Back ArrowLogo
Info
Profile
ਨਾਲ ਵਿਕਾਸ ਕੀਤਾ ਉਹਨਾਂ ਦੀਆਂ ਬੋਲੀਆਂ ਵੀ ਬਹੁਤ ਤੇਜ਼ੀ ਨਾਲ ਵਿਕਸਤ ਹੋਈ ਹੋਈਆਂ। ਬਾਹਰਵੀਂ ਤੇਰ੍ਹਵੀਂ ਸਦੀ ਵਿਚ ਅੰਗਰੇਜ਼ੀ ਨੂੰ ਹੋਰ ਕਈ ਯੂਰਪੀ ਭਾਸ਼ਾਵਾਂ ਦੇ ਮੁਕਾਬਲੇ ਬਹੁਤ ਪਛੜੀ ਭਾਸ਼ਾ ਮੰਨਿਆਂ ਜਾਂਦਾ ਸੀ, ਉਸ ਨੂੰ ਉਜੱਡਾਂ ਦੀ ਭਾਸ਼ਾ ਕਿਹਾ ਜਾਂਦਾ ਸੀ। ਪਰ ਉਹਨਾਂ ਲਗਾਤਾਰ ਸਰਗਰਮੀ ਨਾਲ ਆਪਣੀ ਬੋਲੀ ਨੂੰ ਅਮੀਰ ਕੀਤਾ। ਹੋਰ ਬੋਲੀਆਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਆਪਣੀ ਬੋਲੀ ਵਿਚ ਸ਼ਾਮਲ ਕੀਤੀਆਂ। ਉਹਨਾਂ ਦਾ ਸ਼ਬਦ ਫਾਦਰ ਸਾਡੇ ਤੋਂ ਗਿਆ ਹੋਇਆ ਹੈ। ਸਾਡਾ ਪਿਤਰ ਸ਼ਬਦ ਜਰਮਨ ਵਿਚੋਂ ਹੁੰਦਾ ਹੋਇਆ ਫਿਤਰ, ਫਿਦਰ ਅਖੀਰ ਅੰਗਰੇਜ਼ੀ ਦਾ ਫਾਦਰ ਹੋ ਗਿਆ। ਸਾਡਾ ਭਰਾ ਜਾਂ ਭਰਾਤਰ ਵੀ ਬਰਾਤਰ, ਬਰਾਦਰ ਹੁੰਦਾ ਹੋਇਆ ਉਹਨਾਂ ਦਾ ਬਰੱਦਰ ਬਣ ਗਿਆ। ਸਾਡਾ ਭਾਈਚਾਰਾ ਜੋ ਬਰਾਦਰੀ ਉਹਨਾਂ ਦੀ ਬਰਦਰ+ਹੁੱਡ। ਸਾਡੇ ਦੰਦ ਜਾਂ ਦੰਤ ਤੋਂ ਹੀ ਉਹਨਾਂ ਦਾ ਦੰਤਲ ਜਾਂ ਡੈਂਟਲ ਬਣਿਆਂ। ਅੰਗਰੇਜ਼ਾਂ ਨੇ ਆਪਣੀ ਬੋਲੀ ਦੇ ਨਾਲ ਨਾਲ ਵਿਕਾਸ ਕੀਤਾ।

ਸੱਭਿਆਚਾਰ ਦੀਆਂ ਮੂਲ ਗੱਲਾਂ ਵਿਚੋਂ ਮਾਂ ਬੋਲੀ ਪਹਿਲੇ ਨੰਬਰ 'ਤੇ ਆਉਂਦੀ ਹੈ। ਕੋਈ ਬੋਲੀ ਜਾਂ ਸੱਭਿਆਚਾਰ ਕਿਸੇ ਖਾਸ ਖਿੱਤੇ ਦੇ ਹੁੰਦੇ ਹਨ। ਕਿਸੇ ਬਾਹਰਲੇ ਮੁਲਕ ਵਿਚ ਵਸਦਾ ਜੇ ਕੋਈ ਪੰਜਾਬੀ ਬੰਦਾ ਮਿਲੇਗਾ ਤਾਂ ਉਹ ਪੰਜਾਬ ਤੋਂ ਗਿਆ ਹੋਇਆ ਮਿਲੇਗਾ ਜਾਂ  ਉਸ ਦਾ ਪਿਓ ਦਾਦਾ ਪੰਜਾਬ ਦੀ ਧਰਤੀ ਤੋਂ ਗਿਆ ਹੋਵੇਗਾ। ਦੂਰ ਦੁਰਾਡੇ ਦੂਸਰੀ ਧਰਤੀ 'ਤੇ ਵਸੇ ਲੋਕਾਂ ਦੀ ਮਾਂ ਬੋਲੀ ਵੀ ਇਕ ਦੋ ਪੀੜ੍ਹੀਆਂ ਬਾਅਦ ਬਦਲ ਜਾਂਦੀ ਹੈ, ਉਸ ਧਰਤੀ ਦੀ ਬੋਲੀ ਉਹਨਾਂ ਦੀ ਮਾਂ ਬੋਲੀ ਬਣ ਜਾਂਦੀ ਹੈ। ਬਾਬਾ ਫਰੀਦ ਦਾ ਦਾਦਾ ਅਫਗਾਨਿਸਤਾਨ ਤੋਂ ਆ ਕੇ ਪੰਜਾਬ ਦੇ ਮੁਲਤਾਨ ਇਲਾਕੇ ਵਿਚ ਵਸਿਆ ਸੀ। ਉਸ ਦੀ ਤੀਜੀ ਪੀੜ੍ਹੀ ਦੇ ਫਰੀਦ ਦੀ ਮਾਂ ਬੋਲੀ ਪੰਜਾਬੀ ਹੋ ਗਈ ਅਤੇ ਉਸ ਨੂੰ ਪੰਜਾਬੀ ਮਾਂ ਬੋਲੀ ਦਾ ਪਹਿਲਾ ਵੱਡਾ ਸ਼ਾਇਰ ਮੰਨਿਆਂ ਜਾਂਦਾ ਹੈ। ਬਿਹਾਰ ਤੋਂ ਪੰਜਾਬ ਆ ਵਸੇ ਮਜ਼ਦੂਰਾਂ ਦੇ ਏਥੇ ਪੈਦਾ ਹੋਏ ਬੱਚਿਆਂ ਜਾਂ ਹੱਦ ਬੱਚਿਆਂ ਦੇ ਬੱਚਿਆਂ ਦੀ ਬੋਲੀ ਭੋਜਪੁਰੀ

112 / 132
Previous
Next