ਸਾਡੇ ਘਰਾਂ ਵਿਚ ਬਿਰਧਾਂ, ਬੁੱਢਿਆਂ ਜਾਂ ਬਜ਼ੁਰਗਾਂ ਨੂੰ ਸਤਿਕਾਰ ਸਹਿਤ ਮੱਥੇ ਟੇਕੇ ਜਾਂਦੇ ਹਨ, ਅਸੀਸਾਂ ਲਈਆਂ ਜਾਂਦੀਆਂ ਹਨ, ਉਹਨਾਂ ਦੇ ਭੋਗਾਂ 'ਤੇ ਵੱਡੇ ਵੱਡੇ 'ਕੱਠ ਕਰਕੇ ਉਹਨਾਂ ਦਾ ਗੁਣਗਾਨ ਜਾਂ ਮਹਿਮਾਂ ਕੀਤੀ ਜਾਂਦੀ ਹੈ, ਆਪਣੇ ਪੁਰਖੇ ਹੋਣ ਦਾ ਮਾਣ ਕੀਤਾ ਜਾਂਦਾ ਹੈ, ਹਾਰ ਪਾ ਕੇ ਤਸਵੀਰਾਂ ਸਜਾਈਆਂ ਜਾਂਦੀਆਂ ਹਨ ਪਰ ਕਾਰ ਵਿਹਾਰ ਜਾਂ ਪਰਿਵਾਰ ਦੇ ਫੈਸਲਿਆਂ ਵਿਚ ਉਹਨਾਂ ਦੇ ਵਿਚਾਰਾਂ ਦਾ ਕੋਈ ਦਖਲ ਨਹੀਂ ਹੁੰਦਾ, ਉਹਨਾਂ ਦੇ ਅਸੂਲਾਂ ਦੀ ਕੋਈ ਵੁੱਕਤ ਨਹੀਂ ਹੁੰਦੀ, ਉਹਨਾਂ ਦੀ ਰਾਇ ਲਈ ਕੋਈ ਥਾਂ ਨਹੀਂ ਹੁੰਦੀ। ਉਹਨਾਂ ਦੀ ਸੋਚ ਅਤੇ ਅਨੁਭਵਾਂ ਨੂੰ ਸਮੇਂ ਦੇ ਹਾਣ ਦੇ ਜਾਂ ਸਮੇਂ ਮੁਤਾਬਕ ਢੁੱਕਵੇਂ ਨਹੀਂ ਸਮਝਿਆ ਜਾਂਦਾ। ਬਹੁਤ ਸਾਰੀਆਂ ਗੱਲਾਂ ਵਿਚ ਤਾਂ ਉਹਨਾਂ ਤੋਂ ਓਹਲਾ ਪੜਦਾ ਵੀ ਰੱਖਿਆ ਜਾਂਦਾ ਹੈ. ਭਾਵ ਉਹਨਾਂ ਦੇ ਸੁਭਾਅ ਅਤੇ ਵਿਚਾਰਾਂ ਤੋਂ ਉਲਟ ਗੱਲਾਂ ਕੀਤੀਆਂ ਜਾਂਦੀਆਂ ਹਨ। ਗੁਰੂ ਨਾਨਕ ਨੂੰ ਵੀ ਬਿਰਧ ਬਾਬੇ ਵਾਂਗ ਸਥਾਪਤ ਕਰਕੇ ਉਹਨਾਂ ਦੀ ਸ਼ਖ਼ਸੀਅਤ, ਬਾਣੀ, ਉਪਦੇਸ਼ ਅਤੇ ਵਿਚਾਰਧਾਰਾ ਪ੍ਰਤੀ ਅਸੀਂ ਤਿਲਕੁਲ ਇਹੋ ਰਵੱਈਆ ਅਖ਼ਤਿਆਰ ਕੀਤਾ ਹੈ। ਸੁਆਰਥ ਭਰਪੂਰ
ਸਮੁੱਚੇ ਵਿਸ਼ਵ ਭਾਈਚਾਰੇ ਲਈ ਵੀ ਗੁਰੂ ਨਾਨਕ ਓਹਲੇ ਵਿਚ ਹਨ। ਗੁਰੂ ਨਾਨਕ ਰੌਸ਼ਨੀ ਦੇ ਵਿਸ਼ਵ ਦੇ ਹੋਰ ਭਾਈਚਾਰਿਆਂ ਤੱਕ ਪਹੁੰਚ ਦੇ ਰਸਤੇ ਵਿਚ ਬਣਿਆਂ ਮੁੱਖ ਅੜਿਕਾ ਸਾਡੀ ਗੁਰੂ ਨਾਨਕ ਪ੍ਰਤੀ ਹਉਮੈ ਭਰੀ ਮੇਰ ਹੈ। ਜਦੋਂ ਕੋਈ ਬੱਚਾ ਆਪਣੇ ਖਿਡਾਉਣੇ ਨੂੰ ਬਹੁਤਾ ਮੇਰਾ- ਮੇਰਾ ਕਰੇ ਤਾਂ ਹੋਰ ਬੱਚੇ ਉਸ ਨਾਲ ਖੇਡਣਾ ਪਸੰਦ ਨਹੀਂ ਕਰਦੇ। ਉਹ ਇਹ ਕਹਿ ਕੇ ਉਸ ਨਾਲੋਂ ਆਪਣਾ ਫਾਸਲਾ ਬਣਾ ਲੈਂਦੇ ਹਨ ਕਿ ਚੱਲ, ਤੂੰ ਆਪਣਾ ਆਪਣੇ ਕੋਲ ਹੀ ਰੱਖ। ਗੁਰੂ ਨਾਨਕ ਤੋਂ ਥੋੜ੍ਹਾ ਜਿਹਾ ਸਮਾਂ ਮਗਰੋਂ ਪੈਦਾ ਹੋਏ ਜਾਂ ਉਹਨਾਂ ਦੇ ਸਮਕਾਲੀ ਸ਼ੇਕਸਪੀਅਰ ਦਾ ਸਾਹਿਤ ਦੁਨੀਆਂ ਦੀ ਹਰ ਯੂਨੀਵਰਸਿਟੀ ਅਤੇ ਕਾਲਜ ਵਿਚ ਪੜ੍ਹਿਆ, ਪੜ੍ਹਾਇਆ ਅਤੇ ਵਿਚਾਰਿਆ ਜਾਂਦਾ ਹੈ। ਪਰ ਸਾਡੀ ਮੇਰ ਅਤੇ ਗੁਰੂ ਨਾਨਕ 'ਤੇ ਸਾਡੇ ਨਜ਼ਾਇਜ਼ ਕਬਜ਼ੇ ਨੇ ਗੁਰੂ ਨਾਨਕ ਚਿੰਤਨ ਨੂੰ ਮੇਰੀ ਜਾਣਕਾਰੀ ਮੁਤਾਬਕ ਦਿੱਲੀ ਤੋਂ ਅੱਗੇ ਟੱਪਣ ਨਹੀਂ ਦਿੱਤਾ।
ਗੁਰੂ ਨਾਨਕ ਦੀ ਸ਼ਖ਼ਸੀਅਤ ਅਤੇ ਸਰਗਰਮੀ ਦੇ ਦੋ ਮੁੱਖ ਪਹਿਲੂ ਹਨ 1. ਯਾਤਰਾ ਅਤੇ 2. ਸੰਵਾਦ। ਗੁਰਮਤਿ ਦਰਸ਼ਨ ਕੋਈ ਇਕਹਿਰਾ, ਵਕਤੀ ਜਾਂ ਪੈਗੰਬਰੀ ਇਲਹਾਮ ਜਾਂ ਉਪਦੇਸ਼ ਨਹੀਂ। ਇਹ ਅਜਿਹਾ ਪ੍ਰਵਰਨ ਹੈ ਜਿਸ ਦੀਆਂ ਜੜ੍ਹਾਂ ਸਮੇਂ ਅਤੇ ਸਥਾਨ ਦੇ ਲਿਹਾਜ਼ ਨਾਲ ਬਹੁਤ ਦੂਰ-ਦੂਰ ਤੱਕ ਅਤੇ ਬਹੁਤ ਡੂੰਘੀਆਂ ਫੈਲੀਆਂ ਹੋਈਆਂ ਹਨ। ਜੇ ਗੁਰੂ ਨਾਨਕ ਦੇ ਜੀਵਨ ਕਾਲ ਨੂੰ ਸਮੇਂ ਦਾ ਅਤੇ ਪੰਜਾਬ ਦੀ ਧਰਤੀ ਨੂੰ ਸਥਾਨ ਦਾ ਰੈਫਰੈਂਸ ਬਿੰਦੂ ਮੰਨ ਲਈਏ ਤਾਂ ਅਸੀਂ ਦੇਖ ਸਕਦੇ ਹਾਂ ਕਿ ਗੁਰੂ ਗਰੰਥ ਸਾਹਿਬ ਦੇ ਪਹਿਲੇ ਬਾਣੀਕਾਰਾਂ ਵਿਚੋਂ ਬਾਬਾ ਫਰੀਦ, ਭਗਤ ਜੈਦੇਵ ਅਤੇ ਭਗਤ ਸਦਨਾ ਜੀ ਗੁਰੂ ਨਾਨਕ ਤੋਂ ਤਕਰੀਬਨ ਤਿੰਨ ਸਦੀਆਂ ਪਹਿਲਾਂ ਪੈਦਾ ਹੋਏ ਅਤੇ ਆਖਰੀ ਬਾਣੀਕਾਰ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਗੁਰੂ ਨਾਨਕ ਆਗਮਨ ਤੋਂ ਦੋ ਸਦੀਆਂ ਬਾਅਦ ਹੋਈ।
ਵਰਤਮਾਨ ਸਿੱਖ ਸੰਸਥਾਵਾਂ ਅਤੇ ਸਿੱਖ ਸੰਗਠਨ ਗੁਰੂ ਨਾਨਕ ਵਲੋਂ ਲਿਸ਼ਕਾਏ ਗਏ ਗੁਰਮਤਿ ਦੇ ਸ਼ੀਸ਼ੇ ਵਿਚ ਆਪਣਾ ਚਿਹਰਾ ਨਿਹਾਰ ਸਕਦੇ ਹਨ ਜਿਸ ਨੂੰ ਕਿਸੇ ਇਕ ਜਾਤ, ਇਕ ਵਰਗ, ਇਕ ਸੱਭਿਆਚਾਰ, ਇਕ ਬੋਲੀ, ਇਕ ਖਿੱਤੇ ਆਦਿ ਦੀ ਚੌਧਰ ਜਾਂ ਦਬਦਬਾ ਪ੍ਰਵਾਨ ਨਹੀਂ। ਗੁਰੂ ਨਾਨਕ ਦੀ ਮਿਹਨਤ ਨਾਲ ਵੱਖ-ਵੱਖ ਕਿੱਤਿਆਂ ਅਤੇ ਖਿੱਤਿਆਂ, ਜਾਤਾਂ ਅਤੇ ਜਮਾਤਾਂ, ਵਿਭਿੰਨ ਸਮਾਜਾਂ ਅਤੇ ਰਿਵਾਜਾਂ ਨਾਲ ਸੰਬੰਧਤ ਵਿਭਿੰਨ ਵਕਤਾਂ ਅਤੇ ਵਕਤਿਆਂ ਦੇ ਅਨੁਭਵ ਅਤੇ ਸੁਪਨਿਆਂ ਦੇ ਅਧਾਰਤ ਵਿਚਾਰਾਂ ਦੀ ਰਗੜ ਅਤੇ ਸੰਯੁਕਤੀ ਨਾਲ ਗੁਰਮਤਿ ਦਰਸ਼ਨ ਜਾਂ ਗੁਰਮਤਿ ਵਿਚਾਰਧਾਰਾ ਸਾਹਮਣੇ ਆਈ।
ਵਿਚਾਰਾਂ ਦੀ ਰਗੜ ਅਤੇ ਸੰਯੁਕਤੀ ਲਈ ਸਾਂਝਾ ਸ਼ਬਦ ਹੈ ਸੰਵਾਦ। ਸੰਵਾਦ ਦੇ ਮਹੱਤਵ ਨੂੰ ਉਘਾੜਦੇ ਹੋਏ ਗੁਰੂ ਨਾਨਕ ਸਥਾਪਤ
ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ॥
ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ॥
(ਕਬੀਰ ਜੀ, 1375)
ਕਬੀਰ ਜੀ ਦੁਆਰਾ ਰਚੇ ਅਗਲੇ ਸਲੋਕ ਵਿਚ ਨਾਮਦੇਵ ਜੀ ਵਲੋਂ ਇਸ ਦਾ ਉਤਰ ਦਿੱਤਾ ਗਿਆ ਹੈ:
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹਾਲਿ ॥
ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ॥
(ਕਬੀਰ ਜੀ, 1375)
ਇੰਜ ਪੰਜਾਬ, ਉਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਚਾਰ ਸੁਖ਼ਨਵਰਾਂ ਦੀ ਸੰਵਾਦੀ ਭਾਗੀਦਾਰੀ ਨਾਲ ਗੁਰਮਤਿ ਦਾ ਪਹਿਲਾ ਬੁਨਿਆਦੀ ਉਪਦੇਸ਼ 'ਕਿਰਤ ਕਰੋ ਅਤੇ ਦੂਸਰਾ 'ਨਾਮ ਜਪੋ' ਸਥਾਪਤ ਹੋਣ ਲੱਗਦਾ ਹੈ। ਇਸ ਉਪਦੇਸ਼ ਰਾਹੀਂ ਅਜਿਹੇ ਸਮਾਜ ਦਾ ਮਾਡਲ ਪ੍ਰਸਤੁਤ ਹੋ ਰਿਹਾ ਹੈ ਜਿਸ ਵਿਚ ਸਭ ਨੇ ਆਪਣੇ ਵਰਤਣ-ਖਰਚਣ ਜੋਗੀ ਹੱਥੀਂ ਕਮਾਈ
ਗੁਰੂ ਨਾਨਕ ਨੇ ਸਮਾਜ ਨੂੰ ਸਮਝਣ, ਸੁਪਨਣ ਅਤੇ ਸਿਰਜਣ ਦੀ ਭਾਵਨਾ ਨਾਲ ਓਤ-ਪੋਤ ਗੁਰਮਤਿ ਦਰਸ਼ਨ ਨੂੰ ਸੰਗਠਿਤ ਅਤੇ ਪ੍ਰਸਤੁਤ ਕੀਤਾ। ਗੁਰੂ ਨਾਨਕ ਦੁਆਰਾ ਵੱਖ ਵੱਖ ਸਰੋਤਾਂ ਤੋਂ ਕੀਤੀ ਗਈ ਬਾਣੀ ਦੀ ਖੋਜ-ਭਾਲ ਦੇ ਨਾਲ-ਨਾਲ ਆਪ ਬਾਣੀ ਰਚਨ ਦੀ ਦੁਵੱਲੀ ਪ੍ਰਕਿਰਿਆ ਨੂੰ ਗੁਰੂ ਅਮਰਦਾਸ ਨੇ ਸੱਚ ਦੀ ਪ੍ਰਾਪਤੀ ਕਿਹਾ:
ਵਾਹੁ ਵਾਹੁ ਬਾਣੀ ਸਚੁ ਹੈ ਗੁਰਮੁਖਿ ਲਧੀ ਭਾਲਿ॥
ਵਾਹੁ ਵਾਹੁ ਸਬਦੇ ਉਚਰੇ ਵਾਹੁ ਵਾਹੁ ਹਿਰਦੈ ਨਾਲਿ॥
(514, ਮ.3)
ਗੁਰੂ ਨਾਨਕ ਇਸ ਬਾਣੀ ਦੀ ਰੌਸ਼ਨੀ ਵਿਚ ਸਚਿਆਰੇ ਮਨੁੱਖ ਅਤੇ ਹੱਕ, ਸੱਚ ਤੇ ਨਿਆਂ ਦੇ ਬੋਲਬਾਲੇ ਵਾਲੇ ਸਮਾਜ ਦੀ ਸਿਰਜਣਾ ਕਰਨਾ ਲੋਚਦੇ ਸਨ। ਇਸ ਬਾਣੀ ਦੀ ਗੂੰਜ ਨਾਲ ਆਪ ਲੋਕਾਈ ਨੂੰ ਜਾਗ੍ਰਿਤ ਕਰਨਾ ਚਾਹੁੰਦੇ ਸਨ। ਇਕ ਪਰਮਾਤਮਾ ਦੀ ਸਰਬ ਵਿਆਪਕਤਾ