ਜਿਵੇਂ ਹੀ ਉਹਨੇ ਆਪਣੀਆਂ ਅੱਖਾਂ ਬੰਦ ਕੀਤੀਆਂ, ਉਹਨੂੰ ਫਿਰ ਉਹੀ ਪੁਰਾਣੀ ਭਿਨਭਿਨਾਹਟ ਸੁਣਾਈ ਦਿੱਤੀ: ਭੀਂ-ਭੀਂ-ਭੀਂ-ਭੀਂ!"
"ਹੁਣ ਹੋਰ ਨਹੀਂ! ਕੇਹਾ ਦੁਸ਼ਟ ਕੀੜਾ ਏ!"
ਭਾਲੂ ਬੜਬੜਾਉਂਦਾ ਹੋਇਆ ਉੱਠਿਆ ਅਤੇ ਉਸ ਜਗ੍ਹਾ ਤੋਂ ਭੱਜ ਗਿਆ ਜਿੱਥੇ ਉਹ ਮੱਛਰ ਦੇ ਸ਼ਿਕੰਜੇ ਵਿੱਚ ਸੀ। ਉਹ ਲੜਖੜਾਉਂਦਾ ਹੋਇਆ ਝਾੜੀਆਂ ਪਾਰ ਕਰਦਾ ਜਾ ਰਿਹਾ ਸੀ ਅਤੇ ਇੰਨੇ ਜ਼ੋਰ ਨਾਲ ਉਬਾਸੀ ਲੈ ਰਿਹਾ ਸੀ ਕਿ ਉਹਦੇ ਜਬਾੜੇ ਵੱਜਣ ਲੱਗ ਪੈਂਦੇ। ਲਗਭਗ ਸੌਂਦਾ ਹੋਇਆ ਉਹ ਭੱਜਿਆ ਜਾ ਰਿਹਾ ਸੀ, ਪਰ ਮੱਛਰ ਉਸਦੇ ਠੀਕ ਪਿੱਛੇ ਸੀ - " ਭੀਂ-ਭੀਂ-ਭੀਂ-ਭੀਂ!"
ਭਾਲੂ ਦੌੜਨ ਲੱਗਾ। ਉਹ ਉਦੋਂ ਤੱਕ ਦੌੜਦਾ ਰਿਹਾ ਜਦੋਂ ਤੱਕ ਕਿ ਬੁਰੀ ਤਰ੍ਹਾਂ ਥੱਕ ਕੇ ਝਾੜੀਆਂ ਥੱਲੇ ਨਹੀਂ ਡਿੱਗ ਪਿਆ। ਉਥੇ ਲੇਟ ਕੇ ਉਹ ਜ਼ੋਰ-ਜ਼ੋਰ ਨਾਲ ਸਾਹ ਲੈਣ ਲੱਗ ਪਿਆ ਅਤੇ ਆਪਣੇ ਕੰਨ ਮੱਛਰ ਹਵਾਲੇ ਛੱਡ ਦਿੱਤੇ।
ਜੰਗਲ ਇਕਦਮ ਸ਼ਾਤ ਸੀ, ਸੰਘਣਾ ਹਨੇਰਾ ਸੀ। ਸਾਰੇ ਜਾਨਵਰ ਅਤੇ ਪੰਛੀ ਮਜ਼ੇ ਨਾਲ ਘੁਰਾੜੇ ਮਾਰ ਰਹੇ ਸਨ। ਸਿਰਫ਼ ਭਾਲੂ ਜਾਗ ਰਿਹਾ ਸੀ। ਥਕਾਵਟ ਨਾਲ ਉਹ ਲਗਭਗ ਬੇਹੋਸ਼ੀ ਦੀ ਹਾਲਤ ਤੱਕ ਪਹੁੰਚ ਗਿਆ ਸੀ।
"ਕੀ ਮੁਸੀਬਤ ਏ!" ਭਾਲੂ ਨੇ ਖੁਦ ਨੂੰ ਕਿਹਾ, "ਇਸ ਬੇਵਕੂਫ ਮੱਛਰ ਨੇ ਮੈਨੂੰ ਇੰਨਾ ਉਲਝਾ ਦਿੱਤਾ ਕਿ ਮੈਂ ਆਪਣਾ ਨਾਮ ਵੀ ਭੁੱਲ ਗਿਆ ਹਾਂ। ਮੈਂ ਖੁਸ਼ ਹਾਂ ਕਿ ਖੁਦ ਨੂੰ ਬਚਾ ਲਿਆ। ਅੰਤ ਹੁਣ ਮੈਂ ਥੋੜਾ ਸੌਂ ਸਕਦਾ ਹਾਂ।"
ਭਾਲੂ ਇੱਕ ਲੰਮੀ ਭੂਰੀ ਝਾੜੀ ਅੰਦਰ ਵੜ ਗਿਆ। ਉਹਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਅਤੇ ਊਂਘਣ ਲੱਗਾ। ਉਹਨੇ ਸੁਪਨਾ ਦੇਖਿਆ ਕਿ ਉਹ ਜੰਗਲ ਵਿੱਚ ਹੈ। ਅਚਾਨਕ ਉਹਦੀ ਨਜ਼ਰ
ਮਧੂਮੱਖੀਆਂ ਦੇ ਛੱਤੇ 'ਤੇ ਪਈ, ਜੋ ਪੂਰੀ ਤਰ੍ਹਾਂ ਸ਼ਹਿਦ ਨਾਲ ਭਰਿਆ ਹੋਇਆ ਸੀ। ਉਹ ਹਾਲੇ ਮਧੂਮੱਖੀਆਂ ਦੇ ਛੱਤੇ ਨੂੰ ਆਪਣੇ ਪੰਜੇ ਨਾਲ ਫੜਨ ਹੀ ਲੱਗਾ ਸੀ ਕਿ ਉਹਨੂੰ ਫਿਰ ਉਹੀ ਭਿਨਭਿਨਾਹਟ ਸੁਣਾਈ ਦਿੱਤੀ: “ਭੀਂ-ਭੀਂ-ਭੀਂ-ਭੀਂ!"
ਮੱਛਰ ਨੇ ਉਹਨੂੰ ਲੱਭ ਲਿਆ ਅਤੇ ਆਖ਼ਰਕਾਰ ਉਸਨੂੰ ਜਗਾ ਦਿੱਤਾ।
ਭਾਲੂ ਬੈਠ ਗਿਆ ਅਤੇ ਗੁਰਾਉਣ ਲੱਗਾ। ਇਸ ਦੌਰਾਨ ਮੱਛਰ ਉਹਦੇ ਸਿਰ ਦੁਆਲੇ ਗੋਲ-ਗੋਲ ਘੁੰਮਦਾ ਰਿਹਾ। ਕਦੇ ਇਕਦਮ ਨੇੜੇ ਆ ਜਾਂਦਾ, ਕਦੇ ਦੂਰ ਚਲਾ ਜਾਂਦਾ, ਕਦੇ ਬਹੁਤ ਜ਼ੋਰ ਨਾਲ ਭੀਂ-ਭੀਂ ਕਰਦਾ, ਕਦੇ ਬਿਲਕੁਲ ਹੌਲੀ-ਹੌਲੀ। ਅਚਾਨਕ ਉਹ ਇਕਦਮ ਰੁਕ ਗਿਆ। ਕੀ ਮੱਛਰ ਗਾਇਬ ਹੋ ਗਿਆ ?
ਭਾਲੂ ਨੇ ਥੋੜੀ ਦੇਰ ਇੰਤਜ਼ਾਰ ਕੀਤਾ, ਫਿਰ ਉਹ ਘਿਸੜ ਕੇ ਝਾੜੀ ਦੇ ਹੋਰ ਅੰਦਰ ਚਲਾ ਗਿਆ ਅਤੇ ਆਪਣੀਆਂ ਅੱਖਾਂ ਬੰਦ ਕਰ ਲਈਆਂ। ਉਹ ਹਾਲੇ ਝਪਕੀ ਲੈ ਹੀ ਰਿਹਾ ਸੀ ਕਿ ਮੱਛਰ ਨੇ ਫਿਰ ਹਮਲਾ ਬੋਲ ਦਿੱਤਾ :
ਭਾਲੂ ਰੁੜਦਾ ਹਇਆ ਝਾੜੀਓਂ ਬਾਹਰ ਨਿੱਕਲਿਆ ਅਤੇ ਰੋਣ ਲੱਗਿਆ।
"ਤੂੰ ਕੀ ਚਾਹੁੰਨਾ ਏਂ, ਬੁੱਢੇ ਮੱਛਰ? ਮੈਨੂੰ ਲਗਦਾ ਹੈ ਕਿ ਤੇਰੀ ਮੌਤ ਨਿਸ਼ਚਿਤ ਹੈ। ਠਹਿਰ ਜਾ
ਬੱਚੂ । ਹੁਣ ਮੈਂ ਚਾਹੇ ਇੱਕ ਝਪਕੀ ਨਾ ਲੈ ਸਕਾਂ, ਪਰ ਤੇਰੀ ਖੈਰ ਨਹੀਂ।"
ਜਦੋਂ ਤੱਕ ਸੂਰਜ ਨਹੀਂ ਨਿੱਕਲਿਆ ਮੱਛਰ ਭਾਲੂ ਨੂੰ ਇੱਧਰ-ਉੱਧਰ ਦੌੜਾਉਂਦਾ ਰਿਹਾ। ਉਸਨੇ ਭਾਲੂ ਦੀ ਹਾਲਤ ਬਿਲਕੁਲ ਪਤਲੀ ਕਰ ਦਿੱਤੀ। ਉਸ ਰਾਤ ਭਾਲੂ ਇੱਕ ਪਲ ਵੀ ਅਰਾਮ ਨਾ ਕਰ ਸਕਿਆ। ਉਸਨੇ ਮੱਛਰ ਨੂੰ ਫੜਨ ਲਈ ਅੱਡੀ-ਚੋਟੀ ਦਾ ਜ਼ੋਰ ਲਾ ਦਿੱਤਾ ਅਤੇ ਖੁਦ ਨੂੰ ਮਾਰਦਾ ਰਿਹਾ।
ਸੂਰਜ ਨਿੱਕਲ ਆਇਆ। ਪਸ਼ੂ-ਪੰਛੀ ਮਿੱਠੀ ਨੀਂਦ ਤੋਂ ਜਾਗੇ। ਉਹ ਗਾ ਰਹੇ ਸਨ ਅਤੇ ਖੁਸ਼ੀ ਨਾਲ ਕੁੱਦ ਰਹੇ ਸਨ। ਸਿਰਫ਼ ਭਾਲੂ ਵਿੱਚ ਹੀ ਨਵੇਂ ਦਿਨ ਦੀ ਸ਼ੁਰੂਆਤ ਦੀ ਤਾਜ਼ਗੀ ਨਹੀਂ ਸੀ।
ਉਸ ਸਵੇਰ ਖ਼ਰਗੋਸ਼ ਜੰਗਲ ਕਿਨਾਰੇ ਭਾਲੂ ਨੂੰ ਮਿਲਿਆ। ਜੱਤਲ ਭਾਲੂ ਲੜਖੜਾ ਰਿਹਾ ਸੀ, ਉਸਦਾ ਆਪਣੇ ਪੈਰਾਂ 'ਤੇ ਕਾਬੂ ਨਹੀਂ ਸੀ । ਬੜੀ ਮੁਸ਼ਕਿਲ ਨਾਲ ਉਹ ਆਪਣੀਆਂ ਅੱਖਾਂ ਖੁੱਲੀਆਂ ਰੱਖ ਰਿਹਾ ਸੀ। ਉਹ ਬੜਾ ਉਨੀਂਦਾ ਸੀ। ਖ਼ਰਗੋਸ਼ ਖੂਬ ਹੱਸਿਆ, ਅਤੇ ਹੱਸਦੇ-ਹੱਸਦੇ ਲੋਟ-ਪੋਟ ਹੋ ਗਿਆ।
"ਬਹੁਤ ਖ਼ੂਬ ਮੱਛਰ : ਬਹੁਤ ਖ਼ੂਬ! ਪਰ ਤੂੰ ਇਹ ਕਿਵੇਂ ਕੀਤਾ? "
"ਮੈਂ ਇਕੱਲਾ ਨਹੀਂ ਸਾਂ," ਮੱਛਰ ਨੇ ਜਵਾਬ ਦਿੱਤਾ, "ਉਥੇ ਅਸੀਂ ਬਹੁਤ ਸਾਰੇ ਸਾਂ ਅਤੇ ਅਸੀਂ ਕਹਿੰਦੇ ਹਾਂ ਕਿ ਸਭ ਇੱਕ 'ਤੇ ਭਾਰੂ ਅਤੇ ਇੱਕ ਸਭ 'ਤੇ ਭਾਰੂ । ਸਾਨੂੰ ਕੋਈ ਹਰਾ ਨਹੀਂ ਸਕਦਾ।"
ਅਤੇ ਉਹ ਉੱਡ ਗਿਆ : "ਭੀ-ਭੀ-ਭੀ-ਭੀ।"
ਡੂੰਘੀ ਸੱਟ
ਕਿਸੇ ਸਮੇਂ ਇੱਕ ਬਘਿਆੜ ਸੀ ਜੋ ਆਪਣੀ ਗੁਫ਼ਾ ਵਿੱਚ ਇਕੱਲਾ ਹੀ ਰਹਿੰਦਾ ਸੀ। ਜੀਵਨ ਭਰ ਉਹਨੇ ਇਸਦੀ ਸਫ਼ਾਈ ਨਹੀਂ ਸੀ ਕੀਤੀ ਜਾਂ ਮੁਰੰਮਤ ਨਹੀਂ ਸੀ ਕੀਤੀ। ਇਹ ਇੰਨੀ ਹੀ ਗੰਦੀ ਤੇ ਪੁਰਾਣੀ ਦਿਸਦੀ ਸੀ ਕਿ ਇੰਝ ਲਗਦਾ ਸੀ ਜਿਵੇਂ ਇਹ ਕਿਸੇ ਵੀ ਪਲ ਢਹਿ ਸਕਦੀ ਹੈ।
ਇੱਕ ਦਿਨ ਇੱਕ ਹਾਥੀ ਉਸ ਬਘਿਆੜ ਦੀ ਗੁਫ਼ਾ ਅੱਗਿਓਂ ਲੰਘ ਰਿਹਾ ਸੀ ਕਿ ਉਹਦੀ ਛੱਤ ਨੂੰ ਹਲਕਾ ਜਿਹਾ ਧੱਕਾ ਲੱਗ ਗਿਆ। ਬੱਸ, ਇੰਨਾ ਹੀ ਬਹੁਤ ਸੀ। ਪੂਰੀ ਗੁਫ਼ਾ ਟੇਢੀ ਹੋ ਗਈ।
"ਓਹ ਪਿਆਰੇ! ਕਿਰਪਾ ਕਰਕੇ ਮੈਨੂੰ ਮਾਫ਼ ਕਰਦੇ, ਮੇਰੇ ਦੋਸਤ।" ਹਾਥੀ ਨੇ ਬਘਿਆੜ ਨੂੰ ਕਿਹਾ, "ਮੇਰਾ ਇਰਾਦਾ ਇਹ ਨਹੀਂ ਸੀ, ਮੈਂ ਹੁਣੇ ਇਹਦੀ ਮੁਰੰਮਤ ਕਰ ਦਿੰਦਾ ਹਾਂ।"
ਹਾਥੀ ਹਰ ਕੰਮ ਕਰ ਲੈਂਦਾ ਸੀ ਅਤੇ ਕੰਮ ਕਰਨ ਵਿੱਚ ਸ਼ਰਮਾਉਂਦਾ ਨਹੀਂ ਸੀ। ਹਾਥੀ ਨੇ ਹਥੌੜੀ
ਤੇ ਛੈਣੀ ਲਈ ਅਤੇ ਇਹਨੇ ਛੱਤ ਨੂੰ ਠੀਕ ਕਰ ਦਿੱਤਾ। ਹੁਣ ਉਹ ਪਹਿਲਾਂ ਤੋਂ ਬਿਹਤਰ ਦਿਸ ਰਹੀ ਸੀ ।
"ਓ-ਹੋ," ਬਘਿਆੜ ਨੇ ਸੋਚਿਆ, "ਇੰਝ ਲਗਦਾ ਹੈ ਕਿ ਹਾਥੀ ਮੇਰੇ ਕੋਲੋਂ ਡਰ ਗਿਆ ਏ। ਪਹਿਲਾਂ ਉਹਨੇ ਮੈਥੋਂ ਮਾਫ਼ੀ ਮੰਗੀ ਅਤੇ ਫਿਰ ਮੇਰੀ ਛੱਤ ਦੀ ਮੁਰੰਮਤ ਕਰ ਦਿੱਤੀ। ਚਲੋ, ਉਸਤੋਂ ਨਵਾਂ ਘਰ ਬਣਵਾਂਦੇ ਹਾਂ। ਜੇ ਉਹ ਮੈਥੋਂ ਡਰ ਗਿਆ ਏ, ਤਾਂ ਜਰੂਰ ਮੇਰੀ ਗੱਲ ਮੰਨੇਗਾ।"
"ਰੁਕ ਰੁਕ ।", ਉਹਨੇ ਹਾਥੀ ਨੂੰ ਬੁਲਾ ਕੇ ਕਿਹਾ, "ਇਹ ਕੀ ਗੱਲ ਹੋਈ ? ਤੂੰ ਕੀ ਸੋਚਦਾ ਏਂ ਕਿ ਤੈਨੂੰ ਇੰਨੀ ਅਸਾਨੀ ਨਾਲ ਛੁਟਕਾਰਾ ਮਿਲ ਜਾਏਗਾ ? ਤੂੰ ਪਹਿਲਾਂ ਮੇਰੇ ਘਰ ਦੀ ਛੱਤ ਡੇਗ ਦਿੱਤੀ ਫਿਰ ਕਿੱਲ ਲਗਾ ਕੇ ਪੁਰਾਣੀ ਮੋਰੀ ਵਿੱਚ ਠੋਕ ਦਿੱਤੀ ਅਤੇ ਹੁਣ ਭੱਜ ਰਿਹਾ ਏਂ ? ਛੇਤੀ ਕਰ ਮੇਰੇ ਲਈ ਨਵਾਂ ਘਰ ਬਣਾ ਅਤੇ ਹੁਣ ਉਥੇ ਖੜ੍ਹਾ ਨਾ ਰਹਿ, ਨਹੀਂ ਤਾਂ ਮੈਂ ਤੈਨੂੰ ਅਜਿਹਾ ਸਬਕ ਸਿਖਾਵਾਂਗਾ ਕਿ ਜ਼ਿੰਦਗੀ