Back ArrowLogo
Info
Profile

ਆਸ-ਪਾਸ ਦੇ ਪਹਾੜਾਂ ਤੋਂ ਆਉਂਦੇ ਭੀੜੇ ਰਸਤਿਆਂ ਨਾਲ ਜੁੜਿਆ ਹੋਇਆ ਸੀ। ਇਸ ਦੀ ਰਖਵਾਲੀ ਆਲੇ-ਦੁਆਲੇ ਦੇ ਪੱਥਰ ਕਰਦੇ ਹਨ। ਇਸ ਰਸਤੇ ਦੀ ਬਣਤਰ ਅਜਿਹੀ ਹੈ ਕਿ ਜੇਕਰ ਹਮਲਾਵਰ ਰਖਵਾਲਿਆਂ ਨਾਲੋਂ ਤਾਕਤਵਰ ਹੋਣ ਤਾਂ ਉਨ੍ਹਾਂ ਦੇ ਰਾਹ ਵਿਚ ਆਸਾਨੀ ਨਾਲ ਰੁਕਾਵਟ ਪੈਦਾ ਕੀਤੀ ਜਾ ਸਕਦੀ ਹੈ। ਇਸ ਪੂਰੇ ਢਾਂਚੇ ਦਾ ਹੇਠਲਾ ਹਿੱਸਾ ਪੂਰੀ ਤਰ੍ਹਾਂ ਰੱਖਿਆ ਦੇ ਉਦੇਸ਼ ਲਈ ਬਣਿਆ ਹੈ। ਉਪਰਲੇ ਹਿੱਸੇ ਵਿਚ ਸਿਪਾਹੀਆਂ ਲਈ ਕੈਮਰੇ ਬਣੇ ਹਨ ਤੇ ਸਭ ਤੋਂ ਉੱਪਰ ਮੰਦਰ। ਇੱਥੇ ਹੀ ਸ਼ਾਇਦ ਲੁੱਟੀਆ ਗਈਆਂ ਕੀਮਤੀ ਧਾਤੂਆਂ ਰੱਖੀਆਂ ਜਾਂਦੀਆਂ ਸਨ। ਪੱਥਰਾਂ ਨਾਲ ਮੰਦਿਰ ਦਾ ਬਣਿਆ ਢਾਂਚਾ ਇੱਥੋਂ ਹਟਾ ਦਿੱਤਾ ਗਿਆ ਹੈ। ਤੇ ਹੁਣ ਉਸਦੀ ਯਾਦ ਵੀ ਬਚੀ ਹੋਈ ਨਹੀਂ।

ਕੁਜ਼ਕੋ ਵੱਲ ਵਾਪਸ ਪਰਤਦਿਆਂ ਇੱਥੇ ਇਕਾ ਦੀਆਂ ਰਵਾਇਤੀ ਇਮਾਰਤਾਂ ਦੀ ਇਕ ਮਿਸਾਲ ਮੌਜੂਦ ਹੈ। ਮੇਰੇ ਲਈ ਇਹ ਹੈਰਾਨੀਜਨਕ ਸੀ । ਸਾਡੇ ਗਾਈਡ ਮੁਤਾਬਕ ਇਹ ਇਕਾਵਾਂ ਦੇ ਨਹਾਉਣ ਦੀ ਥਾਂ ਸੀ । ਕੁਜ਼ਕੋ ਦੀ ਇਸ ਥਾਂ ਤੋਂ ਦੂਰੀ ਨੂੰ ਭਾਂਪਦਿਆਂ ਇਹ ਅਸੰਭਵ ਜਿਹੀ ਗੱਲ ਸੀ। ਹੋ ਸਕਦੈ ਇਹ ਜਗ੍ਹਾ ਕਿਸੇ ਰਾਜਸੀ ਰਸਮ ਲਈ ਵਰਤੀ ਜਾਂਦੀ ਹੋਵੇ। ਜੇਕਰ ਇਹ ਨਜ਼ਰੀਆ ਸਹੀ ਹੈ ਤਾਂ ਪੁਰਾਣੇ ਇੱਕਾ ਸ਼ਾਸਕਾਂ ਦੀ ਚਮੜੀ ਉਨ੍ਹਾਂ ਦੇ ਵਾਰਿਸਾਂ ਨਾਲੋਂ ਜ਼ਿਆਦਾ ਸਖਤ ਹੋਵੇਗੀ, ਕਿਉਂਕਿ ਇੱਥੇ ਪਾਣੀ ਪੀਣ ਲਈ ਤਾਂ ਵਧੀਆ ਹੈ ਪਰ ਬਹੁਤ ਜ਼ਿਆਦਾ ਠੰਡਾ ਹੈ। ਇਸ ਜਗ੍ਹਾ ਦੇ ਉੱਪਰ ਵੱਲ ਆਪਸ ਵਿਚ ਜੁੜੇ ਹੋਏ ਤਿੰਨ ਚਤੁਰਭੁਜ ਆਕਾਰ ਦੇ ਆਰਾਮਘਰ ਹਨ, ਜਿਨ੍ਹਾਂ ਦਾ ਉਦੇਸ਼ ਤੇ ਸਵਰੂਪ ਅਸਪਸ਼ਟ ਜਿਹਾ ਹੈ। ਇਨ੍ਹਾਂ ਨੂੰ ਤਾਂਬੋਮਚੇ ਵੀ ਕਹਿੰਦੇ ਹਨ ਤੇ ਇਹ ਇਕਾ ਘਾਟੀ ਦੇ ਪ੍ਰਵੇਸ਼-ਦੁਆਰ 'ਤੇ ਹਨ।

ਪਰ ਇਸ ਖੇਤਰ ਵਿਚ ਜੋ ਸਥਾਨ ਪੁਰਾਤੱਤਵ ਅਤੇ ਸੈਲਾਨੀ ਕੇਂਦਰ ਵਜੋਂ ਹਰ ਚੀਜ਼ ਨਾਲੋਂ ਵੱਧ ਧਿਆਨ ਖਿੱਚਦਾ ਹੈ, ਉਹ 'ਮਾਚੂ-ਪੀਚੂ' ਹੈ। ਸਥਾਨਕ ਭਾਸ਼ਾ ਵਿਚ ਇਸਦਾ ਅਰਥ ਹੁੰਦਾ ਹੈ ਪੁਰਾਣਾ ਪਹਾੜ। ਇਹ ਨਾਂ ਵਸੇਬੇ ਤੋਂ ਪੂਰੀ ਤਰ੍ਹਾਂ ਉਲਟ ਭਾਵ ਪੇਸ਼ ਕਰਦਾ ਹੈ, ਕਿਉਂਕਿ ਇੱਥੇ ਆਜ਼ਾਦ ਸਮੂਹ ਦੇ ਆਖਰੀ ਮੈਂਬਰਾਂ ਨੂੰ ਪਨਾਹ ਮਿਲੀ ਸੀ। ਅਮਰੀਕੀ ਪੁਰਾਤਤਵ ਵਿਗਿਆਨੀ ਬਿੰਘਮ, ਜਿਸਨੇ ਇਸ ਥਾਂ ਦੀ ਖੋਜ ਕੀਤੀ, ਲਈ ਇਹ ਜਗ੍ਹਾ ਹਮਲਾਵਰਾਂ ਤੋਂ ਪਨਾਹ ਲੈਣ ਵਾਲੀ ਥਾਂ ਤੋਂ ਕਿਤੇ ਵਧੇਰੇ ਮਹੱਤਵਪੂਰਨ ਸੀ । ਸਗੋਂ ਉਸ ਮੁਤਾਬਕ ਇਹ ਥਾਂ ਮੂਲ ਕੋਚੂਆ ਨਸਲ ਦੇ ਲੋਕਾਂ ਦੀ ਪੱਕੀ ਰਿਹਾਇਸ਼ ਤੇ ਪਵਿੱਤਰ ਸਥਾਨ ਸੀ। ਸਪੇਨੀ ਜਿੱਤ ਦੇ ਦੌਰ ਵਿਚ ਵੀ ਇਹ ਜਗ੍ਹਾ ਹਾਰੀ ਫੌਜ ਦੇ ਲੁਕਣ ਲਈ ਵਰਤੀ ਜਾਂਦੀ ਸੀ। ਇੱਥੇ ਬਹੁਤ ਸਾਰੇ ਲੱਛਣ ਪਹਿਲੀ ਨਜ਼ਰ ਵਿਚ ਹੀ ਦਿਸ ਜਾਂਦੇ ਹਨ, ਜਿਨ੍ਹਾਂ ਤੋਂ ਲਗਦਾ ਹੈ ਕਿ ਉਹ ਪੁਰਾਤਤਵ ਵਿਗਿਆਨੀ ਸਹੀ ਸੀ। ਮਿਸਾਲ ਵਜੋਂ ਓਲਾਤਾਈਤਾਂਬੋ ਰੱਖਿਆ ਦੇ ਲਿਹਾਜ ਨਾਲ ਸਭ ਤੋਂ ਅਹਿਮ ਨਿਰਮਾਣ ਮਾਚੂ-ਪੀਚੂ ਤੋਂ ਦੂਰ ਹੈ। ਇੱਥੋਂ ਤੱਕ ਕਿ ਪਿਛਲੇ ਪਾਸੇ ਦੀ ਢਲਾਣ ਵੀ ਜ਼ਿਆਦਾ ਸਿੱਧੀ ਨਹੀਂ ਤਾਂ ਕਿ ਹਮਲੇ ਸਮੇਂ ਢੁਕਵੀਂ ਸੁਰੱਖਿਆ ਯਕੀਨੀ ਬਣ ਸਕੇ। ਇਕ ਹੋਰ ਸੰਕੇਤ ਇਹ ਵੀ ਹੈ ਕਿ ਇਸ ਖੇਤਰ ਨੂੰ ਬਾਹਰੀ ਲੋਕਾਂ ਤੋਂ ਬਚਾ ਕੇ ਰੱਖਿਆ ਗਿਆ ਹੈ, ਉਹ ਵੀ ਉਦੋਂ ਜਦੋਂ ਸਾਰੀਆਂ ਬਗਾਵਤਾਂ ਦਬਾਈਆਂ ਜਾ ਚੁੱਕੀਆਂ ਹੋਣ। ਆਖਰੀ ਇਕਾ ਮਾਚੂ-ਪੀਚੂ ਤੋਂ ਬਹੁਤ ਦੂਰ ਫੜਿਆ ਗਿਆ ਸੀ । ਇੱਥੇ ਬਿੰਘਮ ਨੂੰ ਜੋ ਵੀ ਮਨੁੱਖੀ ਪਿੰਜਰ ਮਿਲੇ ਹਨ, ਉਹ ਤਕਰੀਬਨ ਸਾਰੇ ਹੀ ਔਰਤਾਂ ਦੇ ਹਨ ਜੋ

90 / 147
Previous
Next