

ਲਾ ਜੀਕੋਨਡਾ ਦੀ ਮੁਸਕਾਨ
ਅਸੀਂ ਆਪਣੀ ਸਾਹਸੀ ਮੁਹਿੰਮ ਦੇ ਨਵੇਂ ਦੌਰ ਵਿਚ ਪ੍ਰਵੇਸ਼ ਕਰ ਚੁੱਕੇ ਸਾਂ। ਆਪਣੇ ਅਜੀਬੋ ਗਰੀਬ ਕੱਪੜਿਆਂ ਅਤੇ ਲਾ ਪੇਦਰੋਸਾ ਦੀ ਬਣਤਰ ਅਤੇ ਦਮੇ ਦੇ ਰੋਗੀ ਵਰਗੀ ਘੁਰ-ਘੁਰ ਕਾਰਨ ਆਪਣੇ ਮੇਜ਼ਬਾਨਾਂ ਦੇ ਧਿਆਨ ਨੂੰ ਆਕਰਸ਼ਿਤ ਕਰਨ ਦੇ ਅਸੀਂ ਆਦੀ ਹੋ ਗਏ ਸਾਂ। ਕੁਝ ਨਿਸ਼ਚਿਤ ਅਰਥਾਂ ਵਜੋਂ ਅਸੀ ਸੜਕ ਦੇ ਸੂਰਬੀਰ ਸਾਂ । ਸਾਡਾ ਸੰਬੰਧ ਪ੍ਰਾਚੀਨ ਪ੍ਰਚਲਿਤ ‘ਰਾਠਸ਼ਾਹੀ ਘੁਮੱਕੜਪੁਣੇ' ਨਾਲ ਸੀ ਜੋ ਤਾਸ਼ ਦੇ ਪੱਤਿਆਂ ਨੂੰ ਅਜੀਬ ਨਾਵਾਂ ਨਾਲ ਸੰਬੋਧਿਤ ਕਰਦੇ ਸਨ। ਇਹ ਸਭ ਹੁਣ ਬਾਕੀ ਨਹੀਂ ਸੀ ਰਿਹਾ। ਹੁਣ ਅਸੀਂ ਕੇਵਲ ਪਿੱਠੂਆਂ ਵਾਲੇ ਦੋ ਮੁਫ਼ਤ ਯਾਤਰੂ ਸਾਂ। ਸਾਡੇ ਵਜੂਦ ਨਾਲ ਚਿੰਬੜਿਆ ਸੜਕਾਂ ਦਾ ਨਿਰਦਈਪੁਣਾ ਸਾਡੇ ਰਾਠਸ਼ਾਹੀ ਅਤੀਤ ਦਾ ਪਰਛਾਵਾਂ ਮਾਤਰ ਲਗਦਾ ਸੀ।
ਟਰੱਕ ਚਾਲਕ ਨੇ ਸਾਨੂੰ ਸ਼ਹਿਰ ਦੇ ਉਪਰਲੇ ਹਿੱਸੇ ਦੇ ਮੁੱਖ ਦੁਆਰ 'ਤੇ ਛੱਡ ਦਿੱਤਾ। ਅਸੀਂ ਥੱਕੇ ਕਦਮਾਂ ਨਾਲ ਆਪਣਾ ਸਮਾਨ ਗਲੀਆਂ ਵਿਚ ਘੜੀਸ ਰਹੇ ਸਾਂ ਤੇ ਲੋਕਾਂ ਦੀਆਂ ਅਜੀਬ ਨਜ਼ਰਾਂ ਸਾਮ੍ਹਣੇ ਮਨੋਰੰਜਨ ਬਣੇ ਅੱਗੇ ਵਧੇ ਰਹੇ ਸਾਂ । ਥੋੜ੍ਹੀ ਹੀ ਦੂਰ ਬੇੜੀਆਂ ਦੀ ਦਿਲਕਸ਼ ਝਲਕ ਬੰਦਰਗਾਹ ਦੀ ਦੱਸ ਪਾਉਂਦੀ ਸੀ । ਕਾਲਾ ਸਮੁੰਦਰ ਸਾਨੂੰ ਬੁਲਾਉਂਦਾ ਸਾਡੇ ਲਈ ਰੋ ਰਿਹਾ ਸੀ । ਇਸਦੀ ਭੂਸਲੀ ਦੁਰਗੰਧ ਸਾਡੀਆਂ ਨਾਸਾਂ ਵਿਚ ਵੜ ਗਈ ਸੀ। ਅਸੀਂ ਰੋਟੀ ਖਰੀਦੀ, ਇਹ ਕਾਫ਼ੀ ਮਹਿੰਗੀ ਸੀ, ਪਰ ਜਦੋਂ ਅਸੀਂ ਉੱਤਰ ਵੱਲ ਵਧੇ ਤਾਂ ਇਹ ਵੀ ਸਸਤੀ ਜਾਪੀ, ਤੇ ਹੇਠਾਂ ਵੱਲ ਤੁਰਦੇ ਗਏ। ਅਲਬਰਟੋ ਸੁਭਾਵਿਕ ਤੌਰ 'ਤੇ ਬਹੁਤ ਥਕਾਵਟ ਦਾ ਸ਼ਿਕਾਰ ਸੀ । ਮੈਂ ਭਾਵੇਂ ਇਸਦਾ ਦਿਖਾਵਾ ਨਹੀਂ ਸੀ ਕਰ ਰਿਹਾ ਪਰ ਮੈਂ ਵੀ ਓਨਾ ਹੀ ਥੱਕਿਆ ਹੋਇਆ ਸਾਂ । ਸੋ ਜਦੋਂ ਹੀ ਇਕ ਟਰੱਕ ਸਾਡੇ ਲਈ ਰੁਕਿਆ ਅਸੀਂ ਸਾਮ੍ਹਣੇ ਵਾਲੇ ਨੂੰ ਆਪਣੇ ਦੁਖੀ ਚਿਹਰਿਆਂ ਨਾਲ ਹੈਰਾਨ ਕਰ ਦਿੱਤਾ। ਉਸਨੇ ਜਾਣ ਹੀ ਲਿਆ ਹੋਵੇਗਾ ਕਿ ਸਾਂਤਿਆਗੋ ਦੇ ਲੰਮੇ ਕਠੋਰ ਮਾਰਗ 'ਤੇ ਸਾਡੇ ਉੱਪਰ ਕੀ-ਕੀ ਦੁੱਖ ਟੁੱਟੇ ਹੋਣਗੇ। ਸੋ ਉਸਨੇ ਸਾਨੂੰ ਲੱਕੜੀ ਦੇ ਫੱਟਿਆਂ ਉੱਪਰ ਕੁਝ ਪਰਜੀਵੀਆਂ ਨਾਲ ਸੌਣ ਦਿੱਤਾ, ਜਿਨ੍ਹਾਂ ਦੇ ਨਾਮ ਦੀ ਸਮਾਪਤੀ 'ਹੋਮਿਨਿਸ' ਨਾਲ ਹੁੰਦੀ ਸੀ। ਪਰ ਸਾਡੇ ਸਿਰਾਂ ਉੱਪਰ ਘੱਟੋ-ਘੱਟ ਇੱਕ ਛੱਤ ਤਾਂ ਸੀ।
ਅਸੀਂ ਵਧੇਰੇ ਦ੍ਰਿੜ੍ਹਤਾ ਨਾਲ ਸੌਣ ਲਈ ਪਹੁੰਚੇ । ਸਾਡੇ ਉੱਥੇ ਪਹੁੰਚਣ ਦੀ ਖ਼ਬਰ ਸਾਡੇ ਇਕ ਦੇਸ਼ਵਾਸੀ ਦੇ ਕੰਨਾਂ ਵਿਚ ਵੀ ਪਈ ਜੋ ਇਕ ਸਸਤੇ ਜਿਹੇ ਰੈਸਟੋਰੈਂਟ ਵਿਚ ਲੱਗਿਆ ਹੋਇਆ ਸੀ। ਇਹ ਰੈਸਟੋਰੈਂਟ ਟਰੇਲਰ ਪਾਰਕ ਦੇ ਨੇੜੇ ਹੀ ਸੀ। ਉਹ ਸਾਨੂੰ ਮਿਲਣਾ ਚਾਹੁੰਦਾ ਸੀ। ਚਿੱਲੀ ਵਿਚ ਉਸਦੇ ਮਿਲਣ ਦਾ ਅਰਥ ਸੀ ਨਿਸ਼ਚਿਤ ਤੌਰ 'ਤੇ ਕੁਝ ਪ੍ਰਾਹੁਣਚਾਰੀ ਦਾ ਮੌਕਾ ਤੇ ਸਾਡੇ ਦੋਵਾਂ ਵਿੱਚੋਂ ਕੋਈ ਵੀ ਇਸ ਦੇਵੀ ਤੌਰ ਤੇ ਮਿਲੇ ਮੌਕੇ ਨੂੰ