Back ArrowLogo
Info
Profile

ਨਹੀਂ ਕਿ ਆਪਣੀ ਪ੍ਰਤੱਗਿਆ ਭੰਗ ਕਰੋ, ਪਰ ਮੈਨੂੰ ਪ੍ਰਸੰਨਤਾ ਤੇ ਬਲ ਬਖਸ਼ੋ ਜੋ ਮੈਂ ਇਸ ਵੀਰ ਭੈਣ ਨੂੰ ਆਪ ਦੇ ਦਰ ਜੋਗਾ ਕਰ ਸਕਾਂ। ਕਲਗੀਆਂ ਵਾਲੇ ਜੀਤ ਜੀ ! ਵਾਹਿਗੁਰੂ ਬਲ ਦੇਵੇ, ਤੁਸੀਂ ਇਸ ਜੋੜੀ ਦਾ ਸੰਕਟ ਹਰੋ।

੫.

ਪਰਮਾਰਥ ਨੂੰ ਗੁਰਬਾਣੀ ਵਿਚ ਖੰਡੇ ਦੀ ਧਾਰ ਲਿਖ੍ਯਾ ਹੈ, ਇਸਦਾ ਅਰਥ ਧਾਰ ਵਾਂਙੂ ਚੁੱਕਣ ਵਾਲਾ ਨਹੀਂ ਪਰ ਇਤਨਾ ਬ੍ਰੀਕ ਤੇ ਸੂਖਮ ਹੈ ਕਿ ਜਿੰਨੀ ਖੰਡੇ ਦੀ ਧਾਰ ਹੁੰਦੀ ਹੈ। ਐਸੀ ਸੂਖਮ ਧਾਰਾ ਤੇ ਤੁਰਨਾ ਔਖਾ ਹੁੰਦਾ ਹੈ, ਕਿਸੇ ਨਾ ਕਿਸੇ ਪਾਸੇ ਉਲਰ ਜਾਈਦਾ ਹੈ। ਕਈ ਪਰਮਾਰਥੀ ਲੋਕ ਸੰਸਾਰ ਤੋਂ ਵੈਰਾਗ ਕਰਦੇ ਕਰਦੇ ਐਨੇ ਓਪਰੇ ਹੋ ਜਾਂਦੇ ਹਨ ਕਿ ਉਨ੍ਹਾਂ ਦਾ ਸੁਭਾਵ ਗੁਸੈਲਾ ਤੇ ਗਮਰੁੱਠ ਜੇਹਾ ਹੋ ਜਾਂਦਾ ਹੈ, ਕਈ ਢੱਠੇ ਜੇਹੇ ਮਨ ਵਾਲੇ ਹੋ ਜਾਂਦੇ ਹਨ। ਦੂਜੇ ਪਾਸੇ ਜੋ ਲੋਕ ਪਰਮੇਸੁਰ ਪਿਤਾ ਨੂੰ ਭੁਲਦੇ ਹਨ ਓਹ ਖੁਦਗਰਜ਼ ਹੋ ਜਾਂਦੇ ਹਨ। ਖੁਦਗਰਜ਼ੀ ਦੇ ਕਾਰਣ ਸ੍ਰਿਸ਼ਟੀ ਲਈ ਦੁਖਦਾਈ ਤੇ ਆਪੇ ਲਈ ਪੈਰ ਕੁਹਾੜਾ ਮਾਰਨ ਵਾਲੇ ਬਣਦੇ ਹਨ। ਪਰ ਕਈ ਐਸੇ ਬੀ ਹਨ ਕਿ ਓਹ ਨਿਰਾ ਪਰਉਪਕਾਰ ਕਰਦੇ ਹਨ। ਉਨ੍ਹਾਂ ਦੀ ਸੁਰਤ ਖਿਡਾਉ ਵਿਚ ਰਹਿੰਦੀ ਹੈ ਤੇ ਜਿਨ੍ਹਾਂ ਦਾ ਭਲਾ ਕਰਦੇ ਹਨ, ਉਨ੍ਹਾਂ ਵਿਚ ਹੀ ਰੁੱਝਕੇ ਆਪੇ ਤੋਂ ਗੁਆਚ ਜਾਂਦੇ ਹਨ। ਅਸਲ ਵਿਚ ਏਹ ਦੂਜਿਆਂ ਨੂੰ ਪ੍ਯਾਰ ਨਹੀਂ ਕਰਦੇ, ਅਪਣੀ ਹਉਂ ਨੂੰ ਕਰਦੇ ਹਨ, ਜੋ ਲੋਕਾਂ ਦੀ ਵਾਹ ਵਾਹ ਤੇ ਪਲਦੀ ਹੈ। ਦੁਹਾਂ ਤਰ੍ਹਾਂ ਦੇ ਔਗੁਣਾਂ ਤੋਂ ਬਚਣ ਲਈ ਗੁਰੂ ਜੀ ਦਾ ਵਾਕ ਹੈ: 'ਏਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ।' ਅਰਥਾਤ--ਵਾਹਿਗੁਰੂ ਨੂੰ ਪਿਤਾ ਸਮਝੋ, ਆਪ ਨੂੰ ਬੱਚਾ ਤੇ ਬਾਕੀਆਂ ਨੂੰ ਆਪਣੇ ਭਿਰਾਉ ਸਮਝ ਕੇ ਭਲਿਆਈ ਦੀ ਵਰਤਣ ਕਰੋ। ਐਸਾ ਕਰਨ ਵਾਲੇ ਜੋ ਸ੍ਰਿਸ਼ਟੀ ਪ੍ਰੇਮ ਕਰਦੇ ਹਨ ਹਉਂ ਲਈ ਨਹੀਂ, ਪਰ ਵਾਹਿਗੁਰੂ ਦੇ ਪ੍ਰੇਮ ਤੇ ਹੁਕਮ ਵਿਚ ਕਰਦੇ ਹਨ। ਓਹ ਜੋ ਭਲਾਈ, ਨੇਕੀ, ਪੁੰਨ ਕਰਮ ਕਰਦੇ ਹਨ ਸਾਂਈਂ ਨੂੰ ਅਰਪਦੇ ਹਨ ਇਉਂ ਹਉਂ ਤੋਂ

20 / 36
Previous
Next