ਵੱਡੀ ਦੇਹ ਵਾਲਾ ਭਾਲੂ ਇੱਕ ਨੰਨ੍ਹੇ ਖਰਗੋਸ਼ ਨਾਲ ਬਿਨਾਂ ਵਜ੍ਹਾ ਧੱਕੇਸ਼ਾਹੀ ਕਰਦਾ ਸੀ। ਇੱਕ ਦਿਨ ਉਹਨੇ ਖ਼ਰਗੋਸ਼ ਨੂੰ ਫੜਿਆ ਅਤੇ ਉਹਦੇ ਕੰਨ 'ਤੇ ਇੱਕ ਮੁੱਕਾ ਜੜ ਦਿੱਤਾ, ਖ਼ਰਗੋਸ਼ ਦਾ ਕੰਨ ਮੁੜਿਆ ਹੀ ਰਹਿ ਗਿਆ।
ਵਿਚਾਰਾ ਖ਼ਰਗੋਸ਼ ਲਗਾਤਾਰ ਰੋਂਦਾ ਰਿਹਾ। ਅਖ਼ੀਰ ਉਸਦਾ ਕੰਨ ਦੁਖਣੋਂ ਹਟ ਗਿਆ ਅਤੇ ਉਹਦੇ ਹੰਝੂ ਵੀ ਸੁੱਕ ਗਏ, ਪਰ ਫਿਰ ਵੀ ਉਹ ਦੁਖੀ ਮਹਿਸੂਸ ਕਰ ਰਿਹਾ ਸੀ। ਆਖ਼ਰ ਉਹਦਾ ਕੀ ਕਸੂਰ ਸੀ ? ਭਾਲੂ ਨਾਲ ਉਹ ਕਦੇ ਫਿਰ ਸਿੱਝ ਲਵੇਗਾ। ਕਾਸ਼ ਉਹਦਾ ਕੰਨ ਜ਼ਖਮੀ ਨਾ ਹੋਇਆ ਹੁੰਦਾ। ਪਰ ਉਹ ਮਦਦ ਲਈ ਕਿਸ ਕੋਲ ਜਾਏਗਾ? ਭਾਲੂ ਜੰਗਲ ਦਾ ਸਭ ਤੋਂ ਤਾਕਤਵਰ ਜਾਨਵਰ ਸੀ । ਭੇੜੀਆ ਅਤੇ ਲੂੰਬੜੀ ਉਹਦੇ ਬਹੁਤ ਚੰਗੇ ਦੋਸਤ ਸਨ, ਉਹ ਹਮੇਸ਼ਾ ਭਾਲੂ ਦਾ ਹੀ ਸਾਥ ਦੇਣਗੇ।
"ਕੌਣ ਮੇਰੀ ਮਦਦ ਕਰ ਸਕਦਾ ਏ ?" ਖ਼ਰਗੋਸ਼ ਨੇ ਹਉਂਕਾ ਭਰਦੇ ਹੋਏ ਕਿਹਾ।
"ਮੈਂ ਕਰ ਸਕਦਾ ਹਾਂ ।" ਕਿਸੇ ਨੇ ਚੀਕ ਕੇ ਕਿਹਾ। ਖ਼ਰਗੋਸ਼ ਨੇ ਆਪਣੀ ਖੱਬੀ ਅੱਖ ਚੁੱਕੀ ਅਤੇ ਉਹਨੂੰ ਇੱਕ ਮੱਛਰ ਦਿਸਿਆ।
"ਤੂੰ ਕਿਵੇਂ ਮਦਦ ਕਰ ਸਕਦਾ ਏਂ ?” ਉਸਨੇ ਕਿਹਾ। "ਤੂੰ ਭਾਲੂ ਦਾ ਕੀ ਵਿਗਾੜ ਸਕਦਾ ਏਂ ? ਉਹ ਬਹੁਤ ਵੱਡਾ ਅਤੇ ਤੂੰ ਬਹੁਤ ਛੋਟਾ। ਤੂੰ ਇੰਨਾਂ ਤਾਕਤਵਰ ਵੀ ਨਹੀਂ ਏਂ"
"ਬੱਸ ਦੇਖਦੇ ਜਾਓ!" ਮੱਛਰ ਨੇ ਕਿਹਾ।
ਭਾਲੂ ਪੂਰਾ ਦਿਨ ਗਰਮ ਜੰਗਲ ਵਿੱਚ ਥੱਕਿਆ-ਹਾਰਿਆ ਫਿਰਦਾ ਰਿਹਾ। ਉਹ ਬਹੁਤ ਥੱਕਿਆ ਤੇ ਸੁਸਤ ਹੋਇਆ ਪਿਆ ਸੀ ਅਤੇ ਉਹ ਰਸਭਰੀ ਦੇ ਰੁੱਖ ਹੇਠ ਅਰਾਮ ਕਰਨ ਬੈਠ ਗਿਆ। ਪਰ ਜਿਵੇਂ ਹੀ ਉਹਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਉਸਨੂੰ ਆਪਣੇ ਕੰਨ ਵਿੱਚ ਕੋਈ ਭਿਨਭਿਨਾਹਟ ਸੁਣਾਈ ਦਿੱਤੀ: ਭੀਂ-ਭੀਂ-ਭੀਂ-ਭੀਂ-ਭੀਂ!"
ਭਾਲੂ ਸਮਝ ਗਿਆ ਕਿ ਮੱਛਰ ਗਾ ਰਿਹਾ ਹੈ। ਉਸਨੇ ਆਪਣਾ ਸਾਹ ਰੋਕ ਲਿਆ ਅਤੇ ਇੰਤਜ਼ਾਰ ਕਰਨ ਲੱਗਾ ਕਿ ਕਦੋਂ ਮੱਛਰ ਉਹਦੇ ਨੱਕ 'ਤੇ ਬੈਠੇ। ਮੱਛਰ ਉਹਦੇ ਚਾਰੇ ਪਾਸੇ ਮੰਡਰਾਉਂਦਾ ਰਿਹਾ ਅਤੇ
ਅਖ਼ੀਰ ਭਾਲੂ ਦੇ ਨੱਕ ਦੇ ਬਿਲਕੁਲ ਸਿਰੇ 'ਤੇ ਬੈਠ ਗਿਆ। ਭਾਲੂ ਆਪਣੇ ਖੱਬੇ ਪੰਜੇ 'ਤੇ ਕੁੱਦਿਆ ਅਤੇ ਆਪਣੇ ਨੱਕ 'ਤੇ ਇੱਕ ਥੱਪੜ ਮਾਰਿਆ, ਹੁਣ ਜਰੂਰ ਮੱਛਰ ਨੂੰ ਇੱਕ ਸਬਕ ਮਿਲੇਗਾ।
ਭਾਲੂ ਆਪਣੇ ਸੱਜੇ ਪਾਸੇ ਝੁਕਿਆ, ਅੱਖਾਂ ਬੰਦ ਕੀਤੀਆਂ ਅਤੇ ਬਸ ਉਬਾਸੀ ਲੈ ਹੀ ਰਿਹਾ ਸੀ ਕਿ ਉਹਨੂੰ ਫਿਰ ਭਿਨਭਿਨਾਹਟ ਸੁਣਾਈ ਦਿੱਤੀ "ਭੀਂ-ਭੀਂ-ਭੀਂ-ਭੀਂ!"
ਮੱਛਰ ਉਸ ਸਮੇਂ ਦੂਰ ਜਾ ਚੁੱਕਾ ਹੋਏਗਾ! ਭਾਲੂ ਨੇ ਆਪਣਾ ਸਾਹ ਰੋਕਿਆ ਅਤੇ ਸੌਣ ਦਾ ਨਾਟਕ ਕਰਦਾ ਹੋਇਆ ਉਥੇ ਹੀ ਪਿਆ ਰਿਹਾ, ਜਦਕਿ ਉਹ ਪੂਰਾ ਸਮਾਂ ਧਿਆਨ ਲਾਈ ਬੈਠਾ ਸੀ ਅਤੇ ਦੇਖ ਰਿਹਾ ਸੀ ਕਿ ਮੱਛਰ ਹੁਣ ਕਿਹੜੀ ਨਵੀਂ ਜਗ੍ਹਾ ਬੈਠਦਾ ਏ। ਮੱਛਰ ਭਿਨਭਿਨਾਉਂਦਾ ਰਿਹਾ, ਭਿਨਭਿਨਾਉਂਦਾ ਰਿਹਾ ਫਿਰ ਅਚਾਨਕ ਰੁਕ ਗਿਆ।
"ਕੀ ਗੱਲ ਏ !" ਭਾਲੂ ਨੇ ਖੁਦ ਨੂੰ ਕਿਹਾ ਅਤੇ ਅੰਗੜਾਈ ਲਈ। ਪਰ ਮੱਛਰ ਇਕਦਮ ਹੌਲੀ- ਹੌਲੀ ਭਾਲੂ ਦੇ ਕੰਨ ਵਿੱਚ ਬੈਠ ਗਿਆ ਅਤੇ ਰੀਂਘਦਾ ਅੰਦਰ ਚਲਾ ਗਿਆ। ਉਹ ਉਸਨੂੰ ਕਿਵੇਂ ਮਾਰੇ ? ਭਾਲੂ ਕੁੱਦਿਆ। ਉਸਨੇ ਆਪਣੇ ਸੱਜੇ ਪੰਜੇ 'ਤੇ ਉੱਛਲ ਕੇ ਆਪਣੇ ਹੀ ਕੰਨ 'ਤੇ ਇੰਨੇ ਜ਼ੋਰ ਨਾਲ ਥੱਪੜ ਮਾਰਿਆ ਕਿ ਉਹਨੂੰ ਦਿਨੇਂ ਤਾਰੇ ਨਜ਼ਰ ਆਉਣ ਲੱਗੇ! ਹੁਣ ਮੱਛਰ ਤੋਂ ਹਮੇਸ਼ਾਂ ਲਈ ਛੁਟਕਾਰਾ ਹੋ ਗਿਆ।
ਭਾਲੂ ਨੇ ਆਪਣਾ ਕੰਨ ਰਗੜਿਆ ਅਤੇ ਅਰਾਮ ਨਾਲ ਬੈਠ ਗਿਆ। ਹੁਣ ਉਹ ਸੌਂ ਸਕੇਗਾ, ਪਰ
ਜਿਵੇਂ ਹੀ ਉਹਨੇ ਆਪਣੀਆਂ ਅੱਖਾਂ ਬੰਦ ਕੀਤੀਆਂ, ਉਹਨੂੰ ਫਿਰ ਉਹੀ ਪੁਰਾਣੀ ਭਿਨਭਿਨਾਹਟ ਸੁਣਾਈ ਦਿੱਤੀ: ਭੀਂ-ਭੀਂ-ਭੀਂ-ਭੀਂ!"
"ਹੁਣ ਹੋਰ ਨਹੀਂ! ਕੇਹਾ ਦੁਸ਼ਟ ਕੀੜਾ ਏ!"
ਭਾਲੂ ਬੜਬੜਾਉਂਦਾ ਹੋਇਆ ਉੱਠਿਆ ਅਤੇ ਉਸ ਜਗ੍ਹਾ ਤੋਂ ਭੱਜ ਗਿਆ ਜਿੱਥੇ ਉਹ ਮੱਛਰ ਦੇ ਸ਼ਿਕੰਜੇ ਵਿੱਚ ਸੀ। ਉਹ ਲੜਖੜਾਉਂਦਾ ਹੋਇਆ ਝਾੜੀਆਂ ਪਾਰ ਕਰਦਾ ਜਾ ਰਿਹਾ ਸੀ ਅਤੇ ਇੰਨੇ ਜ਼ੋਰ ਨਾਲ ਉਬਾਸੀ ਲੈ ਰਿਹਾ ਸੀ ਕਿ ਉਹਦੇ ਜਬਾੜੇ ਵੱਜਣ ਲੱਗ ਪੈਂਦੇ। ਲਗਭਗ ਸੌਂਦਾ ਹੋਇਆ ਉਹ ਭੱਜਿਆ ਜਾ ਰਿਹਾ ਸੀ, ਪਰ ਮੱਛਰ ਉਸਦੇ ਠੀਕ ਪਿੱਛੇ ਸੀ - " ਭੀਂ-ਭੀਂ-ਭੀਂ-ਭੀਂ!"
ਭਾਲੂ ਦੌੜਨ ਲੱਗਾ। ਉਹ ਉਦੋਂ ਤੱਕ ਦੌੜਦਾ ਰਿਹਾ ਜਦੋਂ ਤੱਕ ਕਿ ਬੁਰੀ ਤਰ੍ਹਾਂ ਥੱਕ ਕੇ ਝਾੜੀਆਂ ਥੱਲੇ ਨਹੀਂ ਡਿੱਗ ਪਿਆ। ਉਥੇ ਲੇਟ ਕੇ ਉਹ ਜ਼ੋਰ-ਜ਼ੋਰ ਨਾਲ ਸਾਹ ਲੈਣ ਲੱਗ ਪਿਆ ਅਤੇ ਆਪਣੇ ਕੰਨ ਮੱਛਰ ਹਵਾਲੇ ਛੱਡ ਦਿੱਤੇ।
ਜੰਗਲ ਇਕਦਮ ਸ਼ਾਤ ਸੀ, ਸੰਘਣਾ ਹਨੇਰਾ ਸੀ। ਸਾਰੇ ਜਾਨਵਰ ਅਤੇ ਪੰਛੀ ਮਜ਼ੇ ਨਾਲ ਘੁਰਾੜੇ ਮਾਰ ਰਹੇ ਸਨ। ਸਿਰਫ਼ ਭਾਲੂ ਜਾਗ ਰਿਹਾ ਸੀ। ਥਕਾਵਟ ਨਾਲ ਉਹ ਲਗਭਗ ਬੇਹੋਸ਼ੀ ਦੀ ਹਾਲਤ ਤੱਕ ਪਹੁੰਚ ਗਿਆ ਸੀ।
"ਕੀ ਮੁਸੀਬਤ ਏ!" ਭਾਲੂ ਨੇ ਖੁਦ ਨੂੰ ਕਿਹਾ, "ਇਸ ਬੇਵਕੂਫ ਮੱਛਰ ਨੇ ਮੈਨੂੰ ਇੰਨਾ ਉਲਝਾ ਦਿੱਤਾ ਕਿ ਮੈਂ ਆਪਣਾ ਨਾਮ ਵੀ ਭੁੱਲ ਗਿਆ ਹਾਂ। ਮੈਂ ਖੁਸ਼ ਹਾਂ ਕਿ ਖੁਦ ਨੂੰ ਬਚਾ ਲਿਆ। ਅੰਤ ਹੁਣ ਮੈਂ ਥੋੜਾ ਸੌਂ ਸਕਦਾ ਹਾਂ।"
ਭਾਲੂ ਇੱਕ ਲੰਮੀ ਭੂਰੀ ਝਾੜੀ ਅੰਦਰ ਵੜ ਗਿਆ। ਉਹਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਅਤੇ ਊਂਘਣ ਲੱਗਾ। ਉਹਨੇ ਸੁਪਨਾ ਦੇਖਿਆ ਕਿ ਉਹ ਜੰਗਲ ਵਿੱਚ ਹੈ। ਅਚਾਨਕ ਉਹਦੀ ਨਜ਼ਰ
ਮਧੂਮੱਖੀਆਂ ਦੇ ਛੱਤੇ 'ਤੇ ਪਈ, ਜੋ ਪੂਰੀ ਤਰ੍ਹਾਂ ਸ਼ਹਿਦ ਨਾਲ ਭਰਿਆ ਹੋਇਆ ਸੀ। ਉਹ ਹਾਲੇ ਮਧੂਮੱਖੀਆਂ ਦੇ ਛੱਤੇ ਨੂੰ ਆਪਣੇ ਪੰਜੇ ਨਾਲ ਫੜਨ ਹੀ ਲੱਗਾ ਸੀ ਕਿ ਉਹਨੂੰ ਫਿਰ ਉਹੀ ਭਿਨਭਿਨਾਹਟ ਸੁਣਾਈ ਦਿੱਤੀ: “ਭੀਂ-ਭੀਂ-ਭੀਂ-ਭੀਂ!"
ਮੱਛਰ ਨੇ ਉਹਨੂੰ ਲੱਭ ਲਿਆ ਅਤੇ ਆਖ਼ਰਕਾਰ ਉਸਨੂੰ ਜਗਾ ਦਿੱਤਾ।
ਭਾਲੂ ਬੈਠ ਗਿਆ ਅਤੇ ਗੁਰਾਉਣ ਲੱਗਾ। ਇਸ ਦੌਰਾਨ ਮੱਛਰ ਉਹਦੇ ਸਿਰ ਦੁਆਲੇ ਗੋਲ-ਗੋਲ ਘੁੰਮਦਾ ਰਿਹਾ। ਕਦੇ ਇਕਦਮ ਨੇੜੇ ਆ ਜਾਂਦਾ, ਕਦੇ ਦੂਰ ਚਲਾ ਜਾਂਦਾ, ਕਦੇ ਬਹੁਤ ਜ਼ੋਰ ਨਾਲ ਭੀਂ-ਭੀਂ ਕਰਦਾ, ਕਦੇ ਬਿਲਕੁਲ ਹੌਲੀ-ਹੌਲੀ। ਅਚਾਨਕ ਉਹ ਇਕਦਮ ਰੁਕ ਗਿਆ। ਕੀ ਮੱਛਰ ਗਾਇਬ ਹੋ ਗਿਆ ?
ਭਾਲੂ ਨੇ ਥੋੜੀ ਦੇਰ ਇੰਤਜ਼ਾਰ ਕੀਤਾ, ਫਿਰ ਉਹ ਘਿਸੜ ਕੇ ਝਾੜੀ ਦੇ ਹੋਰ ਅੰਦਰ ਚਲਾ ਗਿਆ ਅਤੇ ਆਪਣੀਆਂ ਅੱਖਾਂ ਬੰਦ ਕਰ ਲਈਆਂ। ਉਹ ਹਾਲੇ ਝਪਕੀ ਲੈ ਹੀ ਰਿਹਾ ਸੀ ਕਿ ਮੱਛਰ ਨੇ ਫਿਰ ਹਮਲਾ ਬੋਲ ਦਿੱਤਾ :
ਭਾਲੂ ਰੁੜਦਾ ਹਇਆ ਝਾੜੀਓਂ ਬਾਹਰ ਨਿੱਕਲਿਆ ਅਤੇ ਰੋਣ ਲੱਗਿਆ।
"ਤੂੰ ਕੀ ਚਾਹੁੰਨਾ ਏਂ, ਬੁੱਢੇ ਮੱਛਰ? ਮੈਨੂੰ ਲਗਦਾ ਹੈ ਕਿ ਤੇਰੀ ਮੌਤ ਨਿਸ਼ਚਿਤ ਹੈ। ਠਹਿਰ ਜਾ