Back ArrowLogo
Info
Profile
ਕੀਤੀ ਤਾਂ ਗੁਰੂ ਨਾਨਕ ਦਾ ਕਿਧਰੇ ਜਿਕਰ ਨਹੀਂ ਮਿਲਿਆ। ਇਸ ਨੂੰ ਹਿੰਦੂ ਅਤੇ ਬੁੱਧ ਧਰਮ ਨਾਲ ਸੰਬੰਧਤ ਸ਼ਹਿਰ ਹੀ ਦੱਸਿਆ ਗਿਆ ਹੈ।

ਗੁਰੂ ਨਾਨਕ ਦਾ ਜਨਮ ਅਸਥਾਨ ਭਾਵੇਂ ਪਾਕਿਸਤਾਨ ਵਿਚਲੇ ਪੰਜਾਬ 'ਚ ਹੈ ਪਰ ਉਹਨਾਂ ਦੀ ਬਰਮਾ ਤੱਕ ਦੀ ਪਹਿਲੀ ਉਦਾਸੀ ਅਤੇ ਲੰਕਾ ਤੱਕ ਦੀ ਦੂਸਰੀ ਉਦਾਸੀ ਨਾਲ ਸੰਬੰਧਤ ਕਈ ਸੈਂਕੜੇ ਗੁਰਧਾਮ ਭਾਰਤ ਵਿਚ ਹਨ। ਇਹਨਾਂ ਤੋਂ ਪੰਥ ਨੂੰ ਵਿਛੋੜਿਆ ਨਹੀਂ ਗਿਆ ਸਗੋਂ ਪੰਥ ਇਹਨਾਂ ਤੋਂ ਵਿਛੜ ਗਿਆ ਹੈ। ਪੰਥ ਨੇ ਇਹਨਾਂ ਦੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਨੂੰ ਵਿਸਾਰ ਦਿੱਤਾ ਹੈ। ਨਤੀਜੇ ਵਜੋਂ  ਇਹ ਸਾਰੇ ਸਿੱਖੀ ਦੇ ਮਹਾਨ ਅਸਥਾਨਾਂ ਦੇ ਨਕਸ਼ੇ ਤੋਂ ਮਿਟ ਗਏ ਹਨ। ਦੇਖਿਆ ਜਾਵੇ ਤਾਂ ਗੁਰੂ ਦੀ ਕੁਰਕਸ਼ੇਤਰ, ਹਰਿਦੁਆਰ, ਮਥੁਰਾ, ਬਨਾਰਸ, ਗਯਾ, ਪਰਯਾਗ ਅਤੇ ਪੁਰੀ ਆਦਿ ਆਸਥਾਨਾਂ 'ਤੇ ਆਮਦ ਦਾ ਇਤਿਹਾਸਕ ਮਹੱਤਵ ਪੰਜਾ ਸਾਹਿਬ, ਨਾਨਕਝੀਰਾ ਅਤੇ ਮਨੀਕਰਨ ਸਾਹਿਬ ਨਾਲੋਂ ਕਿਤੇ ਵਡੇਰਾ ਹੈ। ਪਰ ਇਹਨਾਂ ਨਾਲ ਕਰਾਮਾਤਾਂ ਦੀਆਂ ਕਹਾਣੀਆਂ ਨਾ ਜੁੜੀਆਂ ਹੋਣ ਕਰਕੇ ਸਾਡੇ ਅੰਦਰ ਇਹਨਾਂ ਦੀ ਯਾਤਰਾ ਦੀ ਉਹ ਖਿੱਚ ਪੈਦਾ ਨਹੀਂ ਹੋਈ। ਗੁਰੂ ਨੇ ਸ਼ਬਦ ਨੂੰ ਕਰਾਮਾਤ ਮੰਨਿਆਂ ਹੈ ਅਤੇ ਇਹਨਾਂ  ਅਸਥਾਨਾਂ 'ਤੇ ਜਾ ਕੇ ਉਹਨਾਂ ਸ਼ਬਦ ਦੀ ਕਰਾਮਾਤ ਵਰਤਾਈ। ਪਰ ਕੁਝ ਸਾਲ ਪਹਿਲਾਂ ਸੁਣਿਆਂ ਸੀ ਕਿ ਗੁਰੂ ਨਾਨਕ ਦੀ ਹਰਿਦੁਆਰ ਫੇਰੀ ਨਾਲ ਸੰਬੰਧਤ ਉਥੇ ਵੀ ਬਾਜ਼ਾਰ ਵਿਚ ਜੋ ਇਤਿਹਾਸਕ ਗੁਰਦੁਆਰਾ ਹੁੰਦਾ ਸੀ ਹੁਣ ਅਲੋਪ ਹੋ ਚੁੱਕਾ ਹੈ।

ਦੂਸਰਾ ਅਤੇ ਵੱਡਾ ਕਾਰਨ ਇਹ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਪੰਥ ਦਾ ਗੱਡਾ ਹੱਕਣ ਵਾਲੇ ਸੱਜਣਾਂ ਦਾ ਧਿਆਨ ਪੰਜਾਬ, ਦਿੱਲੀ ਅਤੇ ਕੁਝ ਹੋਰ ਥਾਵਾਂ ਦੇ ਭਾਰੀ-ਭਰਕਮ ਗੋਲਕਾਂ ਵਾਲੇ ਗੁਰਧਾਮਾਂ 'ਤੇ ਕਬਜ਼ੇ ਕਰਨ ਵੱਲ ਹੀ ਰਿਹਾ ਹੈ। ਇਹਨਾਂ ਦੇ ਵਸੀਲਿਆਂ ਨੂੰ ਮੁੱਖ ਤੌਰ 'ਤੇ ਚੌਧਰ ਪ੍ਰਾਪਤੀ ਦੀ ਭੁੱਖ ਪੂਰਤੀ ਲਈ ਵਰਤਿਆ ਜਾਣ ਲੱਗਾ। ਗੁਰੂ ਵਲੋਂ ਵਿਸ਼ਾਲ ਖੇਤਰ ਵਿਚ ਖਿਲਾਰੇ ਸ਼ਬਦ ਦੇ ਬੀਜਾਂ ਨਾਲ ਥਾਂ-ਥਾਂ ਉੱਗੀ

108 / 132
Previous
Next