ਪਰ ਇਹ ਦੱਸਣਾ ਜਰੂਰੀ ਹੈ ਕਿ ਉਹ ਕੁਝ ਵਧੀਕ ਗੰਭੀਰ ਹੈ। ਉਸ ਨੂੰ ਆਪਣੀਆਂ ਕਿਤਾਬਾਂ ਦੀ ਲਿਸਟ ਵਿਚ ਰਖਣ ਬਾਰੇ ਮੈਂ ਦੁਬਿਧਾ ਵਿਚ ਸਾਂ। ਦੁਬਿਧਾ ਉਸ ਵਿਚਲੀ ਗੰਭੀਰਤਾ ਕਾਰਨ ਹੀ ਸੀ। ਮੀਰਦਾਦ ਬਾਰੇ ਮੈਨੂੰ ਦੁਚਿਤੀ ਵਿਚ ਨਹੀਂ ਪੈਣਾ ਪਿਆ, ਨਾ ਉਮਰ ਖਿਆਮ ਦੀਆਂ ਰੁਬਾਈਆਂ ਬਾਰੇ। ਪਰ ਬਾਦਰਾਯਣ ਤੇ ਉਸਦੇ ਬ੍ਰਹਮਸੂਤਰ ਬਾਰੇ ਦੁਚਿਤੀ ਵਿਚ ਪੈ ਗਿਆ। ਪੂਰਬ ਦੇ ਲੋਕ ਇਸ ਨੂੰ ਸਰਬੋਤਮ ਗ੍ਰੰਥ ਮੰਨਦੇ ਹਨ, ਯਕੀਨਨ ਇਹ ਹੈ ਵੀ।
ਮੈਂ ਬੜੀਆਂ ਗੰਭੀਰ ਕਿਤਾਬਾਂ ਪੜ੍ਹੀਆਂ ਹਨ, ਇਥੋਂ ਤੱਕ ਕਿ ਕੰਬਖਤ ਸਾਧ ਜਾਰਜ ਗੁਰਜਿਫ ਦੀ ਆਲ ਐਂਡ ਐਵਰੀਥਿੰਗ ਤਕ ਪੜ੍ਹੀ ਪਰ ਜਿਥੋਂ ਤਕ ਗੰਭੀਰਤਾ ਦਾ ਸਵਾਲ ਹੈ ਬਾਦਰਾਇਣ ਦੇ ਬ੍ਰਹਮਸੂਤਰ ਨਾਲ ਕੋਈ ਮੁਕਾਬਲਾ ਨਹੀਂ। ਉਹ ਆਪਣੀ ਗੰਭੀਰਤਾ ਵਿਚ ਵੀ ਅਨੰਤ ਹੈ। ਕਾਸ਼, ਕਦੀ ਥੋੜ੍ਹਾ ਬਹੁਤ ਹੱਸਿਆ ਹੁੰਦਾ।
ਇਸਾਈਆਂ ਨੂੰ ਯਕੀਨ ਹੈ ਈਸਾ ਕਦੀ ਨਹੀਂ ਹੱਸਿਆ। ਮੈਂ ਨਹੀਂ ਮੰਨਦਾ ਇਹ ਗੱਲ। ਉਕਾ ਨੀ ਮੰਨਦਾ। ਬਾਦਰਾਇਣ ਬਾਰੇ ਕਿਹਾ ਜਾ ਸਕਦੈ ਉਹ ਕਦੀ ਨਾ ਹੱਸਿਆ ਹੋਵੇ। ਉਹ ਬਹੁਤ ਗੰਭੀਰ ਹੈ, ਸਿਰੇ ਦਾ ਗੰਭੀਰ। ਉਸ ਦੇ ਗ੍ਰੰਥ ਤੋਂ ਵਧੀਕ ਗੰਭੀਰ ਕਿਰਤ ਪੈਦਾ ਨਹੀਂ ਹੋ ਸਕਦੀ। ਇਸ ਗ੍ਰੰਥ ਵਿਚ ਉਹ ਕਹਿਣਾ ਕੀ ਚਾਹੁੰਦਾ ਹੈ, ਇਸ ਬਾਰੇ ਹਜ਼ਾਰਾਂ ਭਾਸ਼ਯ ਲਿਖੇ ਗਏ ਹਨ। ਸੱਚ, ਵਿਆਖਿਆ ਦਾ ਮੁਥਾਜ ਨਹੀਂ ਹੁੰਦਾ ਪਰ ਜਦ ਤੁਸੀਂ ਉਸ ਨੂੰ ਗੰਭੀਰ ਲਿਬਾਸ ਪਹਿਨਾ ਦਿਉ ਫਿਰ ਟੀਕਾਕਾਰ ਤੁਰ ਪੈਂਦੇ ਹਨ ਪਿਛੇ ਪਿਛੇ। ਟੀਕਾਕਾਰ ਸੰਤਾਨ ਦੀ ਟੂਟੀ ਹੁੰਦੇ ਹਨ। ਤਾਂ ਵੀ, ਇਹ ਗ੍ਰੰਥ ਮਹਾਨ ਹੈ, ਬਾਦਰਾਇਣ ਦੀ ਗੰਭੀਰਤਾ ਦੇ ਬਾਵਜੂਦ ਮਹਾਨ ਹੈ। ਬਾਦਰਾਇਣ ਸਿਖਰ ਤੇ ਪੁੱਜਿਆ, ਅਨੰਤ ਤੱਕ, ਪੂਰੀ ਬਾਰੀਕੀ ਅਤੇ ਸਾਵਧਾਨੀ ਨਾਲ, ਵਿਗਿਆਨੀ ਜਿਹੀ ਪ੍ਰਬੀਨਤਾ ਨਾਲ।
ਆਚਾਰੀਆ ਦਾ ਖਿਤਾਬ ਭਾਰਤ ਵਿਚ ਉਸ ਨੂੰ ਮਿਲਦਾ ਹੈ ਜਿਸਨੇ ਤਿੰਨ ਚੀਜ਼ਾਂ ਤੇ ਟੀਕਾਕਾਰੀ ਕੀਤੀ ਹੋਵੇ, ਪਹਿਲਾ 108 ਉਪਨਿਸ਼ਦਾਂ ਤੇ, ਦੂਜਾ ਕ੍ਰਿਸ਼ਨ ਜੀ ਦੇ ਰੂਹਾਨੀ ਗੀਤ ਭਗਵਦ ਗੀਤਾ ਉਤੇ ਤੇ