Back ArrowLogo
Info
Profile
ਮਗਰਲੇ ਅਤੇ ਵੀਹਵੀਂ ਸਦੀ ਦੇ ਆਰੰਭਲੇ ਸਾਲਾਂ ਵਿਚ ਪੰਜਾਬੀ ਸਿੱਖਾਂ ਦਾ ਜ਼ਿਆਦਾ ਧਿਆਨ ਅਤੇ ਜ਼ੋਰ ਇਹਨਾਂ ਗੁਰਦੁਆਰਿਆਂ ਤੋਂ ਮਹੰਤਾਂ ਅਤੇ ਅੰਗਰੇਜ਼ਾ ਦਾ ਕਬਜ਼ਾ ਖਤਮ ਕਰਨ 'ਤੇ ਲੱਗਿਆ । ਬਾਅਦ ਵਿਚ ਸਿੱਖ ਲੀਡਰਾਂ ਦਾ ਬਹੁਤਾ ਜ਼ੋਰ ਪੰਜਾਬ ਦੀ ਪ੍ਰਸ਼ਾਸਨਕ ਸ਼ਕਤੀ ਹਥਿਆਉਣ ਦੇ ਸਾਧਨ ਵਜੋਂ ਗੁਰਦੁਆਰਿਆ ਦੀਆਂ ਸਟੇਜਾਂ ਅਤੇ ਗੋਲਕਾਂ 'ਤੇ ਕਬਜ਼ਾ ਲਈ ਲੱਗਿਆ। ਕੇਂਦਰੀ ਸੰਸਥਾਵਾਂ 'ਤੇ ਇਕੱਲੇ ਪੰਜਾਬੀਆਂ ਦਾ ਕਬਜ਼ਾ ਹੋਣ ਕਰਕੇ ਦੂਸਰੇ ਖਿੱਤਿਆਂ ਅਤੇ ਸੱਭਿਆਚਾਰਾਂ ਨਾਲ ਸੰਬੰਧਤ ਸਿੱਖੀ ਦੀ ਵੰਨ-ਸੁਵੰਨਤਾ ਪੰਥ ਦੀ ਬੁੱਕਲ 'ਚੋਂ ਕਿਰ ਗਈ। ਕਲਕੱਤੇ ਵਸਦੇ ਸ. ਜਗਮੋਹਨ ਸਿੰਘ ਗਿੱਲ ਨੇ ਆਪਣੀਆਂ ਖੋਜੀ ਲਿਖਤਾਂ ਰਾਹੀਂ ਦੱਸਿਆ ਹੈ ਕਿ ਕਦੀ ਯੂ. ਪੀ. ਬਿਹਾਰ, ਬੰਗਾਲ, ਉੜੀਸਾ ਅਤੇ ਹੋਰ ਪੂਰਬੀ ਇਲਾਕਿਆ ਵਿਚ ਪਿੰਡਾਂ ਦੇ ਪਿੰਡ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਵਾਲੇ ਹੁੰਦੇ ਸਨ। ਇਹਨਾਂ ਥਾਵਾਂ 'ਤੇ ਹੁਣ ਗੁਰਦੁਆਰਿਆਂ ਦੀਆਂ ਅਣਗਿਣਤ ਢੱਠੀਆਂ ਅਤੇ ਅੱਧ ਢੱਠੀਆਂ ਇਮਾਰਤਾਂ ਦੇ ਨਿਸ਼ਾਨ ਬਚੇ ਹਨ।

ਭਾਰਤ ਦੇ ਲੰਮੇ ਚੌੜੇ ਖੇਤਰਫਲ ਵਿਚ ਵਸਦੇ ਖਾਲਸਿਆਂ ਦੀ ਸੰਪਰਕ ਬੋਲੀ (Connecting Language) ਸਾਡੇ ਵਾਲੀ ਪੰਜਾਬੀ ਨਹੀਂ ਹੋਵੇਗੀ। ਇਕ ਦੂਸਰੇ ਨੂੰ ਮਿਲਦਿਆਂ ਸਿੰਘ ਫਤਹਿ ਦੀ ਸਾਂਝ ਕਰਦੇ:

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

ਇਥੇ ਵਾਹਿਗੁਰੂ ਜੀ ਕਾ ਖਾਲਸਾ ਹੈ, ਵਾਹਿਗੁਰੂ ਜੀ ਦਾ ਖਾਲਸਾ ਨਹੀਂ ਹੈ। ਵਾਹਿਗੁਰੂ ਜੀ ਕੀ ਫਤਹਿ ਹੈ, ਦੀ ਫਤਹਿ ਨਹੀਂ ਹੈ।ਇਹ ਪੰਜਾਬੀ, ਹਿੰਦੁਸਤਾਨੀ ਅਤੇ ਦੂਸਰੀਆਂ ਉਤਰ ਭਾਰਤੀ ਭਾਸ਼ਾਵਾਂ ਬੋਲਣ ਵਾਲੇ ਵੱਡੇ ਇਲਾਕੇ ਦੀਆਂ ਬੋਲੀਆਂ ਦੇ ਸਾਂਝੇ ਮੁਹਾਵਰੇ ਵਾਲਾ ਵਾਕ ਹੈ। ਦੂਜੇ ਪਾਸੇ ਜੰਮੂ ਤੋਂ ਲੈ ਕੇ ਕਲਕੱਤੇ ਤੱਕ ਅਸੀਂ ਦੇਵਨਾਗਰੀ ਲਿੱਪੀ ਵਿਚ ਜੈ ਮਾਤਾ ਦੀ ਲਿਖਿਆ ਥਾਂ ਥਾਂ ਪੜ੍ਹ ਸਕਦੇ ਹਾਂ। ਇਹ ਹਰ ਥਾਂ ਜੈ ਮਾਤਾ ਦੀ ਹੁੰਦਾ ਹੈ ਜੈ ਮਾਤਾ ਕੀ ਨਹੀਂ ਹੁੰਦਾ। ਇਹ ਪੰਜਾਬੀ ਵਿਚ ਹੈ। ਮਾਤਾ ਰਾਣੀਆਂ ਹੁਸ਼ਿਆਰਪੁਰ ਤੋਂ ਜੰਮੂ ਤੱਕ ਭਾਵ ਪੰਜਾਬ ਵਿਚ ਹੋਈਆਂ ਹਨ।

119 / 132
Previous
Next