ਵਿਆਹ, ਸ਼ਰਾਬ ਦੀ ਭੈੜੀ ਆਦਤ, ਜਾਇਦਾਦ ਦੇ ਲਾਲਚ ਕਾਰਨ ਨਜ਼ਦੀਕੀ ਰਿਸ਼ਤਿਆਂ ਵਿਚ ਤਰੇੜਾਂ ਆਦਿ ਨੂੰ ਨੰਗਾ ਕੀਤਾ ਹੈ ।
ਇਸ ਕਿਤਾਬ ਵਿਚਲੀਆਂ ਬੋਲੀਆਂ ਪੰਜਾਬ ਦੇ ਪੇਂਡੂ ਜੀਵਨ ਨਾਲ ਸੰਬੰਧਤ ਵਿਆਹ, ਮੁਕਲਾਵੇ, ਤੀਆਂ ਦੇ ਤਿਉਹਾਰ, ਮਸਿਆ ਦਾ ਮੇਲਾ, ਗਿੱਧਾ, ਭੰਗੜਾ, ਮੇਲਣਾਂ ਦੇ ਗੀਤ ਆਦਿ ਨੂੰ ਮੱਦੇ ਨਜ਼ਰ ਰੱਖ ਕੇ ਲਿਖੀਆਂ ਗਈਆਂ ਹਨ। ਇਸੇ ਕਰਕੇ ਬਾਰੀ ਬਰਸੀ ਖਟਣ ਗਏ ਸੀ, ਤੇ ਪਿੰਡਾਂ ਵਿਚੋਂ ਪਿੰਡ ਸੁਣੀ ਦਾ ਜਾਂ ਆਰੀ ਆਰੀ, ਦਾਣਾ ਦਾਣਾ, ਧਾਵੇ ਧਾਵੇ ਆਦਿ ਜਿਹੇ ਰਵਾਇਤੀ ਸ਼ਬਦਾਂ ਨੂੰ ਅੱਗੇ ਰੱਖ ਕੇ ਕੁਝ ਬੋਲੀਆਂ ਰਚੀਆਂ ਗਈਆਂ ਹਨ। ਇਸ ਕਿਤਾਬ ਦਾ ਸਿਰਲੇਖ 'ਨਚਦਾ ਗਾਉਂਦਾ ਪੰਜਾਬ ਇਸ ਕਰਕੇ ਰਖਿਆ ਹੈ ਕਿ ਪੰਜਾਬ ਦੇ ਵਿਰਸੇ ਅਤੇ ਸਭਿਆਚਾਰ ਵਿਚ ਬੋਲੀਆਂ ਨੂੰ ਸਭਤੋਂ ਮਹੱਤਵ ਸਥਾਨ ਪ੍ਰਾਪਤ ਹੈ । ਜਦੋਂ ਵੀ ਕਦੇ ਰੇਡੀਓ, ਟੈਲੀਵੀਯਨ ਜਾਂ ਕਿਤੇ ਗਿੱਧੇ ਭੰਗੜੇ ਦੇ ਅਖਾੜੇ ਦਾ ਦ੍ਰਿਸ਼ ਦਿਸਦਾ ਹੈ ਤਾਂ ਸਾਰੇ ਦਰਸ਼ਕ ਖੁਸ਼ੀਆਂ ਵਿਚ ਭੂਮ ਉਠਦੇ ਹਨ ਅਤੇ ਨਚਣੋਂ ਨਹੀਂ ਰਹਿ ਸਕਦੇ । ਨੱਚਣਾ, ਕੁਦਣਾ, ਹੱਸਣਾ, ਖੇਡਣਾ ਇਹ ਪੰਜਾਬੀਆਂ ਦੇ ਸੁਭਾਅ ਦੀ ਇਕ ਵਿਲੱਖਣਤਾ ਹੈ। ਲੇਖਕ ਨੇ ਆਪਣੀ ਬੁੱਧੀ ਮੁਤਾਬਕ ਇਸ ਕਿਤਾਬ ਵਿਚ ਪੰਜਾਬ ਦਾ ਨਾਚ, ਗਿੱਧਾ ਭੰਗੜਾ ਅਤੇ ਖੁਸ਼ੀਆਂ ਭਰਿਆ ਮਹੌਲ ਇਉਂ ਬੰਦ ਕਰ ਕੇ ਰੱਖਣ ਦੀ ਕੋਸ਼ਿਸ਼ ਕੀਤੀ ਹੈ, ਜਿਵੇਂ ਇਕ ਫਨੀਅਰ ਸੱਪ ਨੂੰ ਕੀਲ ਕੇ ਪਟਾਰੀ ਵਿਚ ਪਾਇਆ ਗਿਆ ਹੋਵੇ ਦੇ ਢੱਕਣ ਚੁੱਕਣ ਤੇ ਆਪਣਾ ਫਨ ਉਠਾ ਕੇ ਸ਼ੂਕਰਨ ਲੱਗ ਜਾਵੇ ।
ਪੰਜਾਬ ਵਿਚ ਵਾਪਰਨ ਵਾਲੀਆਂ ਘਟਨਾਵਾਂ ਤੋਂ ਲੇਖਕ ਚੁੱਪ ਨਹੀਂ ਰਹਿ ਸਕਿਆ । ਇਸ ਵਿਚ ਕਰਫ਼ੀਉ ਜਿਹੇ ਸ਼ਬਦ ਆਮ ਪ੍ਰਚੱਲਤ ਹੋ ਗਏ ਹਨ । ਇਸ ਲਈ ਲੋਕ ਸਹਿਤ ਵਿਚ ਇਹਨਾਂ ਦੀ ਵਰਤੋਂ ਕਰਨੀ ਸੁਭਾਵਕ ਹੋ ਗਈ। ਜਿਵੇਂ—
ਕਰਫੀਉ ਬੁੱਲ੍ਹਾਂ ਦੀ ਚੁਪ ਦਾ ਖੋਲ੍ਹ ਦੇਵੀਂ
ਭਾਵੇਂ ਜੁਲਫ ਦੀ ਜੇਲ੍ਹ ਵਿਚ ਕੈਦ ਕਰ ਲੈ
ਜਿਵੇਂ ਪੰਜਾਬ ਵਿਚ ਫੌਜੀ ਕਾਰਵਾਈ ਸਮੇਂ-
ਮੇਰੇ ਯਾਰ ਦੀ ਮੁਕਬਰੀ ਹੋਈ
ਕਿ ਫੌਜੀਆਂ ਨੇ ਪਿੰਡ ਘੇਰਿਆ
ਜਾਂ
ਜਾਤ ਪਾਤ ਦੀ ਪੱਟੀ ਸੀ ਜੜ੍ਹ ਐਥੋਂ
ਕਿ ਫਿਰਕੇ ਦੀ ਮੋਹੜੀ ਗੱਡ ਤੀ
ਮੈਂ ਆਸ ਕਰਦਾ ਹਾਂ ਕਿ ਪੰਜਾਬੀ ਪਾਠਕ ਤੇ ਅਲੋਚਕ ਮੇਰਾ ਇਹ ਪਹਿਲਾ ਨਿਮਾਣਾ ਯਤਨ ਪਰਵਾਨ ਕਰਕੇ ਮੇਰਾ ਉਤਸ਼ਾਹ ਵਧਾਉਣਗੇ ।
-ਹਰਕੇਸ਼ ਸਿੰਘ ਸਿੱਧੂ