ਨਾਨਕ ਏਵੈ ਜਾਣੀਐ: ਪੂਰਵ ਪ੍ਰਕਾਸ਼ਨ ਪੜ੍ਹਤ
ਜਸਵੰਤ ਸਿੰਘ ਜ਼ਫ਼ਰ ਅਦਬੀ ਤੇ ਅਕਾਦਮਿਕ ਹਲਕਿਆਂ ਵਿਚ ਕਵੀ ਤੇ ਵਾਰਤਕਕਾਰ ਵਜੋਂ ਸਥਾਪਿਤ ਹਸਤਾਖ਼ਰ ਹੈ। ਸਿਖੁ ਸੁ ਖੋਜਿ ਲਹੈ, ਮੈਨੂੰ ਇਓਂ ਲਗਿਆ, ਭਗਤੁ ਸਤਿਗੁਰੂ ਹਮਾਰਾ ਉਪਰੰਤ ਨਾਨਕ ਏਵੈ ਜਾਣੀਐ ਉਸਦਾ ਚੌਥਾ ਨਿਬੰਧ ਸੰਗ੍ਰਹਿ ਹੈ। ਨਾਨਕ ਏਵੈ ਜਾਣੀਐ ਦੀ ਪੜ੍ਹਤ ਸਾਨੂੰ ਇਹ ਸੋਚਣ/ਸਮਝਣ ਲਈ ਉਤਸੁਕ ਕਰਦੀ ਹੈ ਕਿ ਆਖ਼ਿਰ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੇ ਫ਼ਲਸਫ਼ੇ ਨੂੰ ਕਿਵੇਂ ਜਾਣੀਏ? ਇਸ ਸੁਆਲ ਦਾ ਉੱਤਰ ਲੱਭਣ ਲਈ ਅਸੀਂ ਜਨਮਸਾਖੀਕਾਰਾਂ, ਵਿਆਖਿਆਕਾਰਾਂ, ਟੀਕਾਕਾਰਾਂ, ਇਤਿਹਾਸਕਾਰਾਂ, ਖੋਜੀਆਂ, ਚਿੰਤਕਾਂ, ਫ਼ਿਲਾਸਫ਼ਰਾਂ, ਪ੍ਰਚਾਰਕਾਂ, ਸਾਹਿਤਕਾਰਾਂ, ਚਿਤਰਕਾਰਾਂ, ਫ਼ਿਲਮਸਾਜ਼ਾਂ, ਗਾਇਕਾਂ ਆਦਿ ਵੱਲੋਂ ਪ੍ਰਸਤੁਤ ਕੀਤੇ ਗਏ 'ਨਾਨਕ ਬਿੰਬ' ਦੇ ਸਨਮੁੱਖ ਹੁੰਦੇ ਹਾਂ ਤਾਂ ਸਾਡੇ ਪਾਠਕ ਮਨ ਨਾਲ ਮੈਟਾਡਿਸਕੋਰਸ ਰਚਾਉਂਦਾ ਇਸ ਪੁਸਤਕ ਦਾ ਲੇਖਕ 'ਬਾਬਾ ਨਾਨਕ ਨੂੰ ਇੰਝ ਵੀ ਜਾਣਿਆ ਜਾ ਸਕਦਾ ਹੈ' ਦਾ ਸਮਾਂਨਾਤਰ ਪ੍ਰਵਚਨ ਸਿਰਜਦਾ ਹੈ। ਗੁਰੂ ਨਾਨਕ ਸਾਹਿਬ ਬਾਰੇ ਪੂਰਵਨਿਰਧਾਰਿਤ ਧਾਰਨਾਵਾਂ/ਮਨੌਤਾਂ ਦੀ ਵਿਸਥਾਪਨਾ ਦਾ ਸਿਲਸਿਲਾ ਜੋ ਇਸ ਪ੍ਰਸ਼ਨ ਕਿ ਅਸੀਂ ਨਾਨਕ ਦੇ ਕੀ ਲੱਗਦੇ ਹਾਂ (2001) ਤੋਂ ਯਾਤਰਾ ਆਰੰਭ ਕਰਦਾ ਹੈ, ਉਹ ਨਾਨਕ ਏਵੈ ਜਾਣੀਐ (2021) ਦੇ ਪ੍ਰਸਤਾਵਮੂਲਕ ਸੁਝਾਉ ਤੱਕ ਪਹੁੰਚਦਾ ਹੋਰ ਵੀ ਗੰਭੀਰ ਤੇ ਤਾਰਕਿਕ ਰੂਪ ਅਖ਼ਤਿਆਰ ਕਰ ਜਾਂਦਾ ਹੈ। ਇਸ ਸਾਰੀ ਪ੍ਰਕਿਰਿਆ ਦੌਰਾਨ ਲੇਖਕ ਕੋਈ ਨਿਰਣਾ ਆਰੋਪਿਤ ਕਰਦਾ, ਉਪਦੇਸ਼ ਦਿੰਦਾ। ਕਿਸੇ ਸਰਲ ਸਿੱਧੇ ਹਾਈਪੋਥੀਸਿਸ ਨੂੰ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਦਿਖਾਈ ਨਹੀਂ ਦਿੰਦਾ ਸਗੋਂ ਉਹ
ਇਸ ਪੁਸਤਕ ਦੇ ਪਹਿਲੇ ਨਿਬੰਧ ਗੁਰੂ ਨਾਨਕ ਬਾਣੀ ਦਾ ਵਰਤਮਾਨ ਪ੍ਰਸੰਗ ਦੇ ਆਰੰਭ ਵਿਚ ਲੇਖਕ 2019 'ਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਵੱਲ ਸੰਕੇਤ ਕਰਦਾ ਹੈ। ਅਸੀਂ ਸਾਰੇ ਹੀ ਆਪਣੇ ਜੀਵਨ ਕਾਲ ਵਿਚ ਵਾਪਰੇ ਇਸ ਇਤਿਹਾਸਕ ਵਰਤਾਰੇ ਦੇ ਚਸ਼ਮਦੀਦ ਗਵਾਹ ਬਣੇ ਹਾਂ ਜਿਸ ਵਿਚ ਕਰਤਾਰਪੁਰ ਲਾਂਘਾ ਖੁੱਲਣ ਨਾਲ ਗੁਰੂ ਨਾਨਕ ਨਾਮ ਲੇਵਾ ਸੰਗਤ ਦੀ ਵਰ੍ਹਿਆਂ ਦੀ ਅਰਦਾਸ ਵੀ ਪੂਰੀ ਹੋਈ। ਡਾ. ਸੁਰਜੀਤ ਪਾਤਰ ਦੀ ਕਵਿਤਾ 'ਡੇਰੇ ਬਾਬੇ ਨਾਨਕ ਦੇ' ਤੇ 'ਅਜ਼ਬ ਗਜ਼ਬ ਦਾ ਮੇਲਾ' ਦੇ ਹਵਾਲੇ ਨਾਲ ਦੇਖੀਏ ਤਾਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਇਸ ਵਰਤਾਰੇ ਦੇ ਅਰਥ ਟਾਈਮ ਤੇ ਸਪੇਸ ਤੋਂ ਪਾਰ ਫੈਲਦੇ ਦਿਖਾਈ ਦਿੰਦੇ ਹਨ। ਚਿੰਨ੍ਹਾਤਮਕ ਪੱਧਰ 'ਤੇ ਇਸਦੇ ਅਰਥ ਪੂਰੇ ਯੂਨੀਵਰਸ ਨੂੰ ਆਪਣੇ ਕਲਾਵੇ ਵਿਚ ਲੈਂਦੇ; ਰੰਗਾਂ, ਨਸਲਾਂ, ਕੌਮਾਂ, ਧਰਮਾਂ, ਮਜ਼ਹਬਾਂ, ਸਥਾਨਾਂ ਤੇ ਮੁਲਕਾਂ ਦੀਆਂ ਸਿਆਸੀ ਦੁਸ਼ਮਣੀਆਂ ਤੱਕ ਨੂੰ ਪਾਸੇ ਰੱਖਦੇ ਇਕ ਸਰਬ-ਸਾਂਝੇ ਸਭਿਆਚਾਰਕ ਮਾਡਲ ਨੂੰ ਅਪਣਾਉਂਦੇ ਬਾਬਾ ਨਾਨਕ ਦੀ ਫ਼ਿਲਾਸਫ਼ੀ ਦਾ ਇਲਾਹੀ ਜਸ਼ਨ ਮਨਾਉਂਦੇ ਉਤਰ ਬਹੁਸਭਿਆਚਾਰਵਾਦ ਦੇ ਨਵੀਨ ਪਾਸਾਰਾਂ ਨੂੰ ਸਿਰਜਦੇ
ਗੁਰੂ ਨਾਨਕ ਬਾਣੀ ਦੇ ਸੱਤਾ ਸਰੋਕਾਰ ਨਿਬੰਧ ਵਿਚ ਲੇਖਕ ਮੱਧਕਾਲ 'ਚ ਪ੍ਰਚਲਿਤ ਰਾਜਾ, ਬ੍ਰਾਹਮਣ ਤੇ ਦੇਵੀ-ਦੇਵਤਿਆਂ ਦੀ ਸੰਤਾ ਸਥਾਪਤੀ ਤੇ ਗੁਰਮਤਿ ਵੱਲੋਂ ਪ੍ਰਭੂ ਦੀ ਇਕਲੋਤੀ ਹਸਤੀ ਰਾਹੀਂ ਸੰਤਾ ਦੇ ਕੇਂਦਰੀਕਰਨ ਦੇ ਸਰੋਕਾਰਾਂ ਨੂੰ ਪ੍ਰਸਤੁਤ ਕਰਦਾ ਹੈ। ਗੁਰੂ ਨਾਨਕ ਦੇਵ ਜੀ ਦੁਆਰਾ ਦਿੱਤੇ ਸੱਤਾ ਦੇ ਇਸ ਵਿਆਪਕ ਤੇ ਇਕਸਾਰ ਵਿਕੇਂਦਰੀਕਰਨ ਦੇ ਅੰਤਰਗਤ ਹੀ ਮਨੁੱਖੀ ਸਮਾਜ ਅੰਦਰ ਏਕਤਾ, ਇਕਸੁਰਤਾ, ਸਾਂਝੀਵਾਲਤਾ, ਪੂਰਨ ਸੁਤੰਤਰਤਾ ਦੇ ਪਾਸਾਰ ਨਿਹਿਤ ਹਨ। ਬਰਾਬਰੀ ਤੇ ਅਧਾਰਿਤ ਬਹੁ-ਕੇਂਦਰਿਤ ਏਕਤਾ ਦੇ ਰਾਜਸੀ ਟੀਚੇ ਨੂੰ ਸਮਰਪਿਤ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਦੀ ਰੋਸ਼ਨੀ ਵਿਚ ਹੀ ਵਿਸ਼ਵੀਕਰਨ, ਜੀਓਪੋਲਿਟਿਕਸ, ਨਿਊ ਵਰਲਡ ਆਰਡਰ ਜਿਹੇ ਵਰਤਾਰਿਆਂ/ਚੁਣੌਤੀਆਂ ਨੂੰ ਸਮਝੇ ਜਾਣ ਦੀ ਸਮਕਾਲ ਵਿਚ ਜ਼ਰੂਰਤ ਹੈ।
ਪ੍ਰਾਚੀਨ ਭਾਰਤੀ ਪਰੰਪਰਾ ਵਿਚ ਵਿਭਿੰਨ ਦਾਰਸ਼ਨਿਕ ਆਪਣੇ ਵਿਚਾਰਾਂ ਦੀ ਪ੍ਰਸਤੁਤੀ ਸਮੇਂ ਪੂਰਵ-ਪ੍ਰਚਲਿਤ ਵਿਚਾਰਾਂ ਦੀ ਆਲੋਚਨਾ ਕਰਦੇ ਸਨ ਜਿਸਨੂੰ ਖੰਡਨ ਜਾਂ ਪੂਰਵ-ਪਕਸ਼ ਕਿਹਾ ਜਾਂਦਾ ਸੀ ਤੇ ਇਸ ਉਪਰੰਤ ਉਹ ਆਪਣਾ ਮਤ ਪੇਸ਼ ਕਰਦੇ ਸਨ। ਗੁਰੂ ਨਾਨਕ ਦੇਵ ਜੀ ਨੇ ਇਸ ਪ੍ਰਚਲਿਤ ਰੁਝਾਨ ਤੋਂ ਇਕ ਵਿਥ ਦੀ ਸਥਾਪਨਾ ਕਰਦਿਆਂ ਸੰਵਾਦ ਦੀ ਨਵੀਂ ਪਿਰਤ ਪਾਉਂਦਿਆਂ 'ਜਬ ਲਗ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ' ਦਾ ਸੰਕਲਪ ਦਿੱਤਾ। ਗੁਰੂ ਜੀ ਵੱਲੋਂ ਉਦਾਸੀਆਂ ਦੌਰਾਨ ਵੱਖੋ-ਵੱਖਰੇ ਧਰਮਾਂ ਦੇ ਮੁਖੀਆਂ ਨਾਲ ਵਿਚਾਰ-ਵਟਾਂਦਰਾ, ਬ੍ਰਾਹਮਣਾਂ, ਮੌਲਾਣਿਆਂ, ਜੋਗੀਆਂ ਨਾਲ ਸੰਵਾਦ ਜਿਥੇ ਸਹਿਹੋਂਦ ਦੇ ਗੁਣ ਨੂੰ ਉਜਾਗਰ ਕਰਦਾ ਹੈ ਉਥੇ ਪੰਜਾਬੀ ਸਮਾਜ ਵਿਚ ਵਿਚਾਰ-ਵਟਾਂਦਰੇ ਦੀ ਪਰੰਪਰਾ ਵਿਕਸਿਤ ਕਰਨ ਵਿਚ ਵੀ ਮਹੱਤਵਪੂਰਨ ਯੋਗਦਾਨ ਪਾਉਂਦਾ
ਹੈ। ਗੁਰੂ ਜੀ ਦੀ ਵਿਚਾਰਧਾਰਾ ਵਿਭਿੰਨ ਧਰਮਾਂ, ਕੌਮਾਂ, ਸਭਿਆਚਾਰਾਂ ਦੀ ਵੰਨ-ਸੁਵੰਨਤਾ ਨੂੰ ਖ਼ਤਮ ਕਰਕੇ ਕੋਈ ਏਕੀਕਰਣ ਸਥਾਪਿਤ ਕਰਨ ਦੀ ਜਗ੍ਹਾ ਇਹਨਾਂ ਭਿੰਨਤਾਵਾਂ ਨੂੰ ਬਣਦਾ ਸਤਿਕਾਰ ਦੇ ਕੇ ਇਕਸੁਰਤਾ ਪੈਦਾ ਕਰਦੀ ਹੈ। ਨਿਬੰਧ ਨਾਨਕ ਕਿਛੁ ਸੁਣੀਐ ਕਿਛੁ ਕਹੀਐ ਵਿਚ ਲੇਖਕ ਦਰਸਾਉਂਦਾ ਹੈ ਕਿ ਗੁਰੂ ਜੀ ਨੇ ਜਿੱਥੇ ਇਕ ਪਾਸੇ ਸ਼ੇਖ ਫ਼ਰੀਦ ਜੀ, ਕਬੀਰ ਜੀ, ਰਵਿਦਾਸ ਜੀ, ਨਾਮਦੇਵ ਜੀ, ਜੈਦੇਵ ਜੀ, ਰਾਮਾਨੰਦ ਜੀ, ਧੰਨਾ ਜੀ ਆਦਿ ਸੂਫ਼ੀਆਂ, ਸੰਤਾਂ, ਭਗਤਾਂ ਦੀ ਬਾਣੀ ਦਾ ਇਕੱਤਰੀਕਰਣ ਕੀਤਾ ਤੇ ਖ਼ੁਦ ਇਸਦੇ ਮਿਲਣ ਬਿੰਦੂ ਬਣੇ ਉਥੇ ਨਾਲ ਹੀ ਇਹਨਾਂ ਦੀ ਰਚਨਾ ਨਾਲ ਵਿਚਾਰਧਾਰਕ ਸੰਵਾਦ ਵੀ ਰਚਾਇਆ। ਲੇਖਕ ਇਸ ਵਿਚਾਰ ਨੂੰ ਪੁਸ਼ਟੀ ਪ੍ਰਦਾਨ ਕਰਦਾ ਇਸ ਦੀਆਂ ਕਈ ਲੁਪਤ ਉਦਾਹਰਣਾਂ ਨੂੰ ਖੋਜਦਾ ਤੇ ਡੀਕੇਡ ਕਰਦਾ ਹੈ। ਜਿਸ ਰਾਹੀਂ ਗੁਰੂ ਜੀ ਦਾ ਹੋਰ ਬਾਣੀਕਾਰਾਂ ਦੀ ਰਚਨਾ ਨਾਲ ਸੰਵਾਦ: ਅਹਿਸਮਤੀ, ਵਿਆਖਿਆ, ਪੁਸ਼ਟੀ, ਵਿਸਥਾਰ, ਸਾਂਝ ਆਦਿ ਕਈ ਸੂਤਰਾਂ ਨੂੰ ਕੇਂਦਰ ਵਿਚ ਰੱਖਦਾ ਦ੍ਰਿਸ਼ਟੀਗੋਚਰ ਹੁੰਦਾ ਹੈ।
ਨਿਬੰਧ ਨਾਮਿ ਰਤੇ ਸਿਧ ਗੋਸਟਿ ਹੋਇ ਰਾਹੀਂ ਵੀ ਲੇਖਕ ਗੁਰੂ ਨਾਨਕ ਦੇਵ ਜੀ ਦੇ ਪ੍ਰਚਲਿਤ ਲੋਕ-ਬਿੰਬ ਜੋ ਵਧੇਰੇ ਉਪਦੇਸ਼ਕ ਦੇ ਤੌਰ 'ਤੇ ਪ੍ਰਵਾਨਿਤ ਹੈ ਨੂੰ ਸੰਵਾਦੀ ਦੇ ਤੌਰ 'ਤੇ ਵੀ ਦ੍ਰਿੜ ਕਰਵਾਉਂਦਾ ਹੈ। ਉਹ ਲਿਖਦਾ ਹੈ, "ਜਿਸ ਤਰ੍ਹਾਂ ਗੁਰੂ ਨਾਨਕ ਨੇ ਅਕਾਸ਼, ਸੂਰਜ, ਚੰਨ, ਤਾਰਿਆਂ ਦੇ ਵਿਸ਼ਾਲ ਬ੍ਰਹਿਮੰਡੀ ਵਰਤਾਰੇ ਨੂੰ ਵਿਸ਼ਾਲ ਆਰਤੀ ਦਾ ਨਾਮ ਦਿੱਤਾ ਹੈ ਉਸੇ ਤਰ੍ਹਾਂ ਜੋਗਮਤ ਅਤੇ ਗੁਰਮਤਿ ਵਿਚਕਾਰ ਹਜ਼ਾਰਾਂ ਮੀਲਾਂ ਅਤੇ ਸੈਂਕੜੇ ਸਾਲਾਂ ਵਿਚ ਫੈਲੀ ਇਹ ਸਿਧ ਗੋਸਟਿ ਪਰਮਾਤਮਾ ਦੀ ਵਿਸ਼ਾਲ ਰਹਿਰਾਸ ਜਾਪਦੀ ਹੈ।" ਲੇਖਕ ਨੇ ਇਸ ਲੰਬੇ ਕਾਲ-ਅੰਤਰਾਲ ਤੇ ਵਿਸ਼ਾਲ ਖੇਤਰ ਵਿਚ ਫੈਲੀ ਪਰੰਪਰਾ ਨੂੰ ਗੁਰੂ ਨਾਨਕ ਦੇਵ ਜੀ ਦੁਆਰਾ ਲਿਖਿਆ ਸੰਵਾਦਨਾਮਾ ਕਿਹਾ ਹੈ। ਬੇਸ਼ਕ ਇਹ ਸੰਵਾਦਨਾਮਾ ਸਹਿਹੋਂਦ ਤੇ ਸਵੈਖੋਜ ਦਾ ਅਜਿਹਾ ਸਾਂਝਾ ਵਿਵੇਚਨੀ ਧਰਾਤਲ ਵੀ ਸਥਾਪਿਤ ਕਰਦਾ
ਨਿਬੰਧਕਾਰ ਦੀ ਨਜ਼ਰ ਵਿਚ ਬ੍ਰਹਿਮੰਡੀ ਚੇਤਨਾ, ਚੋਗਿਰਦਾ ਬੋਧ ਤੇ ਸਵੈ ਸੋਝੀ ਇਕ ਹੀ ਚਿੰਤਨ ਵਿਸ਼ੇ ਦੇ ਪਾਸਾਰ ਹਨ। ਨਿਬੰਧ “ਗੁਰੂ ਨਾਨਕ ਬਾਣੀ ਅਤੇ ਚੌਗਿਰਦਾ ਬੋਧ" ਵਿਚ ਗੁਰੂ ਨਾਨਕ ਚਿੰਤਨ ਦੇ ਹਵਾਲੇ ਨਾਲ ਉਹ ਦਰਸਾਉਂਦਾ ਹੈ ਕਿ ਮਨੁੱਖ ਧਰਤੀ ਦਾ ਮਾਲਕ ਨਹੀਂ ਸਗੋਂ ਉਸ ਦੀ ਸੰਤਾਨ ਹੈ ਤੇ ਹੋਰ ਜੀਵਾਂ ਵਾਂਗ ਹੀ ਚੌਗਿਰਦੇ ਦੀਆਂ ਜੀਵਨ ਅਨੁਕੂਲ ਹਾਲਾਤਾਂ ਦੀ ਉਪਜ ਹੈ। ਮਨੁੱਖ ਦੇ ਚੌਗਿਰਦੇ ਨਾਲ ਨੇੜਤਾ/ ਇਕਸੁਰਤਾ ਵਾਲੇ ਸੰਬੰਧਾਂ ਨੂੰ ਨਾਨਕ ਬਾਣੀ ਦੇ ਪਰਿਪੇਖ ਵਿਚ ਚਰਚਾ ਦਾ ਆਧਾਰ ਬਣਾਉਂਦਾ ਹੈ। ਇਹ ਨਿਬੰਧ ਜਿਥੇ ਮਨੁੱਖ ਤੇ ਵਾਤਾਵਰਣ ਵਿਚਲੀ ਸਹਿਹੋਂਦ ਨੂੰ ਬਾਖੂਬੀ ਪੇਸ਼ ਕਰਦਾ ਹੈ ਉਥੇ ਮਨੁੱਖ ਦੁਆਰਾ ਇਸ ਪ੍ਰਤਿ ਵਰਤੀ ਜਾ ਅਣਗਹਿਲੀ ਵੱਲ ਵੀ ਸੰਕੇਤ ਕਰਦਾ ਹੈ। ਚਿਤਰਕਾਰ ਸਿਧਾਰਥ ਦੀ ਪੇਂਟਿੰਗ ਜੋ ਇਸ ਪੁਸਤਕ ਦਾ ਕਵਰ ਹੈ ਵੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਦ੍ਰਿੜ ਕਰਵਾਉਂਦਿਆਂ ਮਨੁੱਖ ਤੇ ਕੁਦਰਤ ਦੇ ਇਸੇ ਸਹਿਹੋਂਦ/ਏਕਤਾ/ਇਕਮੂਰਤਾ/ਬਰਾਬਰੀ ਵਾਲੇ ਸੰਬੰਧ ਨੂੰ ਹੀ ਸਥਾਪਿਤ ਕਰਦੀ ਨਜ਼ਰ ਆਉਂਦੀ ਹੈ। ਉਸ ਪਰਮਾਤਮਾ ਦੀ ਇਕਲੋਤੀ ਸੱਤਾ ਸਾਰੀ ਕਾਇਨਾਤ ਵਿਚ ਵਿਦਮਾਨ ਹੈ। ਉਸ ਦੀ ਇਹੀ ਸਰਬ ਵਿਆਪਕਤਾ ਹੈ। ਜਿਸ ਨੇ ਸਭ ਨੂੰ ਬਰਾਬਰੀ ਦੇ ਭਾਵ ਵਿਚ ਰੱਖਦਿਆਂ ਹਰ ਪ੍ਰਕਾਰ ਦੇ ਵਖਰੇਵੇਂ/ਵਿਤਕਰੇ ਤੋਂ ਮੁਕਤ ਕਰ ਦਿੱਤਾ ਹੈ। ਇਸੇ ਲਈ ਪੇਂਟਿੰਗ ਵਿਚ ਗੁਰੂ ਜੀ, ਭਾਈ ਮਰਦਾਨਾ ਜੀ, ਦੇਵਤੇ, ਮਨੁੱਖ, ਰਾਖਸ਼, ਰੁੱਖ, ਪੌਦੇ, ਪਸ਼ੂ, ਪੰਛੀ, ਫਲ, ਫੁੱਲ, ਜੀਵ, ਧਰਤੀ, ਸੂਰਜ, ਪਾਣੀ, ਹਵਾ, ਅੱਗ ਆਦਿ ਸਭ ਬਰਾਬਰੀ ਦੇ ਭਾਵ ਵਿਚ ਬੱਝੇ ਇਕ ਦੂਸਰੇ ਦੇ ਪੂਰਕ ਜਾਂ ਸਹਿਯੋਗੀ ਵੀ ਦਿਖਾਈ ਦਿੰਦੇ ਹਨ। ਦਿਸਦਾ ਤੇ ਅਣਦਿਸਦਾ ਸੰਸਾਰ ਵੀ ਅਦਵੈਤਵਾਦ ਦੇ ਅੰਤਰਗਤ ਇਕਸਰੂਪ ਹੋਇਆ ਜਾਪਦਾ ਹੈ।
ਨਿਬੰਧ ਕੁਦਰਤਿ ਕਵਣ ਕਹਾ ਵੀਚਾਰੁ ਵਿਚ ਵਾਰਤਕਕਾਰ
ਇਸ ਪੁਸਤਕ ਦਾ ਨਿਬੰਧ ਜਿਹਨਾਂ ਤੋਂ ਪੰਥ ਨੂੰ ਵਿਛੋੜਿਆ ਨਹੀਂ ਗਿਆ ਲੇਖਕ ਦੀ ਗਯਾ ਯਾਤਰਾ ਦੇ ਬਿਰਤਾਂਤ ਨੂੰ ਪੇਸ਼ ਕਰਦਾ ਹੈ। ਇਸ ਯਾਤਰਾ ਦੌਰਾਨ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਇਤਿਹਾਸਕ ਸਥਾਨ ਦੀ ਦੁਰਦਸ਼ਾ ਦਾ ਵਰਣਨ ਕਰਦਾ ਉਹ ਸੰਵੇਦਨਾ ਪ੍ਰਗਟ ਕਰਦਾ ਹੈ। ਲੇਖਕ ਗੁਰੂ ਨਾਨਕ ਸਾਹਿਬ ਦੀ ਯਾਤਰਾ ਦੇ ਮਨੋਰਥ ਤੇ ਮਹੱਤਵ ਨੂੰ ਦ੍ਰਿੜ ਕਰਵਾਉਣ ਹਿੱਤ ਇਸ ਇਤਿਹਾਸਕ ਸਥਾਨ ਦੀ ਸੰਭਾਲ ਤੇ ਸੁਚਾਰੂ ਸੰਚਾਲਣ ਲਈ ਯੋਜਨਾਬੱਧੀ ਵੀ ਕਰਦਾ ਨਜ਼ਰ ਆਉਂਦਾ ਹੈ। ਵਿਗਿਆਨਕ ਸੋਚ, ਖੋਜੀ ਬਿਰਤੀ ਦਾ ਧਾਰਨੀ ਲੇਖਕ ਇਸ ਨਿਬੰਧ ਵਿਚ ਗੁਰੂ ਸਾਹਿਬ ਪ੍ਰਤਿ ਗਹਿਰੀ ਅਕੀਦਤ ਭੇਟ ਕਰਨ ਵਾਲੇ ਸੰਵੇਦਨਸ਼ੀਲ ਸ਼ਰਧਾਲੂ ਵਜੋਂ ਵੀ ਦਿਖਾਈ ਦਿੰਦਾ ਹੈ। ਪਰੰਤੂ ਇਥੇ ਵੀ ਉਹ ਬਗੈਰ ਕਿਸੇ ਉਪਭਾਵੁਕਤਾ ਦਾ ਪ੍ਰਦਰਸ਼ਨ ਕੀਤਿਆਂ ਇਸ ਇਤਿਹਾਸਕ ਸਥਾਨ ਦੀ ਪੁਨਰ ਸੁਰਜੀਤੀ ਲਈ ਮਹੱਤਵਪੂਰਨ ਪ੍ਰਸਤਾਵ ਉਲੀਕਦਾ ਹੈ।
ਆਪਣੀ ਬੋਲੀ, ਧਰਮ ਤੇ ਲਿੱਪੀ : ਅੰਤਰ ਸੰਬੰਧ ਵਿਚ ਨਿਬੰਧਕਾਰ: ਮਾਂ ਬੋਲੀ ਤੇ ਧਰਮ, ਬੋਲੀ ਤੇ ਸਭਿਅਤਾ ਦਾ ਵਿਕਾਸ, ਬੋਲੀ ਤੇ ਲਿੱਪੀ, ਮਾਂ ਬੋਲੀ ਤੇ ਵਿਗਿਆਨ ਆਦਿ ਵਿਭਿੰਨ ਪਹਿਲੂਆਂ ਸੰਬੰਧੀ ਚਰਚਾ ਕਰਦਾ ਹੈ। ਉਹ ਪੰਜਾਬੀ ਭਾਸ਼ਾ ਨੂੰ ਸਿੱਖਾਂ ਦੀ ਭਾਸ਼ਾ ਦੇ ਤੌਰ 'ਤੇ ਸਥਾਪਿਤ ਕਰਨ ਦੀ ਸਿਆਸਤ ਬਾਰੇ ਵੀ ਪਰਿਚਿਤ ਕਰਵਾਉਂਦਾ ਹੈ। ਗੁਰੂ ਨਾਨਕ ਸਾਹਿਬ ਨੇ ਤਾਂ ਆਪਣੇ ਉਪਦੇਸ਼/ਵਿਚਾਰਧਾਰਾ ਨੂੰ ਪਾਰ-
ਜਸਵੰਤ ਸਿੰਘ ਜ਼ਫ਼ਰ ਪੰਜਾਬ/ਪੰਜਾਬੀ ਭਾਈਚਾਰੇ ਦੀਆਂ ਵਰਤਮਾਨ ਚੁਣੌਤੀਆਂ ਤੇ ਸੰਭਾਵਨਾਵਾਂ ਦੇ ਪ੍ਰਸੰਗ ਵਿਚ, ਇਸਦੇ ਖੂਬਸੂਰਤ ਭਵਿੱਖ ਦੀ ਸਿਰਜਣਾ ਲਈ ਕੌਮੀ ਇਤਿਹਾਸ ਦੀ ਪ੍ਰਾਸੰਗਿਕਤਾ ਨੂੰ ਪੁਨਰ- ਸਥਾਪਿਤ ਕਰਕੇ ਪੇਸ਼ ਕਰਦਾ ਹੈ। ਨਿਬੰਧ ਗੁਰਾਂ ਦੇ ਨਾਂ 'ਤੇ ਵਸਦਾ ਪੰਜਾਬ ਕਿਹੜੇ ਰੋਗਾਂ ਦਾ ਸ਼ਿਕਾਰ? ਦੇ ਮਾਧਿਅਮ ਰਾਹੀਂ ਉਹ ਪੰਜਾਬ ਦੇ ਉਤਰ ਹਰੀ ਕ੍ਰਾਂਤੀ ਕਾਲ ਸੰਬੰਧੀ ਕਈ ਪ੍ਰਸ਼ਨ ਕਰਦਾ ਹੈ; ਪੰਜਾਬ ਦੁਨੀਆ ਦਾ ਸਭ ਤੋਂ ਸੋਹਣਾ, ਅਮੀਰ ਤੇ ਖੁਸ਼ਹਾਲ ਖਿੱਤਾ ਕਿਉਂ ਨਹੀਂ ਬਣ ਸਕਿਆ? ਸਾਰਾ ਕੁੱਝ ਵਧੀਆ ਹੋਣ ਦੇ ਬਾਵਜੂਦ ਇਹ ਏਨਾ ਨਿਘਾਰਮੁਖੀ ਕਿਉਂ ਹੈ? ਇਸ ਦੇ ਰਮਿੰਦ ਆਪਣੀ ਧਰਤੀ ਨੂੰ ਏਨੀ ਤੇਜ਼ੀ ਨਾਲ ਛੱਡ ਕੇ ਦੌੜੀ ਕਿਉਂ ਜਾ ਰਹੇ ਹਨ? ਪੰਜਾਬ ਨੂੰ ਅੱਗੇ ਵਧਾਉਣ ਦੀ ਬਜਾਏ ਪੰਜਾਬੀ ਸਿਰਫ਼ ਖੁਦਕੁਸ਼ੀ ਜਾਂ ਹਿਜਰਤ ਕਰਨ ਦੀ ਸੋਚਣ ਜੋਗੇ ਕਿਉਂ ਰਹਿ ਗਏ? ਆਦਿ। ਦੂਸ਼ਿਤ ਰਾਜਸੀ, ਸਮਾਜਿਕ ਵਿਵਸਥਾ, ਲੋਕ ਭਲਾਈ ਦੀ ਥਾਂ ਪਰਿਵਾਰਵਾਦ ਦਾ ਪ੍ਰਚਲਨ, ਨੌਕਰਸ਼ਾਹੀ ਦਾ ਹਾਕਮਰਾਨਾ ਵਿਵਹਾਰ, ਭ੍ਰਿਸ਼ਟ ਸਰਕਾਰੀ ਤੰਤਰ ਆਦਿ ਮੁੱਦਿਆਂ 'ਤੇ ਵੀ ਧਿਆਨ ਕੇਂਦਰਿਤ ਕਰਦਿਆਂ ਉਹ ਕਈ ਗੰਭੀਰ ਪ੍ਰਸ਼ਨਾਂ ਨੂੰ ਮੁਖਾਤਿਬ ਹੁੰਦਾ ਹੈ। ਇਸ ਤਰ੍ਹਾਂ ਪੰਜਾਬੀ ਸਮਾਜ ਅੱਜ ਜਿਸ ਬਹੁ-ਪਰਤੀ ਸੰਕਟ ਤੇ ਡੂੰਘੀ ਕਸ਼ਮਕਸ਼ ਵਿੱਚੋਂ ਗੁਜ਼ਰ ਰਿਹਾ ਹੈ ਉਸ ਪ੍ਰਤਿ ਉਹ ਚਿੰਤਾ-ਚਿੰਤਨ ਪ੍ਰਗਟ ਕਰਦਾ ਹੈ।
ਰੋਲਾਂ ਬਾਰਥ ਦੇ ਹਵਾਲੇ ਨਾਲ ਦੇਖੀਏ ਤਾਂ ਜਸਵੰਤ ਸਿੰਘ ਜਫਰ ਅਜਿਹਾ ਸਿਰਜਣਾਤਮਕ ਲੇਖਕ ਹੈ ਜੋ ਪਰੰਪਰਾ ਦਾ ਉਲੰਘਣ ਕਰਕੇ ਮੌਲਿਕਤਾ ਪੈਦਾ ਕਰਦਾ ਹੈ (Ecravain)। ਉਹ ਪਾਠਕ ਨੂੰ ਲਿਖਤ ਤੋਂ
ਅਕਾਲ ਅੰਮ੍ਰਿਤ ਕੌਰ (ਡਾ.)
ਐਸੋਸੀਏਟ ਪ੍ਰੋਫੈਸਰ ਤੇ ਮੁਖੀ
ਪੋਸਟ ਗਰੈਜੂਏਟ ਪੰਜਾਬੀ ਵਿਭਾਗ
ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ।
ਗੁਰੂ ਨਾਨਕ ਬਾਣੀ ਦਾ ਵਰਤਮਾਨ ਪ੍ਰਸੰਗ
ਸੰਨ 2019 ਵਿਚ ਪੈਂਦੀ ਗੁਰੂ ਨਾਨਕ ਆਗਮਨ ਦੇ 550ਵੇਂ ਵਰ੍ਹੇ ਮੌਕੇ 'ਤੇ ਉਹਨਾਂ ਦੀ ਬਾਣੀ ਦੀ ਵਰਤਮਾਨ ਸਮੇਂ 'ਚ ਸਾਰਥਿਕਤਾ, ਪ੍ਰਸੰਗਕਤਾ ਜਾਂ ਮਹੱਤਵ ਬਾਰੇ ਕਾਫੀ ਖੋਜ ਪੱਤਰ ਲਿਖੋ ਅਤੇ ਲਿਖਾਏ, ਪੜ੍ਹੇ ਅਤੇ ਪੜ੍ਹਾਏ, ਛਾਪੇ ਅਤੇ ਛਪਾਏ ਗਏ। ਖੋਜਿਆ ਉਸ ਨੂੰ ਜਾਂਦਾ ਹੈ ਜੋ ਲੁਕਿਆ, ਛਿਪਿਆ ਜਾਂ ਗੁਆਚਿਆ ਹੋਇਆ ਹੋਵੇ। ਜੇ ਗੁਰੂ ਨਾਨਕ ਜਾਂ ਗੁਰੂ ਨਾਨਕ ਬਾਣੀ ਦਾ ਮਹੱਤਵ ਸਾਰੀ ਸਮਝ, ਜਾਣਕਾਰੀ ਅਤੇ ਬੋਲ- ਬਾਣੀ ਦਾ ਹਿੱਸਾ ਨਹੀਂ ਹੈ ਜਾਂ ਇਹ ਸਾਡੇ ਵਿਹਾਰ ਅਤੇ ਵਤੀਰੇ ਵਿਚੋਂ ਸੁਤੇ ਸਿੱਧ ਨਹੀਂ ਝਲਕਦਾ ਤਾਂ ਇਸ ਨੂੰ ਸੱਚਮੁਚ ਗੁਆਚਿਆ ਹੋਇਆ ਹੀ ਕਹਿਣਾ ਬਣਦਾ ਹੈ। ਅਸਲ ਵਿਚ ਗੁਰੂ ਨਾਨਕ ਦੀ ਵਡਿਆਈ ਜਾਂ ਗੁਰੂ ਨਾਨਕ ਬਾਣੀ ਦਾ ਮਹੱਤਵ ਨਾਨਕ ਨਾਮ ਲੇਵਾ ਲੋਕਾਂ ਅਰਥਾਤ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਸਾਡੇ ਭਾਈਚਾਰੇ ਦੇ ਆਮ ਵਿਹਾਰ ਅਤੇ ਵਿਚਰਨ ਸ਼ੈਲੀ ਤੋਂ ਜਿਸ ਤਰ੍ਹਾਂ ਸਹਿਜ ਸੁਭਾਏ ਜਗਤ ਸਨਮੁਖ ਪ੍ਰਸਤੁਤ ਹੋਣਾ ਚਾਹੀਦੀ ਹੈ ਸ਼ਾਇਦ ਉਸ ਤਰ੍ਹਾਂ ਨਹੀਂ ਹੋ ਰਿਹਾ। ਸਾਡੇ ਲਈ ਇਹ ਜਾਨਣਾ ਜ਼ਰੂਰੀ ਹੋ ਜਾਂਦਾ ਹੈ ਕਿ ਗੁਰੂ ਨਾਨਕ ਬਾਣੀ ਦੀ ਮਹਾਨਤਾ 'ਤੇ ਪਰਦਾ ਕਿਸ ਚੀਜ਼ ਦਾ ਪਿਆ ਹੋਇਆ ਹੈ? ਉਹ ਕਿਹੜੀਆਂ ਗੱਲਾਂ ਹਨ ਜਿਹਨਾਂ ਨੇ ਗੁਰੂ ਨਾਨਕ ਜੋਤ ਦੀ ਰੌਸ਼ਨੀ ਦਾ ਪਸਾਰਾ ਰੋਕਿਆ ਹੋਇਆ ਹੈ, ਜਿਹਨਾਂ ਕਾਰਨ ਗੁਰੂ ਨਾਨਕ ਹੋਣ ਦੇ ਮਹੱਤਵ ਨੂੰ ਲੱਭਣਾ ਅਤੇ ਖੋਜਣਾ ਮਿਹਨਤ ਜਾਂ ਉਚੇਚ ਭਰਿਆ ਕਾਰਜ ਬਣ ਗਿਆ ਹੈ।
ਗੁਰੂ ਨਾਨਕ ਵਿਚਾਰਧਾਰਾ ਦੇ ਪ੍ਰਸਾਰ ਸਾਹਮਣੇ ਸਭ ਤੋਂ ਵੱਡਾ ਅਤਿਕਾ ਜਾਂ ਸਾਡੇ ਵਿਹਾਰ ਵਿਚੋਂ ਇਸ ਦੀ ਗੈਰਹਾਜ਼ਰੀ ਦਾ ਸਭ ਤੋ
ਪਹਿਲੀ ਉਦਾਸੀ ਅਠਾਈ ਸਾਲ ਦੀ ਉਮਰ ਵਿਚ ਆਰੰਭ ਹੋਈ ਜਿਸ ਦੌਰਾਨ ਆਪ ਹਰਿਦੁਆਰ, ਕੁਰਕਸ਼ੇਤਰ, ਕਾਸ਼ੀ, ਗਯਾ, ਢਾਕਾ, ਪੁਰੀ ਆਦਿ ਸਥਾਨਾਂ 'ਤੇ ਗਏ। ਇਸ ਲਈ ਚੜ੍ਹਦੇ ਵੱਲ ਸੂਰਜ ਦੀ ਥਾਂ ਲਹਿੰਦੇ ਵੱਲ ਪਾਣੀ ਦੇਣ, ਪੰਡਿਆਂ ਨਾਲ ਗਿਆਨ ਚਰਚਾ ਜਾਂ ਜਗਨਨਾਥ ਦੀ ਆਰਤੀ ਨਾਲ ਸੰਬੰਧਤ ਘਟਨਾਵਾਂ ਵੇਲੇ ਗੁਰੂ ਨਾਨਕ ਭਰ ਜੁਆਨੀ ਵਿਚ ਸਨ। ਪਰ ਉਪਰੋਕਤ ਸਾਖੀਆਂ ਨਾਲ ਸੰਬੰਧਤ ਸਾਰੇ ਪ੍ਰਚਲਤ ਚਿਤਰਾਂ ਵਿਚ ਗੁਰੂ ਨਾਨਕ ਨੂੰ ਬਜ਼ੁਰਗ ਬਾਬਾ ਹੀ ਦਿਖਾਇਆ ਹੁੰਦਾ ਹੈ। ਚੋਥੀ ਅਤੇ ਆਖਰੀ ਉਦਾਸੀ 51 ਸਾਲ ਦੀ ਉਮਰ ਵਿਚ ਸਮਾਪਤ ਹੋਈ ਅਤੇ ਭਾਈ ਮਰਦਾਨਾ ਜੀ ਦਾ ਚਲਾਣਾ ਵੀ ਚੌਥੀ ਉਦਾਸੀ ਤੋਂ ਵਾਪਸੀ ਵੇਲੇ ਦਾ ਦੱਸਿਆ ਜਾਂਦਾ ਹੈ। ਇਸ ਲਈ ਜਦ ਤੱਕ ਭਾਈ ਮਰਦਾਨੇ ਦਾ ਗੁਰੂ ਨਾਨਕ ਨਾਲ ਸਾਥ ਰਿਹਾ ਗੁਰੂ ਨਾਨਕ ਦੀ ਉਮਰ 50 ਸਾਲ ਤੋਂ ਘੱਟ ਘੱਟ ਹੀ ਸੀ। ਪਰ ਇਹਨਾਂ ਦੋਨਾਂ ਦੇ ਸਾਂਝੇ ਸਾਰੇ ਪ੍ਰਚੱਲਤ ਚਿਤਰਾਂ ਵਿਚ ਗੁਰੂ ਨਾਨਕ ਬਿਰਧ ਉਮਰ ਦੇ ਹੀ ਦਿਖਾਏ ਹੁੰਦੇ ਹਨ।
ਬਾਬਰ ਦਾ ਹਿੰਦੁਸਤਾਨ 'ਤੇ ਹਮਲਾ 1526 ਈ. ਵਿਚ ਹੋਇਆ ਅਤੇ ਬਾਬਰ ਬਾਣੀ ਰਚਨ ਵਾਲੇ ਗੁਰੂ ਨਾਨਕ ਦੀ ਉਮਰ ਉਸ ਵੇਲੇ 56-
ਸਾਡੇ ਘਰਾਂ ਵਿਚ ਬਿਰਧਾਂ, ਬੁੱਢਿਆਂ ਜਾਂ ਬਜ਼ੁਰਗਾਂ ਨੂੰ ਸਤਿਕਾਰ ਸਹਿਤ ਮੱਥੇ ਟੇਕੇ ਜਾਂਦੇ ਹਨ, ਅਸੀਸਾਂ ਲਈਆਂ ਜਾਂਦੀਆਂ ਹਨ, ਉਹਨਾਂ ਦੇ ਭੋਗਾਂ 'ਤੇ ਵੱਡੇ ਵੱਡੇ 'ਕੱਠ ਕਰਕੇ ਉਹਨਾਂ ਦਾ ਗੁਣਗਾਨ ਜਾਂ ਮਹਿਮਾਂ ਕੀਤੀ ਜਾਂਦੀ ਹੈ, ਆਪਣੇ ਪੁਰਖੇ ਹੋਣ ਦਾ ਮਾਣ ਕੀਤਾ ਜਾਂਦਾ ਹੈ, ਹਾਰ ਪਾ ਕੇ ਤਸਵੀਰਾਂ ਸਜਾਈਆਂ ਜਾਂਦੀਆਂ ਹਨ ਪਰ ਕਾਰ ਵਿਹਾਰ ਜਾਂ ਪਰਿਵਾਰ ਦੇ ਫੈਸਲਿਆਂ ਵਿਚ ਉਹਨਾਂ ਦੇ ਵਿਚਾਰਾਂ ਦਾ ਕੋਈ ਦਖਲ ਨਹੀਂ ਹੁੰਦਾ, ਉਹਨਾਂ ਦੇ ਅਸੂਲਾਂ ਦੀ ਕੋਈ ਵੁੱਕਤ ਨਹੀਂ ਹੁੰਦੀ, ਉਹਨਾਂ ਦੀ ਰਾਇ ਲਈ ਕੋਈ ਥਾਂ ਨਹੀਂ ਹੁੰਦੀ। ਉਹਨਾਂ ਦੀ ਸੋਚ ਅਤੇ ਅਨੁਭਵਾਂ ਨੂੰ ਸਮੇਂ ਦੇ ਹਾਣ ਦੇ ਜਾਂ ਸਮੇਂ ਮੁਤਾਬਕ ਢੁੱਕਵੇਂ ਨਹੀਂ ਸਮਝਿਆ ਜਾਂਦਾ। ਬਹੁਤ ਸਾਰੀਆਂ ਗੱਲਾਂ ਵਿਚ ਤਾਂ ਉਹਨਾਂ ਤੋਂ ਓਹਲਾ ਪੜਦਾ ਵੀ ਰੱਖਿਆ ਜਾਂਦਾ ਹੈ. ਭਾਵ ਉਹਨਾਂ ਦੇ ਸੁਭਾਅ ਅਤੇ ਵਿਚਾਰਾਂ ਤੋਂ ਉਲਟ ਗੱਲਾਂ ਕੀਤੀਆਂ ਜਾਂਦੀਆਂ ਹਨ। ਗੁਰੂ ਨਾਨਕ ਨੂੰ ਵੀ ਬਿਰਧ ਬਾਬੇ ਵਾਂਗ ਸਥਾਪਤ ਕਰਕੇ ਉਹਨਾਂ ਦੀ ਸ਼ਖ਼ਸੀਅਤ, ਬਾਣੀ, ਉਪਦੇਸ਼ ਅਤੇ ਵਿਚਾਰਧਾਰਾ ਪ੍ਰਤੀ ਅਸੀਂ ਤਿਲਕੁਲ ਇਹੋ ਰਵੱਈਆ ਅਖ਼ਤਿਆਰ ਕੀਤਾ ਹੈ। ਸੁਆਰਥ ਭਰਪੂਰ
ਸਮੁੱਚੇ ਵਿਸ਼ਵ ਭਾਈਚਾਰੇ ਲਈ ਵੀ ਗੁਰੂ ਨਾਨਕ ਓਹਲੇ ਵਿਚ ਹਨ। ਗੁਰੂ ਨਾਨਕ ਰੌਸ਼ਨੀ ਦੇ ਵਿਸ਼ਵ ਦੇ ਹੋਰ ਭਾਈਚਾਰਿਆਂ ਤੱਕ ਪਹੁੰਚ ਦੇ ਰਸਤੇ ਵਿਚ ਬਣਿਆਂ ਮੁੱਖ ਅੜਿਕਾ ਸਾਡੀ ਗੁਰੂ ਨਾਨਕ ਪ੍ਰਤੀ ਹਉਮੈ ਭਰੀ ਮੇਰ ਹੈ। ਜਦੋਂ ਕੋਈ ਬੱਚਾ ਆਪਣੇ ਖਿਡਾਉਣੇ ਨੂੰ ਬਹੁਤਾ ਮੇਰਾ- ਮੇਰਾ ਕਰੇ ਤਾਂ ਹੋਰ ਬੱਚੇ ਉਸ ਨਾਲ ਖੇਡਣਾ ਪਸੰਦ ਨਹੀਂ ਕਰਦੇ। ਉਹ ਇਹ ਕਹਿ ਕੇ ਉਸ ਨਾਲੋਂ ਆਪਣਾ ਫਾਸਲਾ ਬਣਾ ਲੈਂਦੇ ਹਨ ਕਿ ਚੱਲ, ਤੂੰ ਆਪਣਾ ਆਪਣੇ ਕੋਲ ਹੀ ਰੱਖ। ਗੁਰੂ ਨਾਨਕ ਤੋਂ ਥੋੜ੍ਹਾ ਜਿਹਾ ਸਮਾਂ ਮਗਰੋਂ ਪੈਦਾ ਹੋਏ ਜਾਂ ਉਹਨਾਂ ਦੇ ਸਮਕਾਲੀ ਸ਼ੇਕਸਪੀਅਰ ਦਾ ਸਾਹਿਤ ਦੁਨੀਆਂ ਦੀ ਹਰ ਯੂਨੀਵਰਸਿਟੀ ਅਤੇ ਕਾਲਜ ਵਿਚ ਪੜ੍ਹਿਆ, ਪੜ੍ਹਾਇਆ ਅਤੇ ਵਿਚਾਰਿਆ ਜਾਂਦਾ ਹੈ। ਪਰ ਸਾਡੀ ਮੇਰ ਅਤੇ ਗੁਰੂ ਨਾਨਕ 'ਤੇ ਸਾਡੇ ਨਜ਼ਾਇਜ਼ ਕਬਜ਼ੇ ਨੇ ਗੁਰੂ ਨਾਨਕ ਚਿੰਤਨ ਨੂੰ ਮੇਰੀ ਜਾਣਕਾਰੀ ਮੁਤਾਬਕ ਦਿੱਲੀ ਤੋਂ ਅੱਗੇ ਟੱਪਣ ਨਹੀਂ ਦਿੱਤਾ।
ਗੁਰੂ ਨਾਨਕ ਦੀ ਸ਼ਖ਼ਸੀਅਤ ਅਤੇ ਸਰਗਰਮੀ ਦੇ ਦੋ ਮੁੱਖ ਪਹਿਲੂ ਹਨ 1. ਯਾਤਰਾ ਅਤੇ 2. ਸੰਵਾਦ। ਗੁਰਮਤਿ ਦਰਸ਼ਨ ਕੋਈ ਇਕਹਿਰਾ, ਵਕਤੀ ਜਾਂ ਪੈਗੰਬਰੀ ਇਲਹਾਮ ਜਾਂ ਉਪਦੇਸ਼ ਨਹੀਂ। ਇਹ ਅਜਿਹਾ ਪ੍ਰਵਰਨ ਹੈ ਜਿਸ ਦੀਆਂ ਜੜ੍ਹਾਂ ਸਮੇਂ ਅਤੇ ਸਥਾਨ ਦੇ ਲਿਹਾਜ਼ ਨਾਲ ਬਹੁਤ ਦੂਰ-ਦੂਰ ਤੱਕ ਅਤੇ ਬਹੁਤ ਡੂੰਘੀਆਂ ਫੈਲੀਆਂ ਹੋਈਆਂ ਹਨ। ਜੇ ਗੁਰੂ ਨਾਨਕ ਦੇ ਜੀਵਨ ਕਾਲ ਨੂੰ ਸਮੇਂ ਦਾ ਅਤੇ ਪੰਜਾਬ ਦੀ ਧਰਤੀ ਨੂੰ ਸਥਾਨ ਦਾ ਰੈਫਰੈਂਸ ਬਿੰਦੂ ਮੰਨ ਲਈਏ ਤਾਂ ਅਸੀਂ ਦੇਖ ਸਕਦੇ ਹਾਂ ਕਿ ਗੁਰੂ ਗਰੰਥ ਸਾਹਿਬ ਦੇ ਪਹਿਲੇ ਬਾਣੀਕਾਰਾਂ ਵਿਚੋਂ ਬਾਬਾ ਫਰੀਦ, ਭਗਤ ਜੈਦੇਵ ਅਤੇ ਭਗਤ ਸਦਨਾ ਜੀ ਗੁਰੂ ਨਾਨਕ ਤੋਂ ਤਕਰੀਬਨ ਤਿੰਨ ਸਦੀਆਂ ਪਹਿਲਾਂ ਪੈਦਾ ਹੋਏ ਅਤੇ ਆਖਰੀ ਬਾਣੀਕਾਰ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਗੁਰੂ ਨਾਨਕ ਆਗਮਨ ਤੋਂ ਦੋ ਸਦੀਆਂ ਬਾਅਦ ਹੋਈ।
ਵਰਤਮਾਨ ਸਿੱਖ ਸੰਸਥਾਵਾਂ ਅਤੇ ਸਿੱਖ ਸੰਗਠਨ ਗੁਰੂ ਨਾਨਕ ਵਲੋਂ ਲਿਸ਼ਕਾਏ ਗਏ ਗੁਰਮਤਿ ਦੇ ਸ਼ੀਸ਼ੇ ਵਿਚ ਆਪਣਾ ਚਿਹਰਾ ਨਿਹਾਰ ਸਕਦੇ ਹਨ ਜਿਸ ਨੂੰ ਕਿਸੇ ਇਕ ਜਾਤ, ਇਕ ਵਰਗ, ਇਕ ਸੱਭਿਆਚਾਰ, ਇਕ ਬੋਲੀ, ਇਕ ਖਿੱਤੇ ਆਦਿ ਦੀ ਚੌਧਰ ਜਾਂ ਦਬਦਬਾ ਪ੍ਰਵਾਨ ਨਹੀਂ। ਗੁਰੂ ਨਾਨਕ ਦੀ ਮਿਹਨਤ ਨਾਲ ਵੱਖ-ਵੱਖ ਕਿੱਤਿਆਂ ਅਤੇ ਖਿੱਤਿਆਂ, ਜਾਤਾਂ ਅਤੇ ਜਮਾਤਾਂ, ਵਿਭਿੰਨ ਸਮਾਜਾਂ ਅਤੇ ਰਿਵਾਜਾਂ ਨਾਲ ਸੰਬੰਧਤ ਵਿਭਿੰਨ ਵਕਤਾਂ ਅਤੇ ਵਕਤਿਆਂ ਦੇ ਅਨੁਭਵ ਅਤੇ ਸੁਪਨਿਆਂ ਦੇ ਅਧਾਰਤ ਵਿਚਾਰਾਂ ਦੀ ਰਗੜ ਅਤੇ ਸੰਯੁਕਤੀ ਨਾਲ ਗੁਰਮਤਿ ਦਰਸ਼ਨ ਜਾਂ ਗੁਰਮਤਿ ਵਿਚਾਰਧਾਰਾ ਸਾਹਮਣੇ ਆਈ।
ਵਿਚਾਰਾਂ ਦੀ ਰਗੜ ਅਤੇ ਸੰਯੁਕਤੀ ਲਈ ਸਾਂਝਾ ਸ਼ਬਦ ਹੈ ਸੰਵਾਦ। ਸੰਵਾਦ ਦੇ ਮਹੱਤਵ ਨੂੰ ਉਘਾੜਦੇ ਹੋਏ ਗੁਰੂ ਨਾਨਕ ਸਥਾਪਤ
ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ॥
ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ॥
(ਕਬੀਰ ਜੀ, 1375)
ਕਬੀਰ ਜੀ ਦੁਆਰਾ ਰਚੇ ਅਗਲੇ ਸਲੋਕ ਵਿਚ ਨਾਮਦੇਵ ਜੀ ਵਲੋਂ ਇਸ ਦਾ ਉਤਰ ਦਿੱਤਾ ਗਿਆ ਹੈ:
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹਾਲਿ ॥
ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ॥
(ਕਬੀਰ ਜੀ, 1375)
ਇੰਜ ਪੰਜਾਬ, ਉਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਚਾਰ ਸੁਖ਼ਨਵਰਾਂ ਦੀ ਸੰਵਾਦੀ ਭਾਗੀਦਾਰੀ ਨਾਲ ਗੁਰਮਤਿ ਦਾ ਪਹਿਲਾ ਬੁਨਿਆਦੀ ਉਪਦੇਸ਼ 'ਕਿਰਤ ਕਰੋ ਅਤੇ ਦੂਸਰਾ 'ਨਾਮ ਜਪੋ' ਸਥਾਪਤ ਹੋਣ ਲੱਗਦਾ ਹੈ। ਇਸ ਉਪਦੇਸ਼ ਰਾਹੀਂ ਅਜਿਹੇ ਸਮਾਜ ਦਾ ਮਾਡਲ ਪ੍ਰਸਤੁਤ ਹੋ ਰਿਹਾ ਹੈ ਜਿਸ ਵਿਚ ਸਭ ਨੇ ਆਪਣੇ ਵਰਤਣ-ਖਰਚਣ ਜੋਗੀ ਹੱਥੀਂ ਕਮਾਈ
ਗੁਰੂ ਨਾਨਕ ਨੇ ਸਮਾਜ ਨੂੰ ਸਮਝਣ, ਸੁਪਨਣ ਅਤੇ ਸਿਰਜਣ ਦੀ ਭਾਵਨਾ ਨਾਲ ਓਤ-ਪੋਤ ਗੁਰਮਤਿ ਦਰਸ਼ਨ ਨੂੰ ਸੰਗਠਿਤ ਅਤੇ ਪ੍ਰਸਤੁਤ ਕੀਤਾ। ਗੁਰੂ ਨਾਨਕ ਦੁਆਰਾ ਵੱਖ ਵੱਖ ਸਰੋਤਾਂ ਤੋਂ ਕੀਤੀ ਗਈ ਬਾਣੀ ਦੀ ਖੋਜ-ਭਾਲ ਦੇ ਨਾਲ-ਨਾਲ ਆਪ ਬਾਣੀ ਰਚਨ ਦੀ ਦੁਵੱਲੀ ਪ੍ਰਕਿਰਿਆ ਨੂੰ ਗੁਰੂ ਅਮਰਦਾਸ ਨੇ ਸੱਚ ਦੀ ਪ੍ਰਾਪਤੀ ਕਿਹਾ:
ਵਾਹੁ ਵਾਹੁ ਬਾਣੀ ਸਚੁ ਹੈ ਗੁਰਮੁਖਿ ਲਧੀ ਭਾਲਿ॥
ਵਾਹੁ ਵਾਹੁ ਸਬਦੇ ਉਚਰੇ ਵਾਹੁ ਵਾਹੁ ਹਿਰਦੈ ਨਾਲਿ॥
(514, ਮ.3)
ਗੁਰੂ ਨਾਨਕ ਇਸ ਬਾਣੀ ਦੀ ਰੌਸ਼ਨੀ ਵਿਚ ਸਚਿਆਰੇ ਮਨੁੱਖ ਅਤੇ ਹੱਕ, ਸੱਚ ਤੇ ਨਿਆਂ ਦੇ ਬੋਲਬਾਲੇ ਵਾਲੇ ਸਮਾਜ ਦੀ ਸਿਰਜਣਾ ਕਰਨਾ ਲੋਚਦੇ ਸਨ। ਇਸ ਬਾਣੀ ਦੀ ਗੂੰਜ ਨਾਲ ਆਪ ਲੋਕਾਈ ਨੂੰ ਜਾਗ੍ਰਿਤ ਕਰਨਾ ਚਾਹੁੰਦੇ ਸਨ। ਇਕ ਪਰਮਾਤਮਾ ਦੀ ਸਰਬ ਵਿਆਪਕਤਾ
ਜਾਗੁ ਸਲੋਨੜੀਏ ਬੋਲੈ ਗੁਰਬਾਣੀ ਰਾਮ॥
ਜਿਨਿ ਸੁਣਿ ਮੰਨਿਅੜੀ ਅਕਥ ਕਹਾਣੀ ਰਾਮ॥
(844, ਮ.1)
ਵਿਭਿੰਨ ਵਿਚਾਰਾਂ, ਸੰਕਲਪਾਂ ਅਤੇ ਅਭਿਆਸਾਂ ਸੰਬੰਧੀ ਸੰਵਾਦ ਦੀ ਸਭ ਤੋਂ ਉਘੜਵੀਂ ਉਦਾਹਰਣ ਗੁਰੂ ਨਾਨਕ ਦੀ ਸਿਧ ਗੋਸਟਿ ਦੀ ਬਾਣੀ ਹੈ। ਇਸ ਵਿਚ ਆਪ ਦੇ ਪੂਰਬੀ ਪ੍ਰੰਪਰਵਾਂ ਯੋਗ ਮੱਤ ਅਤੇ ਭਗਤੀ ਮਾਰਗ ਦੇ ਸੰਵਾਦ ਵਿਚੋਂ ਗੁਰਮੁਖ ਜਾਂ ਸਚਿਆਰੇ ਮਨੁੱਖ ਦਾ ਮਾਡਲ ਪੇਸ਼ ਕਰਦੇ ਹਨ। ਗੁਰੂ ਨਾਨਕ ਦੀਆਂ ਉਦਾਸੀਆਂ ਦਾ ਵੱਡਾ ਉਦੇਸ਼ ਗੁਰਮਤਿ ਦਰਸ਼ਨ ਜਾਂ ਗੁਰਮਤਿ ਵਿਚਾਰਧਾਰਾ ਦੀ ਸੰਗਠਨਕਾਰੀ ਹੈ। ਇਸ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਗੁਰੂ ਨਾਨਕ ਦੇ ਲੜੀਵਾਰ ਉਤਰਾਧਿਕਾਰੀ ਗੁਰੂਆਂ ਨੇ ਸਿੱਖ ਲਹਿਰ ਖੜ੍ਹੀ ਕੀਤੀ।
ਰੂਪਕ ਪੱਖੋਂ ਗੁਰੂ ਨਾਨਕ ਚਿੰਤਨ ਕਾਵਿ ਰੂਪ ਵਿਚ ਹੈ। ਸਧਾਰਨ ਕਾਵਿ ਵਿਚ ਵੀ ਅਰਥਾਂ ਦੀ ਬਹੁਲਤਾ ਹੁੰਦੀ ਹੈ। ਮਹਾਨ ਕਾਵਿ ਦੀ ਮਹਾਨਤਾ ਉਸ ਦੇ ਅਰਥਾਂ ਦੀ ਵਿਸ਼ਾਲਤਾ ਅਤੇ ਸਰਬ ਕਾਲਿਕਤਾ ਵਿਚ ਹੁੰਦੀ ਹੈ। ਹਰ ਪਲ ਤਬਦੀਲੀ ਅਤੇ ਗਤੀਸ਼ੀਲ ਸੰਸਾਰ ਵਿਚ ਗੁਰੂ ਨਾਨਕ ਬਾਣੀ ਨੂੰ ਯੁਗੋ ਯੁਗ ਅਟੱਲ ਕਹਿਣ ਦਾ ਭਾਵ ਹੈ ਕਿ ਸਰਬ ਸਮਿਆਂ ਵਿਚ ਸਰਬ ਸਥਿਤੀਆਂ ਅਤੇ ਪ੍ਰਸਥਿਤੀਆਂ ਨਾਲ ਨਜਿੱਠਣ ਲਈ ਇਸ ਨੂੰ ਅਰਥਾਇਆ ਜਾ ਸਕਦਾ ਹੈ, ਇਸ ਤੋਂ ਰੌਸ਼ਨੀ ਲਈ ਜਾ ਸਕਦੀ ਹੈ। ਕੋਈ ਪ੍ਰਵਚਨ ਇਕਹਿਰੇ ਅਰਥਾਂ ਵਿਚ ਬੱਝ ਕੇ ਜੜ੍ਹ ਹੋ ਜਾਂਦਾ ਹੈ। ਅਟੱਲਤਾ ਦਾ ਭਾਵ ਅਰਥਾਂ ਦੀ ਲਗਾਤਾਰਤਾ ਅਤੇ ਅਨੰਤਤਾ ਹੈ। ਸ਼ਬਦ ਅਭਿਆਸੀਆਂ ਦਾ ਫਰਜ਼ ਬਣਦਾ ਹੈ ਕਿ ਸੰਸਾਰ ਵਿਚ ਪੈਦਾ ਹੋ ਰਹੇ ਹਰ ਨਵੇਂ ਗਿਆਨ, ਵਿਗਿਆਨ ਅਤੇ ਸੂਚਨਾਵਾਂ ਦੇ ਸੰਦਰਭ ਵਿਚ ਨਾਨਕ ਬਾਣੀ ਨੂੰ ਲਾਹੇਬੰਦ ਅਤੇ ਨਵੀਤਮ ਸੰਵਾਦੀ ਲੀਹਾਂ 'ਤੇ ਨਵੇਂ ਦਿਸਹੱਦਿਆਂ ਤੱਕ ਅਰਥਾਇਆ ਜਾਵੇ। ਇਸ ਨਾਲ ਹੀ ਗੁਰੂ ਨਾਨਕ ਬਾਣੀ ਦੀ ਵਰਤਮਾਨ ਵਿਚ ਪ੍ਰਸੰਗਿਕਤਾ ਨੂੰ ਪ੍ਰਗਟ ਕੀਤਾ ਜਾ ਸਕਦਾ ਹੈ। ਸ਼ਬਦ ਗੁਰੂ ਦੀ ਇਹੀ ਅਸਲ ਸੇਵਾ ਹੈ।
ਗੁਰੂ ਨਾਨਕ ਬਾਣੀ ਦੇ ਸੱਤਾ ਸਰੋਕਾਰ
ਜੋ ਲੋਕ ਸਮਾਜ ਦੇ ਚਲਨ-ਵਿਚਰਨ, ਆਚਾਰ-ਵਿਹਾਰ, ਮੁੱਲ- ਪ੍ਰਬੰਧ ਨੂੰ ਵੱਡੇ ਪੱਧਰ 'ਤੇ ਰੂਪਾਂਤਰ ਕਰਕੇ ਪੂਰਾ ਪੈਰਾਡਾਈਮ ਤਬਦੀਲ ਕਰਨਾ ਚਾਹੁੰਦੇ ਹੋਣ ਭਾਵ ਸਮਾਜ ਦੀ ਤਾਸੀਰ ਬਦਲਨਾ ਲੋੜਦੇ ਹੋਣ ਉਹਨਾਂ ਲਈ ਲੋਕਾਈ ਦੀਆਂ ਸਮੂਹਿਕ ਮਨੋਤਾਂ, ਰਵਾਇਤਾਂ, ਧਾਰਨਾਵਾਂ ਆਦਿ ਨੂੰ ਵਿਸਥਾਪਤ ਕਰਨਾ ਲਾਜ਼ਮੀ ਹੁੰਦਾ ਹੈ। ਮੱਧਕਾਲ ਵਿਚ ਲੋਕਾਈ ਨੇ ਰਾਜੇ, ਬ੍ਰਾਹਮਣ ਅਤੇ ਦੇਵੀ ਦੇਵਤਿਆਂ ਦੀ ਸੋਤਾ ਨੂੰ ਅਟੱਲ ਸਚਾਈ ਵਾਂਗ ਮੰਨਿਆ ਹੋਇਆ ਸੀ। ਲੋਕਾਂ ਦਾ ਵਿਸ਼ਵਾਸ ਸੀ ਕਿ ਰਾਜੇ ਨੂੰ ਰੱਬ ਜਾਂ ਦੇਵਤਿਆਂ ਵਲੋਂ ਲੋਕਾਂ 'ਤੇ ਰਾਜ ਕਰਨ ਦਾ ਅਧਿਕਾਰ, ਜਿਸ ਵਿਚ ਜ਼ੁਲਮ ਕਰਨ ਦਾ ਅਧਿਕਾਰ ਵੀ ਸ਼ਾਮਲ ਹੈ। ਪ੍ਰਾਪਤ ਹੈ। ਬ੍ਰਾਹਮਣ ਨੂੰ ਉਸ ਦੀ ਜਾਤ ਕਾਰਨ ਸਮਾਜਕ ਚੌਧਰ ਦਾ ਅਧਿਕਾਰ ਹੈ ਅਤੇ ਲੋਕਾਂ ਦੇ ਦੁੱਖ-ਸੁੱਖ, ਅਮੀਰੀ-ਗਰੀਬੀ, ਖੁਸ਼ੀ-ਗ਼ਮੀ, ਬਿਮਾਰੀ-ਤੰਦਰੁਸਤੀ, ਤਰੱਕੀ-ਬਰਬਾਦੀ, ਔੜ-ਬਾਰਸ਼ ਆਦਿ ਸਭ ਵੱਖ-ਵੱਖ ਦੇਵੀ ਦੇਵਤਿਆਂ ਦੇ ਹੱਥ-ਵੱਸ ਹਨ। ਗੁਰਮਤਿ ਨੇ ਇਹਨਾਂ ਤਿੰਨਾਂ ਭਾਵ ਰਾਜੇ, ਬ੍ਰਾਹਮਣ ਅਤੇ ਦੇਵੀ-ਦੇਵਤਿਆਂ ਦੀ ਸੱਤਾ ਨੂੰ ਮਨੁੱਖਤਾ ਅਤੇ ਸਾਂਝੀਵਾਲਤਾ ਦੀ ਦੁਸ਼ਮਨ ਤਸਲੀਮ ਕੀਤਾ। ਇਕ ਨਿਰੰਕਾਰ ਦੀ ਸੱਤਾ ਸਥਾਪਤ ਕਰਕੇ ਇਹਨਾਂ ਤਿੰਨਾਂ ਦੀ ਸੱਤਾ ਨੂੰ ਮਲੀਆਮੇਟ ਕਰਨ ਦਾ ਕਾਰਜ ਆਰੰਭ ਕੀਤਾ।
ਨ ਦੇਵ ਦਾਨਵਾ ਨਰਾ॥ ਨ ਸਿਧ ਸਾਧਿਕਾ ਧਰਾ॥
ਅਸਤਿ ਏਕ ਦਿਗਰਿ ਕੁਈ॥
ਏਕ ਤੁਈ ਏਕ ਤੁਈ॥ (144, ਮ.1)
ਸਬਦੁ ਵੀਚਾਰੇ ਏਕ ਲਿਵ ਤਾਰਾ॥
ਨਾਨਕ ਧੰਨੁ ਸਵਾਰਣਹਾਰਾ॥ (412, ਮ.1)
ਸਭੁ ਕਿਹੁ ਤੇਰੈ ਵਸਿ ਹੈ ਤੂ ਸਚਾ ਸਾਹੁ ॥
ਭਗਤ ਰਤੇ ਰੰਗਿ ਏਕ ਕੈ ਪੂਰਾ ਵੇਸਾਹੁ॥ (556. ਮ.1)
ਕਹਤਉ ਪੜਤਉ ਸੁਣਤਉ ਏਕ॥
ਧੀਰਜ ਧਰਮੁ ਧਰਣੀਧਰ ਟੇਕ (686, ਮ.1)
ਇਸ ਇੱਕ ਦੇ ਆਵਾਜ਼ੇ ਨਾਲ ਸਭ ਦੇਵੀ ਦੇਵਤਿਆਂ ਦੀ ਸੱਤਾ ਨੂੰ ਇਸ ਪਰਮ-ਸੱਤਾ ਵਿਚ ਵਲੀਨ ਕਰ ਦਿੱਤਾ। ਪਰਮ ਸੰਤਾ ਦੇ ਮੰਨੇ ਜਾਂਦੇ ਤਿੰਨ ਅੰਗਾਂ ਬ੍ਰਹਮਾਂ, ਵਿਸ਼ਨੂੰ ਅਤੇ ਮਹੇਸ਼ ਦੀ ਅਲਹਿਲਾ ਅਲਹਿਲਾ ਹਸਤੀ ਅਤੇ ਹੋਂਦ ਨੂੰ ਵੀ ਨਹੀਂ ਸਵੀਕਾਰਿਆ:
ਬ੍ਰਹਮਾ ਬਿਸਨੁ ਮਹੇਸੁ ਨ ਕੋਈ॥
ਅਵਰੁ ਨ ਦੀਸੈ ਏਕੋ ਸੋਈ॥ (1035, ਮ.1)
ਗੁਰੂ ਨਾਨਕ ਜਾਂ ਗੁਰੂ ਗਰੰਥ ਸਾਹਿਬ ਦੀ ਬਾਣੀ ਦਾ ਆਰੰਭ ਓਅੰਕਾਰ ਦੇ ਅੱਗੇ ਏਕਾ ਲਗਾ ਕੇ ਪੂਰੀ ਸ੍ਰਿਸ਼ਟੀ ਅੰਦਰ ਪ੍ਰਭੂ ਦੀ ਇਕਲੌਤੀ ਸੰਤਾ ਦੇ ਐਲਾਨ ਨਾਲ ਹੁੰਦਾ ਹੈ। ਇਹ ਇਕ ਓਅੰਕਾਰ ਨਿਰੰਕਾਰ ਹੈ, ਪਾਰ-ਭੌਤਿਕ ਹੈ, ਬੇਅੰਤ ਹੈ. ਸਭ ਦਾ ਮਾਲਕ ਵੀ ਹੈ, ਸਭ ਵਿਚ ਬਰਾਬਰ ਦਾ ਰਸਿਆ ਵਸਿਆ ਵੀ ਹੈ। ਇਸ ਕੇਂਦਰੀ ਸੱਤਾ ਨਾਲ ਸਭ ਦਾ ਬਰਾਬਰੀ ਵਾਲਾ ਸੰਬੰਧ ਹੈ। ਸਭ ਉਸ ਦੀ ਕਿਰਪਾ ਅਤੇ ਪਿਆਰ ਦੇ ਬਰਾਬਰ ਦੇ ਪਾਤਰ ਹਨ। ਉਹ ਆਪ ਨਿਰਭਉ, ਨਿਰਵੈਰ ਅਤੇ ਕਰਤਾ ਹੈ। ਉਸ ਦੇ ਸਾਰੇ ਧੀਆਂ ਪੁੱਤਰ ਵੀ ਨਿਰਭਉ, ਨਿਰਵੈਰ
ਸਭ ਮਹਿ ਜੋਤਿ ਜੋਤਿ ਹੈ ਸੋਇ॥
ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥ (13, ਮ.1)
ਏਕ ਮਹਿ ਸਰਬ ਸਰਬ ਮਹਿ ਏਕਾ ਏਹ ਸਤਿਗੁਰਿ ਦੇਖਿ ਦਿਖਾਈ॥ (907, ਮ.1)
ਸਰਬ ਸਬਦੰ ਤ ਏਕ ਸਬਦੰ ਜੇ ਕੋ ਜਾਨਸਿ ਭੇਉ॥
ਨਾਨਕ ਤਾ ਕੇ ਦਾਸੁ ਹੈ ਸੋਈ ਨਿਰੰਜਨ ਦੇਉ॥ (1353, ਮ.1)
ਓਅੰਕਾਰ ਨੂੰ ਪਰਮ ਸੱਤਾ ਹੀ ਨਹੀਂ ਸਗੋਂ ਇਕਲੌਤੀ ਸੱਤਾ ਵੀ ਮੰਨਿਆ ਗਿਆ ਹੈ ਅਤੇ ਇਹ ਇਕਲੋਤੀ ਸੱਤਾ ਸਭ ਅੰਦਰ ਬਰਾਬਰ ਵਿਦਮਾਨ ਹੈ। ਭਾਵ ਸਭ ਅੰਦਰ ਉਸ ਦੀ ਮੌਜੂਦਗੀ ਕਾਰਨ ਸਭ ਬਰਾਬਰ ਦੇ ਸੱਤਾਵਾਨ ਹਨ। ਇਸ ਤਰ੍ਹਾਂ ਜਿਥੇ ਨਿਰੰਜਨ ਜਾਂ ਓਅੰਕਾਰ ਦੀ ਇਕਲੋਤੀ ਹਸਤੀ ਨਾਲ ਸੱਤਾ ਦਾ ਕੇਂਦਰੀਕਰਨ ਕੀਤਾ ਗਿਆ ਉਥੇ ਇਸ ਦੇ ਘਟ ਘਟ ਅੰਤਰ ਸਰਬ ਨਿਰੰਤਰ ਹੋਣ ਨਾਲ ਇਸ ਸੱਤਾ ਨੂੰ ਸਭਨਾਂ ਦਰਮਿਆਨ ਬਰਾਬਰ ਵਰਤਾਅ ਕੇ ਸੱਤਾ ਦਾ ਵਿਆਪਕ ਅਤੇ ਇਕਸਾਰ ਵਿਕੇਂਦਰੀਕਰਨ ਕੀਤਾ ਗਿਆ। ਇਸ ਤਰ੍ਹਾਂ ਜਿਥੇ ੴ ਦੇ ਅੱਗੇ ਲੱਗਿਆ ਏਕਾ ਨਿਰੰਕਾਰ ਦੀ ਇਕਲੌਤੀ ਸੰਤਾ ਦਾ ਚਿੰਨ੍ਹ ਹੈ ਉਥੇ ਇਹ ਮਨੁੱਖੀ ਸਮਾਜ ਅੰਦਰ ਏਕਤਾ, ਇਕਸੁਰਤਾ ਅਤੇ ਸਾਂਝੀਵਾਲਤਾ 'ਦਾ ਵੀ ਲਿਖਾਇਕ ਹੈ। ਅਜਿਹੇ ਸਾਂਝੀਵਾਲਤਾ ਵਾਲੇ ਸਮਾਜ ਦੇ ਲੋਕ ਸੰਪੂਰਨ ਸੁਤੰਤਰ ਹਨ, ਬਰਾਬਰ ਦੇ ਸੱਤਾਵਾਨ ਹਨ, ਕਿਸੇ ਦੇ ਅਧੀਨ
ਖਾਨੁ ਮਲੂਕੁ ਕਹਾਵਉ ਰਾਜਾ॥
ਅਬੇ ਤਬੇ ਕੂੜੇ ਹੈ ਪਾਜਾ॥ (225, ਮ.1)
ਤਾੜੈ ਰੂੜਾ ਹਰਿ ਜੀਉ ਸੋਈ॥
ਤਿਸੁ ਬਿਨੁ ਰਾਜਾ ਅਵਰੁ ਨ ਕੋਈ॥ (936, ਮ.1)
ਸੱਤਾ ਸਿਰਫ ਰਾਜਿਆਂ ਕੋਲ ਜਾਂ ਰਾਜਧਾਨੀਆਂ ਵਿਚ ਹੀ ਕੇਂਦਰਤ ਨਹੀਂ ਹੁੰਦੀ। ਪਰਿਵਾਰ ਸਮਾਜ ਦੀ ਇਕਾਈ ਹੈ ਅਤੇ ਸਾਡੇ ਪਰਿਵਾਰਾਂ ਵਿਚ ਸੱਤਾ ਆਮ ਕਰਕੇ ਪੁਰਸ਼ਾਂ ਦੇ ਹੱਥ ਹੁੰਦੀ ਹੈ। ਪਰਿਵਾਰ ਨਾਲ ਸੰਬੰਧਤ ਫੈਸਲੇ ਮੁੱਖ ਤੌਰ 'ਤੇ ਪੁਰਸ਼ ਕਰਦੇ ਹਨ। ਔਰਤਾਂ ਅਤੇ ਬੱਚੇ ਉਹਨਾਂ ਦੀ ਪਰਜਾ ਹੁੰਦੇ ਹਨ। ਪਰਿਵਾਰ ਦਾ ਪੁਰਸ਼ ਮੁਖੀ ਕੇਵਲ ਆਪਣੀ ਪਤਨੀ ਜਾਂ ਨੂੰਹਾਂ, ਧੀਆਂ, ਭੈਣਾਂ, ਭਰਜਾਈਆਂ ਦਾ ਹੀ ਹੁਕਮਰਾਨ ਨਹੀਂ ਹੁੰਦਾ ਸਗੋਂ ਉਸ ਦੀ ਮਾਂ ਵੀ ਸਿੱਧੇ ਜਾਂ ਅਸਿੱਧੇ ਰੂਪ ਵਿਚ ਉਸ ਦੀ ਮਰਜ਼ੀ ਦੀ ਗੁਲਾਮ ਹੁੰਦੀ ਹੈ। ਗੁਰਮਤਿ ਨੇ ਕੇਵਲ ਪ੍ਰਮਾਤਮਾ ਨੂੰ ਇਕੋ ਇਕ ਸੱਚਾ ਪੁਰਸ ਕਹਿ ਕੇ ਅਤੇ ਸਭ ਜੀਵਾਂ ਨੂੰ ਬਰਾਬਰ ਦੀਆਂ ਇਸਤਰੀਆਂ ਆਖ ਕੇ ਸਮਾਜ ਵਿਚੋਂ ਪੁਰਸ਼ਾਂ ਦੀ ਸੱਤਾ ਨੂੰ ਮਲੀਆਮੇਟ ਕਰਨ ਦਾ ਯਤਨ ਕੀਤਾ। ਇਸ ਇਕੋ ਸੱਚੇ ਪੁਰਸ਼ ਦੀ ਪੁਰਸ਼ਈ ਸੱਤਾ ਵੀ ਸਾਰਿਆਂ ਅੰਦਰ ਬਰਾਬਰ ਵਿਦਮਾਨ ਹੈ। ਭਾਵ ਜੋ ਸੱਤਾ ਪੁਰਸ਼ ਨੂੰ ਪਰਿਵਾਰ ਜਾਂ ਸਮਾਜ ਵਿਚ ਪੁਰਸ਼ ਹੋਣ ਕਾਰਨ ਪ੍ਰਾਪਤ ਹੈ ਉਹ ਦੀਆਂ ਇਸਤਰੀਆਂ ਵੀ ਬਰਾਬਰ ਦੀਆਂ ਹੱਕਦਾਰ ਹਨ। ਜੋ ਪਰਿਵਾਰਕ ਜਾਂ ਸਮਾਜਕ ਜਿੰਮੇਵਾਰੀਆਂ ਇਸਤਰੀ ਨੂੰ ਇਸਤਰੀ ਹੋਣ
ਨਾਰੀ ਪੁਰਖ ਸਥਾਈ ਲੋਇ॥ (223, ਮ.1)
ਪ੍ਰਭੁ ਦੂਰਿ ਨ ਹੋਈ ਘਟਿ ਘਟਿ ਸੋਈ ਤਿਸ ਕੀ ਨਾਰਿ ਸਬਾਈ॥
(765, ਮ.1)
ਠਾਕੁਰੁ ਏਕੁ ਸਥਾਈ ਨਾਰਿ ॥ (933, ਮ.1)
ਸਭ ਨੂੰ ਨਾਰੀ ਕਹਿਣ ਦਾ ਭਾਵ ਸਭ ਦੀ ਬਰਾਬਰੀ ਅਤੇ ਪ੍ਰਮਾਤਮਾ ਨੂੰ ਪੁਰਸ਼ ਕਹਿਣ ਦਾ ਭਾਵ ਉਸ ਦੀ ਇਕਲੌਤੀ ਸੱਤਾ ਨੂੰ ਮੰਨਣਾ ਹੈ। ਰੱਬ ਨੂੰ ਪੁਰਖ, ਪੁਰਸ਼ ਜਾਂ ਪਤੀ ਕਹਿ ਕੇ ਉਸ ਦਾ ਜੈਂਡਰ ਨਿਰਧਾਰਤ ਨਹੀਂ ਕੀਤਾ ਗਿਆ। ਉਹ ਲਿੰਗਕਤੌਰ 'ਤੇ ਪੁਰਸ਼ ਨਹੀਂ ਹੈ।
ਸੁੰਨ ਮੰਡਲ ਇਕ ਜੋਗੀ ਬੈਸੇ॥
ਨਾਰਿ ਨ ਪੁਰਖੁ ਕਹਹੁ ਕੋਊ ਕੈਸੇ॥ (685, ਮ.1)
ਨਾਰਿ ਨ ਪੁਰਖੁ ਨ ਪੰਖਣੁ ਸਾਚਉ ਚਤੁਰੁ ਸਰੂਪੁ ॥
ਜੋ ਤਿਸੁ ਭਾਵੈ ਸੋ ਥੀਐ ਦੂ ਦੀਪਕ ਤੂ ਧੂਪੁ ॥ (1010, ਮ.1)
ਨਾਰਿ ਪੁਰਖੁ ਨਹੀ ਜਾਤਿ ਨ ਜਨਮਾ ਨਾ ਕੋ ਦੁਖੁ ਸੁਖੁ ਪਾਇਦਾ॥ (1035, H.1)
ਪੁਰਸ਼ ਦੀ ਸੱਤਾ ਨੂੰ ਸੱਟ ਮਾਰਨ ਦਾ ਇਕ ਦੂਸਰਾ ਕੋਨ ਵੀ ਹੈ।
ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ॥
ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ॥ (156, ਮ.1)
ਹੋਰ ਤਾਂ ਹੋਰ ਗੁਰੂ ਨਾਨਕ ਵੱਧ ਘੱਟ ਬੁੱਧੀ ਦੇ ਅਧਾਰਤ ਵੀ ਕਿਸੇ ਊਚ ਨੀਚ ਨੂੰ ਸਵੀਕਾਰ ਨਹੀਂ ਕਰਦੇ। ਭਾਵ ਵਰਤਮਾਨ ਸਮੇਂ ਵਿਚ ਸਿਆਣੇ ਲੋਕ ਸਿਆਣਪ ਦੀ ਸੱਤਾ ਨੂੰ ਆਦਰਸ਼ ਮੰਨਦੇ ਹਨ, ਗੁਰੂ
ਮੂਰਖੁ ਸਿਆਣਾ ਏਕੁ ਹੈ ਏਕ ਜੋਤਿ ਦੁਇ ਨਾਉ॥ (1015, ਮ.1)
ਸਟੇਟ 'ਤੇ ਰਾਜੇ ਦੀ, ਪਰਿਵਾਰ 'ਤੇ ਪੁਰਸ਼ ਦੀ, ਬੱਚਿਆਂ 'ਤੇ ਮਾਪਿਆਂ ਦੀ, ਭੋਲਿਆਂ 'ਤੇ ਚਤੁਰਾਂ ਦੀ, ਲੋਕ-ਮਨ 'ਤੇ ਦੇਵਤਿਆਂ ਦੀ ਸੱਤਾ ਜਾਂ ਚੌਧਰ ਵਾਂਗ ਸਮਾਜ ਉਤੇ ਸੱਭਿਆਚਾਰਕ ਚੌਧਰ ਅਤੇ ਸਮਾਜਕ ਧੋਂਸ ਬ੍ਰਾਹਮਣ ਦੀ ਮੰਨੀ ਜਾਂਦੀ ਸੀ। ਗੁਰਮਤਿ ਨੇ ਬ੍ਰਾਹਮਣ ਦੀ ਸਮਾਜਕ ਸੱਤਾ 'ਤੇ ਬਹੁਤ ਜ਼ੋਰਦਾਰ ਹਮਲਾ ਕੀਤਾ। ਇਹ ਹਮਲਾ ਉਸ ਦੀ ਜਾਤ ਕਰਕੇ ਨਹੀਂ ਸਗੋਂ ਉਸ ਕੋਲ ਸਮਾਜੀ ਸੱਤਾ ਹੋਣ ਕਰਕੇ ਕੀਤਾ ਗਿਆ। ਉਸ ਦੇ ਗਿਆਨ ਅਤੇ ਵਿਦਿਆ ਕਰਕੇ ਤਾਂ ਉਸ ਦਾ ਆਦਰ ਕੀਤਾ ਗਿਆ ਹੈ। ਜਨਮ ਅਧਾਰਤ ਜਾਤੀ ਦੀ ਬਜਾਏ ਸ਼ੁਭ ਗੁਣ ਸ਼ੁਭ ਕਰਮ ਅਤੇ ਸ਼ੁਭ ਵਿਚਾਰ ਅਧਾਰਤ ਜਾਤੀ ਨਿਧਾਰਨ ਦੀ ਵਕਾਲਤ ਕਰਦਿਆਂ ਅਸਲ ਬ੍ਰਾਹਮਣ ਨੂੰ ਪੁਨਰ-ਪਰਿਭਾਸ਼ਤ ਕੀਤਾ ਗਿਆ। ਬ੍ਰਾਹਮਣ ਹੋਣ ਦਾ ਮਤਲਬ ਸਮਾਜਕ ਚੌਧਰ, ਧੋਂਸ ਜਾਂ ਸੋਸ਼ਨ ਦੀ ਬਜਾਏ ਵਿਦਿਆ, ਗਿਆਨ, ਸਰਬ ਕਲਿਆਣਕਾਰੀ ਸਿਆਣਪ ਜਾਂ ਅਧਿਆਪਨ ਨਾਲ ਜੋੜਿਆ ਗਿਆ:
ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ ॥ ਆਪਿ ਤਰੈ ਸਗਲੇ ਕੁਲ ਤਾਰੈ॥ (662, ਮ.1)
ਜਿਥੇ ਜਾਤ-ਪਾਤ ਪ੍ਰਬੰਧ ਕਾਰਨ ਭੇਦ-ਭਾਵ ਨੂੰ ਖਤਮ ਕਰਨ ਲਈ ਇਸ ਪ੍ਰਬੰਧ ਦੇ ਸਿਖਰਲੇ ਡੰਡੇ ਉਤੇ ਬੈਠੇ ਬ੍ਰਾਹਮਣ ਦੀ ਸੱਤਾ ਨੂੰ ਸਿੱਧਾ ਚੈਲੇਂਜ ਕਰਨਾ ਹੀ ਕਾਫੀ ਨਹੀਂ ਸਮਝਿਆ ਗਿਆ ਸਗੋਂ ਵੱਖ ਵੱਖ ਜਾਤਾਂ ਨਾਲ ਜੋੜੀ ਹੋਈ ਉਚ-ਨੀਚ ਦੀ ਭਾਵਨਾ ਬਹੁਤ ਵੱਡਾ ਸਮਾਜਕ
ਕਦੀ ਵਿਦਿਆ ਅਤੇ ਗਿਆਨ ਪ੍ਰਾਪਤੀ ਦਾ ਅਧਿਕਾਰ ਕੇਵਲ ਬ੍ਰਾਹਮਣ ਨੂੰ ਸੀ। ਪਰ ਸਾਂਝੀਵਾਲਤਾ ਅਤੇ ਬਰਾਬਰੀ ਅਧਾਰਤ ਸਮਾਜ ਦੀ ਸਿਰਜਨਾ ਲਈ ਸਭ ਵਰਗਾਂ, ਜਾਤਾਂ, ਜਮਾਤਾਂ ਦੇ ਲੋਕਾਂ ਨੂੰ ਵਿਦਿਆ ਦਾ ਬਰਾਬਰ ਅਧਿਕਾਰ ਅਤੇ ਅਵਸਰ ਮਿਲਨਾ ਚਾਹੀਦਾ ਹੈ, ਹਰ ਬੰਦੇ ਦਾ ਗਿਆਨੀ ਹੋਣਾ ਜ਼ਰੂਰੀ ਹੈ। ਮਾਨਵੀ ਜੀਵਨ ਦੀ ਸੱਚੀ ਸਫ਼ਲਤਾ ਅਤੇ ਵਿਕਾਸ ਲਈ ਵਿਦਿਆ ਵਪਾਰ ਦੇ ਤਹਿਤ ਵੇਚਣ ਖਰੀਦਣ ਵਾਲਾ ਧੰਦਾ ਨਹੀਂ ਹੋਣੀ ਚਾਹੀਦੀ:
ਪਾਧਾ ਪੜਿਆ ਆਖੀਐ ਬਿਦਿਆ ਬਿਚਰੈ ਸਹਜਿ ਸੁਭਾਇ ॥
ਬਿਦਿਆ ਸੋਧੈ ਤਤੁ ਲਹੈ ਰਾਮ ਨਾਮ ਲਿਵ ਲਾਇ ॥
ਮਨਮੁਖੁ ਬਿਦਿਆ ਬਿਕਦਾ ਬਿਖੁ ਖਟੇ ਬਿਖੁ ਖਾਇ॥
ਮੂਰਖੁ ਸਬਦੁ ਨ ਚੀਨਈ ਸੂਝ ਬੂਝ ਨਹ ਕਾਇ॥
(938, ਮ.1)
ਗਿਆਨ ਵਿਹੂਣੀ ਖਲਕਤ ਅੰਨ੍ਹਿਆਂ ਦੇ ਹਜੂਮ ਵਾਂਗ ਹੁੰਦੀ ਹੈ। ਅਗਿਆਨਤਾ ਦਾ ਪਸਾਰਾ ਹੋਵੇ ਤਾਂ ਲੋਕਾਈ ਅੰਦਰ ਜੀਵਨ ਤਰੰਗ ਨਹੀਂ ਹੁੰਦੀ । ਲੋਕਾਂ ਲਈ ਗੀਤ, ਸੰਗੀਤ, ਸ਼ਿੰਗਾਰ ਅਤੇ ਹੋਰ ਕਲਾਵਾਂ ਨਿਰਾਰਥਕ
ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ॥
ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰੁ ॥
ਊਚੇ ਕੂਕਹਿ ਵਾਦਾ ਗਾਵਹਿ ਜੋਧਾ ਕਾ ਵੀਚਾਰੁ॥
ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ॥
(469, H.1)
ਵਿਦਿਆ ਅਤੇ ਗਿਆਨ ਦੇ ਪ੍ਰਸਾਰ ਦੀਆਂ ਦੋ ਵਿਧੀਆਂ ਹਨ: ਮੌਖਿਕ ਅਤੇ ਲਿਖਤ। ਵੱਖ ਵੱਖ ਸਵਰਾਂ ਦੇ ਮੇਲ ਨਾਲ ਸ਼ਬਦ ਬਣਦਾ ਹੈ ਅਤੇ ਵੱਖ ਵੱਖ ਸਵਰਾਂ ਦੀ ਗ੍ਰਾਫਿਕ ਰਿਪ੍ਰੀਜੈਂਟੇਸ਼ਨ ਨੂੰ ਅੱਖਰ ਕਹਿੰਦੇ ਹਾਂ। ਗੁਰੂ ਨਾਨਕ ਨੇ ਜਪੁ ਬਾਣੀ ਵਿਚ ਅੱਖਰਾਂ ਦੀ ਬਹੁਤ ਮਹਿਮਾ ਕੀਤੀ ਹੈ।ਗੁਰਬਾਣੀ ਵਿਚ ਇਕੋ ਉਚਾਰਨ ਵਾਲੇ ਸ਼ਬਦਾਂ ਦੇ ਵੱਖਰੇ ਵੱਖਰੇ ਅੱਖਰ ਜੋੜ ਮਿਲਦੇ ਹਨ, ਜਿਵੇਂ ਸਚ, ਸਚੁ. ਸਚਿ। ਇਹਨਾਂ ਦਾ ਉਚਾਰਨ ਇਕ ਹੈ ਅਰਥ ਜਾਂ ਭਾਵ ਵੱਖਰਾ-ਵੱਖਰਾ ਹੈ। ਇਹਨਾਂ ਤਿੰਨਾਂ ਨੂੰ ਪਾਠੀ ਜਾਂ ਗਵੱਈਏ ਮੂੰਹੋਂ ਸੁਣਨ ਨਾਲ ਇਕ ਉਚਾਰਨ 'ਸੱਚ ਹੀ ਸੁਣੇਗਾ, ਸਹੀ ਭਾਵ ਦਾ ਸੰਚਾਰ ਆਪ ਪੜ੍ਹਨ ਨਾਲ ਹੀ ਹੋਵੇਗਾ। ਇਸ ਲਈ ਪਾਠੀ ਮੂੰਹੋਂ ਗੁਰਬਾਣੀ ਸੁਣਨ ਨਾਲ ਨਹੀਂ ਆਪ ਪੜ੍ਹਨ ਅਤੇ ਵਿਚਾਰਨ ਨਾਲ ਗੋਲ ਬਣਨੀ ਹੈ। ਗੁਰਮਤਿ ਦਰਸ਼ਨ ਦੀ ਸਮਝ ਅਤੇ ਪਾਸਾਰ ਦੇ ਨਜ਼ਰੀਏ ਤੋਂ ਗੁਰੂ ਨਾਨਕ ਦੁਆਰਾ ਲਿਖੇ ਅੱਖਰ ਕਿਰਾਏ ਦੇ ਪਾਣੀ ਅਤੇ ਮੁੱਲ ਦੇ ਪਾਠ ਦੇ ਹਾਮੀ ਨਹੀਂ। ਪਰ ਸਾਡਾ ਲਗਪਗ ਹਰ ਛੋਟਾ ਵੱਡਾ ਪਾਠੀ ਸੰਗਤ ਦਾ ਹਿੱਸਾ ਹੋਣ ਦੀ ਬਜਾਏ ਛੋਟਾ ਵੱਡਾ ਸੱਤਾਵਾਨ ਹੋਣ ਫੀਲਿੰਗ ਲੈਂਦਾ ਦੇਖਿਆ
ਨਾਨਕ ਕਿਛੁ ਸੁਣੀਐ ਕਿਛੁ ਕਹੀਐ
ਗੁਰੂ ਨਾਨਕ ਦਾ ਲੋਕ-ਬਿੰਬ ਪੈਗੰਬਰ ਜਾਂ ਉਪਦੇਸ਼ਕ ਵਾਲਾ ਹੈ। ਪਰ ਉਹਨਾਂ ਦੀ ਬਾਣੀ ਦਾ ਅਧਿਅਨ ਉਹਨਾਂ ਦੀ ਸ਼ਖ਼ਸੀਅਤ ਦੇ ਸੰਵਾਦੀ ਪੱਖ ਨੂੰ ਵੀ ਉਘਾੜਦਾ ਹੈ। ਉਪਦੇਸ਼ਕ ਦਾ ਮੁੱਖ ਕੰਮ ਬੋਲਣਾ ਹੈ, ਪਰ ਸੰਵਾਦੀ ਨੂੰ ਬੋਲਣ ਨਾਲੋਂ ਸੁਣਨਾ ਵਧੇਰੇ ਪੈਂਦਾ ਹੈ। ਕਹਿਣ ਦੀ ਸੀਮਾ ਹੈ. ਸਾਰੀ ਗੱਲ ਕਹਿਣ ਦੇ ਹਿਸਾਬ ਵਿਚ ਆ ਨਹੀਂ ਸਕਦੀ ਕਿਉਂਕਿ ਕਹਣਾ ਕਥਨੁ ਨ ਜਾਈ। ਗੱਲ ਸੁਣਨ ਨਾਲ ਹਿਸਾਬ ਵਿਚ ਆਉਂਦੀ ਹੈ। ਸੁਣਨ ਵਾਲੇ ਕੋਲ ਗੱਲ ਨੂੰ ਅਨੁਵਾਦਣ ਅਤੇ ਵਿਸਥਾਰਨ ਆਦਿ ਦੇ ਨਾਲ ਨਾਲ ਅਰਥ ਅਤੇ ਭਾਵ ਗ੍ਰਹਿਣ ਕਰਨ ਦੀ ਭਰਪੂਰ ਖੁੱਲ੍ਹ ਹੁੰਦੀ ਹੈ। ਗੁਰੂ ਨਾਨਕ ਬੋਲਣ ਨਾਲੋਂ ਸੁਣਨ ਦੇ ਮਹੱਤਵ 'ਤੇ ਜ਼ਿਆਦਾ ਜ਼ੋਰ ਦਿੰਦੇ ਹਨ:
ਸੁਣਿਆ ਮੰਨਿਆ ਮਨਿ ਕੀਤਾ ਭਾਉ॥
ਅੰਤਰਗਤਿ ਤੀਰਥਿ ਮਲਿ ਨਾਉ॥ (4, ਮ.1)
ਗੁਰੂ ਨਾਨਕ ਦੀਆਂ ਚਾਰ ਉਦਾਸੀਆਂ ਭਾਵ ਲੰਮੀਆਂ ਯਾਤਰਾਵਾਂ ਦੌਰਾਨ ਉਹਨਾਂ ਦੇ ਪੰਡਿਆਂ, ਪੁਜਾਰੀਆਂ, ਬੋਧੀਆਂ, ਜੈਨੀਆਂ, ਯੋਗੀਆਂ, ਕਾਜੀਆਂ ਆਦਿ ਨਾਲ ਸੰਵਾਦ ਹੋਏ। ਇਹਨਾਂ ਉਦਾਸੀਆਂ ਦੌਰਾਨ ਆਪ ਨੇ ਚਿੰਤਨ ਅਤੇ ਸੁਖ਼ਨ ਦੇ ਸਥਾਪਤ ਸਥਾਨਾਂ 'ਤੇ ਬਹੁਤ ਸਾਰੇ ਬਾਣੀਕਾਰਾਂ ਨੂੰ ਜਾਂ ਉਹਨਾਂ ਦੇ ਵੰਸ਼ਜਾਂ / ਉਤਰਾਧਿਕਾਰੀਆਂ ਨੂੰ ਮਿਲਕੇ ਗੁਰਮਤਿ ਦੇ ਸੁਖਨਵਰਾਂ ਦੀ ਬਾਣੀ ਪ੍ਰਾਪਤ ਕੀਤੀ। ਇੰਜ ਸ਼ੇਖ ਫ਼ਰੀਦ ਜੀ, ਕਬੀਰ ਜੀ, ਰਵਿਦਾਸ ਜੀ, ਨਾਮਦੇਵ ਜੀ, ਜੈਦੇਵ ਜੀ,
ਤੀਸਰੀ ਉਦਾਸੀ ਵੇਲੇ ਆਪ ਜੀ ਉਤਰ ਦਿਸ਼ਾ ਭਾਵ ਹਿਮਾਲਿਆ ਪਰਬਤ ਵੱਲ ਜਾਣ ਵੇਲੇ ਬਾਬਾ ਫਰੀਦ ਦੇ ਸਥਾਨ ਪਾਕ ਪਟਨ ਤੋਂ ਹੋ ਕੇ ਗਏ ਅਤੇ ਬਾਬਾ ਫ਼ਰੀਦ ਜੀ ਦੀ ਬਾਣੀ ਹਾਸਲ ਕੀਤੀ। ਗੁਰੂ ਗਰੰਥ ਸਾਹਿਬ ਵਿਚ ਦਰਜ ਬਾਬਾ ਫਰੀਦ ਜੀ ਦੇ ਸਲੋਕਾਂ ਵਿਚ ਕੁਝ ਸਲੋਕ ਗੁਰੂ ਨਾਨਕ ਦੇ ਵੀ ਦਰਜ ਹਨ ਜੋ ਬਹੁਤ ਸਿੱਧੇ ਅਤੇ ਸਪੱਸ਼ਟ ਰੂਪ ਵਿਚ ਫ਼ਰੀਦ ਬਾਣੀ ਨਾਲ ਆਪ ਜੀ ਦਾ ਸੰਵਾਦ ਹਨ:
ਫਰੀਦ ਜੀ : ਸਾਹੁਰੇ ਢੋਈ ਨਾ ਲਹੈ ਪੇਈਐ ਨਾਹੀ ਥਾਉ॥
ਪਿਰੁ ਵਾਤੜੀ ਨ ਪੁਛਈ ਧਨ ਸੋਹਾਗਣਿ ਨਾਉ॥
ਗੁਰੂ ਨਾਨਕ : ਸਾਹੁਰੈ ਪੇਈਐ ਕੰਤ ਕੀ ਕੰਤੁ ਅਗੰਮੁ ਅਥਾਹੁ॥
ਨਾਨਕ ਸੋ ਸੋਹਾਗਣੀ ਜੁ ਭਾਵੈ ਬੇਪਰਵਾਹ॥ (1379)
ਫਰੀਦ ਜੀ : ਫਰੀਦਾ ਰਾਤਿ ਕਬੂਰੀ ਵੰਡੀਐ ਸੁਤਿਆ ਮਿਲੈ ਨ ਭਾਉ॥
ਜਿੰਨ੍ਹਾ ਨੈਣ ਨੀਂਦਾਵਲੇ ਤਿੰਨਾ ਮਿਲਣੁ ਕੁਆਉ॥ (1382)
ਪਹਿਲੈ ਪਹਰੈ ਫੁਲੜਾ ਫਲੁ ਭੀ ਪਛਾ ਰਾਤਿ॥
ਜੋ ਜਾਗੰਨਿ ਲਹੰਨਿ ਸੇ ਸਾਈ ਕੰਨੋ ਦਾਤਿ॥
ਗੁਰੂ ਨਾਨਕ : ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ॥
ਇਕਿ ਜਾਗੰਦੇ ਨਾ ਲਹਨਿ ਇਕਨ੍ਹਾ ਸੁਤਿਆ ਦੇਇ ਉਠਾਲਿ॥
(1384)
ਫਰੀਦ ਜੀ : ਤਨੁ ਤਪੈ ਤਨੂਰ ਜਿਉ ਬਾਲਣੁ ਹਡ ਬਲੰਨ੍ਹਿ ॥
ਪੈਰੀ ਥਕਾਂ ਸਿਰਿ ਜੁਲਾਂ ਜੇ ਮੂੰ ਪਿਰੀ ਮਿਲੇਨਿ॥
ਗੁਰੂ ਨਾਨਕ: ਤਨੁ ਨ ਤਪਾਇ ਤਨੂਰ ਜਿਉ ਬਾਲਣੁ ਹਡ ਨ ਬਾਲਿ॥
ਸਿਰਿ ਪੈਰੀ ਕਿਆ ਫੇੜਿਆ ਅੰਦਰਿ ਪਿਰੀ ਨਿਹਾਲਿ॥
(1384)
ਇਹ ਇਕੱਲੀ ਸਲੋਕਾਂ ਦੀ ਹੀ ਗੱਲ ਨਹੀਂ। ਇਹਨਾਂ ਸਲੋਕਾਂ ਤੋਂ ਬਾਹਰ ਪਈ ਗੁਰੂ ਨਾਨਕ ਬਾਣੀ ਦਾ ਵੀ ਫਰੀਦ ਜੀ ਦੇ ਸਲੋਕਾਂ ਨਾਲ ਸੰਵਾਦ ਦੇਖ ਸਕਦੇ ਹਾਂ:
ਫਰੀਦ ਜੀ : ਫਰੀਦਾ ਚਾਰਿ ਗਵਾਇਆ ਹੰਢਿ ਕੈ ਚਾਰਿ ਗਵਾਇਆ ਸੰਮਿ॥
ਲੇਖਾ ਰਥ ਮੰਗੇਸੀਆ ਤੂ ਆਂਹੋ ਕੇਰੇ ਕੰਮਿ॥ (1379)
ਗੁਰੂ ਨਾਨਕ: ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ॥
ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ॥ (156)
ਗੁਰੂ ਗਰੰਥ ਸਾਹਿਬ ਦੇ ਸੰਪਾਦਨ ਸਮੇਂ ਗੁਰੂ ਅਰਜਨ ਦੇਵ ਜੀ ਨੇ ਭਗਤਬਾਣੀ ਅਤੇ ਗੁਰੂ ਨਾਨਕਬਾਣੀ ਦੇ ਪ੍ਰਸਪਰ ਸੰਵਾਦ ਵਾਲੇ ਸ਼ਬਦਾਂ ਨੂੰ ਜ਼ਿਆਦਾਤਰ ਇਕੋ ਰਾਗ ਤਹਿਤ ਸੰਪਾਦਤ ਕੀਤਾ ਹੈ। ਗੁਰੂ ਨਾਨਕ- ਫਰੀਦ ਸੰਵਾਦ ਦੀ ਅਜਿਹੀ ਉਦਾਹਰਣ ਸੂਹੀ ਰਾਗ ਵਿਚ ਮਿਲਦੀ ਹੈ:
ਫਰੀਦ ਜੀ : ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ॥
ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ॥
ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ॥ (794)
ਗੁਰੂ ਨਾਨਕ : ਜਪ ਤਪ ਕਾ ਬੰਧੁ ਬੇੜਲਾ ਜਿਤੁ ਲੰਘਹਿ ਵਹੇਲਾ ॥
ਨਾ ਸਰਵਰੁ ਨਾ ਉਛਲੈ ਐਸਾ ਪੰਥੁ ਸੁਹੇਲਾ॥
ਤੇਰਾ ਏਕੋ ਨਾਮੁ ਮੰਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ॥
(729)
ਇਸ ਤਰ੍ਹਾਂ ਗੁਰੂ ਨਾਨਕ ਨੇ ਫਰੀਦ ਜੀ ਦੀ ਬਾਣੀ ਨੂੰ ਕਿਸੇ ਪਰਮ ਸਤਿ ਜਾਂ ਵਿਚਾਰਧਾਰਾ ਦੇ ਅੰਤਿਮ ਸਰੂਪ ਵਜੋਂ ਸਥਾਪਤ ਕਰਨ ਦੀ ਬਜਾਏ ਇਸ ਨਾਲ ਸੰਵਾਦ ਦੀਆਂ ਸੰਭਾਵਨਾਵਾਂ ਨੂੰ ਪਰਗਟ ਕੀਤਾ ਹੈ। ਇਹਨਾਂ ਸੰਭਾਵਨਾਵਾਂ ਨੂੰ ਅੱਗੇ ਵਧਾਉਂਦੇ ਹੋਏ ਗੁਰੂ ਅਮਰਦਾਸ ਅਤੇ ਗੁਰੂ ਅਰਜਨ ਦੇਵ ਜੀ ਨੇ ਫਰੀਦ ਬਾਣੀ ਨਾਲ ਆਪਣੇ ਸਲੋਕਾਂ ਨਾਲ ਸੰਵਾਦ ਰਚਾਇਆ ਹੈ। ਇਸ ਦੇ ਨਾਲ ਹੀ ਸਮੁੱਚੇ ਗੁਰੂ ਗਰੰਥ ਸਾਹਿਬ ਦੀ ਬਾਣੀ ਇਕ ਪਾਸੜ ਜਾਂ ਇਕਹਿਰੇ ਵਿਚਾਰਧਾਰਕ ਪ੍ਰਵਚਨ ਜਾਂ ਉਪਦੇਸ਼ ਦੀ ਬਜਾਏ ਵੰਨ-ਸੁਵੰਨਤਾ ਭਰੇ ਸੰਵਾਦ ਦੇ ਪਿੜ ਦਾ ਸਰੂਪ ਗ੍ਰਹਿਣ ਕਰਦੀ ਹੈ।
ਪਹਿਲੀ ਉਦਾਸੀ ਦੀ ਸਿਖਰ 'ਤੇ ਗੁਰੂ ਨਾਨਕ ਉੜੀਸਾ ਦੇ ਸ਼ਹਿਰ ਪੁਰੀ ਵਿਖੇ ਜਗਨ ਨਾਥ ਮੰਦਰ ਗਏ ਜਿਥੇ ਜੈਦੇਵ ਜੀ ਦੀ ਰਚਨਾ ਗੀਤ ਗੋਵਿੰਦ ਦਾ ਗਾਇਨ ਹੁੰਦਾ ਸੀ ਅਤੇ ਸ਼ਾਮ ਨੂੰ ਥਾਲੀ ਵਿਚ ਦੀਵੇ ਬਾਲ ਕੇ ਭਗਵਾਨ ਜਗਨ ਨਾਥ ਦੀ ਆਰਤੀ ਉਤਾਰੀ ਜਾਂਦੀ ਸੀ (ਹੈ)। ਜਾਂਦੇ ਹੋਏ ਗੁਰੂ ਨਾਨਕ ਹਰਿਦੁਆਰ, ਪੁਸ਼ਕਰ, ਬਨਾਰਸ, ਗਯਾ ਆਦਿਕ ਹਿੰਦੂ ਤੀਰਥਾਂ ਤੋਂ ਹੋ ਕੇ ਗਏ। ਕਾਸ਼ੀ ਓਦੋਂ ਸਨਾਤਨੀ ਚਿੰਤਨ ਅਤੇ ਭਗਤੀ ਸੁਖ਼ਨ ਦਾ ਵੱਡਾ ਕੇਂਦਰ ਸੀ। ਇਸ ਕਰਕੇ ਆਪ ਜੀ ਨੂੰ ਰਵਿਦਾਸ ਜੀ, ਕਬੀਰ ਜੀ, ਧੰਨਾ ਜੀ, ਪੀਪਾ ਜੀ. ਸੈਣ ਜੀ ਆਦਿ ਭਗਤਾਂ ਦੀ ਬਾਣੀ ਦਾ ਵੱਡਾ ਗੱਫਾ ਹਾਸਲ ਹੋਇਆ। ਅਰਥਾਤ ਜਗਨ ਨਾਥ ਪੁਰੀ ਪਹੁੰਚਣ ਤੋਂ ਪਹਿਲਾਂ ਗੁਰੂ ਨਾਨਕ ਇਹਨਾਂ ਸੰਤਾਂ ਭਗਤਾਂ ਦੀ ਬਾਣੀ ਸੁਣ, ਪੜ੍ਹ,
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥
ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥
ਕੈਸੀ ਆਰਤੀ ਹੋਇ॥ ਭਵ ਖੰਡਨਾ ਤੇਰੀ ਆਰਤੀ॥ (13, ਮ.1)
ਗੁਰੂ ਜੀ ਦੇ ਇਸ ਸ਼ਬਦ ਨੂੰ ਕਬੀਰ ਜੀ, ਰਵਿਦਾਸ ਜੀ. ਸੈਣ ਜੀ, ਪੀਪਾ ਜੀ ਅਤੇ ਧੰਨਾ ਜੀ ਭਗਤ ਬਾਣੀਕਾਰਾਂ ਵਲੋਂ ਆਰਤੀ ਸੰਬੰਧੀ ਉਚਾਰੇ ਗਏ ਸ਼ਬਦਾਂ ਨਾਲ ਸਵਾਦ ਵਜੋਂ ਦੇਖਿਆ ਜਾ ਸਕਦਾ ਹੈ। ਕਬੀਰ ਜੀ ਦਾ ਸ਼ਬਦ ਪ੍ਰਭਾਤੀ ਰਾਗ ਵਿਚ ਹੈ:
ਲੇਹੁ ਆਰਤੀ ਹੋ ਪੁਰਖ ਨਿਰੰਜਨ ਸਤਿਗੁਰ ਪੂਜਹੁ ਭਾਈ॥
ਠਾਢਾ ਬ੍ਰਹਮਾ ਨਿਗਮ ਬੀਚਾਰੈ ਅਲਖੁ ਨ ਲਖਿਆ ਜਾਈ॥
(1350, ਕਬੀਰ ਜੀ)
ਬਾਕੀ ਚਾਰਾਂ: ਭਾਵ ਸੈਣ ਜੀ, ਰਵਿਦਾਸ ਜੀ, ਪੀਪਾ ਜੀ ਅਤੇ ਧੰਨਾ ਜੀ ਦੇ ਸ਼ਬਦ ਧਨਾਸਰੀ ਰਾਗ ਵਿਚ ਹਨ:
ਧੂਪ ਦੀਪ ਘ੍ਰਿਤ ਸਾਜਿ ਆਰਤੀ॥
ਵਾਰਨੇ ਜਾਉ ਕਮਲਾ ਪਤੀ॥ (695, ਸੈਣ ਜੀ)
ਰਵਿਦਾਸ ਜੀ ਨੇ ਨਾਮ ਜਾਂ ਭਗਤੀ ਨੂੰ ਆਰਤੀ ਕਿਹਾ ਸੀ:
ਨਾਮੁ ਤੇਰੋ ਆਰਤੀ ਮਜਨੁ ਮੁਰਾਰੇ ॥
ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ॥ (694, ਰਵਿਦਾਸ ਜੀ)
ਧੰਨਾ ਜੀ ਨੇ ਆਰਤੀ ਨੂੰ ਆਰਤਾ ਕਹਿ ਕੇ ਇਸ ਨੂੰ ਸਭ ਦੀ ਖੁਸ਼ਹਾਲੀ ਲਈ ਸਮੂਹਿਕ ਪ੍ਰਾਰਥਨਾ ਬਣਾ ਦਿੱਤਾ ਸੀ:
ਗੋਪਾਲ ਤੇਰਾ ਆਰਤਾ॥
ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ॥ (695, ਧੰਨਾ ਜੀ)
ਪੀਪਾ ਜੀ ਨੇ ਮਨੁੱਖੀ ਦੇਹੀ ਨੂੰ ਆਰਤੀ ਦੀ ਸਾਰੀ ਸਮੱਗਰੀ ਕਿਹਾ ਸੀ:
ਕਾਯਉ ਦੇਵਾ ਕਾਇਅਉ ਦੇਵਲ ਕਾਇਅਉ ਜੰਗਮ ਜਾਤੀ॥
ਕਾਇਅਉ ਧੂਪ ਦੀਪ ਨਈਬੇਦਾ ਕਾਇਅਉ ਪੂਜਉ ਪਾਤੀ॥ (695, ਪੀਪਾ ਜੀ)
ਪੀਪਾ ਜੀ ਦੀਆਂ ਉਪਰੋਕਤ ਪੰਕਤੀਆਂ ਨਾਲ ਗੁਰੂ ਨਾਨਕ ਬਾਣੀ ਦਾ ਹੋਰ ਥਾਈਂ ਸੰਵਾਦ ਵੀ ਦੇਖ ਸਕਦੇ ਹਾਂ:
ਹਰਿ ਕਾ ਮੰਦਰੁ ਆਖੀਐ ਕਾਇਆ ਕੋਟੁ ਗੜੁ॥
ਅੰਦਰਿ ਲਾਲ ਜਵੇਹਰੀ ਗੁਰਮੁਖਿ ਹਰਿ ਨਾਮੁ ਪੜੁ ॥
ਹਰਿ ਕਾ ਮੰਦਰੁ ਸਰੀਰੁ ਅਤਿ ਸੋਹਣਾ ਹਰਿ ਹਰਿ ਨਾਮੁ ਦਿੜੁ ॥
ਮਨਮੁਖ ਆਪਿ ਖੁਆਇਅਨੁ ਮਾਇਆ ਮੋਹ ਨਿਤ ਕੜੁ ॥ (952, ਮ. 1)
ਰਵਾਇਤੀ ਧਾਰਮਿਕ ਪ੍ਰਵਚਨਾਂ ਵਿਚ ਦੇਹੀ ਨੂੰ ਛੁਟਿਆਇਆ ਅਤੇ ਨਕਾਰਿਆ ਜਾਂਦਾ ਹੈ ਕਿਉਂਕਿ ਜਿਥੇ ਆਤਮਾ ਨੂੰ ਅਮਰ ਕਿਹਾ ਜਾਂਦਾ ਹੈ ਉਥੇ ਸਰੀਰ ਨੂੰ ਨਾਸ਼ਵਾਨ ਮੰਨਿਆ ਜਾਂਦਾ ਹੈ। ਪਰੰਤੂ ਪੀਪਾ ਜੀ ਨੇ ਆਪਣੇ ਸ਼ਬਦ ਵਿਚ ਕਾਇਆ ਭਾਵ ਮਨੁੱਖਾ ਦੇਹੀ ਦੀ ਮਹਿਮਾ ਕੀਤੀ ਗਈ ਹੈ, ਇਸ ਦੇ ਮਹੱਤਵ ਨੂੰ ਵਡਿਆਇਆ ਗਿਆ ਹੈ, ਦੇਹੀ ਦੇ ਜਲਵੇ ਦੀ ਬੇਅੰਤਤਾ ਨੂੰ ਗਾਇਆ ਗਿਆ ਹੈ। ਇਸ ਸ਼ਬਦ ਦੀ ਪੰਜਵੀਂ ਸਤਰ ਇਸ ਤਰ੍ਹਾਂ ਹੈ:
ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ॥ (695, ਪੀਪਾ ਜੀ)
ਗੁਰੂ ਨਾਨਕ ਸਾਹਿਬ ਦਾ ਇਸ ਨਾਲ ਏਨਾ ਭਾਵਨਾਤਮਕ ਅਤੇ ਰਚਨਾਮਕ ਸੰਬੰਧ ਦਿਸਦਾ ਹੈ ਕਿ ਇਹ ਵਿਚਾਰ ਉਹਨਾਂ ਦੇ ਆਪਣੇ ਸ਼ਬਦ ਰਾਹੀਂ ਵੀ ਪ੍ਰਗਟ ਹੋਇਆ ਹੈ:
ਜੋ ਬ੍ਰਹਮੰਡਿ ਖੰਡਿ ਸੋ ਜਾਣਹੁ ॥ ਬੂਝਹੁ ਸਬਦਿ ਪਛਾਣਹੁ ॥ (1041, ਮ.1)
ਅਸੀਂ ਗੱਲ ਕਰ ਰਹੇ ਸੀ ਗੁਰੂ ਨਾਨਕ ਦੇ ਪੁਰੀ ਦੇ ਜਗਨ ਨਾਥ
ਗੁਰੂ ਨਾਨਕ ਨੇ ਦੂਸਰੀ ਉਦਾਸੀ ਦੱਖਣ ਦਿਸ਼ਾ ਦੀ ਕੀਤੀ। ਇਸ ਦੌਰਾਨ ਆਪ ਮਹਰਾਸ਼ਟਰ ਵਿਚੋਂ ਗੁਜ਼ਰੇ। ਗੁਰੂ ਗਰੰਥ ਸਾਹਿਬ ਨੂੰ ਮਹਾਰਾਸ਼ਟਰ ਦੇ ਤਿੰਨ ਭਗਤ ਬਾਣੀਕਾਰਾਂ ਨਾਮਦੇਵ ਜੀ, ਤ੍ਰੈਲੋਚਨ ਜੀ ਅਤੇ ਪਰਮਾਨੰਦ ਜੀ ਦੀ ਰਚਨਾ ਗੁਰੂ ਨਾਨਕ ਰਾਹੀਂ ਹਾਸਲ ਹੋਈ। ਭਗਤ ਨਾਮਦੇਵ ਜੀ ਦਾ ਜਨਮ ਗੁਰੂ ਸਾਹਿਬ ਤੋਂ ਦੇ ਸਦੀਆਂ ਪਹਿਲਾਂ ਹੋਇਆ। ਆਪ ਦੀ ਬਾਣੀ ਨਾਲ ਗੁਰੂ ਨਾਨਕ ਬਾਣੀ ਦਾ ਸਾਂਝ-ਸੰਵਾਦ ਥਾਂ ਪੁਰ ਥਾਂ ਦੇਖਿਆ ਜਾ ਸਕਦਾ ਹੈ। ਮਿਸਾਲ ਦੇ ਤੌਰ 'ਤੇ:
ਨਾਮਦੇਵ ਜੀ : ਘਟ ਘਟ ਅੰਤਰਿ ਸਰਬ ਨਿਰੰਤਰਿ ਕੇਵਲ ਏਕ ਮੁਰਾਰੀ॥
(485)
ਗੁਰੂ ਨਾਨਕ : ਘਟ ਘਟ ਅੰਤਰਿ ਸਰਬ ਨਿਰੰਤਰਿ ਰਵਿ ਰਹਿਆ ਸਚੁ ਵੇਸੋ॥
(1126)
ਭਗਤ ਤ੍ਰਿਲੋਚਨ ਜੀ ਵੀ ਭਗਤ ਨਾਮਦੇਵ ਜੀ ਦੇ ਸਮਕਾਲੀ ਸਨ। ਆਪ ਦੀ ਰਚਨਾ ਨਾਲ ਗੁਰੂ ਨਾਨਕ ਬਾਣੀ ਦਾ ਸੰਵਾਦ ਬਹੁਤ
ਕਾਇ ਕਮੰਡਲੁ ਕਾਪੜੀਆ ਰੇ ਅਠਸਠਿ ਕਾਇ ਫਿਰਾਹੀ॥
(526, ਤ੍ਰਿਲੋਚਨ ਜੀ)
ਇਸ ਦੇ ਜੁਆਬ ਵਿਚ ਗੁਰੂ ਨਾਨਕ ਦਾ ਕਥਨ ਹੈ ਕਿ ਮਨ ਵਿਚ ਉਪਜੀ ਤ੍ਰਿਸ਼ਨਾ ਕਾਰਨ ਇਹ ਸਭ ਹੋ ਰਿਹਾ ਹੈ:
ਹਾਥ ਕਮੰਡਲੁ ਕਾਪੜੀਆ ਮਨਿ ਤ੍ਰਿਸਨਾ ਉਪਜੀ ਭਾਰੀ॥
(1013, ਮ.1)
ਭਗਤ ਤ੍ਰਿਲੋਚਨ ਜੀ ਦਾ ਮੱਤ ਹੈ ਕਿ ਪਰਿਵਾਰਵਾਦੀ ਰੁਚੀਆਂ ਕਾਰਨ ਕਮਲਾ ਹੋਇਆ ਬੰਦਾ ਸੰਸਾਰਕ ਤਰੱਕੀ ਦਾ ਭਰਮ ਤਾਂ ਪਾਲ ਸਕਦਾ ਹੈ ਪਰ ਜਮਾਂ ਦੀ ਮਾਰ ਤੋਂ ਨਹੀਂ ਬਚ ਸਕਦਾ। ਮਰਾਠੀ ਅਤੇ ਸੰਸਕ੍ਰਿਤ ਦੀ ਰੰਗਤ ਵਾਲੀ ਉਹਨਾਂ ਦੀ ਲਿਖਤ ਦੇ ਭਾਵ ਨੂੰ ਸਾਡੇ ਲਈ ਸਮਝਣਾ ਥੋੜ੍ਹਾ ਮੁਸ਼ਕਿਲ ਹੈ। ਉਹਨਾਂ ਦੇ ਇਸ ਵਿਚਾਰ ਨੂੰ ਗੁਰੂ ਨਾਨਕ ਦੇ ਸ਼ਬਦ 'ਚੋਂ ਕੁਝ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ:
ਤ੍ਰਿਲੋਚਨ ਜੀ :
ਕੁਟੰਬੁ ਦੇਖਿ ਬਿਗਸਹਿ ਕਮਲਾ ਜਿਉ ਪਰ ਘਰਿ ਜੋਹਹਿ ਕਪਟ ਨਰਾ॥
ਦੂੜਾ ਆਇਓਹਿ ਜਮਹਿ ਤਣਾ॥ ਤਿਨ ਆਗਲੜੈ ਮੈ ਰਹਣੁ ਨ ਜਾਇ ॥ (92)
ਗੁਰੂ ਨਾਨਕ :
ਦੇਖਿ ਕੁਟੰਬੁ ਮਾਇਆ ਗ੍ਰਿਹ ਮੰਦਰੁ ਸਾਕਤੁ ਜੰਜਾਲਿ ਪਰਾਲਿ ਪਇਆ॥
ਜਾ ਆਏ ਤਾ ਤਿਨਹਿ ਪਠਾਏ ਚਾਲੇ ਤਿਨੈ ਬੁਲਾਇ ਲਇਆ॥ (906)
ਦੂਸਰੀ ਉਦਾਸੀ ਦੌਰਾਨ ਗੁਰੂ ਨਾਨਕ ਦੇ ਮਹਾਰਾਸ਼ਟਰ ਵਿਚੋਂ ਲੰਘਣ ਸਮੇਂ ਮਹਾਰਾਸ਼ਟਰ ਵਾਸੀ ਭਗਤ ਪਰਮਾਨੰਦ ਦੀ ਉਮਰ ਉਸ ਸਮੇਂ 25 ਤੋਂ 30 ਸਾਲ ਦਰਮਿਆਨ ਸੀ। ਉਹਨਾਂ ਦਾ ਤਖ਼ੱਲੁਸ 'ਸਾਰੰਗ' ਸੀ ਅਤੇ ਗੁਰੂ ਗਰੰਥ ਸਾਹਿਬ ਵਿਚ ਉਹਨਾਂ ਦਾ ਇਕੋ-ਇਕ ਸ਼ਬਦ ਵੀ ਸਾਰੰਗ ਰਾਗ ਵਿਚ ਹੀ ਪੰਨਾ 1253 ਉੱਤੇ ਦਰਜ ਹੈ। ਅੱਠ ਪੰਕਤੀਆਂ ਦੇ ਇਸ ਸ਼ਬਦ ਦੀ ਹਰੇਕ ਪੰਕਤੀ ਨਾਲ ਗੁਰੂ ਨਾਨਕ ਬਾਣੀ ਦਾ ਸੰਵਾਦ ਮਿਲਦਾ ਹੈ। ਅਸੀਂ ਵਿਚਕਾਰਲੀ ਭਾਵ ਚੌਥੀ ਪੰਕਤੀ ਦੀ ਉਦਾਹਰਣ ਲੈ ਲੈਂਦੇ ਹਾਂ। ਇਸ ਵਿਚ ਪਰਮਾਨੰਦ ਜੀ ਨੇ ਧਰਮ ਗਰੰਥ ਪੜ੍ਹਨ ਸੁਣਨ ਵਾਲਿਆਂ ਲਈ ਦੂਸਰਿਆਂ ਦੀ ਨਿੰਦਾ ਕਰਨ ਨੂੰ ਵਰਜਿਤ ਕੀਤਾ ਹੈ। ਪਰਾਈ ਨਿੰਦਾ ਨਾਲ ਹਰ ਤਰ੍ਹਾਂ ਦੀ ਸੇਵਾ ਨਿਹਫਲ ਹੋ ਜਾਂਦੀ ਹੈ:
ਪਰ ਨਿੰਦਾ ਮੁਖ ਤੇ ਨਹੀ ਛੂਟੀ ਨਿਫਲ ਭਈ ਸਭ ਸੇਵਾ॥
(1253, ਪਰਮਾਨੰਦ ਜੀ)
ਨਿੰਦਾ ਕਰਨ ਵਾਲੇ ਦੀ ਸਾਰੀ ਸੇਵਾ ਐਵੇਂ ਰੁੜ ਜਾਂਦੀ ਹੈ ਇਸ ਲਈ ਉਹ ਸੇਵਾਦਾਰ ਨਹੀਂ ਮੰਨਿਆ ਜਾ ਸਕਦਾ, ਉਸ ਨੂੰ ਸੇਵਾਦਾਰ ਹੋਣ ਦੀ ਵਡਿਆਈ ਅਤੇ ਖੁਸ਼ੀ ਨਹੀਂ ਮਿਲ ਸਕਦੀ। ਸਾਡੀਆਂ ਚੋਣਾਂ ਵਿਚ ਅਕਸਰ ਦੂਸਰੇ ਉਮੀਦਵਾਰਾਂ, ਦੂਸਰੀਆਂ ਧਿਰਾਂ ਜਾਂ ਪਾਰਟੀਆਂ ਦੀ ਨਿੰਦਾ ਕੀਤੀ ਜਾਂਦੀ ਹੈ। ਉਹਨਾਂ ਨੂੰ ਬੇਈਮਾਨ, ਚੋਰ, ਲੁਟੇਰੇ, ਭ੍ਰਿਸ਼ਟ, ਆਚਰਨਹੀਣ, ਨੀਚ, ਨਲਾਇਕ ਆਦਿ ਆਖਿਆ ਜਾਂਦਾ ਹੈ ਅਤੇ ਆਪਣੇ ਆਪ ਨੂੰ ਲੋਕਾਂ ਦੇ ਸੇਵਕ ਜਾਂ ਸੇਵਾਦਾਰ ਦੱਸਿਆ ਜਾਂਦਾ ਹੈ। ਉਹਨਾਂ ਦੇ ਨਿੰਦਿਆ ਕਰਮ ਕਰਕੇ ਵੋਟਰ ਉਹਨਾਂ ਨੂੰ ਆਪਣੇ ਸੇਵਾਦਾਰ ਵਜੋਂ ਕਦੀ ਤਸਲੀਮ ਨਹੀਂ ਕਰਦੇ। ਚੋਣ ਵਿਚ ਸਫ਼ਲਤਾ ਤੋਂ ਬਾਅਦ ਉਹ ਹਾਕਮ, ਪ੍ਰਸ਼ਾਸਕ, ਨੁਮਾਇੰਦੇ, ਪ੍ਰਧਾਨ ਜਾਂ ਕੁਝ ਹੋਰ ਤਾਂ
ਪਰ ਨਿੰਦਾ ਪਰ ਮਲੁ ਮੁਖ ਸੁਧੀ ਅਗਨਿ ਕ੍ਰੋਧੁ ਚੰਡਾਲੁ॥
(15, ਮ.1)
ਨਿੰਦਕ ਨਰ ਕਾਲੇ ਮੁਖ ਨਿੰਦਾ ਜਿਨ੍ਹ। ਗੁਰ ਕੀ ਦਾਤਿ ਨ ਭਾਈ॥
(505, ਮ.1)
ਨਿੰਦਾ ਕਰਿ ਕਰਿ ਨਰਕ ਨਿਵਾਸੀ ਅੰਤਰਿ ਆਤਮ ਜਾਪੈ॥
(1013, ਮ.1)
ਜਿਨ ਅੰਦਰਿ ਨਿੰਦਾ ਦੁਸਟੁ ਹੈ ਨਕ ਵਢੇ ਨਕ ਵਢਾਇਆ॥
ਮਹਾ ਕਰੂਪ ਦੁਖੀਏ ਸਦਾ ਕਾਲੇ ਮੁਹ ਮਾਇਆ॥
(1244, H.1)
ਪਹਰਿਆਂ ਦੀ ਬਾਣੀ ਵਿਚ ਗੁਰੂ ਨਾਨਕ ਦੇ ਦੋ ਸ਼ਬਦ ਹਨ। ਪ੍ਰੋ. ਸਾਹਿਬ ਸਿੰਘ ਨੇ ਆਪਣੀ ਖੋਜ ਰਾਹੀਂ ਸਿੱਧ ਕੀਤਾ ਹੈ ਕਿ ਪਹਰਿਆਂ ਦੇ ਸ਼ਬਦ ਉਚਾਰਨ ਸਮੇਂ ਭਗਤ ਬੇਣੀ ਦਾ ਗੁਰੂ ਗਰੰਥ ਸਾਹਿਬ ਦੇ ਪੰਨਾ 93
ਬੇਣੀ ਜੀ:
ਰੇ ਨਰ ਗਰਭ ਕੁੰਡਲ ਜਬ ਆਛਤ ਉਰਧ ਧਿਆਨ ਲਿਵ ਲਾਗਾ॥
ਮਿਰਤਕ ਪਿੰਡਿ ਪਦ ਮਦ ਨਾ ਅਹਿਨਿਸਿ ਏਕੁ ਅਗਿਆਨ ਸੁ ਨਾਗਾ॥
(93)
ਗੁਰੂ ਨਾਨਕ:
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ॥
ਉਰਧ ਤਪੁ ਅੰਤਰਿ ਕਰੇ ਵਣਜਾਰਿਆ ਮਿਤ੍ਰਾ ਖਸਮ ਸੇਤੀ ਅਰਦਾਸਿ॥
ਖਸਮ ਸੇਤੀ ਅਰਦਾਸਿ ਵਖਾਣੈ ਉਰਧ ਧਿਆਨਿ ਲਿਵ ਲਾਗਾ॥
ਨਾ ਮਰਜਾਦੁ ਆਇਆ ਕਲਿ ਭੀਤਰਿ ਬਾਹੁੜਿ ਜਾਸੀ ਨਾਗਾ॥ (74)
ਇਹਨਾਂ ਸਤਰਾਂ ਵਿਚ ਭਾਵ, ਵਿਚਾਰ ਅਤੇ ਸ਼ਬਦਾਂ ਦੀਆਂ ਬਹੁਤ ਸਾਰੀਆਂ ਸਮਾਨਤਾਵਾਂ ਹਨ। ਫ਼ਰਕ ਇਹ ਹੈ ਕਿ ਬੇਣੀ ਜੀ ਨੇ ਸੰਬੋਧਨ ਲਈ 'ਰੇ ਨਰ' ਵਰਤਿਆ ਹੈ ਅਤੇ ਗੁਰੂ ਸਾਹਿਬ ਨੇ 'ਵਣਜਾਰਿਆ ਮਿਤ੍ਰਾ ਕਹਿ ਕੇ ਪੁਕਾਰਿਆ ਹੈ। ਬੇਣੀ ਜੀ ਵਲੋਂ ਕਹੇ ਗਏ 'ਗਰਭ ਕੁੰਡਲ ਨੂੰ ਗੁਰੂ ਨਾਨਕ ਨੇ 'ਗਰਭਾਸਿ ਕਿਹਾ ਹੈ, 'ਉਰਧ ਧਿਆਨ ਨੂੰ ਉਰਧ ਤਪੁ ਕਿਹਾ ਹੈ। "ਉਰਧ ਧਿਆਨ ਲਿਵ ਲਾਗਾ' ਵਾਲੀ ਅੱਧੀ
ਇੜਾ ਪਿੰਗੁਲਾ ਅਉਰ ਸੁਖਮਨਾ ਤੀਨਿ ਬਸਹਿ ਇਕ ਠਾਈ॥
ਬੇਣੀ ਸੰਗਮੁ ਤਹ ਪਿਰਾਗੁ ਮਨੁ ਮਜਨੁ ਕਰੇ ਤਿਥਾਈ॥
ਸੰਤਹੁ ਤਹਾ ਨਿਰੰਜਨ ਰਾਮੁ ਹੈ॥ (974, ਬੇਣੀ ਜੀ)
ਬੇਣੀ ਜੀ ਦੇ ਇਸ ਸ਼ਬਦ ਦੀ ਤਕਨੀਕੀ ਅਤੇ ਕਠਿਨ ਸ਼ਬਦਾਵਲੀ ਕਾਰਨ ਇਸ ਦੇ ਭਾਵ ਨੂੰ ਗੁਰੂ ਨਾਨਕ ਨੇ ਇਸੇ ਰਾਗ ਵਿਚ ਪੰਨਾ 903- 904 ਉਤੇ ਦਰਜ ਆਪਣੀ ਅਸ਼ਟਪਦੀ ਰਾਹੀਂ ਅਸਾਨ ਬੋਲੀ ਵਿਚ ਵਿਖਿਆਉਣ ਦਾ ਕਾਰਜ ਕੀਤਾ ਹੈ। ਇਸ ਲਈ ਬੇਣੀ ਜੀ ਦੀ ਰਾਮਕਲੀ ਬਾਣੀ ਨੂੰ ਗੁਰੂ ਨਾਨਕ ਦੀ ਅਸ਼ਟਪਦੀ ਨਾਲ ਮਿਲਾ ਕੇ ਪੜ੍ਹਨਾ ਅਤੇ ਸਮਝਣਾ ਚਾਹੀਦਾ ਹੈ।
ਗੁਰੂ ਗਰੰਥ ਸਾਹਿਬ ਦੇ ਪੰਨਾ 1351 ਤੇ ਪ੍ਰਭਾਤੀ ਰਾਗ ਵਿਚ ਭਗਤ ਬੇਣੀ ਜੀ ਦੁਆਰਾ ਰਚਿਤ ਸ਼ਬਦ ਵਿਚ ਧਰਮ ਦੇ ਨਾਂ 'ਤੇ ਹੁੰਦੇ ਪਾਖੰਡ ਦਾ ਵਰਨਣ ਹੈ ਕਿ ਕਿਵੇਂ ਬਾਹਰੋਂ ਧਾਰਮਿਕ ਭੇਖ ਧਾਰ ਕੇ ਅੰਦਰ ਕਪਟ ਨੂੰ ਪਾਲਿਆ ਜਾਂਦਾ ਹੈ। ਸਰੀਰ 'ਤੇ ਚੰਦਨ ਅਤੇ ਮੱਥੇ 'ਤੇ ਤੁਲਸੀ ਦਾ ਲੇਪ ਪਰ ਦਿਲ ਵਿਚ ਕਪਟ ਦੀ ਕੈਂਚੀ। ਸਮਾਧੀ ਬਗਲੇ ਵਾਲੀ ਅਤੇ ਨਜ਼ਰ ਠੱਗਾਂ ਵਾਲੀ। ਸਰੀਰ ਦਾ ਇਸ਼ਨਾਨ ਪਰ ਮਨ ਵਿਚ ਦੂਸਰਿਆਂ ਦਾ ਨੁਕਸਾਨ ਕਰਨ ਵਾਲੀ ਛੁਰੀ। ਦਿਖਾਉਣ ਲਈ ਹੇਠਾਂ ਮਿਰਗ ਦੀ ਖੱਲ ਦਾ ਆਸਣ, ਮੱਥੇ ਤਿਲਕ, ਗਲ਼ ਤੁਲਸੀ ਤੇ ਰੁਦਰਾਖ
ਤਨਿ ਚੰਦਨੁ ਮਸਤਕਿ ਪਾਤੀ॥ ਰਿਦ ਅੰਤਰਿ ਕਰ ਤਲ ਕਾਤੀ॥
ਠਗ ਦਿਸਟਿ ਬਗਾ ਲਿਵ ਲਾਗਾ॥ ਦੇਖਿ ਬੈਸਨੋ ਪ੍ਰਾਨ ਮੁਖ ਭਾਗਾ ॥
ਕਲਿ ਭਗਵਤ ਬੰਦ ਚਿਰਾਂਮੰ॥ ਗੁਰ ਦਿਸਟਿ ਰਤਾ ਨਿਸਿ ਬਾਦੰ ॥ਰਹਾਉ॥
ਨਿਤਪ੍ਰਤਿ ਇਸਨਾਨੁ ਸਰੀਰ ॥ ਦੁਇ ਧੋਤੀ ਕਰਮ ਮੁਖਿ ਖੀਰੰ॥
ਰਿਦੈ ਛੁਰੀ ਸੰਧਿਆਨੀ॥ ਪਰ ਦਰਬੁ ਹਿਰਨ ਕੀ ਬਾਨੀ ॥
ਸਿਲ ਪੂਜਸਿ ਚਕ ਗਣੇਸੰ॥ ਨਿਸਿ ਜਾਗਸਿ ਭਗਤਿ ਪ੍ਰਵੇਸੰ॥
ਪਗ ਨਾਚਸਿ ਚਿਤੁ ਅਕਰਮੰ॥ ਏ ਲੰਪਟ ਨਾਚ ਅਧਰਮੰ॥
ਮ੍ਰਿਗ ਆਸਣੁ ਤੁਲਸੀ ਮਾਲਾ॥ ਕਰ ਉਜਲ ਤਿਲਕੁ ਕਪਾਲਾ॥
ਰਿਦੈ ਕੂੜੁ ਕੰਠਿ ਰੁਦ੍ਰਾਖੰ॥ ਰੇ ਲੰਪਟ ਕ੍ਰਿਸਨੁ ਅਭਾਖੰ॥
ਜਿਨਿ ਆਤਮ ਤਤੁ ਨ ਚੀਨਿਆ। ਸਭ ਫੋਕਟ ਧਰਮ ਅਬੀਨਿਆ॥
ਕਹੁ ਬੇਣੀ ਗੁਰਮੁਖਿ ਧਿਆਵੈ॥ ਬਿਨੁ ਸਤਿਗੁਰ ਬਾਟ ਨ ਪਾਵੈ॥
(1351)
ਆਖਰੀ ਸਤਰਾਂ ਵਿਚ ਬੇਣੀ ਜੀ ਨੇ ਕਰਮਕਾਂਡ ਵਾਲੇ ਫੋਕਟ ਧਰਮ ਨੂੰ ਤਿਆਗ ਕੇ ਸੱਚੀ ਗੁਰਮੁਖਤਾਈ ਧਾਰਨ ਕਰਨ ਦੀ ਤਾਕੀਦ ਕੀਤੀ ਹੈ। ਗੁਰੂ ਨਾਨਕ ਸਾਹਿਬ ਨੇ ਪੰਨਾ 1331 ਤੇ ਦਰਜ ਪ੍ਰਭਾਤੀ ਰਾਗ ਦੇ ਚੌਧਵੇਂ ਸ਼ਬਦ ਵਿਚ ਅਜਿਹੇ ਗੁਰਮੁਖ ਨੂੰ ਪਰਿਭਾਸ਼ਿਤ ਕੀਤਾ ਹੈ। ਇਸ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਆਸਾ ਦੀ ਵਾਰ ਦੀ ਚੋਧਵੀਂ ਪਉੜੀ ਦੇ ਦੂਜੇ ਸਲੋਕ ਵਿਚ ਬੇਣੀ ਜੀ ਦੇ ਉਪਰੋਕਤ ਸ਼ਬਦ ਦਾ ਸੰਖੇਪ ਸਾਰ ਬਿਆਨ ਕੀਤਾ ਹੈ। ਆਖਰੀ ਤਿੰਨ ਸਤਰਾਂ ਤਾਂ ਬਿਲਕੁਲ ਸਮਾਨ ਹੀ ਹਨ:
ਪੜਿ ਪੁਸਤਕ ਸੰਧਿਆ ਬਾਦੰ॥ ਸਿਲ ਪੂਜਸਿ ਬਗੁਲ ਸਮਾਧੰ॥
ਮੁਖਿ ਝੂਠੁ ਬਿਭੂਖਣ ਸਾਰੰ ॥ ਤ੍ਰੈਪਾਲ ਤਿਹਾਲ ਬਿਚਾਰੰ॥
ਗਲਿ ਮਾਲਾ ਤਿਲਕ ਲਿਲਾਟੰ॥ ਦੁਇ ਧੋਤੀ ਬਸਤ੍ਰ ਕਪਾਟੰ॥
ਜੇ ਜਾਣਸਿ ਬ੍ਰਹਮੰ ਕਰਮੰ॥ ਸਭਿ ਫੋਕਟ ਨਿਸਚਉ ਕਰਮੰ॥
ਕਹੁ ਨਾਨਕ ਨਿਹਚਉ ਧਿਆਵੈ ॥ ਵਿਣੁ ਸਤਿਗੁਰ ਵਾਟ ਨ ਪਾਵੈ॥
(470, ਮ.1)
ਗੁਰੂ ਨਾਨਕ ਬਾਣੀ ਪੜ੍ਹਦਿਆਂ ਇਸ ਵਿਚ ਭਗਤ ਭੀਖਨ ਜੀ ਦੀ ਬਾਣੀ ਨਾਲ ਵੀ ਸੰਵਾਦ ਦੇ ਥਾਂ ਪੁਰ ਥਾਂ ਝਲਕਾਰੇ ਮਿਲ ਜਾਂਦੇ ਹਨ। ਕੁਝ ਉਦਾਹਰਣਾਂ ਦੇਖ ਸਕਦੇ ਹਾਂ:
ਭੀਖਨ ਜੀ : ਹਰਿ ਗੁਨ ਕਹਤੇ ਕਹਨੁ ਨ ਜਾਈ॥ ਜੈਸੇ ਗੂੰਗੇ ਕੀ ਮਿਠਿਆਈ॥ (659)
ਗੁਰੂ ਨਾਨਕ:
ਜਿਨ ਚਾਖਿਆ ਸੇਈ ਸਾਦੁ ਜਾਣਨਿ ਜਿਉ ਗੁੰਗੇ ਮਿਠਿਆਈ॥ (635)
ਭੀਖਨ ਜੀ : ਮਾਥੇ ਪੀਰ ਸਰੀਰ ਜਲਨਿ ਹੈ ਕਰਕ ਕਰੇਜੇ ਮਾਹੀ॥ (659)
ਗੁਰੂ ਨਾਨਕ: ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ॥ (1279)
ਭੀਖਨ ਜੀ : ਕਹੁ ਭੀਖਨ ਦੁਇ ਨੈਨ ਸੰਤੋਖੇ ਜਹ ਦੇਖਾ ਤਹ ਸੋਈ॥ (659)
ਗੁਰੂ ਨਾਨਕ : ਨੇਤ੍ਰ ਸੰਤੋਖੇ ਏਕ ਲਿਵ ਤਾਰਾ॥
ਜਿਹਵਾ ਸੂਚੀ ਹਰਿ ਰਸ ਸਾਰਾ॥ (224)
ਕਬੀਰ ਸਾਹਿਬ ਦਾ ਜਨਮ ਗੁਰੂ ਨਾਨਕ ਤੋਂ ਤਕਰੀਬਨ ਪੌਣੀ ਸਦੀ ਪਹਿਲਾਂ ਹੋਇਆ। ਉਹਨਾਂ ਦੀ ਬਾਣੀ ਅਤੇ ਗੁਰੂ ਨਾਨਕ ਬਾਣੀ ਨੂੰ ਜੇਕਰ ਨਾਲ ਨਾਲ ਰੱਖ ਕੇ ਪੜ੍ਹੀਏ ਤਾਂ ਦੋਹਾਂ ਵਿਚ ਲੰਮੀ ਸੰਵਾਦ ਲੜੀ ਬਣਦੀ ਦਿਸਦੀ ਹੈ। ਅਸੀਂ ਆਪਣੇ ਬਚਪਨ ਵਿਚ ਦੇਖਦੇ ਰਹੇ ਹਾਂ ਕਿ ਪਿੰਡ ਦਾ ਕਿਸਾਨ ਰੰਬੇ ਦਾਤਰੀਆਂ ਬਣਾਉਣ ਲਈ ਲੋਹਾ ਅਤੇ ਉਸ ਨੂੰ ਗਰਮ ਕਰਨ ਲਈ ਬਾਲਣ ਲੈ ਕੇ ਪਿੰਡ ਦੇ ਲੋਹਾਰ ਦੇ ਕਾਰਖਾਨੇ ਪਹੁੰਚਦਾ ਸੀ, ਪੱਖਾ ਗੇੜਨ ਲਈ ਓਸ ਦਾ ਕੋਈ ਪੁੱਤ ਪੋਤਰਾ ਨਾਲ ਹੁੰਦਾ। ਲੋਹਾ ਪੂਰਾ ਲਾਲ ਹੋਣ 'ਤੇ ਲੁਹਾਰ ਉਸ ਨੂੰ ਸੰਨ੍ਹੀ ਨਾਲ ਭੱਠੀ 'ਚੋਂ ਕੱਢ ਕੇ ਐਰਨ ਤੇ ਰੱਖਦਾ। ਦੂਜੇ ਹੱਥ ਫੜੇ ਹਥੌੜੇ ਨਾਲ ਉਹ ਲਾਲ ਲੋਹੇ 'ਤੇ ਜਿਥੇ ਸੱਟ ਮਾਰਦਾ ਸਾਹਮਣੇ ਪੱਬਾਂ ਭਾਰ ਬੈਠਾ ਕਿਸਾਨ ਦੋਹੀਂ ਹੱਥੀਂ ਫੜੇ ਘਣ ਨਾਲ ਐਨ੍ਹ ਉਥੇ ਸੱਟ ਮਾਰਦਾ। ਲੋਹਾਰ ਸੰਨੀ ਨਾਲ ਗਰਮ ਲੋਹੇ ਨੂੰ ਅੱਗੇ ਪਿੱਛੇ ਕਰਦਾ ਜਾਂ ਉਲਟਾਉਂਦਾ ਪਲਟਾਉਂਦਾ ਅਤੇ ਹਥੌੜੇ ਨਾਲ ਲੋੜੀਂਦੀ ਥਾਂ ਤੇ ਸੱਟਾਂ ਮਾਰਦਾ ਕਿਸਾਨ ਉਸ ਦੇ ਮਗਰ ਉਸੇ ਥਾਂ ਘਣ ਦੀਆਂ ਸੱਟਾਂ ਮਾਰਦਾ ਜਾਂਦਾ। ਪੂਰੀ ਅਸਰਦਾਰੀ ਲਈ ਦੋਨਾਂ ਵਿਚਕਾਰ ਸੰਵਾਦ ਕਾਰਜ ਚਲਦਾ ਰਹਿੰਦਾ। ਕਬੀਰ ਬਾਣੀ ਅਤੇ ਨਾਨਕ ਬਾਣੀ ਪੜ੍ਹਦਿਆਂ ਬਿਲਕੁਲ ਇਸ ਤਰ੍ਹਾਂ ਦੇ ਸੰਵਾਦ ਦਾ ਦ੍ਰਿਸ਼ ਸਾਹਮਣੇ ਆਉਂਦਾ ਹੈ। ਉਦਾਹਰਣ ਦੇ ਤੌਰ 'ਤੇ ਚਾਰ ਸੰਵਾਦੀ-ਸੱਟਾਂ ਦੇਖਦੇ ਹਾਂ।
ਕਬੀਰ ਸਾਹਿਬ ਨੇ ਆਪਣੀ ਰਚਨਾ ਵਿਚ ਪਹਿਲੀ ਸੱਟ ਯੋਗ ਮੱਤ ਦੇ ਚਿੰਨਾਂ ਦੀ ਨਿਰਾਰਥਕਤਾ ਉਤੇ ਮਾਰੀ। ਇਨ੍ਹਾਂ ਚਿੰਨ੍ਹਾਂ ਦੇ ਆਡੰਬਰ ਦੀ ਬਜਾਏ ਮਨੁੱਖ ਦੇ ਆਚਾਰ, ਵਿਹਾਰ ਅਤੇ ਕਿਰਦਾਰ ਦੀ ਸ਼ੁੱਧਤਾ 'ਤੇ ਜ਼ੋਰ ਦਿੱਤਾ। ਉਹਨਾਂ ਜੋਗੀ ਨੂੰ ਭੇਖ ਕਰਕੇ ਨਹੀਂ ਸਗੋਂ ਆਪਣੇ ਆਚਾਰ ਅਤੇ ਵਿਹਾਰ ਦੇ ਭਾਵ ਨਾਲ ਜੋਗੀ ਹੋਣ ਦੀ ਪ੍ਰੇਰਨਾ ਕੀਤੀ:
ਮੁੰਦ੍ਰਾ ਮੋਨਿ ਦਇਆ ਕਰਿ ਝੋਲੀ ਪਤ੍ਰ ਕਾ ਕਰਹੁ ਬੀਚਾਰੁ ਰੇ॥
ਖਿੰਥਾ ਇਹੁ ਤਨੁ ਸੀਅਉ ਅਪਨਾ ਨਾਮੁ ਕਰਉ ਆਧਾਰੁ ਰੇ॥
(970, ਕਬੀਰ ਜੀ)
ਗੁਰੂ ਨਾਨਕ ਨੇ ਇਸ ਵਿਚਾਰ ਨੂੰ ਦ੍ਰਿੜ ਕਰਵਾਇਆ:
ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ॥
ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ॥
(6, ਮ.1)
ਕਬੀਰ ਸਾਹਿਬ ਦੂਜੀ ਸੱਟ ਨਾਲ ਇਸਲਾਮੀ ਰਹਿਤ ਦੇ ਫੋਕੇਪਨ ਨੂੰ ਵੀ ਸੰਬੋਧਿਤ ਹੋਏ ਕਿ ਰੋਜੇ ਰੱਖਣ, ਨਿਵਾਜ ਗੁਜ਼ਾਰਨ ਅਤੇ ਕਲਮਾ ਪੜ੍ਹਨ ਨਾਲ ਜੰਨਤ ਨਸੀਬ ਨਹੀਂ ਹੁੰਦੀ, ਮੌਕਾ ਕਿਧਰੇ ਬਾਹਰ ਨਹੀਂ ਤੁਹਾਡੇ ਅੰਦਰ ਹੈ, ਨਮਾਜ਼ ਨਿਆਂ ਦੀ ਹੋਣੀ ਚਾਹੀਦੀ ਹੈ, ਉਸ ਬੇਅੰਤ ਨੂੰ ਜਾਣਨ ਦਾ ਯਤਨ ਹੀ ਕਲਮਾ ਹੈ, ਮੁਸੱਲੇ ਦਾ ਭਾਵ ਤਾਂ ਪੰਜ ਵਿਕਾਰਾਂ ਤੇ ਕਾਬੂ ਪਾਉਣਾ ਹੈ:
ਰੋਜਾ ਧਰੈ ਨਿਵਾਜ ਗੁਜਾਰੈ ਕਲਮਾ ਭਿਸਤਿ ਨ ਹੋਈ॥
ਸਤਰਿ ਕਾਬਾ ਘਟ ਹੀ ਭੀਤਰਿ ਜੇ ਕਰਿ ਜਾਨੈ ਕੋਈ॥
ਨਿਵਾਜ ਸੋਈ ਜੋ ਨਿਆਉ ਬਿਚਾਰੈ ਕਲਮਾ ਅਕਲਹਿ ਜਾਨੈ ॥
ਪਾਚਹੁ ਮੁਸਿ ਮੁਸਲਾ ਬਿਛਾਵੈ ਤਬ ਤਉ ਦੀਨੁ ਪਛਾਨੈ॥
(480, ਕਬੀਰ ਜੀ)
ਇਸੇ ਥਾਂ 'ਤੇ ਪਏ ਗੁਰੂ ਨਾਨਕ ਦੇ ਘਣ ਦੀ ਆਵਾਜ਼ ਸੁਣੋ :
ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ॥
ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ ॥
ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ॥
ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ॥ (140, ਮ.1)
ਕਬੀਰ ਜੀ ਨੇ ਜਨਮ ਦੇ ਆਧਾਰਤ ਜਾਤੀ ਵੰਡ ਵਾਲੇ ਜਾਤ ਪਾਤ ਦੇ ਪ੍ਰਬੰਧ 'ਤੇ ਜ਼ੋਰਦਾਰ ਸੱਟ ਮਾਰੀ। ਹੋਰਾਂ ਲੋਕਾਂ ਵਾਂਗ ਪੈਦਾ ਹੋਣ ਅਤੇ ਹੋਰਾਂ ਵਰਗਾ ਲਹੂ ਮਾਸ ਦਾ ਬਣਿਆ ਹੋਣ ਵਾਲੇ ਬ੍ਰਾਹਮਣ ਦੀ ਅਖੌਤੀ ਸ੍ਰੇਸ਼ਟਤਾ 'ਤੇ ਉਹਨਾਂ ਸਵਾਲ ਕੀਤਾ:
ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ॥
ਤਉ ਆਨ ਬਾਟ ਕਾਹੇ ਨਹੀ ਆਇਆ॥
ਤੁਮ ਕਤ ਬ੍ਰਾਹਮਣ ਹਮ ਕਤ ਸੂਦ॥
ਹਮ ਕਤ ਲੋਹੂ ਤੁਮ ਕਤ ਦੂਧ॥ (324, ਕਬੀਰ ਜੀ)
ਉਹਨਾਂ ਜਨਮ-ਅਧਾਰਤ ਜਾਤੀ ਦੀ ਬਜਾਏ ਸ਼ੁਭ ਗੁਣ ਅਤੇ ਸ਼ੁਭ ਕਰਮ ਦੇ ਆਧਾਰਤ ਜਾਤੀ ਨਿਰਧਾਰਨ ਦੀ ਵਕਾਲਤ ਕਰਦਿਆਂ ਹੋਇਆਂ ਉਪਰੋਕਤ ਸ਼ਬਦ ਦੇ ਅੰਤ ਵਿਚ ਅਸਲ ਬ੍ਰਾਹਮਣ ਨੂੰ ਪਰਿਭਾਸ਼ਤ ਕੀਤਾ ਹੈ। ਗੁਰੂ ਨਾਨਕ ਨੇ ਕਬੀਰ ਜੀ ਦੀ ਇਸ ਪਰਿਭਾਸ਼ਾ ਨੂੰ ਸਥਾਪਤ ਕਰਨ ਲਈ ਤੇ ਆਪਣੇ ਸ਼ਾਬਦਿਕ ਘਣ ਨਾਲ ਮੋਹਰ ਲਈ:
ਕਬੀਰ ਜੀ : ਕਹੁ ਕਬੀਰ ਜੋ ਬ੍ਰਹਮੁ ਬੀਚਾਰੈ॥
ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ॥ (324)
ਗੁਰੂ ਨਾਨਕ : ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ॥
ਆਪਿ ਤਰੈ ਸਗਲੇ ਕੁਲ ਤਾਰੈ॥ (662)
ਕਬੀਰ ਸਾਹਿਬ ਨੇ ਪ੍ਰੇਮ ਭਗਤੀ ਦੇ ਮਾਰਗ ਨੂੰ ਸ੍ਰੇਸ਼ਠ ਧਰਮ ਮੰਨਿਆਂ। ਉਹਨਾਂ ਪ੍ਰੇਮ ਖੇਡ ਦੇ ਖਿਡਾਰੀਆਂ ਨੂੰ ਵੰਗਾਰ ਕੇ ਕਿਹਾ ਕਿ ਜੇਕਰ ਪ੍ਰੇਮ ਖੇਡਣ ਦੀ ਚਾਹਤ ਹੈ ਤਾਂ ਆਪਣੇ ਸਿਰ ਨੂੰ ਕਟਾ ਕੇ ਇਸ ਦੀ
ਕਬੀਰ ਜੀ : ਕਬੀਰ ਜਉ ਤੁਹਿ ਸਾਧ ਪਿਰੰਮ ਕੀ ਸੀਸੁ ਕਾਟਿ ਕਰਿ ਗੋਇ॥
ਖੇਲਤ ਖੇਲਤ ਹਾਲ ਕਰਿ ਜੋ ਕਿਛੁ ਹੋਇ ਤ ਹੋਇ॥ (1377)
ਗੁਰੂ ਨਾਨਕ : ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ ਸਿਰੁ ਦੀਜੈ ਕਾਣਿ ਨ ਕੀਜੈ॥ (1412)
ਇਸ ਤਰ੍ਹਾਂ ਗੁਰੂ ਨਾਨਕ ਧਰਮ ਸੰਬੰਧੀ ਮਰਿਆਦਾਵਾਂ, ਮਨੌਤਾਂ ਅਤੇ ਵਿਸ਼ਵਾਸਾਂ ਦੇ ਸੰਵਾਦ ਵਿਚ ਕਬੀਰ ਜੀ ਵਾਲੀ ਧਿਰ ਨਾਲ ਖੜ੍ਹਦੇ ਹੀ ਨਹੀਂ ਸਗੋਂ ਉਸ ਦੇ ਵੱਡੇ ਬੁਲਾਰੇ ਬਣਦੇ ਹਨ। ਇਸ ਧਿਰ ਦੇ ਬੁਲਾਰੇ ਦੇ ਤੌਰ 'ਤੇ ਆਪ ਸਿਧ ਗੋਸਟਿ ਵਿਚ ਸਿਧਾਂ ਨਾਲ ਸੰਵਾਦ ਰਚਾਉਂਦੇ ਹਨ। ਕਬੀਰ ਸਾਹਿਬ ਆਪਣੀ ਇਸ ਧਿਰ ਦੇ ਵਿਚਾਰਧਾਰਕ ਤੌਰ 'ਤੇ ਪੂਰਨ ਰੂਪ 'ਚ ਦਰੁਸਤ ਜਾਂ ਸ੍ਰੇਸ਼ਟ ਹੋਣ ਦਾ ਦਾਅਵਾ ਨਹੀਂ ਕਰਦੇ ਸਗੋਂ ਆਖਦੇ ਹਨ:
ਕਬੀਰ ਸਭ ਤੇ ਹਮ ਬੁਰੇ ਹਮ ਤਜਿ ਭਲੋ ਸਭੁ ਕੋਇ॥ (1364, ਕਬੀਰ ਜੀ)
ਗੁਰੂ ਨਾਨਕ ਵੀ ਅਜਿਹੀ ਦਾਅਵੇਦਾਰੀ ਨਾ ਕਰਨ ਵਾਲਾ ਪੈਂਤੜਾ ਅਪਣਾਉਂਦੇ ਹਨ:
ਹਮ ਨਹੀ ਚੰਗੇ ਬੁਰਾ ਨਹੀ ਕੋਇ॥ (728, ਮ. 1)
ਸੰਵਾਦ ਦਾ ਭਾਵ ਕੇਵਲ ਅਸਹਿਮਤੀ ਪ੍ਰਗਟ ਕਰਨਾ, ਕੇਵਲ ਵਿਆਖਿਆ ਕਰਨਾ, ਕੇਵਲ ਅਰਥਾਉਣਾ, ਕੇਵਲ ਪੁਸ਼ਟੀ ਕਰਨਾ ਜਾਂ ਕੇਵਲ ਵਿਸਥਾਰ ਦੇਣਾ ਆਦਿ ਨਹੀਂ ਹੁੰਦਾ ਸਗੋਂ ਸੰਵਾਦ ਦੇ ਅੰਤਰਗਤ ਇਹ ਸਾਰੀਆਂ ਗੱਲਾਂ ਆਉਂਦੀਆਂ ਹਨ। ਅਸੀਂ ਦੇਖਿਆ ਹੈ ਗੁਰੂ ਨਾਨਕ ਦੇ ਹੋਰ ਬਾਣੀਕਾਰਾਂ ਦੀ ਰਚਨਾ ਨਾਲ ਸੰਵਾਦ ਸਮੇਂ ਇਹ ਸਾਰੀਆਂ ਗੱਲਾਂ ਵਾਪਰਦੀਆਂ ਹਨ। ਇਸ ਸੰਵਾਦੀ ਸੰਬੰਧ ਨਾਲ ਆਪ ਗੁਰਮਤਿ ਵਿਚਾਰਧਾਰਾ ਦੇ ਸਭ ਤੋਂ ਸ਼ਕਤੀਸ਼ਾਲੀ ਉਸਰੱਈਏ ਅਤੇ ਬੁਲਾਰੇ ਬਣਦੇ ਹਨ। ਉਹਨਾਂ ਦੁਆਰਾ ਗੁਰਮਤਿ ਚਿੰਤਨ ਅੰਦਰ ਸਥਾਪਤ ਕੀਤੀ ਸੰਵਾਦ ਪ੍ਰੰਪਰਾ ਨੂੰ ਅਗਲੇ ਗੁਰੂ ਸਹਿਬਾਨ ਨੇ ਬਹੁਤ ਸਰਗਰਮੀ ਨਾਲ ਅਪਣਾ ਕੇ ਗੁਰਮਤਿ ਵਿਚਾਰਧਾਰਾ ਨੂੰ ਅੱਗੇ ਤੋਰਿਆ ਅਤੇ ਸਿੱਖ ਲਹਿਰ ਖੜ੍ਹੀ ਕੀਤੀ। ਸਿੱਧ ਗੋਸਟਿ ਗੁਰੂ ਨਾਨਕ ਦੀ ਸੰਵਾਦੀ ਸ਼ਖ਼ਸੀਅਤ ਨੂੰ ਜ਼ਾਹਰਾ ਤੌਰ 'ਤੇ ਦਰਸਾਉਣ ਵਾਲੀ ਪ੍ਰਮੁੱਖ ਰਚਨਾ ਹੈ। ਇਸ ਦੀ ਚਰਚਾ ਅਗਲੇ ਅਧਿਆਏ ਵਿਚ ਕਰਾਂਗੇ।
ਨਾਮਿ ਰਤੇ ਸਿਧ ਗੋਸਟਿ ਹੋਇ
ਲਿਖਤ ਰੂਪ ਵਿਚ ਸਿਧਾਂਤ ਜਾਂ ਦਰਸ਼ਨ ਨੂੰ ਸਵਾਲ-ਜੁਆਬ ਵਿਚ ਪੇਸ਼ ਕਰਨ ਦੀ ਸੰਸਾਰ ਸਾਹਿਤ ਦੀ ਇਕ ਪ੍ਰਾਚੀਨ ਰਵਾਇਤ ਹੈ। ਪਲੈਟੋ ਦੀ ਰੀਪਬਲਿਕ, ਵੇਦ ਵਿਆਸ ਦੀ ਗੀਤਾ ਤੋਂ ਇਲਾਵਾ ਬਹੁਤ ਸਾਰਾ ਪ੍ਰਾਚੀਨ ਬੋਧੀ ਅਤੇ ਜੈਨੀ ਦਰਸ਼ਨ ਇਸੇ ਰੂਪ ਵਿਚ ਕਲਮਬੱਧ ਹੋਇਆ ਮਿਲਦਾ ਹੈ। ਵੀਹਵੀਂ ਸਦੀ ਦੇ ਬਹੁਤ ਸਾਰੇ ਵਿਸ਼ਵ ਸਾਹਿਤ ਜਿਵੇਂ ਖ਼ਲੀਲ ਜਿਬਰਾਨ ਦੀ ਪੁਸਤਕ ਪੈਗੰਬਰ ਵਿਚ ਵੀ ਇਸ ਵਿਧੀ ਦੀ ਵਰਤੋਂ ਹੋਈ ਹੈ। ਆਪਣੇ ਵਿਚਾਰ ਦੇ ਪ੍ਰਭਾਵਸ਼ਾਲੀ ਸੰਚਾਰ ਲਈ ਪ੍ਰਸ਼ਨ- ਉਤਰ ਜੋੜੇ ਦੀ ਵਰਤੋਂ ਕਰਨਾ ਗੁਰੂ ਨਾਨਕ ਦੀ ਵੀ ਪਸੰਦੀਦਾ ਵਿਧੀ ਹੈ। ਉਦਾਹਰਣ ਦੇ ਤੌਰ 'ਤੇ ਗੁਰੂ ਗਰੰਥ ਸਾਹਿਬ ਦੇ ਪਹਿਲੇ ਪੰਨੇ 'ਤੇ ਦਰਜ ਜਪੁ ਬਾਣੀ ਦੀ ਪਹਿਲੀ ਪਾਉੜੀ ਦੀ ਹੀ ਅੰਤਮ ਸਤਰ ਵਿਚ ਇਸ ਪਾਉੜੀ ਦਾ ਨਿਚੋੜ ਪੇਸ਼ ਕਰਨ ਤੋਂ ਪਹਿਲਾਂ ਉਸ ਪ੍ਰਥਾਏ ਆਪ ਪ੍ਰਸ਼ਨ ਅਤੇ ਉਸਦਾ ਉਤਰ ਦਰਜ ਕਰਦੇ ਹਨ:
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥
(1, ਜਪੁ, ਮ.1)
ਇਸ ਤਰ੍ਹਾਂ ਗੁਰੂ ਨਾਨਕ ਕਿਸੇ ਵਿਚਾਰ ਨੂੰ ਸੰਵਾਦ ਵਿਚੋਂ ਲੰਘਾ ਕੇ ਉਪਦੇਸ਼ ਰੂਪ ਤੱਕ ਲੈ ਕੇ ਆਉਂਦੇ ਹਨ। ਆਪ ਦਾ ਪੈਗੰਬਰੀ ਲੋਕ- ਬਿੰਬ ਭਾਵੇਂ' ਉਪਦੇਸ਼ਕ ਵਾਲਾ ਹੈ ਪਰੰਤੂ ਅਸੀਂ ਪਿਛਲੇ ਅਧਿਆਏ ਵਿਚ
ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ॥
(661, ਮ.1)
ਗੁਰੂ ਨਾਨਕ ਦੇ ਯੋਗ ਮੱਤ ਦੇ ਆਗੂਆਂ ਨਾਲ ਦੋ-ਤਿੰ ਵਾਰ ਵਾਰਤਾਲਾਪ ਹੋਏ ਦੱਸੇ ਜਾਂਦੇ ਹਨ। ਇਕ ਉਤਰ ਦਿਸ਼ਾ ਵਿਚ ਕੀਤੀ ਗਈ ਤੀਸਰੀ ਉਦਾਸੀ ਦੌਰਾਨ ਸੁਮੇਰ ਪਰਬਤ ਉਤੇ ਅਤੇ ਇਕ ਗੋਰਖ ਪਟੜੀ ਵਿਖੇ ਅਤੇ ਇਕ ਚੌਥੀ ਉਦਾਸੀ ਤੋਂ ਬਾਅਦ ਅਚਲ ਬਟਾਲੇ ਵਿਖੇ। ਇਹਨਾਂ ਵਰਤਾਲਾਪਾਂ ਨਾਲ ਸੰਬੰਧਤ ਮੰਨੀ ਜਾਂਦੀ ਆਪ ਦੀ ਸਿਧ ਗੋਸਟਿ ਬਾਣੀ ਕੁਝ ਸੁਣ ਕੇ ਕਹਿਣ ਦੀ ਸਭ ਤੋਂ ਵੱਡੀ ਅਤੇ ਮਹੱਤਵ ਪੂਰਨ ਉਦਾਹਰਣ ਹੈ। ਇਸ ਵਿਚ ਸਿੱਧਾਂ ਵਲੋਂ ਉਠਾਏ ਪ੍ਰਸ਼ਨਾਂ ਦੇ ਉੱਤਰਾਂ ਦੇ ਰੂਪ ਵਿਚ ਆਪ ਗੁਰਮਤਿ ਵਿਚਾਰਧਾਰਾ ਨੂੰ ਬਹੁਤ ਭਰਵੇਂ ਅਤੇ ਬੱਝਵੇਂ ਰੂਪ ਵਿਚ ਪੇਸ਼ ਕਰਦੇ ਹਨ।
ਵਾਰਤਾਲਾਪ ਦਾ ਸਭ ਤੋਂ ਸ਼ੋਰੀਲਾ ਰੂਪ ਹੈ ਤਕਰਾਰ, ਇਸ ਤੋਂ ਬਿਹਤਰ ਹੈ ਬਹਿਸ, ਬਹਿਸ ਦਾ ਸਹਿਜ ਅਤੇ ਸੁਖਾਵਾਂ ਰੂਪ ਹੈ ਸੰਵਾਦ ਅਤੇ ਸੰਵਾਦ ਦਾ ਉਚਤਮ ਅਤੇ ਸੂਖ਼ਮ ਰੂਪ ਗੋਸ਼ਟਿ ਹੈ। ਗੋਸ਼ਟਿ ਕੋਈ ਸਧਾਰਨ ਗੱਲਬਾਤ ਜਾਂ ਵਿਚਾਰ ਵਟਾਂਦਰਾ ਨਹੀਂ, ਉੱਚ ਆਤਮਿਕ ਅਵੱਸਥਾ ਵਾਲਿਆਂ ਦਾ ਆਤਮਿਕ ਅਨੁਭਵ ਸੰਚਾਰ ਹੈ। ਇਹ ਜਿੱਤਣ
ਅਜਰੁ ਜਰੈ ਸੁ ਨਿਝਰੁ ਝਰੈ॥ ਜਗੰਨਾਥ ਸਿਉ ਗੋਸਟਿ ਕਰੈ॥
(974, ਬੇਣੀ ਜੀ)
ਗੁਰ ਸਤਿਗੁਰ ਪਾਸਹੁ ਹਰਿ ਗੋਸਟਿ ਪੂਛਾਂ
ਕਰਿ ਸਾਂਝੀ ਹਰਿ ਗੁਣ ਗਾਵਾਂ ॥ (562, ਮ.4)
ਸੰਤਸੰਗਿ ਤਹ ਗੋਸਟਿ ਹੋਇ॥ ਕੋਟਿ ਜਨਮ ਕੇ ਕਿਲਵਿਖ ਖੋਇ॥
(199, ਮ.5)
ਗੋਸਟਿ ਭਈ ਸਾਧ ਕੈ ਸੰਗਮਿ ਕਾਮ ਕ੍ਰੋਧੁ ਲੋਭੁ ਮਾਰਿਆ॥
(674, ਮ.5)
ਅਨਹਦ ਝੁਣਕਾਰੇ ਤਤੁ ਬੀਚਾਰੇ ਸੰਤ ਗੋਸਟਿ ਨਿਤ ਹੋਵੈ॥
(783, ਮ.5)
ਭਗਤ ਸੰਗਿ ਪ੍ਰਭੁ ਗੋਸਟਿ ਕਰਤ॥
ਤਹ ਹਰਖ ਨ ਸੋਗ ਨ ਜਨਮ ਨ ਮਰਤ॥ (894, ਮ.5)
ਸਾਧਨ ਕਾ ਸੰਗੁ ਸਾਧ ਸਿਉ ਗੋਸਟਿ ਹਰਿ ਸਾਧਨ ਸਿਉ ਲਿਵ ਲਾਉ॥
(1202, H.5)
ਸਿਧ ਗੋਸਟਿ ਬਹੁਤ ਆਦਰ ਭਾਵ ਨਾਲ ਲਬਰੇਜ਼ ਦੇ ਮਹੱਤਵਪੂਰਨ ਧਿਰਾਂ ਵਿਚਕਾਰ ਵਿਚਾਰ ਅਤੇ ਅਨੁਭਵ ਸਾਂਝ ਦਾ ਸੰਚਾਰ ਹੈ:
ਸਿਧ ਸਭਾ ਕਰਿ ਆਸਣਿ ਬੈਠੇ ਸੰਤ ਸਭਾ ਜੈਕਾਰੋ॥ (938, ਸਿਧੀ ਗੋਸਟਿ)
ਇਕ ਧਿਰ ਸਿੱਧਾਂ ਭਾਵ ਜੋਗ ਮੌਤ ਦੇ ਪ੍ਰਬੀਨ ਸਾਧਕਾਂ ਦੀ ਹੈ। ਇਸ ਵਿਚ ਇਕ ਪਾਸੇ ਗੋਰਖਨਾਥ, ਮੁਛੰਦਰ ਨਾਥ, ਚਰਪਟ, ਲੋਹਾਰੀਪਾ ਆਦਿ ਸਿੱਧਾਂ ਦੀ ਹਾਜ਼ਰੀ ਦਾ ਜਿਕਰ ਹੈ। ਇਹ ਆਸਣ 'ਤੇ ਬਿਰਾਜਮਾਨ ਹਨ ਭਾਵ ਧਰਮ ਦੇ ਖੇਤਰ ਵਿਚ ਆਪਣੇ ਅੰਦਾਜ਼ ਨਾਲ ਪੂਰੀ ਤਰ੍ਹਾਂ ਸਥਾਪਤ ਹਨ। ਗੋਰਖਨਾਥ ਦਾ ਜਨਮ ਗਿਆਰਵੀਂ ਸਦੀ ਦੇ ਆਰੰਭ ਵਿਚ ਭਾਵ ਗੁਰੂ ਨਾਨਕ ਤੋਂ ਲਗਪਗ ਸਾਢੇ ਚਾਰ ਸਦੀਆਂ ਪਹਿਲਾਂ ਹੋਇਆ। ਗੋਰਖ ਉਹਨਾਂ ਲਈ ਧਰਮ ਦੀ ਸਥਾਪਤ ਪ੍ਰਾਚੀਨਤਾ ਦਾ ਚਿੰਨ੍ਹ ਹੈ। ਇਸ ਗੱਲ ਦੀ ਪੁਸ਼ਟੀ ਜਪੁ ਬਾਣੀ ਵਿਚ ਹੁੰਦੀ ਹੈ:
ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥
(2, ਜਪੁ,ਮ.1)
ਗੋਰਖ ਮੌਤ ਦਾ ਪ੍ਰਭਾਵ ਸਿੰਧ, ਪੇਸ਼ਾਵਰ, ਪੰਜਾਬ, ਹਿਮਾਚਲ, ਗੁਜਰਾਤ, ਉਤਰ ਪ੍ਰਦੇਸ਼, ਨਿਪਾਲ, ਬਿਹਾਰ, ਬੰਗਾਲ, ਅਸਾਮ, ਤ੍ਰੀਪੁਰਾ, ਓੜੀਸਾ, ਕਰਨਾਟਕ ਅਤੇ ਸ਼੍ਰੀ ਲੰਕਾ ਤੱਕ ਸੀ। ਨਿਪਾਲੀਆਂ ਨੂੰ ਗੋਰਖੇ
ਨਾਮਿ ਰਤੇ ਸਿਧ ਗੋਸਟਿ ਹੋਇ॥ ਨਾਮਿ ਰਤੇ ਸਦਾ ਤਪੁ ਹੋਇ॥
ਨਾਮਿ ਰਤੇ ਸਚੁ ਕਰਣੀ ਸਾਰੁ॥ ਨਾਮਿ ਰਤੇ ਗੁਣ ਗਿਆਨ ਬੀਚਾਰੁ॥
ਬਿਨੁ ਨਾਵੈ ਬੋਲੈ ਸਭੁ ਵੇਕਾਰੁ॥ ਨਾਨਕ ਨਾਮਿ ਰਤੇ ਤਿਨ ਕਉ ਜੈਕਾਰੁ ॥
(941, ਸਿਧ ਗੋਸਟਿ)
ਗੁਰੂ ਨਾਨਕ ਦੀ ਪਹਿਲੀ ਉਦਾਸੀ ਪੂਰਬ ਦਿਸ਼ਾ ਦੀ ਸੀ। ਇਸ ਉਦਾਸੀ ਦੇ ਬਾਰਾਂ ਸਾਲਾਂ ਦੌਰਾਨ ਆਪ ਦੀ ਹਰਿਦੁਆਰ, ਬਨਾਰਸ, ਗਯਾ, ਜਗਨਨਾਥ ਆਦਿਕ ਹਿੰਦੂ ਜਾਂ ਸਨਾਤਨ ਧਰਮ ਦੇ ਕੇਂਦਰਾਂ ਤੇ
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
(15, ਮ.1)
ਬਾਣੀ ਜਾਂ ਸ਼ਬਦ ਰੂਪ ਵਿਚ ਮਿਲੇ ਇਹਨਾਂ ਨਾਮ-ਰਤੇ ਸੰਤਾਂ ਨੂੰ ਗੁਰੂ ਨਾਨਕ ਆਪਣੇ ਸੰਗ ਸਾਥ ਲੈ ਤੁਰੇ ਜੋ ਚਲਦਿਆ ਚਲਦਿਆਂ ਸ਼੍ਰੀ ਆਦਿ ਗਰੰਥ ਸਾਹਿਬ ਵਿਚ ਜਾ ਬਰਾਜੇ। ਸਰੀਰਕ ਤੌਰ 'ਤੇ ਦੇਖਿਆ
ਨਾਨਕ ਸੰਤੁ ਮਿਲੈ ਸਚੁ ਪਾਈਐ ਸਹਜ ਭਾਇ ਜਸੁ ਲੇਉ॥
(938, ਸਿਧ ਗੋਸਟਿ)
ਗੁਰੂ ਨਾਨਕ ਆਪਣੇ ਆਪ ਨੂੰ ਇਹਨਾਂ ਦਾ ਮੁਖੀ ਜਾਂ ਮੋਹਰੀ ਹੋਣ ਦਾ ਦਾਅਵਾ ਨਹੀਂ ਕਰਦੇ ਸਗੋ ਇਹਨਾਂ ਸੱਚ-ਸਰੋਤ ਸੰਤਾਂ ਪ੍ਰਤੀ ਬਲਿਹਾਰਤਾ ਦਾ ਪ੍ਰਗਟਾਵਾ ਕਰਦੇ ਹਨ:
ਸਾਚੁ ਕਹਉ ਅਰਦਾਸਿ ਹਮਾਰੀ ਹਉ ਸੰਤ ਜਨਾ ਬਲਿ ਜਾਓ॥
(938, ਸਿਧ ਗੋਸਟਿ)
ਸਿਧ ਗੋਸਟਿ ਦੀ ਬਾਣੀ ਰਾਮਕਲੀ ਰਾਗ ਵਿਚ ਹੈ ਜੋ ਜੋਗੀਆਂ
ਗੁਰ ਕੈ ਸਬਦਿ ਏਹੁ ਮਨੁ ਰਾਤਾ ਦੁਬਿਧਾ ਸਹਜਿ ਸਮਾਣੀ॥
(1351, ਨਾਮਦੇਵ ਜੀ)
ਰਾਮਾਨੰਦ ਸੁਆਮੀ ਰਮਤ ਬ੍ਰਹਮ॥
ਗੁਰ ਕਾ ਸਬਦੁ ਕਾਟੈ ਕੋਟਿ ਕਰਮ (1195 ਰਾਮਾਨੰਦ ਜੀ)
ਸਾਹਿਬੁ ਹੋਇ ਦਇਆਲੁ ਕ੍ਰਿਪਾ ਕਰੇ ਅਪੁਨਾ ਕਾਰਜੁ ਸਵਾਰੇ ॥
ਤਾ ਸੋਹਾਗਣਿ ਜਾਣੀਐ ਗੁਰ ਸਬਦੁ ਬੀਚਾਰੇ॥ (334, ਕਬੀਰ ਜੀ)
ਤ੍ਰਿਸਨਾ ਤ੍ਰਿਖਾ ਭੂਖ ਭ੍ਰਮਿ ਲਾਗੀ ਹਿਰਦੈ ਨਾਹਿ ਬੀਚਾਰਿਓ ਰੇ॥
ਉਨਮਤ ਮਾਨ ਹਿਰਿਓ ਮਨ ਮਾਹੀ ਗੁਰ ਕਾ ਸਬਦੁ ਨ ਧਾਰਿਓ ਰੇ॥
(335, ਕਬੀਰ ਜੀ)
ਕਾਇਆ ਕਲਾਲਨਿ ਲਾਹਨਿ ਮੋਲਉ ਗੁਰ ਕਾ ਸਬਦੁ ਗੁੜੁ ਕੀਨੁ ਰੇ॥
ਤ੍ਰਿਸਨਾ ਕਾਮੁ ਕ੍ਰੋਧੁ ਮਦ ਮਤਸਰ ਕਾਟਿ ਕਾਟਿ ਕਸੁ ਦੀਨੁ ਰੇ ॥
(969, ਕਬੀਰ ਜੀ)
ਸੰਤ ਸਭਾ ਵਲੋਂ ਦ੍ਰਿੜਾਏ ‘ਗੁਰ ਕੇ ਸ਼ਬਦ' ਦੇ ਇਸ ਮਹੱਤਵ ਨੂੰ ਗੁਰੂ ਨਾਨਕ ਨੇ ਇਸ ਸੰਵਾਦਨਾਮੇ ਵਿਚ ਕਈ ਪ੍ਰਸੰਗਾਂ ਵਿਚ ਉਘਾੜਿਆ ਹੈ:
ਕਾਮੁ ਕ੍ਰੋਧੁ ਅਹੰਕਾਰੁ ਨਿਵਾਰੈ ਗੁਰ ਕੈ ਸਬਦਿ ਸੁ ਸਮਝ ਪਰੀ॥
(939, ਸਿਧ ਗੋਸਟਿ)
ਗੁਰ ਕੈ ਸਬਦਿ ਹਉਮੈ ਬਿਖੁ ਮਾਰੈ ਤਾ ਨਿਜ ਘਰਿ ਹੋਵੈ ਵਾਸੋ॥
(940, ਸਿਧ ਗੋਸਟਿ)
ਗੁਰ ਕੈ ਸਬਦਿ ਰਪੈ ਰੰਗੁ ਲਾਇ॥ ਸਾਚਿ ਰਤਉ ਪਤਿ ਸਿਉ ਘਰਿ ਜਾਇ॥
(941, ਸਿਧ ਗੋਸਟਿ)
ਸੋ ਬੂਝੈ ਜਿਸੁ ਆਪਿ ਬੁਝਾਏ ਗੁਰ ਕੈ ਸਬਦਿ ਸੁ ਮੁਕਤੁ ਭਇਆ॥
(941, ਸਿਧ ਗੋਸਟਿ)
ਗੁਰ ਕੈ ਸਬਦਿ ਜੋ ਮਰਿ ਜੀਵੈ ਸੋ ਪਾਏ ਮੋਖ ਦੁਆਰੁ॥
(941, ਸਿਧ ਗੋਸਟਿ)
ਰੰਗਿ ਨ ਰਾਤਾ ਰਸਿ ਨਹੀ ਮਾਤਾ॥
ਬਿਨੁ ਗੁਰ ਸਬਦੈ ਜਲਿ ਬਲਿ ਤਾਤਾ॥ (945. ਸਿਧ ਗੋਸਟਿ)
ਸੰਤ ਸਭਾ ਵਲੋਂ ਪ੍ਰਸਤੁਤ ਹੋਈ ਗੁਰਮਤਿ ਵਿਚਾਰਧਾਰਾ ਨੂੰ ਬੱਝਵੇਂ ਰੂਪ ਵਿਚ ਪੇਸ਼ ਕਰਨਾ ਸਿਧ ਗੋਸਟਿ ਦੀ ਬਾਣੀ ਦਾ ਮੂਲ ਉਦੇਸ਼ ਜਾਪਦਾ ਹੈ। ਗੁਰਮਤਿ ਦੀ ਬਾਤ ਨਾਮਦੇਵ ਦੇਵ ਜੀ ਨੇ ਅਰੰਭੀ ਅਤੇ ਕਬੀਰ ਜੀ ਨੇ ਬੜੀ ਸਰਗਰਮੀ ਨਾਲ ਇਸ ਨੂੰ ਅੱਗੇ ਤੋਰਿਆ:
ਭਨਤਿ ਨਾਮਦੇਉ ਸੁਕ੍ਰਿਤ ਸੁਮਤਿ ਭਏ॥
ਗੁਰਮਤਿ ਰਾਮੁ ਕਹਿ ਕੋ ਕੋ ਨ ਬੈਕੁੰਠਿ ਗਏ॥
(718, ਨਾਮਦੇਵ ਜੀ)
ਗੁਰਮਤਿ ਰਾਮ ਨਾਮ ਗਹੁ ਮੀਤਾ॥
ਪ੍ਰਣਵੈ ਨਾਮਾ ਇਉ ਕਹੈ ਗੀਤਾ॥ (874, ਨਾਮਦੇਵ ਜੀ)
ਗੁਰਮਤਿ ਰਸਿ ਰਸਿ ਹਰਿ ਗੁਨ ਗਾਵੈ॥
ਰਾਮੈ ਰਾਮ ਰਮਤ ਸੁਖੁ ਪਾਵੈ ॥ (326, ਨਾਮਦੇਵ ਜੀ)
ਗੁਰਮਤਿ ਮਨੂਆ ਅਸਥਿਰੁ ਰਾਖਹੁ
ਇਨ ਬਿਧਿ ਅੰਮ੍ਰਿਤੁ ਪੀਓਈਐ॥ (332, ਨਾਮਦੇਵ ਜੀ)
ਗੁਰਮਤਿ ਰਾਮੈ ਨਾਮਿ ਬਸਾਈ॥
ਅਸਥਿਰੁ ਰਹੈ ਨ ਕਤਹੂੰ ਜਾਈ॥ (481, ਨਾਮਦੇਵ ਜੀ)
ਕਬੀਰ ਜੀ ਵਲੋਂ ਗੁਰਮਤਿ ਨੂੰ ਧਾਰਨ ਕਰਨ ਵਾਲੇ ਨਾਮ-
ਐਸਾ ਜੋਗੁ ਕਮਾਵਹੁ ਜੋਗੀ ॥
ਜਪ ਤਪ ਸੰਜਮੁ ਗੁਰਮੁਖਿ ਭੋਗੀ॥ (970, ਕਬੀਰ ਜੀ)
ਇਸ ਸੱਦੇ ਨੂੰ ਗੁਰੂ ਨਾਨਕ ਨੇ ਸੰਵਾਦਨਾਮੇ ਵਿਚ ਇਸ ਤਰ੍ਹਾਂ ਦਰਜ ਕੀਤਾ ਹੈ:
ਸਤੁ ਸੰਤੋਖੁ ਸੰਜਮੁ ਹੈ ਨਾਲਿ॥
ਨਾਨਕ ਗੁਰਮੁਖਿ ਨਾਮੁ ਸਮਾਲਿ॥ (939, ਸਿਧ ਗੋਸਟਿ)
ਨਾਨਕੁ ਬੋਲੈ ਗੁਰਮੁਖਿ ਬੂਝੈ ਜੋਗ ਜੁਗਤਿ ਇਵ ਪਾਈਐ॥
(939, ਸਿਧ ਗੋਸਟਿ)
ਕਬੀਰ ਜੀ ਨੇ ਗੁਰਮੁਖ ਦੀ ਅਤਾਮਿਕ ਅਵੱਸਥਾ ਅਤੇ ਉਸ ਦੇ ਪ੍ਰਮੇਸ਼ਰ ਨਾਲ ਮਿਲਾਪੀ ਸੰਬੰਧ ਬਾਰੇ ਚਾਨਣਾ ਪਾਇਆ। ਗੁਰੂ ਨਾਨਕ ਨੇ ਇਸ ਗੁਰਮਤਿ ਬੋਧ ਨੂੰ ਸਿਧ ਗੋਸਟਿ ਵਿਚ ਰੇਖਾਂਕਿਤ ਕੀਤਾ:
ਜਾ ਕਉ ਗੁਰਮੁਖਿ ਆਪਿ ਬੁਝਾਈ॥
ਤਾ ਕੇ ਹਿਰਦੈ ਰਹਿਆ ਸਮਾਈ॥ (655, ਕਬੀਰ ਜੀ)
ਅੰਤਰਿ ਜੋਤਿ ਰਾਮ ਪਰਗਾਸਾ ਗੁਰਮੁਖਿ ਬਿਰਲੈ ਜਾਨੀ॥
(970, ਕਬੀਰ ਜੀ)
ਘਟਿ ਘਟਿ ਗੁਪਤਾ ਗੁਰਮੁਖਿ ਮੁਕਤਾ ॥
ਅੰਤਰਿ ਬਾਹਰਿ ਸਬਦਿ ਸੁ ਜੁਗਤਾ॥ (939, ਸਿਧ ਗੋਸਟਿ)
ਨਾਨਕ ਗੁਰਮੁਖਿ ਸਾਚਿ ਸਮਾਇ / ਸਮਾਵੈ॥
(939/941, ਸਿਧ ਗੋਸਟਿ)
ਇਸ ਵਿਚਾਰ ਨੂੰ ਹੋਰ ਗੂੜ੍ਹਾ ਕਰਦਿਆਂ ਕਬੀਰ ਜੀ ਨੇ ਕਿਹਾ ਕਿ ਗੁਰਮਤਿ ਦਾ ਧਾਰਨੀ ਗੁਰਮੁਖ ਪ੍ਰਮਾਤਮਾ ਦੀ ਜੋਤ ਨਾਲ ਇਕ-ਮਿਕ ਹੋ ਜਾਂਦਾ ਹੈ, ਜੰਮਣ ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ:
ਕਹੈ ਕਬੀਰੁ ਏਕੈ ਕਰਿ ਕਰਨਾ॥
ਗੁਰਮੁਖਿ ਹੋਇ ਬਹੁਰਿ ਨਹੀ ਮਰਨਾ॥ (872, ਕਬੀਰ ਜੀ)
ਇਸ ਨਿਰਨੇ ਨੂੰ ਗੁਰੂ ਨਾਨਕ ਨੇ ਆਪਣੇ ਸ਼ਬਦਾਂ ਰਾਹੀਂ ਸੰਵਾਦਨਾਮੇ ਵਿਚ ਇਸ ਤਰ੍ਹਾਂ ਦਰਜ ਕੀਤਾ ਹੈ:
ਗੁਰਮੁਖਿ ਪਾਈਐ ਅਲਖ ਅਪਾਰੁ॥
ਨਾਨਕ ਗੁਰਮੁਖਿ ਮੁਕਤਿ ਦੁਆਰੁ॥ (941, ਸਿਧ ਗੋਸਟਿ)
ਗੁਰੂ ਨਾਨਕ ਜੀ ਲਿਖਦੇ ਹਨ ਕਿ ਨਾਮ-ਰਤੇ ਸੰਤਾਂ (ਜੈ ਦੇਵ ਜੀ, ਨਾਮਦੇਵ ਜੀ, ਬੇਣੀ ਜੀ, ਕਬੀਰ ਜੀ ਅਦਿ) ਨੇ ਆਪਣੀ ਬਾਣੀ ਵਿਚ ਜੋਗ ਮੌਤ ਦੁਆਰਾ ਸਥਾਪਤ ਕੀਤੀਆਂ ਅਤੇ ਪ੍ਰਚਾਰੀਆਂ ਗਈਆਂ ਜੁਗਤਾਂ
ਨਾਮਿ ਰਤੇ ਜੋਗ ਜੁਗਤਿ ਬੀਚਾਰੁ॥
ਨਾਮਿ ਰਤੇ ਪਾਵਹਿ ਮੋਖ ਦੁਆਰੁ॥ (941, ਸਿਧ ਗੋਸਟਿ)
ਇਸ ਪ੍ਰਥਾਏ ਭਾਵ ਜੋਗ-ਜੁਗਤ ਨਾਲ ਸੰਬੰਧਤ ਇੜਾ, ਪਿੰਗਲਾ ਅਤੇ ਸੁਖਮਨਾ ਦੇ ਹਵਾਲੇ ਨਾਲ ਉਚਾਰੇ ਨਾਮਦੇਵ ਜੀ ਅਤੇ ਬੇਣੀ ਜੀ ਦੇ ਰਾਮਕਲੀ ਰਾਗ ਵਿਚ ਹੀ ਦਰਜ ਸ਼ਬਦ ਸਾਡੇ ਸਾਹਮਣੇ ਹਨ:
ਇੜਾ ਪਿੰਗੁਲਾ ਅਉਰੁ ਸੁਖਮਨਾ ਪਉਨੈ ਬੰਧਿ ਰਹਾਉਗੋ॥
ਚੰਦੁ ਸੂਰਜੁ ਦੁਇ ਸਮ ਕਰਿ ਰਾਖਉ ਬ੍ਰਹਮ ਜੋਤਿ ਮਿਲਿ ਜਾਉਗੋ ॥
(973, ਨਾਮਦੇਵ ਜੀ)
ਇੜਾ ਪਿੰਗੁਲਾ ਅਉਰ ਸੁਖਮਨਾ ਤੀਨਿ ਬਸਹਿ ਇਕ ਠਾਈ॥
ਬੇਣੀ ਸੰਗਮੁ ਤਹ ਪਿਰਾਗੁ ਮਨੁ ਮਜਨੁ ਕਰੇ ਤਿਥਾਈ॥
ਸੰਤਹੁ ਤਹਾ ਨਿਰੰਜਨ ਰਾਮੁ ਹੈ॥ (974, ਬੇਣੀ ਜੀ)
ਸੰਵਾਦਨਾਮੇ ਵਿਚ ਸੰਤ-ਪੱਖ ਦਾ ਇਹ ਵਿਚਾਰ ਗੁਰੂ ਨਾਨਕ ਦੇ ਸ਼ਬਦਾਂ ਵਿਚ ਇਸ ਤਰ੍ਹਾਂ ਦਰਜ ਹੋਇਆ:
ਸੁਖਮਨਾ ਇੜਾ ਪਿੰਗੁਲਾ ਬੂਝੈ ਜਾ ਆਪੇ ਅਲਖੁ ਲਖਾਏ॥
ਨਾਨਕ ਤਿਹੁ ਤੇ ਊਪਰਿ ਸਾਚਾ ਸਤਿਗੁਰ ਸਬਦਿ ਸਮਾਏ॥
(944, ਸਿਧ ਗੋਸਟਿ)
ਜੋਗਮੱਤ ਨਾਲ ਸੰਵਾਦ ਰਚਾਉਂਦਿਆਂ ਨਾਮ-ਰਤੇ ਸੰਤ ਕਬੀਰ ਜੀ ਨੇ ਜੋਗ-ਚਿੰਨਾਂ 'ਤੇ ਟਿੱਪਣੀ ਕਰਦਿਆਂ ਇਹਨਾਂ ਨੂੰ ਸ਼ੁਭ-ਭਾਵਾਂ ਅਤੇ ਸ਼ੁਭ-ਕਰਮਾਂ ਵਿਚ ਰੂਪਾਂਤਰਣ ਕਰਨ ਅਤੇ ਅਪਨਾਉਣ ਦਾ ਗੁਰਮਤਿ ਪੱਖ ਰੱਖਿਆ:
ਮੁੱਦਾ ਮੰਨਿ ਦਇਆ ਕਰਿ ਝੋਲੀ ਪਤ੍ਰ ਕਾ ਕਰਹੁ ਬੀਚਾਰੁ ਰੇ॥
ਖਿੰਥਾ ਇਹੁ ਤਨੁ ਸੀਅਉ ਅਪਨਾ ਨਾਮੁ ਕਰਉ ਆਧਾਰੁ ਰੇ॥
(970, ਕਬੀਰ ਜੀ)
ਇਹਨਾਂ ਜੋਗ-ਚਿੰਨਾਂ ਦੇ ਮਹੱਤਵ ਨੂੰ ਚਰਿਤਰ ਦੇ ਰੂਪ 'ਚ ਧਾਰਨ ਕਰਨ ਦਾ ਸੁਨੇਹਾ ਸੰਵਾਦਨਾਮੇ ਦੇ ਰੂਪ ਵਿਚ ਰਚੀ ਸਿਧ ਗੋਸਟਿ ਦੀ ਬਾਣੀ ਵਿਚ ਗੁਰੂ ਨਾਨਕ ਦੇ ਸ਼ਬਦਾਂ ਰਾਹੀਂ ਇਸ ਤਰ੍ਹਾਂ ਪ੍ਰਗਟ ਹੋਇਆ:
ਦਰਸਨੁ ਭੇਖ ਕਰਹੁ ਜੋਗਿੰਦ੍ਰਾ ਮੁੰਦ੍ਰਾ ਝੋਲੀ ਖਿੰਥਾ॥
ਬਾਰਹ ਅੰਤਰਿ ਏਕੁ ਸਰੇਵਹੁ ਖਟੁ ਦਰਸਨ ਇਕ ਪੰਥਾ॥
...........
ਊਧਉ ਖਪਰੁ ਪੰਚ ਭੂ ਟੋਪੀ॥
ਕਾਇਆ ਕੜਾਸਣੁ ਮਨੁ ਜਾਗੋਟੀ॥ (939, ਸਿਧ ਗੋਸਟਿ)
ਸੰਤ / ਭਗਤ ਬਾਣੀਕਾਰਾਂ ਦੁਆਰਾ ਵਿਚਾਰੇ ਗਏ ਗੁਰਮਤਿ ਵਿਚਾਰਧਾਰਾ ਦੇ ਕਈ ਹੋਰ ਪਹਿਲੂਆਂ ਦੀ ਨਿਸ਼ਾਨਦੇਹੀ ਵਿਚਾਰਵਾਨ ਜਗਿਆਸੂ ਆਪ ਕਰ ਸਕਦੇ ਹਨ।
ਤੀਸਰੀ ਉਦਾਸੀ ਵੇਲੇ ਸੁਮੇਰ ਪਰਬਤ ਜਾਣ ਤੋਂ ਪਹਿਲਾਂ ਗੁਰੂ ਨਾਨਕ ਬਾਬਾ ਫਰੀਦ ਜੀ ਦੇ ਅਸਥਾਨ ਪਾਕਿ ਪਟਨ ਤੋਂ ਹੋ ਕੇ ਗਏ। ਇਸ ਤਰ੍ਹਾਂ ਤੀਸਰੀ ਉਦਾਸੀ ਦੌਰਾਨ ਬਾਬਾ ਫਰੀਦ ਜੀ ਵੀ ਆਪਣੀ ਬਾਣੀ ਦੇ ਰੂਪ
ਤਨੁ ਤਪੈ ਤਨੂਰ ਜਿਉ ਬਾਲਣੁ ਹਡ ਬਲੰਨਿ॥
ਪੈਰੀ ਥਕਾਂ ਸਿਰਿ ਜੁਲਾਂ ਜੇ ਮੂੰ ਪਿਰੀ ਮਿਲੰਨਿ॥
(1384, ਫਰੀਦ ਜੀ)
ਤਨੁ ਨ ਤਪਾਇ ਤਨੂਰ ਜਿਉ ਬਾਲਣੁ ਹਡ ਨ ਬਾਲਿ॥
ਸਿਰਿ ਪੈਰੀ ਕਿਆ ਫੜਿਆ ਅੰਦਰਿ ਪਿਰੀ ਨਿਹਾਲਿ॥
(1384, ਮ.1)
ਜਿਸ ਤਰ੍ਹਾਂ ਗੁਰੂ ਨਾਨਕ ਨੇ ਅਕਾਸ਼, ਸੂਰਜ, ਚੰਨ, ਤਾਰਿਆਂ ਦੇ ਵਿਸ਼ਾਲ ਬ੍ਰਹਿਮੰਡੀ ਵਰਤਾਰੇ ਨੂੰ ਵਿਸ਼ਾਲ ਆਰਤੀ ਦਾ ਨਾਮ ਦਿੱਤਾ ਹੈ। ਉਸੇ ਤਰ੍ਹਾਂ ਜੋਗਮੱਤ ਅਤੇ ਗੁਰਮਤਿ ਵਿਚਕਾਰ ਹਜ਼ਾਰਾਂ ਮੀਲਾਂ ਅਤੇ ਸੈਂਕੜੇ ਸਾਲਾਂ ਵਿਚ ਫੈਲੀ ਇਹ ਸਿਧ ਗੋਸਟਿ ਪਰਮਾਤਮਾ ਦੀ ਵਿਸ਼ਾਲ ਰਹਿਰਾਸ ਜਾਪਦੀ ਹੈ:
ਤਿਸੁ ਆਗੈ ਰਹਰਾਸਿ ਹਮਾਰੀ ਸਾਚਾ ਅਪਰ ਅਪਾਰੋ॥
(938, ਸਿਧ ਗੋਸਟਿ)
ਗੁਰੂ ਨਾਨਕ ਬਾਣੀ ਅਤੇ ਚੌਗਿਰਦਾ ਬੋਧ
ਗੁਰੂ ਨਾਨਕ ਬਾਣੀ ਵਿਚ ਪ੍ਰਸਤੁਤ ਬ੍ਰਹਿਮੰਡੀ ਚੇਤਨਾ, ਚੌਗਿਰਦਾ ਬੋਧ ਅਤੇ ਸਵੈ ਸੋਝੀ ਇਕ ਦੂਸਰੇ ਵਿਚ ਰਚੇ ਮਿਚੇ ਜਾਂ ਘੁਲੇ ਮਿਲੇ ਹਨ। ਇਕ ਹੀ ਚਿੰਤਨ-ਵਿਸ਼ੇ ਦੇ ਪਾਸਾਰ ਹਨ। ਸਾਡਾ ਚੌਗਿਰਦਾ ਸਮੁੱਚੀ ਸ੍ਰਿਸ਼ਟੀ 'ਤੇ ਨਿਰਭਰ ਇਸ ਦਾ ਨਿੱਕਾ ਜਿਹਾ ਭਾਗ ਹੈ ਅਤੇ ਅੱਗੋਂ ਮਨੁੱਖ ਵੀ ਇਸ ਚੌਗਿਰਦੇ ਦਾ ਨਿੱਕਾ ਜਿਹਾ ਪਰ ਇਸ ਤੋਂ ਅਨਿਖੜਵਾਂ ਅੰਗ ਹੈ:
ਜੋ ਬ੍ਰਹਮੰਡਿ ਖੰਡਿ ਸੋ ਜਾਣਹੁ ॥ ਗੁਰਮੁਖਿ ਬੂਝਹੁ ਸਬਦਿ ਪਛਾਣਹੁ॥
(1041, ਮ. 1)
ਬਾਈਬਲ ਅਨੁਸਾਰ ਪ੍ਰਮਾਤਮਾ ਨੇ ਪਹਿਲਾਂ ਸਭ ਤਰ੍ਹਾਂ ਦੇ ਜੀਵ ਜੰਤੂਆਂ ਦਾ ਇਕ-ਇਕ ਨਰ-ਮਾਦਾ ਜੋੜਾ ਧਰਤੀ 'ਤੇ ਭੇਜਿਆ ਸੀ। ਮਨੁੱਖਾਂ ਦੀ ਉਤਪਤੀ ਬਾਬੇ ਆਦਮ ਅਤੇ ਬੇਬੇ ਹੱਵਾ ਦੇ ਆਦਿ ਜੋੜੇ ਤੋਂ ਆਰੰਭ ਹੋਈ ਦੱਸੀ ਗਈ ਹੈ। ਪਰ ਗੁਰੂ ਨਾਨਕ ਅਨੁਸਾਰ ਧਰਤੀ 'ਤੇ ਸਹਿਜੇ-ਸਹਿਜੇ ਵਿਕਸਤ ਹੋਈਆਂ ਜੀਵਨ ਹਾਲਤਾਂ ਕਾਰਨ ਜੀਵਨ ਦਾ ਰੌਣਕ ਮੇਲਾ ਬਣਿਆਂ ਹੈ:
ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥
ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ॥
(19, ਮ. 1)
ਆਦਿ-ਸ਼ਕਤੀ ਤੋਂ ਪੌਣ ਭਾਵ ਵੱਖ-ਵੱਖ ਗੈਸਾਂ ਬਣੀਆਂ। ਕੁਝ ਗੈਸਾਂ ਦੀ ਆਪਸੀ ਕਿਰਿਆ ਨਾਲ ਪਾਣੀ ਬਣਿਆਂ। ਪਾਣੀ ਕਾਰਨ ਹੀ ਸਾਰੀ ਬਨਸਪਤੀ ਹੋਂਦ ਵਿਚ ਆਈ। ਫਿਰ ਅਣਗਿਣਤ ਭਾਂਤ ਦੇ ਜੀਵ- ਜੰਤੂ ਪੈਦਾ ਹੋਣ ਅਤੇ ਵਿਕਸਤ ਹੋਣ ਲੱਗੇ। ਧਰਤੀ 'ਤੇ ਜੀਵਨ ਦਾ ਮੁੱਢ ਪਾਣੀ ਕਾਰਨ ਬੱਝਾ ਹੈ:
ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥ (472, ਮ. 1)
ਜੀਵਨ ਦਾ ਕੇਵਲ ਮੁੱਢ ਹੀ ਪਾਣੀ ਨਾਲ ਨਹੀਂ ਬੱਝਾ ਸਗੋਂ ਧਰਤੀ 'ਤੇ ਜੀਵਨ ਹੋਂਦ ਤਦ ਤੱਕ ਬਰਕਰਾਰ ਹੈ ਜਦ ਤੱਕ ਇਥੇ ਪਾਣੀ ਹੈ। ਦੂਸਰੇ ਗ੍ਰਹਿਆਂ ਜਾਂ ਉਪਗ੍ਰਹਿਆਂ 'ਤੇ ਜੀਵਨ ਸੰਭਾਵਨਾਵਾਂ ਦਾ ਪਤਾ ਪਾਉਣ ਲਈ ਪਹਿਲਾਂ ਉਥੇ ਪਾਣੀ ਦੀ ਹੋਂਦ ਦੀ ਸੰਭਾਵਨਾ ਦਾ ਪਤਾ ਲਾਇਆ ਜਾਂਦਾ ਹੈ। ਜੀਵਾਂ ਦੀ ਉਤਪਤੀ ਸਵਰਗ ਤੋਂ ਧਰਤੀ 'ਤੇ ਲਿਆ ਕੇ ਰੱਖੇ ਮੁਢਲੇ ਨਰ-ਮਾਦਾ ਜੋੜਿਆਂ ਨਾਲ ਨਹੀਂ ਸਗੋਂ ਜੀਵਨ ਅਨੁਕੂਲ ਹਾਲਤਾਂ ਵਿਚ ਮਿੱਟੀ ਅਤੇ ਪਾਣੀ ਦੇ ਸੰਜੋਗ ਨਾਲ ਹੋਈ ਹੈ। ਧਰਤੀ ਨੂੰ ਗੁਰੂ ਨਾਨਕ ਨੇ ਸਮੁੱਚੇ ਜੀਵਨ ਪਸਾਰੇ ਦੀ ਮਾਂ ਅਤੇ ਪਾਣੀ ਨੂੰ ਪਿਓ ਕਿਹਾ ਹੈ:
ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ॥
(1240, ਮ. 1)
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ (8, ਮ. 1)
ਮਾਤਾ ਦੇ ਅੰਡੇ ਦਾ ਅਤੇ ਪਿਤਾ ਦੇ ਬਿੰਦ ਦਾ ਚੋਖਾ ਭਾਗ ਪਾਣੀ ਹੀ ਹੁੰਦਾ ਹੈ ਅਤੇ ਦੋਵਾਂ ਦੇ ਸੰਯੋਗ ਨਾਲ ਬਣਨ ਵਾਲਾ ਮੁੱਢਲਾ ਭਰੂਣ ਵੀ ਪਾਣੀ ਕਾਰਨ ਤਰਲ ਰੂਪ ਹੁੰਦਾ ਹੈ। ਸਾਡੇ ਸਰੀਰ ਦਾ 60-70 ਫ਼ੀਸਦੀ
ਪਾਂਡੇ ਤੂ ਜਾਣੈ ਹੀ ਨਾਹੀ ਕਿਥਹੁ ਮਾਸੁ ਉਪੰਨਾ॥
ਤੋਇਅਹੁ ਅੰਨੁ ਕਮਾਦੁ ਕਪਾਹਾਂ ਤੋਇਅਹੁ ਤ੍ਰਿਭਵਣੁ ਗੰਨਾ ॥
(1290, ਮ. 1)
ਤੋਆ ਭਾਵ ਪਾਣੀ ਅਤੇ ਤੋਇਅਹੁ ਭਾਵ ਪਾਣੀ ਤੋਂ। ਨਾਨਕ ਬਾਣੀ ਵਿਚ ਪਾਣੀ ਕਹਿੰਦਾ ਹੈ ਕਿ ਜਿਥੇ ਮਨੁਖ ਲਈ ਬਹੁਤ ਸਾਰੇ ਗੁਣਕਾਰੀ ਜਾਂ ਲਾਭਦਾਇਕ ਰਸ ਜਾਂ ਤਰਲ ਪਦਾਰਥ ਮੇਰੇ ਤੋਂ ਬਣੇ ਹਨ ਉਥੇ ਵਿਕਾਰ ਪੈਦਾ ਕਰਨ ਵਲੇ ਰਸਾਂ ਦਾ ਆਧਾਰ-ਪਦਾਰਥ ਵੀ ਮੈਂ ਪਾਣੀ ਹੀ ਹਾਂ:
ਤੋਆ ਆਖੈ ਹਉ ਬਹੁ ਬਿਧਿ ਹਛਾ ਤੋਐ ਬਹੁਤੁ ਬਿਕਾਰਾ॥
(1290, ਮ. 1)
ਪਾਣੀ ਨਾਲ ਜੀਵਨ ਦੇ ਅਜਿਹੇ ਰਿਸ਼ਤੇ ਕਾਰਨ ਹੀ ਵੱਖ-ਵੱਖ ਸੱਭਿਆਤਾਵਾਂ ਅਤੇ ਵੱਡੇ-ਵੱਡੇ ਨਗਰਾਂ ਦਾ ਜਨਮ ਤੇ ਵਿਕਾਸ ਦਰਿਆਵਾਂ ਜਾਂ ਹੋਰ ਕੁਦਰਤੀ ਜਲ ਭੰਡਾਰਾਂ ਦੇ ਕਿਨਾਰਿਆਂ 'ਤੇ ਹੋਇਆ। ਜਿਹਨਾਂ ਖਿੱਤਿਆਂ ਵਿਚ ਸ਼ਹਿਰਾਂ ਦੀ ਗੰਦਗੀ ਅਤੇ ਸਨਅਤ ਦੀ ਜ਼ਹਿਰੀਲੀ ਰਹਿੰਦ ਖੂੰਹਦ ਨਾਲ ਦਰਿਆ ਮਰ ਰਹੇ ਹਨ ਜਾਂ ਮਰ ਗਏ ਹਨ ਉਥੇ ਧਰਤੀ ਹੇਠਲਾ ਪਾਣੀ ਵੀ ਪੀਣਯੋਗ ਨਹੀਂ ਰਿਹਾ ਹੈ। ਜੀਵਾਂ ਦੀਆਂ ਅਣਗਿਣਤ ਪ੍ਰਜਾਤੀਆਂ ਖਤਮ ਹੋ ਗਈਆਂ ਹਨ। ਮਨੁੱਖ ਭਿਆਨਕ ਅਤੇ ਮਾਰੂ ਰੋਗਾਂ
ਧਰਤੀ ਉਤੇ ਜੀਵਾਂ ਦੇ ਪੈਦਾ ਹੋਣ ਤੋਂ ਪਹਿਲਾਂ ਹਰਾ ਭਰਾ ਚੋਗਿਰਦਾ ਹੋਂਦ ਵਿਚ ਆਇਆ। ਹਰੀ ਭਰੀ ਬਨਸਪਤੀ ਦੇ ਪੱਤਿਆਂ ਦੇ ਫੋਟੋ ਸਿੰਥੇਸਜ਼ ਨਾਲ ਪੈਦਾ ਹੋਣ ਵਾਲੀ ਆਕਸੀਜਨ ਮਨੁੱਖਾਂ ਅਤੇ ਹੋਰ ਪ੍ਰਾਣੀਆਂ ਦੇ ਸਾਹ ਲੈਣ ਲਈ ਮੁਹੱਈਆ ਹੋਣ ਲੱਗੀ। ਦੂਜੇ ਲਫ਼ਜ਼ਾਂ ਵਿਚ ਰੁੱਖਾਂ, ਵੇਲਾਂ, ਬੂਟਿਆਂ ਦੀ ਹਰਿਆਵਲ ਸਾਡੇ ਪ੍ਰਾਣਾਂ ਦਾ ਸਬੱਬ ਹੈ। ਇਸੇ ਲਈ ਗੁਰੂ ਨਾਨਕ ਧਰਤੀ ਉਤਲੇ ਸਮੁੱਚੇ ਜੀਵਨ ਦੇ ਪੈਦਾ ਹੋਣ ਨੂੰ ਹਰਿਆ ਹੋਣਾ ਆਖਦੇ ਹਨ। ਸਰੀਰਾਂ ਅਤੇ ਮਨਾਂ ਦੀ ਨਿਰੋਈ ਸਿਹਤ ਲਈ ਵੀ ਹਰਿਆਵਲ ਦਾ ਚਿੰਨ੍ਹ ਵਰਤਦੇ ਹਨ:
ਸੋਈ ਮਉਲਾ ਜਿਨਿ ਜਗੁ ਮਉਲਿਆ ਹਰਿਆ ਕੀਆ ਸੰਸਾਰੋ॥
ਆਬ ਖਾਕੁ ਜਿਨਿ ਬੰਧਿ ਰਹਾਈ ਧੰਨੁ ਸਿਰਜਣਹਾਰੋ॥
(24, ਮ. 1)
ਨਾਨਕ ਸਿਫਤੀ ਰਤਿਆ ਮਨੁ ਤਨੁ ਹਰਿਆ ਹੋਇ॥
(1240, ਮ.1)
ਇਸ ਤਰ੍ਹਾਂ ਗੁਰੂ ਨਾਨਕ ਚੌਗਿਰਦੇ ਬਾਰੇ ਪਹਿਲਾ ਬੋਧ ਇਹ ਕਰਾਉਂਦੇ ਹਨ ਕਿ ਮਨੁੱਖ ਧਰਤੀ ਦਾ ਮਾਲਕ ਨਹੀਂ ਸਗੋਂ ਧਰਤੀ ਦੀ ਸੰਤਾਨ ਹੈ। ਇਸ ਹਿਸਾਬ ਨਾਲ ਬਾਕੀ ਜੀਵ ਜੰਤੂ ਮਨੁੱਖ ਦੇ ਗੁਲਾਮ ਨਹੀਂ ਸਗੋਂ ਸਹਾਇਕ ਹਨ ਜਾਂ ਭੈਣ ਭਾਈ ਹਨ। ਹੋਰ ਜੀਵਾਂ ਵਾਂਗ ਮਨੁੱਖ ਵੀ ਚੌਗਿਰਦੇ ਦੀਆਂ ਜੀਵਨ ਅਨੁਕੂਲ ਹਾਲਤਾਂ ਦੀ ਉਪਜ ਹੈ। ਮਨੁੱਖੀ ਹੋਂਦ ਧਰਤੀ ਦੇ ਢੁੱਕਵੇਂ ਤਾਪਮਾਨ ਅਤੇ ਇਸ ਦੇ ਜਲਵਾਯੂ ਕਾਰਨ ਹੈ। ਅਸੀਂ ਆਪਣੇ ਚੌਗਿਰਦੇ ਜਾਂ ਵਾਤਾਵਰਣ ਨਾਲੋਂ ਵੱਖਰੇ ਨਹੀਂ ਸਗੋਂ ਇਸ ਨਾਲ
ਪਉਣੁ ਪਾਣੀ ਬੈਸੰਤਰੁ ਰੋਗੀ ਰੋਗੀ ਧਰਤਿ ਸਭੋਗੀ॥
ਮਾਤ ਪਿਤਾ ਮਾਇਆ ਦੇਹ ਸਿ ਰੋਗੀ ਰੋਗੀ ਕੁਟੰਬ ਸੰਜੋਗੀ॥
(1153, ਮ.1)
ਸਾਡੀਆਂ ਖੁਰਾਕੀ ਅਤੇ ਹੋਰ ਸਾਰੀਆਂ ਭੌਤਿਕ ਲੋੜਾਂ ਦੀ ਪੂਰਤੀ ਦਾ ਸੋਮਾ ਧਰਤੀ ਹੈ। ਮਨੁੱਖ ਨੂੰ ਸਾਰੇ ਪਦਾਰਥ ਧਰਤੀ ਤੋਂ ਪ੍ਰਾਪਤ ਹੁੰਦੇ ਹਨ। ਜਨਮ ਤੋਂ ਪਹਿਲਾਂ ਮਨੁੱਖ ਦਾ ਸਰੀਰ ਮਾਂ ਦੁਆਰਾ ਧਰਤੀ ਤੋਂ ਸਿੱਧੇ ਜਾਂ ਅਸਿੱਧੇ ਰੂਪ ' ਵਿਚ ਪੈਦਾ ਹੋਈ ਖੁਰਾਕ ਖਾਣ, ਪਾਣੀ ਪੀਣ ਅਤੇ ਸਾਹਾਂ ਨਾਲ ਹਵਾ 'ਚੋਂ ਰੁੱਖਾਂ ਦੁਆਰਾ ਛੱਡੀ ਆਕਸੀਜਨ ਲੈਣ ਨਾਲ ਬਣਦਾ ਹੈ। ਭਾਵ ਮਨੁੱਖੀ ਸਰੀਰ ਸਿਹਤਮੰਦ ਚੌਗਿਰਦੇ ਦੀ ਸੰਤੁਲਤ ਭਾਗੀਦਾਰੀ ਨਾਲ ਹੋਂਦ ਗ੍ਰਹਿਣ ਕਰਦਾ ਹੈ। ਜਨਮ ਤੋਂ ਬਾਅਦ ਵੀ ਮਨੁੱਖੀ ਸਰੀਰ ਭੋਜਨ, ਹਵਾ ਤੇ ਪਾਣੀ ਅਰਥਾਤ ਆਪਣੇ ਚੌਗਿਰਦੇ ਦੇ ਆਸਰੇ ਵਿਕਸਤ ਹੁੰਦਾ ਅਤੇ ਬਣਿਆਂ ਰਹਿੰਦਾ ਹੈ। ਪਰ ਸਨਅਤੀਕਰਨ, ਪੂੰਜੀਵਾਦ ਅਤੇ ਉਪਭੋਗਤਾਵਾਦ ਦੇ ਰਲੇਵੇਂ ਜਾਂ ਸਾਂਝੇ ਪ੍ਰਭਾਵ ਕਾਰਨ ਅਸੀਂ ਮਨੁੱਖ ਕੁਦਰਤ ਦੀ ਸਾਊ ਸੰਤਾਨ ਬਣ ਕੇ ਇਸ ਦੀਆਂ ਵਿਸ਼ਾਲ ਬਰਕਤਾਂ ਨੂੰ ਖਾਣ ਖਰਚਣ ਅਤੇ ਮਾਨਣ ਦੀ ਬਜਾਏ ਹਾਬੜਿਆਂ ਜਾਂ ਹਲਕਿਆਂ ਵਾਂਗ ਮੁਕਾਉਣ ਅਤੇ ਨਸ਼ਟ ਕਰਨ ਲੱਗੇ ਹੋਏ ਹਾਂ। ਧਰਤੀ ਦੀ ਪੈਦਾਵਾਰ ਨਾਲ ਸਬਰ ਨਾ ਕਰਦੇ ਹੋਏ ਧਰਤੀ ਨੂੰ ਹੀ ਖਾਣ ਲੱਗੇ ਹੋਏ ਹਾਂ। ਵਿਕਾਸ ਨਾਂ ਦੀ ਇਸ ਦੌੜ ਨਾਲ ਆਪਣੇ ਲਈ ਵੱਡੇ ਪੱਧਰ ਤੇ ਬਿਮਾਰੀਆਂ, ਬੇਚੈਨੀਆਂ, ਪਰੇਸ਼ਾਨੀਆਂ ਆਦਿ ਸਹੇੜ ਰਹੇ ਹਾਂ। ਇਸ ਸਥਿਤੀ ਪ੍ਰਥਾਏ ਗੁਰੂ ਨਾਨਕ ਦਾ ਕਥਨ ਬਹੁਤ ਢੁੱਕਵਾਂ ਅਤੇ ਦਿਲਚਸਪ ਹੈ। ਆਪ ਆਖਦੇ ਹਨ ਕਿ
ਘਰਿ ਘਰਿ ਲਸਕਰੁ ਪਾਵਕੁ ਤੇਰਾ ਧਰਮੁ ਕਰੇ ਸਿਕਦਾਰੀ॥
(1190, ਮ. 1)
ਧਰਤੀ ਈਸ਼ਵਰ ਜਾਂ ਕੁਦਰਤ ਵਲੋਂ ਆਪਣੇ ਸਭ ਜੀਵਾਂ ਨੂੰ ਇਕੋ ਵਾਰੀ ਵਿਚ ਬਖਸ਼ੀ ਵਿਸ਼ਾਲ ਦੇਗ ਭਾਵ ਭੋਜਨ ਨਾਲ ਭਰੇ ਬਰਤਣ ਵਾਂਗ ਮਿਲੀ ਹੈ:
ਧਰਤੀ ਦੇਗ ਮਿਲੈ ਇਕ ਵੇਰਾ ਭਾਗੁ ਤੇਰਾ ਭੰਡਾਰੀ॥
ਪਰ ਕੁਦਰਤ ਦੀਆਂ ਦਾਤਾਂ ਨੂੰ ਖਾਣ ਖਰਚਣ ਵਾਲੇ ਅਸੀਂ ਮਨੁੱਖ ਸਬਰ ਸੰਤੋਖ ਵਲੋਂ ਕੋਰੇ ਹਾਂ, ਖਾ ਕੇ ਰੱਜਣ ਦੀ ਬਜਾਏ ਸਾਡੀ ਭੁੱਖ ਅੱਗੇ ਤੋਂ ਅੱਗੇ ਵਧਦੀ ਹੀ ਰਹਿੰਦੀ ਹੈ। ਮੰਗਤਿਆਂ ਵਾਲੀ ਅਜਿਹੀ ਬਿਰਤੀ ਸਾਨੂੰ ਖੁਆਰ ਕਰ ਰਹੀ ਹੈ:
ਨਾ ਸਾਬੂਰੁ ਹੋਵੈ ਫਿਰਿ ਮੰਗੈ ਨਾਰਦੁ ਕਰੇ ਖੁਆਰੀ॥
ਇੰਜ ਮਨੁੱਖ ਲਾਲਚ ਦੀ ਹਨੇਰੀ ਕੈਦ ਵਿਚ ਬੰਦ ਹੋ ਗਿਆ ਹੈ ਅਤੇ ਉਸਦੇ ਪੈਰੀਂ ਔਗੁਣਾਂ ਦੀਆਂ ਜੰਜੀਰਾਂ ਪੈ ਗਈਆਂ ਹਨ:
ਲਬੁ ਅਧੇਰਾ ਬੰਦੀਖਾਨਾ ਅਉਗਣ ਪੈਰਿ ਲੁਹਾਰੀ॥
(1191, ਮ. 1)
ਗੁਰੂ ਨਾਨਕ ਜਿਥੇ ਮਨੁੱਖ ਨੂੰ ਆਪਣੇ ਚੌਗਿਰਦੇ ਦੀ ਉਪਜ ਅਤੇ ਅੰਗ ਮੰਨਦੇ ਹਨ ਉਥੇ ਹੋਰ ਸਭ ਕਾਸੇ ਦੇ ਨਾਲ ਨਾਲ ਚੋਗਿਰਦੇ ਦੇ ਸਾਰੇ ਅੰਗਾਂ ਭਾਵ ਪੌਣ, ਪਾਣੀ, ਧਰਤੀ, ਅਗਨੀ ਆਦਿ ਨੂੰ ਕੁਦਰਤ ਆਖਦੇ ਹਨ। ਇਹਨਾਂ ਸਾਰੇ ਅੰਗਾਂ ਜਾਂ ਸਮੁੱਚੀ ਕੁਦਰਤ ਦਾ ਮਾਲਕ ਮਨੁੱਖ ਨਹੀਂ ਸਗੋਂ ਉਹ ਕਰਤਾਰ ਹੈ ਜਿਸ ਨੇ ਇਸ ਨੂੰ ਸਿਰਜਿਆ ਹੈ। ਇਹ ਅੰਗ ਉਸ ਦੇ ਅਟੱਲ ਨਿਯਮਾਂ ਦੇ ਤਹਿਤ ਬਣਦੇ, ਮਿਲਦੇ, ਜੁੜਦੇ, ਵਟਦੇ, ਟੁੱਟਦੇ, ਵਿਗਸਦੇ ਅਤੇ ਬਿਨਸਦੇ ਹਨ। ਗੁਰੂ ਨਾਨਕ ਨੂੰ ਸਾਰਾ ਚੌਗਿਰਦਾ ਨਿਰਧਾਰਤ ਆਰਡਰ ਤਹਿਤ ਗਤੀਸ਼ੀਲ ਦਿਖਾਈ ਦਿੰਦਾ ਹੈ:
ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ॥
ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ॥
ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ॥
(464, ਮ. 1)
ਇਸ ਕੁਦਰਤ ਦਾ ਕਰਤਾ ਪ੍ਰਭੂ ਇਸ ਵਿਚ ਰਸਿਆ ਵਸਿਆ ਹੋਇਆ ਹੈ, ਕੁਦਰਤ ਕਰਤੇ ਦਾ ਆਪਾ ਹੈ।
ਕੁਦਰਤਿ ਕਰਿ ਕੈ ਵਸਿਆ ਸੋਇ॥ (83, ਮ. 1)
ਦੂਜੇ ਸ਼ਬਦਾਂ ਵਿਚ ਕੁਦਰਤ ਅਦਿੱਖ ਪ੍ਰਭੂ ਦਾ ਦਿਖਾਈ ਦਿੰਦਾ ਰੂਪ ਹੈ:
ਆਪਿ ਅਲੇਖੁ ਕੁਦਰਤਿ ਹੈ ਦੇਖਾ॥ (1042, ਮ. 1)
ਇਸ ਲਈ ਆਪ ਇਸ ਕੁਦਰਤ ਦੀ ਬੇਅੰਤਤਾ, ਵਿਸ਼ਾਲਤਾ,
ਬੇਅੰਤਤਾ:
ਕੁਦਰਤਿ ਕਵਣ ਕਹਾ ਵੀਚਾਰੁ॥
ਵਾਰਿਆ ਨ ਜਾਵਾ ਏਕ ਵਾਰ# (3, ਮ. 1)
ਬਲਿਹਾਰੀ ਕੁਦਰਤਿ ਵਸਿਆ॥
ਤੇਰਾ ਅੰਤੁ ਨ ਜਾਈ ਲਖਿਆ॥ (469, ਮ. 1)
ਵੰਨ-ਸੁਵੰਨਤਾ:
ਇਕਤੁ ਰੂਪਿ ਫਿਰਹਿ ਪਰਛੰਨਾ
ਕੋਈ ਨ ਕਿਸ ਹੀ ਜੇਹਾ ॥ (596, H. 1)
ਕੇਤੇ ਤੇਰੇ ਰੂਪ ਰੰਗ ਕੇਤੇ ਜਾਤਿ ਅਜਾਤਿ॥ (18, ਮ. 1)
ਇਕਸੁਰਤਾ:
ਅੰਡਜ ਜੇਰਜ ਉਤਭੁਜ ਸੇਤਜ ਤੇਰੇ ਕੀਤੇ ਜੰਤਾ॥
ਏਕੁ ਪੁਰਬੁ ਮੈ ਤੇਰਾ ਦੇਖਿਆ ਤੂ ਸਭਨਾ ਮਾਹਿ ਰਵੰਤਾ॥
(596, ਮ. 1)
ਸਵੈ-ਸੰਚਾਲਕਤਾ:
ਆਪਣੀ ਕੁਦਰਤਿ ਆਪੇ ਜਾਣੈ ਆਪੇ ਕਰਣੁ ਕਰੇਇ॥
(53, ਮ. 1)
ਅਨਮੋਲਤਾ:
ਕੁਦਰਤਿ ਹੈ ਕੀਮਤਿ ਨਹੀ ਪਾਇ॥
ਜਾ ਕੀਮਤਿ ਪਾਇ ਤ ਕਹੀ ਨ ਜਾਇ॥ (84, ਮ. 1)
ਕਹਣਾ ਹੈ ਕਿਛੁ ਕਹਣੁ ਨ ਜਾਇ॥
ਤਉ ਕੁਦਰਤਿ ਕੀਮਤਿ ਨਹੀ ਪਾਇ॥ (151. ਮ. 1)
ਗੁਰੂ ਨਾਨਕ ਵਿਚਾਰਧਾਰਾ ਮਨੁੱਖਾਂ ਦੇ ਚੌਗਿਰਦੇ ਨਾਲ ਜਿਸ ਤਰ੍ਹਾਂ ਦੇ ਨੇੜਤਾ ਅਤੇ ਇਕਸੁਰਤਾ ਭਰੇ ਸੰਬੰਧਾਂ 'ਤੇ ਜ਼ੋਰ ਦਿੰਦੀ ਹੈ ਗੁਰੂ ਨਾਨਕ ਦੇ ਚੌਗਿਰਦੇ ਨਾਲ ਬਿਲਕੁਲ ਓਹੋ ਜਿਹੇ ਆਪਣੇ ਸੰਬੰਧਾਂ ਦੇ ਪ੍ਰਮਾਣ ਉਹਨਾਂ ਦੀ ਰਚਨਾ ਵਿਚ ਥਾਂ ਪੁਰ ਥਾਂ ਮਿਲਦੇ ਹਨ। ਉਹ ਆਪਣੇ ਚਿੰਤਨ ਦਾ ਪ੍ਰਗਟਾਵਾ ਜਾਂ ਸੰਚਾਰ ਆਪਣੇ ਨੇਤਲੇ ਚੌਗਿਰਦੇ ਦੀਆਂ ਉਦਾਹਰਣਾਂ ਨਾਲ ਕਰਦੇ ਹਨ:
ਕੋਕਿਲ ਹੋਵਾ ਅੰਬਿ ਬਸਾ ਸਹਜਿ ਸਬਦ ਬੀਚਾਰੁ॥
ਸਹਜਿ ਸੁਭਾਇ ਮੇਰਾ ਸਹੁ ਮਿਲੈ ਦਰਸਨਿ ਰੂਪਿ ਅਪਾਰੁ ॥
ਮਛੁਲੀ ਹੋਰਾ ਜਲਿ ਬਸਾ ਜੀਅ ਜੰਤ ਸਭਿ ਸਾਰਿ॥
ਉਰਵਾਰਿ ਪਾਰਿ ਮੇਰਾ ਸਹੁ ਵਸੈ ਹਉ ਮਿਲਉਗੀ ਬਾਹ ਪਸਾਰਿ ॥
ਨਾਗਨਿ ਹੋਵਾ ਧਰ ਵਸਾ ਸਬਦੁ ਵਸੈ ਭਉ ਜਾਇ॥
ਨਾਨਕ ਸਦਾ ਸੋਹਾਗਣੀ ਜਿਨ ਜੋਤੀ ਜੋਤਿ ਸਮਾਇ॥
(157, ਮ. 1)
ਗੁਰਮੁਖਿ ਨਿਰਮਲ ਰਹਹਿ ਪਿਆਰੇ॥
ਜਿਉ ਜਲ ਅੰਭ ਊਪਰਿ ਕਮਲ ਨਿਰਾਰੇ॥ (353, ਮ. 1)
ਚੌਗਿਰਦੇ ਦਾ ਹਰ ਦ੍ਰਿਸ਼ ਗੁਰੂ ਨਾਨਕ ਦੀਆਂ ਖੁੱਲ੍ਹੀਆਂ ਅੱਖਾਂ ਥਾਣੀਂ ਉਹਨਾਂ ਅੰਦਰ ਲੰਘ ਕੇ ਉਹਨਾਂ ਦੇ ਚਿੱਤ ਵਿਚ ਕਿੰਨਾ ਗਹਿਰਾ ਵਸਿਆ ਰਸਿਆ ਹੈ ਇਸ ਦਾ ਅਨੁਮਾਨ ਉਹਨਾਂ ਦੀ ਤੁਖਾਰੀ ਰਾਗ ਵਿਚ ਉਚਾਰੀ ਬਾਹਰਾਮਹਾ ਬਾਣੀ ਤੋਂ ਲਾਇਆ ਜਾ ਸਕਦਾ ਹੈ। ਆਪ ਚੌਗਿਰਦੇ ਵਿਚ ਵਸੀ ਦਿੱਭਤਾ ਦਾ ਬੋਧ ਕਰਾਉਂਦੇ ਹਨ। ਗੁਰੂ ਗਰੰਥ ਸਾਹਿਬ ਦੇ ਪੰਨਾ 1107 ਤੋਂ 1109 ਤੱਕ ਦਰਜ ਇਸ ਬਾਣੀ ਵਿਚ ਰੁੱਖਾਂ, ਟਾਹਣੀਆਂ, ਫੁੱਲਾਂ, ਪੱਤਿਆਂ, ਪਸ਼ੂ, ਪੰਛੀਆਂ, ਕੀੜੇ-ਮਕੌੜਿਆਂ, ਬੱਦਲਾਂ, ਗਰਮੀ, ਸਰਦੀ, ਬਾਰਿਸ਼ ਅਤੇ ਚੌਗਿਰਦੇ ਦੇ ਅਨੇਕਾਂ ਭੂ-ਦ੍ਰਿਸ਼ਾਂ ਦਾ ਭਰਪੂਰ ਚਿਤਰਨ ਹੋਇਆ ਹੈ:
ਬਾਬੀਹਾ ਪ੍ਰਿਉ ਬੋਲੇ ਕੋਕਿਲ ਬਾਣੀਆ (1107, ਮ. 1)
ਨਾਨਕ ਪ੍ਰਿਉ ਪ੍ਰਿਉ ਚਵੈ ਬਬੀਹਾ ਕੋਕਿਲ ਸਬਦਿ ਸੁਹਾਵੈ ॥
ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ॥
ਉਨਵਿ ਘਨ ਛਾਏ ਬਰਸੁ ਸੁਭਾਏ ਮਨਿ ਤਨਿ ਪ੍ਰੇਮੁ ਸੁਖਾਵੈ॥
ਚੇਤੁ ਬਸੰਤੁ ਭਲਾ ਭਵਰ ਸੁਹਾਵੜੇ॥
ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੈ॥
ਕੋਕਿਲ ਅੰਬਿ ਸੁਹਾਵੀ ਬੋਲੈ ਕਿਉ ਦੁਖੁ ਅੰਕਿ ਸਹੀਜੈ॥
ਭਵਰੁ ਭਵੰਤਾ ਫੂਲੀ ਡਾਲੀ ਕਿਉ ਜੀਵਾ ਮਰੁ ਮਾਏ॥
ਵੈਸਾਖੁ ਭਲਾ ਸਾਖਾ ਵੇਸ ਕਰੇ॥
ਥਲ ਤਾਪਹਿ ਸਰ ਭਾਰ ਸਾ ਧਨ ਬਿਨਉ ਕਰੈ॥
ਆਸਾੜੁ ਭਲਾ ਸੂਰਜੁ ਗਗਨਿ ਤਪੈ॥
ਅਗਨਿ ਰਸੁ ਸੋਖੈ ਮਰੀਐ ਧੋਖੈ ਭੀ ਸੋ ਕਿਰਤੁ ਨ ਹਾਰੇ॥
ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ॥
ਸਾਵਣਿ ਸਰਸ ਮਨਾ ਘਣ ਵਰਸਹਿ ਰੁਤਿ ਆਏ॥
ਜਲ ਥਲ ਨੀਰਿ ਭਰੇ ਬਰਸ ਰੁਤੇ ਰੰਗੁ ਮਾਣੀ॥
ਬਰਸੈ ਨਿਸਿ ਕਾਲੀ ਕਿਉ ਸੁਖੁ ਬਾਲੀ ਦਾਦਰ ਮੋਰ ਲਵੰਤੇ॥
ਪ੍ਰਿਉ ਪ੍ਰਿਉ ਚਵੈ ਬਬੀਹਾ ਬੋਲੇ ਭੁਇਅੰਗਮ ਫਿਰਹਿ ਡਸੰਤੇ॥
ਮਛਰ ਡੰਗ ਸਾਇਰ ਭਰ ਸੁਭਰ ਬਿਨੁ ਹਰਿ ਕਿਉ ਸੁਖੁ ਪਾਈਐ॥
ਝੂਠਿ ਵਿਗੁਤੀ ਤਾ ਪਿਰ ਮੁਤੀ ਕੁਕਹ ਕਾਹ ਸਿ ਫੁਲੇ॥
ਦਹ ਦਿਸਿ ਸਾਖ ਹਰੀ ਹਰੀਆਵਲ ਸਹਜਿ ਪਕੈ ਸੋ ਮੀਠਾ॥
(1109, ਮ. 1)
ਵਾਤਾਵਰਣ ਦਾ ਪਲੀਤ ਹੋਣਾ ਸਾਡੇ ਲਈ ਬਹੁਤ ਗੰਭੀਰ ਮਸਲਾ ਹੈ। ਇਹ ਮਸਲਾ ਮਨੁੱਖ ਦੇ ਕੁਦਰਤ ਨਾਲ ਸੰਬੰਧਾਂ ਨੂੰ ਦਰੁਸਤ ਕਰਨ ਨਾਲ ਹੀ ਨਜਿੱਠਿਆ ਜਾਣਾ ਹੈ। ਮਨੁੱਖ ਜਾਤੀ ਦੇ ਹੰਢਣਸਾਰ ਵਿਸਮਾਦੀ ਵਿਗਾਸ ਲਈ ਇਸ ਦਾ ਆਪਣੇ ਚੌਗਿਰਦੇ ਜਾਂ ਕੁਦਰਤ ਨਾਲ ਕਿਸ ਤਰ੍ਹਾਂ ਦਾ ਸੰਬੰਧ ਹੋਵੇ ਗੁਰੂ ਨਾਨਕ ਬਾਣੀ ਇਸ ਦਾ ਭਰਵਾਂ ਬੋਧ ਕਰਾਉਂਦੀ ਹੈ।
ਕੁਦਰਤਿ ਕਵਣ ਕਹਾ ਵੀਚਾਰੁ
ਇਸ ਲੇਖ ਦਾ ਮਨੋਰਥ ਜਿਥੇ ਗੁਰੂ ਗ੍ਰੰਥ ਸਾਹਿਬ ਦੇ ਆਰੰਭ ਤੋਂ ਅਖੀਰ ਤੱਕ ਵੱਖ ਵੱਖ ਰਾਗਾਂ ਵਿਚ ਫੈਲੀ ਬਾਣੀ ਦੇ ਹਵਾਲੇ ਨਾਲ ਗੁਰੂ ਨਾਨਕ ਦੀ ਦ੍ਰਿਸ਼ਟੀ ਤੋਂ ਪ੍ਰਸਤੁਤ ਹੋਏ ਕੁਦਰਤ ਦੀ ਧਾਰਨਾ ਜਾਂ ਸੰਕਲਪ ਨੂੰ ਸਮਝਣ ਦਾ ਯਤਨ ਕਰਨਾ ਹੈ ਉਥੇ ਕੁਦਰਤ ਸੰਬੰਧੀ ਮਨੁੱਖੀ ਸੋਚ ਵਿਚ ਇਤਿਹਾਸਕ ਤੌਰ ਤੇ ਆਈ ਉਸ ਤਬਦੀਲੀ ਦੀ ਪ੍ਰਕਿਰਿਆ ਨੂੰ ਸਮਝਣਾ ਹੈ ਜਿਸ ਦੇ ਨਤੀਜੇ ਵਜੋਂ ਮਨੁੱਖ 'ਵਿਕਾਸ' ਦੀ ਅਜਿਹੀ ਦਿਸ਼ਾ ਵਿਚ ਤੁਰਨ ਲੱਗਾ ਕਿ ਇਸ ਨੇ ਉਸ ਵਾਤਾਵਰਣ ਨੂੰ ਹੀ ਨਸ਼ਟ ਕਰਨਾ ਸ਼ੁਰੂ ਕਰ ਦਿੱਤਾ ਜਿਸ ਦੇ ਨਾਲ ਅਤੇ ਜਿਸ ਦੇ ਕਾਰਨ ਮਨੁੱਖ ਜਾਤੀ ਨੇ ਹੋਂਦ ਗ੍ਰਹਿਣ ਕੀਤੀ ਸੀ। ਸਿਰਲੇਖ ਲਈ ਚੁਣੀ ਗਈ ਸਤਰ 'ਕੁਦਰਤਿ ਕਵਣ ਕਹਾ ਵੀਚਾਰੁ ਦਾ ਸੰਬੰਧ ਗੁਰੂ ਗਰੰਥ ਸਾਹਿਬ ਦੀ ਪਹਿਲੀ ਅਤੇ ਗੁਰੂ ਨਾਨਕ ਦੀ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਜਪੁ ਬਾਣੀ ਦੀ ਸੋਲ੍ਹਵੀਂ ਤੋਂ ਲੈ ਕੇ ਉਨ੍ਹੀਵੀਂ ਪਾਉੜੀ ਤੱਕ ਨਾਲ ਹੈ। ਸੋਲ੍ਹਵੀਂ ਪਾਉੜੀ ਵਿਚ "ਜੇ ਕੋ ਕਹੈ ਕਰੈ ਵੀਚਾਰੁ, ਕਰਤੇ ਕੈ ਕਰਣੈ ਨਾਹੀ ਸੁਮਾਰੁ ਨਾਲ ਗੁਰੂ ਨਾਨਕ ਸਾਹਿਬ ਕਾਦਰ ਦੀ ਕੁਦਰਤ ਦੀ ਵਿਸ਼ਾਲਤਾ ਅਤੇ ਬੇਅੰਤਤਾ ਨੂੰ ਗਾਉਣਾ ਸ਼ੁਰੂ ਕਰਦੇ ਹਨ। ਇਹ ਵੀ ਇਤਫ਼ਾਕ ਹੈ ਕਿ "ਕੁਦਰਤਿ ਕਵਣ ਕਹਾ ਵੀਚਾਰੁ" ਦੀ ਪੰਕਤੀ ਜਦ ਪਹਿਲੀ ਵਾਰ ਸੋਲ੍ਹਵੀਂ ਪਾਉੜੀ ਦੇ ਅਖੀਰ 'ਤੇ ਸਥਾਈ ਜਾਂ ਦੁਹਰਾਓ ਵਾਲੀ ਸਤਰ ਦੇ ਤੌਰ 'ਤੇ ਦਰਜ ਹੁੰਦੀ ਹੈ ਤਾਂ ਉਸ ਤੋਂ ਪਹਿਲਾਂ ਦਰਿਆਵਾਂ ਦਾ ਜਿਕਰ ਆਉਂਦਾ ਹੈ:
ਕੀਤਾ ਪਸਾਉ ਏਕੋ ਕਵਾਉ॥ ਤਿਸ ਤੇ ਹੋਏ ਲਖ ਦਰੀਆਉ ॥
ਕੁਦਰਤਿ ਕਵਣ ਕਹਾ ਵੀਚਾਰੁ॥ ਵਾਰਿਆ ਨ ਜਾਵਾ ਏਕ ਵਾਰ॥
ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ॥
(3, ਜਪੁ, ਮ.1)
ਲੱਖਾਂ ਦਰਿਆਵਾਂ ਨੂੰ ਕੁਦਰਤ ਦੀ ਸਵੈ ਉਤਪਤੀ ਕਹਿਣ ਤੋਂ ਬਾਅਦ ਆਪ ਸਤਾਰਵੀਂ ਪਾਉੜੀ ਵਿਚ ਇਸ ਬੇਅੰਤਤਾ ਦੇ ਹੋਰ ਹਿੱਸਿਆਂ ਅਤੇ ਉਦਾਹਰਣਾਂ ਵਜੋਂ ਅਸੰਖ ਜਪਾਂ, ਤਪਾਂ, ਪੂਜਾ-ਪਾਠਾਂ, ਜੋਗਾਂ, ਮੌਨਾਂ, ਗਿਆਨ, ਧਿਆਨ, ਵਿਚਾਰਾਂ ਆਦਿ ਸਰਗਰਮੀਆਂ ਦੇ ਨਾਲ-ਨਾਲ ਅਸੰਖ ਭਗਤਾਂ, ਪ੍ਰੇਮੀਆਂ, ਉਦਾਸੀਆਂ, ਦਾਨੀਆਂ, ਧਿਆਨੀਆਂ, ਸੂਰਬੀਰਾਂ ਆਦਿ ਦੀ ਗੱਲ ਕਰਦੇ ਹਨ:
ਅਸੰਖ ਜਪ ਅਸੰਖ ਭਾਉ॥ ਅਸੰਖ ਪੂਜਾ ਅਸੰਖ ਤਪ ਤਾਉ॥
ਅਸੰਖ ਗਰੰਥ ਮੁਖਿ ਵੇਦ ਪਾਠ॥ ਅਸੰਖ ਜੋਗ ਮਨਿ ਰਹਹਿ ਉਦਾਸ॥
ਅਸੰਖ ਭਗਤ ਗੁਣ ਗਿਆਨ ਵੀਚਾਰ॥ ਅਸੰਖ ਸਤੀ ਅਸੰਖ ਦਾਤਾਰ॥
ਅਸੰਖ ਸੂਰ ਮੁਹ ਭਖ ਸਾਰ॥ ਅਸੰਖ ਮੋਨਿ ਲਿਵ ਲਾਇ ਤਾਰ॥
ਕੁਦਰਤਿ ਕਵਣ ਕਹਾ ਵੀਚਾਰੁ॥ ਵਾਰਿਆ ਨ ਜਾਵਾ ਏਕ ਵਾਰ॥
(3 ਜਪੁ, ਮ.1)
ਗੁਰੂ ਸਾਹਿਬ ਦਾ ਧਿਆਨ ਇਸ ਅਨੰਤਤਾ ਜਾਂ ਵਿਸ਼ਾਲਤਾ ਦੇ ਦੂਸਰੇ ਪੱਖ ਵੱਲ ਵੀ ਜਾਂਦਾ ਹੈ। ਅਠਾਰ੍ਹਵੀਂ ਪਾਉੜੀ ਮੁਤਾਬਕ ਉਪਰੋਕਤ ਸਾਰਿਆਂ ਦੇ ਨਾਲ ਨਾਲ ਅਣਗਿਣਤ ਮੂਰਖ, ਚੋਰ, ਹਰਾਮਖੋਰ, ਜਾਬਰ, ਜ਼ਾਲਮ, ਹਤਿਆਰੇ, ਪਾਪੀ, ਝੂਠੇ, ਨਿੰਦਕ, ਮਲੋਛ ਆਦਿ ਵੀ ਤਾਂ ਕੁਦਰਤ ਦੀ ਬੇਅੰਤਤਾ ਦਾ ਹੀ ਹਿੱਸਾ ਹਨ ਜਿਹਨਾਂ ਨੂੰ ਨੈਤਿਕਤਾ ਦੇ ਹਿਸਾਬ ਨਾਲ ਅਸੀਂ ਨੀਚ ਜਾਂ ਬੁਰੇ ਵਿਚਾਰਦੇ ਜਾਂ ਖਿਆਲ ਕਰਦੇ ਹਾਂ:
ਅਸੰਖ ਮੂਰਖ ਅੰਧ ਘੋਰ॥
ਅਸੰਖ ਚੋਰ ਹਰਾਮਖੋਰ॥
ਅਸੰਖ ਅਮਰ ਕਰਿ ਜਾਹਿ ਜੋਰ॥
ਅਸੰਖ ਗਲਵਢ ਹਤਿਆ ਕਮਾਹਿ॥
ਅਸੰਖ ਪਾਪੀ ਪਾਪੁ ਕਰਿ ਜਾਹਿ॥
ਅਸੰਖ ਕੂੜਿਆਰ ਕੂੜੇ ਫਿਰਾਹਿ॥
ਅਸੰਖ ਮਲੇਛ ਮਲੁ ਭਖਿ ਖਾਹਿ॥
ਅਸੰਖ ਨਿੰਦਕ ਸਿਰਿ ਕਰਹਿ ਭਾਰੁ॥
ਨਾਨਕੁ ਨੀਚੁ ਕਹੈ ਵੀਚਾਰੁ॥ (4, ਜਪੁ, ਮ.1)
ਉਨ੍ਹੀਵੀਂ ਪਾਉੜੀ ਵਿਚ ਸਭ ਕਾਸੇ ਨੂੰ ਕੁਦਰਤਿ ਕਹਿ ਕੇ ਪਾਉੜੀ ਨੂੰ ਸਮਾਪਤ ਕਰਦੇ ਹੋਏ ਗੁਰੂ ਸਾਹਿਬ ਆਖਦੇ ਹਨ ਕਿ ਸ੍ਰਿਸ਼ਟੀ ਦਾ ਸਾਰਾ ਕੁਝ ਨਾਮ ਤੋਂ ਪੈਦਾ ਹੋਇਆ ਹੈ ਅਤੇ ਕੋਈ ਥਾਂ ਨਾਮ ਤੋਂ ਬਾਹਰਾ ਨਹੀਂ ਹੈ:
ਜੇਤਾ ਕੀਤਾ ਤੇਤਾ ਨਾਉ॥ ਵਿਣੁ ਨਾਵੈ ਨਾਹੀ ਕੋ ਥਾਉ॥
ਕੁਦਰਤਿ ਕਵਣ ਕਹਾ ਵੀਚਾਰੁ॥ ਵਾਰਿਆ ਨ ਜਾਵਾ ਏਕ ਵਾਰ॥
ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ॥ (4, ਜਪੁ, ਮ.1)
ਗੁਰੂ ਨਾਨਕ ਦੇ ਸ਼ਬਦਾਂ ਵਿਚ ਕੁਦਰਤ ਸਮੁੱਚੀ ਸ੍ਰਿਸ਼ਟੀ, ਇਸ ਦੇ ਸਾਰੇ ਅੰਗਾਂ, ਰੰਗਾਂ, ਢੰਗਾਂ, ਜੀਵਾਂ, ਧਰਤੀਆਂ, ਅਸਮਾਨਾਂ, ਵਰਤਾਰਿਆਂ, ਸਰਗਰਮੀਆਂ, ਅਨੁਭਵਾਂ, ਵਿਚਾਰਾਂ ਆਦਿ ਦੇ ਏਕਾਕ੍ਰਿਤ ਸਮੁੱਚ ਦੇ ਨਾਲ ਨਾਲ ਇਸ ਦੀ ਸਵੈ ਸਥਾਪਤ ਅਤੇ ਸਵੈ ਸੰਚਾਲਤ ਰਚਨਾਤਮਿਕ ਸ਼ਕਤੀ ਨੂੰ ਕਿਹਾ ਗਿਆ ਹੈ:
ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ ॥
ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ॥
ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵਿਚਾਰੁ॥
ਕੁਦਰਤਿ ਖਾਣਾ ਪੀਣਾ ਪੈਨ੍ਹਣੁ ਕੁਦਰਤਿ ਸਰਬ ਪਿਆਰੁ॥
ਕੁਦਰਤਿ ਜਾਤੀ ਜਿਨਸੀ ਰੰਗੀ ਕੁਦਰਤਿ ਜੀਅ ਜਹਾਨ॥
ਕੁਦਰਤਿ ਨੇਕੀਆ ਕੁਦਰਤਿ ਬਦੀਆ ਕੁਦਰਤਿ ਮਾਨੁ ਅਭਿਮਾਨੁ ॥
ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ ॥
ਸਭ ਤੇਰੀ ਕੁਦਰਤਿ ਤੂ ਕਾਦਿਰੁ ਕਰਤਾ ਪਾਕੀ ਨਾਈ ਪਾਕਿ॥
ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ ॥ (464, ਆਸਾ ਮ.1)
ਇੰਜ ਕੁਦਰਤ ਤਾਂ ਇਕ ਸੰਗਠਿਤ ਇਕਾਈ ਹੈ ਪਰ ਸਾਡੀ ਹਉਮੈ ਜਾਂ ਦੁਰਾਂਡੇ ਭਰੀ ਸੋਦ ਕਾਰਨ ਕੁਦਰਤ ਦਾ ਇਹ ਸਾਰਾ ਕੁਝ ਵਖਰਾ ਵੱਖਰਾ ਜਾਂ ਵੰਡਿਆ ਹੋਇਆ ਲਗਦਾ ਹੈ। ਨਾਮ ਨਾਲ ਇਹ ਸਾਰਾ ਕੁਝ ਏਕਤਾਮਈ ਸਹਿਹੋਂਦ ਵਿਚ ਬੱਝਾ ਹੋਣ ਦਾ ਅਹਿਸਾਸ ਹੁੰਦਾ ਹੈ। ਸ਼ਬਦ ਦੁਆਰਾ ਨਾਮ ਦੀ ਸਮਝ ਨਾਲ ਕੁਦਰਤ ਜਾਂ ਸ੍ਰਿਸ਼ਟੀ ਦੀ ਹੁਕਮ ਵਿਚ ਬੱਝੀ ਹੋਈ ਸਮੁੱਚੀ ਅਪਰ ਅਪਾਰਤਾ ਦੀ ਸੋਝੀ ਹੁੰਦੀ ਹੈ:
ਜਿਨਿ ਜਗੁ ਸਿਰਜਿ ਸਮਾਇਆ ਸੋ ਸਾਹਿਬੁ ਕੁਦਰਤਿ ਜਾਣੋਵਾ॥
ਸਚੜਾ ਦੂਰਿ ਨ ਭਾਲੀਐ ਘਟਿ ਘਟਿ ਸਬਦੁ ਪਛਾਣੋਵਾ॥
(581, ਵਡਹੰਸ ਮ.1)
ਕੁਦਰਤਿ ਦੇਖਿ ਰਹੇ ਮਨੁ ਮਾਨਿਆ ॥ ਗੁਰ ਸਬਦੀ ਸਭੁ ਬ੍ਰਹਮੁ ਪਛਾਨਿਆ ॥
ਨਾਨਕ ਆਤਮ ਰਾਮੁ ਸਬਾਇਆ ਗੁਰ ਸਤਿਗੁਰ ਅਲਖੁ ਲਖਾਇਆ॥
(1043, ਮਾਰੂ ਮ.1)
ਇਸ ਕੁਦਰਤ ਭਾਵ ਸ੍ਰਿਸ਼ਟੀ ਦੀ ਰਚਨਾ ਜਾਂ ਆਰੰਭਤਾ ਬਾਰੇ ਗੁਰੂ ਨਾਨਕ ਦਾ ਕਹਿਣਾ ਹੈ :
ਸੁੰਨ ਕਲਾ ਅਪਰੰਪਰਿ ਧਾਰੀ॥ ਆਪਿ ਨਿਰਾਲਮੁ ਅਪਰ ਅਪਾਰੀ॥
ਆਪੇ ਕੁਦਰਤਿ ਕਰਿ ਕਰਿ ਦੇਖੈ ਸੁੰਨਹੁ ਸੁੰਨੁ ਉਪਾਇਦਾ॥ (1037, ਮਾਰੂ ਮ.1)
ਸ੍ਰਿਸ਼ਟੀ ਦੀ ਉਤਪਤੀ ਤੋਂ ਬਾਅਦ ਧਰਤੀ ਉਪਰ ਜੀਵਨ ਦੇ ਰੌਣਕ ਮੇਲੇ ਦੀ ਆਰੰਭਤਾ, ਵਿਕਾਸ ਅਤੇ ਇਸ ਦੀ ਇਕਮਿਕਤਾ ਭਰੀ ਇਕਸੁਰਤਾ ਬਾਰੇ ਬਾਬੇ ਦਾ ਕਥਨ ਹੈ:
ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥
ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ॥
(19, ਸਿਰੀਰਾਗੁ ਮ.1)
ਜਦੋਂ ਪੰਦਰਵੀਂ ਸਦੀ ਦੇ ਅੰਤ ਅਤੇ ਸੋਹਲਵੀਂ ਸਦੀ ਦੇ ਆਰੰਭ ਵਿਚ ਪੱਛਮ ਵਿਚ ਕੁਦਰਤ ਦੇ ਵਰਤਾਰਿਆਂ ਤੇ ਭੇਦਾਂ ਨੂੰ ਜਾਨਣ ਲਈ 'ਵਿਗਿਆਨਕ ਢੰਗ ਅਪਣਾਏ ਜਾਣ ਲੱਗੇ ਸਨ, ਬਿਊਰੀ ਨੂੰ ਨਾਲੋ-ਨਾਲ ਪ੍ਰਯੋਗਸ਼ਾਲਾ ਦੇ ਤਜ਼ਰਬੇ ਦੀ ਕਸਵੱਟੀ ਤੇ ਪਰਖਿਆ ਜਾਣ ਲੱਗਾ ਸੀ. ਨਤੀਜੇ ਗਣਿਤ ਦੀ ਸਹਾਇਤਾ ਨਾਲ ਸੂਤਰਬੱਧ ਕੀਤੇ ਜਾਣ ਲੱਗੇ ਸਨ ਉਹ ਸਮੇਂ ਗੁਰੂ ਨਾਨਕ ਸਾਹਿਬ ਪੂਰਬ ਦੀ ਧਰਤੀ ਨੂੰ ਪੈਰੀਂ ਗਾਹੁੰਦੇ ਹੋਏ ਕੁਦਰਤ ਦੀ ਸੁੰਦਰਤਾ, ਬੇਅੰਤਤਾ, ਗਤੀਸ਼ੀਲਤਾ, ਸਜੀਵਤਾ, ਸਵੈ ਸੰਚਾਲਕਤਾ ਅਤੇ ਵੰਨਸੁਵੰਤਾ ਦੀ ਅੰਤਰੀਵ ਏਕਤਾ ਨੂੰ ਗਾ ਰਹੇ ਸਨ:
ਕੇਤੀਆ ਤੇਰੀਆ ਕੁਦਰਤੀ ਕੇਵਡ ਤੇਰੀ ਦਾਤਿ॥
ਕੇਤੇ ਤੇਰੇ ਜੀਅ ਜੰਤ ਸਿਫਤਿ ਕਰਹਿ ਦਿਨੁ ਰਾਤਿ॥
(18. ਸਿਰੀਰਾਗੁ ਮ.1)
ਆਪੇ ਵੇਖੈ ਸੁਣੇ ਆਪੇ ਹੀ ਕੁਦਰਤਿ ਕਰੇ ਜਹਾਨੋ॥
ਜੋ ਤਿਸੁ ਭਾਵੈ ਨਾਨਕਾ ਹੁਕਮੁ ਸੋਈ ਪਰਵਾਨੁ॥
(25, ਸਿਰੀ ਰਾਗੁ.1)
ਕੁਦਰਤਿ ਕਰਿ ਕੈ ਵਸਿਆ ਸੋਇ॥
ਵਖਤੁ ਵੀਚਾਰੇ ਸੁ ਬੰਦਾ ਹੋਇ॥
ਕੁਦਰਤਿ ਹੈ ਕੀਮਤਿ ਨਹੀ ਪਾਇ॥
ਜਾ ਕੀਮਤਿ ਪਾਇ ਤ ਕਹੀ ਨ ਜਾਇ॥
(84, ਸਿਰੀਰਾਗੁ ਮ.1)
ਤੁਧੁ ਸਿਰਜੀ ਮੇਦਨੀ ਦੁਖੁ ਸੁਖੁ ਦੇਵਣਹਾਰੋ॥
ਨਾਰੀ ਪੁਰਖ ਸਿਰਜਿਐ ਬਿਖੁ ਮਾਇਆ ਮੋਹੁ ਪਿਆਰੋ॥
ਖਾਣੀ ਬਾਣੀ ਤੇਰੀਆ ਦੇਹਿ ਜੀਆ ਆਧਾਰੋ॥
ਕੁਦਰਤਿ ਤਖਤੁ ਰਚਾਇਆ ਸਚਿ ਨਿਬੇੜਣਹਾਰੋ॥
(580, ਵਡਹੰਸੁ ਦਖਣੀ ਮ.1)
ਜਹ ਜਹ ਦੇਖਾ ਤਹ ਜੋਤਿ ਤੁਮਾਰੀ ਤੇਰਾ ਰੂਪੁ ਕਿਨੇਹਾ॥
ਇਕਤੁ ਰੂਪਿ ਫਿਰਹਿ ਪਰਛੰਨਾ ਕੋਇ ਨ ਕਿਸ ਹੀ ਜੇਹਾ ॥
(596, ਸੋਰਠਿ ਮ.1)
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ॥
ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥
(663, ਧਨਾਸਰੀ ਮ.1)
ਆਪੇ ਭਵਰਾ ਫੂਲ ਬੋਲਿ॥ ਆਪੇ ਸੰਗਤਿ ਮੀਤ ਮੇਲਿ॥
ਐਸੀ ਭਵਰਾ ਬਾਸੁ ਲੇ॥ ਤਰਵਰ ਫੂਲੇ ਬਨ ਹਰੇ॥
(1190, ਬਸੰਤੂ ਮ.1)
ਜਦ ਸਤਾਰਵੀਂ ਸਦੀ ਦੇ ਆਰੰਭ ਵਿਚ ਪੱਛਮ ਦੇ ਵਿਗਿਆਨ ਨੇ ਮਾਦੇ (ਪਦਾਰਥ), ਊਰਜਾ ਅਤੇ ਜਾਨ (ਪ੍ਰਾਣ) ਨੂੰ ਇੱਕ ਦੂਸਰੇ ਤੋਂ ਪੂਰੀ ਤਰ੍ਹਾਂ ਨਿਖੇੜ ਕੇ ਪੇਸ਼ ਕਰਨਾ ਸ਼ੁਰੂ ਕੀਤਾ ਤਾਂ ਕਾਰਟੇਜ਼ਨੀ ਨਿਖੇੜ ਕਾਰਨ ਸਭ ਚੀਜ਼ਾਂ ਬੇਜਾਨ ਅਤੇ ਵਿਯੋਗਿਤ ਨਜ਼ਰ ਆਉਣੀਆਂ ਸ਼ੁਰੂ ਹੋਣ ਲੱਗੀਆਂ। ਇਸ ਪੱਛਮੀ ਜਾਂ ਵਿਗਿਆਨਕ ਦ੍ਰਿਸ਼ਟੀ ਨੇ ਕੁਦਰਤ (ਸ੍ਰਿਸ਼ਟੀ) ਦੀ ਹਰ ਰਚਨਾ ਨੂੰ ਇਕ ਬੇਜਾਨ ਵਸਤੂ ਜਾਂ ਗਣਿਤ ਦੇ ਇਕ ਸੁਤੰਤਰ ਅੰਕ ਵਾਂਗ ਤਸੱਵਰ ਕਰਨਾ ਸ਼ੁਰੂ ਕੀਤਾ ਅਤੇ ਪੂਰੀ ਸ੍ਰਿਸ਼ਟੀ ਨੂੰ ਇਹਨਾਂ ਵਸਤਾਂ / ਅੰਕਾਂ ਦਾ ਜੋੜ। ਅਜਿਹੀ ਮਕਾਨਕੀ ਸਮਝ ਹੀ ਸਤਾਰਵੀਂ ਸਦੀ ਦੇ ਅੱਧ ਵਿਚ ਨਿਊਟਨ ਦੀ ਕਲਾਸੀਕਲ ਮਕੈਨਿਕਸ ਦਾ ਅਧਾਰ ਬਣੀ। ਇਸ ਸਤਾਰਵੀਂ ਸਦੀ ਦੇ ਆਰੰਭ ਵਿਚ ਹੀ ਇਧਰ ਗੁਰੂ ਨਾਨਕ ਦੀ ਬਾਣੀ ਉਹਨਾਂ ਦੇ ਲੜੀਵਾਰ ਚਾਰ ਉਤਰਾਧਿਕਾਰੀ ਨਾਨਕ ਸਾਇਰਾਂ" ਅਤੇ ਹੋਰ ਭਗਤਾਂ ਮਹਾਂਪੁਰਖਾਂ ਦੀ ਬਾਣੀ ਸਮੇਤ ਆਦਿ ਸ੍ਰੀ ਗਰੰਥ ਸਹਿਬ ਦੇ ਰੂਪ ਵਿਚ ਸੰਪਾਦਤ ਹੋ ਰਹੀ ਸੀ। ਇਸ ਬਾਣੀ ਰਾਹੀਂ ਕੁਦਰਤ ਦੀ ਮਹਾਨਤਾ, ਵਿਸ਼ਾਲਤਾ, ਪਾਲਣਹਾਰਤਾ, ਇਕਮਿਕਤਾ ਅਤੇ ਇਕਸੁਰਤਾ ਪ੍ਰਤੀ ਬਲਿਹਾਰਤਾ ਦੇ ਸੁਰ ਛਿੜੇ। ਕੁਦਰਤ ਨੂੰ ਕਰਤੇ ਦੀ ਖੇਡ ਮੰਨਿਆਂ ਅਤੇ ਇਸ ਨੂੰ ਕਰਤੇ ਦਾ ਹੁਕਮ, ਕਰਤੇ ਦਾ ਪ੍ਰਗਟਾਅ ਅਤੇ ਕਰਤੇ ਦਾ ਆਪਾ ਵੀ ਕਿਹਾ ਗਿਆ:
ਤੁਧੁ ਸੰਸਾਰੁ ਉਪਾਇਆ॥ ਸਿਰੇ ਸਿਰਿ ਧੰਧੇ ਲਾਇਆ॥
ਵੇਖਹਿ ਕੀਤਾ ਆਪਣਾ ਕਰਿ ਕੁਦਰਤਿ ਪਾਸਾ ਢਾਲਿ ਜੀਉ॥
(71, ਸਿਰੀਰਾਗੁ, ਮ.1)
ਆਪੇ ਕੁਦਰਤਿ ਸਾਜਿ ਕੈ ਆਪੇ ਕਰੇ ਬੀਚਾਰੁ॥
ਇਕਿ ਖੋਟੇ ਇਕਿ ਖਰੇ ਆਪੇ ਪਰਖਣਹਾਰੁ॥ (143, ਮਾਝ ਮ.1)
ਕਹਣਾ ਹੈ ਕਿਛੁ ਕਹਣੁ ਨ ਜਾਇ॥
ਤਉ ਕੁਦਰਤਿ ਕੀਮਤਿ ਨਹੀ ਪਾਇ॥ (151. ਗਉੜੀ ਮ.1)
ਆਪੀਨ੍ਹੈ ਆਪੁ ਸਾਜਿਓ ਆਪੀਨ੍ਹੈ ਰਚਿਓ ਨਾਉ॥
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥
(463, ਆਸਾ ਮ.1)
ਸਚੀ ਤੇਰੀ ਸਿਫਤਿ ਸਚੀ ਸਾਲਾਹ॥
ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ॥ (463, ਆਸਾ ਮ.1)
ਜੋ ਦੀਸੈ ਸੋ ਆਪੇ ਆਪਿ॥
ਆਪਿ ਉਪਾਇ ਆਪੇ ਘਟ ਥਾਪਿ॥ (931, ਰਾਮਕਲੀ ਦਖਣੀ ਮ.1)
ਆਪੇ ਕੁਦਰਤਿ ਕਰੇ ਸਾਜਿ॥ ਸਚੁ ਆਪਿ ਨਿਬੇੜੇ ਰਾਜੁ ਰਾਜਿ॥
(1170, ਬਸੰਤੁ ਮ.1)
ਨਿਊਟਨ ਵਲੋਂ ਬ੍ਰਹਿਮੰਡੀ ਪਿੰਡਾਂ ਦੀ ਉਤਪਤੀ ਸੰਬੰਧੀ ਦਿੱਤੇ ਵਿਚਾਰ ਤੋਂ ਮਗਰੋਂ ਬ੍ਰਹਿਮੰਡ ਨੂੰ ਅਟੱਲ ਅਤੇ ਅਚੱਲ ਸਪੇਸ ਵਜੋਂ ਤਸਲੀਮ ਕੀਤਾ ਜਾਣ ਲੱਗਾ। ਹਰ ਕੁਦਰਤੀ ਤਬਦੀਲੀ ਨੂੰ ਕੇਵਲ ਕਿਸੇ ਬਾਹਰੀ
ਇਸ 'ਅਧੁਨਿਕ' ਜਾਂ 'ਵਿਗਿਆਨਕ ਸੋਚ ਨੇ ਅਜਿਹੀ ਸਨਅਤੀ ਸਰਗਰਮੀ ਨੂੰ ਜਨਮ ਦਿੱਤਾ ਜਿਸ ਵਿਚ ਸੇਵਾ, ਤਿਆਗ, ਆਜ਼ਾਦੀ,
ਸ਼ੁਕਰ ਦੀ ਗੱਲ ਇਹ ਹੈ ਕਿ ਕਾਰਟੇਜ਼ਨੀ ਨਿਖੇੜਵਾਦ ਅਤੇ ਕਲਾਸੀਕਲ ਮਕੈਨਿਕਸ ਦੀਆਂ ਧਾਰਨਾਵਾਂ ਨੂੰ ਵਿਗਿਆਨ ਦੇ ਖੇਤਰ ਵਿਚ ਵੀਹਵੀਂ ਸਦੀ ਦੇ ਆਰੰਭ ਵਿਚ ਠੱਲ ਪੈਣੀ ਸ਼ੁਰੂ ਹੋ ਗਈ ਜਦ ਆਇਨਸਟਾਈਨ ਨੇ ਐਲਾਨ ਕੀਤਾ ਕਿ ਮਾਦਾ (ਪਦਾਰਥ) ਅਤੇ ਊਰਜਾ (ਸ਼ਕਤੀ) ਅਸਲੋਂ ਹੀ ਵੱਖਰੀਆਂ ਵੱਖਰੀਆਂ ਖੇਡਾਂ ਨਹੀਂ ਸਗੋਂ ਊਰਜਾ ਮਾਦੇ ਵਿਚ ਵਟ ਸਕਦੀ ਹੈ ਮਾਦਾ ਊਰਜਾ ਵਿਚ ਵਲੀਨ ਹੋ ਸਕਦਾ ਹੈ। ਐਕਸ-ਰੇਅਜ਼ ਦੀ ਪਛਾਣ ਅਤੇ ਰੇਡੀਓ ਐਕਟਿਵਟੀ ਦੇ ਗਿਆਨ ਨੇ ਵੀ ਸਿੱਧ ਕੀਤਾ ਕਿ ਮਾਦਾ ਅਮਰ ਨਹੀਂ ਹੈ, ਇਹ ਊਰਜਾ ਵਿਚ ਤਬਦੀਲ ਹੁੰਦਾ ਹੈ ਅਤੇ ਜਿਹਨਾਂ ਨੂੰ ਮੂਲ ਤੱਤ (Elements) ਕਿਹਾ ਜਾਂਦਾ ਹੈ ਉਹ ਵੀ ਦੂਸਰੇ ਤੱਤਾਂ ਵਿਚ ਵਟ ਸਕਦੇ ਹਨ। ਇਸ ਤਰ੍ਹਾਂ ਵਿਗਿਆਨ ਆਪਣੇ ਕਾਰਟੇਜ਼ਨੀ ਨਿਖੇੜਵਾਦੀ ਖਾਸੇ ਅਤੇ ਨਿਊਟਨ ਦੀ ਕਲਾਸੀਕਲ ਮਕੈਨਿਕਸ
ਵਾਲੇ ਆਧਾਰ ਤੋਂ ਵਿਥ ਸਥਾਪਤ ਕਰਦਾ ਹੈ ਅਤੇ ਇਸ ਦੀ ਸੁਰ ਗੁਰੂ ਨਾਨਕ ਬਾਣੀ ਦੀਆਂ ਅੰਤਰ ਦ੍ਰਿਸ਼ਟੀਆਂ ਨਾਲ ਨਾਲ ਆ ਮਿਲਣ ਲੱਗੇ:
ਢਢੈ ਢਾਹਿ ਉਸਾਰੈ ਆਪੇ ਜਿਉ ਤਿਸੁ ਭਾਵੈ ਤਿਵੈ ਕਰੇ॥
(433, ਆਸਾ ਮ.1)
ਆਪੇ ਦੇਖਿ ਦਿਖਾਵੈ ਆਪੇ॥ ਆਪੇ ਥਾਪਿ ਉਥਾਪੇ ਆਪੇ॥
ਆਪੇ ਜੋੜਿ ਵਿਛੋੜੇ ਕਰਤਾ ਆਪੇ ਮਾਰਿ ਜੀਵਾਇਦਾ॥
(1034, ਮਾਰੂ ਦੱਖਣੀ ਮ.1)
ਨਿਊਟਨ ਦੇ ਗਰੂਤਾ ਅਤੇ ਗਤੀ ਦੇ ਨਿਯਮਾਂ ਦੀ ਪ੍ਰਮਾਣੂੰ (ਪਦਾਰਥ) ਦੀ ਅੰਦਰੂਨੀ ਬਣਤਰ ਅਤੇ ਵਿਹਾਰ ਤੱਕ ਪਹੁੰਚ ਨਹੀਂ ਸੀ। ਵੀਹਵੀਂ ਸਦੀ ਵਿਚ ਵਿਗਿਆਨ ਇਸ ਦਿਸ਼ਾ ਵੱਲ ਕਦਮ ਪੁੱਟਣ ਲੱਗਾ। ਰੁਥਰਫੋਰਡ ਦੇ ਪ੍ਰਯੋਗਾਂ ਨੇ ਸਿੱਧ ਕੀਤਾ ਕਿ ਤੱਤ ਦੀ ਸਭ ਤੋਂ ਛੋਟੀ ਇਕਾਈ ਪ੍ਰਮਾਣੂੰ ਦੇ ਕੇਂਦਰ ਵਿਚ ਭਾਰੀ ਨਿਊਕਲੀਅਸ ਹੁੰਦਾ ਹੈ ਜਿਸ ਦੇ ਦੁਆਲੇ ਹਲਕੇ ਇਲੈਕਟਨ ਉਸੇ ਤਰ੍ਹਾਂ ਘੇਰਿਆਂ ਵਿਚ ਗਤੀਸ਼ੀਲ ਹਨ ਜਿਵੇਂ ਸੂਰਜ ਦੁਆਲੇ ਗ੍ਰਹਿ ਘੁੰਮਦੇ ਹਨ:
ਜੋ ਬ੍ਰਹਿਮੰਡਿ ਖੰਡਿ ਸੋ ਜਾਣਹੁ ॥ ਗੁਰਮੁਖਿ ਬੂਝਹੁ ਸਬਦਿ ਪਛਾਣਹੁ ॥
ਘਟਿ ਘਟਿ ਭੋਗੇ ਭੋਗਣਹਾਰਾ ਰਹੈ ਅਤੀਤੁ ਸਬਾਇਆ॥
(1041, ਮਾਰੂ ਮ.1)
ਫਿਰ ਪਤਾ ਲੱਗਾ ਕਿ ਨਿਊਕਲੀਅਸ ਦੋ ਤਰ੍ਹਾਂ ਦੇ ਕਣਾਂ (ਪਰੋਟਾਨ ਅਤੇ ਨਿਊਟ੍ਰਾਨ) ਦੀ ਬਣੀ ਹੋਈ ਹੈ ਅਤੇ ਇੰਜ ਪ੍ਰਮਾਣੂੰ ਕੁੱਲ ਤਿੰਨ ਕਿਸਮ ਦੇ ਮੂਲ ਕਣਾਂ ਦਾ ਬਣਿਆ ਹੋਇਆ ਹੈ। ਇਹ ਸਮਝ 1930 ਤੱਕ ਹੀ ਕਾਇਮ ਰਹੀ। 1935 ਤੱਕ 6 ਕਿਸਮ ਦੇ ਮੂਲ ਕਣਾਂ ਦੀ ਪਛਾਣ ਕਰ
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥ (5, ਜਪੁ, ਮ.1)
ਵਿਰਲੇ ਕਉ ਗੁਰਿ ਸਬਦੁ ਸੁਣਾਇਆ॥
ਕਰਿ ਕਰਿ ਦੇਖੈ ਹੁਕਮੁ ਸਮਾਇਆ॥
ਖੰਡ ਬ੍ਰਹਮੰਡ ਪਾਤਾਲ ਅਤੇ ਗੁਪਤਹੁ ਪਰਗਟੀ ਆਇਦਾ॥
(1036, ਮਾਰੂ ਮ.1)
ਪ੍ਰਮਾਣੂ ਦੇ ਅੰਦਰ ਘੁੰਮਣ ਵਾਲੇ ਇਲੈਕਟ੍ਰੋਨ ਦਾ ਵਤੀਰਾ ਸਥਾਈ ਜਾਂ ਇਕ ਸਾਰ ਨਹੀਂ ਰਹਿੰਦਾ, ਇਹ ਕਦੀ ਮਾਦੀ ਕਣ ਵਾਂਗ ਹੁੰਦਾ ਹੈ ਅਤੇ ਕਦੀ ਊਰਜਾਈ ਤਰੰਗ ਵਾਂਗ। ਕੁਅੰਟਮ ਬਿਊਰੀ ਮੁਤਾਬਕ ਇਲੈਕਟ੍ਰੋਨ ਦਾ ਇਹ ਦੋਹਰਾ ਵਰਤਾਰਾ ਦੇਖਣ ਵਾਲੇ ਦੀ ਦ੍ਰਿਸ਼ਟੀ ਤੇ ਹੀ ਨਿਰਭਰ ਕਰਦਾ ਹੈ ਭਾਵ ਕਾਰਜ ਅਤੇ ਦਰਸ਼ਕ ਨੂੰ ਨਿਖੇੜਨਾ ਅਸੰਭਵ ਹੈ।ਇਸ ਤਰ੍ਹਾਂ ਵਿਗਿਆਨਕ ਤਰਕ ਪਦਾਰਥ ਦੀ ਅਮਰ ਹੋਂਦ ਦੀ ਬਜਾਏ 'ਵਾਪਰਨ ਵਾਲੇ' ਅਤੇ 'ਦੇਖਣ ਵਾਲੇ' ਦਰਮਿਆਨ ਏਕਤਾ ਦੀ ਅਮਰਤਾ ਨੂੰ ਸਮਝ ਲੈਂਦਾ ਹੈ। ਕਰਤਾ, ਕਿਰਤ ਅਤੇ ਦਰਸ਼ਕ ਵੱਖੋ ਵੱਖਰੇ ਨਹੀ ਰਹਿੰਦੇ ਜਿਵੇਂ ਕਿ ਬਾਬੇ ਦੀ ਬਾਣੀ ਨੇ ਬਾਤ ਪਾਈ ਸੀ:
ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ॥ (6, ਜਪੁ, ਮ.1)
ਕਰਿ ਕਰਿ ਵੇਖੈ ਸਿਰਜਣਹਾਰੁ॥ ਨਾਨਕ ਸਚੇ ਕੀ ਸਾਚੀ ਕਾਰ ॥ (7, ਜਪੁ, ਮ.1)
ਆਪੇ ਸਬਦੁ ਆਪੇ ਨੀਸਾਨੁ॥ ਆਪੇ ਸੁਰਤਾ ਆਪੇ ਜਾਨੁ ॥
ਆਪੇ ਕਰਿ ਕਰਿ ਵੇਖੈ ਤਾਣੁ॥ ਤੂ ਦਾਤਾ ਨਾਮੁ ਪਰਵਾਣੁ॥
(795, ਬਿਲਵਾਲ ਮ.1)
ਅਮਾਵਸਿਆ ਚੰਦੁ ਗੁਪਤੁ ਗੈਣਾਰਿ ॥
ਬੂਝਹੁ ਗਿਆਨੀ ਸਬਦੁ ਬੀਚਾਰਿ ॥
ਸਸੀਅਰੁ ਗਗਨਿ ਜੋਤਿ ਤਿਹੁ ਲੋਈ॥
ਕਰਿ ਕਰਿ ਵੇਖੈ ਕਰਤਾ ਸੋਈ॥
(840, ਬਿਲਵਾਲ ਮ.1)
ਤੂ ਕਰਿ ਕਰਿ ਦੇਖਹਿ ਕਰਣਹਾਰੁ॥
ਜੋਤਿ ਜੀਅ ਅਸੰਖ ਦੇਇ ਅਧਾਰੁ॥ (1190, ਬਸੰਤੁ ਮ.1)
ਆਇਨਸਟਾਈਨ ਮੁਤਾਬਕ ਪ੍ਰਮਾਣੂ ਅੰਦਰਲੇ ਕਿਸੇ ਕਣ ਦੀ ਮੌਜੂਦਗੀ, ਸਥਿਤੀ, ਗਤੀ, ਅਤੇ ਊਰਜਾ ਆਦਿ ਨੂੰ ਦੂਸਰੇ ਕਣਾਂ ਤੋਂ ਵੀ ਵਖਰਿਆ ਕੇ ਦੇਖਣ ਜਾਂ ਗਿਣਨ-ਮਿਣਨ ਬਾਰੇ ਸੋਚਿਆ ਨਹੀਂ ਜਾ ਸਕਦਾ। ਇਸ ਤਰ੍ਹਾਂ ਵਿਗਿਆਨ ਗੁਰ ਨਾਨਕ ਬਾਣੀ ਦੀ ਕੁਦਰਤ ਪ੍ਰਤੀ ਸਮਝ ਦਾ ਧਾਰਨੀ ਬਣਦਾ ਹੈ ਜਿਸ ਮੁਤਾਬਕ ਪੂਰੀ ਸ੍ਰਿਸ਼ਟੀ ਵੱਖ ਵੱਖ, ਵਸਤਾਂ, ਜੀਵਾਂ, ਧਰਤੀਆਂ, ਅਸਮਾਨਾਂ, ਸ਼ਕਤੀਆਂ, ਵਰਤਾਰਿਆਂ,
ਸਭ ਤੇਰੀ ਕੁਦਰਤਿ ਤੂ ਸਿਰਿ ਸਿਰਿ ਦਾਤਾ
ਸਭੁ ਤੇਰੋ ਕਾਰਣੁ ਕੀਨਾ ਹੇ॥ (1028, ਮਾਰੂ ਮ.1)
ਕੁਦਰਤਿ ਕਰਨੈਹਾਰ ਅਪਾਰਾ। ਕੀਤੇ ਕਾ ਨਾਹੀ ਕਿਹੁ ਚਾਰਾ॥
ਜੀਅ ਉਪਾਇ ਰਿਜਕੁ ਦੇ ਆਪੇ ਸਿਰਿ ਸਿਰਿ ਹੁਕਮੁ ਚਲਾਇਆ॥
(1042, ਮਾਰੂ ਮ.1)
ਅੰਤਰ-ਸੰਬੰਧਤ ਜੀਵਨ ਬੁਣਤੀ ਵਿਚ ਕਿਸੇ ਵੀ ਜੀਵ ਦੀ ਦੂਸਰੇ ਸਭ ਜੀਵਾਂ ਬਗੈਰ ਹੋਂਦ ਸੰਭਵ ਨਹੀਂ ਹੈ। ਅੱਗੋਂ ਸਾਰੇ ਜੀਵਾਂ ਦੇ ਭੋਜਨ ਦਾ ਮੂਲ ਸਰੋਤ ਬਨਸਪਤੀ ਹੈ। ਇਹਨਾਂ ਦੇ ਸਾਹਾਂ ਲਈ ਲੋੜੀਂਦੀ ਸਾਰੀ ਦੀ ਸਾਰੀ ਆਕਸੀਜਨ ਵੀ ਇਨ੍ਹਾਂ ਰੁੱਖਾ ਵੇਲਾਂ ਬੂਟਿਆਂ ਰਾਂਹੀਂ ਪੈਦਾ ਕੀਤੀ ਜਾ ਰਹੀ ਹੈ। ਬਨਸਪਤੀ ਦੇ ਨਸ਼ਟ ਹੋਣ ਨਾਲ ਧਰਤੀ ਦਾ ਸਮੁੱਚਾ ਜੀਵਨ ਸੰਤੁਲਨ ਵਿਗੜ ਜਾਂਦਾ ਹੈ। ਰੁੱਖ ਤੋਂ ਜੀਵਾਂ ਦੀਆਂ ਕੇਵਲ ਖੁਰਾਕੀ ਅਤੇ ਸੁਆਸੀ ਲੋੜਾਂ ਹੀ ਪੂਰੀਆਂ ਨਹੀਂ ਹੁੰਦੀਆਂ ਸਗੋਂ ਇਹ ਜੀਵਾਂ ਦੇ ਤਨਾਂ ਮਨਾਂ ਨੂੰ ਠੰਡਕ ਪਹੁੰਚਾਉਣ ਲਈ ਲੋੜੀਂਦੇ ਆਰਾਮ ਘਰਾਂ ਦੇ ਰੂਪ ਵਿਚ ਵੀ ਸਥਾਪਤ ਹਨ:
ਜਾ ਕੇ ਰੁਖ ਬਿਰਖ ਆਰਾਉ॥ ਜੇਹੀ ਧਾਤੁ ਤੇਹਾ ਤਿਨ ਨਾਉ॥
ਫੁਲੁ ਭਾਉ ਫਲੁ ਲਿਖਿਆ ਪਾਇ॥ ਆਪਿ ਬੀਜਿ ਆਪੇ ਹੀ ਖਾਇ॥
(25, ਸਿਰੀਰਾਗੁ ਮ.1)
ਹੁਣ ਤੱਕ ਅਸੀਂ ਦੇਖਿਆ ਹੈ ਕਿ ਗੁਰੂ ਨਾਨਕ ਅਨੁਸਾਰ
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ (8, ਸਲੋਕੁ)
ਪੱਛਮੀ ਜਾਂ 'ਵਿਕਸਤ ਦੇਸ਼ਾਂ ਨੇ ਆਪਣੀ ਧਰਤੀ ਨੂੰ ਹਰਾ ਭਰਾ ਰੱਖਣਾ ਆਪਣੇ ਜ਼ਰੂਰੀ ਕੰਮਾਂ ਵਿਚ ਸ਼ਾਮਲ ਕੀਤਾ ਹੈ। ਵਾਤਾਵਰਣ ਦੀ ਸੁਰੱਖਿਆ ਨੂੰ ਹਰ ਤਰ੍ਹਾਂ ਦੇ ਵਿਕਾਸ ਨਾਲੋਂ ਜ਼ਿਆਦਾ ਜ਼ਰੂਰੀ ਸਮਿਝਆ ਜਾਂਦਾ ਹੈ। ਉਹਨਾਂ ਆਪਣੇ ਮਰ ਚੁੱਕੇ ਦਰਿਆਵਾਂ ਅਤੇ ਝੀਲਾਂ ਨੂੰ ਪੁਨਰ ਸੁਰਜੀਤ ਕਰ ਲਿਆ ਹੈ। ਗੁਰੂ ਨਾਨਕ ਨੂੰ ਸਾਡੇ ਪੱਥਰ ਚੱਟ ਕੇ ਮੁੜਨ ਦੀ ਉਡੀਕ ਹੈ।ਅਸੀਂ ਅਜੇ ਗੁਰੂ ਨਾਨਕ ਨੂੰ ਸੁਣਨਾ, ਸਮਝਣਾ ਅਤੇ ਮੰਨਣਾ ਸ਼ੁਰੂ ਕਰਨਾ ਹੈ।
ਦਰੀਆਵਾ ਸਿਉ ਦੋਸਤੀ
ਸਾਡਾ ਸਰੀਰ ਇਸ ਅੰਦਰ ਲਗਾਤਾਰ ਚੱਲਦੇ ਸਾਫ਼ ਲਹੂ ਦੇ ਵਹਾਅ ਨਾਲ ਜਿੰਦਾ ਰਹਿੰਦਾ ਹੈ। ਧਰਤੀ ਪਾਣੀ ਦੇ ਵਹਾਅ ਕਰਕੇ ਜਿਉਂਦੀ ਹੈ। ਧਰਤੀ 'ਤੇ ਜੀਵਨ ਪਾਣੀ ਕਰਕੇ ਹੈ। ਇਸ 'ਤੇ ਵਗਦੇ ਦਰਿਆ ਬਿਲਕੁਲ ਉਵੇਂ ਹਨ ਜਿਵੇਂ ਸਾਡੇ ਸਰੀਰ ਵਿਚ ਲਹੂ ਦੀਆਂ ਨਾੜਾਂ। ਖੂਨ ਵਿਚ ਜ਼ਹਿਰ ਰਲਣ ਨਾਲ ਮਨੁੱਖ ਜਿੰਦਾ ਨਹੀਂ ਰਹਿ ਸਕਦਾ। ਦਰਿਆਵਾਂ ਦੇ ਜ਼ਹਿਰੀਲੇ ਹੋ ਜਾਣ ਨਾਲ ਧਰਤੀ 'ਤੇ ਜੀਵਨ ਨਹੀਂ ਬਚ ਸਕਦਾ। ਸਾਰੀਆਂ ਮਨੁੱਖੀ ਸਭਿਅਤਾਵਾਂ ਦਾ ਜਨਮ ਦਰਿਆਵਾਂ ਕਿਨਾਰੇ ਹੋਇਆ। ਸਾਰੇ ਪ੍ਰਾਚੀਨ ਨਗਰ ਦਰਿਆਵਾਂ ਕਿਨਾਰੇ ਵਸੇ। ਦੇਸ ਪੰਜਾਬ ਦਾ ਤਾਂ ਨਾਂ ਹੀ ਇਥੇ ਵਗਦੇ ਪੰਜ ਦਰਿਆਵਾਂ ਕਰਕੇ ਪਿਆ। ਇਸ ਦੀਆਂ ਕੁਦਰਤੀ ਅਤੇ ਭੂਗੋਲਕ ਸੀਮਾਵਾਂ ਵੀ ਸਿੰਧ ਅਤੇ ਯਮੁਨਾ ਦਰਿਆ ਹਨ। ਇੰਜ ਇਹਨਾਂ ਸੱਤਾਂ ਦਰਿਆਵਾਂ ਕਰਕੇ ਕਦੀ ਇਸ ਦਾ ਨਾਂ ਸਪਤ ਸਿੰਧੂ ਸੀ। ਸਤਲੁਜ ਅਤੇ ਬਿਆਸ ਦੋ ਦਰਿਆਵਾਂ ਦੇ ਵਿਚਕਾਰਲੇ ਖਿੱਤੇ ਨੂੰ ਦੋਆਬਾ (ਦੋ ਦਰਿਆਵਾਂ ਵਾਲਾ) ਅਤੇ ਬਿਆਸ ਅਤੇ ਰਾਵੀ ਵਿਚਲੇ ਇਲਾਕੇ ਨੂੰ ਮਾਝਾ (ਵਿਚਕਾਰਲਾ) ਕਿਹਾ ਜਾਣ ਲੱਗਾ। ਹੀਰ ਰਾਂਝਾ, ਸੱਸੀ ਪੁੰਨੂ, ਸੋਹਣੀ ਮਹੀਵਾਲ ਵਰਗੀਆਂ ਪੰਜਾਬ ਦੀਆਂ ਅਮਰ ਪ੍ਰੇਮ ਕਥਾਵਾਂ ਦਾ ਜਨਮ ਦਰਿਆਵਾਂ ਕਾਰਨ ਅਤੇ ਕਿਨਾਰੇ ਹੋਇਆ। ਗੁਰਬਾਣੀ ਅਤੇ ਸਾਡੇ ਇਤਿਹਾਸ ਵਿਚ ਥਾਂ ਪੁਰ ਥਾਂ ਦਰਿਆਵਾਂ ਦਾ ਜਿਕਰ ਅਤੇ ਹਵਾਲਾ ਮਿਲਦਾ ਹੈ।
ਬਾਬਾ ਫ਼ਰੀਦ ਨੇ ਜਵਾਨੀ ਪਹਿਰੇ ਦੂਰ ਦੂਰ ਤੱਕ ਪੈਦਲ ਭਰਮਣ ਕੀਤੇ। ਸੂਫੀਆਂ ਦੇ ਚਿਸ਼ਤੀਆ ਸਿਲਸਿਲੇ ਦੇ ਮੁਖੀ ਬਣਨ ਮਗਰੋਂ ਆਪ
ਲੰਮੀ ਲੰਮੀ ਨਦੀ ਵਹੈ ਕੰਧੀ ਕੇਰੈ ਹੇਤਿ॥ (1382, ਫ਼ਰੀਦ ਜੀ)
ਫਰੀਦਾ ਮਉਤੈ ਦਾ ਬੰਨਾ ਏਵੈ ਦਿਸੈ ਜਿਉ ਦਰੀਆਵੈ ਢਾਹਾ॥
(1383, ਫ਼ਰੀਦ ਜੀ)
ਫਰੀਦਾ ਦਰੀਆਵੈ ਕੰਨ੍ਹੈ ਬਗੁਲਾ ਬੈਠਾ ਕੇਲ ਕਰੇ॥
(1383, ਫ਼ਰੀਦ ਜੀ)
ਵਧਿ ਥੀਵਹਿ ਦਰੀਆਉ ਟੁਟਿ ਨ ਫੁਟਿ ਨ ਥੀਵਹਿ ਵਾਹੜਾ ॥
(1384, ਫ਼ਰੀਦ ਜੀ)
ਗੁਰੂ ਨਾਨਕ ਨੇ ਇਕ ਓਅੰਕਾਰ ਦੇ ਸੰਦੇਸ਼ ਦਾ ਪ੍ਰਸਾਰ ਵੇਈਂ ਨਦੀ ਕਿਨਾਰਿਓਂ ਆਰੰਭ ਕੀਤਾ। ਉਹਨਾਂ ਦੀਆਂ ਹਰਿਦੁਆਰ, ਕਾਸ਼ੀ, ਪਟਨਾ ਆਦਿ ਸਥਾਨਾਂ ਦੀਆਂ ਗੋਸ਼ਟਾਂ ਗੰਗਾ ਕਿਨਾਰੇ ਹੋਈਆਂ। ਫਲਗੂ ਨਦੀ ਕਿਨਾਰੇ ਗਯਾ ਦੇ ਪੰਡਿਆਂ ਨਾਲ ਵਾਰਤਾਲਾਪ ਹੋਈ। ਗੁਰੂ ਨਾਨਕ ਨੇ ਰਾਮਾਨੰਦ ਜੀ, ਕਬੀਰ ਜੀ, ਰਵਿਦਾਸ ਜੀ, ਸੈਣ ਜੀ ਆਦਿ ਬਾਣੀਕਾਰਾਂ ਦੀ ਬਾਣੀ ਗੰਗਾ ਕਿਨਾਰੇ ਵਸੇ ਕਾਸ਼ੀ (ਬਨਾਰਸ) ਵਿਖੇ ਸਥਾਪਤ ਗਿਆਨ ਅਤੇ ਚਿੰਤਨ ਦੇ ਕੇਂਦਰਾਂ ਤੋਂ ਪ੍ਰਾਪਤ ਕੀਤੀ। ਸਤਲੁਜ ਕੰਢੇ ਵਸੇ ਅਯੋਧਨ ਨਗਰ ਤੋਂ ਬਾਬਾ ਫ਼ਰੀਦ ਜੀ ਦੀ ਬਾਣੀ ਹਾਸਲ ਕੀਤੀ। ਦੇਸ਼ ਦੇ ਲਗਪਗ ਸਾਰੇ ਛੋਟੇ ਵੱਡੇ ਦਰਿਆਵਾਂ ਨੂੰ ਗੁਰੂ ਨਾਨਕ ਦੀ ਚਰਨ ਛੋਹ ਪ੍ਰਾਪਤ ਹੈ। ਸਾਡੇ ਸ਼ਹਿਰ (ਲੁਧਿਆਣ) ਦੇ ਬੁੱਢਾ ਦਰਿਆ ਕਿਨਾਰੇ ਉਹਨਾਂ ਦੀ ਆਮਦ ਨੂੰ ਯਾਦ ਕਰਾਉਂਦਾ ਗੁਰਦੁਆਰਾ ਗਊ ਘਾਟ ਬਣਿਆਂ ਹੋਇਆ ਹੈ। ਚਾਰ
ਕੇਤਾ ਤਾਣੁ ਸੁਆਲਿਹੁ ਰੂਪੁ ॥ ਕੇਤੀ ਦਾਤਿ ਜਾਣੈ ਕੌਣੁ ਕੂਤੁ॥
ਕੀਤਾ ਪਸਾਉ ਏਕੋ ਕਵਾਉ॥ ਤਿਸ ਤੇ ਹੋਏ ਲਖ ਦਰੀਆਉ॥
(3, ਮ. 1)
ਭੈ ਵਿਚਿ ਪਵਣੁ ਵਹੈ ਸਦਵਾਉ॥
ਭੈ ਵਿਚਿ ਚਲਹਿ ਲਖ ਦਰੀਆਉ॥
(464, ਮ. 1)
ਆਪ ਨੇ ਕਈ ਵਾਰ ਦਰਿਆ ਦੇ ਬਿੰਬ ਨੂੰ ਈਸ਼ਵਰ ਅਤੇ ਗੁਰੂ ਦੀ ਉਪਮਾ ਦੇ ਪ੍ਰਤੀਕ ਵਜੋਂ ਸਥਾਪਤ ਕੀਤਾ ਹੈ:
ਤੂ ਦਰੀਆਉ ਦਾਨਾ ਬੀਨਾ ਮੈ ਮਛੁਲੀ ਕੈਸੇ ਅੰਤੁ ਲਹਾ॥
(25, ਮ. 1)
ਮਨ ਕਮੀਨ ਕਮਤਰੀਨ ਤੂ ਦਰੀਆਉ ਖੁਦਾਇਆ॥
(1291, ਮ. 1)
ਗੁਰੁ ਸਰੁ ਸਾਗਰੁ ਬੋਹਿਥੋ ਗੁਰੁ ਤੀਰਥੁ ਦਰੀਆਉ॥
(17, ਮ. 1)
ਗੁਰੁ ਦਰੀਆਉ ਸਦਾ ਜਲੁ ਨਿਰਮਲੁ ਮਿਲਿਆ ਦੁਰਮਤਿ ਮੈਲੁ ਹਰੈ॥
(1329, ਮ. 1)
ਨਿਰਮਲੁ ਨਾਵਣੁ ਨਾਨਕਾ ਗੁਰੁ ਤੀਰਥੁ ਦਰੀਆਉ॥
(1411, ਮ. 1)
ਕਿਤੇ ਗੁਰੂ ਦੇ ਉਪਦੇਸ਼ਾਂ ਅਤੇ ਸਿਖਿਆਵਾਂ ਨੂੰ ਨਦੀਆਂ ਕਿਹਾ:
ਗੁਰੂ ਸਮੁੰਦੁ ਨਦੀ ਸਭਿ ਸਿਖੀ ਨਾਤੈ ਜਿਤੁ ਵਡਿਆਈ॥
(150, ਮ. 1)
ਦੂਜੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਬਿਆਸ ਦਰਿਆ ਕਿਨਾਰੇ ਵਸੇ ਪਿੰਡ ਖਡੂਰ ਵਿਖੇ ਜਾ ਟਿਕੇ। ਆਪ ਨੇ ਖਡੂਰ ਨੂੰ ਲੋਕਾਈ ਦੀ ਭਲਾਈ ਦੀਆਂ ਅਨੇਕਾਂ ਸਰਗਰਮੀਆਂ ਵਾਲਾ ਨਗਰ ਬਣਾਇਆ। ਉਹਨਾਂ ਦੇ ਪਰਮ ਸੇਵਕ (ਗੁਰੂ) ਅਮਰਦਾਸ ਰੋਜ਼ ਵੱਡੇ ਤੜਕੇ ਉੱਠ ਕੇ ਪ੍ਰਭੂ ਦਾ ਸਿਮਰਨ ਕਰਦੇ ਹੋਏ ਬੜੇ ਚਾਅ ਨਾਲ ਬਿਆਸ ਦਰਿਆ 'ਤੇ ਜਾਂਦੇ ਅਤੇ ਆਪਣੇ ਗੁਰੂ ਪ੍ਰੀਤਮ ਦੇ ਇਸ਼ਨਾਨ ਕਰਨ ਲਈ ਬਿਆਸ ਦਰਿਆ ਤੋਂ ਪਾਣੀ ਦੀ ਗਾਗਰ ਭਰ ਕੇ ਲਿਆਉਂਦੇ ਸਨ:
ਚਉਥੈ ਪਹਰਿ ਸਬਾਹ ਕੈ ਸੁਰਤਿਆ ਉਪਜੈ ਚਾਉ॥
ਤਿਨਾ ਦਰੀਆਵਾ ਸਿਉ ਦੋਸਤੀ ਮਨਿ ਮੁਖਿ ਸਚਾ ਨਾਉ॥
(146, ਮ. 2)
ਇਥੇ ਹੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਨੂੰ ਗੁਰਿਆਈ ਦੀ ਜਿੰਮੇਵਾਰੀ ਸੌਂਪ ਕੇ ਜੋਤੀ ਜੋਤ ਸਮਾਏ। ਗੁਰੂ ਅਮਰਦਾਸ ਜੀ ਗੰਗਾ, ਯਮੁਨਾ ਅਤੇ ਸਰਸਵਤੀ ਦੇ ਤੀਰਥਾਂ 'ਤੇ ਗਏ। ਇਹਨਾਂ ਕਿਨਾਰੇ ਲਗਦੇ ਮੇਲਿਆਂ ਅਤੇ ਇਕੱਠਾਂ 'ਤੇ ਜਾ ਕੇ ਗੁਰਮਤਿ ਦਾ ਪ੍ਰਚਾਰ ਕੀਤਾ। ਇਸ ਦਾ ਪੂਰਾ ਵੇਰਵਾ ਗੁਰੂ ਰਾਮਦਾਸ ਜੀ ਦੀ ਬਾਣੀ ਅੰਦਰ ਦਰਜ ਹੈ:
ਪ੍ਰਥਮ ਆਏ ਕੁਲਖੇਤਿ ਗੁਰ ਸਤਿਗੁਰ ਪੁਰਬੁ ਹੋਆ॥
ਦੁਤੀਆ ਜਮੁਨ ਗਏ ਗੁਰਿ ਹਰਿ ਹਰਿ ਜਪਨੁ ਕੀਆ॥
ਤ੍ਰਿਤੀਆ ਆਏ ਸੁਰਸਰੀ ਤਹ ਕਉਤਕੁ ਚਲਤੁ ਭਇਆ॥ (1116, ਮ. 4)
ਚੌਥੇ ਗੁਰੂ ਰਾਮ ਦਾਸ ਜੀ ਰਾਵੀ ਦਰਿਆ ਕਿਨਾਰੇ ਵਸੇ ਲਹੌਰ ਸ਼ਹਿਰ ਦੇ ਜੰਮ ਪਲ ਸਨ। ਇਸੇ ਰਾਵੀ ਦਰਿਆ ਕਿਨਾਰੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ। ਗੁਰੂ ਸਾਹਿਬਾਨ ਦੀ ਵਿਸ਼ਾਲਤਾ ਅਤੇ ਨਿਰਮਲਤਾ ਦਾ ਬਖਾਨ ਕਰਦਿਆਂ ਭੱਟ ਸਾਹਿਬਾਨ ਨੇ ਆਪਣੇ ਸਵੱਈਆਂ ਵਿਚ ਗੁਰੂ ਵਡਿਆਇਆ ਹੈ। ਸਾਹਿਬਾਨ ਨੂੰ ਦਰਿਆ ਕਹਿ ਕੇ ਵਡਿਆਇਆ ਹੈ ।
ਜੰਗਾਂ ਯੁੱਧਾਂ ਦੀ ਸਥਿਤੀ ਬਣਦੀ ਦੇਖ • ਛੇਵੇਂ ਗੁਰੂ ਹਰਗੋਬਿੰਦ ਜੀ ਨੇ ਅੰਮ੍ਰਿਤਸਰ ਛੱਡ ਕੇ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਇਲਾਕੇ ਵਿਚ ਦਰਿਆ ਸਤਲੁਜ ਕਿਨਾਰੇ ਟਿਕਾਣਾ ਕੀਤਾ। ਇਥੇ ਕੀਰਤਪੁਰ ਨਗਰ ਵਸਾਇਆ। ਇਥੇ ਹੀ ਆਪ ਜੋਤੀ ਜੋਤ ਸਮਾਏ ਅਤੇ ਸਤਲੁਜ ਦੇ ਘਾਟ 'ਤੇ ਹੀ ਆਪ ਦੀ ਦੋਹੀ ਅਗਨ ਭੇਟ ਕੀਤੀ ਗਈ। ਸੱਤਵੇਂ ਗੁਰੂ ਹਰਿ ਰਾਏ ਸਾਹਿਬ ਦਾ ਜਨਮ ਸਤਲੁਜ ਕਿਨਾਰੇ ਵਸੇ ਇਸੇ ਨਗਰ ਕੀਰਤਪੁਰ ਵਿਖੇ ਹੋਇਆ। ਇਥੇ ਹੀ ਆਪ ਜੀ ਨੂੰ ਗੁਰਿਆਈ ਤਿਲਕ ਲੱਗਿਆ ਅਤੇ ਇਥੇ ਹੀ ਆਪ ਬਾਲ ਗੁਰੂ ਹਰਿਕ੍ਰਿਸ਼ਨ ਜੀ ਨੂੰ ਗੁਰਿਆਈ ਸੌਂਪ ਕੇ ਜੋਤੀ ਜੋਤ ਸਮਾਏ। ਅੱਠਵੇਂ ਗੁਰੂ ਹਰਿਕ੍ਰਿਸ਼ਨ ਜੀ ਦਿੱਲੀ ਵਿਖੇ ਜੋਤੀ ਜੋਤ ਸਮਾਏ ਪਰੰਤੂ ਉਹਨਾਂ ਦੀਆਂ ਅਸਥੀਆਂ ਕੀਰਤਪੁਰ ਸਾਹਿਬ ਲਿਆ ਕੇ ਜਲ ਪ੍ਰਵਾਹ ਕੀਤੀਆਂ ਗਈਆਂ। ਕੀਰਤਪੁਰ ਦੇ ਗੁਰੂ ਕੇਂਦਰ ਬਣਨ ਦੌਰਾਨ ਗੁਰੂ ਹਰਿਗੋਬਿੰਦ ਜੀ ਦੇ ਬਹੁਤ ਪ੍ਰਤਿਭਾਵਾਨ ਸਪੁੱਤਰ ਸ਼੍ਰੀ ਤਿਆਗ
ਗੁਰੂ ਤੇਗ ਬਹਾਦਰ ਜੀ ਜਦੋਂ ਅਸਾਮ ਵਿਖੇ ਦਰਿਆ ਬ੍ਰਹਮਪੁੱਤਰ ਦੇ ਇਲਾਕੇ ਵਿਚ ਗੁਰਮਤਿ ਪ੍ਰਚਾਰ ਕਰ ਰਹੇ ਸਨ ਤਾਂ ਬਿਹਾਰ ਦੇ ਗੰਗਾ ਕਿਨਾਰੇ ਵਸੇ ਪ੍ਰਸਿੱਧ ਸ਼ਹਿਰ ਪਟਨੇ ਵਿਖੇ ਉਹਨਾਂ ਦੇ ਘਰ ਮਾਤਾ ਗੁਜਰੀ ਦੀ ਕੁੱਖੋਂ ਬਾਲ ਗੋਬਿੰਦ ਰਾਏ ਦਾ ਜਨਮ ਹੋਇਆ। ਪਟਨਾ ਸ਼ਹਿਰ ਦਾ ਨਾਂ ਪੱਤਣ (ਦਰਿਆ ਦਾ ਕੰਢਾ) ਤੋਂ ਪਿਆ ਜਾਪਦਾ ਹੈ। ਗੰਗਾ ਦਰਿਆ ਨਾਲ ਜੁੜੀਆਂ ਬਾਲਕ ਗੋਬਿੰਦ ਰਾਏ ਦੀ ਬਾਲ-ਲੀਲਾ ਦੀਆਂ ਅਨੇਕ ਕਥਾਵਾਂ ਪ੍ਰਸਿੱਧ ਹਨ। ਇਕ ਵਾਰ ਉਹਨਾਂ ਆਪਣੇ ਸੋਨੇ ਦੇ ਦੋਵੇਂ ਕੰਙਣ ਗੰਗਾ ਦੇ ਪਾਣੀ ਨੂੰ ਭੇਟ ਕਰ ਦਿੱਤੇ ਸਨ।
ਇਹਨਾਂ ਦਿਨਾਂ ਵਿਚ ਗੁਰੂ ਤੇਗ ਬਹਾਦਰ ਜੀ ਨੇ ਸਤਲੁਜ ਦਰਿਆ ਕਿਨਾਰੇ ਆਪਣੀ ਮਾਤਾ ਦੀ ਯਾਦ ਵਿਚ ਚੱਕ ਮਾਤਾ ਨਾਨਕੀ ਨਗਰ ਵਸਾਇਆ। 6 ਸਾਲ ਦੀ ਉਮਰ ਵਿਚ ਬਾਲ ਗੋਬਿੰਦ ਰਾਏ ਵੀ ਚੱਕ ਮਾਤਾ ਨਾਨਕੀ ਆ ਗਏ। ਇਥੋਂ ਹੀ ਗੁਰੂ ਤੇਗ ਬਹਾਦਰ ਜੀ ਨੇ ਧਰਮ ਹੇਤ ਸਾਕਾ ਕਰਨ ਲਈ ਦਿੱਲੀ ਨੂੰ ਚਾਲੇ ਪਾਏ। ਸਤਲੁਜ ਕੰਢੇ ਰਾਂਗਲੇ ਹੋਲੇ ਅਤੇ ਬਾਂਕੇ ਮੁਹੱਲੇ ਜੁੜਨ ਲੱਗੇ। ਇਹ ਗੁਰਧਾਨੀ ਆਪਣੇ ਨਵੇਂ ਨਾਂ ਅਨੰਦਪੁਰ ਨਾਲ ਪ੍ਰਸਿੱਧ ਹੋਈ। ਇਸ ਦੌਰਾਨ ਗੁਰੂ ਗੋਬਿੰਦ ਰਾਏ ਲਗਪਗ ਇਕ ਸਾਲ ਅਨੰਦਪੁਰ ਤੋਂ ਕੁਝ ਮੀਲ ਦੂਰ ਬਿਭੌਰ ਰਿਆਸਤ ਵਿਖੇ ਰਹੇ। ਇਥੇ ਸਤਲੁਜ ਦਰਿਆ ਦੇ ਕਿਨਾਰੇ ਬੈਠ ਆਪ ਨੇ ਚੌਪਈ ਬਾਣੀ ਦੀ ਰਚਨਾ ਕੀਤੀ। ਆਪ ਲਗਪਗ ਚਾਰ ਸਾਲ ਨਾਹਨ ਰਿਆਸਤ ਵਿਚ ਪਾਉਂਟੇ ਦੇ ਸਥਾਨ 'ਤੇ ਰਹੇ। ਯਮੁਨਾ ਨਦੀ ਕਿਨਾਰੇ ਆਪ ਨੇ ਪਾਉਂਟਾ
ਨਗਰ ਵਸਾਇਆ। ਇਥੇ ਯਮੁਨਾ ਦੇ ਤੱਟ 'ਤੇ ਕਵੀ ਦਰਬਾਰ ਸਜਦੇ। ਗੁਰੂ ਸਾਹਿਬ ਨੇ 52 ਕਵੀਆਂ ਦੀ ਸਰਪ੍ਰਸਤੀ ਕੀਤੀ। ਇਥੇ ਯਮੁਨਾ ਕਿਨਾਰੇ ਹੀ ਆਪ ਨੇ ਜਾਪੁ ਸਾਹਿਬ ਦੀ ਬਾਣੀ ਦੀ ਰਚਨਾ ਕੀਤੀ। ਇਥੋਂ ਹੀ ਆਪ ਨੇ ਭੰਗਾਣੀ ਦੀ ਲੜਾਈ ਲੜੀ ਅਤੇ ਫਤਹਿ ਕੀਤੀ। ਆਪ ਦੇ ਪਹਿਲੇ ਸਾਹਿਬਜ਼ਾਦੇ ਅਜੀਤ ਸਿੰਘ ਦਾ ਜਨਮ ਅਤੇ ਨਾਮਕਰਣ ਇਥੇ ਹੀ ਹੋਇਆ। ਅਨੰਦਪੁਰ ਵਿਖੇ ਗੁਰੂ ਗੋਬਿੰਦ ਰਾਏ ਨੇ 1699 ਦੀ ਵਿਸਾਖੀ ਨੂੰ ਸਤਲੁਜ ਤੋਂ ਪਵਿੱਤਰ ਜਲ ਦਾ ਬਾਟਾ ਮੰਗਵਾ ਕੇ ਖੰਡੇ ਪਹੁਲ ਤਿਆਰ ਕੀਤੀ। ਸਿਰਲੱਥ ਸਿੱਖਾਂ ਨੂੰ ਇਹ ਖੰਡੇ ਪਹੁਲ ਛਕਾ ਕੇ ਖਾਲਸਾ ਪੰਥ ਦੀ ਸਾਜਨਾ ਕੀਤੀ। ਇਹੀ ਖੰਡੇ ਪਹੁਲ ਛਕ ਕੇ ਆਪ ਗੋਬਿੰਦ ਰਾਏ ਤੋਂ ਸਵਾ ਲੱਖ ਨਾਲ ਇਕ ਲੜਾਉਣ ਵਾਲੇ ਗੁਰੂ ਗੋਬਿੰਦ ਸਿੰਘ ਬਣੇ। ਇਸ ਅਮੁੱਲੀ ਦਾਤ ਕਾਰਨ ਗੁਰੂ ਸਾਹਿਬ ਨੇ ਆਪਣੀ ਸਾਰੀ ਦੌਲਤ ਪਿਆਰੇ ਸਤਲੁਜ ਤੋਂ ਵਾਰ ਛੱਡੀ। ਅਨੰਦਪੁਰ ਸਾਹਿਬ ਨੂੰ ਵਿਦਾ ਕਹਿਣ ਤੋਂ ਪਹਿਲਾਂ ਉਹਨਾਂ ਆਪਣਾ ਲਗਪਗ ਸਾਰਾ ਖ਼ਜ਼ਾਨਾ ਭਾਵ ਹੀਰੇ, ਮੋਤੀ, ਸੋਨਾ, ਚਾਂਦੀ ਆਦਿ ਆਪਣੇ ਹੱਥੀਂ ਸਤਲੁਜ ਨੂੰ ਭੇਟ ਕਰ ਦਿੱਤੇ।
ਸਿਆਲ ਦੀ ਯੱਖ ਰਾਤੇ ਅਨੰਦਪੁਰ ਛੱਡ ਗੁਰੂ ਸਾਹਿਬ ਨੇ ਸਰਸਾ ਨਦੀ ਪਾਰ ਕੀਤੀ। ਤੜਕੇ ਸਰਸਾ ਦੇ ਕਿਨਾਰੇ ਆਸਾ ਦੀ ਵਾਰ ਦੀ ਸ਼ਬਦ ਚੌਂਕੀ ਲਾਈ। ਚਮਕੌਰ ਦੀ ਲੜਾਈ ਵਿਚ ਦੋ ਪੁੱਤਰਾਂ ਅਤੇ ਚਾਲੀ ਸਾਥੀ ਸਿੰਘਾਂ ਦੀ ਸ਼ਹੀਦੀ ਮਗਰੋਂ ਗੁਰੂ ਸਾਹਿਬ ਨੰਗੇ ਪੈਰੀਂ ਮਾਛੀਵਾੜੇ ਪਹੁੰਚੇ। ਇਹ ਉਹ ਇਲਾਕਾ ਹੈ ਜਿਥੋਂ ਬੁੱਢਾ ਦਰਿਆ ਸ਼ੁਰੂ ਹੁੰਦਾ ਹੈ। ਇਸ ਦੇ ਪਾਣੀਆਂ ਨੂੰ ਗੁਰੂ ਦੀ ਚਰਨ ਛੋਹ ਪ੍ਰਾਪਤ ਹੋਈ। ਗੁਰੂ ਜੀ ਇਸ ਦੇ ਕਿਨਾਰੇ ਆਪਣੇ ਮਿੱਤਰ ਪਿਆਰੇ ਦੀ ਯਾਦ ਵਿਚ ਗੀਤ ਗਾਉਂਦੇ ਰਹੇ।
ਗੁਰੂ ਗੋਬਿੰਦ ਸਿੰਘ ਜੀ ਦਾ ਆਖਰੀ ਸਮਾਂ ਦੱਖਣ ਦੇਸ਼ ਦੀ ਗੋਦਾਵਰੀ ਨਦੀ ਕਿਨਾਰੇ ਬਤੀਤ ਹੋਇਆ। ਗੋਦਾਵਰੀ ਦੇ ਕਿਨਾਰੇ ਚਹਿਲ ਕਦਮੀ ਕਰਦਿਆਂ ਜਦ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਨੇ ਬੇਸ਼ਕੀਮਤੀ
ਅੰਗਰੇਜ਼ੀ ਅਤੇ ਸਿੱਖ ਰਾਜ ਵਿਚਕਾਰ ਸੀਮਾ ਮਿੱਥਣ ਲਈ ਮਹਾਰਾਜਾ ਰਣਜੀਤ ਸਿੰਘ ਦੀ ਅੰਗਰੇਜ਼ਾਂ ਨਾਲ ਸੰਧੀ ਸਤਲੁਜ ਦਰਿਆ ਕਿਨਾਰੇ ਰੋਪੜ ਵਿਖੇ ਹੋਈ।
ਉਨ੍ਹਵੀਂ ਸਦੀ ਦੇ ਅਖੀਰ ਵਿਚ ਬਾਬਾ ਜੈਮਲ ਸਿੰਘ ਨੇ ਦਰਿਆ ਬਿਆਸ ਕਿਨਾਰੇ ਰਾਧਾ ਸੁਆਮੀ ਸਤਿਸੰਗ ਸਥਾਨ ਬਣਾਇਆ। ਹੌਲੀ ਹੌਲੀ ਇਸ ਦਾ ਨਾਂ ਰਾਧਾ ਸੁਆਮੀ ਡੇਰਾ ਬਿਆਸ ਪੈ ਗਿਆ ਅਤੇ ਇਹ ਰਾਧਾ ਸੁਆਮੀ ਮੱਤ ਦਾ ਸਭ ਤੋਂ ਵੱਡਾ ਕੇਂਦਰ ਬਣ ਗਿਆ। ਇਸ ਦੇ ਨਾਲ ਆਬਾਦ ਹੋਏ ਕਸਬੇ ਦਾ ਨਾਂ ਵੀ ਦਰਿਆ ਦੇ ਨਾਂ 'ਤੇ ਬਿਆਸ ਹੀ ਪੱਕ ਗਿਆ।
31 ਦਸੰਬਰ 1929 ਨੂੰ ਪੰਡਤ ਜਵਾਹਰ ਲਾਲ ਨਹਿਰੂ ਨੇ ਲਹੌਰ ਰਾਵੀ ਦਰਿਆ ਕੰਢੇ ਤਿਰੰਗਾ ਲਹਿਰਾ ਕੇ ਪੂਰਨ ਸਵਰਾਜ ਦਾ ਐਲਾਨ ਕੀਤਾ। ਇਸੇ ਰਾਵੀ ਦਰਿਆ ਕੰਢੇ ਕ੍ਰਾਂਤੀਕਾਰੀ ਨੌਜਵਾਨ ਭਗਵਤੀ ਚਰਣ ਵੋਹਰਾ ਨੇ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਛੁਡਵਾਉਣ ਲਈ ਤਿਆਰ ਕੀਤਾ ਬੰਬ ਟੈਸਟ ਕਰਦਿਆਂ ਆਪਣੀ ਜਾਨ ਦੀ ਅਹੂਤੀ ਦਿੱਤੀ। 23 ਮਾਰਚ 1931 ਤੋਂ ਪਹਿਲੀ ਰਾਤ ਨੂੰ ਲਹੌਰ ਜੇਲ੍ਹ ਵਿਚ ਫਾਂਸੀ ਚੜ੍ਹੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸਤਲੁਜ ਕੰਢੇ ਅੰਤਮ ਸੰਸਕਾਰ ਹੋਏ। ਸਤਲੁਜ ਕੰਢੇ ਹੁਸੈਨੀਵਾਲਾ ਵਿਖੇ ਉਹਨਾਂ ਦੀਆਂ ਸਮਾਧੀਆਂ ਬਣੀਆਂ ਹੋਈਆਂ ਹਨ। ਸ਼ਹੀਦ ਭਗਤ ਸਿੰਘ ਨਾਲ ਅਸੈਂਬਲੀ 'ਚ ਬੰਬ ਸੁੱਟਣ ਵਾਲੇ ਬੀ. ਕੇ. ਦੱਤ ਦਾ ਅੰਤਮ ਸੰਸਕਾਰ ਵੀ ਉਹਨਾਂ ਦੀ ਅੰਤਮ ਇੱਛਾ ਅਨੁਸਾਰ ਸਤਲੁਜ ਕੰਢੇ ਸ਼ਹੀਦ ਭਗਤ ਸਿੰਘ ਦੀ ਸਮਾਧੀ ਦੇ ਕੋਲ ਹੀ ਕੀਤਾ ਗਿਆ।
ਕਿਸੇ ਸ਼ਹਿਰ ਵਿਚੋਂ ਲੰਘਦੀ ਕੁਦਰਤੀ ਜਲਧਾਰਾ ਇਸ ਦੀ ਜਾਨ ਅਤੇ ਸ਼ਾਨ ਹੁੰਦੀ ਹੈ। ਪਰ ਸਾਡੇ ਸ਼ਹਿਰਾਂ ਕਸਬਿਆਂ 'ਚੋਂ ਲੰਘਦੇ ਨਦੀਆਂ ਨਾਲਿਆਂ ਦਾ ਕਾਲਾ, ਜ਼ਹਿਰੀਲਾ ਅਤੇ ਬਦਬੂਦਾਰ ਪਾਣੀ ਦੱਸਦਾ ਹੈ ਕਿ ਸਾਡੀ ਸਿਆਸਤ ਕਿੰਨੀ ਕਾਲੀ, ਪ੍ਰਬੰਧਕੀ ਢਾਂਚਾ ਕਿੰਨਾ ਗਲ਼ਿਆ ਸੜਿਆ, ਵਣਜ ਕਿੰਨਾ ਖੋਟਾ, ਧਾਰਮਿਕਤਾ ਕਿੰਨੀ ਜਾਅਲੀ, ਮਾਨਸਿਕਤਾ ਕਿੰਨੀ ਜ਼ਹਿਰੀਲੀ ਅਤੇ ਰਵੱਈਆ ਕਿੰਨਾ ਨਿੱਘਰਿਆ ਹੋਇਆ ਹੈ। ਇਹਨਾਂ ਦੇ ਤਲ 'ਤੇ ਤੈਰਦਾ ਕੂੜਾ ਦੱਸਦਾ ਹੈ ਕਿ ਅਸੀਂ ਵਾਤਾਵਰਣ ਦੀ ਸਾਂਭ ਸੰਭਾਲ ਲਈ ਲੋੜੀਂਦੇ ਤਕਨੀਕੀ ਵਿਕਾਸ ਪ੍ਰਤੀ ਕਿੰਨੇ ਅਵੇਸਲੇ ਹਾਂ। ਇਸ ਪ੍ਰਥਾਏ ਸਵ. ਸ.ਸ. ਮੀਸ਼ਾ ਦਾ ਕਥਨ ਹੈ:
ਚੰਗੇ ਨਹੀਂ ਆਸਾਰ ਨਗਰ ਦੇ।
ਊਂਘਣ ਪਹਿਰੇਦਾਰ ਨਗਰ ਦੇ।
ਇਸ ਦੀ ਰੂਹ ਹੈ ਗੰਦਾ ਨਾਲਾ,
ਜੋ ਵਗਦਾ ਵਿਚਕਾਰ ਨਗਰ ਦੇ।
ਇਹਨਾਂ ਕੁਦਰਤੀ ਜਲ ਧਾਰਾਵਾਂ ਦੀ ਸਵੱਛਤਾ ਪ੍ਰਤੀ ਕੋਤਾਹੀ ਕਰ ਕੇ ਅਸੀਂ ਕੁਦਰਤ ਦੀ ਬਰਕਤ ਭਰਪੂਰ ਬਖ਼ਸ਼ਿਸ਼ ਤੋਂ ਮੂੰਹ ਮੋੜ ਰਹੇ ਹਾਂ। ਪਾਣੀ ਦੀ ਜੀਵਨ ਸ਼ਕਤੀ ਨਸ਼ਟ ਕਰਕੇ ਮਨੁੱਖੀ ਨਸਲ ਦੀ ਤਬਾਹੀ ਨੂੰ 'ਵਾਜਾਂ ਮਾਰ ਰਹੇ ਹਾਂ।
14 ਮਾਰਚ ਗੁਰੂ ਹਰਿਰਾਇ ਸਾਹਿਬ ਦਾ ਗੁਰਗੱਦੀ ਦਿਵਸ ਹੁੰਦਾ ਹੈ ਅਤੇ ਇਸ ਨੂੰ ਸਿੱਖ ਵਾਤਾਵਰਣ ਦਿਵਸ ਵਜੋਂ ਮਨਾਇਆ ਜਾਣ ਲੱਗਾ ਹੈ। 14 ਮਾਰਚ ਨੂੰ ਹੀ ਵਿਸ਼ਵ ਭਾਈਚਾਰਾ "ਦਰਿਆ ਬਚਾਓ ਦਿਵਸ" ਵਜੋਂ ਮਨਾਉਣ ਲੱਗਾ ਹੈ। ਇਹ ਦਿਨ ਸਾਨੂੰ ਆਪਣੇ ਦਰਿਆਵਾਂ ਦੀ ਸਵੱਛਤਾ ਬਚਾਉਣ ਲਈ ਸਰਗਰਮ ਹੋਣਾ ਯਾਦ ਕਰਾਉਂਦਾ ਹੈ। ਆਪਣੇ ਦਰਿਆਵਾਂ ਦੀ ਨਿਰਮਲਤਾ ਲਈ ਸਾਨੂੰ ਸਭ ਨੂੰ ਆਪੋ ਆਪਣੀ ਥਾਈਂ ਨਿੱਜੀ, ਪ੍ਰਬੰਧਕੀ ਅਤੇ ਸੰਗਤੀ ਰੂਪ ਵਿਚ ਸੰਵੇਦਨਸ਼ੀਲ, ਚੇਤੰਨ ਅਤੇ ਸਰਗਰਮ ਹੋਣ ਦੀ ਲੋੜ ਹੈ। ਇਸ ਸੰਬੰਧੀ ਸ਼ਹਿਰੀਆਂ, ਸੰਸਥਾਵਾਂ ਅਤੇ ਸਰਕਾਰ ਨੂੰ ਸਿਰ ਜੋੜ ਕੇ ਸੋਚਣ, ਹੱਥ ਮਿਲਾ ਕੇ ਸੰਗਠਤ ਹੋਣ ਅਤੇ ਮੋਢੇ ਨਾਲ ਮੋਢਾ ਲਾ ਕੇ ਕਾਰਜ ਕਰਨ ਦੀ ਲੋੜ ਹੈ। ਜਿਸ ਦੁਰਦਸ਼ਾ ਲਈ ਅਸੀਂ ਆਪੋ ਆਪਣੀ ਥਾਈਂ ਸਾਰੇ ਜਿੰਮੇਵਾਰ ਹਾਂ ਉਸ ਨੂੰ ਦਰੁਸਤ ਵੀ ਆਪੋ ਆਪਣੇ ਅਤੇ ਸਾਂਝੇ ਯਤਨਾਂ ਅਤੇ ਕਾਰਜਾਂ ਨਾਲ ਹੀ ਕੀਤਾ ਸਕਦਾ ਹੈ। ਅਸੀਂ ਸਾਰੇ ਇਸ ਸਥਿਤੀ ਨੂੰ ਸੁਧਾਰਨ ਲਈ ਕਿਸੇ ਨਾ ਕਿਸੇ ਰੂਪ ਵਿਚ ਜ਼ਰੂਰ ਕੋਈ ਨਾ ਕੋਈ ਯੋਗਦਾਨ ਪਾ ਸਕਦੇ ਹਾਂ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਸ ਮਾਮਲੇ ਵਿਚ ਕੁਝ ਵੀ ਨਹੀਂ ਕਰ ਸਕਦੇ ਤਾਂ ਇਕ ਮਿੰਟ ਲਈ ਆਪਣੇ ਦਰਿਆਵਾਂ ਦੀ ਸਲਾਮਤੀ ਲਈ ਪ੍ਰਾਰਥਨਾ ਜ਼ਰੂਰ ਕਰਨਾ।
ਜਿਹਨਾਂ ਤੋਂ ਪੰਥ ਨੂੰ ਵਿਛੋੜਿਆ ਨਹੀਂ ਗਿਆ
2017 ਦੀ ਜਨਵਰੀ ਦੇ ਪਹਿਲੇ ਹਫਤੇ ਸਾਡਾ ਗੁਰੂ ਗੋਬਿੰਦ ਸਿੰਘ ਜੀ ਦੇ 350 ਵੇਂ ਪ੍ਰਕਾਸ਼ ਉਤਸਵ ਸਮਾਗਮ 'ਚ ਸ਼ਾਮਲ ਹੋਣ ਲਈ ਪਟਨਾ ਸਾਹਿਬ ਜਾਣ ਦਾ ਮੌਕਾ ਬਣਿਆਂ। ਇਸ ਦੌਰਾਨ ਅਸੀਂ ਪਟਨਾ ਤੋਂ ਤਰਕੀਬਨ 100 ਕਿਲੋਮੀਟਰ ਦੂਰ ਗਯਾ ਜਾਣ ਨੂੰ ਜੀਅ ਕੀਤਾ ਜਿਥੇ ਗੁਰੂ ਨਾਨਕ ਜੀ ਪਹਿਲੀ ਉਦਾਸੀ ਦੌਰਾਨ ਗਏ ਸਨ। ਗੁਰੂ ਜੀ ਕੁਰਕਸ਼ੇਤਰ, ਹਰਿਦੁਆਰ, ਮਥੁਰਾ, ਬ੍ਰਿਦਾਬਨ, ਅਯੁਧਿਆ, ਪਰਯਾਗ, ਬਨਾਰਸ ਆਦਿ ਤੀਰਥਾਂ ਤੋਂ ਹੁੰਦੇ ਹੋਏ ਇਥੇ ਆਏ ਸਨ। ਇਥੇ ਲੋਕ ਪੰਡਿਆਂ ਤੋਂ ਪਿੰਡ ਭਰਾਈ (ਪਿਤਰ ਪੂਜਾ) ਲਈ ਦੀਵੇ ਬਾਲ ਕੇ ਪੂਜਾ ਕਰਾਉਂਦੇ ਸਨ। ਇਸ ਪੂਜਾ ਵੱਟੇ ਕਿਰਤੀ ਲੋਕਾਂ ਤੋਂ ਮਾਇਆ ਬਟੋਰੀ ਜਾਂਦੀ ਸੀ। ਪੰਡਿਆਂ ਨੇ ਗੁਰੂ ਜੀ ਨੂੰ ਵੀ ਦੀਵੇ ਬਾਲ਼ ਕੇ ਪਿੰਡ ਭਰਾਉਣ ਲਈ ਪ੍ਰੇਰਿਆ। ਗੁਰੂ ਨਾਨਕ ਨੇ ਪੰਡਿਆਂ ਨਾਲ ਆਪਣੀ ਗਿਆਨ ਚਰਚਾ 'ਚ ਇਸ ਕਰਮਕਾਂਢ ਨੂੰ ਨਿਰਾਰਥਕ ਕਿਹਾ, ਭੋਲੀ ਲੋਕਾਈ ਦਾ ਸ਼ੋਸ਼ਣ ਦੱਸਿਆ। ਇਸ ਸੰਬੰਧੀ ਉਹਨਾਂ ਦਾ ਸ਼ਬਦ ਗੁਰੂ ਗਰੰਥ ਸਾਹਿਬ ਵਿਚ ਦਰਜ ਹੈ:
ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ॥
ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ॥
ਲੋਕਾ ਮਤ ਕੋ ਫਕੜਿ ਪਾਇ॥
ਲਖ ਮੜਿਆ ਕਰਿ ਏਕਠੇ ਏਕ ਰਤੀ ਲੇ ਭਾਹਿ॥ ਰਹਾਉ॥
ਪਿੰਡੁ ਪਤਲਿ ਮੇਰੀ ਕੇਸਉ ਕਿਰਿਆ ਸਚੁ ਨਾਮੁ ਕਰਤਾਰੁ॥
ਐਥੈ ਓਥੈ ਆਗੈ ਪਾਛੈ ਏਹੁ ਮੇਰਾ ਆਧਾਰੁ॥
ਗੰਗ ਬਨਾਰਸਿ ਸਿਫਤਿ ਤੁਮਾਰੀ ਨਾਵੈ ਆਤਮ ਰਾਉ॥
ਸਚਾ ਨਾਵਣੁ ਤਾਂ ਥੀਐ ਜਾਂ ਅਹਿਨਿਸਿ ਲਾਗੈ ਭਾਉ॥
ਇਕ ਲੋਕੀ ਹੋਰੁ ਛਮਿਛਰੀ ਬ੍ਰਾਹਮਣੁ ਵਟਿ ਪਿੰਡੁ ਖਾਇ॥
ਨਾਨਕ ਪਿੰਡੁ ਬਖਸੀਸ ਕਾ ਕਬਹੂੰ ਨਿਖੂਟਸਿ ਨਾਹਿ॥
(358, ਆਸਾ ਮ. 1)
ਅਸੀਂ ਪਟਨੇ ਤੋਂ ਸਵੇਰੇ ਟੈਕਸੀ ਵਿਚ ਸਵਾਰ ਹੋ ਕੇ ਡਰਾਈਵਰ ਨੂੰ ਕਿਹਾ ਕਿ ਉਹ ਸਾਨੂੰ ਗਯਾ ਦੇ ਓਸ ਗੁਰਦੁਆਰੇ ਲੈ ਜਾਵੇ ਜਿਥੇ ਕਦੀ ਗੁਰੂ ਨਾਨਕ ਦੇਵ ਜੀ ਆਏ ਸਨ। ਉਸ ਕਿਹਾ ਕਿ ਗਯਾ ਸ਼ਹਿਰ ਵਿਚ ਸਿਰਫ ਇਕ ਹੀ ਗੁਰਦਵਾਰਾ ਹੈ ਜੋ ਉਹ ਜਾਣਦਾ ਹੈ। ਆਪਣੀ ਜਾਣਕਾਰੀ ਦੇ ਹਿਸਾਬ ਨਾਲ ਉਹ ਸਾਨੂੰ ਜਿਸ ਗੁਰਦਵਾਰੇ ਲੈ ਕੇ ਗਿਆ ਉਹ ਕੋਈ ਸਿੰਘ ਸਭਾ ਗੁਰਦਵਾਰਾ ਸੀ। ਚਾਰੇ ਪਾਸੇ ਘੇਰੇਦਾਰ ਕਮਰੇ ਅਤੇ ਇਹਨਾਂ ਅੱਗੇ ਵਰਾਂਡਾ ਸੀ, ਵਿਚਕਾਰ ਖਾਲੀ ਵਿਹੜਾ ਸੀ ਪਰ ਅੰਦਰ ਸੇਵਾਦਾਰ ਕੋਈ ਨਹੀਂ ਮਿਲਿਆ। ਦਰਬਾਰ ਸਾਹਿਬ ਵਾਲਾ ਕਮਰਾ ਖੁੱਲ੍ਹਾ ਸੀ। ਗੁਰੂ ਗਰੰਥ ਸਾਹਿਬ ਪ੍ਰਕਾਸ਼ ਸੀ ਪਰ ਅੰਦਰ ਕੋਈ ਮੌਜੂਦ ਨਹੀਂ ਸੀ। ਅਸੀਂ ਮੱਥਾ ਟੇਕ ਕੇ ਆਪ ਹੀ ਪ੍ਰਸ਼ਾਦ ਲੈ ਲਿਆ। ਥੋੜ੍ਹੀ ਦੇਰ ਉਥੇ ਰੁਕੇ। ਗੁਰਦਵਾਰੇ ਦਾ ਇਤਿਹਾਸ ਦੱਸਣ ਵਾਲਾ ਕੋਈ ਸੱਜਣ ਨਹੀਂ ਮਿਲਿਆ ਨਾ ਹੀ ਅਜਿਹੀ ਜਾਣਕਾਰੀ ਦੇਣ ਵਾਲਾ ਕੋਈ ਬੋਰਡ ਲੱਗਾ ਸੀ। ਯਕੀਨ ਹੋ ਗਿਆ ਕਿ ਇਹ ਉਹ ਇਤਿਹਾਸਕ ਅਸਥਾਨ ਤਾਂ ਨਹੀਂ ਹੋ ਸਕਦਾ ਜਿਸਦੇ ਦਰਸ਼ਨਾਂ ਦੀ ਜਗਿਆਸਾ ਨਾਲ ਅਸੀਂ ਆਏ ਸਾਂ ।
ਬਾਹਰ ਨਿਕਲੇ ਤਾਂ ਇਕ ਦੁਕਾਨ ਦੇ ਸਾਹਮਣੇ ਇਕ ਬਜ਼ੁਰਗ ਸੱਜਣ ਬੈਂਚ 'ਤੇ ਬੈਠੇ ਸਨ । ਉਸਨੇ ਸਾਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਪੰਜਾਬੀ ਵਿਚ ਹਾਲ-ਚਾਲ ਪੁੱਛਿਆ। ਸਾਨੂੰ ਖੁਸ਼ੀ ਅਤੇ ਹੈਰਾਨੀ ਹੋਈ। ਅਸੀਂ ਉਹਨਾਂ ਨੂੰ ਆਪਣੀ ਯਾਤਰਾ ਦਾ ਮਨੋਰਥ ਦੱਸਿਆ। ਉਹਨਾਂ ਦੱਸਿਆ ਕਿ ਗੁਰੂ ਜੀ ਸ਼ਹਿਰ ਦੇ ਦੱਖਣ ਪੂਰਬੀ ਪਾਸੇ ਫਲਗੂ ਨਦੀ ਕੋਲ
ਮੰਦਰ ਸਾਹਮਣੇ ਖੁੱਲ੍ਹੀ ਥਾਂ ਜਾ ਕੇ ਸਾਡੀ ਟੈਕਸੀ ਰੁਕੀ ਤਾਂ ਇੱਕ ਪੰਡੇ ਨੇ ਸਾਡਾ ਬਹੁਤ ਨਿਮਰਤਾ ਨਾਲ ਸੁਆਗਤ ਕਰਦਿਆਂ "ਨਮਸਕਾਰ ਸਰਦਾਰ ਜੀ" ਕਿਹਾ। ਮੰਦਰ ਦੇ ਅੰਦਰ ਚੋਖੀ ਭੀੜ ਅਤੇ ਬਾਹਰ ਵੀ ਖ਼ੂਬ ਰੌਣਕ ਸੀ। ਗੂੜ੍ਹੇ ਭੂਸਲੇ ਰੰਗ ਦੇ ਪੱਥਰ ਨਾਲ ਬਣੇ ਮੰਦਰ ਦੀ ਵਿਸ਼ਾਲਤਾ, ਮਜ਼ਬੂਤੀ, ਭਵਨ ਕਲਾ ਅਤੇ ਬਾਹਰੀ ਖੁਬਸੂਰਤੀ ਦੇਖ ਕੇ ਭੁੱਖ ਲਹਿੰਦੀ ਸੀ। ਪੰਡਾ ਜੀ ਨੇ ਸਾਡੇ ਜੋੜੇ ਉਤਰਵਾ ਕੇ ਇਕ ਦੁਕਾਨ ਨੁਮਾ ਜੋੜਾਘਰ ਵਿਚ ਰਖਵਾ ਦਿੱਤੇ। ਥੋੜ੍ਹਾ ਰੁਕ ਕੇ ਸਾਨੂੰ ਮੁਖਾਤਿਬ ਹੋਏ, "ਸਰਦਾਰ ਜੀ, ਮੰਦਰ ਕੇ ਅੰਦਰ ਸੇ ਦਰਸ਼ਨ ਕਰੇਂਗੇ?"
ਅਸੀਂ ਕਿਹਾ, "ਹਾਂ ਜੀ, ਜ਼ਰੂਰ ਕਰਾਂਗੇ।"
"ਕੋਈ ਪਿੰਡ ਪੂਜਾ ਭੀ ਕਰਵਾਨੀ ਹੈ?"
ਉਸ ਦੀ ਗੱਲ ਦਾ ਜੁਆਬ ਦੇਣ ਦੀ ਬਜਾਏ ਮੈਂ ਪੁੱਛਿਆ, "ਯਹਾਂ ਗੁਰੂ ਨਾਨਕ ਦੇਵ ਜੀ ਆਏ ਥੇ?"
ਉਸ ਬੜੇ ਤਪਾਕ ਨਾਲ ਦੱਸਿਆ, "ਹਾਂ ਜੀ ਬਿਲਕੁਲ।"
ਮੈਂ ਮੁਸਕਰਾ ਕੇ ਕਿਹਾ, "ਫਿਰ ਆਪ ਯਹ ਵੀ ਜਾਨਤੇ ਹੋਂਗੇ ਕਿ ਵੋਹ ਪਿੰਡ ਪੂਜਾ ਕੋ ਨਹੀਂ ਮਾਨਤੇ ਥੇ।"
ਪੰਡਾ ਜੀ ਕੁਛ ਨਾ ਬੋਲੇ ਤਾਂ ਆਪਾਂ ਘਰੋੜ ਕੇ ਕਿਹਾ, "ਹਮ ਵੀ ਗੁਰੂ ਨਾਨਕ ਕੇ ਬੰਦੇ ਹੈਂ।"
ਏਨਾ ਕਹਿਣ ਦੀ ਦੇਰ ਸੀ ਕਿ ਪੰਡਾ ਜੀ ਪਲਾਂ ਛਿਣਾਂ ਵਿਚ ਹੀ ਗਾਇਬ ਹੋ ਗਏ। ਉਹਨਾਂ ਸਾਨੂੰ ਇਹ ਪੁੱਛਣ ਦਾ ਮੌਕਾ ਹੀ ਨਾ ਦਿੱਤਾ ਕਿ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਗੁਰਦਵਾਰਾ ਕਿਥੇ ਹੈ। ਇਸ ਬਾਰੇ ਆਸ-ਪਾਸ ਦੇ ਯਾਤਰੂਆਂ ਨੂੰ ਵੀ ਨਹੀਂ ਸੀ ਪਤਾ। ਚਾਰੇ ਪਾਸੇ ਕਿਧਰੇ
ਅਸੀਂ ਜਾ ਕੇ ਦੇਖਿਆ ਕਿ ਫਲਗੂ ਨਦੀ ਦੇ ਕਿਨਾਰੇ ਇਸ ਇਮਾਰਤ ਦੀ ਬਾਹਰਲੇ ਦਰਵਾਜ਼ੇ ਵਾਲੀ ਦੀਵਾਰ ਤਾਂ ਸਲਾਮਤ ਖੜ੍ਹੀ ਸੀ ਪਰ ਅੰਦਰ ਖੰਡਰਾਂ ਵਰਗੀ ਹਾਲਤ ਸੀ। ਕਾਫੀ ਹਿੱਸੇ ਦੀ ਛੱਤ ਡਿੱਗ ਚੁੱਕੀ ਸੀ। ਨਦੀ ਵੱਲ ਦੀ ਬਾਹੀ ਦੀ ਦੀਵਾਰ ਦਾ ਕਾਫੀ ਹਿੱਸਾ ਢਹਿ ਚੁੱਕਾ ਸੀ। ਅੰਦਰ ਥਾਂ-ਥਾਂ ਕੂੜੇ ਅਤੇ ਮਲਬੇ ਦੇ ਢੇਰ ਸਨ। ਵਿਚਕਾਰ ਇਕ ਟੁੱਟੇ ਭੱਜੇ ਗੰਦੇ ਜਿਹੇ ਮੇਜ਼ 'ਤੇ ਗੁਰੂ ਨਾਨਕ ਅਤੇ ਬਾਬਾ ਸ੍ਰੀ ਚੰਦ ਜੀ ਦੀਆਂ ਮੈਲੀਆਂ ਜਿਹੀਆਂ ਤਸਵੀਰਾਂ ਪਈਆਂ ਸਨ। ਇੱਕ ਨੁੱਕਰੇ ਇਕ ਜਟਾਧਾਰੀ ਉਦਾਸੀ ਸਾਧੂ ਮੈਲਾ-ਕੁਚੈਲਾ ਕੰਬਲ ਲਪੇਟੀ ਸੁੱਤਾ ਪਿਆ ਸੀ। ਪਰਵੇਸ਼ ਦੁਆਰ ਦੇ ਮੱਥੇ ਲਿਖੀ ਇਬਾਰਤ ਅਤੇ ਅੰਦਰਲੀ ਹਾਲਤ ਤੋਂ ਸਪੱਸ਼ਟ ਸੀ ਕਿ ਇਹ ਸਿੱਖੀ ਦੇ ਪ੍ਰਚਾਰ ਲਈ ਸਰਗਰਮ ਰਹੇ ਉਦਾਸੀ ਪ੍ਰਚਾਰਕਾਂ ਦਾ ਅਸਥਾਨ ਸੀ। ਉਦਾਸੀ ਪ੍ਰਚਾਰਕਾਂ ਨੇ ਕਦੀ ਪੂਰੇ ਭਾਰਤ ਵਿਚ ਗੁਰਬਾਣੀ ਦਾ ਪ੍ਰਚਾਰ ਕੀਤਾ। ਉਹਨਾਂ ਦੀ ਪ੍ਰੇਰਨਾ ਨਾਲ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਨੂੰ ਮੰਨਣ ਵਾਲਿਆਂ ਨੂੰ ਨਾਨਕਪੰਥੀ ਕਿਹਾ ਜਾਣ ਲੱਗਾ। ਪੂਰਬੀ ਖੇਤਰ ਵਿਚ ਗੁਰੂ ਨਾਨਕ ਆਪਣੀ ਪਹਿਲੀ ਉਦਾਸੀ ਦੌਰਾਨ ਜਿਹਨਾਂ ਤੀਰਥ ਅਸਥਾਨਾਂ ਜਾਂ ਸ਼ਹਿਰਾਂ ਵਿਚ ਗਏ ਉਦਾਸੀ ਸਾਧੂ ਬਾਬਾ ਅਲਮਸਤ ਨੇ ਉਥੇ ਗੁਰੂ-ਯਾਤਰਾ ਦੀ ਯਾਦ ਵਿਚ ਗੁਰੂ ਦੇ ਅਮੀਰ ਸ਼ਰਧਾਲੂਆਂ ਦੀ ਸਹਾਇਤਾ ਨਾਲ ਅਜਿਹੇ ਅਸਥਾਨਾਂ ਦੀ ਉਸਾਰੀ ਕਰਵਾਈ। ਉਹਨਾਂ ਤੋਂ ਮਗਰੋਂ ਗਯਾ ਦੇ ਇਲਾਕੇ ਦੇ ਹੀ ਜੰਮਪਲ ਭਗਤ ਭਗਵਾਨ ਨੇ ਇਸ ਕਾਰਜ ਨੂੰ ਜਾਰੀ ਰੱਖਿਆ। ਉਹਨਾਂ ਛੋਟੀ ਉਮਰੇ ਸੰਨਿਆਸ ਧਾਰਨ ਕਰ ਲਿਆ ਸੀ ਅਤੇ ਗਿਆਨ ਦੀ ਪਿਆਸ ਅਤੇ ਮਾਨਸਕ ਟਿਕਾਅ ਦੀ ਇੱਛਾ ਤਹਿਤ ਆਪ ਕੀਰਤਪੁਰ ਵਿਖੇ ਸੱਤਵੇਂ ਗੁਰੂ ਹਰਿ ਰਾਇ ਸਾਹਿਬ ਦੀ ਸ਼ਰਨ ਗਏ। ਗੁਰੂ
ਮੈਂ ਇਤਿਹਾਸਕ ਗੁਰਦੁਆਰਿਆਂ ਦੀਆਂ ਕਈ-ਕਈ ਮੰਜਲਾਂ ਵਾਲੀਆਂ ਉਚੀਆਂ ਇਮਾਰਤਾਂ ਅਤੇ ਇਹਨਾਂ ਦੇ ਗੁੰਬਜਾਂ 'ਤੇ ਸੋਨਾ ਲਗਾਉਣ ਦਾ ਕਾਇਲ ਨਹੀਂ। ਨਾ ਹੀ ਬਹੁਤੀ ਆਵਾਜਾਈ ਵਾਲੇ ਗੁਰਦੁਆਰਿਆਂ ਦੀਆਂ ਪਹਿਲਾਂ ਬਣੀਆਂ ਚੰਗੀਆਂ ਭਲੀਆਂ ਇਮਾਰਤਾਂ ਨੂੰ ਢਾਅ ਕੇ ਆਲੀਸ਼ਾਨ ਬਣਾਉਣ ਲਈ ਕਾਰਸੇਵਾ ਵਾਲੇ ਬਾਬਿਆਂ ਵਲੋਂ ਥਾਂ-ਥਾਂ ਟੋਕਰੇ ਰੱਖ ਕੇ ਮਾਇਆ ਇਕੱਠੀ ਕਰਨ ਦੇ ਹੱਕ ਵਿਚ ਹਾਂ। ਪਰ ਗੁਰੂ ਬਾਬੇ ਦੀ ਆਮਦ ਦੀ ਯਾਦ ਵਿਚ ਉਸਾਰੇ ਇਸ ਇਤਿਹਾਸਕ ਅਸਥਾਨ ਦੀ ਏਨੀ ਦੁਰਦਸ਼ਾ ਦੇਖ ਕੇ ਬਹੁਤ ਨਿਰਾਸ਼ਾ ਹੋਈ। ਵਾਪਸ ਆਪਣੀ ਟੈਕਸੀ ਤੱਕ ਤੁਰੇ ਆਉਂਦੇ ਇਹ ਸੋਚ ਵਿਚਾਰ ਕਰਦੇ ਆਏ ਕਿ ਇਸ ਅਸਥਾਨ 'ਤੇ ਗੁਰੂ ਨਾਨਕ ਦੀ ਯਾਤਰਾ ਦੇ ਮਨੋਰਥ ਅਤੇ ਮਹੱਤਵ ਨੂੰ ਲਗਾਤਾਰ ਅਤੇ ਅਸਰਦਾਰ ਢੰਗ ਨਾਲ ਯਾਦ ਕਰਾਉਣ ਦੇ ਉਦੇਸ਼ ਨਾਲ ਇਸ ਅਸਥਾਨ ਨੂੰ ਕਿਵੇਂ ਸੰਭਾਲਿਆ ਅਤੇ ਸੰਚਾਲਤ ਕੀਤਾ ਜਾ ਸਕਦਾ ਹੈ। ਕਾਫੀ ਆਵਾਜਾਈ ਵਾਲੇ ਵਪਾਰਕ ਇਲਾਕੇ ਵਿਚ ਸਥਿਤ ਇਸ ਤਿੰਨ ਕੁ ਸੌ ਵਰਗ ਗਜ਼ ਜਗ੍ਹਾ 'ਤੇ ਗੁਰੂ ਨਾਨਕ ਦੇ ਸੰਦੇਸ਼ ਦਾ ਅਧੁਨਿਕ ਢੰਗ ਦਾ ਪ੍ਰਚਾਰ ਕੇਂਦਰ ਉਸਾਰਿਆ ਜਾ ਸਕਦਾ ਹੈ। ਜਿਸ ਵਿਚ ਗੁਰਬਾਣੀ, ਗੁਰੂ ਜੀਵਨ, ਇਥੋਂ ਦੇ ਪੁਰਾਣੇ ਨਾਨਕ ਪੰਥੀਆਂ ਦੇ ਇਤਿਹਾਸ, ਗੁਰੂ ਨਾਨਕ ਅਤੇ ਗੁਰੂ ਤੇਗ ਬਹਾਦਰ ਦੀਆਂ ਇਸ ਖੇਤਰ ਵਿਚ ਯਾਤਰਾਵਾਂ ਆਦਿ ਬਾਰੇ ਗੁਰਮੁਖੀ ਤੋਂ ਇਲਾਵਾ ਇਸ ਖੇਤਰ ਦੀਆਂ ਬੋਲੀਆਂ ਹਿੰਦੁਸਤਾਨੀ, ਬ੍ਰਜ, ਮੈਥਿਲੀ, ਅਵਧੀ, ਭੋਜਪੁਰੀ ਆਦਿ ਵਿਚ ਮੁਫਤPage_breakਕਿਤਾਬਚੇ ਅਤੇ ਮੁੱਲ ਮਿਲਣ ਵਾਲੀਆਂ ਕਿਤਾਬਾਂ ਉਪਲਭਦ ਕਰਾਈਆਂ ਜਾ ਸਕਦੀਆਂ ਹਨ। ਗੁਰਬਾਣੀ ਦੇ ਜਿਹੜੇ ਸ਼ਬਦਾਂ ਵਿਚ ਇਹਨਾਂ ਬੋਲੀਆਂ ਦੀ ਸ਼ਬਦਾਵਲੀ ਵਰਤੀ ਗਈ ਹੈ ਉਹਨਾਂ ਦੇ ਗਾਇਨ (ਰਿਕਾਰਡਡ) ਦਾ ਦਿਨ ਸਮੇਂ ਪ੍ਰਵਾਹ ਚਲਦਾ ਰਹੇ। ਇਹਨਾਂ ਸ਼ਬਦਾਂ ਦੇ ਕੀਰਤਨ ਦੀਆਂ ਰਿਕਾਰਡਿੰਗਜ਼ ਮਿਲਦੀਆਂ ਹੋਣ। ਗੁਰੂ ਨਾਨਕ ਵਲੋਂ ਪਹਿਲੀ ਉਦਾਸੀ ਦੌਰਾਨ ਪ੍ਰਾਪਤ ਕੀਤੀ ਕਬੀਰ ਜੀ, ਰਵਿਦਾਸ ਜੀ, ਜੈਦੇਵ ਜੀ, ਬੇਣੀ ਜੀ ਆਦਿ ਦੀ ਬਾਣੀ ਨਾਲ ਸੰਬੰਧਤ ਸਮਗਰੀ ਵੀ ਮਿਲਦੀ ਹੋਵੇ। ਯਾਤਰੂਆਂ ਦੇ ਆਕਰਸ਼ਨ ਲਈ ਢੁੱਕਵੇਂ ਆਡੀਓ ਵੀਡੀਓ ਸ਼ੋਅ ਅਤੇ ਲਾਈਟ ਐਂਡ ਸਾਉਂਡ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਇਸ ਅਸਥਾਨ ਦੇ ਇਤਿਹਾਸਕ ਮਹੱਤਵ ਦੀ ਸਥਾਨਕ, ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿਚ ਲਿਖੀ ਇਬਾਰਤ ਵਾਲਾ ਸੋਹਣਾ ਹੋਲਡਿੰਗ ਲੱਗਾ ਹੋਵੇ। ਇਸ ਦਾ ਸੰਚਾਲਨ ਕਰਨ ਵਾਲੇ ਵਲੰਟੀਅਰਜ਼ ਲਈ ਰਹਾਇਸ਼ ਦਾ ਪ੍ਰਬੰਧ ਇਸ ਦੇ ਉਪਰ ਪਹਿਲੀ ਮੰਜਲ 'ਤੇ ਹੋ ਸਕਦਾ ਹੈ। ਗੁਰੂ ਨਾਨਕ ਨੂੰ ਪਿਆਰ ਕਰਨ ਵਾਲੇ ਸਵੈ-ਇੱਛਕ ਨੌਜਵਾਨ ਖੋਜਾਰਥੀਆਂ, ਸਰਗਰਮ ਰਿਟਾਇਰਡ ਅਧਿਆਪਕਾਂ / ਅਫਸਰਾਂ, ਵਿਦੇਸ਼ੀਂ ਵਸਦੇ ਸਿੱਖਾਂ ਆਦਿ ਨੂੰ ਰੋਸਟਰ ਬਣਾ ਕੇ 1-2 ਦਿਨਾਂ ਦੀ ਸੰਖੇਪ ਟ੍ਰੇਨਿੰਗ ਤੋਂ ਬਾਅਦ ਇਕ-ਇਕ ਮਹੀਨੇ ਲਈ ਬਤੌਰ ਵਲੰਟੀਅਰ ਇਸ ਦੀ ਸੰਭਾਲ ਅਤੇ ਸੰਚਾਲਨ ਦਾ ਜਿੰਮਾ ਸੌਂਪਿਆ ਜਾ ਸਕਦਾ ਹੈ। ਇਹ ਵਲੰਟੀਅਰ ਆਏ ਯਾਤਰੂਆਂ ਨੂੰ ਇਸ ਅਸਥਾਨ ਦੇ ਪ੍ਰਮਾਣਕ ਇਤਿਹਾਸ ਬਾਰੇ, ਗੁਰੂ ਨਾਨਕ ਅਤੇ ਉਹਨਾਂ ਦੀਆਂ ਸਿੱਖਿਆਵਾਂ ਬਾਰੇ ਜਾਣਕਾਰੀ ਦੇਣ ਵਾਲੇ, ਸਥਾਨਕ ਬੋਲੀ ਅਤੇ ਸੱਭਿਆਚਾਰ ਪ੍ਰਤੀ ਸੰਵਾਦੀ ਰਵੱਈਆ ਰੱਖਣ ਵਾਲੇ ਅਤੇ ਸਥਾਨਕ ਲੋਕਾਂ ਲਈ ਗੁਰੂ ਉਪਦੇਸ਼ ਅਨੁਸਾਰ ਪਰਉਪਕਾਰੀ ਜੀਵਨ ਜਾਚ ਦੀ ਜਿਉਂਦੀ ਮਿਸਾਲ ਪੇਸ਼ ਕਰਨ ਵਾਲੇ ਹੋਣ। ਆਪਣੀ ਕਮਾਈ ਨਾਲ ਖੁਸ਼ਹਾਲ ਜੀਵਨ ਨਿਰਬਾਹ ਕਰਨ ਵਾਲੇ ਅਤੇ ਰੱਜੀ ਨੀਅਤ ਵਾਲੇ ਸਮਾਂ-ਦਾਨੀਆਂ ਨੂੰ ਹੀ ਇਹ ਸੇਵਾ ਵਾਰੀ ਸਿਰ ਦਿੱਤੀ ਜਾਵੇ। ਅਜਿਹੇ ਹਜ਼ਾਰਾਂ ਵਲੰਟੀਅਰ
ਮਨ ਵਿਚ ਇਸ ਤਰ੍ਹਾਂ ਦੀ ਉਧੇੜ ਬੁਣ ਕਰਦੇ ਅਸੀਂ ਵਾਪਸ ਆਪਣੀ ਟੈਕਸੀ ਕੋਲ ਪਰਤੇ ਤਾਂ ਸਾਡਾ ਡਰਾਈਵਰ ਸਾਡੀ ਉਦਾਸੀ ਅਤੇ ਪਰੇਸ਼ਾਨੀ ਨੂੰ ਤਾੜ ਗਿਆ। ਉਸ ਨੇ ਸਾਡਾ ਜੀਅ ਰਾਜੀ ਕਰਨ ਲਈ ਸਾਨੂੰ ਬੋਧ ਗਯਾ ਲਿਜਾਣ ਦੀ ਤਜਵੀਜ਼ ਪੇਸ਼ ਕੀਤੀ। ਬੋਧ ਗਯਾ ਇਥੋਂ ਦਸ-ਬਾਰਾਂ ਕਿਲੋਮੀਟਰ ਦੀ ਦੂਰੀ 'ਤੇ ਹੈ। ਜਿਥੇ ਗਯਾ ਗੁਰੂ ਨਾਨਕ ਵਲੋਂ ਗਿਆਨ ਸਾਂਝਾ ਕੀਤੇ ਜਾਣ ਦਾ ਸਥਾਨ ਹੈ ਉਥੇ ਬੋਧ ਗਯਾ ਮਹਾਤਮਾ ਬੁੱਧ ਨੂੰ ਗਿਆਨ ਪ੍ਰਾਪਤੀ ਦਾ ਸਥਾਨ ਹੈ। ਸਾਡੇ ਜਾਣ ਸਮੇਂ ਬੋਧ ਗਯਾ ਵਿਖੇ ਮਹਾਤਮਾ ਬੁੱਧ ਨਾਲ ਸੰਬੰਧਤ ਸਲਾਨਾ ਉਤਸਵ ਚਲ ਰਿਹਾ ਸੀ। ਦਸ ਕੁ ਕਿਲੋਮੀਟਰ ਦੇ ਘੇਰੇ ਵਿਚ ਦੇਸ ਬਦੇਸ਼ ਤੋਂ ਲੱਖਾਂ ਬੋਧੀ ਅਤੇ ਦੂਸਰੇ ਲੋਕ ਆਏ ਹੋਏ ਸਨ। ਏਨੀ ਭੀੜ ਕਰਕੇ ਸਾਨੂੰ ਆਪਣੀ ਟੈਕਸੀ ਮੁੱਖ ਮੰਦਰ ਤੋਂ ਤਕਰੀਬਨ ਚਾਰ ਕਿਲੋਮੀਟਰ ਪਹਿਲਾਂ ਛੱਡਣੀ ਪਈ। ਮੁੱਖ ਮੰਦਰ ਦੇ ਚਾਰੇ ਪਾਸੇ ਹਜ਼ਾਰਾਂ ਬੋਧੀ ਧਿਆਨ ਵਿਚ ਬੈਠੇ ਸਨ। ਕਮਾਲ ਦਾ ਸ਼ਾਂਤ ਵਾਤਾਵਰਣ ਸੀ। ਆਸ-ਪਾਸ ਤਿੱਬਤ, ਭੂਟਾਨ, ਜਪਾਨ, ਚੀਨ, ਬਰਮਾ, ਥਾਈਲੈਂਡ ਆਦਿ ਦੇਸ਼ਾਂ ਦੀਆਂ ਬੋਧੀ ਸੰਗਤਾਂ ਵਲੋਂ ਉਸਾਰੇ ਵੱਖ-ਵੱਖ ਬੋਧੀ ਮੰਦਰ, ਮੱਠ, ਹਾਲ, ਅਜਾਇਬ ਘਰ ਆਦਿ ਸਨ। ਕਮਲ ਤਲਾਅ, 80 ਫੁੱਟ ਉਚੀ ਬੁੱਧ ਮੂਰਤੀ ਅਤੇ ਬੁੱਧ ਕੁੰਡ ਇਥੋਂ ਦੇ ਵਿਸ਼ੇਸ਼ ਆਕਰਸ਼ਨ ਹਨ। ਬਾਹਰਲੇ ਦੇਸ਼ਾਂ ਤੋਂ ਬੁੱਧ ਪ੍ਰੇਮੀਆਂ ਦੀ ਆਵਾਜਾਈ ਕਰਕੇ ਇਥੇ ਅੰਤਰਰਾਸ਼ਟਰੀ ਹਵਾਈ ਅੱਡਾ ਹੈ।
ਗਯਾ ਵਿਚ ਆ ਕੇ ਆਪਣੇ ਆਪ ਨੂੰ ਗੁਰੂ ਨਾਨਕ ਦੇ ਬੰਦੇ ਦੱਸਣ ਵਾਲੇ ਜਦ ਗੁਰੂ ਨਾਨਕ ਦੇ ਯਾਦਗਾਰੀ ਅਸਥਾਨ ਦੀ ਦੁਰਦਸ਼ਾ ਦੇਖ ਕੇ ਬੋਧ ਗਯਾ ਦੀ ਇਸ ਖੂਬਸੂਰਤੀ, ਸਾਂਭ ਸੰਭਾਲ, ਵਿਸ਼ਾਲਤਾ ਅਤੇ ਰੌਣਕ ਨੂੰ ਨਿਹਾਰ ਕੇ ਮੁੜ ਰਹੇ ਸਾਂ ਤਾਂ ਸਾਡੇ ਮਨਾਂ ਵਿਚ ਕਿਹੜੀਆਂ
ਵਾਪਸ ਆ ਕੇ ਕੋਲਕਤਾ ਦੇ ਜੰਮ-ਪਲ ਆਪਣੇ ਦੋਸਤ ਸ. ਜਗਮੋਹਨ ਸਿੰਘ ਗਿੱਲ ਨਾਲ ਇਸ ਅਸਥਾਨ ਬਾਰੇ ਗੱਲ ਕੀਤੀ। ਉਹਨਾਂ ਦਾ ਪੂਰਬੀ ਭਾਰਤ ਦੇ ਸਿੱਖਾਂ ਅਤੇ ਸੰਸਥਾਵਾਂ ਨਾਲ ਚੰਗਾ ਮੇਲ ਮਿਲਾਪ ਹੈ। ਉਹਨਾਂ ਦੱਸਿਆ ਕਿ 1666 ਈ. ਵਿਚ ਗੁਰੂ ਤੇਗ ਬਹਾਦਰ ਜੀ ਵੀ ਜਦ ਪਰਿਵਾਰ ਸਮੇਤ ਪੰਜਾਬ ਤੋਂ ਬਿਹਾਰ ਆਏ ਸਨ ਤਾਂ ਪਟਨਾ ਵਿਖੇ ਪਹੁੰਚ ਕੇ ਟਿਕਾਣਾ ਕਰਨ ਤੋਂ ਪਹਿਲਾਂ ਆਪ ਕੁਝ ਸਮਾਂ ਗਯਾ ਵਿਖੇ ਰਹੇ ਸਨ। ਇਥੋਂ ਦੀ ਨਾਨਕਪੰਥੀ ਸੰਗਤ ਵਿਚ ਵਿਚਰੇ ਸਨ। ਪਹਿਲੀ ਉਦਾਸੀ ਦੌਰਾਨ ਗੁਰੂ ਨਾਨਕ ਭਾਰਤ ਦੇ ਉਤਰੀ ਅਤੇ ਪੂਰਬੀ ਖੇਤਰ ਵਿਚ ਜਿਥੇ ਜਿਥੇ ਗਏ ਉਦਾਸੀ ਪਰਚਾਰਕਾਂ ਨੇ ਉਥੇ ਉਥੇ ਪਹੁੰਚ ਕੇ ਸਥਾਨਕ ਨਾਨਕਪੰਥੀ ਸੰਗਤਾਂ ਦੇ ਸਹਿਯੋਗ ਨਾਲ ਯਾਦਗਾਰੀ ਅਸਥਾਨਾਂ ਦੀ ਉਸਾਰੀ ਕਰਾਈ। ਇਹਨਾਂ ਤੋਂ ਇਲਾਵਾ ਵੱਖ-ਵੱਖ ਥਾਵਾਂ 'ਤੇ ਸੰਗਤ ਦੇ ਜੁੜਨ ਲਈ ਅਤੇ ਉਦਾਸੀ ਪ੍ਰਚਾਰਕਾਂ ਦੇ ਟਿਕਾਣੇ ਲਈ ਸਿੱਖ ਕੇਂਦਰਾਂ ਦੀ ਉਸਾਰੀ ਕਰਾਈ। ਇਹਨਾਂ ਸਾਰਿਆਂ ਦੀ ਗਿਣਤੀ ਪੰਜ ਸੌ ਦੇ ਕਰੀਬ ਸੀ। ਇਹਨਾਂ ਅੰਦਰ ਗੁਰੂ ਗਰੰਥ ਸਾਹਿਬ ਦੀਆਂ ਹੱਥ ਲਿਖਤ ਬੀੜਾਂ ਦਾ ਪ੍ਰਕਾਸ਼ ਹੁੰਦਾ ਸੀ। ਇਹਨਾਂ ਵਿਚੋਂ ਬਹੁਤਿਆਂ ਦੀਆਂ ਇਮਾਰਤਾਂ ਸੇਵਾ ਸੰਭਾਲ ਖੁਣੋਂ ਪੂਰੀ ਤਰ੍ਹਾਂ ਢਹਿ ਗਈਆਂ ਹਨ, ਕੁਝ ਇਮਾਰਤਾਂ ਅੱਧ- ਪਚੱਧ ਖੜ੍ਹੀਆਂ ਹਨ, ਕਈਆਂ ਦੇ ਤਾਂ ਨਾਮੋ ਨਿਸ਼ਾਨ ਮਿਟ ਗਏ ਹਨ। ਕਈਆਂ ਅਸਥਾਨਾ ਦੇ ਨਾਮੇ ਗੁਰੂ ਨਾਨਕ ਅਤੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਆਸਥਾ ਰੱਖਣ ਵਾਲੇ ਅਮੀਰ ਸ਼ਰਧਾਲੂਆਂ ਨੇ ਚੋਖੀਆਂ ਜ਼ਮੀਨਾ ਵੀ ਲਗਵਾਈਆਂ ਹੋਈਆਂ ਸਨ ਜਿਹਨਾਂ ਦੀ ਆਮਦਨੀ ਨਾਲ ਇਹਨਾਂ ਅਸਥਾਨਾਂ ਦਾ ਸੰਚਾਲਨ ਹੁੰਦਾ ਸੀ। ਹੌਲੀ-ਹੌਲੀ ਇਹ ਲਾਵਾਰਸ ਜਾਇਦਾਦਾਂ ਭੂ- ਮਾਫੀਏ ਜਾਂ ਆਸ-ਪਾਸ ਦੇ ਲੋਕਾਂ ਨੇ ਦੱਬ ਲਈਆਂ ਹਨ। ਗਯਾ ਸ਼ਹਿਰ ਬਾਰੇ ਇੰਟਰਨੈਟ ਖਾਸਕਰ ਵਿਕੀਪੀਡੀਆ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼
ਗੁਰੂ ਨਾਨਕ ਦਾ ਜਨਮ ਅਸਥਾਨ ਭਾਵੇਂ ਪਾਕਿਸਤਾਨ ਵਿਚਲੇ ਪੰਜਾਬ 'ਚ ਹੈ ਪਰ ਉਹਨਾਂ ਦੀ ਬਰਮਾ ਤੱਕ ਦੀ ਪਹਿਲੀ ਉਦਾਸੀ ਅਤੇ ਲੰਕਾ ਤੱਕ ਦੀ ਦੂਸਰੀ ਉਦਾਸੀ ਨਾਲ ਸੰਬੰਧਤ ਕਈ ਸੈਂਕੜੇ ਗੁਰਧਾਮ ਭਾਰਤ ਵਿਚ ਹਨ। ਇਹਨਾਂ ਤੋਂ ਪੰਥ ਨੂੰ ਵਿਛੋੜਿਆ ਨਹੀਂ ਗਿਆ ਸਗੋਂ ਪੰਥ ਇਹਨਾਂ ਤੋਂ ਵਿਛੜ ਗਿਆ ਹੈ। ਪੰਥ ਨੇ ਇਹਨਾਂ ਦੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਨੂੰ ਵਿਸਾਰ ਦਿੱਤਾ ਹੈ। ਨਤੀਜੇ ਵਜੋਂ ਇਹ ਸਾਰੇ ਸਿੱਖੀ ਦੇ ਮਹਾਨ ਅਸਥਾਨਾਂ ਦੇ ਨਕਸ਼ੇ ਤੋਂ ਮਿਟ ਗਏ ਹਨ। ਦੇਖਿਆ ਜਾਵੇ ਤਾਂ ਗੁਰੂ ਦੀ ਕੁਰਕਸ਼ੇਤਰ, ਹਰਿਦੁਆਰ, ਮਥੁਰਾ, ਬਨਾਰਸ, ਗਯਾ, ਪਰਯਾਗ ਅਤੇ ਪੁਰੀ ਆਦਿ ਆਸਥਾਨਾਂ 'ਤੇ ਆਮਦ ਦਾ ਇਤਿਹਾਸਕ ਮਹੱਤਵ ਪੰਜਾ ਸਾਹਿਬ, ਨਾਨਕਝੀਰਾ ਅਤੇ ਮਨੀਕਰਨ ਸਾਹਿਬ ਨਾਲੋਂ ਕਿਤੇ ਵਡੇਰਾ ਹੈ। ਪਰ ਇਹਨਾਂ ਨਾਲ ਕਰਾਮਾਤਾਂ ਦੀਆਂ ਕਹਾਣੀਆਂ ਨਾ ਜੁੜੀਆਂ ਹੋਣ ਕਰਕੇ ਸਾਡੇ ਅੰਦਰ ਇਹਨਾਂ ਦੀ ਯਾਤਰਾ ਦੀ ਉਹ ਖਿੱਚ ਪੈਦਾ ਨਹੀਂ ਹੋਈ। ਗੁਰੂ ਨੇ ਸ਼ਬਦ ਨੂੰ ਕਰਾਮਾਤ ਮੰਨਿਆਂ ਹੈ ਅਤੇ ਇਹਨਾਂ ਅਸਥਾਨਾਂ 'ਤੇ ਜਾ ਕੇ ਉਹਨਾਂ ਸ਼ਬਦ ਦੀ ਕਰਾਮਾਤ ਵਰਤਾਈ। ਪਰ ਕੁਝ ਸਾਲ ਪਹਿਲਾਂ ਸੁਣਿਆਂ ਸੀ ਕਿ ਗੁਰੂ ਨਾਨਕ ਦੀ ਹਰਿਦੁਆਰ ਫੇਰੀ ਨਾਲ ਸੰਬੰਧਤ ਉਥੇ ਵੀ ਬਾਜ਼ਾਰ ਵਿਚ ਜੋ ਇਤਿਹਾਸਕ ਗੁਰਦੁਆਰਾ ਹੁੰਦਾ ਸੀ ਹੁਣ ਅਲੋਪ ਹੋ ਚੁੱਕਾ ਹੈ।
ਦੂਸਰਾ ਅਤੇ ਵੱਡਾ ਕਾਰਨ ਇਹ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਪੰਥ ਦਾ ਗੱਡਾ ਹੱਕਣ ਵਾਲੇ ਸੱਜਣਾਂ ਦਾ ਧਿਆਨ ਪੰਜਾਬ, ਦਿੱਲੀ ਅਤੇ ਕੁਝ ਹੋਰ ਥਾਵਾਂ ਦੇ ਭਾਰੀ-ਭਰਕਮ ਗੋਲਕਾਂ ਵਾਲੇ ਗੁਰਧਾਮਾਂ 'ਤੇ ਕਬਜ਼ੇ ਕਰਨ ਵੱਲ ਹੀ ਰਿਹਾ ਹੈ। ਇਹਨਾਂ ਦੇ ਵਸੀਲਿਆਂ ਨੂੰ ਮੁੱਖ ਤੌਰ 'ਤੇ ਚੌਧਰ ਪ੍ਰਾਪਤੀ ਦੀ ਭੁੱਖ ਪੂਰਤੀ ਲਈ ਵਰਤਿਆ ਜਾਣ ਲੱਗਾ। ਗੁਰੂ ਵਲੋਂ ਵਿਸ਼ਾਲ ਖੇਤਰ ਵਿਚ ਖਿਲਾਰੇ ਸ਼ਬਦ ਦੇ ਬੀਜਾਂ ਨਾਲ ਥਾਂ-ਥਾਂ ਉੱਗੀ
ਮਾਇਆਧਾਰੀ ਅਤਿ ਅੰਨਾ ਬੋਲਾ ।।
ਸਬਦੁ ਨ ਸੁਣਈ ਬਹੁ ਰੋਲ ਘਚੋਲਾ॥ (313, ਮ. 3)
ਇਸ ਰੋਲ ਘਚੋਲੇ ਦੇ ਆਲਮ ਵਿਚ ਗੁਰੂ ਨੂੰ ਨਿਸ਼ਕਾਮ ਭਾਵ ਨਾਲ ਪਿਆਰ ਕਰਨ ਵਾਲੇ ਅਤੇ ਗੁਰੂ ਦੇ ਬਚਨਾਂ ਦਾ ਸਮਾਜਕ ਮਹੱਤਵ ਸਮਝਣ ਵਾਲਿਆਂ ਦੀ ਵੀ ਘਾਟ ਨਹੀਂ ਹੈ। ਜੋ ਲੋਕ ਮਹਿਸੂਸ ਕਰਦੇ ਹਨ ਕਿ ਮਾਨਵ ਕਲਿਆਣ ਲਈ ਗੁਰੂ ਗਰੰਥ ਸਾਹਿਬ ਦੇ ਸੰਦੇਸ਼ ਨੂੰ ਪ੍ਰਚਾਰਿਆ ਪ੍ਰਸਾਰਿਆ ਜਾਣਾ ਚਾਹੀਦਾ ਹੈ ਉਹਨਾਂ ਨੂੰ ਇਹਨਾਂ ਅਸਥਾਨਾਂ ਦੀ ਪੁਨਰ ਸੁਰਜੀਤੀ ਕਰਕੇ ਇਹਨਾਂ ਨੂੰ ਉਸ ਵਿਚਾਰਧਾਰਾ ਦੇ ਅਧੁਨਿਕ ਪ੍ਰਚਾਰ ਕੇਂਦਰਾਂ ਵਜੋਂ ਸਥਾਪਤ ਕਰਨ ਲਈ ਸਿਰ ਜੋੜਨੇ ਚਾਹੀਦੇ ਹਨ ਜਿਸ ਵਿਚਾਰਧਾਰਾ ਦੇ ਪ੍ਰਚਾਰ ਲਈ ਗੁਰੂ ਸਾਹਿਬ ਇਹਨਾਂ ਥਾਵਾਂ 'ਤੇ ਪੈਦਲ ਲੰਮੀਆਂ ਵਾਟਾਂ ਮਾਰ ਕੇ ਪਹੁੰਚੇ। ਬਾਬੇ ਨੇ ਜਿਥੇ ਵੀ ਜਾ ਕੇ ਲੋਕ ਕਲਿਆਣ ਹਿੱਤ ਜੋ ਗੱਲਾਂ ਕੀਤੀਆਂ ਉਹ ਗੱਲਾਂ ਉਥੇ ਅਸਰਦਾਰ ਢੰਗ ਨਾਲ ਚਲਦੀਆਂ ਰਹਿਣੀਆਂ ਚਾਹੀਦੀਆਂ ਹਨ।
ਆਪਣੀ ਬੋਲੀ, ਧਰਮ ਤੇ ਲਿੱਪੀ : ਅੰਤਰ ਸੰਬੰਧ
ਮੈਂ ਪੰਜਾਬ ਵਿਚ ਜੰਮਿਆਂ ਪਲ਼ਿਆ ਹਾਂ ਅਤੇ ਮੇਰੀ ਮਾਂ ਬੋਲੀ ਪੰਜਾਬੀ ਹੈ ਇਸ ਲਈ ਮੈਂ ਪੰਜਾਬੀ ਬੰਦਾ ਹਾਂ। ਆਪਣੇ ਖਿੱਤੇ ਅਤੇ ਮਾਂ ਬੋਲੀ ਕਾਰਨ ਮੈਂ ਬਣਿਆਂ ਬਣਾਇਆ ਪੰਜਾਬੀ ਹਾਂ। ਦੂਸਰੀਆਂ ਬੋਲੀਆਂ ਮੈਨੂੰ ਸਿੱਖਣੀਆਂ ਪਈਆਂ ਹਨ ਪਰ ਮਾਂ ਬੋਲੀ ਬਿਨਾ ਕਿਸੇ ਸਿਖਲਾਈ ਦੇ ਆਪਣੇ ਮਹੌਲ 'ਚੋਂ ਮਿਲੀ ਹੈ। ਮਾਂ ਬੋਲੀ ਨੂੰ ਸਿੱਖਣ ਦੀ ਬਜਾਏ ਸਹਿ- ਸੁਭਾਅ ਗ੍ਰਹਿਣ ਕੀਤਾ ਹੈ। ਹੋਰ ਬੋਲੀਆਂ ਨੂੰ ਉਹਨਾਂ ਦੀ ਵਿਆਕਰਣ ਦੇ ਮਾਧਿਅਮ ਰਾਹੀਂ ਸਿੱਖਦਾ ਹਾਂ। ਆਪਣੀ ਬੋਲੀ ਵਿਆਕਰਨ ਜਾਣੇ ਬਗੈਰ ਬਿਲਕੁਲ ਠੀਕ ਬੋਲਣੀ ਆ ਗਈ ਹੈ। ਦੁਨੀਆਂ ਭਰ ਦੇ ਸਾਰੇ ਅਨਪੜ੍ਹਾਂ ਨੂੰ ਵੀ ਆਪਣੀ ਮਾਂ ਬੋਲੀ ਠੀਕ ਬੋਲਣੀ ਆ ਜਾਂਦੀ ਹੈ ਹਾਲਾਂ ਕਿ ਉਹਨਾਂ ਨੂੰ ਆਪਣੀ ਬੋਲੀ ਦੀ ਵਿਆਕਰਣ ਦਾ ਉੱਕਾ ਇਲਮ ਨਹੀਂ ਹੁੰਦਾ। ਮਿਸਾਲ ਦੇ ਤੌਰ 'ਤੇ ਦੋ ਸ਼ਬਦ ਹਨ: ਪੀਲਾ ਪੱਤਾ। ਇਹਨਾਂ ਦਾ ਬਹੁ ਬਚਨ ਕਹਿਣਾ ਹੋਵੇ ਤਾਂ ਕਹਾਂਗਾ: ਪੀਲੇ ਪੱਤੇ। ਇਸੇ ਤਰ੍ਹਾਂ ਨੀਲਾ ਘੋੜਾ ਦਾ ਬਹੁ ਵਚਨ ਹੋਵੇਗਾ: ਨੀਲੇ ਘੋੜੇ। ਪਰ ਲਾਲ ਤਾਰਾ ਦਾ ਬਹੁ ਬਚਨ ਲਾਲੇ ਤਾਰੇ ਨਹੀਂ ਲਾਲ ਤਾਰੇ ਹੀ ਕਹਾਂਗਾ। ਇਹ ਮੈਨੂੰ ਕਿਸੇ ਵਿਆਕਰਨ ਪੜ੍ਹਾਉਣ ਵਾਲੇ ਨੇ ਨਹੀਂ ਸਿਖਾਇਆ। ਮਾਂ ਬੋਲੀ ਨਿਰਉਚੇਚ ਬੋਲ ਲਈਦੀ ਹੈ ਬਿਲਕੁਲ ਉਵੇਂ ਜਿਵੇਂ ਸਾਹ ਸੋਚ ਕੇ ਨਹੀਂ ਲਏ ਜਾਂਦੇ।
ਜਿਥੇ ਮਾਂ ਬੋਲੀ ਸੁਤੇ-ਸਿੱਧ ਗ੍ਰਹਿਣ ਹੁੰਦੀ ਹੈ ਉਥੇ ਧਰਮ ਆਪ ਧਾਰਨ ਕੀਤਾ ਜਾਂਦਾ ਹੈ। ਸਿੱਖ ਧਰਮ ਦੇ ਤਾਂ ਨਾਂ ਤੋਂ ਹੀ ਜ਼ਾਹਿਰ ਹੈ ਕਿ ਇਹ ਧਰਮ ਸਿੱਖਣਾ ਪੈਂਦਾ ਹੈ। ਸਿੱਖ ਵਿਚਾਰਧਾਰਾ ਜਨਮ ਅਧਾਰਤ ਜਾਤ ਪ੍ਰਬੰਧ ਅਤੇ ਧਰਮ ਪ੍ਰਬੰਧ ਨੂੰ ਮਾਨਤਾ ਨਹੀਂ ਦਿੰਦੀ। ਪਰ ਮੈਂ ਸਿੱਖ
ਅਰਬਾਂ ਖਰਬਾਂ ਸਾਲ ਪਹਿਲਾਂ 2 ਵੀ ਹੋਰ ਚੌਪਾਏ ਜਾਨਵਰਾਂ ਵਾਂਗ ਚਾਰ ਲੱਤਾਂ 'ਤੇ ਤੁਰਨ ਵਾਲੇ ਜਾਨਵਰ ਹੀ ਸਾਂ। ਜਿਉਂ ਜਿਉਂ ਸਾਡੇ ਅੰਦਰ ਸ਼ਬਦ ਦਾ ਪ੍ਰਕਾਸ਼ ਸ਼ੁਰੂ ਹੋਇਆ ਸਾਡੇ ਬੰਦੇ ਬਣਨ ਦੀ ਪ੍ਰਕਿਰਿਆ ਸ਼ੁਰੂ ਹੋਈ। ਅੱਜ ਜਾਨਵਰਾਂ ਨਾਲੋਂ ਮਨੁੱਖਾਂ ਦਾ ਸਿਰਫ ਏਨਾ ਹੀ ਫਰਕ ਹੈ ਕਿ ਸਾਡੇ ਕੋਲ ਵਿਕਸਤ ਭਾਸ਼ਾ ਹੈ। ਪੰਛੀ ਪਹਿਲਾਂ ਤੋਂ ਹੀ ਪਰਾਂ ਨਾਲ ਉਡਦੇ ਹਨ, ਬੰਦੇ ਨਹੀਂ ਸਨ ਉਡਦੇ ਹੁੰਦੇ। ਬੰਦੇ ਨੇ ਭਾਸ਼ਾ ਨਾਲ ਉਡਣਾ ਸਿੱਖਿਆ, ਜਹਾਜ਼ ਯਾਨੀ ਤਕਨਾਲੋਜੀ ਨਾਲ ਉਡਣਾ ਸ਼ੁਰੂ ਕੀਤਾ। ਤਕਨਾਲੋਜੀ ਭਾਸ਼ਾ ਨਾਲ ਹੋਂਦ ਵਿਚ ਆਉਂਦੀ ਹੈ। ਜਿਉਂ ਜਿਉਂ ਬੋਲੀ ਨੇ ਵਿਕਾਸ ਕੀਤਾ ਤਿਉਂ-ਤਿਉਂ ਬੰਦੇ ਨੇ ਭਾਵ ਮਨੁੱਖੀ ਸੱਭਿਅਤਾ ਨੇ ਵਿਕਾਸ ਕੀਤਾ। ਹਰ ਸੱਭਿਅਤਾ ਸ਼ਬਦ ਨਾਲ ਸ਼ੁਰੂ ਹੋਈ, ਬੋਲੀ ਨਾਲ ਸ਼ੁਰੂ ਹੋਈ। ਜਿਉਂ-ਜਿਉਂ ਕੋਈ ਬੋਲੀ ਜਾਂ ਭਾਸ਼ਾ ਵਿਕਸਤ ਹੋਈ ਤਿਉਂ-ਤਿਉਂ ਉਸ ਸੱਭਿਅਤਾ ਦੀਆਂ ਬਾਕੀ ਚੀਜ਼ਾਂ ਨੇ ਵਿਕਾਸ ਕੀਤਾ। ਜਿਹੜੇ ਪ੍ਰਾਚੀਨ ਕਬੀਲੇ ਸਦੀਆਂ ਤੋਂ ਅਜੇ ਤੱਕ ਜਿਉਂ ਦੇ ਤਿਉਂ ਹਨ ਉਹਨਾਂ ਦੀ ਭਾਸ਼ਾ ਵੀ ਜਿਉਂ ਦੀ ਤਿਉਂ ਹੈ। ਜਿਹੜੇ ਯੂਰਪੀ ਭਾਈਚਾਰਿਆਂ ਨੇ ਬਹੁਤ ਤੇਜ਼ੀ
ਸੱਭਿਆਚਾਰ ਦੀਆਂ ਮੂਲ ਗੱਲਾਂ ਵਿਚੋਂ ਮਾਂ ਬੋਲੀ ਪਹਿਲੇ ਨੰਬਰ 'ਤੇ ਆਉਂਦੀ ਹੈ। ਕੋਈ ਬੋਲੀ ਜਾਂ ਸੱਭਿਆਚਾਰ ਕਿਸੇ ਖਾਸ ਖਿੱਤੇ ਦੇ ਹੁੰਦੇ ਹਨ। ਕਿਸੇ ਬਾਹਰਲੇ ਮੁਲਕ ਵਿਚ ਵਸਦਾ ਜੇ ਕੋਈ ਪੰਜਾਬੀ ਬੰਦਾ ਮਿਲੇਗਾ ਤਾਂ ਉਹ ਪੰਜਾਬ ਤੋਂ ਗਿਆ ਹੋਇਆ ਮਿਲੇਗਾ ਜਾਂ ਉਸ ਦਾ ਪਿਓ ਦਾਦਾ ਪੰਜਾਬ ਦੀ ਧਰਤੀ ਤੋਂ ਗਿਆ ਹੋਵੇਗਾ। ਦੂਰ ਦੁਰਾਡੇ ਦੂਸਰੀ ਧਰਤੀ 'ਤੇ ਵਸੇ ਲੋਕਾਂ ਦੀ ਮਾਂ ਬੋਲੀ ਵੀ ਇਕ ਦੋ ਪੀੜ੍ਹੀਆਂ ਬਾਅਦ ਬਦਲ ਜਾਂਦੀ ਹੈ, ਉਸ ਧਰਤੀ ਦੀ ਬੋਲੀ ਉਹਨਾਂ ਦੀ ਮਾਂ ਬੋਲੀ ਬਣ ਜਾਂਦੀ ਹੈ। ਬਾਬਾ ਫਰੀਦ ਦਾ ਦਾਦਾ ਅਫਗਾਨਿਸਤਾਨ ਤੋਂ ਆ ਕੇ ਪੰਜਾਬ ਦੇ ਮੁਲਤਾਨ ਇਲਾਕੇ ਵਿਚ ਵਸਿਆ ਸੀ। ਉਸ ਦੀ ਤੀਜੀ ਪੀੜ੍ਹੀ ਦੇ ਫਰੀਦ ਦੀ ਮਾਂ ਬੋਲੀ ਪੰਜਾਬੀ ਹੋ ਗਈ ਅਤੇ ਉਸ ਨੂੰ ਪੰਜਾਬੀ ਮਾਂ ਬੋਲੀ ਦਾ ਪਹਿਲਾ ਵੱਡਾ ਸ਼ਾਇਰ ਮੰਨਿਆਂ ਜਾਂਦਾ ਹੈ। ਬਿਹਾਰ ਤੋਂ ਪੰਜਾਬ ਆ ਵਸੇ ਮਜ਼ਦੂਰਾਂ ਦੇ ਏਥੇ ਪੈਦਾ ਹੋਏ ਬੱਚਿਆਂ ਜਾਂ ਹੱਦ ਬੱਚਿਆਂ ਦੇ ਬੱਚਿਆਂ ਦੀ ਬੋਲੀ ਭੋਜਪੁਰੀ
ਬੋਲੀ ਦੇ ਉਲਟ ਧਰਮ ਕਿਸੇ ਵਿਸ਼ੇਸ਼ ਖਿੱਤੇ ਦਾ ਨਹੀਂ ਹੁੰਦਾ। ਕੋਈ ਬੰਦਾ ਅਮਰੀਕਾ ਵਿਚ ਪੈਦਾ ਹੋ ਕੇ ਉਥੇ ਰਹਿੰਦਿਆਂ ਸਿੱਖ ਬਣ ਸਕਦਾ ਹੈ। ਇਸੇ ਤਰ੍ਹਾਂ ਇਰਾਨ ਦੀ ਧਰਤੀ 'ਤੇ ਪੈਦਾ ਹੋਇਆ ਅਤੇ ਉਥੋਂ ਦੀ ਬੋਲੀ ਅਤੇ ਸੱਭਿਆਚਾਰ ਨਾਲ ਸੰਬੰਧਤ ਕੋਈ ਸਿੱਖ ਮਿਲ
ਸਕਦਾ ਹੈ। ਸਿੱਖ ਦੁਨੀਆਂ ਦੇ ਕਿਸੇ ਖਿੱਤੇ, ਬੋਲੀ ਜਾਂ ਸਭਿਆਚਾਰ ਨਾਲ ਸੰਬੰਧਤ ਹੋ ਸਕਦੇ ਹਨ। ਕੋਈ ਗੁਜਰਤੀ ਸਿੱਖ, ਕੋਈ ਦੱਖਣੀ ਸਿੱਖ, ਕੋਈ ਬੰਬਈਆ ਸਿੱਖ, ਕੋਈ ਸਿੰਧੀ ਸਿੱਖ, ਕੋਈ ਅਫਗਾਨੀ ਸਿੱਖ ਹੋ ਸਕਦਾ ਹੈ। ਗੁਰੂ ਦੀ ਸਾਂਝ ਕਾਰਨ ਇਹ ਸਾਰੇ ਪੰਜਾਬ ਵਾਸੀ ਪੰਜਾਬੀ ਸਿੱਖਾਂ ਦੇ ਗੁਰਭਾਈ ਹਨ। ਦੂਜੇ ਪਾਸੇ ਪੰਜਾਬੀ ਬੰਦਾ ਕਿਸੇ ਵੀ ਧਾਰਮਿਕ ਵਿਸ਼ਵਾਸ ਵਾਲਾ ਹੋ ਸਕਦਾ ਹੈ ਜਿਵੇਂ ਕੋਈ ਹਿੰਦੂ ਪੰਜਾਬੀ ਹੋ ਸਕਦਾ ਹੈ, ਕੋਈ ਮੁਸਲਿਮ ਪੰਜਾਬੀ, ਕੋਈ ਜੈਨੀ ਪੰਜਾਬੀ, ਕੋਈ ਇਸਾਈ ਪੰਜਾਬੀ ਹੋ ਸਕਦਾ ਹੈ। ਇਹ ਮਾਂ ਬੋਲੀ ਦੀ ਸਾਂਝ ਕਾਰਨ ਇਹ ਸਾਰੇ ਸਿੱਖ- ਪੰਜਾਬੀਆਂ ਦੇ ਮਾਂ ਜਾਏ ਹਨ। ਪੰਜਾਬੀ ਹੋਣਾ ਅਤੇ ਸਿੱਖ ਹੋਣਾ ਵੱਖਰੀਆਂ ਵੱਖਰੀਆਂ ਗੱਲਾਂ ਹਨ। ਪਰ ਅਕਸਰ ਇਹਨਾਂ ਨੂੰ ਰੱਲਗੱਡ ਕਰਕੇ ਦੇਖਿਆ ਜਾਂਦਾ ਹੈ। ਅਸੀਂ ਬਹੁਤ ਵਾਰ ਪੰਜਾਬੀ ਸੱਭਿਆਚਾਰ ਨੂੰ ਸਿੱਖ ਸੱਭਿਆਚਾਰ ਸਮਝ ਲੈਂਦੇ ਹਾਂ ਅਤੇ ਸਿੱਖ ਜੀਵਨ ਜਾਚ ਨੂੰ ਪੰਜਾਬੀ ਸੱਭਿਆਚਾਰ ਕਹਿ ਲੈਂਦੇ ਹਾ। ਰਲਗੱਡ ਕਰਨ ਦੀ ਇਸ ਪ੍ਰਵਿਰਤੀ, ਸਮਝ ਜਾਂ ਸਿਆਸਤ ਨਾਲ ਅਸੀਂ ਪੰਜਾਬ ਅਤੇ ਪੰਜਾਬੀ ਦਾ ਵੀ ਬਹੁਤ ਨੁਕਸਾਨ ਕੀਤਾ ਅਤੇ ਸਿੱਖੀ ਨੂੰ ਵੀ ਚੋਖੀ ਢਾਅ ਲਾਈ ਹੈ । ਸਮਝਣ ਵਾਲੀ ਗੱਲ ਇਹ ਹੈ ਕਿ ਜਿਥੇ ਬੋਲੀ ਅਤੇ ਸੱਭਿਆਚਾਰ ਦਾ ਸੰਬੰਧ ਮੁੱਖ ਤੌਰ 'ਤੇ ਕਿਸੇ ਭੂਗੋਲਿਕ ਖੇਤਰ ਨਾਲ ਹੁੰਦਾ ਹੈ ਉਥੇ ਧਰਮ ਦਾ ਸੰਬੰਧ ਉਸ ਦੇ ਮੁੱਖ
ਅਸੀਂ ਬੋਲੀ ਅਤੇ ਲਿੱਪੀ ਨੂੰ ਵੀ ਬਹੁਤ ਰਲਗੱਡ ਕਰ ਦਿੰਦੇ ਹਾਂ। ਅਸਲ ਵਿਚ ਇਹ ਵੱਖਰੀਆਂ ਵੱਖਰੀਆਂ ਚੀਜ਼ਾਂ ਹਨ। ਮੈਂ ਆਪਣੀ ਮਾਂ ਬੋਲੀ ਭਾਵੇਂ ਦੂਸਰੀਆਂ ਬੋਲੀਆਂ ਵਾਂਗ ਨਹੀਂ ਸਿੱਖੀ ਪਰੰਤੂ ਆਪਣੀ ਲਿੱਪੀ ਓਦਾਂ ਹੀ ਸਿੱਖੀ ਹੈ ਜਿਸ ਤਰ੍ਹਾਂ ਬੇਗਾਨੀਆਂ ਲਿੱਪੀਆਂ ਸਿੱਖੀਆਂ ਹਨ। ਊੜਾ ਐੜਾ ਉਸੇ ਤਰ੍ਹਾਂ ਹੀ ਲਿਖਣਾ ਪੜ੍ਹਨਾ ਸਿੱਖਿਆ ਹੈ ਜਿਸ ਤਰ੍ਹਾਂ ਏ ਬੀ ਸੀ ਸਿੱਖੀ ਹੈ।ਬਚਪਨ ਵਿਚ ਸਾਡੀਆਂ ਮਾਵਾਂ ਪੈਂਤੀ ਅੱਖਰਾਂ ਅਤੇ ਲਗਾਂ ਮਾਤਰਾਵਾਂ ਦੀ ਮੁਹਾਰਨੀ ਸਿਖਾਉਂਦੀਆਂ ਸਨ । ਉਹ ਸਾਨੂੰ ਪੰਜਾਬੀ ਬੋਲੀ ਨਹੀਂ ਗੁਰਮੁਖੀ ਲਿੱਪੀ ਸਿਖਾਉਂਦੀਆਂ ਸਨ । ਮੁਹਾਰਨੀ ਬੋਲੀ ਦੀ ਨਹੀਂ ਲਿੱਪੀ ਦੀ ਹੁੰਦੀ ਹੈ।
ਜਿਵੇਂ ਪਹਿਲਾਂ ਕਿਹਾ ਹੈ ਕਿ ਮਾਂ ਬੋਲੀ ਦੂਸਰੀਆਂ ਬੋਲੀਆਂ ਵਾਂਗ ਸਿੱਖਣ ਦੀ ਬਜਾਏ ਸਿੱਧੀ ਗ੍ਰਹਿਣ ਕੀਤੀ ਹੁੰਦੀ ਹੈ। ਇਸ ਕਰਕੇ ਸਾਡੇ ਮਨ ਦੀ ਸਰੰਚਨਾ ਸਾਡੀ ਮਾਂ ਬੋਲੀ ਨਾਲ ਹੁੰਦੀ ਹੈ ਭਾਵ ਸਾਡਾ ਅਵਚੇਤਨ ਮਾਂ ਬੋਲੀ ਨਾਲ ਬਣਿਆਂ ਹੁੰਦਾ ਹੈ। ਬੇਗਾਨੀ ਬੋਲੀ ਵਿਚ ਪੜ੍ਹੀ ਸੁਣੀ ਗੱਲ ਨੂੰ ਸਿੱਖ ਤਾਂ ਲੈਂਦੇ ਹਾਂ, ਵਰਤ ਵੀ ਲੈਂਦੇ ਹਾਂ ਪਰ ਉਹ ਸਾਡੇ ਮਨ ਦਾ ਹਿੱਸਾ ਨਹੀਂ ਬਣਦੀ। ਮਨ ਦਾ ਹਿੱਸਾ ਤਾਂ ਉਹੀ ਗੱਲ ਬਣਦੀ ਹੈ ਜੋ ਅਸੀਂ ਆਪਣੀ ਮਾਂ ਬੋਲੀ ਵਿਚ ਗ੍ਰਹਿਣ ਕੀਤੀ ਹੋਵੇ। ਉਹਨਾਂ ਲੋਕਾਂ ਨੂੰ ਵਹਿਮ ਭਰਮ ਜਾਂ ਟੂਣੇ ਟਾਮਣ ਕਰਦੇ ਦੇਖਿਆ ਜਾ ਸਕਦਾ ਹੈ ਜਿਹਨਾਂ ਨੇ ਵਿਗਿਆਨ ਦੇ ਵਿਸ਼ੇ ਨਾਲ ਸੋਲਾਂ ਸਤਾਰਾਂ ਜਮਾਤਾਂ ਪਾਸ ਕੀਤੀਆਂ ਹੋਈਆਂ ਹਨ। ਅਸਲ ਵਿਚ ਵਿਗਿਆਨ ਉਹਨਾਂ ਹੋਰ ਬੋਲੀ ਵਿਚ ਪੜ੍ਹਿਆ ਹੈ ਅਤੇ ਵਹਿਮ ਭਰਮ ਆਪਣੀ ਬੋਲੀ ਰਾਹੀਂ ਅਪਣਾਏ ਹਨ। ਇਸ ਕਰਕੇ ਪੰਜਾਬੀ ਲੋਕ ਮਨ ਦਾ ਵਿਗਿਆਨ ਨਾਲ ਉਹ ਸੰਬੰਧ ਨਹੀਂ ਬਣਿਆਂ ਜੋ ਯੂਰਪ ਦੀਆਂ ਬੋਲੀਆਂ ਵਾਲਿਆਂ ਦਾ ਬਣਿਆਂ ਹੈ। ਉਹ ਲੋਕ ਵਿਗਿਆਨ ਆਪੋ ਆਪਣੀਆਂ ਜ਼ੁਬਾਨਾਂ ਵਿਚ ਪੜ੍ਹਦੇ ਹਨ। ਇਹ ਦਿਲਚਸਪ ਤੱਥ ਹੈ ਕਿ ਵਿਗਿਆਨ ਦੇ ਵਿਸ਼ਿਆਂ ਵਿਚ ਨੋਬਲ ਪੁਰਸਕਾਰ ਜਿੱਤਣ
ਮੈਂ ਵਿਗਿਆਨ ਦਾ ਵਿਸ਼ਾ ਦਸਵੀਂ ਜਮਾਤ ਤੱਕ ਪੰਜਾਬੀ ਵਿਚ ਪੜ੍ਹਿਆ ਹੈ ਅਤੇ ਮੇਰੀ ਇਸ ਵਿਚ ਬਹੁਤ ਦਿਲਚਸਪੀ ਰਹੀ ਹੈ। ਪਰ ਗਿਆਰਵੀਂ ਜਮਾਤ ਵਿਚ ਇਸ ਨੂੰ ਅੰਗਰੇਜ਼ੀ ਭਾਸ਼ਾ ਵਿਚ ਪੜ੍ਹਨ ਦੀ ਮਜਬੂਰੀ ਸੀ। ਮੈਂ ਪੜ੍ਹਾਈ ਪੱਖੋਂ ਉਸ ਵੇਲੇ ਦੇ ਬਹੁਤ ਮਾੜੇ ਸਰਕਾਰੀ ਸਕੂਲ ਵਿਚੋਂ ਦਸਵੀਂ ਪਾਸ ਕੀਤੀ ਸੀ ਜਿਥੇ ਸੱਠਾਂ ਵਿਚੋਂ ਕੇਵਲ ਸੱਤ ਬੱਚੇ ਹੀ ਪਾਸ ਹੋਏ ਸਨ। ਮੈਂ ਉਸ ਸਕੂਲ ਵਿਚੋਂ ਪਹਿਲੇ ਸਥਾਨ 'ਤੇ ਰਿਹਾ ਅਤੇ ਦੂਸਰੇ ਸਥਾਨ 'ਤੇ ਰਹਿਣ ਵਾਲੇ ਬੱਚੇ ਦੇ ਮੇਰੇ ਤੋਂ 24-25 ਪ੍ਰਤੀਸ਼ਤ
ਅਸੀਂ ਆਪਣਾ ਸਨਅਤੀ ਵਿਕਾਸ ਅਤੇ ਵਣਜ ਵਿਹਾਰ ਬੇਗਾਨੀ ਬੋਲੀ ਦੇ ਸਿਰ 'ਤੇ ਸ਼ੁਰੂ ਕੀਤਾ। ਦੂਸਰਿਆਂ ਦੀ ਬੋਲੀ ਨੂੰ ਆਪਣੀ ਤਰੱਕੀ ਦਾ ਅਧਾਰ ਬਣਾਇਆ। ਇਸ ਲਈ ਅਸੀਂ ਅਜੋਕੇ ਵਿਕਾਸ ਦੇ ਰਸਤੇ ਚੱਲ ਕੇ ਬਹੁਤਾ ਦੂਰ ਤੱਕ ਨਹੀਂ ਜਾ ਸਕੇ । ਯੂਰਪ ਦੇ ਜਾਂ ਦੂਸਰੇ ਸਨਅਤੀ ਦੇਸ਼ਾਂ ਦੇ ਮੁਕਾਬਲੇ ਉਹਨਾਂ ਵਰਗੇ ਤਕਨੀਕੀ ਵਿਕਾਸ ਦਾ ਦਸਵਾਂ ਕੁ ਹਿੱਸਾ ਪ੍ਰਾਪਤ ਕਰਨ ਤੋਂ ਪਹਿਲਾਂ ਹੀ ਸਾਡਾ ਹਿਸਾਬ ਕਿਤਾਬ ਖਿਲਰ ਪੱਤਰ ਗਿਆ। ਸਾਡਾ ਪੌਣ ਪਾਣੀ ਅਤੇ ਸਮੁੱਚਾ ਵਾਤਾਵਰਣ ਤਬਾਹ ਹੋ ਗਿਆ। ਅਸੀਂ 'ਤਰੱਕੀ' ਕਰਨ ਲੱਗਿਆਂ ਆਪਣੀਆਂ ਜੀਵਨ ਹਾਲਤਾਂ ਹੀ ਬਰਬਾਦ ਕਰ ਲਈਆਂ। ਸਾਡੀ ਸਰੀਰਕ ਅਤੇ ਮਾਨਸਿਕ ਸਿਹਤ ਨੇ ਉਸ ਤਰੱਕੀ ਦੀ ਝਾਲ ਨਹੀਂ ਝੱਲੀ। ਬੇਗਾਨੀ ਜੂਠ ਦੇ ਆਸਰੇ ਪਲਣ ਵਾਲੀ ਤਰੱਕੀ ਦੀ ਝਾਕ ਦੀ ਬਜਾਏ ਜੇ ਅਸੀਂ ਆਪਣੇ ਪੈਰਾਂ ਆਸਰੇ ਤੁਰਦੇ, ਆਪਣੀ ਬੋਲੀ ਦੇ ਸਿਰ 'ਤੇ ਤਰੱਕੀ ਕਰਨ ਦੀ ਸੋਚਦੇ ਤਾਂ ਉਹ ਤਰੱਕੀ ਹੋਰ ਤਰ੍ਹਾਂ ਦੀ
ਜੇ ਕੋਈ ਸਾਨੂੰ ਪੁੱਛੇ ਕਿ ਸਿੱਖਾਂ ਦੀ ਬੋਲੀ ਕਿਹੜੀ ਹੈ ਤਾਂ ਸਾਡੇ ਵਿਚੋਂ ਬਹੁਤੇ ਕਹਿਣਗੇ ਕਿ ਪੰਜਾਬੀ ਸਿੱਖਾਂ ਦੀ ਬੋਲੀ ਹੈ। ਇਹ ਜਵਾਬ ਦਰੁਸਤ ਨਹੀਂ ਹੈ। ਸਿੱਖ ਧਰਮ ਦੀਆਂ ਦੋ ਬੁਨਿਆਦੀ ਸਥਾਪਨਾਵਾਂ ਹਨ, ਇਕ ਗੁਰੂ ਗਰੰਥ ਅਤੇ ਦੂਸਰਾ ਗੁਰੂ ਪੰਥ। ਗੁਰੂ ਗਰੰਥ ਦੀ ਬੋਲੀ ਪੰਜਾਬੀ ਨਹੀਂ ਹੈ। ਇਹ ਅਣਗਿਣਤ ਬੋਲੀਆਂ ਦਾ ਖ਼ਜ਼ਾਨਾ ਹੈ। ਅਣਗਿਣਤ ਇਸ ਕਰਕੇ ਕਿ ਇਸ ਵਿਚ ਕਈ ਉਹ ਬੋਲੀਆਂ ਵੀ ਹੋਣਗੀਆਂ ਜੋ ਪਿਛਲੀਆਂ ਪੰਜ ਸਦੀਆਂ ਦੌਰਾਨ ਅਲੋਪ ਵੀ ਹੋ ਗਈਆਂ। ਗੁਰੂ ਗਰੰਥ ਦੀ ਲਿੱਪੀ ਗੁਰਮੁਖੀ ਹੈ ਭਾਵ ਇੱਕ ਹੈ ਪਰ ਬੋਲੀਆਂ ਅਨੇਕ ਹਨ। ਗੁਰੂ ਨਾਨਕ ਸਾਹਿਬ ਦਾ ਜਨਮ ਅਸਥਾਨ ਨਨਕਾਣਾ ਸਾਹਿਬ ਪੰਜਾਬ ਦੇ ਲਗਪਗ ਕੇਂਦਰ ਵਿਚ ਹੈ। ਉਥੋਂ ਦੀ ਪੰਜਾਬੀ ਨੂੰ ਅਸੀਂ ਕੇਂਦਰੀ ਪੰਜਾਬੀ ਆਖਦੇ ਹਾਂ। ਦੇਸ਼ ਵੰਡ ਤੋਂ ਬਾਅਦ ਇਹ ਖੇਤਰ ਲਹਿੰਦੇ ਪੰਜਾਬ ਵਿਚ ਆਉਣ ਕਰਕੇ ਇਸ ਨੂੰ ਲਹਿੰਦੀ ਪੰਜਾਬੀ ਵੀ ਕਿਹਾ ਜਾਂਦਾ ਹੈ। ਗੁਰੂ ਗਰੰਥ ਸਾਹਿਬ ਵਿਚ ਇਸ ਬੋਲੀ ਵਿਚ ਗੁਰੂ ਨਾਨਕ ਜੀ ਦੀ ਬਹੁਤ ਘੱਟ ਬਾਣੀ ਮਿਲਦੀ ਹੈ। ਉਹਨਾਂ ਦੀ ਬਾਣੀ ਖੜ੍ਹੀ ਬੋਲੀ, ਬ੍ਰੱਜ, ਸੰਸਕ੍ਰਿਤ, ਫਾਰਸੀ, ਮੈਥਲੀ, ਅਵਧੀ, ਸਿੰਧੀ ਆਦਿ ਬੋਲੀਆਂ ਵਿਚ ਹੈ। ਗੁਰੂ ਨਾਨਕ ਨੇ ਆਪਣੀਆਂ ਉਦਾਸੀਆਂ ਨਾਲ ਵਿਸ਼ਾਲ ਭੁਗੋਲਕ ਖੇਤਰ ਦੀ ਮਹਿਜ਼ ਯਾਤਰਾ ਹੀ ਨਹੀਂ ਕੀਤੀ ਸਗੋਂ ਦੂਰ ਦੂਰ ਤੱਕ ਗੁਰਮਤਿ ਵਿਚਾਰਧਾਰਾ ਨੂੰ ਫੈਲਾਇਆ ਅਤੇ ਸੰਗਠਿਤ ਕੀਤਾ। ਆਪ ਜਿਥੇ ਜਿਥੇ ਵੀ ਗਏ ਹਰ ਇਲਾਕੇ ਜਾਂ ਖਿੱਤੇ ਵਿਚ ਆਪਣੀ ਸੰਗਤ ਸਥਾਪਤ ਕੀਤੀ। ਜਿਥੇ ਵੀ ਗਏ ਉਸ ਧਰਤੀ ਦੀ ਬੋਲੀ ਨੂੰ ਜਾਣਿਆਂ, ਉਸ ਬੋਲੀ ਵਿਚ ਓਥੋਂ ਦੀ ਸੰਗਤ ਨੂੰ ਮੁਖ਼ਾਤਿਬ ਹੋਏ। ਆਪਣੇ ਉਪਦੇਸ਼ ਜਾਂ ਵਿਚਾਰਧਾਰਾ ਨੂੰ ਪਾਰ ਖੇਤਰੀ ਅਤੇ ਪਾਰ ਭਾਸ਼ਾਈ ਬਣਾਇਆ। ਉਹਨਾਂ ਆਪਣੀ ਭਾਸ਼ਾ ਨੀਤੀ ਨਾਲ ਆਪਣੇ ਆਪ ਨੂੰ ਪੰਜਾਬ ਜਾਂ ਪੰਜਾਬੀਆਂ ਦਾ ਨਹੀਂ ਸਗੋਂ ਮਨੁੱਖਤਾ ਦਾ
ਸਿੱਖ ਧਰਮ ਦੀ ਦੂਸਰੀ ਮੁੱਖ ਸਥਾਪਨਾ ਹੈ ਖਾਲਸਾ ਪੰਥ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਆਰਿਆਂ ਦੇ ਰੂਪ ਵਿਚ ਖਾਲਸਾ ਪੰਥ ਦੇ ਜੋ ਪਹਿਲੇ ਪੰਜ ਨੁਮਾਇੰਦੇ ਜਾਂ ਆਗੂ ਚੁਣੇ ਉਹਨਾਂ ਵਿਚੋਂ ਭਾਈ ਦਇਆ ਸਿੰਘ ਜੀ ਲਾਹੌਰ (ਹੁਣ ਪਾਕਿਸਤਾਨ) ਦੇ, ਭਾਈ ਧਰਮ ਸਿੰਘ ਜੀ ਮੇਰਠ (ਯੂ.ਪੀ.) ਦੇ, ਭਾਈ ਮੋਹਕਮ ਸਿੰਘ ਜੀ ਦਵਾਰਕਾ (ਗੁਜਰਾਤ) ਦੇ, ਭਾਈ ਹਿੰਮਤ ਸਿੰਘ ਜੀ ਜਗਨ ਨਾਥ ਪੁਰੀ (ਉੜੀਸਾ) ਦੇ ਅਤੇ ਭਾਈ ਸਾਹਿਬ ਸਿੰਘ ਜੀ ਬਿਦਰ (ਕਰਨਾਟਕਾ) ਦੇ ਇਲਾਕੇ ਨਾਲ ਸੰਬੰਧਤ ਸਨ। ਪੰਜਾਂ ਦੀ ਮਾਂ ਬੋਲੀ, ਦੇਸ਼ ਅਤੇ ਸੱਭਿਆਚਾਰ ਵੱਖਰਾ ਵੱਖਰਾ ਸੀ। ਇਹਨਾਂ ਪੰਜਾਂ ਵਿਚੋਂ ਸਾਡੇ ਹੁਣ ਦੇ ਇਧਰਲੇ ਪੰਜਾਬ ਦੇ ਖਿੱਤੇ ਨਾਲ ਸੰਬੰਧਤ ਕੋਈ ਨਹੀਂ ਸੀ। ਇਹ ਪਿਆਰੇ ਵੱਖ ਵੱਖ ਦੇਸ਼-ਦੇਸ਼ਾਂਤਰਾਂ ਵਿਚ ਵਸਦੇ 'ਕੱਲੇ-ਦੁਕੱਲੇ ਸਿੱਖ ਤਾਂ ਨਹੀਂ ਹੋਣਗੇ ਜੋ ਆਪਣਿਆਂ ਇਲਾਕਿਆਂ ਤੋਂ ਗੁਰੂ ਨੂੰ ਸੀਸ ਭੇਟ ਕਰਨ ਆ ਗਏ, ਇਹਨਾਂ ਇਲਾਕਿਆਂ ਵਿਚ ਵਸਦੀ ਵੱਡੀ ਵਸੋਂ ਸਿੱਖੀ ਸਿਦਕ ਨੂੰ ਪਰਨਾਈ ਹੋਵੇਗੀ। ਇਸ ਤੋਂ ਪਤਾ ਲਗਦਾ ਹੈ ਕਿ ਸਿੱਖੀ ਦੀਆਂ ਜੜ੍ਹਾਂ ਦੇ ਰੂਪ ਵਿਚ ਗੁਰਮਤਿ ਵਿਚਾਰਧਾਰਾ ਦਾ ਸੰਬੰਧ ਜਿੰਨਾ ਦੂਰ ਦੇਸ਼ ਦੇਸ਼ਾਂਤਰਾਂ ਤੱਕ ਸੀ ਇਸ ਦੀਆਂ ਟਾਹਣੀਆਂ ਦੇ ਰੂਪ ਵਿਚ ਖਾਲਸਾ ਪੰਥ ਦਾ ਮੁਢਲਾ ਫੈਲਾਓ ਵੀ ਓਨਾ ਹੀ ਵਿਸ਼ਾਲ ਸੀ। ਗੁਰੂ ਸਾਹਿਬਾਨ ਦੇ ਹੈਡਕੁਆਟਰ ਮੁੱਖ ਤੌਰ ਤੇ ਲੰਮਾ ਸਮਾਂ ਪੰਜਾਬ ਵਿਚ ਰਹੇ ਹੋਣ ਕਰਕੇ ਬਹੁਤੇ ਇਤਿਹਾਸਕ ਗੁਰਦੁਆਰੇ ਪੰਜਾਬ ਵਿਚ ਹਨ। ਉਨੀਵੀਂ ਸਦੀ ਦੇ
ਭਾਰਤ ਦੇ ਲੰਮੇ ਚੌੜੇ ਖੇਤਰਫਲ ਵਿਚ ਵਸਦੇ ਖਾਲਸਿਆਂ ਦੀ ਸੰਪਰਕ ਬੋਲੀ (Connecting Language) ਸਾਡੇ ਵਾਲੀ ਪੰਜਾਬੀ ਨਹੀਂ ਹੋਵੇਗੀ। ਇਕ ਦੂਸਰੇ ਨੂੰ ਮਿਲਦਿਆਂ ਸਿੰਘ ਫਤਹਿ ਦੀ ਸਾਂਝ ਕਰਦੇ:
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਇਥੇ ਵਾਹਿਗੁਰੂ ਜੀ ਕਾ ਖਾਲਸਾ ਹੈ, ਵਾਹਿਗੁਰੂ ਜੀ ਦਾ ਖਾਲਸਾ ਨਹੀਂ ਹੈ। ਵਾਹਿਗੁਰੂ ਜੀ ਕੀ ਫਤਹਿ ਹੈ, ਦੀ ਫਤਹਿ ਨਹੀਂ ਹੈ।ਇਹ ਪੰਜਾਬੀ, ਹਿੰਦੁਸਤਾਨੀ ਅਤੇ ਦੂਸਰੀਆਂ ਉਤਰ ਭਾਰਤੀ ਭਾਸ਼ਾਵਾਂ ਬੋਲਣ ਵਾਲੇ ਵੱਡੇ ਇਲਾਕੇ ਦੀਆਂ ਬੋਲੀਆਂ ਦੇ ਸਾਂਝੇ ਮੁਹਾਵਰੇ ਵਾਲਾ ਵਾਕ ਹੈ। ਦੂਜੇ ਪਾਸੇ ਜੰਮੂ ਤੋਂ ਲੈ ਕੇ ਕਲਕੱਤੇ ਤੱਕ ਅਸੀਂ ਦੇਵਨਾਗਰੀ ਲਿੱਪੀ ਵਿਚ ਜੈ ਮਾਤਾ ਦੀ ਲਿਖਿਆ ਥਾਂ ਥਾਂ ਪੜ੍ਹ ਸਕਦੇ ਹਾਂ। ਇਹ ਹਰ ਥਾਂ ਜੈ ਮਾਤਾ ਦੀ ਹੁੰਦਾ ਹੈ ਜੈ ਮਾਤਾ ਕੀ ਨਹੀਂ ਹੁੰਦਾ। ਇਹ ਪੰਜਾਬੀ ਵਿਚ ਹੈ। ਮਾਤਾ ਰਾਣੀਆਂ ਹੁਸ਼ਿਆਰਪੁਰ ਤੋਂ ਜੰਮੂ ਤੱਕ ਭਾਵ ਪੰਜਾਬ ਵਿਚ ਹੋਈਆਂ ਹਨ।
ਪੰਜਾਬ ਦੀ ਧਰਤੀ (ਖਿੱਤਾ) ਦੀ ਕਦੀ ਮਜ਼ਹਬ ਦੇ ਨਾਂ 'ਤੇ ਵੰਡ ਹੋਈ। ਪਰ ਮਜ਼ਹਬ ਦਾ ਇਕ ਖਿੱਤਾ ਨਹੀਂ ਹੁੰਦਾ, ਕੋਈ ਮਜ਼ਹਬ ਬਹੁਤ ਸਾਰੇ ਖਿੱਤਿਆਂ ਵਿਚ ਫੈਲਿਆ ਹੋ ਸਕਦਾ ਹੈ। ਪਰ ਦੇਸ਼, ਬੋਲੀ ਅਤੇ ਸੱਭਿਆਚਾਰ ਦਾ ਖਿੱਤਾ ਜ਼ਰੂਰ ਹੁੰਦਾ ਹੈ। ਇਸ ਲਈ 1947 ਵਿਚ ਪੰਜਾਬ ਦੀ ਕੁਦਰਤ ਵਿਰੋਧੀ ਬਹੁਤ ਕਰੂਰ ਵੰਡ ਹੋਈ। ਸਾਡੇ ਭਾਵ ਸਿੱਖਾਂ ਦੇ ਲੀਡਰਾਂ ਨੇ ਵੀ ਉਹ ਵੰਡ ਪਰਵਾਨ ਕੀਤੀ। ਮੁਲਕ ਦੀ ਜਿਸ ਸਿਆਸੀ ਸਥਿਤੀ ਨੂੰ ਨਜਿੱਠਣ ਲਈ ਉਹ ਵੰਡ ਮਨਜੂਰ ਕੀਤੀ ਗਈ ਸੀ ਉਹ ਲੱਖਾਂ ਲੋਕਾਂ ਦੀ ਮੌਤ ਅਤੇ ਕਰੋੜਾਂ ਦੇ ਉਜਾੜੇ ਦੇ ਬਾਵਜੂਦ ਨਜਿੱਠੀ ਨਹੀਂ ਗਈ, ਲਗਾਤਾਰ ਸੁਲ਼ਗੀ ਜਾਂਦੀ ਹੈ। ਓਦੋਂ ਅਸੀਂ ਸਿੱਖਾਂ (ਹਿੰਦੂਆਂ ਜਾਂ ਮੁਸਲਮਾਨਾਂ) ਦੀ ਬਜਾਏ ਪੰਜਾਬੀਆਂ ਦੇ ਤੌਰ 'ਤੇ ਸਰਗਰਮ ਹੋਏ ਹੁੰਦੇ, ਪੰਜਾਬੀਆਂ ਨੇ ਆਪਣਾ ਦੇਸ ਪੰਜਾਬ ਬਣਾਉਣਾ ਸੋਚਿਆ ਜਾਂ ਮੰਗਿਆ ਹੁੰਦਾ ਤਾਂ ਅੱਜ ਹਿੰਦੂ, ਮੁਸਲਮਾਨਾਂ ਅਤੇ ਸਿੱਖਾਂ ਅਤੇ ਹੋਰ ਵਿਸ਼ਵਾਸਾਂ ਦੇ ਪੰਜਾਬੀਆਂ ਦਾ ਸਾਂਝਾ ਦੇਸ਼ ਪੰਜਾਬ ਹੁੰਦਾ। ਦਰਿਆ ਸਿੰਧ ਅਤੇ ਦਰਿਆ ਯਮੁਨਾ ਦੀਆਂ
ਪੰਜਾਬ ਦੇਸ਼ ਦਾ ਇਹ ਸੁਪਨਾ ਹਕੀਕਤ ਬਣਨ ਤੋਂ ਇਸ ਕਰਕੇ ਦੂਰ ਰਿਹਾ ਕਿ ਅਸੀਂ ਸਾਰੇ ਪੰਜਾਬੀ ਹੋਣ ਦੇ ਨਾਤੇ ਇਕੱਠੇ ਹੋਣ ਦੀ ਬਜਾਏ ਹਿੰਦੂ, ਮੁਸਲਮਾਨ ਅਤੇ ਸਿੱਖ ਅਖਵਾਉਣ ਦੇ ਨਾਤੇ ਵੰਡ ਹੋਏ। ਅਸੀਂ ਕਹਿੰਦੇ ਤਾਂ ਹਾਂ ਕਿ ਸਾਡਾ ਧਰਮ ਦੁਨੀਆਂ ਦਾ ਸਭ ਤੋਂ ਮਹਾਨ,
ਅਸੀਂ ਅਕਸਰ ਗਿਲਾ ਕਰਦੇ ਹਾਂ ਕਿ ਪੰਜਾਬੀ ਸੂਬਾ ਬਣਨ ਵੇਲੇ ਹਿੰਦੂ ਭਾਈਚਾਰੇ ਦੇ ਬਹੁਤ ਸਾਰੇ ਲੋਕਾਂ ਨੇ ਆਪਣੀ ਮਾਂ ਬੋਲੀ ਹਿੰਦੀ ਲਿਖਵਾਈ। ਪੰਜਾਬੀ ਮਾਂ ਬੋਲੀ ਸੀ ਤਿੰਨਾਂ ਦੀ ਪਰ ਜਦ ਸਾਡੀ ਸਿੱਖ ਸਿਆਸਤ ਨੇ ਬਹੁਤਾ ਕਿਹਾ ਕਿ ਪੰਜਾਬੀ ਸਾਡੀ (ਸਿੱਖਾਂ) ਦੀ ਮਾਂ ਬੋਲੀ ਹੈ, ਸਾਡੀ ਮਾਂ ਹੈ, ਸਾਡੀ ਮਾਂ ਹੈ ਤਾਂ ਸਾਡੀ ਮੇਰ ਨੇ ਹੋਰਾਂ ਨੂੰ ਇਸ ਤੋਂ ਦੂਰ ਕਰਨ ਦਾ ਰੋਲ ਨਿਭਾਇਆ। ਜਦ ਕੋਈ ਬੱਚਾ ਸਾਂਝੇ ਖਿਡਾਉਣੇ ਨੂੰ ਬਹੁਤਾ "ਮੇਰਾ ਮੇਰਾ" ਕਰੇ ਤਾਂ ਬਾਕੀ ਬੱਚੇ ਉਸ ਨਾਲ ਖੇਡਦੇ ਨਹੀਂ ਹੁੰਦੇ। ਉਹ ਕਹਿੰਦੇ ਹਨ, "ਤੇਰਾ ਹੈ ਤਾਂ ਚੱਲ ਤੂੰ ਹੀ ਰੱਖ।" ਖਿਡੌਣੇ ਦੀ ਮਲਕੀਅਤ ਦੇ ਦਾਅਵੇ ਕਾਰਨ ਉਸ ਕੋਲੋਂ ਖੇਡ ਗੁਆਚ ਜਾਂਦੀ ਹੈ। ਅਸੀਂ ਆਪਣੀ ਇਸ ਗਲਤੀ ਦੀ ਨਿਸ਼ਾਨਦੇਹੀ ਕਰੀਏ। ਜਦ ਦੂਸਰੇ ਮਜ਼ਹਬ ਦੇ ਲੋਕਾਂ ਨੇ ਇਹ ਗੱਲ ਸੁੰਘ ਲਈ ਕਿ ਬੋਲੀ ਦਾ ਤਾਂ ਬਹਾਨਾ ਹੈ ਅਸਲ ਅਤੇ ਗੁੱਝਾ ਉਦੇਸ਼ ਕੋਈ ਹੋਰ ਹੈ ਤਾਂ ਉਹਨਾਂ ਇਸ ਟਾਕਰੇ ਲਈ ਉਲਟ ਉਦੇਸ਼ ਦੇ ਤਹਿਤ ਆਪਣੀ ਬੋਲੀ ਬਾਰੇ ਗਲਤ ਸੂਚਨਾ ਦਰਜ ਕਰਾਈ। ਦੇਸ਼ ਵੰਡ ਵੇਲੇ ਦੀ ਸਿਆਸਤ ਦਾ ਸ਼ਿਕਾਰ ਹੋ ਕੇ ਅਸੀਂ ਆਪਣੇ ਮਾਂ ਜਾਏ ਮੁਸਲਮਾਨਾਂ ਤੋਂ ਦੂਰ ਹੋਏ ਅਤੇ ਇਸ ਤੋਂ ਮਗਰਲੀ ਸਿਆਸਤ ਦੇ ਅਧੀਨ ਸਾਡਾ ਆਪਣੇ ਹਿੰਦੂ ਮਾਂ ਜਾਇਆਂ ਨਾਲੋਂ ਫਾਸਲਾ ਬਣਿਆ।
ਅਸੀਂ ਆਪਣੀ ਮਾਂ ਬੋਲੀ ਦੇ ਹੇਜ ਵਿਚ ਜਜ਼ਬਾਤੀ ਨਾਹਰੇਬਾਜ਼ੀ, ਮਾਅਰਕੇਬਾਜ਼ੀ ਜਾਂ ਬਿਆਨਬਾਜ਼ੀ ਤਾਂ ਬਹੁਤ ਕਰ ਲੈਂਦੇ ਹਾਂ ਪਰ ਇਸ ਨੂੰ ਬਣਾਉਣ, ਬਚਾਉਣ ਜਾਂ ਇਸ ਦੀ ਤਰੱਕੀ ਲਈ ਕੀ ਕਰਨਾ ਬਣਦਾ ਹੈ ਜਾਂ ਤਾਂ ਉਹ ਸਾਨੂੰ ਪਤਾ ਨਹੀਂ, ਜੇ ਪਤਾ ਹੈ ਤਾਂ ਉਹ ਕੁਝ ਕਰਨਾ ਨਹੀਂ ਚਾਹੁੰਦੇ । ਪੰਜਾਬੀਆਂ ਦੇ ਅਣਗਿਣਤ ਸਦੀਆਂ ਪੁਰਾਣੇ ਦੋ ਮੂਲ਼ ਧੰਦੇ ਹਨ,
1962 ਵਿਚ ਕੁਝ ਪੰਜਾਬੀ ਦਾਨਿਸ਼ਵਰਾਂ ਦੀ ਮੰਗ, ਸਲਾਹ ਅਤੇ ਪਹਿਲ ਕਦਮੀ ਨਾਲ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਬਣੀ। ਇਸ ਯੂਨੀਵਰਸਿਟੀ ਦਾ ਮੁਢਲਾ ਉਦੇਸ਼ ਵਿਗਿਆਨ ਨਾਲ ਸੰਬੰਧਤ ਵੱਖ ਵੱਖ ਵਿਸ਼ਿਆਂ ਦੀ ਪੰਜਾਬੀ ਵਿਚ ਪੜ੍ਹਾਈ ਕਰਾਉਣ ਲਈ ਪਾਠ ਪੁਸਤਕਾਂ ਤਿਆਰ ਕਰਨਾ ਮਿਥਿਆ ਗਿਆ ਸੀ। ਯੁਨੀਵਰਸਿਟੀ ਨੂੰ ਆਪਣੀ ਗੋਲਡਨ ਜੁਬਲੀ ਮਨਾਈ ਨੂੰ ਵੀ ਕਿੰਨੇ ਸਾਲ ਲੰਘ ਗਏ ਪਰ ਅਸੀਂ ਕਾਲਜ ਪੱਧਰ 'ਤੇ ਵਿਗਿਆਨ, ਇੰਜਨੀਅਰਿੰਗ, ਮੈਡੀਕਲ, ਕਾਨੂੰਨ ਆਦਿ ਖੇਤਰਾਂ ਦੀ ਪੜ੍ਹਾਈ ਆਪਣੀ ਬੋਲੀ ਵਿਚ ਕਰਾਉਣ ਦਾ ਅਜੇ ਤੱਕ ਉੱਕਾ ਪ੍ਰਬੰਧ ਨਹੀਂ ਕੀਤਾ। ਇਸ ਸਥਿਤੀ ਨੂੰ ਪੰਜਾਬੀ ਨਾਲ ਸੰਬੰਧਤ ਸੰਸਥਾਵਾਂ ਅਤੇ ਜਥੇਬੰਦੀਆਂ ਨੇ ਬੜੇ ਆਰਾਮ ਨਾਲ ਸਹਿਣ ਕੀਤਾ ਹੋਇਆ ਹੈ।
ਵੰਡ ਪਾਊ ਸਿਆਸਤ ਨੇ ਇਹ ਸਥਾਪਤ ਕਰਨ ਵਾਲਾ ਮਹੌਲ ਬਣਾਇਆ ਕਿ ਸਿੱਖਾਂ ਦੀ ਬੋਲੀ ਪੰਜਾਬੀ, ਹਿੰਦੂਆਂ ਦੀ ਹਿੰਦੀ ਅਤੇ ਮੁਸਲਮਾਨਾਂ ਦੀ ਉਰਦੂ ਹੈ। ਇਹ ਵੰਡ ਨਾ ਤਾਂ ਤੱਥਾਤਮਿਕ ਤੌਰ ਦੇ ਦਰੁਸਤ ਹੈ ਅਤੇ ਨਾ ਹੀ ਅਜਿਹੀ ਵੰਡ ਨੂੰ ਗੁਰੂ ਸਾਹਿਬ ਮਾਨਤਾ ਦਿੰਦੇ ਹਨ। ਬੋਲੀਆਂ ਸੰਬੰਧੀ ਗੁਰੂ ਦਾ ਵਿਹਾਰ ਦਸਦਾ ਹੈ ਕਿ ਦੁਨੀਆਂ ਭਰ ਦੀਆਂ ਤਮਾਮ ਬੋਲੀਆਂ ਚੰਗੀਆਂ ਹਨ, ਇਹਨਾਂ ਨੂੰ ਬੋਲਣ ਵਾਲੇ ਲੋਕਾਂ ਦੇ ਨੇੜੇ ਹੋਵੋ, ਇਹਨਾਂ ਨੂੰ ਜੋੜੋ, ਸ਼ੁਭ ਕਰਮਨਾ ਲਈ ਇਹਨਾਂ ਨੂੰ ਸੰਗਠਤ ਕਰੋ। ਵੱਧ ਤੋਂ ਵੱਧ ਬੋਲੀਆਂ ਸਿੱਖੋ ਅਤੇ ਵੱਖ ਵੱਖ ਬੋਲੀਆਂ ਵਿਚ ਲਿਖੇ ਛਪੇ ਗਿਆਨ ਨੂੰ ਆਪਣੇ ਲੋਕਾਂ ਕੋਲ ਲੈ ਕੇ ਆਓ। ਬਹੁਤ ਸਾਰੀਆਂ ਬੋਲੀਆਂ ਵਿਚ ਲਿਖਣ ਅਤੇ ਪ੍ਰਚਾਰ ਕਰਨ ਵਾਲੇ ਗੁਰੂ ਸਾਹਿਬ ਬੋਲੀ ਬਾਰੇ ਵਿਸ਼ੇਸ਼ ਤੌਰ 'ਤੇ ਦਰਜ ਕਰਦੇ ਹਨ:
ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ॥
(ਮ.1, 1191)
ਇਹ ਅਵਰ ਕੌਣ ਹੈ? ਗੁਰੂ ਨਾਨਕ ਲਈ ਇਹ ਅਵਰ ਫ਼ਰੀਦ, ਕਬੀਰ, ਜੈਦੇਵ, ਨਾਮਦੇਵ ਆਦਿ ਤਾਂ ਨਹੀਂ ਹੋ ਸਕਦੇ। ਗੁਰੂ ਲਈ ਅਵਰ ਹੁਕਮਰਾਨ ਜਾਂ ਸੱਤਾਵਾਨ ਹੈ। ਗੁਰੂ ਸਾਹਿਬ ਆਖਦੇ ਹਨ ਕਿ ਆਪਣੀ ਬੋਲੀ ਛੱਡ ਕੇ ਹੁਕਮਰਾਨਾਂ ਦੀ ਬੋਲੀ ਨਹੀਂ ਬੋਲੀਦੀ ਹੁੰਦੀ। ਦੂਜੇ ਲਫ਼ਜ਼ਾਂ ਵਿਚ ਕੋਈ ਬੋਲੀ ਇਸ ਕਰਕੇ ਨਹੀਂ ਬੋਲੀਦੀ ਕਿ ਹੁਕਮਰਾਨ ਉਸ ਨੂੰ ਬੋਲਦੇ ਹਨ। ਆਪਣੀ ਗਰਜ਼ ਲਈ ਉਹਨਾਂ ਦੀ ਚਾਪਲੂਸੀ ਨਹੀਂ ਕਰੀਦੀ ਹੁੰਦੀ, ਜੀ ਜੀ ਸਰ ਸਰ ਨਹੀਂ ਕਰੀਦਾ। ਲੋਕਤੰਤਰ ਦੇ ਦੌਰ ਵਿਚ ਸਾਡਾ
ਸਭ ਤੋਂ ਅਹਿਮ ਗੱਲ ਕਿ ਕੇਵਲ ਪੰਜਾਬ ਨਾਲ ਜੋੜ ਕੇ ਗੁਰਮਤਿ ਜਾਂ ਸਿੱਖੀ ਦੀ ਵਿਸ਼ਾਲਤਾ ਨੂੰ ਹੋਰ ਸੱਟ ਨਾ ਮਾਰੀਏ ਅਤੇ ਪੰਜਾਬੀ ਨੂੰ ਕੇਵਲ ਸਿੱਖਾਂ ਦੀ ਕਹਿ ਕੇ ਪੰਜਾਬ ਅਤੇ ਪੰਜਾਬੀ ਦਾ ਹੋਰ ਨੁਕਸਾਨ ਕਰਨ ਤੋਂ ਗੁਰੇਜ਼ ਕਰੀਏ। ਸਿੱਖੀ ਦੇ ਵਿਗਾਸ ਲਈ ਗੈਰ ਪੰਜਾਬੀ ਗੁਰਭਾਈਆਂ ਨਾਲ ਵਧੀਆ ਸਾਂਝ ਸੰਪਰਕ ਬਣਾਈਏ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਪੰਜਾਬੀ ਮਾਂ ਜਾਇਆਂ ਨਾਲ ਇਕਮੁੱਠਤਾ ਕਾਇਮ ਕਰੀਏ।
ਗੁਰਾਂ ਦੇ ਨਾਂ 'ਤੇ ਵਸਦਾ ਪੰਜਾਬ ਕਿਹੜੇ ਰੋਗਾਂ ਦਾ ਸ਼ਿਕਾਰ?
ਪੰਜਾਬ ਦੀ ਧਰਤੀ ਪੱਧਰੀ ਅਤੇ ਜ਼ਰਖੇਜ਼ ਹੈ, ਹਰ ਇਕ ਇੰਚ ਉਪਜਾਊ ਹੈ। ਜਿੰਨੀ ਤਰ੍ਹਾਂ ਦੇ ਫੁੱਲ, ਫਲ਼ ਅਤੇ ਫ਼ਸਲਾਂ ਇਥੇ ਉਗਾਈਆਂ ਜਾ ਸਕਦੀਆਂ ਹਨ ਓਨੀਆਂ ਦੁਨੀਆਂ ਦੀ ਹੋਰ ਕਿਸੇ ਧਰਤੀ 'ਤੇ ਨਹੀਂ ਉਗਾਈਆਂ ਜਾ ਸਕਦੀਆਂ। ਏਨਾ ਖੁੱਲ੍ਹਾ ਪਾਣੀ ਵੀ ਸ਼ਾਇਦ ਹੀ ਧਰਤੀ ਦੇ ਕਿਸੇ ਹੋਰ ਖਿੱਤੇ ਨੂੰ ਨਸੀਬ ਹੋਵੇ। ਹਿਮਾਲਾ ਪਰਬਤ ਤੋਂ ਪੰਜਾਬ ਵਿਚ ਦਾਖਲ ਹੋਣ ਸਮੇਂ ਦਰਿਆਵਾਂ ਦਾ ਪਾਣੀ ਹੁੰਦਾ ਵੀ ਬਿਲਕੁਲ ਸਾਫ਼ ਅਤੇ ਸ਼ੁੱਧ ਹੈ। ਇਸ ਧਰਤੀ ਦੇ ਸਾਰੇ ਮੌਸਮ ਹਰ ਤਰ੍ਹਾਂ ਦੇ ਕੰਮ ਧੰਦੇ ਕਰਨ ਲਈ ਅਨੁਕੂਲ ਹਨ। ਗਰਮੀ, ਸਰਦੀ ਅਤੇ ਬਰਸਾਤ ਦੇ ਬਾਵਜੂਦ ਬਾਰਾਂ ਮਹੀਨੇ, ਤੀਹ ਦਿਨ ਅਤੇ ਚੌਵੀ ਘੰਟੇ ਲੋਕ ਕੰਮ ਕਰ ਸਕਦੇ ਹਨ। ਪੰਜਾਬੀ ਲੋਕ ਮਿਹਨਤੀ ਵੀ ਬਹੁਤ ਹਨ, ਬੁੱਧੀ ਅਤੇ ਸਰੀਕਰ ਤੌਰ 'ਤੇ ਨਰੋਏ ਹਨ। ਵਿਰਾਸਤੀ ਵਿਚਾਰਧਾਰਕ ਅਮੀਰੀ ਦੇ ਨਾਲ ਨਾਲ ਹਰ ਨਵੇਂ ਖਿਆਲ ਅਤੇ ਟੈਕਨੋਲੋਜੀ ਦਾ ਸਵਾਗਤ ਕਰਨ ਵਾਲੇ ਪੰਜਾਬੀ ਤਰੱਕੀ ਪਸੰਦ, ਅਗਾਂਹ ਵਧੂ ਅਤੇ ਭਵਿੱਖ ਦੇ ਵੱਡੇ ਸੁਪਨੇ ਲੈਣ ਵਾਲੇ ਹਨ। ਇਥੇ ਹਰ ਕਿੱਤੇ, ਕਲਾ ਅਤੇ ਹੁਨਰ ਦੇ ਜਾਣਕਾਰ ਮਿਲਦੇ ਹਨ। ਔਰਤਾਂ ਵੀ ਬੰਦਿਆਂ ਨਾਲੋਂ ਘੱਟ ਕੰਮ ਕਰਨ ਵਾਲੀਆਂ ਨਹੀਂ। ਫਿਰ ਪੰਜਾਬ ਨੂੰ ਕਿਹੜੇ ਕੀੜੇ ਪਏ ਹੋਏ ਹਨ ਜਿਹਨਾਂ ਕਰਕੇ ਪੰਜਾਬ ਦੁਨੀਆਂ ਦਾ ਸਭ ਤੋਂ ਸੋਹਣਾ, ਅਮੀਰ ਅਤੇ ਖੁਸ਼ਹਾਲ ਖਿੱਤਾ ਨਹੀਂ ਬਣ ਸਕਿਆ? ਸਾਰਾ ਕੁਝ ਵਧੀਆ ਹੋਣ ਦੇ ਬਾਵਜੂਦ ਇਹ ਏਨਾ ਨਿਘਾਰ ਮੁਖੀ ਕਿਉਂ ਹੈ? ਇਸ ਦੇ ਬਾਸ਼ਿੰਦੇ ਆਪਣੀ ਧਰਤੀ ਨੂੰ ਏਨੀ ਤੇਜ਼ੀ ਨਾਲ ਛੱਡ ਕੇ ਦੌੜੀ ਕਿਉਂ ਜਾ ਰਹੇ ਹਨ? ਪੰਜਾਬ ਨੂੰ ਅੱਗੇ ਵਧਾਉਣ ਦੀ ਬਜਾਏ ਪੰਜਾਬੀ ਸਿਰਫ
ਉਪਰੋਕਤ ਸਵਾਲ ਦਾ ਜਵਾਬ ਤਸਵੀਰ ਦੇ ਦੂਸਰੇ ਪਾਸੇ ਪਿਆ ਹੈ। ਤਸਵੀਰ ਦਾ ਦੂਸਰਾ ਪਾਸਾ ਦਰਸਾਉਂਦਾ ਹੈ ਕਿ ਪੰਜਾਬ ਦਾ ਕੋਈ ਸਿਆਸਤਦਾਨ ਇਧਰ ਆਪਣੀ ਚਲਦੀ ਸਿਆਸਤ ਛੱਡ ਕੇ ਕਦੀ ਕਿਸੇ ਬਾਹਰਲੇ ਮੁਲਕ ਦਾ ਸਿਰਕੱਢ ਸਿਆਸਤਦਾਨ ਨਹੀਂ ਬਣਿਆਂ। ਮੇਰੀ ਜਾਣਕਾਰੀ ਵਿਚ ਪੰਜਾਬ ਦਾ ਕੋਈ ਬਿਊਰੋਕਰੈਟ ਆਪਣੀ ਇਧਰਲੀ ਨੌਕਰੀ ਛੱਡ ਕੇ ਕਿਸੇ ਬਾਹਰਲੇ ਮੁਲਕ ਦਾ ਸਿਰਕੱਢ ਨੌਕਰਸ਼ਾਹ ਨਹੀਂ ਬਣਿਆਂ। ਨਤੀਜਾ ਇਹ ਨਿਕਲਦਾ ਹੈ ਕਿ ਸਾਡਾ ਕਾਮਯਾਬ ਸਿਆਸਤਦਾਨ ਅਤੇ ਸ਼ਕਤੀਸ਼ਾਲੀ ਬਿਉਰੋਕਰੇਟ ਵਧੀਆ ਮੁਲਕਾਂ ਦੇ ਕਿਸੇ ਕੰਮ ਦੇ ਨਹੀਂ, ਇਹਨਾਂ ਦੀ ਓਧਰ ਕੋਈ ਮੰਗ ਨਹੀਂ, ਇਹਨਾਂ ਲਈ ਓਥੇ ਕੋਈ ਥਾਂ ਨਹੀਂ। ਇਹ ਸਿਰਫ ਸਾਡੇ ਜਾਂ ਸਾਡੇ ਤੋਂ ਪਛੜੇ ਮੁਲਕਾਂ ਵਿਚ ਹੀ ਪਾਏ ਜਾਂਦੇ ਹਨ। ਦੂਜੇ ਸ਼ਬਦਾਂ ਵਿਚ ਪੰਜਾਬ ਦਾ ਸਥਾਪਤ ਸਿਆਸਤਦਾਨ ਅਤੇ ਨੌਕਰਸ਼ਾਹੀ ਪ੍ਰਬੰਧ ਇਸ ਨੂੰ ਗੁਣਾਤਮਕ ਤਰੱਕੀ ਦੇ ਰਸਤੇ ਤੋਰ ਸਕਣ ਦੇ ਯੋਗ ਨਹੀਂ। ਫਿਰ ਵੀ ਪੰਜਾਬ ਵਿਚ ਇਹਨਾਂ ਦਾ ਪੂਰਾ ਦਬਦਬਾ ਹੈ। ਇਹਨਾਂ ਦੀ ਹਰ ਖੇਤਰ ਵਿਚ ਦਖਲ ਅੰਦਾਜ਼ੀ ਅਤੇ ਚੌਧਰ ਹੈ। ਉਪਰੋਕਤ ਉਦਾਹਰਣਾਂ ਅਤੇ ਚਰਚਾ ਨਾਲ ਪੰਜਾਬ ਨੂੰ ਪਏ ਹੋਏ ਕੀੜਿਆਂ ਦੀਆਂ ਦੋ ਮੋਟੀਆਂ ਕਿਸਮਾਂ ਦੀ ਪਛਾਣ ਹੋ ਜਾਂਦੀ ਹੈ ਜਿਹਨਾਂ ਦੀ ਕਾਰਗੁਜ਼ਾਰੀ ਨਾਲ ਸੰਸਾਰ ਦੇ ਸਭ ਤੋਂ ਉਨਤ, ਖੁਸ਼ਹਾਲ ਅਤੇ ਸੋਹਣਾ ਖਿੱਤਾ ਹੋਣ ਦੀਆਂ ਸੰਭਾਵਨਾਵਾਂ ਵਾਲੇ ਪੰਜਾਬ ਨੂੰ ਖੁਦਕੁਸ਼ੀਆਂ ਅਤੇ ਉਜਾੜੇ ਦੀ ਧਰਤੀ ਬਣ ਗਿਆ ਹੈ। ਪਰ ਇਹ ਕੀੜੇ ਕੋਈ ਬਾਹਰੋਂ ਨਹੀਂ ਪਏ ਅੰਦਰੋਂ ਪੈਦਾ ਹੋਏ ਹਨ। ਪੰਜਾਬੀ ਮਾਨਸਿਕਤਾ ਨੇ ਇਹਨਾਂ ਨੂੰ ਵਧਣ ਫੁੱਲਣ ਦਿੱਤਾ ਹੈ।
ਇਥੇ ਹਰ ਸਰਕਾਰ ਕਹਿੰਦੀ ਹੈ ਕਿ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣ, ਕਰਮਚਾਰੀਆਂ ਨੂੰ ਤਨਖਾਹਾਂ ਦੇਣ ਅਤੇ ਹੋਰ ਜ਼ਰੂਰੀ ਖਰਚੇ ਕਰਨ ਲਈ ਪੈਸੇ ਨਹੀਂ ਹਨ। ਸਭ ਤਰ੍ਹਾਂ ਦੇ
ਸਥਾਪਤ ਸਿਆਸੀ ਲੋਕਾਂ ਦਾ ਉਦੇਸ਼ ਪਾਵਰ ਹਥਿਆਉਣ ਲਈ ਪੈਸਾ ਖਰਚਣਾ ਅਤੇ ਪੈਸੇ 'ਕੱਠੇ ਕਰਨ ਲਈ ਪਾਵਰ ਹਥਿਆਉਣਾ ਬਣ ਗਿਆ ਹੈ। ਕੋਈ ਸਿਧਾਂਤਕ ਜਾਂ ਨੀਤੀਗਤ ਵਖਰੇਵਾਂ ਨਾ ਹੋਣ ਕਰਕੇ ਇਹ ਆਪਣੀ ਸਹੂਲਤ ਲਈ ਬੜੇ ਆਰਾਮ ਨਾਲ ਪਾਰਟੀ ਬਦਲ ਲੈਂਦੇ ਹਨ। ਉਪਰੋਂ ਵਿਰੋਧੀ ਲਗਦੀਆਂ ਪਾਰਟੀਆਂ ਅੰਦਰੋਂ ਇਕ ਦੂਜੀ ਨਾਲ ਸੀਟਾਂ ਦਾ ਦੇਣ ਲੈਣ ਵੀ ਕਰ ਲੈਂਦੀਆਂ ਹਨ। ਲੋਕ ਬੇਦਿਲੀ ਨਾਲ ਕਹਿ ਛੱਡਦੇ ਹਨ, “ਸਾਰੇ ਇਕੋ ਜਿਹੇ ਹਨ" ਜਾਂ "ਸਭ ਰਲੇ ਹੋਏ ਹਨ”। ਇਸ ਤਰ੍ਹਾਂ ਪੰਜਾਬ ਜਾਂ ਦੇਸ਼ ਅੰਦਰ ਵਧੀ ਫੁੱਲੀ ਸਿਆਸਤ ਦਾ ਕੀੜਾ ਇਸ ਦੀ ਆਰਥਿਕ ਅਤੇ ਮਾਨਸਿਕ ਸਿਹਤ ਦਾ ਦੁਸ਼ਮਣ ਬਣਿਆਂ ਹੋਇਆ ਹੈ।
ਅਸਲ ਆਗੂਆਂ ਨੇ ਦੇਖਣਾ ਹੁੰਦਾ ਕਿ ਲੋਕਾਂ ਦੀ ਭਲਾਈ ਕਿਸ ਗੱਲ ਵਿਚ ਹੈ, ਲੋਕਾਂ ਨੂੰ ਚੰਗੇ, ਸਿਆਣੇ ਅਤੇ ਖੁਸ਼ਹਾਲ ਕਿਵੇਂ ਬਣਾਉਣਾ ਹੈ। ਉਹ ਆਪ ਆਚਰਨ, ਵਿਹਾਰ ਅਤੇ ਕਾਨੂੰਨ ਪਾਲਣਾ ਦੇ ਉੱਚੇ ਮਿਆਰ ਅਪਣਾਉਂਦੇ ਅਤੇ ਜਨਤਾ ਲਈ ਉਦਾਹਰਣ ਬਣਦੇ ਹਨ। ਪਰ ਪੰਜਾਬ ਵਿਚ ਅਜਿਹੇ ਆਗੂਆਂ ਦਾ ਕਾਲ਼ ਹੈ। ਸਾਡੇ ਵਾਂਗ ਸਾਡਾ ਸਿਆਸਤਦਾਨ ਆਪਣਾ ਵਕਤੀ ਲਾਭ ਦੇਖਦਾ ਹੈ। ਲੋਕਾਂ ਨੂੰ ਬੇਵਕੂਫ ਅਤੇ ਉਜੱਡ ਬਣਾਉਂਦਾ ਹੈ। ਰਾਜਨੀਤੀ ਦਾ ਕੰਮ ਸਮੱਸਿਆਵਾਂ ਨੂੰ ਸੁਲਝਾਉਣਾ ਜਾਂ ਮੁੱਦਿਆਂ ਨੂੰ ਨਜਿੱਠਣਾ ਹੁੰਦਾ ਹੈ। ਪਰ ਸਾਡੇ ਹਰ ਪੱਧਰ ਦੇ ਮਸਲੇ ਵਧੀ ਜਾ ਰਹੇ ਹਨ। ਪੰਜਾਬ ਸਾਹ ਲੈਣ ਯੋਗ ਸਾਫ਼ ਹਵਾ ਅਤੇ ਪੀਣ ਯੋਗ ਸ਼ੁੱਧ ਪਾਣੀ ਵਰਗੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਤੋਂ ਹੀ ਵਾਂਝਾ ਹੋ ਗਿਆ ਹੈ। ਸਾਡੇ ਸਥਾਪਤ ਸਿਆਸਤਦਾਨ ਔਸਤਨ ਹਰ ਸਵਾ ਸਾਲ ਬਾਅਦ ਆਉਣ ਵਾਲੀ ਕਿਸੇ ਨਾ ਕਿਸੇ ਚੋਣ ਲਈ ਜਿੰਨਾ ਪੈਸਾ,ਸਮਾਂ, ਸ਼ਕਤੀ, ਰਸੂਖ ਅਤੇ ਦਿਮਾਗ ਵਰਤਦੇ ਹਨ ਜੇ ਓਨਾਂ ਲੋਕਾਂ ਦੀਆਂ ਸਮੱਸਿਆਂ ਨੂੰ ਨਜਿੱਠਣ ਲਈ ਲਾਉਣ ਤਾਂ ਸਵਾ ਸਾਲ ਦੇ ਅੰਦਰ ਪੰਜਾਬ ਮੋਟੀਆਂ ਮੋਟੀਆਂ ਸਾਰੀਆਂ ਸਮੱਸਿਆ ਤੋਂ ਮੁਕਤ ਹੋ ਸਕਦਾ ਹੈ। ਪਰ ਜਿਸ ਭਾਂਤ ਦੀ ਰਾਜਨੀਤੀ ਨੂੰ ਪੰਜਾਬ ਨੇ ਵਧਣ ਫੁੱਲਣ ਦਿੱਤਾ ਅਤੇ ਆਪਣੇ ਗਲ਼ ਪਾ ਲਿਆ ਹੈ ਇਹ ਆਪਣੇ ਆਪ ਵਿਚ ਸਭ ਤੋਂ ਵੱਡੀ ਸਮੱਸਿਆ ਬਣ ਗਈ ਹੈ। ਵੋਟਾਂ ਦੀ ‘ਮਜਬੂਰੀ' ਕਾਰਨ ਇਹ ਰਾਜਨੀਤੀ ਜਨਤਕ ਪ੍ਰਬੰਧ ਨੂੰ ਸੁਚਾਰੂ ਰੱਖਣ ਵਾਲੇ ਸਾਰੇ ਨਿਯਮਾ ਕਾਨੂੰਨਾਂ ਦੀ ਪਾਲਣਾ ਲਈ ਅੜਿਕਾ ਬਣਦੀ ਹੈ। ਅੜਿਕਾ ਹੀ ਨਹੀਂ ਬਣਦੀ ਸਗੋਂ ਕਾਨੂੰਨ ਲਾਗੂ ਕਰਨ ਵਾਲੀਆਂ ਸਾਰੀਆਂ ਸੰਸਥਾਵਾਂ ਨੂੰ ਪੂਰੀ ਤਰ੍ਹਾਂ ਆਪਣੇ ਅਧੀਨ ਕਰਨ ਵਿਚ ਲੱਗੀ ਰਹਿੰਦੀ ਹੈ। ਪੁਲਿਸ ਪ੍ਰਬੰਧ ਵਿਚ ਦਖਲ ਦੇ ਕੇ ਉਸਦ ਅਪਰਾਧੀਕਰਨ ਕਰਦੀ ਹੈ। ਅਧੀਨ ਕਰਨ ਦੀ ਪ੍ਰਕਿਰਿਆ ਨੂੰ ਜ਼ੋਰਸ਼ੋਰ ਅਤੇ ਅਸਰਦਾਰ ਢੰਗ ਨਾਲ ਚਲਾਉਣ ਲਈ ਸਿਆਸਤਦਾਨਾਂ ਨੂੰ ਆਪਣੇ ਟੱਬਰ ਨਾਲ ਲਾਉਣੇ ਪੈਂਦੇ ਹਨ। ਨਤੀਜੇ ਵਜੋਂ ਸਿਆਸਤ ਵਿਚ ਦੇਸ਼
ਦੂਸਰੀ ਗੱਲ, ਜਿਸ ਮੁਲਕ ਜਾਂ ਸੂਬੇ ਵਿਚ Administrator ਦਾ ਰੁਤਬਾ, ਰੋਹਬ ਜਾਂ ਦਬਦਬਾ ਕਿਸੇ ਵਿਗਿਆਨੀ, ਯੋਜਨਾਕਾਰ, ਆਰਥਿਕ ਮਾਹਿਰ, ਸਿੱਖਿਆ ਸ਼ਾਸਤਰੀ, ਤਕਨੀਕੀ ਮਾਹਿਰ ਜਾਂ ਹੋਰ ਹੁਨਰਮੰਦਾਂ ਨਾਲੋਂ ਵਧੇਰੇ ਹੋਵੇਗਾ ਉਹ ਸਾਡੇ ਮੁਲਕ ਜਾਂ ਸੂਬੇ ਵਰਗੀ 'ਤਰੱਕੀ' ਹੀ ਕਰੇਗਾ। ਅਸੀਂ Public Servants ਨੂੰ ਲੋਕਾਂ ਦੇ ਸੇਵਾਦਾਰ ਦੀ ਬਜਾਏ ਮਾਲਕ ਜਾਂ ਹਾਕਮ ਹੋਣ ਜਾਂ ਮਹਿਸੂਸ ਕਰਨ ਦਾ ਅਧਿਕਾਰ ਦਿੱਤਾ ਹੈ। ਨੌਕਰਸ਼ਾਹੀ ਕਿਸੇ ਵੀ ਖੇਤਰ ਦੀ ਮਾਹਿਰ ਨਾ ਹੋਣ ਦੇ ਬਾਵਜੂਦ ਇਹ ਸਭ ਮਾਹਿਰਾਂ ਅਤੇ ਵਿਸ਼ੇਸ਼ੱਗਾਂ ਦੇ ਸਿਰ 'ਤੇ ਬੈਠਦੀ ਹੈ। ਆਪਣੀ ਚਮਕ ਦਮਕ ਅਤੇ ਰਾਜ ਸ਼ਕਤੀ ਕਾਰਨ ਇਹ ਹਰ ਤਰ੍ਹਾਂ ਦੀਆਂ ਸਰਕਾਰੀ ਕੁਰਸੀਆਂ 'ਤੇ ਬੈਠੇ ਹੋਰ ਲੋਕਾਂ ਲਈ ਰੋਲ ਮਾਡਲ ਬਣਦੀ ਹੈ। ਨੌਕਰਸ਼ਾਹੀ ਦਾ ਮਤਲਬ ਤਾਂ ਮੁਣਸ਼ੀਗੀਰੀ ਸੀ। ਪਰ ਸਰਕਾਰੀ ਮੁਣਸ਼ੀਆਂ ਦਾ ਰੋਹਬ-ਦਾਬ ਤੇ ਪ੍ਰਭਾਵ ਦੇਖ ਕੇ ਰੀਸੋ ਰੀਸੀ ਸਰਕਾਰੀ ਡਾਕਟਰਾਂ ਨੂੰ ਮੈਡੀਕਲ ਅਫ਼ਸਰ ਹੋਣਾ ਚੰਗਾ ਲੱਗਾ। ਖੇਤੀ ਵਿਗਿਆਨੀ ਖੇਤੀਬਾੜੀ ਅਫ਼ਸਰ ਹੋ ਗਏ ਤੇ ਸਿੱਖਿਆ ਸ਼ਾਸਤਰੀ ਸਿੱਖਿਆ ਅਫ਼ਸਰ ਅਖਵਾਉਣ ਲੱਗੇ। ਇਸੇ ਤਰ੍ਹਾਂ ਇੰਜਨੀਅਰਿੰਗ ਅਤੇ ਵਿਕਾਸ ਨਾਲ ਸੰਬੰਧਤ ਹੋਰ ਸਿਰਜਨਾਤਮਕ ਖੇਤਰਾਂ ਦਾ ਗੌਰਵ ਮੁਣਸ਼ੀਪੁਣੇ ਦੇ ਤਹਿਤ ਹੈ। ਨੌਕਰਸ਼ਾਹੀ ਨੇ ਇਕ ਜਮਾਤ ਨਾ ਰਹਿ ਕੇ ਸਮੁੱਚੇ ਸਰਕਾਰੀ ਤੰਤਰ ਵਿਚ ਫੈਲੇ ਭਿਆਨਕ ਕੋਹੜ ਦਾ ਰੂਪ ਧਾਰ ਲਿਆ ਹੈ। ਅੱਜ ਕੱਲ੍ਹ ਰਾਜ ਨੇਤਾਵਾਂ ਵਲੋਂ ਜਨਤਕ ਧੰਨ ਹੜੱਪਣ ਦੇ ਸਕੈਂਡਲ ਲੱਖਾਂ ਨੂੰ ਟੱਪ ਕੇ ਕਰੋੜਾਂ, ਕਰੋੜਾਂ ਤੋਂ ਅਰਬਾਂ ਅਤੇ ਹੁਣ ਖਰਬਾਂ ਨੂੰ ਛੁਹਣ ਲੱਗੇ ਹਨ। ਪਰ ਨੌਕਰਸ਼ਾਹੀ ਦੀ ਅਜੇ 'ਢਕੀ ਰਿੱਝ' ਰਹੀ ਹੈ। ਕਿਉਂਕਿ ਇਸ ਦੀ ਵਿਰੋਧੀ ਧਿਰ ਅਜੇ ਪੈਦਾ ਨਹੀਂ ਹੋਈ।
ਭੁੱਲਾਂ ਚੁੱਕਾਂ ਦੀ ਖਿਮ੍ਹਾਂ
000