

ਕਾਲੇ ਕਾਲੇ ਘਗਰੇ ਤੇ, ਚਿੱਟੇ ਚਿਟੇ ਫੁਲ ਵੇ,
ਜਾਣ ਦੇ ਤੂੰ ਮਾਹੀਆ, ਸਾਥੋਂ ਹੋ ਗਈ ਬੜੀ ਭੁਲ ਵੇ ।
ਮਾਰ ਕੇ ਤੂੰ ਮੈਨੂੰ ਦੀਵਾ ਕਰ ਲਈ ਨਾ ਗੁਲ ਵੇ ।
ਜਠਾਣੀ ਵਾਲੀ ਗੱਲ ਵਿਚ, ਦੇਖੀਂ ਕਿਤੇ ਆਈ ਨਾ ।
ਆਪਣੇ ਟੱਬਰ ਨੂੰ, ਮਾਰ ਕੇ ਮੁਕਾਈਂ ਨਾ ।
-----
ਬਲੇ ਬਲੇ ਨੀ ਢੋਲ ਪੰਜਾਬੀ ਦੀ, ਮੌਥੋਂ ਸਿਫਤ ਕਰੀ ਨਾ ਜਾਵੇ।
ਨੀ ਟਾਹਲੀ ਵਾਲੇ ਖੇਤ ਨਣਦੇ, ਤੇਰਾ ਵੀਰ ਸੁਹਾਗਾ ਲਾਵੇ ।
ਨੀ ਬਲਦਾਂ ਦੇ ਸਿੰਗ ਨਚਦੇ, ਤੇਰਾ ਵੀਰ ਬੋਲੀਆਂ ਪਾਵੇ।
ਨੀ ਭਾਬੋ ਤੇਰੀ ਵਟ ਤੇ ਖੜੀ, ਉਹ ਰੋਟੀ ਖਾਣ ਨਾ ਆਵੇ ।
ਨੀ ਜੱਟ ਵਾਲੀ ਅੜੀ ਫੜ ਲੀ, ਉਹ ਮਿੰਨਤਾਂ ਪਿਆ ਕਰਾਵੇ ।
ਵਿਸਾਖ ਮਹੀਨੇ ਮਾਰ ਸੁਨਹਿਰੀ, ਪਕੀਆਂ ਕਣਕ ਦੀਆਂ ਬਲੀਆਂ।
ਨਣਦ ਤੇ ਭਾਬੀ ਰੋਟੀ ਲੈ ਕੇ, ਪਰਲੇ ਖੇਤ ਨੂੰ ਚਲੀਆਂ।
ਹਾਲੀਆ ਪਾਲੀਆਂ ਰਾਹ ਵਿਚ ਖੜ ਕੇ ਆ ਕੇ ਰਾਹਵਾਂ ਮਲੀਆਂ।
ਬਚਾ ਲੈ ਜ਼ੈਲਦਾਰਾ ਵੇ, ਵਸਾਈਆਂ ਕਾਹਤੋਂ ਕਲੀਆਂ।