

ਕਿਤਾਬਚੇ ਅਤੇ ਮੁੱਲ ਮਿਲਣ ਵਾਲੀਆਂ ਕਿਤਾਬਾਂ ਉਪਲਭਦ ਕਰਾਈਆਂ ਜਾ ਸਕਦੀਆਂ ਹਨ। ਗੁਰਬਾਣੀ ਦੇ ਜਿਹੜੇ ਸ਼ਬਦਾਂ ਵਿਚ ਇਹਨਾਂ ਬੋਲੀਆਂ ਦੀ ਸ਼ਬਦਾਵਲੀ ਵਰਤੀ ਗਈ ਹੈ ਉਹਨਾਂ ਦੇ ਗਾਇਨ (ਰਿਕਾਰਡਡ) ਦਾ ਦਿਨ ਸਮੇਂ ਪ੍ਰਵਾਹ ਚਲਦਾ ਰਹੇ। ਇਹਨਾਂ ਸ਼ਬਦਾਂ ਦੇ ਕੀਰਤਨ ਦੀਆਂ ਰਿਕਾਰਡਿੰਗਜ਼ ਮਿਲਦੀਆਂ ਹੋਣ। ਗੁਰੂ ਨਾਨਕ ਵਲੋਂ ਪਹਿਲੀ ਉਦਾਸੀ ਦੌਰਾਨ ਪ੍ਰਾਪਤ ਕੀਤੀ ਕਬੀਰ ਜੀ, ਰਵਿਦਾਸ ਜੀ, ਜੈਦੇਵ ਜੀ, ਬੇਣੀ ਜੀ ਆਦਿ ਦੀ ਬਾਣੀ ਨਾਲ ਸੰਬੰਧਤ ਸਮਗਰੀ ਵੀ ਮਿਲਦੀ ਹੋਵੇ। ਯਾਤਰੂਆਂ ਦੇ ਆਕਰਸ਼ਨ ਲਈ ਢੁੱਕਵੇਂ ਆਡੀਓ ਵੀਡੀਓ ਸ਼ੋਅ ਅਤੇ ਲਾਈਟ ਐਂਡ ਸਾਉਂਡ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਇਸ ਅਸਥਾਨ ਦੇ ਇਤਿਹਾਸਕ ਮਹੱਤਵ ਦੀ ਸਥਾਨਕ, ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿਚ ਲਿਖੀ ਇਬਾਰਤ ਵਾਲਾ ਸੋਹਣਾ ਹੋਲਡਿੰਗ ਲੱਗਾ ਹੋਵੇ। ਇਸ ਦਾ ਸੰਚਾਲਨ ਕਰਨ ਵਾਲੇ ਵਲੰਟੀਅਰਜ਼ ਲਈ ਰਹਾਇਸ਼ ਦਾ ਪ੍ਰਬੰਧ ਇਸ ਦੇ ਉਪਰ ਪਹਿਲੀ ਮੰਜਲ 'ਤੇ ਹੋ ਸਕਦਾ ਹੈ। ਗੁਰੂ ਨਾਨਕ ਨੂੰ ਪਿਆਰ ਕਰਨ ਵਾਲੇ ਸਵੈ-ਇੱਛਕ ਨੌਜਵਾਨ ਖੋਜਾਰਥੀਆਂ, ਸਰਗਰਮ ਰਿਟਾਇਰਡ ਅਧਿਆਪਕਾਂ / ਅਫਸਰਾਂ, ਵਿਦੇਸ਼ੀਂ ਵਸਦੇ ਸਿੱਖਾਂ ਆਦਿ ਨੂੰ ਰੋਸਟਰ ਬਣਾ ਕੇ 1-2 ਦਿਨਾਂ ਦੀ ਸੰਖੇਪ ਟ੍ਰੇਨਿੰਗ ਤੋਂ ਬਾਅਦ ਇਕ-ਇਕ ਮਹੀਨੇ ਲਈ ਬਤੌਰ ਵਲੰਟੀਅਰ ਇਸ ਦੀ ਸੰਭਾਲ ਅਤੇ ਸੰਚਾਲਨ ਦਾ ਜਿੰਮਾ ਸੌਂਪਿਆ ਜਾ ਸਕਦਾ ਹੈ। ਇਹ ਵਲੰਟੀਅਰ ਆਏ ਯਾਤਰੂਆਂ ਨੂੰ ਇਸ ਅਸਥਾਨ ਦੇ ਪ੍ਰਮਾਣਕ ਇਤਿਹਾਸ ਬਾਰੇ, ਗੁਰੂ ਨਾਨਕ ਅਤੇ ਉਹਨਾਂ ਦੀਆਂ ਸਿੱਖਿਆਵਾਂ ਬਾਰੇ ਜਾਣਕਾਰੀ ਦੇਣ ਵਾਲੇ, ਸਥਾਨਕ ਬੋਲੀ ਅਤੇ ਸੱਭਿਆਚਾਰ ਪ੍ਰਤੀ ਸੰਵਾਦੀ ਰਵੱਈਆ ਰੱਖਣ ਵਾਲੇ ਅਤੇ ਸਥਾਨਕ ਲੋਕਾਂ ਲਈ ਗੁਰੂ ਉਪਦੇਸ਼ ਅਨੁਸਾਰ ਪਰਉਪਕਾਰੀ ਜੀਵਨ ਜਾਚ ਦੀ ਜਿਉਂਦੀ ਮਿਸਾਲ ਪੇਸ਼ ਕਰਨ ਵਾਲੇ ਹੋਣ। ਆਪਣੀ ਕਮਾਈ ਨਾਲ ਖੁਸ਼ਹਾਲ ਜੀਵਨ ਨਿਰਬਾਹ ਕਰਨ ਵਾਲੇ ਅਤੇ ਰੱਜੀ ਨੀਅਤ ਵਾਲੇ ਸਮਾਂ-ਦਾਨੀਆਂ ਨੂੰ ਹੀ ਇਹ ਸੇਵਾ ਵਾਰੀ ਸਿਰ ਦਿੱਤੀ ਜਾਵੇ। ਅਜਿਹੇ ਹਜ਼ਾਰਾਂ ਵਲੰਟੀਅਰ